| عَبَسَ وَتَوَلَّىٰ (1) ਉਸ ਨੇ ਮੱਥੇ ਤਿਉੜੀਆਂ ਚੜ੍ਹਾਈਆਂ ਅਤੇ ਮੂੰਹ ਫੇਰ ਲਿਆ।
 | 
| أَن جَاءَهُ الْأَعْمَىٰ (2) ਇਸ ਗੱਲ ਲਈ ਕਿ ਉਸ ਦੇ ਕੌਲ ਅੰਨ੍ਹਾਂ ਆਇਆ।
 | 
| وَمَا يُدْرِيكَ لَعَلَّهُ يَزَّكَّىٰ (3) ਅਤੇ ਤੁਹਾਨੂੰ ਕੀ ਪਤਾ ਕਿ ਉਹ ਸੁਧਰ ਜਾਵੇ।
 | 
| أَوْ يَذَّكَّرُ فَتَنفَعَهُ الذِّكْرَىٰ (4) ਜਾਂ ਉਹ ਉਪਦੇਸ਼ ਨੂੰ ਸੁਣੇ ਅਤੇ ਉਪਦੇਸ਼ ਉਸ ਦੇ ਕੰਮ ਆ ਜਾਵੇ।
 | 
| أَمَّا مَنِ اسْتَغْنَىٰ (5) ਜਿਹੜਾ ਬੰਦਾ ਲਾਪਰਵਾਹੀ ਵਰਤਦਾ ਹੈ।
 | 
| فَأَنتَ لَهُ تَصَدَّىٰ (6) ਤੁਸੀਂ ਉਸ ਦੀ ਚਿੰਤਾ ਵਿਚ ਪਏ ਰਹਿੰਦੇ ਹੋ।
 | 
| وَمَا عَلَيْكَ أَلَّا يَزَّكَّىٰ (7) ਹਾਲਾਂਕਿ ਜੇਕਰ ਉਹ ਨਾ ਸੁਧਰੇ ਤਾਂ ਤੁਹਾਡੇ ਉੱਤੇ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ।
 | 
| وَأَمَّا مَن جَاءَكَ يَسْعَىٰ (8) ਅਤੇ ਜਿਹੜਾ ਬੰਦਾ ਤੁਹਾਡੇ ਕੌਲ ਭੱਜਦਾ ਹੋਇਆ ਆਉਂਦਾ ਹੈ।
 | 
| وَهُوَ يَخْشَىٰ (9) ਅਤੇ ਉਹ ਡਰਦਾ ਹੈ।
 | 
| فَأَنتَ عَنْهُ تَلَهَّىٰ (10) ਤਾਂ ਤੁਸੀਂ ਉਸ ਨਾਲ ਲਾਪਰਵਾਹੀ ਵਰਤਦੇ ਹੋ।
 | 
| كَلَّا إِنَّهَا تَذْكِرَةٌ (11) ਕਦੇ ਵੀ ਨਹੀਂ, ਇਹ ਤਾਂ ਇੱਕ ਉਪਦੇਸ਼ ਹੈ।
 | 
| فَمَن شَاءَ ذَكَرَهُ (12) ਸੋ ਜਿਹੜਾ ਚਾਹੇ ਉਸ ਨੂੰ ਯਾਦ ਕਰੇ।
 | 
| فِي صُحُفٍ مُّكَرَّمَةٍ (13) ਉਹ ਅਜਿਹੇ ਸਤਿਕਾਰਯੋਗ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ।
 | 
| مَّرْفُوعَةٍ مُّطَهَّرَةٍ (14) ਜਿਹੜੇ ਸ੍ਰੇਸ਼ਟ ਅਤੇ ਪਵਿੱਤਰ ਹਨ।
 | 
| بِأَيْدِي سَفَرَةٍ (15) ਲਿਖਣ ਵਾਲਿਆਂ ਦੇ ਹੱਥਾਂ ਵਿੱਚ।
 | 
| كِرَامٍ بَرَرَةٍ (16) ਇੱਜ਼ਤਦਾਰ ਅਤੇ ਨੇਕ।
 | 
| قُتِلَ الْإِنسَانُ مَا أَكْفَرَهُ (17) ਬੁਰਾ ਹੋਵੇ ਮਨੁੱਖ ਦਾ, ਉਹ ਕਿਹੋ ਜਿਹਾ ਅਕ੍ਰਿਤਘਣ (ਨਾ-ਸ਼ੁਕਰਾ) ਹੈ।
 | 
| مِنْ أَيِّ شَيْءٍ خَلَقَهُ (18) ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ।
 | 
| مِن نُّطْفَةٍ خَلَقَهُ فَقَدَّرَهُ (19) ਇੱਕ ਬੂੰਦ ਤੋਂ ਉਸ ਨੂੰ ਪੈਦਾ ਕੀਤਾ, ਫਿਰ ਉਸ ਲਈ ਅੰਦਾਜ਼ਾ ਠਹਿਰਾਇਆ।
 | 
| ثُمَّ السَّبِيلَ يَسَّرَهُ (20) ਫਿਰ ਉਸ ਲਈ ਰਸਤਾ ਸੌਖਾ ਕਰ ਦਿੱਤਾ।
 | 
| ثُمَّ أَمَاتَهُ فَأَقْبَرَهُ (21) ਫਿਰ ਉਸ ਨੂੰ ਮੌਤ ਦਿੱਤੀ, ਫਿਰ ਉਸ ਨੂੰ ਕਬਰ ਵਿਚ ਲੈ ਗਿਆ।
 | 
| ثُمَّ إِذَا شَاءَ أَنشَرَهُ (22) ਫਿਰ ਜਦੋਂ ਉਹ ਚਾਹੇਗਾ ਤਾਂ ਉਸ ਨੂੰ ਮੁੜ ਜੀਵਿਤ ਕਰ ਦੇਵੇਗਾ।
 | 
| كَلَّا لَمَّا يَقْضِ مَا أَمَرَهُ (23) ਕਦੇ ਵੀ ਨਹੀਂ ਉਸ ਨੇ ਉਹ ਪੂਰਾ ਨਹੀਂ' ਕੀਤਾ, ਜਿਸ ਦਾ ਅੱਲਾਹ ਨੇ ਉਸ ਨੂੰ ਹੁਕਮ ਕੀਤਾ ਸੀ।
 | 
| فَلْيَنظُرِ الْإِنسَانُ إِلَىٰ طَعَامِهِ (24) ਸੋ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਭੋਜਨ ਨੂੰ ਦੇਖੇ।
 | 
| أَنَّا صَبَبْنَا الْمَاءَ صَبًّا (25) ਅਸੀਂ ਚੰਗੀ ਤਰ੍ਹਾਂ ਪਾਣੀ ਵਰਸਾਇਆ।
 | 
| ثُمَّ شَقَقْنَا الْأَرْضَ شَقًّا (26) ਫਿਰ ਅਸੀਂ ਧਰਤੀ ਨੂੰ ਖਾਸ ਤੌਰ ਤੇ ਪਾੜਿਆ।
 | 
| فَأَنبَتْنَا فِيهَا حَبًّا (27) ਫਿਰ ਉਸ ਵਿਚ ਅਨਾਜ ਉਗਾਇਆ।
 | 
| وَعِنَبًا وَقَضْبًا (28) ਅੰਗੂਰ ਅਤੇ ਤਰਕਾਰੀਆਂ।
 | 
| وَزَيْتُونًا وَنَخْلًا (29) ਜੈਤੂਨ ਅਤੇ ਖੰਜੂਰ।
 | 
| وَحَدَائِقَ غُلْبًا (30) ਅਤੇ ਸੰਘਣੇ ਬਾਗ਼।
 | 
| وَفَاكِهَةً وَأَبًّا (31) ਫ਼ਲ ਅਤੇ ਹਰਿਆਲੀ।
 | 
| مَّتَاعًا لَّكُمْ وَلِأَنْعَامِكُمْ (32) ਤੁਹਾਡੇ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਦੇ ਰੂਪ ਵਿਚ (ਇਹ ਸਾਰਾ ਕੁਝ ਪੈਦਾ ਕੀਤਾ)।
 | 
| فَإِذَا جَاءَتِ الصَّاخَّةُ (33) ਸੋ ਜਦੋਂ (ਕਿਆਮਤ ਦਾ) ਕੰਨਾਂ ਨੂੰ ਬੋਲਾ ਕਰ ਦੇਣ ਵਾਲਾ ਉਹ ਸ਼ੋਰ ਹੋਵੇਗਾ।
 | 
| يَوْمَ يَفِرُّ الْمَرْءُ مِنْ أَخِيهِ (34) ਜਿਸ ਦਿਨ ਮਨੁੱਖ ਆਪਣੇ ਭਰਾਵਾਂ ਤੋਂ (ਦੂਰ) ਭੱਜੇਗਾ।
 | 
| وَأُمِّهِ وَأَبِيهِ (35) ਅਤੇ ਆਪਣੀ ਮਾਂ ਤੋਂ ਅਤੇ ਆਪਣੇ ਪਿਉ ਤੋਂ।
 | 
| وَصَاحِبَتِهِ وَبَنِيهِ (36) ਅਤੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਤੋਂ।
 | 
| لِكُلِّ امْرِئٍ مِّنْهُمْ يَوْمَئِذٍ شَأْنٌ يُغْنِيهِ (37) ਉਨ੍ਹਾਂ ਵਿਚੋਂ ਹਰੇਕ ਬੰਦਾ ਨੂੰ ਉਸ ਦਿਨ ਅਜਿਹਾ ਫਿਕਰ ਹੋਵੇਗਾ, ਜਿਹੜਾ ਉਨ੍ਹਾਂ ਨੂੰ ਦੂਸਰਿਆਂ ਤੋਂ ਬੇਪਰਵਾਹ ਕਰ ਦੇਵੇਗਾ।
 | 
| وُجُوهٌ يَوْمَئِذٍ مُّسْفِرَةٌ (38) ਕੁਝ ਚਿਹਰੇ ਉਸ ਦਿਨ ਚਮਕ ਰਹੇ ਹੋਣਗੇ।
 | 
| ضَاحِكَةٌ مُّسْتَبْشِرَةٌ (39) ਹੱਸਦੇ ਹੋਏ ਅਤੇ ਖੁਸ਼ੀਆਂ ਮਾਣਦੇ ਹੋਏ।
 | 
| وَوُجُوهٌ يَوْمَئِذٍ عَلَيْهَا غَبَرَةٌ (40) ਅਤੇ ਉਸ ਦਿਨ ਕੁਝ ਚਿਹਰਿਆਂ ਤੇ ਧੂੜ ਮਿੱਟੀ ਉੱਡ ਰਹੀ ਹੋਵੇਗੀ।
 | 
| تَرْهَقُهَا قَتَرَةٌ (41) ਉਨ੍ਹਾਂ ਉੱਤੇ ਕਾਲਖ ਛਾਈ ਹੋਈ ਹੋਵੇਗੀ।
 | 
| أُولَٰئِكَ هُمُ الْكَفَرَةُ الْفَجَرَةُ (42) ਇਹ ਹੀ ਲੋਕ ਢੀਠ ਅਵੱਗਿਆਕਾਰੀ ਹਨ।
 |