| ق ۚ وَالْقُرْآنِ الْمَجِيدِ (1) ਕਾਫ਼। ਸਹੁੰ ਹੈ ਮਹਾਨਤਾ ਵਾਲੇ ਕੁਰਆਨ ਦੀ।
 | 
| بَلْ عَجِبُوا أَن جَاءَهُم مُّنذِرٌ مِّنْهُمْ فَقَالَ الْكَافِرُونَ هَٰذَا شَيْءٌ عَجِيبٌ (2) ਸਗੋਂ' ਉਨ੍ਹਾਂ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਹੀ ਇੱਕ ਭੈਅ-ਭੀਤ ਕਰਨ ਵਾਲਾ ਆਇਆ ਤਾਂ ਅਵੱਗਿਆਕਾਰੀਆਂ ਨੇ ਆਖਿਆ ਕਿ ਇਹ ਹੈਰਾਨੀਜਨਕ ਚੀਜ਼ ਹੈ।
 | 
| أَإِذَا مِتْنَا وَكُنَّا تُرَابًا ۖ ذَٰلِكَ رَجْعٌ بَعِيدٌ (3) ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਹੋ ਜਾਵਾਂਗੇ। ਇਹ ਦੁਬਾਰਾ ਜੀਵਿਤ ਹੋਣਾ ਬਹੁਤ ਅਸੰਭਵ ਹੈ।
 | 
| قَدْ عَلِمْنَا مَا تَنقُصُ الْأَرْضُ مِنْهُمْ ۖ وَعِندَنَا كِتَابٌ حَفِيظٌ (4) ਸਾਨੂੰ ਪਤਾ ਹੈ ਜਿਨ੍ਹਾਂ ਧਰਤੀ ਉਨ੍ਹਾਂ ਦੇ (ਸਰੀਰਾਂ ਨੂੰ? ਅੰਦਰੋਂ (ਖਾ ਖਾ ਕੇ) ਘੱਟ ਕਰ ਰਹੀ ਹੈ। ਅਤੇ ਸਾਡੇ ਕੋਲ ਕਿਤਾਬ ਹੈ ਜਿਸ ਵਿਚ ਸਭ ਕੁਝ ਸੁਰੱਖਿਅਤ ਹੈ।
 | 
| بَلْ كَذَّبُوا بِالْحَقِّ لَمَّا جَاءَهُمْ فَهُمْ فِي أَمْرٍ مَّرِيجٍ (5) ਸਗੋਂ ਉਨ੍ਹਾਂ ਨੇ ਸੱਚ ਨੂੰ ਝੁਠਲਾਇਆ ਹੈ। (ਉਹ ਵੀ) ਉਦੋਂ ਜਦੋਂ ਉਹ ਉਨ੍ਹਾਂ ਦੇ ਕੋਲ ਆ ਚੁੱਕਿਆ ਹੈ ਤਾਂ ਉਹ ਉਲਝਣ ਵਿਚ ਹੀ ਫਸੇ ਰਹੇ।
 | 
| أَفَلَمْ يَنظُرُوا إِلَى السَّمَاءِ فَوْقَهُمْ كَيْفَ بَنَيْنَاهَا وَزَيَّنَّاهَا وَمَا لَهَا مِن فُرُوجٍ (6) ਕੀ ਇਨ੍ਹਾਂ ਲੋਕਾਂ ਨੇ ਆਪਣੇ ਉੱਪਰ ਅਸਮਾਨ ਨੂੰ ਨਹੀਂ ਵੇਖਿਆ ਕਿ ਅਸੀਂ ਉਸ ਨੂੰ ਕਿਹੋ ਜਿਹਾ ਬਣਾਇਆ ਹੈ ਅਤੇ ਉਸ ਨੂੰ ਸੁੰਦਰਤਾ ਪ੍ਰਦਾਨ ਕੀਤੀ ਹੈ ਜਿਸ ਵਿਚ ਕੋਈ ਦੋਸ਼ ਨਹੀਂ।
 | 
| وَالْأَرْضَ مَدَدْنَاهَا وَأَلْقَيْنَا فِيهَا رَوَاسِيَ وَأَنبَتْنَا فِيهَا مِن كُلِّ زَوْجٍ بَهِيجٍ (7) ਅਤੇ ਅਸੀਂ ਧਰਤੀ ਨੂੰ ਪਸਾਰਿਆ ਹੈ ਅਤੇ ਉਸ ਵਿਚ ਪਹਾੜ ਰੱਖ ਦਿੱਤੇ ਹਨ ਅਤੇ ਉਨ੍ਹਾਂ ਵਿਚ ਹਰੇਕ ਪ੍ਰਕਾਰ ਦੀ ਸੁੰਦਰਤਾ ਭਰਪੂਰ ਚੀਜ਼ਾਂ ਪੈਦਾ ਕੀਤੀਆਂ।
 | 
| تَبْصِرَةً وَذِكْرَىٰ لِكُلِّ عَبْدٍ مُّنِيبٍ (8) ਹਰੇਕ ਉਸ ਬੰਦੇ ਨੂੰ ਸਮਝਾਉਣ ਅਤੇ ਯਾਦ ਕਰਵਾਉਣ ਲਈ ਜਿਹੜਾ ਵਾਪਿਸ ਆਵੇ।
 | 
| وَنَزَّلْنَا مِنَ السَّمَاءِ مَاءً مُّبَارَكًا فَأَنبَتْنَا بِهِ جَنَّاتٍ وَحَبَّ الْحَصِيدِ (9) ਅਤੇ ਅਸੀਂ ਆਕਾਸ਼ਾਂ ਤੋਂ ਬਰਕਤ ਵਾਲਾ ਪਾਣੀ ਉਤਾਰਿਆ ਫਿਰ ਉਸ ਨਾਲ ਅਸੀਂ ਬਾਗ਼ ਉਗਾਏ ਅਤੇ ਕੱਟੀਆਂ ਜਾਣ ਵਾਲੀਆਂ ਫਸਲਾਂ ਵੀ।
 | 
| وَالنَّخْلَ بَاسِقَاتٍ لَّهَا طَلْعٌ نَّضِيدٌ (10) ਅਤੇ ਖਜੂਰਾਂ ਦੇ ਉੱਚੇ ਰੁੱਖ ਜਿਨ੍ਹਾਂ ਨੂੰ ਗੁੱਥਵੇ' ਗੁੱਛੇ ਲੱਗਦੇ ਹਨ।
 | 
| رِّزْقًا لِّلْعِبَادِ ۖ وَأَحْيَيْنَا بِهِ بَلْدَةً مَّيْتًا ۚ كَذَٰلِكَ الْخُرُوجُ (11) ਇਨਸਾਨਾਂ ਦੇ ਰਿਜ਼ਕ ਲਈ ਅਤੇ ਅਸੀਂ ਉਸ ਦੇ ਰਾਹੀਂ ਮ੍ਰਿਤ ਧਰਤੀ ਨੂੰ ਜੀਵਿਤ ਕਰ ਦਿੱਤਾ। ਇਸ ਤਰ੍ਹਾਂ ਹੀ (ਕਿਆਮਤ ਵਾਲੇ ਦਿਨ) ਧਰਤੀ ਵਿੱਚੋਂ ਨਿਕਲਣਾ ਹੋਵੇਗਾ।
 | 
| كَذَّبَتْ قَبْلَهُمْ قَوْمُ نُوحٍ وَأَصْحَابُ الرَّسِّ وَثَمُودُ (12) ਇਸ ਤੋਂ ਪਹਿਲਾਂ ਨੂਹ ਦੀ ਕੌਮ, ਅਰ-ਰਸ (ਖੂਹ) ਵਾਲੇ ਅਤੇ ਸਮੂਦ ਦੇ ਲੋਕ।
 | 
| وَعَادٌ وَفِرْعَوْنُ وَإِخْوَانُ لُوطٍ (13) ਅਤੇ ਆਦ, ਫਿਰਾਔਨ ਅਤੇ ਲੂਤ ਦੇ ਭਰਾ।
 | 
| وَأَصْحَابُ الْأَيْكَةِ وَقَوْمُ تُبَّعٍ ۚ كُلٌّ كَذَّبَ الرُّسُلَ فَحَقَّ وَعِيدِ (14) ਅਤੇ ਐਕਾ (ਵਣ) ਵਾਲੇ ਅਤੇ ਤਬਾਅ ਦੀ ਕੌਮ ਨੇ ਵੀ ਝੁਠਲਾਇਆ। ਸਾਰਿਆਂ ਨੇ ਪੈਗਬਰਾਂ ਨੂੰ ਝੁਠਲਾਇਆ। ਸੋ ਮੇਰਾ ਉਨ੍ਹਾਂ ਨੂੰ ਡਰਾਉਣਾ ਅਸਲ ਵਿਚ ਘੱਟ ਕੇ ਰਹੇਗਾ।
 | 
| أَفَعَيِينَا بِالْخَلْقِ الْأَوَّلِ ۚ بَلْ هُمْ فِي لَبْسٍ مِّنْ خَلْقٍ جَدِيدٍ (15) ਕੀ ਅਸੀਂ ਪਹਿਲੀ ਵਾਰ ਮੈਂਦਾ ਕਰਨ ਤੋਂ ਥੱਕੇ ਰਹੇ?ਸਗੋਂ ਇਹ ਲੋਕ ਨਵੇਂ ਸਿਰੇ ਤੋਂ ਧੈਦਾ ਕਰਨ ਵੱਲੋਂ ਸ਼ੱਕ ਵਿਚ ਹਨ।
 | 
| وَلَقَدْ خَلَقْنَا الْإِنسَانَ وَنَعْلَمُ مَا تُوَسْوِسُ بِهِ نَفْسُهُ ۖ وَنَحْنُ أَقْرَبُ إِلَيْهِ مِنْ حَبْلِ الْوَرِيدِ (16) ਅਤੇ ਅਸੀਂ ਮਨੁੱਖ ਨੂੰ ਪੈਦਾ ਕੀਤਾ ਅਤੇ ਅਸੀਂ ਜਾਣਦੇ ਹਾਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਉਸ ਦੇ ਦਿਲ ਵਿਚ ਆਉਂਦੀਆਂ ਹਨ ਅਤੇ ਅਸੀਂ ਉਸ ਦੀ ਗਰਦਨ
 | 
| إِذْ يَتَلَقَّى الْمُتَلَقِّيَانِ عَنِ الْيَمِينِ وَعَنِ الشِّمَالِ قَعِيدٌ (17) ਦੀ ਨਸ ਤੋਂ ਵੀ ਜ਼ਿਆਦਾ ਉਸ ਦੇ ਨੇੜੇ ਹਾਂ। ਜਦੋਂ ਦੋ ਲਿਖਣ ਵਾਲੇ (ਫ਼ਰਿਸ਼ਤੇ) ਲਿਖਦੇ ਰਹਿੰਦੇ ਹਨ ਜਿਹੜੇ ਕਿ ਸੱਜੇ-ਖੱਬੇ ਬੈਠਦੇ ਹਨ।
 | 
| مَّا يَلْفِظُ مِن قَوْلٍ إِلَّا لَدَيْهِ رَقِيبٌ عَتِيدٌ (18) ਕੋਈ ਸ਼ਬਦ ਨਹੀਂ ਬੋਲਦਾ ਪਰ ਉਨ੍ਹਾਂ ਦੇ ਕੋਲ ਇੱਕ ਸਾਵਧਾਨ ਨਿਗਰਾਨ ਹਾਜ਼ਰ ਰਹਿੰਦਾ ਹੈ।
 | 
| وَجَاءَتْ سَكْرَةُ الْمَوْتِ بِالْحَقِّ ۖ ذَٰلِكَ مَا كُنتَ مِنْهُ تَحِيدُ (19) ਅਤੇ ਮੌਤ ਦੀ ਬੇਹੋਸ਼ੀ ਅਧਿਕਾਰ ਨਾਲ ਆ ਪੁੱਜੀ, ਇਹ ਉਹੀ ਚੀਜ਼ ਹੈ ਜਿਸ ਤੋਂ ਤੂੰ ਭੱਜਦਾ ਸੀ।
 | 
| وَنُفِخَ فِي الصُّورِ ۚ ذَٰلِكَ يَوْمُ الْوَعِيدِ (20) ਜਦੋਂ ਸ਼ਿਗਲ ਵਜਾਇਆ ਜਾਵੇਗਾ ਉਹ ਦਿਨ ਡਰਾਉਣ ਦਾ ਹੋਵੇਗਾ।
 | 
| وَجَاءَتْ كُلُّ نَفْسٍ مَّعَهَا سَائِقٌ وَشَهِيدٌ (21) ਹਰੇਕ ਬੰਦਾ ਇਸ ਤਰ੍ਹਾਂ (ਸਾਡੇ ਸਾਹਮਣੇ) ਆਵੇਗਾ ਕਿ ਉਸ ਦੇ ਨਾਲ ਇੱਕ ਹੱਕਣ ਵਾਲਾ ਅਤੇ ਇੱਕ ਗਵਾਹੀ ਦੇਣ ਵਾਲਾ ਹੋਵੇਗਾ।
 | 
| لَّقَدْ كُنتَ فِي غَفْلَةٍ مِّنْ هَٰذَا فَكَشَفْنَا عَنكَ غِطَاءَكَ فَبَصَرُكَ الْيَوْمَ حَدِيدٌ (22) ਤੁਸੀਂ ਉਸ ਤੋਂ ਅਸਾਵਧਾਨ ਰਹੇ ਤਾਂ ਅਸੀਂ' ਤੁਹਾਡੇ ਉੱਪਰ ਤੋਂ ਪਰਦਾ ਹਟਾ ਦਿੱਤਾ ਤਾਂ ਅੱਜ ਤੁਹਾਡੀ ਨਿਗ੍ਹਾ ਬਹੁਤ ਤੇਜ਼ ਹੈ।
 | 
| وَقَالَ قَرِينُهُ هَٰذَا مَا لَدَيَّ عَتِيدٌ (23) ਅਤੇ ਉਸ ਦੇ ਨਾਲ ਦਾ ਫ਼ਰਿਸ਼ਤਾ ਆਖੋਗਾ ਕਿ ਇਹ, ਜਿਹੜਾ ਮੇਰੇ ਕੋਲ ਸੀ, ਹਾਜ਼ਿਰ ਹੈ।
 | 
| أَلْقِيَا فِي جَهَنَّمَ كُلَّ كَفَّارٍ عَنِيدٍ (24) ਨਰਕ ਵਿਚ ਸੁੱਟ ਦਿਉ ਅਹਿਸਾਨ ਕੁਲਾਉਣ ਵਾਲੇ ਅਤੇ ਸੱਚਾਈ ਨਾਲ ਵੈਰ ਰੱਖਣ ਵਾਲੇ ਨੂੰ।
 | 
| مَّنَّاعٍ لِّلْخَيْرِ مُعْتَدٍ مُّرِيبٍ (25) ਨੇਕੀ ਤੋਂ ਰੋਕਣ ਵਾਲਾ, ਹੱਦਾਂ ਨੂੰ ਪਾਰ ਕਰਨ ਵਾਲਾ ਅਤੇ ਸ਼ੱਕ ਪਾਉਣ ਵਾਲਾ।
 | 
| الَّذِي جَعَلَ مَعَ اللَّهِ إِلَٰهًا آخَرَ فَأَلْقِيَاهُ فِي الْعَذَابِ الشَّدِيدِ (26) ਜਿਸ ਨੇ ਅੱਲਾਹ ਦੇ ਬਰਾਬਰ ਦੂਜੇ ਸ਼ਰੀਕ ਬਣਾਏ। ਸੋ ਇਸ ਨੂੰ ਸੁੱਟ ਦਿਉ ਸਖ਼ਤ ਸਜ਼ਾ ਵਿੱਚ।
 | 
| ۞ قَالَ قَرِينُهُ رَبَّنَا مَا أَطْغَيْتُهُ وَلَٰكِن كَانَ فِي ضَلَالٍ بَعِيدٍ (27) ਇਸ ਦਾ ਸਾਥੀ (ਸ਼ੈਤਾਨ) ਆਖੇਗਾ ਕਿ ਹੇ ਸਾਡੇ ਪਾਲਣਹਾਰ! ਮੈਂ ਇਸ ਬਾਗ਼ੀ ਨੂੰ ਨਹੀਂ ਬਣਾਇਆ ਸਗੋਂ ਇਹ ਖ਼ੁਦ ਰਸਤਾ ਭੁੱਲਿਆ ਹੋਇਆ ਦੂਰ ਜਾ ਡਿੱਗਿਆ ਸੀ।
 | 
| قَالَ لَا تَخْتَصِمُوا لَدَيَّ وَقَدْ قَدَّمْتُ إِلَيْكُم بِالْوَعِيدِ (28) ਹੁਕਮ ਹੋਵੇਗਾ, ਮੇਰੇ ਸਾਹਮਣੇ ਝਗੜਾ ਨਾ ਕਰੋ ਅਤੇ ਮੈਂ' ਤੁਹਾਨੂੰ ਪਹਿਲਾਂ ਹੀ ਸਜ਼ਾ ਤੋਂ ਸਾਵਧਾਨ ਕਰ ਦਿੱਤਾ ਸੀ।
 | 
| مَا يُبَدَّلُ الْقَوْلُ لَدَيَّ وَمَا أَنَا بِظَلَّامٍ لِّلْعَبِيدِ (29) ਇੱਥੇ ਮੇਰੇ ਗੱਲਾਂ ਬਦਲੀਆਂ ਨਹੀਂ ਜਾਂਦੀਆਂ ਅਤੇ ਮੈਂ ਬੰਦਿਆਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ।
 | 
| يَوْمَ نَقُولُ لِجَهَنَّمَ هَلِ امْتَلَأْتِ وَتَقُولُ هَلْ مِن مَّزِيدٍ (30) ਜਿਸ ਦਿਨ ਅਸੀਂ ਨਰਕ ਨੂੰ ਆਖਾਂਗੇ, ਕੀ ਤੂੰ ਭਰ ਗਇਆ ਹੈਂ ਉਹ ਆਖੇਗਾ ਕੀ ਕੂਝ ਹੋਰ ਵੀ ਹੈ
 | 
| وَأُزْلِفَتِ الْجَنَّةُ لِلْمُتَّقِينَ غَيْرَ بَعِيدٍ (31) ਅਤੇ ਜੰਨਤ ਨੂੰ ਡਰਨ ਵਾਲਿਆਂ ਦੇ ਨੇੜੇ ਲਿਆਂਦਾ ਜਾਵੇਗਾ। ਕੁਝ ਵੀ ਦੂਰ ਨਾ ਹੋਵੇਗਾ
 | 
| هَٰذَا مَا تُوعَدُونَ لِكُلِّ أَوَّابٍ حَفِيظٍ (32) ਇਹ ਹੈ ਉਹ ਚੀਜ਼ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਸੀ। ਹਰੇਕ ਰੂਜਅ (ਅੱਲਾਹ ਵੱਲ ਮੁੜਨ ਵਾਲਾ) ਵਾਲੇ ਅਤੇ ਯਾਦ ਰੱਖਣ ਵਾਲੇ ਲਈ।
 | 
| مَّنْ خَشِيَ الرَّحْمَٰنَ بِالْغَيْبِ وَجَاءَ بِقَلْبٍ مُّنِيبٍ (33) ਜਿਹੜਾ ਬੰਦਾ ਬਿਨ੍ਹਾਂ ਦੇਖੇ ਰਹਿਮਾਨ ਤੋਂ ਡਰਿਆ ਅਤੇ ਰੂਜਅ ਵਾਲਾ ਦਿਲ ਲੈ ਕੇ ਆਇਆ।
 | 
| ادْخُلُوهَا بِسَلَامٍ ۖ ذَٰلِكَ يَوْمُ الْخُلُودِ (34) ਦਾਖ਼ਲ ਹੋ ਜਾਉ ਇਸ (ਜੰਨਤ) ਵਿਚ ਸਲਾਮਤੀ ਨਾਲ ਹਮੇਸ਼ਾ ਰਹੇਗਾ।
 | 
| لَهُم مَّا يَشَاءُونَ فِيهَا وَلَدَيْنَا مَزِيدٌ (35) ਉੱਤੇ ਉਨ੍ਹਾਂ ਲਈ ਉਹ ਸਾਰਾ ਕੁਝ ਹੋਵੇਗਾ ਜਿਹੜਾ ਉਹ ਚਾਹੁੰਣਗੇ। ਸਾਡੇ ਕੋਲ ਹੋਰ ਵੀ ਜ਼ਿਆਦਾ ਹੈ।
 | 
| وَكَمْ أَهْلَكْنَا قَبْلَهُم مِّن قَرْنٍ هُمْ أَشَدُّ مِنْهُم بَطْشًا فَنَقَّبُوا فِي الْبِلَادِ هَلْ مِن مَّحِيصٍ (36) ਅਤੇ ਅਸੀਂ' ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਹੀ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ ਅਤੇ ਉਹ ਤਾਕਤ ਵਿਚ ਵੀ ਇਨ੍ਹਾਂ ਤੋਂ ਕਿਤੇ ਵੱਧ ਸਨ। ਸੋ ਉਨ੍ਹਾਂ ਨੇ ਦੇਸ਼ਾਂ ਨੂੰ ਛਾਣ ਮਾਰਿਆ, ਕਿ ਹੈ ਕੋਈ ਕਿਤੇ ਸ਼ਰਣ ਲੈਣ ਦੀ ਥਾਂ।
 | 
| إِنَّ فِي ذَٰلِكَ لَذِكْرَىٰ لِمَن كَانَ لَهُ قَلْبٌ أَوْ أَلْقَى السَّمْعَ وَهُوَ شَهِيدٌ (37) ਇਸ ਵਿਚ ਸਿੱਖਿਆ ਹੈ ਉਸ ਬੰਦੇ ਲਈ ਜਿਸ ਦੇ ਕੋਲ ਦਿਲ ਹੋਵੇ ਜਾਂ ਉਹ ਤਨ ਲਾ ਕੇ ਧਿਆਨ ਨਾਲ ਸੁਣਦਾ ਹੋਵੇ।
 | 
| وَلَقَدْ خَلَقْنَا السَّمَاوَاتِ وَالْأَرْضَ وَمَا بَيْنَهُمَا فِي سِتَّةِ أَيَّامٍ وَمَا مَسَّنَا مِن لُّغُوبٍ (38) ਅਤੇ ਅਸੀਂ ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚ ਹੈ ਨੂੰ ਛੇ ਦਿਨਾਂ ਵਿਚ ਬਣਾਇਆ ਅਤੇ ਸਾਨੂੰ ਥਕਾਵਟ ਨਹੀਂ ਹੋਈ।
 | 
| فَاصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ (39) ਤਾਂ ਜੋ ਕੂਝ ਉਹ ਕਹਿੰਦੇ ਹਨ ਉਸ ਤੇ ਧੀਰਜ ਰੱਖੋ ਅਤੇ ਆਪਣੇ ਰੱਬ ਦੀ ਸਿਫ਼ਤ ਸਲਾਹ ਪ੍ਰਸੰਸਾ ਦੇ ਨਾਲ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਉਸ ਦੇ ਡੁੱਬਣ ਤੋਂ ਪਹਿਲਾਂ।
 | 
| وَمِنَ اللَّيْلِ فَسَبِّحْهُ وَأَدْبَارَ السُّجُودِ (40) ਅਤੇ ਰਾਤ ਨੂੰ ਵੀ ਸਿਜਦਿਆਂ ਤੋਂ ਬਾਅਦ ਉਸ ਦੀ ਸਿਫ਼ਤ ਸਲਾਹ ਕਰੋਂ।
 | 
| وَاسْتَمِعْ يَوْمَ يُنَادِ الْمُنَادِ مِن مَّكَانٍ قَرِيبٍ (41) ਅਤੇ ਕੰਨ ਲਗਾ ਕੇ ਰੱਖੋ ਕਿ ਜਿਸ ਦਿਨ ਪੁਕਾਰਣ ਵਾਲਾ ਬਹੁਤ ਨੇੜੇ ਤੋਂ ਪੁਕਾਰੇਗਾ।
 | 
| يَوْمَ يَسْمَعُونَ الصَّيْحَةَ بِالْحَقِّ ۚ ذَٰلِكَ يَوْمُ الْخُرُوجِ (42) ਜਿਸ ਦਿਨ ਲੋਕ ਯਕੀਨਨ ਹੀ ਚਿੰਘਾੜ ਨੂੰ ਸੁਣਨਗੇ, ਉਹ (ਧਰਤੀ ਵਿਚੋਂ) ਨਿਕਲਣ ਦਾ ਦਿਨ ਹੋਵੇਗਾ।
 | 
| إِنَّا نَحْنُ نُحْيِي وَنُمِيتُ وَإِلَيْنَا الْمَصِيرُ (43) ਬੇਸ਼ੱਕ ਅਸੀਂ ਹੀ ਜੀਵਿਤ ਕਰਦੇ ਹਾਂ ਅਤੇ ਅਸੀਂ ਹੀ ਮੌਤ ਦਿੰਦੇ ਹਾਂ ਅਤੇ ਸਾਡੇ ਵੱਲ ਹੀ ਵਾਪਿਸ ਮੁੜਣਾ ਹੈ।
 | 
| يَوْمَ تَشَقَّقُ الْأَرْضُ عَنْهُمْ سِرَاعًا ۚ ذَٰلِكَ حَشْرٌ عَلَيْنَا يَسِيرٌ (44) ਇਹ ਇਕੱਠੇ ਕਰਨਾ ਸਾਨੂੰ ਸੌਖਾ ਹੈ।
 | 
| نَّحْنُ أَعْلَمُ بِمَا يَقُولُونَ ۖ وَمَا أَنتَ عَلَيْهِم بِجَبَّارٍ ۖ فَذَكِّرْ بِالْقُرْآنِ مَن يَخَافُ وَعِيدِ (45) ਅਸੀਂ ਜਾਣਦੇ ਹਾਂ ਜੋ ਕੁਝ ਇਹ ਲੋਕ ਕਹਿ ਰਹੇ ਹਨ। ਅਤੇ ਤੁਸੀਂ ਉਨ੍ਹਾਂ ਤੇ ਧੱਕੇਸ਼ਾਹੀ ਕਰਨ ਵਾਲੇ ਨਹੀਂ' ਹੋ। ਸੋ ਤੁਸੀਂ ਕੁਰਆਨ ਦੇ ਰਾਹੀ' ਉਸ ਬੰਦੇ ਨੂੰ ਉਪਦੇਸ਼ ਦੇਵੇਂ ਜਿਹੜਾ ਮੇਰੇ ਡਰਾਉਣ ਦੇ ਨਾਲ ਡਰੇ।
 |