| وَالطُّورِ (1) ਸਹੂੰ ਹੈ ਤੂਰ ਦੀ।
 | 
| وَكِتَابٍ مَّسْطُورٍ (2) ਅਤੇ ਲਿਖੀ ਹੋਈ ਕਿਤਾਬ ਦੀ।
 | 
| فِي رَقٍّ مَّنشُورٍ (3) ਖੁੱਲ੍ਹੇ
 | 
| وَالْبَيْتِ الْمَعْمُورِ (4) ਅਤੇ [ਅਕਸਰ] ਅਕਸਰ ਘਰ" ਦੁਆਰਾ
 | 
| وَالسَّقْفِ الْمَرْفُوعِ (5) ਅਤੇ [ਦੁਆਰਾ] ਅਕਾਸ਼ ਉੱਚਾ ਹੋਇਆ
 | 
| وَالْبَحْرِ الْمَسْجُورِ (6) ਅਤੇ ਖੌਲਦੇ ਹੋਏ ਸਮੁੰਦਰ ਦੀ।
 | 
| إِنَّ عَذَابَ رَبِّكَ لَوَاقِعٌ (7) ਬੇਸ਼ੱਕ ਤੁਹਾਡੇ ਰੱਬ ਵੱਲੋਂ ਆਫ਼ਤ ਆ ਕੇ ਰਹੇਗੀ।
 | 
| مَّا لَهُ مِن دَافِعٍ (8) ਉਸ ਨੂੰ ਕੋਈ ਟਾਲਣ ਵਾਲਾ ਨਹੀਂ।
 | 
| يَوْمَ تَمُورُ السَّمَاءُ مَوْرًا (9) ਉਸ ਦਿਨ ਅਸਮਾਨ ਡੋਲੇਗਾ।
 | 
| وَتَسِيرُ الْجِبَالُ سَيْرًا (10) ਅਤੇ ਪਹਾੜ ਤੁਰਨ ਲੱਗਣਗੇ।
 | 
| فَوَيْلٌ يَوْمَئِذٍ لِّلْمُكَذِّبِينَ (11) ਉਸ ਦਿਨ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
 | 
| الَّذِينَ هُمْ فِي خَوْضٍ يَلْعَبُونَ (12) ਜਿਹੜੇ ਖੇਡ-ਖੇਡ ਵਿਚ ਗੱਲਾਂ ਬਣਾਉਂਦੇ ਹਨ।
 | 
| يَوْمَ يُدَعُّونَ إِلَىٰ نَارِ جَهَنَّمَ دَعًّا (13) ਜਿਸ ਦਿਨ ਉਹ ਨਰਕ ਦੀ ਅੱਗ ਵਿਚ ਧੱਕੇ ਜਾਣਗੇ।
 | 
| هَٰذِهِ النَّارُ الَّتِي كُنتُم بِهَا تُكَذِّبُونَ (14) ਇਹ ਉਹ ਅੱਗ ਹੈ ਜਿਸ ਤੋਂ ਤੁਸੀਂ ਇਨਕਾਰੀ ਸੀ।
 | 
| أَفَسِحْرٌ هَٰذَا أَمْ أَنتُمْ لَا تُبْصِرُونَ (15) ਕੀ ਇਹ ਜਾਦੂ ਹੈ ਜਾਂ ਤੁਹਾਨੂੰ ਦਿਖਾਈ ਨਹੀਂ ਦਿੰਦਾ।
 | 
| اصْلَوْهَا فَاصْبِرُوا أَوْ لَا تَصْبِرُوا سَوَاءٌ عَلَيْكُمْ ۖ إِنَّمَا تُجْزَوْنَ مَا كُنتُمْ تَعْمَلُونَ (16) ਇਸ ਵਿਚ ਦਾਖ਼ਿਲ ਹੋ ਜਾਉ। ਹੁਣ ਤੁਸੀਂ ਧੀਰਜ ਰੱਖੋ ਜਾਂ ਨਾ ਰੱਖੋਂ ਤੁਹਾਡੇ ਲਈ ਬਰਾਬਰ ਹੈ। ਤੁਸੀਂ ਉਹੀ ਫ਼ਲ ਪਾ ਰਹੇ ਹੋ ਜੋ ਤੁਸੀਂ ਕਰਦੇ ਸੀ।
 | 
| إِنَّ الْمُتَّقِينَ فِي جَنَّاتٍ وَنَعِيمٍ (17) ਬੇਸ਼ੱਕ ਸੰਜਮੀ ਲੋਕ ਬਾਗ਼ਾਂ ਅਤੇ ਨਿਅਮਤਾਂ ਵਿਚ ਹੋਣਗੇ।
 | 
| فَاكِهِينَ بِمَا آتَاهُمْ رَبُّهُمْ وَوَقَاهُمْ رَبُّهُمْ عَذَابَ الْجَحِيمِ (18) ਉਹ ਉਨ੍ਹਾਂ ਚੀਜ਼ਾਂ ਨਾਲ ਖੁਸ਼ਹਾਲ ਹੋਣਗੇ ਜਿਹੜੀਆਂ ਉਨ੍ਹਾਂ ਦੇ ਰੱਬ ਨੇ ਦਿੱਤੀਆਂ ਹੋਣਗੀਆਂ ਅਤੇ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ ਲਿਆ।
 | 
| كُلُوا وَاشْرَبُوا هَنِيئًا بِمَا كُنتُمْ تَعْمَلُونَ (19) ਖਾਉ ਪੀਓ ਅਨੰਦ ਦੇ ਨਾਲ ਆਪਣੇ ਕਰਮਾਂ ਬਦਲੇ।
 | 
| مُتَّكِئِينَ عَلَىٰ سُرُرٍ مَّصْفُوفَةٍ ۖ وَزَوَّجْنَاهُم بِحُورٍ عِينٍ (20) ਸਰ੍ਹਾਣੇ ਲਗਾ ਕੇ ਇੱਕ ਸਮਾਨ ਵਿਛੇ ਤਖਤਾਂ ਤੇ। ਅਤੇ ਅਸੀਂ ਮੋਟੀਆਂ-ਮੋਟੀਆਂ ਅੱਖਾਂ ਵਾਲੀਆਂ ਹੂਰਾਂ ਨਾਲ ਉਨ੍ਹਾਂ ਦਾ ਵਿਆਹ ਕਰ ਦੇਵਾਂਗੇ।
 | 
| وَالَّذِينَ آمَنُوا وَاتَّبَعَتْهُمْ ذُرِّيَّتُهُم بِإِيمَانٍ أَلْحَقْنَا بِهِمْ ذُرِّيَّتَهُمْ وَمَا أَلَتْنَاهُم مِّنْ عَمَلِهِم مِّن شَيْءٍ ۚ كُلُّ امْرِئٍ بِمَا كَسَبَ رَهِينٌ (21) ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਦੀ ਔਲਾਦ ਵੀ ਉਨ੍ਹਾਂ ਦੇ ਰਾਹ ਤੇ ਈਮਾਨ ਦੇ ਨਾਲ ਚੱਲੀ, ਉਨ੍ਹਾਂ ਦੇ ਨਾਲ ਅਸੀਂ ਉਨ੍ਹਾਂ ਦੀ ਔਲਾਦ ਨੂੰ ਵੀ ਇੱਕਠਾ ਕਰਾਂਗੇ ਅਤੇ ਅਸੀਂ ਉਨ੍ਹਾਂ ਦੇ ਕਰਮਾਂ ਵਿਚੋਂ ਕੋਈ ਚੀਜ਼ ਘੱਟ ਨਹੀਂ ਕਰਾਂਗੇ। ਹਰੇਕ ਬੰਦਾ ਆਪਣੀ ਕਮਾਈ (ਅਮਲਾਂ) ਵਿਚ ਗਹਿਣੇ ਪਿਆ ਹੈ।
 | 
| وَأَمْدَدْنَاهُم بِفَاكِهَةٍ وَلَحْمٍ مِّمَّا يَشْتَهُونَ (22) ਅਤੇ ਅਸੀਂ ਉਨ੍ਹਾਂ ਦੀ ਪਸੰਦ ਦੇ ਫ਼ਲ ਅਤੇ ਮਾਸ ਉਨ੍ਹਾਂ ਨੂੰ ਲਗਾਤਾਰ ਦਿੰਦੇ ਰਹਾਂਗੇ।
 | 
| يَتَنَازَعُونَ فِيهَا كَأْسًا لَّا لَغْوٌ فِيهَا وَلَا تَأْثِيمٌ (23) ਉਨ੍ਹਾਂ ਦੇ ਵਿਚਕਾਰ ਸ਼ਰਾਬ ਦੇ ਪਿਆਲਿਆਂ ਦੀ ਅਦਲਾ ਬਦਲੀ ਹੋ ਰਹੀ ਹੋਵੇਗੀ। ਜਿਹੜੀ ਬੇਹੁਦਗੀ ਅਤੇ ਪਾਪਾਂ ਤੋਂ ਰਹਿਤ ਹੋਵੇਗੀ।
 | 
| ۞ وَيَطُوفُ عَلَيْهِمْ غِلْمَانٌ لَّهُمْ كَأَنَّهُمْ لُؤْلُؤٌ مَّكْنُونٌ (24) ਅਤੇ ਉਨ੍ਹਾਂ ਦੀ ਸੇਵਾ ਵਿਚ ਬੱਚੇ ਦੌੜਦੇ ਫਿਰਦੇ ਹੋਣਗੇ। ਸਮਝੋ ਉਹ ਸੰਭਾਲ ਕੇ ਰੱਖੇ ਮੋਤੀ ਹਨ।
 | 
| وَأَقْبَلَ بَعْضُهُمْ عَلَىٰ بَعْضٍ يَتَسَاءَلُونَ (25) ਉਹ ਇੱਕ ਦੂਸਰੇ ਨੂੰ ਸੰਬੋਧਨ ਹੋ ਕੇ ਗੱਲਾਂ ਕਰਨਗੇ।
 | 
| قَالُوا إِنَّا كُنَّا قَبْلُ فِي أَهْلِنَا مُشْفِقِينَ (26) ਉਹ ਕਹਿਣਗੇ ਕਿ ਅਸੀਂ ਇਸ ਤੋਂ ਪਹਿਲਾਂ ਆਪਣੇ ਘਰਾਂ ਵਿਚ ਡਰਦੇ (ਆਪਣੇ ਰੱਬ ਦੀ ਨਿਰਾਜ਼ਗੀ ਤੋਂ) ਰਹਿੰਦੇ ਸੀ।
 | 
| فَمَنَّ اللَّهُ عَلَيْنَا وَوَقَانَا عَذَابَ السَّمُومِ (27) ਤਾਂ ਅੱਲਾਹ ਨੇ ਸਾਡੇ ਤੇ ਕਿਰਪਾ ਕੀਤੀ ਅਤੇ ਸਾਨੂੰ ਝੁਲਸਾ ਦੇਣ ਵਾਲੀ ਸਜ਼ਾ ਤੋਂ ਬਚਾ ਲਿਆ।
 | 
| إِنَّا كُنَّا مِن قَبْلُ نَدْعُوهُ ۖ إِنَّهُ هُوَ الْبَرُّ الرَّحِيمُ (28) ਅਸੀਂ ਇਸ ਤੋਂ ਪਹਿਲਾਂ ਉਸ ਨੂੰ ਪੁਕਾਰਦੇ ਸੀ। ਬੇਸ਼ੱਕ ਉਹ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਰਹਿਮਤ ਵਾਲਾ ਹੈ।
 | 
| فَذَكِّرْ فَمَا أَنتَ بِنِعْمَتِ رَبِّكَ بِكَاهِنٍ وَلَا مَجْنُونٍ (29) ਸੋ ਤੁਸੀਂ ਉਪਦੇਸ਼ ਕਰਦੇ ਰਹੋ। ਆਪਣੇ ਰੱਬ ਦੀ ਕਿਰਪਾ ਨਾਲ ਤੁਸੀਂ ਨਾ ਭਵਿੱਖ ਬਾਣੀਆਂ ਕਰਨ ਵਾਲੇ ਪਾਖੰਡੀ ਹੋ ਅਤੇ ਨਾ ਦਿਵਾਨੇ।
 | 
| أَمْ يَقُولُونَ شَاعِرٌ نَّتَرَبَّصُ بِهِ رَيْبَ الْمَنُونِ (30) ਕੀ ਉਹ ਕਹਿੰਦੇ ਹਨ ਕਿ ਇਹ ਇੱਕ ਕਵੀ ਹੈ, ਅਸੀਂ ਉਹ ਦੇ ਹੱਕ ਵਿਚ ਕਾਲ ਚੱਕਰ ਦੀ ਉਡੀਕ ਕਰ ਰਹੇ ਹਾਂ।
 | 
| قُلْ تَرَبَّصُوا فَإِنِّي مَعَكُم مِّنَ الْمُتَرَبِّصِينَ (31) ਆਖੋ, ਕਿ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚ ਹਾਂ।
 | 
| أَمْ تَأْمُرُهُمْ أَحْلَامُهُم بِهَٰذَا ۚ أَمْ هُمْ قَوْمٌ طَاغُونَ (32) ਕੀ' ਇਨ੍ਹਾਂ ਦੀ ਬੁੱਧੀ ਇਨ੍ਹਾਂ ਨੂੰ ਇਹ ਨਹੀਂ ਸਿਖਾਉਂਦੀ ਜਾਂ ਇਹ ਬਾਗ਼ੀ ਲੋਕ ਹਨ।
 | 
| أَمْ يَقُولُونَ تَقَوَّلَهُ ۚ بَل لَّا يُؤْمِنُونَ (33) ਕੀ ਉਹ ਕਹਿੰਦੇ ਹਨ ਕਿ ਇਹ ਕੁਰਆਨ ਨੂੰ ਖ਼ੁਦ ਬਣਾ ਲਿਆਇਆ ਹੈ। ਸਗੋਂ ਉਹ ਈਮਾਨ ਨਹੀਂ ਲਿਆਉਣਾ ਚਾਹੁੰਦੇ।
 | 
| فَلْيَأْتُوا بِحَدِيثٍ مِّثْلِهِ إِن كَانُوا صَادِقِينَ (34) ਤਾਂ ਉਹ ਇਸ ਵਰਗੀ ਕੋਈ ਬਾਣੀ ਲੈ ਆਉਣ ਜੇਕਰ ਉਹ ਸੱਚੇ ਹਨ।
 | 
| أَمْ خُلِقُوا مِنْ غَيْرِ شَيْءٍ أَمْ هُمُ الْخَالِقُونَ (35) ਕੀ ਉਹ ਕਿਸੇ ਸਿਰਜਣਹਾਰ ਤੋਂ` ਬਿਨ੍ਹਾਂ ਪੈਦਾ ਹੋ ਗਏ ਜਾਂ ਉਹ ਖ਼ੁਦ ਹੀ ਸਿਰਜਣਹਾਰ ਹਨ।
 | 
| أَمْ خَلَقُوا السَّمَاوَاتِ وَالْأَرْضَ ۚ بَل لَّا يُوقِنُونَ (36) ਕੀ ਧਰਤੀ ਅਤੇ ਆਕਾਸ਼ਾਂ ਨੂੰ ਉਨ੍ਹਾਂ ਨੇ ਪੈਦਾ ਕੀਤਾ ਹੈ?ਸਗੋਂ ਉਹ ਭਰੋਸਾ ਨਹੀਂ` ਰੱਖਦੇ।
 | 
| أَمْ عِندَهُمْ خَزَائِنُ رَبِّكَ أَمْ هُمُ الْمُصَيْطِرُونَ (37) ਕੀ ਇਨ੍ਹਾਂ ਦੇ ਕੋਲ ਤੁਹਾਡੇ ਰੱਬ ਦੇ ਖਜ਼ਾਨੇ ਹਨ ਜਾਂ ਇਹ ਕਿ ਪਹਿਰੇਦਾਰ ਹਨ।
 | 
| أَمْ لَهُمْ سُلَّمٌ يَسْتَمِعُونَ فِيهِ ۖ فَلْيَأْتِ مُسْتَمِعُهُم بِسُلْطَانٍ مُّبِينٍ (38) ਕੀ ਇਨ੍ਹਾਂ ਦੇ ਕੋਲ ਕੋਈ ਪੌੜੀ ਹੈ ਜਿਸ ਤੇ ਚੜ੍ਹ ਕੇ ਉਹ (ਅੰਬਰੋਂ) ਗੱਲਾਂ ਸੁਣਾਉਂਦੇ ਹਨ। ਤਾਂ ਇਨ੍ਹਾਂ ਨੂੰ ਸੁਣਨ ਵਾਲਾ ਕੋਈ ਪ੍ਰਤੱਖ ਦਲੀਲ ਪੇਸ਼ ਕਰੇ।
 | 
| أَمْ لَهُ الْبَنَاتُ وَلَكُمُ الْبَنُونَ (39) ਕੀ ਅੱਲਾਹ ਦੇ ਲਈ ਬੇਟੀਆਂ ਹਨ ਅਤੇ ਤੁਹਾਡੇ ਲਈ ਬੇਟੇ।
 | 
| أَمْ تَسْأَلُهُمْ أَجْرًا فَهُم مِّن مَّغْرَمٍ مُّثْقَلُونَ (40) ਕੀ ਤੁਸੀਂ ਇਨ੍ਹਾਂ ਤੋਂ ਮਿਹਨਤਾਨਾਂ ਮੰਗਦੇ ਹੋ, ਕੀ' ਉਨ੍ਹਾਂ ਤੇ ਤਾਵਾਨ (ਬੱਧੀ ਚੱਟੀ) ਦਾ ਭਾਰ ਪੈ ਰਿਹਾ ਹੈ?ਕੀ ਇਨ੍ਹਾਂ ਦੇ ਕੋਲ ਗੁਪਤ (ਗਿਆਨ) ਹੈ, ਕਿ
 | 
| أَمْ عِندَهُمُ الْغَيْبُ فَهُمْ يَكْتُبُونَ (41) ਜਾਂ ਉਨ੍ਹਾਂ ਕੋਲ [ਅਦਿੱਖ ਦਾ] ਗਿਆਨ ਹੈ, ਇਸ ਲਈ ਉਹ ਇਸਨੂੰ ਲਿਖਦੇ ਹਨ
 | 
| أَمْ يُرِيدُونَ كَيْدًا ۖ فَالَّذِينَ كَفَرُوا هُمُ الْمَكِيدُونَ (42) ਕੀ ਉਹ ਕੋਈ ਛਲ ਕਪਟ ਕਰਨਾ ਚਾਹੁੰਦੇ ਹਨ ਤਾਂ ਅਵੱਗਿਆ ਕਰਨ ਵਾਲੇ ਖੁਦ ਹੀ ਉਸ ਧੋਖੇ ਵਿਚ ਫਸੇ ਹੋਣਗੇ।
 | 
| أَمْ لَهُمْ إِلَٰهٌ غَيْرُ اللَّهِ ۚ سُبْحَانَ اللَّهِ عَمَّا يُشْرِكُونَ (43) ਕੀ ਅੱਲਾਹ ਤੋਂ ਬਿਨ੍ਹਾਂ ਇਨ੍ਹਾਂ ਵਾ ਕੋਈ ਹੋਰ ਪੂਜਨੀਕ ਹੈ। ਅੱਲਾਹ ਉਨ੍ਹਾਂ ਦੇ ਬਣਾਏ ਸ਼ਰੀਕਾਂ ਤੋਂ ਪਵਿੱਤਰ ਹੈ।
 | 
| وَإِن يَرَوْا كِسْفًا مِّنَ السَّمَاءِ سَاقِطًا يَقُولُوا سَحَابٌ مَّرْكُومٌ (44) ਅਤੇ ਜੇਕਰ ਉਹ ਆਕਾਸ਼ ਵਿਚ ਕੋਈ ਟੁੱਕੜਾ ਟੁੱਟਦਾ ਹੋਇਆ ਦੇਖਣਗੇ
 | 
| فَذَرْهُمْ حَتَّىٰ يُلَاقُوا يَوْمَهُمُ الَّذِي فِيهِ يُصْعَقُونَ (45) (ਤਾਂ ਉਹ ਕਹਿਣਗੇ ਕਿ ਇਹ ਭਾਰਾ ਬੱਦਲ ਹੈ। 45) ਤਾਂ ਉਨ੍ਹਾਂ ਨੂੰ ਛੱਡ ਦਿਉ। ਇੱਥੋਂ ਤੱਕ ਕਿ ਆਪਣੇ ਉਸ ਦਿਨ ਦਾ ਸਾਹਮਣਾ ਕਰਨ, ਜਿਸ (ਦਿਨ) ਇਨ੍ਹਾਂ ਦੇ ਹੋਸ਼ ਉੱਡ ਜਾਣਗੇ।
 | 
| يَوْمَ لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ (46) ਜਿਸ ਦਿਨ ਇਨ੍ਹਾਂ ਦੇ ਛਲ ਕਪਟ ਇਨ੍ਹਾਂ ਦੇ ਕੋਈ ਕੰਮ ਨਾ ਆਉਣਗੇ ਅਤੇ ਨਾ ਇਨ੍ਹਾਂ ਨੂੰ ਕੋਈ ਸਹਾਇਤਾ ਮਿਲੇਗੀ।
 | 
| وَإِنَّ لِلَّذِينَ ظَلَمُوا عَذَابًا دُونَ ذَٰلِكَ وَلَٰكِنَّ أَكْثَرَهُمْ لَا يَعْلَمُونَ (47) ਅਤੇ ਇਨ੍ਹਾਂ ਜ਼ਾਲਿਮਾਂ ਲਈ ਇਸ ਤੋਂ ਸਿਲ੍ਹਾਂ ਵੀ ਸਜ਼ਾ ਹੈ ਪਰੰਤੂ ਇਨ੍ਹਾਂ ਵਿਚੋਂ ਜ਼ਿਆਦਾਤਰ ਨਹੀਂ ਸਮਝਦੇ।
 | 
| وَاصْبِرْ لِحُكْمِ رَبِّكَ فَإِنَّكَ بِأَعْيُنِنَا ۖ وَسَبِّحْ بِحَمْدِ رَبِّكَ حِينَ تَقُومُ (48) ਅਤੇ ਤੁਸੀਂ ਧਰੀਜ ਦੇ ਸਹਿਤ ਆਪਣੇ ਰੱਬ ਦੇ ਫ਼ੈਸਲੇ ਦੀ ਉਡੀਕ ਕਰੋ। ਬੇਸ਼ੱਕ ਤੁਸੀਂ ਸਾਡੀ ਨਜ਼ਰ ਵਿਚ ਹੋ। ਅਤੇ ਤੁਸੀਂ ਆਪਣੇ ਰੱਬ ਦੀ ਸਿਫ਼ਤ ਸਲਾਹ ਉਸ ਦੀ ਪ੍ਰਸੰਸਾ ਦੇ ਨਾਲ ਕਰੋ (ਉਸ ਵੇਲੇ) ਜਿਸ ਸਮੇਂ ਤੁਸੀਂ ਉਠਦੇ ਹੋ।
 | 
| وَمِنَ اللَّيْلِ فَسَبِّحْهُ وَإِدْبَارَ النُّجُومِ (49) ਅਤੇ ਰਾਤ ਨੂੰ ਵੀ ਉਸ ਦੀ ਸਿਫ਼ਤ ਸਲਾਹ ਕਰੋ ਅਤੇ ਤਾਰਿਆਂ ਦੇ ਛਿਪਣ ਸਮੇ ਵੀ।
 |