The Quran in Panjabi - Surah Al Balad translated into Panjabi, Surah Al-Balad in Panjabi. We provide accurate translation of Surah Al Balad in Panjabi - البنجابية, Verses 20 - Surah Number 90 - Page 594.
لَا أُقْسِمُ بِهَٰذَا الْبَلَدِ (1) ਨਹੀਂ, ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕਾ) ਦੀ। |
وَأَنتَ حِلٌّ بِهَٰذَا الْبَلَدِ (2) ਅਤੇ ਤੁਸੀਂ ਇਸ ਵਿਚ ਵਸਦੇ ਹੋ। |
وَوَالِدٍ وَمَا وَلَدَ (3) ਅਤੇ ਸਹੁੰ ਹੈ ਪਿਤਾ (ਆਦਮ) ਅਤੇ ਉਸ ਦੀ ਔਲਾਦ ਦੀ। |
لَقَدْ خَلَقْنَا الْإِنسَانَ فِي كَبَدٍ (4) ਅਸੀਂ ਮਨੁੱਖ ਨੂੰ ਮਿਹਨਤ ਅਤੇ ਮੁਸ਼ਕਲਾਂ (ਵਿਚ ਰਹਿਣ ਲਈ?) ਬਣਾਇਆ ਹੈ। |
أَيَحْسَبُ أَن لَّن يَقْدِرَ عَلَيْهِ أَحَدٌ (5) ਕੀ ਉਹ ਸਮਝਦਾ ਹੈ ਕਿ ਉਸ ਤੇ ਕਿਸੇ ਦਾ ਜ਼ੋਰ ਨਹੀਂ। |
يَقُولُ أَهْلَكْتُ مَالًا لُّبَدًا (6) ਆਖਦਾ ਹੈ ਕਿ ਮੈਂ ਬਹੁਤ ਸਾਰਾ ਮਾਲ ਖ਼ਰਚ ਕਰ ਦਿੱਤਾ। |
أَيَحْسَبُ أَن لَّمْ يَرَهُ أَحَدٌ (7) ਕੀ ਉਹ ਸਮਝਦਾ ਹੈ ਕਿ ਕਿਸੇ ਨੇ ਉਸ ਨੂੰ ਨਹੀਂ ਦੇਖਿਆ। |
أَلَمْ نَجْعَل لَّهُ عَيْنَيْنِ (8) ਕੀ ਅਸੀਂ ਉਨ੍ਹਾਂ ਨੂੰ ਦੋ ਅੱਖਾਂ ਨਹੀਂ ਦਿੱਤੀਆਂ |
وَلِسَانًا وَشَفَتَيْنِ (9) ਇੱਕ ਜੀਭ ਅਤੇ ਦੋ ਬੁੱਲ੍। |
وَهَدَيْنَاهُ النَّجْدَيْنِ (10) ਅਤੇ ਅਸੀਂ ਉਨ੍ਹਾਂ ਨੂੰ ਦੋ ਰਾਹ ਦੱਸ ਦਿੱਤੇ। |
فَلَا اقْتَحَمَ الْعَقَبَةَ (11) ਫਿਰ ਉਹ ਘਾਟੀ ਤੇ ਨਹੀਂ ਚੜ੍ਹਿਆ। |
وَمَا أَدْرَاكَ مَا الْعَقَبَةُ (12) ਤੁਸੀਂ ਕੀ ਸਮਝੋ ਕਿ ਇਹ ਘਾਟੀ ਕੀ ਹੈ। |
فَكُّ رَقَبَةٍ (13) (ਗੁਲਾਮੀ ਤੋਂ) ਕਿਸੇ ਦੀ ਗਰਦਨ ਨੂੰ ਛਡਾਉਣਾ। |
أَوْ إِطْعَامٌ فِي يَوْمٍ ذِي مَسْغَبَةٍ (14) ਜਾਂ ਭੁੱਖੇ ਨੂੰ ਭੋਜਨ ਖਵਾਉਣਾ। |
يَتِيمًا ذَا مَقْرَبَةٍ (15) ਅਨਾਥ ਰਿਸ਼ਤੇਦਾਰ ਨੂੰ। |
أَوْ مِسْكِينًا ذَا مَتْرَبَةٍ (16) ਜਾਂ ਮਿੱਟੀ ਵਿਚ ਰੂਲੇ ਬੇਸਹਾਰਾ ਨੂੰ। |
ثُمَّ كَانَ مِنَ الَّذِينَ آمَنُوا وَتَوَاصَوْا بِالصَّبْرِ وَتَوَاصَوْا بِالْمَرْحَمَةِ (17) ਫਿਰ ਉਹ ਉਨ੍ਹਾਂ ਲੋਕਾਂ ਵਿਚੋਂ ਹੋਵੇ, ਜਿਹੜਾ ਈਮਾਨ ਲਿਆਵੇ ਅਤੇ ਇੱਕ-ਦੂਜੇ ਨੂੰ ਧੀਰਜ ਅਤੇ ਹਮਦਰਦੀ ਦੀ ਨਸੀਹਤ ਕੀਤੀ। |
أُولَٰئِكَ أَصْحَابُ الْمَيْمَنَةِ (18) ਇਹ ਲੋਕ ਹੀ ਭਾਗਾਂ ਵਾਲੇ ਹਨ। |
وَالَّذِينَ كَفَرُوا بِآيَاتِنَا هُمْ أَصْحَابُ الْمَشْأَمَةِ (19) ਅਤੇ ਜਿਹੜੇ ਆਇਤਾਂ ਤੋਂ ਇਨਕਾਰ ਕਰਨ ਵਾਲੇ ਹਨ, ਉਹ ਬਦ-ਕਿਸਮਤ ਹਨ। |
عَلَيْهِمْ نَارٌ مُّؤْصَدَةٌ (20) ਉਨ੍ਹਾਂ ਤੇ ਅੱਗ ਛਾਈ ਹੋਈ ਹੋਵੇਗੀ। |