| وَاللَّيْلِ إِذَا يَغْشَىٰ (1) ਸਹੁੰ ਹੈ ਰਾਤ ਦੀ, ਜਦੋਂ ਉਹ (ਦਿਨ ਤੇ) ਛਾ ਜਾਵੇ।
 | 
| وَالنَّهَارِ إِذَا تَجَلَّىٰ (2) ਅਤੇ ਦਿਨ ਦੀ ਜਦੋਂ ਉਹ ਪ੍ਰਕਾਸ਼ਮਾਨ ਹੋ ਜਾਵੇ।
 | 
| وَمَا خَلَقَ الذَّكَرَ وَالْأُنثَىٰ (3) ਅਤੇ ਉਸ ਦੇ ਪੈਦਾ ਕੀਤੇ ਨਰ ਅਤੇ ਮਾਦਾ ਦੀ (ਸਹੁੰ)।
 | 
| إِنَّ سَعْيَكُمْ لَشَتَّىٰ (4) ਕਿ ਤੁਹਾਡੇ ਯਤਨ ਵੱਖਰੇ-ਵੱਖਰੇ ਹਨ।
 | 
| فَأَمَّا مَنْ أَعْطَىٰ وَاتَّقَىٰ (5) ਤਾਂ ਜਿਸ ਨੇ (ਅੱਲਾਹ ਦੇ ਰਾਹ ਵਿਚ ਧਨ) ਦਿੱਤਾ ਅਤੇ ਉਹ ਡਰਿਆ।
 | 
| وَصَدَّقَ بِالْحُسْنَىٰ (6) ਅਤੇ ਉਸ ਨੇ ਭਲਾਈ ਨੂੰ ਸੱਚ ਮੰਨਿਆ।
 | 
| فَسَنُيَسِّرُهُ لِلْيُسْرَىٰ (7) ਤਾਂ ਉਸ ਨੂੰ ਅਸੀਂ ਸੌਖੇ ਰਾਹ ਲਈ ਸਹੂਲਤ ਦੇਵਾਂਗੇ।
 | 
| وَأَمَّا مَن بَخِلَ وَاسْتَغْنَىٰ (8) ਅਤੇ ਜਿਸ ਨੇ ਕੰਜੂਸੀ ਕੀਤੀ ਅਤੇ ਲਾਪ੍ਵਾਹ ਰਿਹਾ।
 | 
| وَكَذَّبَ بِالْحُسْنَىٰ (9) । ਅਤੇ ਭਲਾਈ ਤੋਂ ਇਨਕਾਰ ਕੀਤਾ।
 | 
| فَسَنُيَسِّرُهُ لِلْعُسْرَىٰ (10) ਤਾਂ ਅਸੀਂ ਉਸ ਨੂੰ ਔਖੇ ਰਾਹ ਤੇ ਪਾਵਾਂਗੇ।
 | 
| وَمَا يُغْنِي عَنْهُ مَالُهُ إِذَا تَرَدَّىٰ (11) ਅਤੇ ਜਦੋਂ ਉਹ ਖਾਈ (ਨਰਕ) ਵਿਚ ਡਿੱਗੇਗਾ ਤਾਂ ਉਸ ਦੀ ਜਾਇਦਾਦ ਉਸ ਦੇ ਕੰਮ ਨਹੀਂ ਆਵੇਗੀ।
 | 
| إِنَّ عَلَيْنَا لَلْهُدَىٰ (12) ਬੇਸ਼ੱਕ ਸਾਡੀ ਜ਼ਿੰਮੇਵਾਰੀ ਹੈ ਰਾਹ ਦੱਸਣਾ।
 | 
| وَإِنَّ لَنَا لَلْآخِرَةَ وَالْأُولَىٰ (13) ਅਤੇ ਬੇਸ਼ੱਕ ਸਾਡੇ ਅਧਿਕਾਰ ਵਿਚ ਹੈ, ਪ੍ਰਲੋਕ ਅਤੇ ਸੰਸਾਰ।
 | 
| فَأَنذَرْتُكُمْ نَارًا تَلَظَّىٰ (14) ਸੋ ਮੈਂ ਤੁਹਾਨੂੰ ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ।
 | 
| لَا يَصْلَاهَا إِلَّا الْأَشْقَى (15) ਉਸ ਵਿਚ ਉਹ ਹੀ ਡਿੱਗੇਗਾ ਜਿਹੜਾ ਬੜਾ ਮੰਦਭਾਗਾ ਹੈ।
 | 
| الَّذِي كَذَّبَ وَتَوَلَّىٰ (16) ਜਿਸ ਨੇ ਝੁਠਲਾਇਆ ਅਤੇ ਮੂੰਹ ਮੌੜਿਆ।
 | 
| وَسَيُجَنَّبُهَا الْأَتْقَى (17) ਜ਼ਿਆਦਾ ਡਰਨ ਵਾਲਿਆਂ ਨੂੰ ਉਸ ਤੋਂ ਸੁਰੱਖਿਅਤ ਰੱਖਿਆ ਜਾਵੇਗਾ।
 | 
| الَّذِي يُؤْتِي مَالَهُ يَتَزَكَّىٰ (18) ਜਿਹੜਾ ਪਵਿੱਤਰ ਹੋਣ ਲਈ ਆਪਣੀ ਜਾਇਦਾਦ ਦਿੰਦਾ ਹੈ।
 | 
| وَمَا لِأَحَدٍ عِندَهُ مِن نِّعْمَةٍ تُجْزَىٰ (19) ਅਤੇ ਉਸ ਦਾ ਕਿਸੇ ਤੇ, ਕੋਈ ਉਪਕਾਰ ਨਹੀਂ?ਜਿਸ ਦਾ ਬਦਲਾ ਉਸ ਨੇ ਲੈਣਾ ਹੋਵੇ।
 | 
| إِلَّا ابْتِغَاءَ وَجْهِ رَبِّهِ الْأَعْلَىٰ (20) ਪ੍ਰਤੂੰ ਸਿਰਫ਼ ਆਪਣੇ ਅਜ਼ੀਮ ਅੱਲਾਹ ਦੀ ਖੁਸ਼ੀ ਲਈ।
 | 
| وَلَسَوْفَ يَرْضَىٰ (21) ਅਤੇ ਜਲਦੀ ਹੀ ਉਹ ਪ੍ਰਸੰਨ ਹੋ ਜਾਵੇਗਾ।
 |