إِذَا الشَّمْسُ كُوِّرَتْ (1) ਜਦੋਂ ਸੂਰਜ ਨੂੰ ਲਪੇਟ ਦਿੱਤਾ ਜਾਵੇਗਾ। |
وَإِذَا النُّجُومُ انكَدَرَتْ (2) ਅਤੇ ਜਦੋਂ ਤਾਰੇ ਪ੍ਰਕਾਸ਼ਹੀਣ ਹੋ ਜਾਣਗੇ। |
وَإِذَا الْجِبَالُ سُيِّرَتْ (3) ਅਤੇ ਜਦੋਂ ਪਹਾੜ ਚਲਾਏ ਜਾਣਗੇ। |
وَإِذَا الْعِشَارُ عُطِّلَتْ (4) ਅਤੇ ਜਦੋਂ ਦਸ ਮਹੀਨਿਆਂ ਦੀਆਂ ਗੱਭਣ ਊਠਨੀਆਂ ਅਵਾਰਾ ਫਿਰਣਗੀਆਂ। |
وَإِذَا الْوُحُوشُ حُشِرَتْ (5) ਅਤੇ ਜਦੋਂ ਸਾਰੇ ਜੰਗਲੀ ਜਾਨਵਰ ਇੱਕਠੇ ਕੀਤੇ ਜਾਣਗੇ। |
وَإِذَا الْبِحَارُ سُجِّرَتْ (6) ਅਤੇ ਜਦੋਂ ਸਮੁੰਦਰ (ਅੱਗ ਨਾਲ) ਭਟਕਾ ਦਿੱਤੇ ਜਾਣਗੇ। |
وَإِذَا النُّفُوسُ زُوِّجَتْ (7) ਅਤੇ ਜਦੋਂ' ਇੱਕੋ ਤਰ੍ਹਾਂ ਦੇ ਲੋਕ ਇਕੱਠੇ ਕੀਤੇ ਜਾਣਗੇ। |
وَإِذَا الْمَوْءُودَةُ سُئِلَتْ (8) ਅਤੇ ਜਿਉਂਦੀ ਦਫ਼ਨ ਕੀਤੀ ਲੜਕੀ ਤੋਂ ਪੁੱਛਿਆ ਜਾਵੇਗਾ। |
بِأَيِّ ذَنبٍ قُتِلَتْ (9) ਕਿ ਉਹ ਕਿਸ ਫੋਸ਼ ਵਿਚ ਮਾਰੀ ਗਈ। |
وَإِذَا الصُّحُفُ نُشِرَتْ (10) ਅਤੇ ਜਦੋਂ ਕਰਮ ਪੱਤਰ ਖੋਲ੍ਹੇ ਜਾਣਗੇ। |
وَإِذَا السَّمَاءُ كُشِطَتْ (11) ਅਤੇ ਜਦੋਂ ਅਸਮਾਨ ਖੁੱਲ੍ਹ ਜਾਵੇਗਾ। |
وَإِذَا الْجَحِيمُ سُعِّرَتْ (12) ਅਤੇ ਨਰਕ ਦੀ ਅੱਗ ਭਟਕਾਈ ਜਾਵੇਗੀ। |
وَإِذَا الْجَنَّةُ أُزْلِفَتْ (13) ਅਤੇ ਜੰਨਤ ਨੂੰ ਨੇੜੇ ਲਿਆਂਦਾ ਜਾਵੇਗਾ। |
عَلِمَتْ نَفْسٌ مَّا أَحْضَرَتْ (14) ਹਰ ਇੱਕ ਬੰਦਾ ਜਾਣ ਲਵੇਗਾ ਕਿ ਉਹ ਕੀ ਲੈ ਕੇ ਆਇਆ ਹੈ। |
فَلَا أُقْسِمُ بِالْخُنَّسِ (15) ਮੈਂ ਸਹੁੰ ਖਾਂਦਾ ਹਾਂ ਉਨ੍ਹਾਂ ਪਿੱਛੇ ਹਟਣ ਵਾਲੇ ਤਾਰਿਆਂ ਦੀ। |
الْجَوَارِ الْكُنَّسِ (16) ਚਲਣ ਅਤੇ ਛਿੱਪ ਜਾਣ ਵਾਲੇ ਤਾਰਿਆਂ ਦੀ। |
وَاللَّيْلِ إِذَا عَسْعَسَ (17) ਅਤੇ ਰਾਤ ਦੀ (ਸਹੁੰ) ਜਦੋਂ ਉਹ ਜਾਣ ਲੱਗੇ। |
وَالصُّبْحِ إِذَا تَنَفَّسَ (18) ਅਤੇ ਸਵੇਰ ਦੀ ਜਦੋਂ ਉਹ ਆਉਂਣ ਲੱਗੇ। |
إِنَّهُ لَقَوْلُ رَسُولٍ كَرِيمٍ (19) ਕਿ ਇਹ ਇੱਕ ਸਨਮਾਣਯੋਗ ਸੰਦੇਸ਼ਵਾਹਕ 'ਤੇ ਹੋਈ ਬਾਣੀ ਹੈ। |
ذِي قُوَّةٍ عِندَ ذِي الْعَرْشِ مَكِينٍ (20) ਤਾਕਤ ਵਾਲੇ, ਅਰਸ਼ਾਂ ਦੇ ਮਾਲਕ ਦੇ ਕੋਲ ਉੱਚੇ ਦਰਜੇ ਵਾਲਾ। |
مُّطَاعٍ ثَمَّ أَمِينٍ (21) ਉਸ ਦੀ ਗੱਲ ਮੰਨੀ ਜਾਂਦੀ ਹੈ। ਉਹ ਭਰੋਸੇ ਵਾਲਾ ਹੈ। |
وَمَا صَاحِبُكُم بِمَجْنُونٍ (22) ਅਤੇ ਤੁਹਾਡਾ ਸਾਥੀ ਮਸਤਾਨਾ ਨਹੀਂ ਹੈ। |
وَلَقَدْ رَآهُ بِالْأُفُقِ الْمُبِينِ (23) ਅਤੇ ਉਸ ਨੇ ਉਸ (ਫਰਿਸ਼ਤੇ) ਨੂੰ (ਅਸਮਾਨ 'ਤੇ) ਪ੍ਰਤੱਖ (ਪੂਰਬੀ ਕੰਢੇ ਤੇ) ਵੇਖਿਆ ਹੈ। |
وَمَا هُوَ عَلَى الْغَيْبِ بِضَنِينٍ (24) ਅਤੇ ਉਹ ਗੁਪਤ ਗੱਲਾਂ ਲਈ ਜ਼ਿਆਦਾ ਉਤਸੁਕ ਨਹੀਂ। |
وَمَا هُوَ بِقَوْلِ شَيْطَانٍ رَّجِيمٍ (25) ਅਤੇ ਇਹ ਫਿਟਕਾਰੇ ਹੋਏ ਸੈੈਤਾਨ ਦਾ ਬੋਲ ਨਹੀਂ। |
فَأَيْنَ تَذْهَبُونَ (26) ਫਿਰ ਤੁਸੀਂ ਕਿੱਧਰ ਜਾ ਰਹੇ ਹੋ |
إِنْ هُوَ إِلَّا ذِكْرٌ لِّلْعَالَمِينَ (27) ਇਹ ਤਾ ਸਿਰਫ਼ ਸੰਸਾਰ ਵਾਲਿਆਂ ਲਈ ਇੱਕ ਉਪਦੇਸ਼ ਹੈ। |
لِمَن شَاءَ مِنكُمْ أَن يَسْتَقِيمَ (28) ਉਸ ਲਈ ਜਿਹੜਾ ਤੁਹਾਡੇ ਵਿਚੋਂ ਸਿੱਧਾ ਚੱਲਣਾ ਚਾਹੇ। |
وَمَا تَشَاءُونَ إِلَّا أَن يَشَاءَ اللَّهُ رَبُّ الْعَالَمِينَ (29) ਅਤੇ ਤੁਸੀਂ ਕੂਝ ਨਹੀਂ ਕਰ ਸਕਦੇ, ਪਰੰਤੂ ਇਹ ਕਿ ਸੰਸਾਰ ਦਾ ਪਾਲਣਹਾਰ ਅੱਲਾਹ ਚਾਹੇ। |