إِذَا السَّمَاءُ انفَطَرَتْ (1) ਜਦੋਂ ਅਸਮਾਨ ਪਾਟ ਜਾਵੇਗਾ। | 
وَإِذَا الْكَوَاكِبُ انتَثَرَتْ (2) ਅਤੇ ਤਾਰੇ ਖਿੱਲਰ ਜਾਣਗੇ। | 
وَإِذَا الْبِحَارُ فُجِّرَتْ (3) ਅਤੇ ਜਦੋਂ ਸਮੂੰਦਰ (ਇਕੱਠੇ ਹੋ ਕੇ) ਵਗ ਪੈਣਗੇ। | 
وَإِذَا الْقُبُورُ بُعْثِرَتْ (4) ਅਤੇ ਜਦੋਂ ਕਬਰਾਂ ਖੋਲ੍ਹ ਦਿੱਤੀਆਂ ਜਾਣਗੀਆਂ। | 
عَلِمَتْ نَفْسٌ مَّا قَدَّمَتْ وَأَخَّرَتْ (5) ਹਰੇਕ ਬੰਦਾ ਜਾਣ ਲਵੇਗਾ ਕਿ ਉਸਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ। | 
يَا أَيُّهَا الْإِنسَانُ مَا غَرَّكَ بِرَبِّكَ الْكَرِيمِ (6) ਹੇ ਮਨੁੱਖ! ਤੁਹਾਨੂੰ ਕਿਹੜੀ ਚੀਜ਼ ਨੇ ਆਪਣੇ ਰੱਬ ਵੱਲੋਂ ਧੋਖੇ ਵਿਚ ਪਾ ਰੱਖਿਆ ਹੈ। | 
الَّذِي خَلَقَكَ فَسَوَّاكَ فَعَدَلَكَ (7) ਜਿਸ ਨੇ ਤੁਹਾਨੂੰ ਪੈਦਾ ਕੀਤਾ, ਫਿਰ ਤੇਰੇ ਅੰਗਾਂ ਨੂੰ ਠੀਕ ਕੀਤਾ, ਫਿਰ ਤੁਹਾਨੂੰ ਸਤੂੰਲਤ ਵਿਚ ਰੱਖਿਆ। | 
فِي أَيِّ صُورَةٍ مَّا شَاءَ رَكَّبَكَ (8) ਫਿਰ ਜਿਸ ਰੂਪ ਵਿਚ ਚਾਹਿਆ ਤੁਹਾਨੂੰ ਆਕਾਰ ਦੇ ਦਿੱਤਾ। | 
كَلَّا بَلْ تُكَذِّبُونَ بِالدِّينِ (9) ਕਦੇ ਵੀ ਨਹੀਂ; ਸਗੋਂ ਤੁਸੀਂ ਇਨਸਾਫ਼ ਦੇ ਦਿਨ ਤੋਂ ਇਨਕਾਰ ਕਰਦੇ ਹੋ। | 
وَإِنَّ عَلَيْكُمْ لَحَافِظِينَ (10) ਹਾਲਾਂਕਿ ਅਸੀ' ਤੁਹਾਡੇ ਤੇ ਨਿਗਰਾਨ ਨਿਯੁਕਤ ਕਰਨ ਵਾਲੇ ਹਾਂ। | 
كِرَامًا كَاتِبِينَ (11) ਉੱਚੇ ਰੁਤਬੇ ਅਤੇ (ਤੁਹਾਡੀਆਂ ਗੱਲਾਂ) ਲਿਖਣ ਵਾਲੇ। | 
يَعْلَمُونَ مَا تَفْعَلُونَ (12) ਉਹ ਜਾਣਦੇ ਹਨ ਜੋ ਤੁਸੀਂ ਕਰਦੇ ਹੋ। | 
إِنَّ الْأَبْرَارَ لَفِي نَعِيمٍ (13) ਬੇਸ਼ੱਕ ਨੇਕ ਲੋਕ ਆਰਾਮ ਵਿਚ ਹੋਣਗੇ। | 
وَإِنَّ الْفُجَّارَ لَفِي جَحِيمٍ (14) ਅਤੇ ਬੇਸ਼ੱਕ ਅਪਰਾਧੀ ਨਰਕ ਵਿਚ। | 
يَصْلَوْنَهَا يَوْمَ الدِّينِ (15) ਇਨਸਾਫ਼ ਦੇ ਦਿਨ ਉਹ ਉਸ ਵਿਚ ਸੁੱਟੇ ਜਾਣਗੇ। | 
وَمَا هُمْ عَنْهَا بِغَائِبِينَ (16) ਉਹ ਉਸ ਤੋਂ ਅਲੱਗ ਹੋਣ ਵਾਲੇ ਨਹੀਂ। | 
وَمَا أَدْرَاكَ مَا يَوْمُ الدِّينِ (17) ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ। | 
ثُمَّ مَا أَدْرَاكَ مَا يَوْمُ الدِّينِ (18) “ਫੇਰ,ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ। | 
يَوْمَ لَا تَمْلِكُ نَفْسٌ لِّنَفْسٍ شَيْئًا ۖ وَالْأَمْرُ يَوْمَئِذٍ لِّلَّهِ (19) ਉਸ ਦਿਨ ਕੋਈ ਪ੍ਰਾਣੀ ਕਿਸੇ ਦੂਜੇ ਪ੍ਰਾਣੀ ਲਈ ਕੁਝ ਨਹੀਂ ਕਰ ਸਕੇਗਾ। ਅਤੇ ਮਾਮਲਾ ਉਸ ਦਿਨ ਅੱਲਾਹ ਦੇ ਹੀ ਅਧਿਕਾਰ ਵਿਚ ਹੋਵੇਗਾ। |