×

Surah Ya-Sin in Panjabi

Quran Panjabi ⮕ Surah Yasin

Translation of the Meanings of Surah Yasin in Panjabi - البنجابية

The Quran in Panjabi - Surah Yasin translated into Panjabi, Surah Ya-Sin in Panjabi. We provide accurate translation of Surah Yasin in Panjabi - البنجابية, Verses 83 - Surah Number 36 - Page 440.

بسم الله الرحمن الرحيم

يس (1)
ਯਾ.ਸੀਨ
وَالْقُرْآنِ الْحَكِيمِ (2)
ਸਹੁੰ ਹੈ ਬਿਬੇਕ ਪੂਰਨ ਕਿਤਾਬ ਦੀ।
إِنَّكَ لَمِنَ الْمُرْسَلِينَ (3)
ਬੇਸ਼ੱਕ ਤੁਸੀਂ ਰਸੂਲਾਂ ਵਿਚੋਂ ਹੀ ਹੋ।
عَلَىٰ صِرَاطٍ مُّسْتَقِيمٍ (4)
ਬੇਹੱਦ ਸਿੱਧੇ ਰਾਹ ਤੇ।
تَنزِيلَ الْعَزِيزِ الرَّحِيمِ (5)
ਇਹ ਸਰਵਸ਼ਕਤੀਮਾਨ ਅਤੇ ਰਹਿਮਤ ਵਾਲੇ ਅੱਲਾਹ ਵੱਲੋਂ ਉਤਾਰਿਆ ਗਿਆ ਹੈ।
لِتُنذِرَ قَوْمًا مَّا أُنذِرَ آبَاؤُهُمْ فَهُمْ غَافِلُونَ (6)
ਤਾਂ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰ ਦੇਵੇਂ ਜਿਨ੍ਹਾਂ ਦੇ ਵਡੇਰਿਆਂ ਨੂੰ ਨਸੀਹਤ ਨਹੀਂ' ਦਿੱਤੀ ਗਈ, ਸੋ ਉਹ ਅਗਿਆਨੀ ਹਨ।
لَقَدْ حَقَّ الْقَوْلُ عَلَىٰ أَكْثَرِهِمْ فَهُمْ لَا يُؤْمِنُونَ (7)
ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਤੇ ਗੱਲ ਸਿੱਧ ਹੋ ਚੁੱਕੀ ਹੈ ਤਾਂ ਉਹ ਈਮਾਨ ਨਹੀਂ ਲਿਆਉਣਗੇ।
إِنَّا جَعَلْنَا فِي أَعْنَاقِهِمْ أَغْلَالًا فَهِيَ إِلَى الْأَذْقَانِ فَهُم مُّقْمَحُونَ (8)
ਅਸੀਂ ਉਨ੍ਹਾਂ ਦੇ ਗਲਾਂ ਵਿਚ ਤੌਕ (ਪਟੇ) ਪਾ ਦਿੱਤੇ ਹਨ, ਜਿਹੜੇ ਠੌਡੀਆਂ ਤੱਕ ਸਨ। ਸੋ ਉਨ੍ਹਾਂ ਦੇ ਸਿਰ ਉਚੇ ਹੋ ਰਹੇ ਹਨ।
وَجَعَلْنَا مِن بَيْنِ أَيْدِيهِمْ سَدًّا وَمِنْ خَلْفِهِمْ سَدًّا فَأَغْشَيْنَاهُمْ فَهُمْ لَا يُبْصِرُونَ (9)
ਅਤੇ ਅਸੀਂ ਉਨ੍ਹਾਂ ਦੇ ਸਾਹਮਣੇ ਇੱਕ ਓਟ (ਕੰਧ) ਕਰ ਦਿੱਤੀ ਹੈ ਅਤੇ ਇੱਕ ਓਟ (ਕੰਧ) ਉਨ੍ਹਾਂ ਦੇ ਪਿੱਛੇ ਕਰ ਦਿੱਤੀ ਹੈ, ਫਿਰ ਅਸੀਂ ਉਨ੍ਹਾਂ ਨੂੰ ਢੱਕ ਦਿੱਤਾ ਹੁਣ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ।
وَسَوَاءٌ عَلَيْهِمْ أَأَنذَرْتَهُمْ أَمْ لَمْ تُنذِرْهُمْ لَا يُؤْمِنُونَ (10)
ਤੁਸੀਂ ਉਨ੍ਹਾਂ ਨੂੰ ਡਰਾਉਂ ਜਾਂ ਨਾ ਡਰਾਉ, ਉਨ੍ਹਾਂ ਲਈ ਇੱਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।
إِنَّمَا تُنذِرُ مَنِ اتَّبَعَ الذِّكْرَ وَخَشِيَ الرَّحْمَٰنَ بِالْغَيْبِ ۖ فَبَشِّرْهُ بِمَغْفِرَةٍ وَأَجْرٍ كَرِيمٍ (11)
ਤੁਸੀਂ ਤਾਂ ਸਿਰਫ਼ ਉਸ ਬੰਦੇ ਨੂੰ ਨਸੀਹਤ ਕਰ ਸਕਦੇ ਹੋ ਜਿਹੜਾ ਉਪਦੇਸ਼ ਤੇ ਚੱਲੇ ਅਤੇ ਅੱਲਾਹ ਤੋਂ ਡਰੇ
إِنَّا نَحْنُ نُحْيِي الْمَوْتَىٰ وَنَكْتُبُ مَا قَدَّمُوا وَآثَارَهُمْ ۚ وَكُلَّ شَيْءٍ أَحْصَيْنَاهُ فِي إِمَامٍ مُّبِينٍ (12)
ਯਕੀਨਨ ਹੀ ਅਸੀਂ ਮੁਰਦਿਆਂ ਨੂੰ ਜੀਵਤ ਕਰਾਂਗੇ ਅਤੇ ਅਸੀਂ ਲਿਖ ਰਹੇ ਹਾਂ, ਜਿਹੜਾ ਉਨ੍ਹਾਂ ਨੇ ਅੱਗੇ ਭੇਜਿਆ ਅਤੇ ਪਿੱਛੇ ਛੱਡਿਆ। ਅਤੇ ਅਸੀਂ ਹਰ ਚੀਜ਼ ਵਰਜ ਕਰ ਲਈ ਹੈ ਇੱਕ ਖੁੱਲ੍ਹੀ ਹੋਈ ਕਿਤਾਬ ਵਿੱਚ।
وَاضْرِبْ لَهُم مَّثَلًا أَصْحَابَ الْقَرْيَةِ إِذْ جَاءَهَا الْمُرْسَلُونَ (13)
ਅਤੇ ਉਨ੍ਹਾਂ ਲਈ ਇੱਕ ਉਦਾਹਰਣ ਪੇਸ਼ ਕਰੋ: ਸ਼ਹਿਰ ਦੇ ਲੋਕ, ਜਦੋਂ ਸੰਦੇਸ਼ਵਾਹਕ ਇਸ ਕੋਲ ਆਏ ਸਨ
إِذْ أَرْسَلْنَا إِلَيْهِمُ اثْنَيْنِ فَكَذَّبُوهُمَا فَعَزَّزْنَا بِثَالِثٍ فَقَالُوا إِنَّا إِلَيْكُم مُّرْسَلُونَ (14)
ਜਦੋਂ ਅਸੀਂ ਉਨ੍ਹਾਂ ਨੂੰ ਦੋ ਭੇਜੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਇਸ ਲਈ ਅਸੀਂ ਉਨ੍ਹਾਂ ਨੂੰ ਤੀਜੇ ਨਾਲ ਮਜ਼ਬੂਤ ਕੀਤਾ, ਅਤੇ ਉਨ੍ਹਾਂ ਨੇ ਕਿਹਾ," ਸੱਚਮੁੱਚ ਅਸੀਂ ਤੁਹਾਡੇ ਲਈ ਦੂਤ ਹਾਂ
قَالُوا مَا أَنتُمْ إِلَّا بَشَرٌ مِّثْلُنَا وَمَا أَنزَلَ الرَّحْمَٰنُ مِن شَيْءٍ إِنْ أَنتُمْ إِلَّا تَكْذِبُونَ (15)
ਲੋਕਾਂ ਨੇ ਕਿਹਾ ਕਿ ਤੁਸੀਂ ਤਾਂ ਸਿਰਫ਼ ਸਾਡੇ ਵਰਗੇ ਮਨੁੱਖ ਹੋ, ਰਹਿਮਾਨ ਨੇ ਕੋਈ ਚੀਜ਼ ਨਹੀਂ ਉਤਾਰੀ ਤੁਸੀਂ ਸਿਰਫ਼ ਝੂਠ ਬੋਲਦੇ ਹੋ।
قَالُوا رَبُّنَا يَعْلَمُ إِنَّا إِلَيْكُمْ لَمُرْسَلُونَ (16)
ਉਨ੍ਹਾਂ ਨੇ ਕਿਹਾ ਕਿ ਸਾਡਾ ਰੱਬ ਜਾਣਦਾ ਹੈ ਕਿ ਅਸੀਂ ਬੇਸ਼ੱਕ ਤੁਹਾਡੇ ਕੋਲ ਭੇਜੇ ਗਏ ਹਾਂ।
وَمَا عَلَيْنَا إِلَّا الْبَلَاغُ الْمُبِينُ (17)
ਅਤੇ ਸਾਡੇ ਜ਼ਿੰਸੇ ਤਾਂ ਕੇਵਲ ਸਪੱਸ਼ਟ ਰੂਪ ਵਿਚ (ਸੁਨੇਹਾ) ਪਹੁੰਚਾ ਦੇਣਾ ਹੈ।
قَالُوا إِنَّا تَطَيَّرْنَا بِكُمْ ۖ لَئِن لَّمْ تَنتَهُوا لَنَرْجُمَنَّكُمْ وَلَيَمَسَّنَّكُم مِّنَّا عَذَابٌ أَلِيمٌ (18)
ਲੋਕਾਂ ਨੇ ਆਖਿਆ ਕਿ ਅਸੀਂ ਤਾਂ ਤੁਹਾਨੂੰ ਅਸ਼ੁੱਭ ਸਮਝਦੇ ਹਾਂ। ਜੇਕਰ ਤੁਸੀਂ ਲੋਕ ਨਹੀਂ ਮੰਨੇ ਤਾਂ ਅਸੀਂ ਤੁਹਾਨੂੰ ਪੱਥਰਾਂ ਨਾਲ ਮਾਰ ਦੇਵਾਂਗੇ ਅਤੇ ਤੁਹਾਨੂੰ ਸਾਡੇ ਵਲੋਂ ਸਖ਼ਤ ਪੀੜ ਪਹੁੰਚੇਗੀ।
قَالُوا طَائِرُكُم مَّعَكُمْ ۚ أَئِن ذُكِّرْتُم ۚ بَلْ أَنتُمْ قَوْمٌ مُّسْرِفُونَ (19)
ਉਨ੍ਹਾਂ ਨੇ ਆਖਿਆ ਕਿ ਤੁਹਾਡੀ ਬਦਸ਼ਗਨੀ ਤੁਹਾਡੇ ਨਾਲ ਹੈ। ਕੀ ਝਿੰਨੀ ਗੱਲ ਨਹੀਂ ਕਿ ਤੁਹਾਨੂੰ ਉਪਦੇਸ਼ ਦਿੱਤਾ ਗਿਆ ਹੈ। ਸਗੋਂ ਤੁਸੀਂ ਹੱਦਾਂ ਤੋਂ ਪਾਰ ਜਾਣ ਵਾਲੇ ਲੋਕ ਹੋ।
وَجَاءَ مِنْ أَقْصَى الْمَدِينَةِ رَجُلٌ يَسْعَىٰ قَالَ يَا قَوْمِ اتَّبِعُوا الْمُرْسَلِينَ (20)
ਅਤੇ ਸ਼ਹਿਰ ਦੇ ਦੂਰ ਦੇ ਸਥਾਨ ਤੋਂ ਇੱਕ ਬੰਦਾ ਭੱਜਿਆ-ਭੱਜਿਆ ਆਇਆ ਉਸ ਨੇ ਆਖਿਆ ਹੈ ਮੇਰੀ ਕੌਮ! ਨਬੀਆਂ ਦਾ ਪਾਲਣ ਕਰੋ।
اتَّبِعُوا مَن لَّا يَسْأَلُكُمْ أَجْرًا وَهُم مُّهْتَدُونَ (21)
ਇਨ੍ਹਾਂ ਲੋਕਾਂ ਦਾ ਪਾਲਣ ਕਰੋਂ ਜਿਹੜੇ ਤੁਹਾਡੇ ਤੋਂ ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਯੋਗ ਰਾਹ ਤੇ ਹਨ।
وَمَا لِيَ لَا أَعْبُدُ الَّذِي فَطَرَنِي وَإِلَيْهِ تُرْجَعُونَ (22)
ਅਤੇ ਮੈਂ ਕਿਉਂ ਨਾ ਇਬਾਦਤ ਕਰਾਂ ਉਸ ਹਸਤੀ ਦੀ ਜਿਸ ਨੇ ਮੈਨੂੰ ਪੈਦਾ ਕੀਤਾ ਹੈ। ਅਤੇ ਉਸੇ ਵੱਲ ਤੁਸੀਂ ਵਾਪਸ ਮੋੜੇ ਜਾਉਗੇ।
أَأَتَّخِذُ مِن دُونِهِ آلِهَةً إِن يُرِدْنِ الرَّحْمَٰنُ بِضُرٍّ لَّا تُغْنِ عَنِّي شَفَاعَتُهُمْ شَيْئًا وَلَا يُنقِذُونِ (23)
ਕੀ ਮੈਂ ਉਸ ਤੋਂ ਬਿਨ੍ਹਾਂ ਦੂਸਰਿਆਂ ਨੂੰ ਆਪਣਾ ਪੂਜਣਯੋਗ ਬਣਾਵਾਂ। ਜੇਕਰ ਰਹਿਮਾਨ ਮੈਨੂੰ ਕੋਈ ਦੁੱਖ ਪਹੁੰਚਾਉਣਾ ਚਾਹੇ ਤਾਂ ਉਨ੍ਹਾਂ ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਨਾ ਆਏਗੀ ਅਤੇ ਨਾ ਉਹ ਮੈਨੂੰ ਫੜ੍ਹਾ ਸਕਣਗੇ।
إِنِّي إِذًا لَّفِي ضَلَالٍ مُّبِينٍ (24)
ਬੇਸ਼ੱਕ ਉਸ ਵੇਲੇ ਮੈਂ ਇੱਕ ਖੁੱਲ੍ਹਾ ਕੁਰਾਹੇ ਪਿਆ ਹੋਵਾਂਗਾ।
إِنِّي آمَنتُ بِرَبِّكُمْ فَاسْمَعُونِ (25)
ਮੈਂ ਤੁਹਾਡੇ ਰੱਬ ਤੇ ਈਮਾਨ ਲਿਆਇਆ ਤਾਂ ਤੁਸੀਂ ਮੇਰੀ ਵੀ ਗੱਲ ਸੁਣ ਲਵੋ।
قِيلَ ادْخُلِ الْجَنَّةَ ۖ قَالَ يَا لَيْتَ قَوْمِي يَعْلَمُونَ (26)
ਇਰਸ਼ਾਦ ਹੋਇਆ ਕਿ ਜੰਨਤ ਵਿਚ ਪ੍ਰਵੇਸ਼ ਹੋ ਜਾਉ। ਉਸ ਨੇ ਆਖਿਆ ਕਿ ਕਾਸ਼! ਮੇਰੀ ਕੌਮ ਸਮਝਦੀ ਹੂੰਦੀ।
بِمَا غَفَرَ لِي رَبِّي وَجَعَلَنِي مِنَ الْمُكْرَمِينَ (27)
ਕਿ ਮੇਰੇ ਰੱਬ ਨੇ ਮੁਆਫ਼ੀ
۞ وَمَا أَنزَلْنَا عَلَىٰ قَوْمِهِ مِن بَعْدِهِ مِن جُندٍ مِّنَ السَّمَاءِ وَمَا كُنَّا مُنزِلِينَ (28)
ਅਤੇ ਉਸ ਤੋਂ ਬਾਅਦ ਉਸ ਦੀ ਕੌਮ ਤੇ ਅਸੀਂ ਆਕਾਸ਼ ਵਿਚੋਂ ਕੋਈ ਫੌਜ ਨਹੀਂ' ਭੇਜੀ ਅਤੇ ਨਾ ਹੀ ਅਸੀਂ ਫੌਜਾਂ ਉਤਾਰਿਆ ਕਰਦੇ ਹਾਂ।
إِن كَانَتْ إِلَّا صَيْحَةً وَاحِدَةً فَإِذَا هُمْ خَامِدُونَ (29)
ਬਸ ਇੱਕ ਧਮਾਕਾ ਹੋਇਆ ਤਾਂ ਅਚਾਨਕ ਉਹ ਸਾਰੇ ਬੁਝ ਕੇ ਰਹਿ ਗਏ।
يَا حَسْرَةً عَلَى الْعِبَادِ ۚ مَا يَأْتِيهِم مِّن رَّسُولٍ إِلَّا كَانُوا بِهِ يَسْتَهْزِئُونَ (30)
ਅਫਸੋਸ ਹੈ ਉਨ੍ਹਾਂ ਬੰਦਿਆਂ ਦੇ ਉੱਪਰ ਜਿਹੜਾ ਵੀ ਉਨ੍ਹਾਂ ਕੋਲੇ ਨਬੀ ਆਇਆ ਉਹ ਉਸ ਦਾ ਮਜ਼ਾਕ ਹੀ ਉਡਾਉਂਦੇ ਰਹੇ।
أَلَمْ يَرَوْا كَمْ أَهْلَكْنَا قَبْلَهُم مِّنَ الْقُرُونِ أَنَّهُمْ إِلَيْهِمْ لَا يَرْجِعُونَ (31)
ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਹੀ' ਕੌਮਾਂ ਬਰਬਾਦ ਕਰ ਦਿੱਤੀਆਂ ਹਨ। ਹੁਣ ਉਹ ਉਨ੍ਹਾਂ ਵੱਲ ਵਾਪਿਸ ਆਉਂਣ ਵਾਲੇ ਨਹੀਂ।
وَإِن كُلٌّ لَّمَّا جَمِيعٌ لَّدَيْنَا مُحْضَرُونَ (32)
ਅਤੇ ਉਨ੍ਹਾਂ ਵਿਚ ਕੋਈ ਅਜਿਹਾ ਨਹੀਂ ਜਿਹੜਾ ਇਕੱਠਾ ਹੋ ਕੇ ਸਾਡੇ ਵਿਚ ਹਾਜ਼ਿਰ ਨਾ ਕੀਤਾ ਜਾਵੇਗਾ।
وَآيَةٌ لَّهُمُ الْأَرْضُ الْمَيْتَةُ أَحْيَيْنَاهَا وَأَخْرَجْنَا مِنْهَا حَبًّا فَمِنْهُ يَأْكُلُونَ (33)
ਅਤੇ ਇੱਕ ਨਿਸ਼ਾਨੀ ਉਨ੍ਹਾਂ ਲਈ ਮੁਰਦਾ ਜ਼ਮੀਨ ਹੈ। ਉਸ ਨੂੰ ਅਸੀਂ ਜੀਵਤ ਕੀਤਾ ਅਤੇ ਉਸ ਵਿਚੋਂ ਅਸੀਂ ਅਨਾਜ ਪੈਦਾ ਕੀਤਾ, ਸੋ ਉਹ ਉਸ ਵਿਚੋ ਖਾਂਦੇ ਹਨ।
وَجَعَلْنَا فِيهَا جَنَّاتٍ مِّن نَّخِيلٍ وَأَعْنَابٍ وَفَجَّرْنَا فِيهَا مِنَ الْعُيُونِ (34)
ਅਤੇ ਅਸੀਂ ਉਸ ਵਿਚ ਖਜ਼ੂਰ ਅਤੇ ਅੰਗੂਰ ਦੇ ਬਾਗ਼ ਬਣਾਏ ਅਤੇ ਉਸ ਵਿਚ ਅਸੀਂ ਝਰਨੇ ਵਗਾਏ।
لِيَأْكُلُوا مِن ثَمَرِهِ وَمَا عَمِلَتْهُ أَيْدِيهِمْ ۖ أَفَلَا يَشْكُرُونَ (35)
ਤਾਂ ਕਿ ਲੋਕ ਉਸ ਦੇ ਫ਼ਲ ਖਾਣ। ਅਤੇ ਉਸਨੂੰ ਉਨ੍ਹਾਂ ਦੇ ਹੱਥਾਂ ਨੇ ਨਹੀਂ ਬਣਾਇਆ ਤਾਂ ਕਿਉਂ ਉਹ ਸ਼ੁਕਰ ਅਦਾ ਨਹੀਂ ਕਰਦੇ।
سُبْحَانَ الَّذِي خَلَقَ الْأَزْوَاجَ كُلَّهَا مِمَّا تُنبِتُ الْأَرْضُ وَمِنْ أَنفُسِهِمْ وَمِمَّا لَا يَعْلَمُونَ (36)
ਉਹ ਹਸਤੀ ਪਵਿੱਤਰ ਹੈ ਜਿਸ ਨੇ ਸਾਰੀਆਂ ਚੀਜ਼ਾਂ ਦੇ ਜੋੜੇ ਬਣਾਏ। ਉਨ੍ਹਾਂ ਵਿਚੋਂ ਵੀ ਜਿਨ੍ਹਾਂ ਨੂੰ ਧਰਤੀ ਪੈਦਾ ਕਰਦੀ ਹੈ ਅਤੇ ਖ਼ੁਦ ਉਨ੍ਹਾਂ ਦੇ ਅੰਦਰ ਤੋਂ ਵੀ। ਅਤੇ ਉਨ੍ਹਾਂ ਵਿਚੋਂ ਵੀ ਜਿਨ੍ਹਾਂ ਨੂੰ ਉਹ ਨਹੀਂ' ਜਾਣਦੇ।
وَآيَةٌ لَّهُمُ اللَّيْلُ نَسْلَخُ مِنْهُ النَّهَارَ فَإِذَا هُم مُّظْلِمُونَ (37)
ਅਤੇ ਇੱਕ ਨਿਸ਼ਾਨੀ ਉਨ੍ਹਾਂ ਲਈ ਰਾਤ ਹੈ ਅਸੀਂ ਉਸ ਵਿਚੋਂ ਦਿਨ ਨੂੰ ਬਿੱਚ ਲੈਂਦੇ ਹਾਂ ਤਾਂ ਉਹ ਹਨੇਰੇ ਵਿਚ ਰਹਿ ਜਾਂਦੇ ਹਨ।
وَالشَّمْسُ تَجْرِي لِمُسْتَقَرٍّ لَّهَا ۚ ذَٰلِكَ تَقْدِيرُ الْعَزِيزِ الْعَلِيمِ (38)
ਅਤੇ ਸੂਰਜ ਉਹ ਮਿੱਥੇ ਹੋਏ ਰਾਹ ਉੱਤੇ ਚੱਲਦਾ ਹੈ। ਇਹ ਸਰਵਸ਼ਕਤੀਮਾਨ ਅਤੇ ਸਰਵਗਿਆਤਾ ਦਾ ਬੰਨ੍ਹਿਆ ਹੋਇਆ ਹੈਮਾਨਾ ਹੈ।
وَالْقَمَرَ قَدَّرْنَاهُ مَنَازِلَ حَتَّىٰ عَادَ كَالْعُرْجُونِ الْقَدِيمِ (39)
ਅਤੇ ਅਸੀਂ ਚੰਨ ਲਈ ਵੀ ਉਸਦੀਆਂ ਮੌਜ਼ਿਲਾਂ ਤੈਅ ਕਰ ਦਿੱਤੀਆਂ ਹਨ, ਇੱਥੋਂ ਤੱਕ ਕਿ ਉਹ ਅਜਿਹਾ ਬਣ ਜਾਂਦਾ ਹੈ ਜਿਵੇਂ ਖਜੂਰ ਦੀ ਪੁਰਾਣੀ ਸ਼ਾਖ।
لَا الشَّمْسُ يَنبَغِي لَهَا أَن تُدْرِكَ الْقَمَرَ وَلَا اللَّيْلُ سَابِقُ النَّهَارِ ۚ وَكُلٌّ فِي فَلَكٍ يَسْبَحُونَ (40)
ਨਾ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ੍ਹ ਲਵੇ ਅਤੇ ਨਾ ਰਾਤ ਦਿਨ ਤੋਂ ਪਹਿਲਾਂ ਆ ਸਕਦੀ ਹੈ। ਅਤੇ ਸਾਰੇ ਇੱਕ ਇੱਕ ਦਾਇਰੇ ਵਿਚ ਤੈਰ ਰਹੇ ਹਨ।
وَآيَةٌ لَّهُمْ أَنَّا حَمَلْنَا ذُرِّيَّتَهُمْ فِي الْفُلْكِ الْمَشْحُونِ (41)
ਅਤੇ ਇੱਕ ਨਿਸ਼ਾਨੀ ਇਨ੍ਹਾਂ ਲਈ ਇਹ ਵੀ ਹੈ ਕਿ ਅਸੀਂ ਇਨ੍ਹਾਂ ਦੀ ਨਸਲ ਨੂੰ ਭਰੀ ਹੋਈ ਬੇੜੀ ਵਿਚ ਸਵਾਰ ਕੀਤਾ।
وَخَلَقْنَا لَهُم مِّن مِّثْلِهِ مَا يَرْكَبُونَ (42)
ਅਤੇ ਅਸੀਂ ਉਨ੍ਹਾਂ ਲਈ ਉਨ੍ਹਾਂ ਵਰਗੀਆਂ ਹੋਰ ਚੀਜ਼ਾਂ ਪੈਂਦਾ ਕੀਤੀਆਂ ਜਿਨ੍ਹਾਂ ਤੇ ਇਹ ਸਵਾਰ ਹੁੰਦੇ ਹਨ।
وَإِن نَّشَأْ نُغْرِقْهُمْ فَلَا صَرِيخَ لَهُمْ وَلَا هُمْ يُنقَذُونَ (43)
ਅਤੇ ਜੇਕਰ ਅਸੀਂ ਚਾਹੀਏ ਤਾਂ ਅਸੀਂ ਇਨ੍ਹਾਂ ਨੂੰ ਡੋਬ ਦੇਈਏ, ਫਿਰ ਨਾ ਕੋਈ ਇਨ੍ਹਾਂ ਦੀ ਪੁਕਾਰ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਇਹ ਬਚਾਏ ਜਾ ਸਕਣਗੇ।
إِلَّا رَحْمَةً مِّنَّا وَمَتَاعًا إِلَىٰ حِينٍ (44)
ਪਰੰਤੂ ਇਹ ਸਾਡੀ ਰਹਿਮਤ ਹੈ, ਉਨ੍ਹਾਂ ਨੂੰ ਇੱਕ ਮਿੱਥੇ ਸਮੇਂ ਤੱਕ ਲਾਭ ਦੇਣਾ।
وَإِذَا قِيلَ لَهُمُ اتَّقُوا مَا بَيْنَ أَيْدِيكُمْ وَمَا خَلْفَكُمْ لَعَلَّكُمْ تُرْحَمُونَ (45)
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਤੋਂ ਡਰੋਂ ਜਿਹੜੇ ਤੁਹਾਡੇ ਅੱਗੇ ਅਤੇ ਤੁਹਾਡੇ ਪਿੱਛੇ ਹਨ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।
وَمَا تَأْتِيهِم مِّنْ آيَةٍ مِّنْ آيَاتِ رَبِّهِمْ إِلَّا كَانُوا عَنْهَا مُعْرِضِينَ (46)
ਅਤੇ ਉਨ੍ਹਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਕੋਈ ਨਿਸ਼ਾਨੀ ਵੀ ਉਨ੍ਹਾਂ ਦੇ ਪਾਸ ਅਜਿਹੀ ਨਹੀਂ ਆਉਂਦੀ ਜਿਸ ਤੋਂ ਉਹ ਮੂੰਹ ਨਾ ਮੋੜਦੇ ਹੋਣ।
وَإِذَا قِيلَ لَهُمْ أَنفِقُوا مِمَّا رَزَقَكُمُ اللَّهُ قَالَ الَّذِينَ كَفَرُوا لِلَّذِينَ آمَنُوا أَنُطْعِمُ مَن لَّوْ يَشَاءُ اللَّهُ أَطْعَمَهُ إِنْ أَنتُمْ إِلَّا فِي ضَلَالٍ مُّبِينٍ (47)
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਨੇ ਜਿਹੜਾ ਕੁਝ ਤੁਹਾਨੂੰ ਦਿੱਤਾ ਹੈ ਤੁਸੀਂ ਉਸ ਵਿਚੋਂ ਖਰਚ ਕਰੋ ਤਾਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਈਮਾਨ ਵਾਲਿਆਂ ਨੂੰ ਆਖਦੇ ਹਨ ਕਿ ਅਸੀਂ ਅਜਿਹੇ ਲੋਕਾਂ ਨੂੰ ਖੁਆਈਏ ਜਿਨ੍ਹਾਂ ਨੂੰ ਅੱਲਾਹ ਜ਼ਾਹੁੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਖੁਆ ਦਿੰਦਾ। ਤੁਸੀਂ ਲੋਕ ਤਾਂ ਸਪੱਸ਼ਟ ਕੁਰਾਹੇ ਪਏ ਹੋ।
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ (48)
ਅਤੇ ਉਹ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ (ਪੂਰਾ) ਹੋਵੇਗਾ। (ਦੱਸੋ)? ਜੇਕਰ ਤੁਸੀਂ ਸੱਚੇ ਹੋ।
مَا يَنظُرُونَ إِلَّا صَيْحَةً وَاحِدَةً تَأْخُذُهُمْ وَهُمْ يَخِصِّمُونَ (49)
ਇਹ ਲੋਕ ਸਿਰਫ਼ ਇੱਕ ਚੰਘਿਆੜ ਦਾ ਰਾਹ ਦੇਖ ਰਹੇ ਹਨ, ਜਿਹੜੀ ਇਨ੍ਹਾਂ ਨੂੰ ਆ ਫੜ੍ਹੇਗੀ ਅਤੇ ਇਹ ਲੜਦੇ ਹੀ ਰਹਿ ਜਾਣਗੇ।
فَلَا يَسْتَطِيعُونَ تَوْصِيَةً وَلَا إِلَىٰ أَهْلِهِمْ يَرْجِعُونَ (50)
ਫਿਰ ਉਹ ਨਾ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਆਪਣੇ ਲੋਕਾਂ ਵੱਲ ਵਾਪਿਸ ਜਾ ਸਕਣਗੇ।
وَنُفِخَ فِي الصُّورِ فَإِذَا هُم مِّنَ الْأَجْدَاثِ إِلَىٰ رَبِّهِمْ يَنسِلُونَ (51)
ਅਤੇ ਬਿਗਲ ਵਜਾਇਆ ਜਾਵੇਗਾ ਤਾਂ ਅਚਾਨਕ ਉਹ ਕਸ਼ਰਾਂ ਵਿਚੋਂ ਉਠ ਕੇ ਆਪਣੇ ਰੱਬ ਵੱਲ ਚੱਲ ਪੈਣਗੇ।
قَالُوا يَا وَيْلَنَا مَن بَعَثَنَا مِن مَّرْقَدِنَا ۜ ۗ هَٰذَا مَا وَعَدَ الرَّحْمَٰنُ وَصَدَقَ الْمُرْسَلُونَ (52)
ਉਹ ਕਹਿਣਗੇ, ਹਾਏ! ਸਾਡੀ ਮਾੜੀ ਕਿਸਮਤ ਸਾਨੂੰ ਸਾਡੀਆਂ ਕਬਰਾਂ ਵਿਚੋ ਕਿਸ ਨੇ ਉਠਾਇਆ। ਇਹ ਉਹ ਹੀ ਹੈ ਜਿਸ ਦਾ ਰਹਿਮਾਨ ਨੇ ਵਾਅਦਾ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਕਿਹਾ ਸੀ।
إِن كَانَتْ إِلَّا صَيْحَةً وَاحِدَةً فَإِذَا هُمْ جَمِيعٌ لَّدَيْنَا مُحْضَرُونَ (53)
ਬੱਸ ਉਹ ਇੱਕ ਚੰਘਿਆੜ ਹੋਵੇਗੀ ਫਿਰ ਅਚਾਨਕ ਸਾਰੇ ਇਕੱਠੇ ਹੋ ਕੇ ਸਾਡੇ ਪਾਸ ਹਾਜ਼ਿਰ ਕਰ ਦਿੱਤੇ ਜਾਣਗੇ।
فَالْيَوْمَ لَا تُظْلَمُ نَفْسٌ شَيْئًا وَلَا تُجْزَوْنَ إِلَّا مَا كُنتُمْ تَعْمَلُونَ (54)
ਸੋ ਅੱਜ ਦੇ ਦਿਨ ਕਿਸੇ ਬੰਦੇ ਤੇ ਕੋਈ ਜ਼ੁਲਮ ਨਹੀਂ ਹੋਵੇਗਾ ਅਤੇ ਤੁਹਾਨੂੰ ਉਹ ਫ਼ਲ ਹੀ ਮਿਲੇਗਾ ਜਿਹੜਾ ਤੁਸੀਂ ਕਰਦੇ ਸੀ।
إِنَّ أَصْحَابَ الْجَنَّةِ الْيَوْمَ فِي شُغُلٍ فَاكِهُونَ (55)
ਬੇਸ਼ੱਕ ਜੰਨਤ ਦੇ ਲੋਕ ਅੱਜ ਆਪਣੀਆਂ (ਗਤੀਵਿਧੀਆਂ ਨਾਲ ਪ੍ਰਸੰਨ ਹੋਣਗੇ।)
هُمْ وَأَزْوَاجُهُمْ فِي ظِلَالٍ عَلَى الْأَرَائِكِ مُتَّكِئُونَ (56)
ਉਹ ਅਤੇ ਉਨ੍ਹਾਂ ਦੀਆਂ ਪਤਨੀਆਂ ਛਾਂ ਵਿਚ ਤਖ਼ਤਾਂ ਦੇ ਉੱਪਰ ਸਿਰ੍ਹਾਣਾ ਲਾ ਕੇ ਬੈਠੇ ਹੋਣਗੇ।
لَهُمْ فِيهَا فَاكِهَةٌ وَلَهُم مَّا يَدَّعُونَ (57)
ਉਨ੍ਹਾਂ ਲਈ ਵੱਡੇ ਫ਼ਲ (ਮੇਵੇ) ਹੋਣਗੇ ਅਤੇ ਉਨ੍ਹਾਂ ਲਈ ਉਹ ਸਾਰਾ ਕੂਝ ਹੋਵੇਗਾ ਜਿਹੜਾ ਉਹ ਮੰਗਣਗੇ।
سَلَامٌ قَوْلًا مِّن رَّبٍّ رَّحِيمٍ (58)
ਉਨ੍ਹਾਂ ਨੂੰ ਰਹਿਮਤ ਵਾਲੇ ਰੱਬ ਵੱਲੋਂ ਸਲਾਮ ਕਹਾਇਆ ਜਾਵੇਗਾ।
وَامْتَازُوا الْيَوْمَ أَيُّهَا الْمُجْرِمُونَ (59)
ਅਤੇ ਹੇ ਅਪਰਾਧੀਓ! ਅੱਜ ਤੁਸੀਂ ਵੱਖਰੇ ਹੋ ਜਾਵੋ।
۞ أَلَمْ أَعْهَدْ إِلَيْكُمْ يَا بَنِي آدَمَ أَن لَّا تَعْبُدُوا الشَّيْطَانَ ۖ إِنَّهُ لَكُمْ عَدُوٌّ مُّبِينٌ (60)
ਹੇ ਆਦਮ ਦੀ ਸੰਤਾਨ! ਕੀ ਮੈ' ਤੁਹਾਨੂੰ ਤਾਕੀਦ ਨਹੀਂ ਕੀਤੀ ਸੀ_ਕਿ ਤੁਸੀਂ ਸ਼ੈਤਾਨ ਦੀ ਇਬਾਦਤ ਨਾ ਕਰਿਓ। ਬੇਸ਼ੱਕ ਉਹ ਤੁਹਾਡਾ ਸ਼ਰੇਆਮ ਦੁਸ਼ਮਣ ਹੈ।
وَأَنِ اعْبُدُونِي ۚ هَٰذَا صِرَاطٌ مُّسْتَقِيمٌ (61)
ਅਤੇ ਇਹ ਕਿ ਤੁਸੀਂ ਮੇਰੀ ਹੀ ਬੰਦਗੀ ਕਰਨਾ ਇਹ ਹੀ ਸਿੱਧਾ ਰਾਹ ਹੈ।
وَلَقَدْ أَضَلَّ مِنكُمْ جِبِلًّا كَثِيرًا ۖ أَفَلَمْ تَكُونُوا تَعْقِلُونَ (62)
ਅਤੇ ਉਸ ਨੇ ਤੁਹਾਡੇ ਵਿੱਚੋਂ ਇੱਕ ਵੱਡੇ ਸਮੂਹ ਨੂੰ ਭਟਕਾ ਦਿੱਤਾ ਤਾਂ ਕੀ ਤੁਸੀਂ ਸਮਝਦੇ ਨਹੀਂ ਸੀ।
هَٰذِهِ جَهَنَّمُ الَّتِي كُنتُمْ تُوعَدُونَ (63)
ਇਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਸੀ।
اصْلَوْهَا الْيَوْمَ بِمَا كُنتُمْ تَكْفُرُونَ (64)
ਹੁਣ ਆਪਣੀ ਅਵੱਗਿਆ ਦੇ ਬਦਲੇ ਇਸ ਵਿਚ ਦਾਖ਼ਿਲ ਹੋ ਜਾਊ।
الْيَوْمَ نَخْتِمُ عَلَىٰ أَفْوَاهِهِمْ وَتُكَلِّمُنَا أَيْدِيهِمْ وَتَشْهَدُ أَرْجُلُهُم بِمَا كَانُوا يَكْسِبُونَ (65)
ਅੱਜ ਅਸੀਂ ਇਨ੍ਹਾਂ ਦੇ ਮੂੰਹ ਉੱਤੇ ਮੋਹਰ ਲਗਾ ਦੇਵਾਂਗੇ ਅਤੇ ਇਨ੍ਹਾਂ ਦੇ ਹੱਥ ਸਾਨੂੰ ਕਹਿਣਗੇ ਅਤੇ ਇਨ੍ਹਾਂ ਦੇ ਪੈਰ ਗਵਾਹੀ ਦੇਣਗੇ ਜਿਹੜਾ ਕੁਝ ਇਹ ਲੋਕ ਕਰਦੇ ਰਹੇ ਸਨ।
وَلَوْ نَشَاءُ لَطَمَسْنَا عَلَىٰ أَعْيُنِهِمْ فَاسْتَبَقُوا الصِّرَاطَ فَأَنَّىٰ يُبْصِرُونَ (66)
ਅਤੇ ਜੇਕਰ ਅਸੀਂ ਚਾਹੁੰਦੇ ਤਾਂ ਇਨ੍ਹਾਂ ਦੀਆਂ ਅੱਖਾਂ ਨੂੰ ਮਿਟਾ ਦਿੰਦੇ। ਫਿਰ ਉਹ ਰਾਹ ਵੱਲ ਦੋੜਦੇ ਤਾਂ ਇਨ੍ਹਾਂ ਨੂੰ ਕਿੱਥੇ ਦਿਖਦਾ
وَلَوْ نَشَاءُ لَمَسَخْنَاهُمْ عَلَىٰ مَكَانَتِهِمْ فَمَا اسْتَطَاعُوا مُضِيًّا وَلَا يَرْجِعُونَ (67)
ਅਤੇ ਜੇਕਰ ਅਸੀਂ ਚਾਹੁੰਦੇ ਤਾਂ ਇਨ੍ਹਾਂ ਦੀ ਜਗ੍ਹਾ ਤੇ ਇਨ੍ਹਾਂ ਦੇ ਰੂਪ ਤਬਦੀਲ ਕਰ ਦਿੰਦੇ ਤੇ ਨਾ ਉਹ ਅੱਗੇ ਵੱਧ ਸਕਦੇ ਤੇ ਨਾ ਪਿੱਛੇ ਵਾਪਿਸ ਮੁੜ ਸਕਦੇ।
وَمَن نُّعَمِّرْهُ نُنَكِّسْهُ فِي الْخَلْقِ ۖ أَفَلَا يَعْقِلُونَ (68)
ਅਤੇ ਅਸੀਂ ਜਿਸ ਦੀ ਉਮਰ ਵੱਧ ਕਰ ਦਿੰਦੇ ਹਾਂ ਤਾਂ ਉਸ ਨੂੰ ਉਸ ਦੀ ਲੁਕਾਈ ਵਿਚ ਪਿੱਛੇ ਮੌੜ ਦਿੰਦੇ ਹਾਂ ਤਾਂ ਕੀ ਇਹ ਸਮਝਦੇ ਨਹੀਂ।
وَمَا عَلَّمْنَاهُ الشِّعْرَ وَمَا يَنبَغِي لَهُ ۚ إِنْ هُوَ إِلَّا ذِكْرٌ وَقُرْآنٌ مُّبِينٌ (69)
ਅਤੇ ਅਸੀਂ ਇਨ੍ਹਾਂ ਨੂੰ ਸ਼ੇਅਰ (ਕਵਿਤਾ) ਨਹੀਂ ਸਿਖਾਏ ਅਤੇ ਨਾ ਹੀ ਇਹ ਇਸ ਦੇ ਲਾਇਕ ਹਨ ਇਹ ਤਾਂ ਸਿਰਫ਼ ਇੱਕ ਖੁੱਲ੍ਹੀ ਕੁਰਆਨ ਦਾ ਉਪਦੇਸ਼ ਹੈ।
لِّيُنذِرَ مَن كَانَ حَيًّا وَيَحِقَّ الْقَوْلُ عَلَى الْكَافِرِينَ (70)
ਤਾਂ ਕਿ ਉਹ ਉਸ ਬੰਦੇ ਨੂੰ ਸਾਵਧਾਨ ਕਰ ਦੇਣ ਜਿਹੜਾ ਜੀਵਿਤ ਹੋਵੇ ਅਤੇ ਇਨਕਾਰੀਆਂ ਉੱਪਰ ਤਰਕ ਸਥਾਪਿਤ ਹੋ ਜਾਵੇ।
أَوَلَمْ يَرَوْا أَنَّا خَلَقْنَا لَهُم مِّمَّا عَمِلَتْ أَيْدِينَا أَنْعَامًا فَهُمْ لَهَا مَالِكُونَ (71)
ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਵਿਚੋਂ ਉਨ੍ਹਾਂ ਲਈ ਪਸੂ ਪੈਵਾ ਕੀਤੇ ਤਾਂ ਇਹ ਹੁਣ ਉਨ੍ਹਾਂ (ਪਸ਼ੂਆਂ) ਦੇ ਮਾਲਕ ਹਨ।
وَذَلَّلْنَاهَا لَهُمْ فَمِنْهَا رَكُوبُهُمْ وَمِنْهَا يَأْكُلُونَ (72)
ਅਤੇ ਅਸੀਂ ਉਨ੍ਹਾਂਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ, ਹੁਣ ਉਨ੍ਹਾਂ ਵਿਚੋਂ ਕੁਝ ਉਨ੍ਹਾਂ ਦੀ ਸਵਾਰੀ ਹੈ ਅਤੇ ਕੁਝ ਨੂੰ ਇਹ ਖਾਂਦੇ ਹਨ।
وَلَهُمْ فِيهَا مَنَافِعُ وَمَشَارِبُ ۖ أَفَلَا يَشْكُرُونَ (73)
ਅਤੇ ਉਨ੍ਹਾਂ ਲਈ ਉਨ੍ਹਾਂ ਵਿਚ ਲਾਭ ਹਨ ਅਤੇ ਪੀਣ ਦੀਆਂ ਚੀਜ਼ਾਂ ਵੀ। ਤਾਂ ਕੀ ਹੁਣ ਉਹ ਸ਼ੁਕਰ ਨਹੀਂ ਕਰਦੇ
وَاتَّخَذُوا مِن دُونِ اللَّهِ آلِهَةً لَّعَلَّهُمْ يُنصَرُونَ (74)
ਅਤੇ ਉਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਦੂਸਰੇ ਪੂਜਣਯੋਗ ਬਣਾਏ ਕਿ ਸ਼ਾਇਦ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।
لَا يَسْتَطِيعُونَ نَصْرَهُمْ وَهُمْ لَهُمْ جُندٌ مُّحْضَرُونَ (75)
ਉਹ ਉਨ੍ਹਾਂ ਦੀ ਸਹਾਇਤਾ ਨਾ ਕਰ ਸਕਣਗੇ ਅਤੇ ਉਹ ਉਨ੍ਹਾਂ ਦੀ ਫੌਜ ਬਣਾ ਕੇ ਹਾਜ਼ਿਰ ਕੀਤੇ ਜਾਣਗੇ।
فَلَا يَحْزُنكَ قَوْلُهُمْ ۘ إِنَّا نَعْلَمُ مَا يُسِرُّونَ وَمَا يُعْلِنُونَ (76)
ਹੁਣ ਉਨ੍ਹਾਂ ਦੀ ਗੱਲ ਤੁਹਾਨੂੰ ਦੁਖੀ ਨਾ ਕਰੇ ਅਸੀਂ' ਜਾਣਦੇ ਹਾਂ ਜਿਹੜਾ ਕੁਝ ਉਹ ਛੁਪਾਉਂਦੇ ਹਨ ਜਾਂ ਜੋ ਕੁਝ ਪ੍ਰਗਟ ਕਰਦੇ ਹਨ।
أَوَلَمْ يَرَ الْإِنسَانُ أَنَّا خَلَقْنَاهُ مِن نُّطْفَةٍ فَإِذَا هُوَ خَصِيمٌ مُّبِينٌ (77)
ਕੀ ਮਨੁੱਖ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਨੂੰ ਇੱਕ ਬੂੰਦ (ਵੀਰਜ) ਤੋਂ ਪੈਦਾ ਕੀਤਾ। ਫਿਰ ਉਹ ਪ੍ਰਤੱਖ ਝਗੜਾਲੂ ਬਣ ਗਿਆ।
وَضَرَبَ لَنَا مَثَلًا وَنَسِيَ خَلْقَهُ ۖ قَالَ مَن يُحْيِي الْعِظَامَ وَهِيَ رَمِيمٌ (78)
ਅਤੇ ਉਹ ਸਾਡੇ ਲਈ ਮਿਸਾਲਾਂ ਬਿਆਨ ਕਰਦਾ ਹੈ ਅਤੇ ਉਹ ਆਪਣੀ ਰਚਨਾਂ ਨੂੰ ਭੁੱਲ ਗਿਆ। ਉਹ ਕਹਿੰਦਾ ਹੈ ਕਿ ਹੱਡੀਆਂ ਨੂੰ ਕੌਣ ਜਿਊਂਦਾ ਕਰੇਗਾ ਜਦੋਂ ਕਿ ਉਹ ਜ਼ੂਰ-ਚੂਰ ਹੋਂ ਗਈਆਂ ਹਨ।
قُلْ يُحْيِيهَا الَّذِي أَنشَأَهَا أَوَّلَ مَرَّةٍ ۖ وَهُوَ بِكُلِّ خَلْقٍ عَلِيمٌ (79)
ਆਖੋ, ਉਹ ਹੀ ਜੀਵਿਤ ਕਰੇਗਾ, ਜਿਸ ਨੇ ਇਨ੍ਹਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਅਤੇ ਉਹ ਹਰ ਪ੍ਰਕਾਰ ਨਾਲ ਧੈਦਾ ਕਰਨਾ ਜਾਣਦਾ ਹੈ।
الَّذِي جَعَلَ لَكُم مِّنَ الشَّجَرِ الْأَخْضَرِ نَارًا فَإِذَا أَنتُم مِّنْهُ تُوقِدُونَ (80)
ਉਹ ਹੀ ਹੈ ਜਿਸ ਨੇ ਤੁਹਾਡੇ ਲਈ ਹਰੇ ਭਰੇ ਦਰਖ਼ਤਾਂ ਵਿਚ ਅੱਗ ਪੈਦਾ ਕਰ ਦਿੱਤੀ। ਫਿਰ ਤੁਸੀਂ ਉਸ ਨਾਲ ਅੱਗ ਬਾਲਦੇ ਹੋ।
أَوَلَيْسَ الَّذِي خَلَقَ السَّمَاوَاتِ وَالْأَرْضَ بِقَادِرٍ عَلَىٰ أَن يَخْلُقَ مِثْلَهُم ۚ بَلَىٰ وَهُوَ الْخَلَّاقُ الْعَلِيمُ (81)
ਕੀ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਉਹ ਇਸ ਦੀ ਸਮਰੱਥਾ ਨਹੀਂ ਰੱਖਦਾ ਕਿ ਇਨ੍ਹਾਂ ਵਰਗਿਆਂ ਨੂੰ ਪੈਦਾ ਕਰ ਦੇਵੇ। ਹਾਂ, ਉਸ ਸਮਰੱਥਾ ਰੱਖਦਾ ਹੈ ਅਤੇ ਅਸਲ ਵਿਚ ਉਹੀ ਪੈਦਾ ਕਰਨ ਵਾਲਾ ਅਤੇ ਜਾਣਨ ਵਾਲਾ ਹੈ।
إِنَّمَا أَمْرُهُ إِذَا أَرَادَ شَيْئًا أَن يَقُولَ لَهُ كُن فَيَكُونُ (82)
ਉਸ ਦਾ ਮਸਲਾ ਤਾਂ ਬੱਸ ਇਹ ਹੈ ਕਿ ਜਦੋਂ ਕਿਸੇ ਚੀਜ਼ ਦਾ ਨਿਸ਼ਚਾ ਕਰ ਲੈਂਦਾ ਹੈ ਤਾਂ ਕਹਿੰਦਾ ਹੈ ਕਿ ਹੋ ਜਾ ਅਤੇ ਉਹ ਜਾਂਦੀ ਹੈ।
فَسُبْحَانَ الَّذِي بِيَدِهِ مَلَكُوتُ كُلِّ شَيْءٍ وَإِلَيْهِ تُرْجَعُونَ (83)
ਸੋ ਉਹ ਹਸਤੀ ਪਵਿੱਤਰ ਹੈ ਜਿਸ ਦੇ ਹੱਥਾਂ ਵਿਚ ਹਰੇਕ ਚੀਜ਼ ਦਾ ਅਧਿਕਾਰ ਹੈ ਅਤੇ ਉਸੇ ਵੱਲ ਤੁਸੀਂ ਵਾਪਿਸ ਮੌੜੇ ਜਾਵੋਗੇ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas