| الْحَاقَّةُ (1) ਉਹ ਹੋਣ ਵਾਲੀ।
 | 
| مَا الْحَاقَّةُ (2) ਕੀ ਹੈ ਉਹ ਹੋਣ ਵਾਲੀ
 | 
| وَمَا أَدْرَاكَ مَا الْحَاقَّةُ (3) ਅਤੇ ਤੁਸੀਂ ਕੀ ਜਾਣੋ ਕਿ ਕੀ ਹੈ ਉਹ ਹੋਣ ਵਾਲੀ ਹੈ।
 | 
| كَذَّبَتْ ثَمُودُ وَعَادٌ بِالْقَارِعَةِ (4) ਸਮੂਦ ਅਤੇ ਆਦ ਨੇ ਉਸ ਖੜਖੜਾਉਣ ਵਾਲੀ ਚੀਜ਼ ਨੂੰ ਝੁਠਲਾਇਆ।
 | 
| فَأَمَّا ثَمُودُ فَأُهْلِكُوا بِالطَّاغِيَةِ (5) ਸੋ ਸਮੂਦ ਤਾਂ ਇੱਕ ਭਿਆਨਕ ਦੁਰਘਟਨਾ
 | 
| وَأَمَّا عَادٌ فَأُهْلِكُوا بِرِيحٍ صَرْصَرٍ عَاتِيَةٍ (6) ਵਿਚ ਨਸ਼ਟ ਕਰ ਦਿੱਤੇ ਗਏ।
 | 
| سَخَّرَهَا عَلَيْهِمْ سَبْعَ لَيَالٍ وَثَمَانِيَةَ أَيَّامٍ حُسُومًا فَتَرَى الْقَوْمَ فِيهَا صَرْعَىٰ كَأَنَّهُمْ أَعْجَازُ نَخْلٍ خَاوِيَةٍ (7) ਤੇ ਆਦ, ਉਹ ਤਾਂ ਇੱਕ ਤੇਜ਼ ਹਨੇਰੀ ਨਾਲ ਨਸ਼ਟ ਕਰ ਦਿੱਤੇ ਗਏ। (7) ਉਸ ਨੂੰ ਅੱਲਾਹ ਨੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਉਨ੍ਹਾਂ ਤੇ ਲਗਾਈ ਰੱਖਿਆ, ਤਾਂ ਤੁਸੀਂ ਦੇਖਦੇ ਹੋ ਕਿ ਉੱਤੇ ਉਹ ਇਸ ਤਰ੍ਹਾਂ ਡਿੱਗੇ ਪਏ ਹਨ, ਜਿਵੇ' ਖਜੂਰ ਦੇ ਖੋਖਲੇ ਤਣੇ।
 | 
| فَهَلْ تَرَىٰ لَهُم مِّن بَاقِيَةٍ (8) ਤਾਂ ਕੀ ਤੁਹਾਨੂੰ ਉਨ੍ਹਾਂ ਵਿਚੋ' ਕੋਈ ਬਚਿਆ ਹੋਇਆ ਦਿਖਾਈ ਦਿੰਦਾ ਹੈ।
 | 
| وَجَاءَ فِرْعَوْنُ وَمَن قَبْلَهُ وَالْمُؤْتَفِكَاتُ بِالْخَاطِئَةِ (9) ਫਿਰਔਨ ਅਤੇ ਉਸ ਤੋਂ ਪਹਿਲਾਂ ਵਾਲਿਆਂ ਨੇ ਅਤੇ ਪੂਠੀਆਂ ਹੋਈ ਬਸਤੀਆਂ ਨੇ ਅਪਰਾਧ ਕੀਤਾ।
 | 
| فَعَصَوْا رَسُولَ رَبِّهِمْ فَأَخَذَهُمْ أَخْذَةً رَّابِيَةً (10) ਉਨ੍ਹਾਂ ਨੇ ਆਪਣੇ ਰੱਬ ਦੇ ਰਸੂਲ ਦੀ ਅਵੱਗਿਆ ਕੀਤੀ ਤਾਂ ਅੱਲਾਹ ਨੇ ਉਨ੍ਹਾਂ ਨੂੰ ਬਹੁਤ ਸਖਤੀ ਨਾਲ ਫੜ੍ਹਿਆ।
 | 
| إِنَّا لَمَّا طَغَى الْمَاءُ حَمَلْنَاكُمْ فِي الْجَارِيَةِ (11) ਅਤੇ ਜਦੋਂ ਪਾਣੀ ਹੱਦੋਂ ਲੰਘ ਗਿਆ ਤਾਂ ਅਸੀਂ ਤੁਹਾਨੂੰ ਬੇੜੀ ਵਿਚ ਸਵਾਰ ਕਰਵਾਇਆ।
 | 
| لِنَجْعَلَهَا لَكُمْ تَذْكِرَةً وَتَعِيَهَا أُذُنٌ وَاعِيَةٌ (12) ਤਾਂ ਕਿ ਅਸੀਂ ਉਸ ਨੂੰ ਤੁਹਾਡੇ ਲਈ ਯਾਦਗਾਰ ਬਣਾ ਦੇਈਏ ਅਤੇ ਯਾਦ ਰੱਖਣ ਵਾਲੇ ਕੰਨ ਉਸ ਨੂੰ ਯਾਦ ਰੱਖਣ।
 | 
| فَإِذَا نُفِخَ فِي الصُّورِ نَفْخَةٌ وَاحِدَةٌ (13) ਸੋ ਜਦੋਂ ਬਿਗਲ ਵਿਚ ਅਚਾਨਕ ਇਕ ਫੂਕ ਮਾਰੀ ਜਾਵੇਗੀ।
 | 
| وَحُمِلَتِ الْأَرْضُ وَالْجِبَالُ فَدُكَّتَا دَكَّةً وَاحِدَةً (14) ਅਤੇ ਧਰਤੀ ਅਤੇ ਪਹਾੜਾਂ ਨੂੰ ਉਠਾ ਕੇ ਇੱਕੋ ਬਾਰ ਵਿਚ ਜ਼ੂਰਾ ਜ਼ੂਰਾ ਕਰ ਦਿੱਤਾ ਜਾਵੇਗਾ।
 | 
| فَيَوْمَئِذٍ وَقَعَتِ الْوَاقِعَةُ (15) ਤਾਂ ਉਸ ਦਿਨ ਘਟਨ ਵਾਲੀ ਘਟ ਜਾਵੇਗੀ।
 | 
| وَانشَقَّتِ السَّمَاءُ فَهِيَ يَوْمَئِذٍ وَاهِيَةٌ (16) ਅਤੇ ਆਕਾਸ਼ ਪਾਟ ਜਾਵੇਗਾ ਤਾਂ ਉਹ ਉਸ ਦਿਨ ਪੂਰਨ ਤੌਰ ਤੇ ਖ਼ਤਮ ਹੋ ਜਾਵੇਗਾ।
 | 
| وَالْمَلَكُ عَلَىٰ أَرْجَائِهَا ۚ وَيَحْمِلُ عَرْشَ رَبِّكَ فَوْقَهُمْ يَوْمَئِذٍ ثَمَانِيَةٌ (17) ਅਤੇ ਫ਼ਰਿਸ਼ਤੇ ਉਸ ਦੇ ਕਿਨਾਰਿਆਂ ਤੇ ਹੋਣਗੇ ਅਤੇ ਤੇਰੇ ਰੱਬ ਦੇ ਸਿੰਘਾਸਣ ਨੂੰ ਉਸ ਦਿਨ ਅੱਠ ਫ਼ਰਿਸ਼ਤਿਆਂ ਨੇ ਆਪਣੇ ਉੱਪਰ ਚੁੱਕਿਆ ਹੋਵੇਗਾ।
 | 
| يَوْمَئِذٍ تُعْرَضُونَ لَا تَخْفَىٰ مِنكُمْ خَافِيَةٌ (18) ਉਸ ਦਿਨ ਤੁਸੀਂ ਪੇਸ਼ ਕੀਤੇ ਜਾਵੋਗੇ। ਤੁਹਾਡੀ ਕੋਈ ਗੱਲ ਛਿਪੀ ਹੋਈ ਨਾ ਹੋਵੇਗੀ।
 | 
| فَأَمَّا مَنْ أُوتِيَ كِتَابَهُ بِيَمِينِهِ فَيَقُولُ هَاؤُمُ اقْرَءُوا كِتَابِيَهْ (19) ਤਾਂ ਜਿਸ ਬੰਦੇ ਨੂੰ ਉਸ ਦਾ ਕਰਮ ਪੱਤਰ ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ ਤਾਂ ਉਹ ਆਖੇਗਾ ਕਿ ਲਉ ਮੇਰਾ ਕਰਮ ਪੱਤਰ ਪੜ੍ਹੋ।
 | 
| إِنِّي ظَنَنتُ أَنِّي مُلَاقٍ حِسَابِيَهْ (20) ਮੈਂ ਕਲਪਣਾ ਕੀਤੀ ਸੀ ਕਿ ਮੈਨੂੰ ਮੇਰਾ ਹਿਸਾਬ ਦਿੱਤਾ ਜਾਣ ਵਾਲਾ ਹੈ।
 | 
| فَهُوَ فِي عِيشَةٍ رَّاضِيَةٍ (21) ਤਾਂ ਉਹ ਇੱਕ ਪਸੰਦਾਦਾਇਕ ਸੁੱਖ ਮਈ ਜੀਵਨ ਵਿਚ ਹੋਵੇਗਾ।
 | 
| فِي جَنَّةٍ عَالِيَةٍ (22) ਉੱਚੇ ਬਾਗ਼ਾਂ ਵਿਚ।
 | 
| قُطُوفُهَا دَانِيَةٌ (23) ਉਸ ਦੇ ਫਲ ਝੂਕੇ ਪਏ ਰਹੇ ਹੋਣਗੇ।
 | 
| كُلُوا وَاشْرَبُوا هَنِيئًا بِمَا أَسْلَفْتُمْ فِي الْأَيَّامِ الْخَالِيَةِ (24) ਅਨੰਦ ਪੂਰਬਕ ਖਾਉ ਅਤੇ ਪੀਉ, ਉਨ੍ਹਾਂ ਕਰਮਾਂ ਦੇ ਫਲਸਰੂਪ ਜਿਹੜੇ ਤੁਸੀਂ ਬੀਤੇ ਦਿਨਾ ਵਿਚ ਕੀਤੇ ਹਨ।
 | 
| وَأَمَّا مَنْ أُوتِيَ كِتَابَهُ بِشِمَالِهِ فَيَقُولُ يَا لَيْتَنِي لَمْ أُوتَ كِتَابِيَهْ (25) ਅਤੇ ਜਿਸ ਬੰਦੇ ਦਾ ਕਰਮ ਪੱਤਰ ਉਸ ਦੇ ਖੱਬੇ ਹੱਥ ਵਿਚ ਦਿੱਤਾ ਜਾਵੇਗਾ, ਤਾਂ ਉਹ ਆਖੇਗਾ ਕਿ ਕਾਸ਼! ਮੇਰਾ ਕਰਮ ਪੱਤਰ ਮੈਨੂੰ ਨਾਂ ਦਿੱਤਾ ਜਾਂਦਾ।
 | 
| وَلَمْ أَدْرِ مَا حِسَابِيَهْ (26) ਅਤੇ ਮੈਂ ਨਹੀਂ ਜਾਣਦਾ ਕਿ ਮੇਰਾ ਹਿਸਾਬ ਕੀ ਹੈ।
 | 
| يَا لَيْتَهَا كَانَتِ الْقَاضِيَةَ (27) ਕਾਸ਼! ਉਹ ਮੌਤ ਹੀ ਆਖਰੀ ਹੁੰਦੀ।
 | 
| مَا أَغْنَىٰ عَنِّي مَالِيَهْ ۜ (28) ਮੋਰੀ ਜਾਇਦਾਦ ਮੇਰੇ ਕੰਮ ਨਾ ਆਈ।
 | 
| هَلَكَ عَنِّي سُلْطَانِيَهْ (29) ਮੇਰੀ ਹਕੂਮਤ ਖ਼ਤਮ ਹੋ ਗਈ।
 | 
| خُذُوهُ فَغُلُّوهُ (30) ਉਸ ਬੰਦੇ ਨੂੰ ਫੜ੍ਹੋ ਅਤੇ ਉਨ੍ਹਾਂ ਦੇ ਪਟਾ ਪਾਉ।
 | 
| ثُمَّ الْجَحِيمَ صَلُّوهُ (31) ਫਿਰ ਉਸ ਨੂੰ ਨਰਕ ਵਿਚ ਸੁੱਟ ਦੇਉ।
 | 
| ثُمَّ فِي سِلْسِلَةٍ ذَرْعُهَا سَبْعُونَ ذِرَاعًا فَاسْلُكُوهُ (32) ਫ਼ਿਰ ਇੱਕ ਜ਼ੌਜੀਰ ਵਿਚ, ਜਿਸ ਦੀ ਲੰਬਾਈ ਸੱਤਰ (70) ਹੱਥ ਹੈ, ਉਸ ਨੂੰ ਘੁੱਟ ਦੇਵੋ।
 | 
| إِنَّهُ كَانَ لَا يُؤْمِنُ بِاللَّهِ الْعَظِيمِ (33) ਇਹ ਬੰਦਾ ਅਜ਼ੀਮ ਰੱਬ (ਮਹਾਨ ਅੱਲਾਹ) ਤੇ ਵਿਬਵਾਸ਼ ਨਹੀਂ ਰੱਖਦਾ ਸੀ।
 | 
| وَلَا يَحُضُّ عَلَىٰ طَعَامِ الْمِسْكِينِ (34) ਅਤੇ ਉਹ ਕੰਗਾਲਾਂ ਨੂੰ ਰੋਟੀ ਖਵਾਉਣ ਲਈ ਪ੍ਰੇਤ ਵੀ ਨਹੀਂ ਕਰਦਾ ਸੀ।
 | 
| فَلَيْسَ لَهُ الْيَوْمَ هَاهُنَا حَمِيمٌ (35) ਸੋ ਅੱਜ ਇਥੇ ਉਸ ਦੇ ਨਾਲ ਕੋਈ ਹਮਦਰਦੀ ਰੱਖਣ ਵਾਲਾ ਨਹੀਂ।
 | 
| وَلَا طَعَامٌ إِلَّا مِنْ غِسْلِينٍ (36) ਅਤੇ ਨਾ ਜ਼ਖਮਾਂ ਦੇ ਧੋਣ ਤੇ (ਨਿਕਲੀ ਪਾਕ) ਤੋਂ ਸ਼ਿਨਾ ਉਨ੍ਹਾਂ ਲਈ ਕੋਈ ਭੋਜਨ ਨਹੀਂ।
 | 
| لَّا يَأْكُلُهُ إِلَّا الْخَاطِئُونَ (37) ਇਸ (ਭੋਜਨ) ਨੂੰ ਪਾਪੀਆਂ ਤੋਂ ਬਿਨਾ ਕੋਈ ਨਹੀਂ ਖਾਵੇਗਾ।
 | 
| فَلَا أُقْسِمُ بِمَا تُبْصِرُونَ (38) ਤਾਂ ਨਹੀਂ ਮੈਂ ਸਹੂੰ ਖਾਂਦਾ ਹਾਂ, ਉਨ੍ਹਾਂ ਚੀਜ਼ਾਂ ਦੀ ਜਿਸ ਨੂੰ ਤੁਸੀਂ ਦੇਖਦੇ ਹੋ।
 | 
| وَمَا لَا تُبْصِرُونَ (39) ਅਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਦੇਖਦੇ।
 | 
| إِنَّهُ لَقَوْلُ رَسُولٍ كَرِيمٍ (40) ਬੇਸ਼ੱਕ ਇਹ ਇੱਕ ਸਨਮਾਨਿਤ ਸੰਦੇਸ਼ ਵਾਹਕ ਬਾਣੀ ਹੈ।
 | 
| وَمَا هُوَ بِقَوْلِ شَاعِرٍ ۚ قَلِيلًا مَّا تُؤْمِنُونَ (41) ਅਤੇ ਇਹ ਕਿਸੇ ਕਵੀ ਦੀ ਰਚਨਾ ਨਹੀਂ, ਤੁਸੀਂ ਬਹੁਤ ਘੱਟ ਸ਼ਰਧਾਵਾਨ ਬਣਦੇ ਹੋ।
 | 
| وَلَا بِقَوْلِ كَاهِنٍ ۚ قَلِيلًا مَّا تَذَكَّرُونَ (42) ਇਹ ਕਿਸੇ ਜੋਤਸ਼ੀ ਦੀ ਬਾਣੀ ਨਹੀਂ, ਤੁਸੀ' ਬਹੂਤ ਘੱਟ ਚਿੰਤਤ ਹੁੰਦੇ ਹੋ।
 | 
| تَنزِيلٌ مِّن رَّبِّ الْعَالَمِينَ (43) (ਇਹ ਕੁਰਆਨ) ਜਗਤ ਦੇ ਮਾਲਕ ਵੱਲੋਂ ਉਤਾਰਿਆ ਹੋਇਆ ਹੈ।
 | 
| وَلَوْ تَقَوَّلَ عَلَيْنَا بَعْضَ الْأَقَاوِيلِ (44) ਅਤੇ ਜੇਕਰ ਇਹ ਪੈਗ਼ੰਬਰ ਕੋਈ ਗੱਲ ਘੜ੍ਹ ਕੇ ਲਿਆਉਂਦੇ ਹਨ।
 | 
| لَأَخَذْنَا مِنْهُ بِالْيَمِينِ (45) ਤਾਂ ਅਸੀਂ ਉਸ ਦਾ ਸੱਜਾ ਹੱਥ ਫੜ੍ਹ ਲੈਂਦੇ ਹਾਂ।
 | 
| ثُمَّ لَقَطَعْنَا مِنْهُ الْوَتِينَ (46) ਫਿਰ ਅਸੀਂ ਉਸ ਦੇ ਦਿਲ ਦੀ ਨਸ ਕੱਟ ਦਿੰਦੇ ਹਾਂ।
 | 
| فَمَا مِنكُم مِّنْ أَحَدٍ عَنْهُ حَاجِزِينَ (47) ਫਿਰ ਤੁਹਾਡੇ ਵਿਚੋਂ ਕੋਈ ਇਸ ਤੋਂ ਸਾਨੂੰ ਰੋਕਣ ਵਾਲਾ ਨਾ ਹੁੰਦਾ।
 | 
| وَإِنَّهُ لَتَذْكِرَةٌ لِّلْمُتَّقِينَ (48) ਅਤੇ ਬੇਸ਼ੱਕ ਇਹ ਸੰਜਮੀਆਂ ਲਈ ਸਿੱਖਿਆ ਹੈ।
 | 
| وَإِنَّا لَنَعْلَمُ أَنَّ مِنكُم مُّكَذِّبِينَ (49) ਅਤੇ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿਚੋਂ ਇਸ ਤੋਂ ਇਨਕਾਰ ਕਰਨ ਵਾਲੇ ਹਨ।
 | 
| وَإِنَّهُ لَحَسْرَةٌ عَلَى الْكَافِرِينَ (50) ਅਤੇ ਉਹ ਇਨਕਾਰ ਕਰਨ ਵਾਲਿਆਂ ਲਈ ਪਛਤਾਵਾ ਹੈ।
 | 
| وَإِنَّهُ لَحَقُّ الْيَقِينِ (51) ਅਤੇ ਇਹ ਯਕੀਨਨ ਸੱਚ ਹੈ।
 | 
| فَسَبِّحْ بِاسْمِ رَبِّكَ الْعَظِيمِ (52) ਸੋ ਤੁਸੀਂ ਆਪਣੇ ਮਹਾਨ ਰੱਬ ਦੇ ਨਾਮ ਵੀ ਸਿਫ਼ਤ ਸਲਾਹ ਕਰੋ।
 |