The Quran in Panjabi - Surah Qariah translated into Panjabi, Surah Al-Qariah in Panjabi. We provide accurate translation of Surah Qariah in Panjabi - البنجابية, Verses 11 - Surah Number 101 - Page 600.

| الْقَارِعَةُ (1) ਖੜ-ਖੜਾਉਣ ਵਾਲੀ। |
| مَا الْقَارِعَةُ (2) ਕੀ ਹੈ ਖੜ-ਖੜਾਉਣ ਵਾਲੀ। |
| وَمَا أَدْرَاكَ مَا الْقَارِعَةُ (3) ਅਤੇ ਤੁਸੀਂ ਕੀ ਜਾਣੋ, ਕਿ ਕੀ ਹੈ, ਉਹ ਖੜ-ਖੜਾਉਣ ਵਾਲੀ। |
| يَوْمَ يَكُونُ النَّاسُ كَالْفَرَاشِ الْمَبْثُوثِ (4) ਜਿਸ ਦਿਨ ਲੋਕ ਪਤੰਗਿਆ ਦੀ ਤਰਾਂ ਖਿਲ੍ਹਰੇ ਹੋਏ ਹੋਣਗੇ। |
| وَتَكُونُ الْجِبَالُ كَالْعِهْنِ الْمَنفُوشِ (5) ਅਤੇ ਪਹਾੜ ਪਿੰਜੀ ਹੋਈ ਰੰਗਲੀ ਉੱਨ ਦੀ ਤਰਾਂ ਹੋ ਜਾਣਗੇ। |
| فَأَمَّا مَن ثَقُلَتْ مَوَازِينُهُ (6) ਫਿਰ ਜਿਸ ਬੰਦੇ ਦਾ ਪਲੜਾ ਭਾਰੀ ਹੋਵੇਗਾ। |
| فَهُوَ فِي عِيشَةٍ رَّاضِيَةٍ (7) ਉਹ ਮਨ ਭਾਉਂਦੇ ਆਰਾਮ ਵਿਚ ਹੋਵੇਗਾ। |
| وَأَمَّا مَنْ خَفَّتْ مَوَازِينُهُ (8) ਅਤੇ ਜਿਸ ਬੰਦੇ ਦਾ ਪਲੜਾ ਹੌਲਾ ਹੋਵੇਗਾ। |
| فَأُمُّهُ هَاوِيَةٌ (9) ਤਾਂ ਉਸ ਦਾ ਟਿਕਾਣਾ ਖਾਈ (ਨਰਕ) ਹੈ। |
| وَمَا أَدْرَاكَ مَا هِيَهْ (10) ਅਤੇ ਤੁਸੀਂ ਕੀ ਜਾਣੋ, ਕਿ ਉਹ ਕੀ ਹੈ। |
| نَارٌ حَامِيَةٌ (11) ਭਟਕਦੀ ਹੋਈ ਅੱਗ। ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ। |