×

Surah Al-Hijr in Panjabi

Quran Panjabi ⮕ Surah Hijr

Translation of the Meanings of Surah Hijr in Panjabi - البنجابية

The Quran in Panjabi - Surah Hijr translated into Panjabi, Surah Al-Hijr in Panjabi. We provide accurate translation of Surah Hijr in Panjabi - البنجابية, Verses 99 - Surah Number 15 - Page 262.

بسم الله الرحمن الرحيم

الر ۚ تِلْكَ آيَاتُ الْكِتَابِ وَقُرْآنٍ مُّبِينٍ (1)
ਅਲਿਫ.ਲਾਮ.ਰਾ., ਇਹ ਆਇਤਾਂ ਹਨ ਇੱਕ ਕਿਤਾਬ ਅਤੇ ਸਪੱਸ਼ਟ ਕੁਰਆਨ ਦੀਆਂ।
رُّبَمَا يَوَدُّ الَّذِينَ كَفَرُوا لَوْ كَانُوا مُسْلِمِينَ (2)
ਉਹ ਸਮਾਂ ਆਵੇਗਾ ਜਦੋਂ ਇਨਕਾਰੀ ਲੋਕ ਕਾਮਨਾ ਕਰਨਗੇ ਕਿ ਕਾਸ਼! ਉਹ ਵੀ ਮੰਨਣ ਵਾਲੇ ਹੁੰਦੇ।
ذَرْهُمْ يَأْكُلُوا وَيَتَمَتَّعُوا وَيُلْهِهِمُ الْأَمَلُ ۖ فَسَوْفَ يَعْلَمُونَ (3)
ਇਨ੍ਹਾਂ ਨੂੰ ਛੱਡੋ ਕਿ ਖਾਣ ਅਤੇ ਲਾਭ ਉਠਾਉਣ ਅਤੇ ਫੌਕੀ ਉਮੀਦ ਇਨ੍ਹਾਂ ਨੂੰ ਭੁਲੇਖੇ ਵਿਚ ਪਾਈ ਰੱਖੇ। ਤਾਂ ਜਲਦੀ ਹੀ ਉਹ ਜਾਣ ਲੈਣਗੇ।
وَمَا أَهْلَكْنَا مِن قَرْيَةٍ إِلَّا وَلَهَا كِتَابٌ مَّعْلُومٌ (4)
ਅਤੇ ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ, ਉਸ ਦਾ ਕਿ ਨਿਯਤ ਸਮਾਂ ਲਿਖਿਆ ਹੋਇਆ ਸੀ।
مَّا تَسْبِقُ مِنْ أُمَّةٍ أَجَلَهَا وَمَا يَسْتَأْخِرُونَ (5)
ਕੋਈ ਕੌਮ ਅਪਣੇ ਮਿੱਥੇ ਸਮੇ ਤੇ ਨਾ ਅੱਗੇ ਵਧਦੀ ਹੈ ਅਤੇ ਨਾ ਪਿੱਛੇ ਹਟਦੀ ਹੈ।
وَقَالُوا يَا أَيُّهَا الَّذِي نُزِّلَ عَلَيْهِ الذِّكْرُ إِنَّكَ لَمَجْنُونٌ (6)
ਅਤੇ ਇਹ ਲੋਕ ਆਖਦੇ ਹਨ ਕਿ ਹੇ ਬੰਦੇ ! ਜਿਸ ਉੱਪਰ ਰੱਬੀ ਹਦਾਇਤ ਦਾ ਪ੍ਰਕਾਸ਼ ਹੋਇਆ ਹੈ। ਬੇਸ਼ੱਕ ਤੂੰ ਸ਼ੁਦਾਈ ਹੈਂ।
لَّوْ مَا تَأْتِينَا بِالْمَلَائِكَةِ إِن كُنتَ مِنَ الصَّادِقِينَ (7)
(ਉਹ ਆਖਦੇ ਹਨ ਕਿ) ਜੇਕਰ ਤੂੰ ਸੱਚਾ ਹੈਂ ਤਾਂ ਸਾਡੇ ਕੋਲ ਫ਼ਰਿਸ਼ਤਿਆਂ ਨੂੰ ਕਿਉਂ ਨਹੀਂ ਲੈ ਆਉਂਦਾ।
مَا نُنَزِّلُ الْمَلَائِكَةَ إِلَّا بِالْحَقِّ وَمَا كَانُوا إِذًا مُّنظَرِينَ (8)
ਅਸੀਂ ਫ਼ਰਿਸ਼ਤਿਆਂ ਨੂੰ ਕੇਵਲ ਫ਼ੈਸਲਿਆਂ ਲਈ ਹੀ ਭੇਜਦੇ ਹਾਂ। ਅਤੇ ਉਸ ਵੇਲੇ ਲੋਕਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ।
إِنَّا نَحْنُ نَزَّلْنَا الذِّكْرَ وَإِنَّا لَهُ لَحَافِظُونَ (9)
ਇਹ ਕੁਰਆਨ ਅਸੀਂ ਹੀ ਉਤਾਰਿਆ ਹੈ। ਅਤੇ ਅਸੀਂ ਹੀ ਇਸ ਦੇ ਨਿਗਰਾਨ ਹਾਂ।
وَلَقَدْ أَرْسَلْنَا مِن قَبْلِكَ فِي شِيَعِ الْأَوَّلِينَ (10)
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਹੋ ਚੁੱਕੀਆਂ ਕੌਮਾਂ ਵਿਚ ਰਸੂਲ ਭੇਜ ਚੁੱਕੇ ਹਾਂ।
وَمَا يَأْتِيهِم مِّن رَّسُولٍ إِلَّا كَانُوا بِهِ يَسْتَهْزِئُونَ (11)
ਅਤੇ ਜਿਹੜਾ ਰਸੂਲ ਵੀ ਉਨ੍ਹਾਂ ਦੇ ਕੋਲ ਆਇਆ ਉਹ ਉਸ ਦਾ ਮਖੌਲ ਉਡਾਉਂਦੇ ਰਹੇ।
كَذَٰلِكَ نَسْلُكُهُ فِي قُلُوبِ الْمُجْرِمِينَ (12)
ਇਸ ਤਰਾਂ ਅਸੀਂ ਇਹ (ਮਖੌਲ) ਅਪਰਾਧੀਆਂ ਦੇ ਮਨਾਂ ਵਿਚ ਪਾ ਦਿੰਦੇ ਹਾਂ।
لَا يُؤْمِنُونَ بِهِ ۖ وَقَدْ خَلَتْ سُنَّةُ الْأَوَّلِينَ (13)
ਉਹ ਇਸ ਉੱਪਰ ਈਮਾਨ ਨਹੀਂ ਲਿਆਉਣਗੇ, ਤੇ ਇਹ ਤਰੀਕਾ ਪਹਿਲਾਂ ਦੇ ਲੋਕਾਂ ਦੇ ਸਮੇ ਤੋਂ ਹੀ ਚੱਲਿਆ ਆ ਰਿਹਾ ਹੈ।
وَلَوْ فَتَحْنَا عَلَيْهِم بَابًا مِّنَ السَّمَاءِ فَظَلُّوا فِيهِ يَعْرُجُونَ (14)
ਅਤੇ ਜੇਕਰ ਅਸੀਂ ਉਨ੍ਹਾਂ ਲਈ ਅਸਮਾਨ ਦਾ ਕੋਈ ਦਰਵਾਜ਼ਾ ਖੋਲ੍ਹ ਦਿੰਦੇ ਜਿਸ ਉੱਪਰ ਉਹ ਚੜ੍ਹਨ ਲੱਗਦੇ।
لَقَالُوا إِنَّمَا سُكِّرَتْ أَبْصَارُنَا بَلْ نَحْنُ قَوْمٌ مَّسْحُورُونَ (15)
ਉਸ ਸਮੇ ਵੀ ਉਹ ਕਹਿ ਦਿੰਦੇ ਕਿ ਸਾਡੀਆਂ ਅੱਖਾਂ ਨੂੰ ਧੋਖਾ ਹੋ ਰਿਹਾ ਹੈ। ਸਗੋਂ ਸਾਡੇ ਉੱਪਰ ਕੋਈ ਜਾਦੂ ਕਰ ਦਿੱਤਾ ਗਿਆ ਹੈ।
وَلَقَدْ جَعَلْنَا فِي السَّمَاءِ بُرُوجًا وَزَيَّنَّاهَا لِلنَّاظِرِينَ (16)
ਅਤੇ ਅਸੀਂ ਆਕਾਸ਼ਾਂ ਵਿਚ ਬੁਰਜ (ਤਾਰਾ ਮੰਡਲ) ਬਣਾਏ। ਅਤੇ ਵੇਖਣ ਵਾਲਿਆਂ ਲਈ ਉਸ ਨੂੰ ਸਿੰਗਾਰਿਆ ਵੀ।
وَحَفِظْنَاهَا مِن كُلِّ شَيْطَانٍ رَّجِيمٍ (17)
ਅਤੇ ਉਸ ਨੂੰ ਹਰ ਇੱਕ ਧਿਰਕਾਰੇ ਹੋਏ ਸ਼ੈਤਾਨ ਤੋਂ ਸੁਰੱਖਿਅਤ ਵੀ ਕੀਤਾ।
إِلَّا مَنِ اسْتَرَقَ السَّمْعَ فَأَتْبَعَهُ شِهَابٌ مُّبِينٌ (18)
ਜੇਕਰ ਕੋਈ ਚੋਰੀ ਛਿਪੇ ਸੁਣਨ ਲਈ ਕੰਨ ਵੀ ਲਗਾਉਂਦਾ ਤਾਂ ਇੱਕ ਚਮਕਦਾ ਹੋਇਆ ਅੰਗਾਰਾ ਉਸ ਦਾ ਪਿੱਛਾ ਕਰਦਾ।
وَالْأَرْضَ مَدَدْنَاهَا وَأَلْقَيْنَا فِيهَا رَوَاسِيَ وَأَنبَتْنَا فِيهَا مِن كُلِّ شَيْءٍ مَّوْزُونٍ (19)
ਅਤੇ ਅਸੀਂ ਧਰਤੀ ਨੂੰ ਚੌੜਾ ਕੀਤਾ ਤੇ ਇਸ ਉੱਪਰ ਅਸੀਂ ਪਹਾੜ ਰੱਖ ਦਿੱਤੇ। ਉਸ ਵਿਚ ਹਰ ਇੱਕ ਚੀਜ਼ ਗਿਣੇ ਮਿੱਥੇ ਢੰਗ ਨਾਲ ਪੈਦਾ ਕੀਤੀ ਗਈ।
وَجَعَلْنَا لَكُمْ فِيهَا مَعَايِشَ وَمَن لَّسْتُمْ لَهُ بِرَازِقِينَ (20)
ਅਤੇ ਅਸੀਂ ਤੁਹਾਡੇ ਲਈ ਇਸ ਅੰਦਰ ਰਿਜ਼ਕ ਦੇ ਸਾਧਨ ਬਣਾਏ। ਅਤੇ ਉਹ ਜੀਵ ਜੰਤੂ ਪੈਦਾ ਕੀਤੇ ਜਿਨ੍ਹਾਂ ਨੂੰ ਤੁਸੀਂ ਰੋਜ਼ੀ (ਭੋਜਨ) ਨਹੀਂ ਦਿੰਦੇ।
وَإِن مِّن شَيْءٍ إِلَّا عِندَنَا خَزَائِنُهُ وَمَا نُنَزِّلُهُ إِلَّا بِقَدَرٍ مَّعْلُومٍ (21)
ਅਤੇ ਕੋਈ ਚੀਜ਼ ਅਜਿਹੀ ਨਹੀਂ ਜਿਸਦੇ ਖਜ਼ਾਨੇ ਸਾਡੇ ਪਾਸ ਨਾ ਹੋਣ ਅਤੇ ਅਸੀਂ ਉਸ ਨੂੰ ਇੱਕ ਨਿਰਧਾਰਿਤ ਪੈਮਾਨੇ ਦੇ ਨਾਲ ਉਤਾਰਦੇ ਹਨ।
وَأَرْسَلْنَا الرِّيَاحَ لَوَاقِحَ فَأَنزَلْنَا مِنَ السَّمَاءِ مَاءً فَأَسْقَيْنَاكُمُوهُ وَمَا أَنتُمْ لَهُ بِخَازِنِينَ (22)
ਅਤੇ ਅਸੀਂ ਹੀ ਹਵਾਵਾਂ ਨੂੰ ਭਾਰੀ (ਵਰਖਾ ਕਰਨ ਵਾਲੇ) ਬਣਾਕੇ ਚਲਾਉਂਦੇ ਹਾਂ। ਫਿਰ ਅਸੀ ਅਸਮਾਨ ਤੋਂ ਪਾਣੀ ਵਰਸਾਉਂਦੇ ਹਾਂ ਅਤੇ ਫਿਰ ਉਸ ਪਾਣੀ ਨਾਲ ਤੁਹਾਨੂੰ ਸਿੰਜਦੇ ਹਾਂ। ਅਤੇ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਸੀ ਕਿ ਤੁਸੀਂ ਇਸ ਦਾ ਭੰਡਾਰ ਇਕੱਠਾ ਕਰ ਸਕਦੇ।
وَإِنَّا لَنَحْنُ نُحْيِي وَنُمِيتُ وَنَحْنُ الْوَارِثُونَ (23)
ਅਤੇ ਬੇਸ਼ੱਕ ਅਸੀਂ ਹੀ ਜੀਵਤ ਕਰਦੇ ਹਾਂ ਅਤੇ ਅਸੀਂ ਹੀ ਮਾਰਦੇ ਹਾਂ। ਅਤੇ ਅਸੀਂ ਹੀ ਬਾਕੀ ਰਹਾਂਗੇ।
وَلَقَدْ عَلِمْنَا الْمُسْتَقْدِمِينَ مِنكُمْ وَلَقَدْ عَلِمْنَا الْمُسْتَأْخِرِينَ (24)
ਅਤੇ ਅਸੀਂ ਤੁਹਾਡੇ ਵਡੇਰਿਆਂ ਨੂੰ ਵੀ ਜਾਣਦੇ ਹਾਂ ਅਤੇ ਤੁਹਾਡੇ ਪਿਛੋਂ ਆਉਣ ਵਾਲੇ ਲੋਕਾਂ ਨੂੰ ਵੀ।
وَإِنَّ رَبَّكَ هُوَ يَحْشُرُهُمْ ۚ إِنَّهُ حَكِيمٌ عَلِيمٌ (25)
ਅਤੇ ਬੇਸ਼ੱਕ ਤੁਹਾਡਾ ਰੱਬ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ। ਉਹ ਸਰਵ-ਗਿਆਤਾ ਅਤੇ ਤਤਵੇਤਾ ਹੈ।
وَلَقَدْ خَلَقْنَا الْإِنسَانَ مِن صَلْصَالٍ مِّنْ حَمَإٍ مَّسْنُونٍ (26)
ਅਤੇ ਅਸੀਂ' ਹੀ ਮਨੁੱਖ ਨੂੰ ਗਾਰੇ ਦੀ ਖੜਕਦੀ ਮਿੱਟੀ ਤੋਂ ਪੈਦਾ ਕੀਤਾ ਹੈ।
وَالْجَانَّ خَلَقْنَاهُ مِن قَبْلُ مِن نَّارِ السَّمُومِ (27)
ਅਤੇ ਇਸ ਤੋਂ ਪਹਿਲਾਂ ਅਸੀਂ ਜਿੰਨਾਂ ਨੂੰ ਅੱਗ ਦੀਆਂ ਲਪਟਾਂ ਤੋਂ ਪੈਦਾ ਕੀਤਾ।
وَإِذْ قَالَ رَبُّكَ لِلْمَلَائِكَةِ إِنِّي خَالِقٌ بَشَرًا مِّن صَلْصَالٍ مِّنْ حَمَإٍ مَّسْنُونٍ (28)
ਅਤੇ ਜਦੋਂ ਤੇਰੇ ਰੱਬ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ' ਗੁੰਨ੍ਹੇ ਹੋਏ ਗਾਰੇ ਦੀ ਸੁੱਕੀ ਮਿੱਟੀ ਤੋਂ ਇੱਕ ਮਨੁੱਖ ਪੈਦਾ ਕਰਨ ਵਾਲਾ ਹਾਂ।
فَإِذَا سَوَّيْتُهُ وَنَفَخْتُ فِيهِ مِن رُّوحِي فَقَعُوا لَهُ سَاجِدِينَ (29)
ਜਦੋਂ ਮੈਂ ਉਸ ਨੂੰ ਪੂਰਾ ਬਣਾ ਲਵਾਂ ਅਤੇ ਉਸ ਵਿਚ ਆਪਣੀ ਰੂਹ ਫੂਕ ਦੇਵਾਂ ਤਾਂ ਤੁਸੀਂ ਉਸ ਨੂੰ ਸਿਜਦਾ ਕਰਨ ਲਈ ਝੁੱਕ ਜਾਣਾ।
فَسَجَدَ الْمَلَائِكَةُ كُلُّهُمْ أَجْمَعُونَ (30)
ਤਾਂ ਸਾਰੇ ਫ਼ਰਿਸ਼ਤਿਆਂ ਨੇ ਸਿਜਦਾ ਕੀਤਾ।
إِلَّا إِبْلِيسَ أَبَىٰ أَن يَكُونَ مَعَ السَّاجِدِينَ (31)
ਪਰੰਤੂ ਇਬਲੀਸ ਨੇ ਸਿਜਦਾ ਕਰਨ ਵਾਲਿਆਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ।
قَالَ يَا إِبْلِيسُ مَا لَكَ أَلَّا تَكُونَ مَعَ السَّاجِدِينَ (32)
ਅੱਲਾਹ ਨੇ ਕਿਹਾ ਹੇ ਇਬਲੀਸ! ਤੈਨੂੰ ਕੀ ਹੋਇਆ ਕਿ ਤੂੰ ਸਿਜਦਾ ਕਰਨ ਵਾਲਿਆਂ ਵਿਚ ਸ਼ਾਮਿਲ ਨਹੀਂ ਹੋਇਆ।
قَالَ لَمْ أَكُن لِّأَسْجُدَ لِبَشَرٍ خَلَقْتَهُ مِن صَلْصَالٍ مِّنْ حَمَإٍ مَّسْنُونٍ (33)
ਇਬਲੀਸ ਨੇ ਕਿਹਾ, ਕਿ ਮੈਂ ਅਜਿਹਾ ਨਹੀਂ ਕਿ ਮਨੁੱਥ ਨੂੰ ਸਿਜਦਾ ਕਰਾਂ, ਜਿਸ ਨੂੰ ਤੂੰ ਗੁੰਨ੍ਹੇ ਹੋਏ ਗਾਰੇ ਦੀ ਸੁੱਕੀ ਮਿੱਟੀ ਤੋਂ ਪੈਦਾ ਕੀਤਾ ਹੈ।
قَالَ فَاخْرُجْ مِنْهَا فَإِنَّكَ رَجِيمٌ (34)
ਅੱਲਾਹ ਨੇ ਕਿਹਾ ਤੂੰ ਇਥੋਂ ਨਿਕਲ ਜਾ, ਕਿਉਂਕਿ ਤੂੰ ਧਿਰਕਾਰਿਆ ਹੋਇਆ ਹੈ।
وَإِنَّ عَلَيْكَ اللَّعْنَةَ إِلَىٰ يَوْمِ الدِّينِ (35)
ਅਤੇ ਕੋਈ ਸ਼ੱਕ ਨਹੀਂ' ਤੈਨੂੰ ਫੈਸਲੇ ਦੇ ਦਿਨ ਤੱਕ ਧਿਰਕਾਰ ਹੈ।
قَالَ رَبِّ فَأَنظِرْنِي إِلَىٰ يَوْمِ يُبْعَثُونَ (36)
ਇਬਲੀਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਉਸ ਦਿਨ ਤੱਕ ਲਈ ਮੌਕਾ ਦੇ ਜਿਸ ਦਿਨ ਲੋਕ ਮੁੜ ਜੀਵਿਤ ਕੀਤੇ ਜਾਣਗੇ।
قَالَ فَإِنَّكَ مِنَ الْمُنظَرِينَ (37)
ਅੱਲਾਹ ਨੇ ਕਿਹਾ ਤੈਨੂੰ ਮੌਕਾ ਦਿੱਤਾ ਗਿਆ।
إِلَىٰ يَوْمِ الْوَقْتِ الْمَعْلُومِ (38)
ਉਸ ਨਿਯਤ ਕੀਤੇ ਹੋਏ ਸਮੇਂ ਤੱਕ।
قَالَ رَبِّ بِمَا أَغْوَيْتَنِي لَأُزَيِّنَنَّ لَهُمْ فِي الْأَرْضِ وَلَأُغْوِيَنَّهُمْ أَجْمَعِينَ (39)
ਇਬਲੀਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਜਿਵੇਂ ਤੂੰ ਸੈਨੂੰ ਭਟਕਾਇਆ ਹੈ। ਇਸੇ ਤਰਾਂ ਮੈਂ ਇਨ੍ਹਾਂ ਲਈ ਧਰਤੀ ਨੂੰ ਸ਼ਿੰਗਾਰਾਂਗਾ ਅਤੇ ਸਾਰਿਆਂ ਨੂੰ ਪੁੱਠੇ ਰਾਹੀਂ ਤੋਰਾਂਗਾ।
إِلَّا عِبَادَكَ مِنْهُمُ الْمُخْلَصِينَ (40)
ਬਿਨਾ ਤੇਰੇ ਚੁਣੇ ਹੋਏ ਬੰਦਿਆਂ ਦੇ।
قَالَ هَٰذَا صِرَاطٌ عَلَيَّ مُسْتَقِيمٌ (41)
ਅੱਲਾਹ ਨੇ ਫ਼ਰਮਾਇਆ, ਇਹ ਇੱਕ ਸਿੱਧਾ ਰਾਹ ਹੈ, ਜਿਹੜਾ ਮੁੜ ਮੇਰੇ ਤੱਕ ਪਹੁੰਚਦਾ ਹੈ।
إِنَّ عِبَادِي لَيْسَ لَكَ عَلَيْهِمْ سُلْطَانٌ إِلَّا مَنِ اتَّبَعَكَ مِنَ الْغَاوِينَ (42)
ਬੇਸ਼ੱਕ ਜਿਹੜੇ ਮੇਰੇ ਬੰਦੇ ਹਨ, ਉਨ੍ਹਾਂ ਉੱਪਰ ਤੇਰਾ ਵੱਸ ਨਹੀਂ' ਚੱਲੇਗਾ। ਥਿਨਾਂ ਉਨ੍ਹਾਂ ਦੇ ਜਿਹੜੇ ਭਟਕੇ ਹੋਏ ਤੇਰੀ ਪਾਲਣਾ ਕਰਨ।
وَإِنَّ جَهَنَّمَ لَمَوْعِدُهُمْ أَجْمَعِينَ (43)
ਅਤੇ ਉਨ੍ਹਾਂ ਸਾਰਿਆਂ ਲਈ ਨਰਕ ਦਾ ਵਾਅਦਾ ਹੈ।
لَهَا سَبْعَةُ أَبْوَابٍ لِّكُلِّ بَابٍ مِّنْهُمْ جُزْءٌ مَّقْسُومٌ (44)
ਉਸ ਦੇ ਸੱਤ ਦਰਵਾਜ਼ੇ ਹਨ। ਹਰ ਇੱਕ ਦਰਵਾਜ਼ੇ ਲਈ ਉਨ੍ਹਾਂ ਲੋਕਾਂ ਦੇ ਵੱਖ ਵੱਖ ਹਿੱਸੇ ਹਨ।
إِنَّ الْمُتَّقِينَ فِي جَنَّاتٍ وَعُيُونٍ (45)
ਬੇਸ਼ੱਕ ਡਰਨ ਵਾਲੇ, ਬਾਗ਼ਾਂ ਅਤੇ ਚਸ਼ਮਿਆਂ ਵਿਚ ਹੋਣਗੇ।
ادْخُلُوهَا بِسَلَامٍ آمِنِينَ (46)
ਵਾਖ਼ਿਲ ਹੋ ਜਾਵੇਂ ਇਨ੍ਹਾਂ ਵਿਚ ਸੁਰੱਖਿਅਤ ਅਤੇ ਸ਼ਾਂਤੀ ਦੇ ਨਾਲ।
وَنَزَعْنَا مَا فِي صُدُورِهِم مِّنْ غِلٍّ إِخْوَانًا عَلَىٰ سُرُرٍ مُّتَقَابِلِينَ (47)
ਅਤੇ ਅਸੀਂ ਉਨ੍ਹਾਂ ਦੇ ਦਿਲਾਂ ਵਿਚੋਂ ਦਵੈਸ਼ ਕੱਢ ਦੇਵਾਂਗੇ। ਸਾਰੇ ਆਸਣਾਂ ਉੱਪਰ ਆਹਮਣੇ ਸਾਹਮਣੇ ਭਰਾਵਾਂ ਦੀ ਤਰਾਂ ਰਹਿਣਗੇ।
لَا يَمَسُّهُمْ فِيهَا نَصَبٌ وَمَا هُم مِّنْهَا بِمُخْرَجِينَ (48)
ਉੱਤੇ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਪਹੁੰਚਾਵੇਗਾ ਅਤੇ ਨਾ ਹੀ ਉਹ ਕੱਢੇ ਜਾਣਗੇ।
۞ نَبِّئْ عِبَادِي أَنِّي أَنَا الْغَفُورُ الرَّحِيمُ (49)
ਮੇਰੇ ਬੰਦਿਆਂ ਨੂੰ ਖ਼ਬਰ ਦੇ ਦੇਵੋ ਕਿ ਮੈਂ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹਾ।
وَأَنَّ عَذَابِي هُوَ الْعَذَابُ الْأَلِيمُ (50)
ਅਤੇ ਮੇਰੀ ਸਜ਼ਾ ਤਕਲੀਫ਼ ਦਾਇਕ ਸਜ਼ਾ ਹੈ।
وَنَبِّئْهُمْ عَن ضَيْفِ إِبْرَاهِيمَ (51)
ਅਤੇ ਉਨ੍ਹਾਂ ਨੂੰ ਇਬਰਾਹੀਮ ਦੇ ਮਹਿਮਾਨਾਂ ਦੇ ਬਿਰਤਾਂਤ ਰਾਹੀਂ ਸਾਵਧਾਨ ਕਰੋਂ।
إِذْ دَخَلُوا عَلَيْهِ فَقَالُوا سَلَامًا قَالَ إِنَّا مِنكُمْ وَجِلُونَ (52)
ਜਦੋਂ ਉਹ ਉਸ ਦੇ ਕੋਲ ਆਏ ਉਨ੍ਹਾਂ ਨੂੰ ਸਲਾਮ ਕੀਤਾ। ਇਬਰਾਹੀਮ ਨੇ ਆਖਿਆ, ਕਿ ਸਾਨੂੰ ਤੁਹਾਡੇ ਤੋਂ ਛਰ ਲੱਗ ਰਿਹਾ ਹੈ।
قَالُوا لَا تَوْجَلْ إِنَّا نُبَشِّرُكَ بِغُلَامٍ عَلِيمٍ (53)
ਉਨ੍ਹਾਂ ਨੇ ਆਖਿਆ ਕਿ ਡਰੋ ਨਹੀਂ, ਅਸੀਂ ਤੁਹਾਨੂੰ ਇੱਕ ਲੜਕੇ ਦੀ ਖੁਸ਼ਖ਼ਬਰੀ ਦਿੰਦੇ ਹਾਂ। ਜਿਹੜਾ ਬੜਾ ਗਿਆਨੀ ਹੋਵੇਗਾ।
قَالَ أَبَشَّرْتُمُونِي عَلَىٰ أَن مَّسَّنِيَ الْكِبَرُ فَبِمَ تُبَشِّرُونَ (54)
ਇਬਰਾਹੀਮ ਨੇ ਆਖਿਆ, ਕੀ ਤੁਸੀਂ ਇਸ ਬੁਢਾਪੇ ਵਿਚ ਮੈਨੂੰ ਔਲਾਦ ਦੀ ਖੁਸ਼ਖ਼ਬਰੀ ਦਿੰਦੇ ਹੋ।
قَالُوا بَشَّرْنَاكَ بِالْحَقِّ فَلَا تَكُن مِّنَ الْقَانِطِينَ (55)
ਉਨ੍ਹਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਸੱਚਾਈ ਨਾਲ ਚੰਗੀ ਖ਼ਬਰ ਦਿੰਦੇ ਹਾਂ। ਇਸ ਲਈ ਤੂੰ ਨਿਰਾਸ਼ ਹੋਣ ਵਾਲਿਆਂ ਵਿਚੋਂ ਨਾ ਬਣ।
قَالَ وَمَن يَقْنَطُ مِن رَّحْمَةِ رَبِّهِ إِلَّا الضَّالُّونَ (56)
ਇਬਰਾਹੀਮ ਨੇ ਆਖਿਆ, ਕਿ ਅਪਣੇ ਰੱਬ ਦੀ ਕਿਰਪਾ ਤੋਂ ਭਟਕੇ ਹੋਏ ਲੋਕਾਂ ਤੋਂ ਬਿਨਾ, ਹੋਰ ਕੌਣ ਨਿਰਾਸ਼ ਹੋ ਸਕਦਾ ਹੈ।
قَالَ فَمَا خَطْبُكُمْ أَيُّهَا الْمُرْسَلُونَ (57)
ਕਿਹਾ ਕਿ ਹੇ ਭੇਜੇ ਹੋਏ ਫ਼ਰਿਸ਼ਤਿਓ! ਹੁਣ ਤੁਹਾਡੀ ਮੰਜਿਲ ਕੀ ਹੈ।
قَالُوا إِنَّا أُرْسِلْنَا إِلَىٰ قَوْمٍ مُّجْرِمِينَ (58)
ਉਨ੍ਹਾਂ ਨੇ ਆਖਿਆ, ਕਿ ਅਸੀਂ ਇਕ ਅਪਰਾਧੀ ਕੌਮ ਦੇ ਵੱਲ ਭੇਜੇ ਗਏ ਹਾਂ।
إِلَّا آلَ لُوطٍ إِنَّا لَمُنَجُّوهُمْ أَجْمَعِينَ (59)
ਪਰ ਲੂਤ ਦੇ ਘਰ ਵਾਲੇ, ਅਸੀਂ ਇਨ੍ਹਾਂ ਨੂੰ ਬਚਾ ਲਵਾਂਗੇ।
إِلَّا امْرَأَتَهُ قَدَّرْنَا ۙ إِنَّهَا لَمِنَ الْغَابِرِينَ (60)
ਬਿਨਾ ਉਸ ਦੀ ਪਤਨੀ ਦੇ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਜ਼ਰੂਰ ਪਾਪੀ ਲੋਕਾਂ ਨਾਲ ਰਹਿ ਜਾਵੇਗੀ।
فَلَمَّا جَاءَ آلَ لُوطٍ الْمُرْسَلُونَ (61)
ਫਿਰ ਜਦੋਂ ਭੇਜੇ ਹੋਏ ਫ਼ਰਿਸ਼ਤੇ ਲੂਤ ਦੇ ਪਰਿਵਾਰ ਦੇ ਕੋਲ ਆਏ।
قَالَ إِنَّكُمْ قَوْمٌ مُّنكَرُونَ (62)
ਉਨ੍ਹਾਂ ਨੇ ਆਖਿਆ ਕਿ ਤੁਸੀਂ ਲੋਕ ਅਨਜਾਣ ਪ੍ਰਤੀਤ ਹੁੰਦੇ ਹੋ।
قَالُوا بَلْ جِئْنَاكَ بِمَا كَانُوا فِيهِ يَمْتَرُونَ (63)
ਉਨ੍ਹਾਂ ਨੇ ਕਿਹਾ, ਕਿ ਨਹੀਂ, ਸਗੋਂ ਅਸੀਂ ਤੁਹਾਡੇ ਕੋਲ ਉਹ ਚੀਜ਼ ਲੈ ਕੇ ਆਏ ਹਾਂ, ਜਿਸ ਲਈ ਇਹ ਲੋਕ ਸ਼ੱਕ ਕਰਦੇ ਹਨ।
وَأَتَيْنَاكَ بِالْحَقِّ وَإِنَّا لَصَادِقُونَ (64)
ਅਤੇ ਅਸੀਂ ਤੁਹਾਡੇ ਕੋਲ ਸੱਚਾਈ ਦੇ ਨਾਲ ਆਏ ਹਾਂ ਅਤੇ ਅਸੀਂ' ਪੂਰਨ ਤੌਰ ਤੇ ਸੱਚੇ ਹਾ।
فَأَسْرِ بِأَهْلِكَ بِقِطْعٍ مِّنَ اللَّيْلِ وَاتَّبِعْ أَدْبَارَهُمْ وَلَا يَلْتَفِتْ مِنكُمْ أَحَدٌ وَامْضُوا حَيْثُ تُؤْمَرُونَ (65)
ਇਸ ਲਈ ਤੁਸੀਂ ਕੁਝ ਰਾਤਾਂ (ਬਾਕੀ) ਰਹਿੰਦਿਆਂ ਅਪਣੇ ਘਰ ਵਾਲਿਆਂ ਦੇ ਨਾਲ ਨਿਕਲ ਜਾਓ। ਅਤੇ ਤੁਸੀਂ ਉਨ੍ਹਾਂ ਦੇ ਪਿੱਛੇ ਚੱਲੋਂ ਅਤੇ ਤੁਹਾਡੇ ਵਿੱਚੋਂ ਕੋਈ ਪਿੱਛੇ ਮੁੜ ਕੇ ਨਾ ਦੇਖੇ। ਅਤੇ ਉੱਥੇ ਚਲੇ ਜਾਓ, ਜਿਥੇ ਤੁਹਾਨੂੰ ਜਾਣ ਦਾ ਹੁਕਮ ਹੈ।
وَقَضَيْنَا إِلَيْهِ ذَٰلِكَ الْأَمْرَ أَنَّ دَابِرَ هَٰؤُلَاءِ مَقْطُوعٌ مُّصْبِحِينَ (66)
ਅਤੇ ਅਸੀਂ ਲੂਤ ਦੇ ਕੋਲ ਹੁਕਮ ਭੇਜਿਆ ਕਿ ਸਵੇਰ ਹੁੰਦੇ ਹੀ ਇਨ੍ਹਾਂ ਲੋਕਾਂ ਦੀ ਜੜ ਕੱਟ ਜਾਵੇਗੀ।
وَجَاءَ أَهْلُ الْمَدِينَةِ يَسْتَبْشِرُونَ (67)
ਅਤੇ ਸ਼ਹਿਰ ਦੇ ਲੋਕ ਖੁਸ਼ ਹੋ ਕੇ ਆਏ।
قَالَ إِنَّ هَٰؤُلَاءِ ضَيْفِي فَلَا تَفْضَحُونِ (68)
ਉਸ ਨੇ ਆਖਿਆ ਕਿ ਇਹ ਲੋਕ ਮੇਰੇ ਮਹਿਮਾਨ ਹਨ। ਤੁਸੀਂ ਲੋਕ ਮੇਰੀ ਬੇ-ਇੱਜ਼ਤੀ ਨਾ ਕਰੋਂ।
وَاتَّقُوا اللَّهَ وَلَا تُخْزُونِ (69)
ਅਤੇ ਤੁਸੀਂ ਅੱਲਾਹ ਤੋਂ ਡਰੋ, ਅਤੇ ਮੈਨੂੰ ਬੇ-ਇੱਜ਼ਤ ਨਾ ਕਰੋ।
قَالُوا أَوَلَمْ نَنْهَكَ عَنِ الْعَالَمِينَ (70)
ਉਨ੍ਹਾਂ ਨੇ ਕਿਹਾ, ਕੀ ਅਸੀਂ ਤੁਹਾਨੂੰ ਸਾਰੇ ਸੰਸਾਰ ਦੇ ਲੋਕਾਂ ਤੋਂ ਮਨ੍ਹਾ ਨਹੀਂ ਕਰਿਆ।
قَالَ هَٰؤُلَاءِ بَنَاتِي إِن كُنتُمْ فَاعِلِينَ (71)
ਉਸ ਨੇ ਆਖਿਆ ਕਿ ਜੇਕਰ ਤੁਸੀਂ ਕਰਨਾ ਹੈ, ਤਾਂ ਇਹ ਮੇਰੀਆਂ ਧੀਆਂ ਹਨ।
لَعَمْرُكَ إِنَّهُمْ لَفِي سَكْرَتِهِمْ يَعْمَهُونَ (72)
ਤੇਰੀ ਜਾਨ ਦੀ ਸਹੁੰ ਉਹ ਅਪਣੀ ਮਸਤੀ ਵਿਚ ਅਚੇਤ ਸਨ।
فَأَخَذَتْهُمُ الصَّيْحَةُ مُشْرِقِينَ (73)
ਤਾਂ ਸੂਰਜ ਨਿਕਲਣ ਦੇ ਸਮੇ (ਤੜਕੇ) ਹੀ ਉਨ੍ਹਾਂ ਨੂੰ ਚਿੰਘਾੜ ਨੇ ਫੜ ਲਿਆ।
فَجَعَلْنَا عَالِيَهَا سَافِلَهَا وَأَمْطَرْنَا عَلَيْهِمْ حِجَارَةً مِّن سِجِّيلٍ (74)
ਫਿਰ ਅਸੀਂ' ਉਸ ਸ਼ਹਿਰ ਨੂੰ ਪਲਟ ਦਿੱਤਾ ਅਤੇ ਉਨ੍ਹਾਂ ਲੋਕਾਂ ਉੱਪਰ ਪੱਥਰ ਦੇ ਕੰਕਰਾਂ ਦਾ ਮੀਂਹ ਪਾ ਦਿੱਤਾ।
إِنَّ فِي ذَٰلِكَ لَآيَاتٍ لِّلْمُتَوَسِّمِينَ (75)
ਬੇਸ਼ੱਕ ਇਸ ਵਿਚ ਧਿਆਨ ਕਰਨ ਵਾਲਿਆਂ ਲਈ ਨਿਸ਼ਾਨੀਆਂ ਹਨ।
وَإِنَّهَا لَبِسَبِيلٍ مُّقِيمٍ (76)
ਅਤੇ ਇਹ ਸ਼ਹਿਰ ਇੱਕ ਆਮ ਵਰਤੋਂ ਵਿਚ ਆਉਣ ਵਾਲੇ ਰਾਹ ਤੇ ਸਥਿੱਤ ਹੈ।
إِنَّ فِي ذَٰلِكَ لَآيَةً لِّلْمُؤْمِنِينَ (77)
ਬੇਸ਼ੱਕ ਇਸ ਵਿਚ ਈਮਾਨ ਵਾਲਿਆਂ ਲਈ ਨਿਸ਼ਾਨੀਆਂ ਹਨ।
وَإِن كَانَ أَصْحَابُ الْأَيْكَةِ لَظَالِمِينَ (78)
ਅਤੇ ਐਕਾ (ਤਬੂਕ ਸਸਤੀ ਦਾ ਪੁਰਾਣਾ ਨਾਮ) ਵਾਲੇ ਹਕੀਕਤ ਵਿਚ ਜ਼ਾਲਿਮ ਸਨ।
فَانتَقَمْنَا مِنْهُمْ وَإِنَّهُمَا لَبِإِمَامٍ مُّبِينٍ (79)
ਅਤੇ ਅਸੀਂ ਉਨ੍ਹਾਂ ਤੋਂ ਬਦਲਾ ਲਿਆ। ਇਹ ਦੋਵੇ' ਸ਼ਹਿਰ ਖੁੱਲ੍ਹੇ ਰਾਹ ਉੱਪਰ ਸਥਿੱਤ ਹਨ।
وَلَقَدْ كَذَّبَ أَصْحَابُ الْحِجْرِ الْمُرْسَلِينَ (80)
ਅਤੇ ਹਿਜ਼ਰ ਵਾਲਿਆਂ ਨੇ ਵੀ ਰਸੂਲਾਂ ਤੋਂ ਇਨਕਾਰ ਕੀਤਾ।
وَآتَيْنَاهُمْ آيَاتِنَا فَكَانُوا عَنْهَا مُعْرِضِينَ (81)
ਅਤੇ ਅਸੀਂ ਉਨ੍ਹਾਂ ਨੂੰ ਅਪਣੀਆਂ ਨਿਸ਼ਾਨੀਆਂ ਦਿੱਤੀਆਂ, ਪਰ ਉਹ ਉਸ ਤੋਂ' ਮੂੰਹ ਫੇਰਦੇ ਰਹੇ।
وَكَانُوا يَنْحِتُونَ مِنَ الْجِبَالِ بُيُوتًا آمِنِينَ (82)
ਅਤੇ ਉਹ ਪਹਾੜਾਂ ਨੂੰ ਕੱਟ ਕੇ ਉਨ੍ਹਾਂ ਵਿਚ ਘਰ ਬਣਾਉਂਦੇ ਸਨ। ਤਾਂ ਕਿ ਉਹ ਉੱਥੇ ਸ਼ਾਂਤੀ ਨਾਲ ਰਹਿ ਸਕਣ।
فَأَخَذَتْهُمُ الصَّيْحَةُ مُصْبِحِينَ (83)
ਤਾਂ ਉਨ੍ਹਾਂ ਨੂੰ ਸਵੇਰ ਦੇ ਸਮੱ ਇੱਕ ਭਿਆਨਕ ਚੀਕ ਨੇ ਫੜ ਲਿਆ।
فَمَا أَغْنَىٰ عَنْهُم مَّا كَانُوا يَكْسِبُونَ (84)
ਅਤੇ ਉਨ੍ਹਾਂ ਦਾ ਕੀਤਾ ਉਨ੍ਹਾਂ ਦੇ ਕੁਝ ਵੀ ਕੰਮ ਨਾ ਆਇਆ।
وَمَا خَلَقْنَا السَّمَاوَاتِ وَالْأَرْضَ وَمَا بَيْنَهُمَا إِلَّا بِالْحَقِّ ۗ وَإِنَّ السَّاعَةَ لَآتِيَةٌ ۖ فَاصْفَحِ الصَّفْحَ الْجَمِيلَ (85)
ਅਤੇ ਅਸੀਂ ਆਕਾਸ਼ਾਂ ਅਤੇ ਧਰਤੀ ਵਿਚ ਅਤੇ ਜੋ ਕੁਝ ਇਨ੍ਹਾਂ ਦੇ ਵਿਚਕਾਰ ਹੈ, ਨਿਰਉਦੇਸ਼ ਨਹੀਂ ਬਣਾਇਆ। ਅਤੇ ਕੋਈ ਸ਼ੱਕ ਨਹੀਂ ਕਿ ਕਿਆਮਤ ਆਉਣ ਵਾਲੀ ਹੈ। ਇਸ ਲਈ ਤੁਸੀਂ ਖ਼ਿਮਾ ਕਰੋ ਅਤੇ ਭਲੇ ਵਿਹਾਰ ਤੋਂ ਕੰਮ ਲਵੋ।
إِنَّ رَبَّكَ هُوَ الْخَلَّاقُ الْعَلِيمُ (86)
ਬੇਸ਼ੱਕ ਤੁਹਾਡਾ ਰੱਬ ਸਾਰਿਆਂ ਦਾ ਰਚਨਹਾਰ ਅਤੇ ਜਾਣਨਵਾਲਾ ਹੈ।
وَلَقَدْ آتَيْنَاكَ سَبْعًا مِّنَ الْمَثَانِي وَالْقُرْآنَ الْعَظِيمَ (87)
ਅਤੇ ਅਸੀਂ ਤੁਹਾਨੂੰ ਸੱਤ ਮਸਾਨੀ ਅਤੇ ਮਹਾਨ ਕੁਰਆਨ ਬਖਸ਼ਿਆ।
لَا تَمُدَّنَّ عَيْنَيْكَ إِلَىٰ مَا مَتَّعْنَا بِهِ أَزْوَاجًا مِّنْهُمْ وَلَا تَحْزَنْ عَلَيْهِمْ وَاخْفِضْ جَنَاحَكَ لِلْمُؤْمِنِينَ (88)
ਤੁਸੀਂ ਸੰਸਾਰਿਕ ਪਦਾਰਥਾਂ ਵੱਲ ਅੱਖ ਚੁੱਕ ਕੇ ਨਾ ਦੇਖੋ, ਜਿਹੜੇ ਅਸੀਂ ਅਲੱਗ-ਅਲੱਗ ਲੋਕਾਂ ਨੂੰ ਦਿੱਤੇ ਹਨ ਅਤੇ ਉਨ੍ਹਾਂ ਉੱਪਰ ਗ਼ਮ ਨਾ ਕਰੋ, ਈਮਾਨ ਵਾਲਿਆਂ ਲਈ ਅਪਣੇ ਪਿਆਰ ਦੀਆਂ ਬਾਹਾਂ ਫੈਲਾ ਦੇਵੋ।
وَقُلْ إِنِّي أَنَا النَّذِيرُ الْمُبِينُ (89)
ਅਤੇ ਆਖੋ ਕਿ ਮੈ ਇਕ ਸਪੱਸ਼ਟ ਭੈ ਭੀਤ ਕਰਨ ਵਾਲਾ ਹਾਂ।
كَمَا أَنزَلْنَا عَلَى الْمُقْتَسِمِينَ (90)
ਇਸੇ ਤਰਾਂ ਅਸੀਂ ਉਨ੍ਹਾਂ ਟੁਕੜੇ ਕਰਨ ਵਾਲਿਆਂ ਉੱਪਰ ਵੀ ਉਤਾਰਿਆ ਸੀ।
الَّذِينَ جَعَلُوا الْقُرْآنَ عِضِينَ (91)
ਜਿਨ੍ਹਾਂ ਨੇ ਆਪਣੇ ਕੁਰਆਨ ਨੂੰ ਟੁਕੜੇ-ਟੁਕੜੇ ਕਰ ਦਿੱਤਾ।
فَوَرَبِّكَ لَنَسْأَلَنَّهُمْ أَجْمَعِينَ (92)
ਇਸ ਲਈ ਤੇਰੇ ਰੱਬ ਦੀ ਸਹੂੰ ਅਸੀਂ ਉਨ੍ਹਾਂ ਸਾਰਿਆਂ ਨੂੰ ਜ਼ਰੂਰ ਪੁੱਛਾਂਗੇ।
عَمَّا كَانُوا يَعْمَلُونَ (93)
ਜਿਹੜਾ ਕੁਝ ਉਹ ਕਰਦੇ ਸਨ।
فَاصْدَعْ بِمَا تُؤْمَرُ وَأَعْرِضْ عَنِ الْمُشْرِكِينَ (94)
ਇਸ ਲਈ ਜਿਸ ਜ਼ੀਜ਼ ਦਾ ਤੁਹਾਨੂੰ ਹੁਕਮ ਮਿਲਿਆ ਹੈ, ਉਸ ਨੂੰ ਸਪੱਸ਼ਟ ਸੁਣਾ ਦੇਵੋ ਅਤੇ ਮੁਸ਼ਰਕਾਂ (ਸੱਚਾਈ ਵਿਚ ਮਿਲਾਵਟ ਕਰਨ ਵਾਲੇ) ਨੂੰ ਮੂੰਹ ਨਾ ਲਾਓ।
إِنَّا كَفَيْنَاكَ الْمُسْتَهْزِئِينَ (95)
ਅਸੀਂ ਤੁਹਾਡੇ ਵੱਲੋਂ, ਉਨ੍ਹਾਂ ਮਜ਼ਾਕ ਕਰਨ ਵਾਲਿਆਂ ਲਈ ਕਾਫ਼ੀ ਹਾਂ।
الَّذِينَ يَجْعَلُونَ مَعَ اللَّهِ إِلَٰهًا آخَرَ ۚ فَسَوْفَ يَعْلَمُونَ (96)
ਜਿਹੜੇ ਅੱਲਾਹ ਦੇ ਬ਼ਰਾਬ਼ਰ ਦੂਜਿਆਂ ਨੂੰ ਸ਼ਰੀਕ ਬਣਾਉਂਦੇ ਤਾਂ ਜਲਦੀ ਹੀ ਉਹ ਜਾਣ ਲੈਣਗੇ।
وَلَقَدْ نَعْلَمُ أَنَّكَ يَضِيقُ صَدْرُكَ بِمَا يَقُولُونَ (97)
ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੁਝ ਉਹ ਕਹਿੰਦੇ ਹਨ, ਉਸ ਨਾਲ ਤੁਹਾਡਾ ਦਿਲ ਤੰਗ ਹੁੰਦਾ ਹੈ।
فَسَبِّحْ بِحَمْدِ رَبِّكَ وَكُن مِّنَ السَّاجِدِينَ (98)
ਇਸ ਲਈ ਤੁਸੀਂ ਆਪਣੇ ਰੱਬ ਦਾ ਖੁਸ਼ੀ ਨਾਲ ਗੁਣਗਾਨ ਕਰੋ ਅਤੇ ਸਿਜਦਾ ਕਰਨ ਵਾਲਿਆਂ ਵਿਚੋਂ ਬਣੋ।
وَاعْبُدْ رَبَّكَ حَتَّىٰ يَأْتِيَكَ الْيَقِينُ (99)
ਅਤੇ ਆਪਣੇ ਰੱਬ ਦੀ ਬੰਦਗੀ ਕਰੋਂ। ਇਥੋਂ' ਤੱਕ ਕਿ ਤੁਹਾਡੇ ਕੋਲ ਵਾਅਦਾ ਕੀਤੀ ਹੋਈ ਯਕੀਨੀ ਗੱਲ ਆ ਜਾਵੇ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas