The Quran in Panjabi - Surah Humazah translated into Panjabi, Surah Al-Humazah in Panjabi. We provide accurate translation of Surah Humazah in Panjabi - البنجابية, Verses 9 - Surah Number 104 - Page 601.
وَيْلٌ لِّكُلِّ هُمَزَةٍ لُّمَزَةٍ (1) ਵਿਨਾਸ਼ ਹੈ ਹਰੇਕ ਵਿਅੰਗ ਕੱਸਣ ਵਾਲੇ ਅਤੇ ਨੁਕਸ ਕੱਢਣ ਵਾਲੇ ਲਈ। |
الَّذِي جَمَعَ مَالًا وَعَدَّدَهُ (2) ਜਿਸ ਨੇ ਜਾਇਦਾਦ ਨੂੰ ਇਕੱਠਾ ਕੀਤਾ ਅਤੇ ਗਿਣ-ਗਿਣ ਕੇ ਰੱਖਿਆ। |
يَحْسَبُ أَنَّ مَالَهُ أَخْلَدَهُ (3) ਉਹ ਸੋਚਦਾ ਹੈ ਕਿ ਉਸ ਦੀ ਜਾਇਦਾਦ ਹਮੇਸ਼ਾ ਉਸ ਦੇ ਨਾਲ ਰਹੇਗੀ। |
كَلَّا ۖ لَيُنبَذَنَّ فِي الْحُطَمَةِ (4) ਕਦੇ ਵੀ ਨਹੀਂ, ਉਹ ਰੌਂਦਣ ਵਾਲੀ ਜਗ੍ਹਾ ਵਿਚ ਸੁੱਟਿਆ ਜਾਵੇਗਾ। |
وَمَا أَدْرَاكَ مَا الْحُطَمَةُ (5) ਅਤੇ ਤੁਸੀਂ ਕੀ ਜਾਣੋ ਕਿ ਉਹ ਰੌਂਦਣ ਵਾਲੀ ਜਗ੍ਹਾ ਕੀ ਹੈ। |
نَارُ اللَّهِ الْمُوقَدَةُ (6) ਅੱਲਾਹ ਦੀ ਭਟਕਾਈ ਹੋਈ ਅੱਗ। |
الَّتِي تَطَّلِعُ عَلَى الْأَفْئِدَةِ (7) ਜਿਹੜੀ ਦਿਲਾਂ ਤੱਕ ਪੂੰਜੇਗੀ। |
إِنَّهَا عَلَيْهِم مُّؤْصَدَةٌ (8) ਉਹ ਉਨ੍ਹਾਂ ਲਈ ਬੰਦ ਕਰ ਦਿੱਤੀ ਜਾਵੇਗੀ। |
فِي عَمَدٍ مُّمَدَّدَةٍ (9) ਉੱਚੇ-ਉੱਚੇ ਖੰਬਿਆਂ ਵਿਚ। |