| وَالسَّمَاءِ ذَاتِ الْبُرُوجِ (1) ਸਹੂੰ ਹੈ ਬੂਰਜਾਂ (ਤਾਰਾ ਮੰਡਲ) ਵਾਲੇ ਅਸਮਾਨ ਦੀ।
 | 
| وَالْيَوْمِ الْمَوْعُودِ (2) ਅਤੇ ਵਾਅਦੇ ਵਾਲੇ ਦਿਨ ਦੀ।
 | 
| وَشَاهِدٍ وَمَشْهُودٍ (3) ਅਤੇ ਦੇਖਣ ਵਾਲੇ ਦੀ ਅਤੇ ਜਿਹੜਾ ਦੇਖਿਆ ਗਿਆ।
 | 
| قُتِلَ أَصْحَابُ الْأُخْدُودِ (4) ਨਾਸ਼ ਹੋਏ ਖਾਈ ਵਾਲੇ।
 | 
| النَّارِ ذَاتِ الْوَقُودِ (5) ਜਿਨ੍ਹਾਂ ਵਿਚ ਭਟਕਦੇ ਹੋਏ ਬਾਲਣ ਦੀ ਅੱਗ ਸੀ।
 | 
| إِذْ هُمْ عَلَيْهَا قُعُودٌ (6) ਜਦੋਂ ਕਿ ਉਹ ਉਸ ਤੇ ਬੈਠੇ ਹੋਏ ਸਨ।
 | 
| وَهُمْ عَلَىٰ مَا يَفْعَلُونَ بِالْمُؤْمِنِينَ شُهُودٌ (7) ਅਤੇ ਜੋ ਕੂਝ ਉਹ ਈਮਾਨ ਲਿਆਉਣ ਵਾਲਿਆਂ ਨਾਲ ਕਰ ਰਹੇ ਸਨ। ਉਹ ਉਸ ਨੂੰ ਦੇਖ ਰਹੇ ਸੀ।
 | 
| وَمَا نَقَمُوا مِنْهُمْ إِلَّا أَن يُؤْمِنُوا بِاللَّهِ الْعَزِيزِ الْحَمِيدِ (8) ਅਤੇ ਉਨ੍ਹਾਂ ਨਾਲ ਉਸ ਦਾ ਵੈਰ ਇਸ ਤੋਂ ਬਿਨਾ ਹੋਰ ਕਿਸੇ ਕਾਰਨ ਨਹੀਂ ਸੀ, ਕਿ ਉਹ ਉਸ ਅੱਲਾਹ ਉੱਪਰ ਈਮਾਨ ਲਿਆਏ, ਜਿਹੜਾ ਤਾਕਤਵਰ ਅਤੇ ਪ੍ਰਸੰਸਾ ਵਾਲਾ ਹੈ।
 | 
| الَّذِي لَهُ مُلْكُ السَّمَاوَاتِ وَالْأَرْضِ ۚ وَاللَّهُ عَلَىٰ كُلِّ شَيْءٍ شَهِيدٌ (9) ਧਰਤੀ ਅਤੇ ਅਸਮਾਨਾਂ ਵਿਚ ਉਸ ਦਾ ਹੀ ਸਾਮਰਾਜ ਹੈ ਅਤੇ ਅੱਲਾਹ ਹਰ ਚੀਜ਼ ਨੂੰ ਦੇਖ ਰਿਹਾ ਹੈ।
 | 
| إِنَّ الَّذِينَ فَتَنُوا الْمُؤْمِنِينَ وَالْمُؤْمِنَاتِ ثُمَّ لَمْ يَتُوبُوا فَلَهُمْ عَذَابُ جَهَنَّمَ وَلَهُمْ عَذَابُ الْحَرِيقِ (10) ਜਿਨ੍ਹਾਂ ਲੋਕਾਂ ਨੇ ਮੋਮਿਨ ਮਰਦਾਂ ਅਤੇ ਮੌਮਿਨ ਔਰਤਾਂ ਨੂੰ ਦੁੱਖ ਦਿੱਤੇ, ਫਿਰ ਤੌਬਾ ਨਾ ਕੀਤੀ, ਤਾਂ ਉਨ੍ਹਾਂ ਲਈ ਨਰਕ ਦੀ ਸਜ਼ਾ ਹੈ।
 | 
| إِنَّ الَّذِينَ آمَنُوا وَعَمِلُوا الصَّالِحَاتِ لَهُمْ جَنَّاتٌ تَجْرِي مِن تَحْتِهَا الْأَنْهَارُ ۚ ذَٰلِكَ الْفَوْزُ الْكَبِيرُ (11) ਅਤੇ ਉਨ੍ਹਾਂ ਲਈ ਸੜਨ ਦੀ ਸਜ਼ਾ ਹੈ। ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਲਈ (ਉਹ) ਬਾਗ਼ ਹਨ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਇਹ ਵੱਡੀ ਸਫ਼ਲਤਾ ਹੈ।
 | 
| إِنَّ بَطْشَ رَبِّكَ لَشَدِيدٌ (12) ਬੇਸ਼ੱਕ ਤੇਰੇ ਰੱਬ ਦੀ ਪਕੜ ਬੜੀ ਸਖ਼ਤ ਹੈ।
 | 
| إِنَّهُ هُوَ يُبْدِئُ وَيُعِيدُ (13) ਉਹ ਹੀ ਆਰੰਭ ਕਰਦਾ ਹੈ ਅਤੇ ਉਹ ਹੀ ਦੂਜੀ ਵਾਰ ਜਿਉਂਦਾ ਕਰੇਗਾ।
 | 
| وَهُوَ الْغَفُورُ الْوَدُودُ (14) ਅਤੇ ਉਹ ਹੀ ਮੁਆਫ਼ੀ ਦੇਣ ਵਾਲਾ ਹੈ। ਪ੍ਰੇਮ ਕਰਨ ਵਾਲਾ ਹੈ।
 | 
| ذُو الْعَرْشِ الْمَجِيدُ (15) ਉੱਚੇ ਸਿੰਘਾਸਨਾਂ ਦਾ ਮਾਲਕ।
 | 
| فَعَّالٌ لِّمَا يُرِيدُ (16) ਜੋ ਚਾਹੁੰਦਾ ਹੈ ਕਰ ਦਿੰਦਾ ਹੈ।
 | 
| هَلْ أَتَاكَ حَدِيثُ الْجُنُودِ (17) ਕੀ ਤੁਹਾਨੂੰ ਫੌਜਾਂ ਦੀ ਖ਼ਬਰ ਪੁੱਜੀ ਹੈ।
 | 
| فِرْعَوْنَ وَثَمُودَ (18) ਫਿਰਔਨ ਅਤੇ ਸਮੂਦ ਦੀ।
 | 
| بَلِ الَّذِينَ كَفَرُوا فِي تَكْذِيبٍ (19) ਸਗੋਂ ਇਹ ਅਵੱਗਿਆਕਾਰੀ ਝੁਠਲਾਉਣ ਲੱਗੇ ਹੋਏ ਹਨ।
 | 
| وَاللَّهُ مِن وَرَائِهِم مُّحِيطٌ (20) ਅਤੇ ਅੱਲਾਹ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ।
 | 
| بَلْ هُوَ قُرْآنٌ مَّجِيدٌ (21) ਸਗੋਂ ਉਹ ਇੱਕ ਗੋਰਵਸ਼ਾਲੀ ਕੁਰਆਨ ਹੈ।
 | 
| فِي لَوْحٍ مَّحْفُوظٍ (22) ਲੋਹ-ਏ-ਮਹਿਫੂਜ਼ ਵਿਚ ਲਿਖਿਆ ਹੋਇਆ ਹੈ।
 |