| الرَّحْمَٰنُ (1) ਰਹਿਮਾਨ (ਦਇਆਵਾਨ) ਨੇ।
 | 
| عَلَّمَ الْقُرْآنَ (2) ਕੁਰਆਨ ਦੀ ਸਿੱਖਿਆ ਦਿੱਤੀ।
 | 
| خَلَقَ الْإِنسَانَ (3) ਉਸ ਨੇ ਮਨੁੱਖ ਨੂੰ ਪੈਦਾ ਕੀਤਾ।
 | 
| عَلَّمَهُ الْبَيَانَ (4) ਉਸ ਨੂੰ ਬੋਲਣਾ ਸਿਖਾਇਆ।
 | 
| الشَّمْسُ وَالْقَمَرُ بِحُسْبَانٍ (5) ਸੂਰਜ ਅਤੇ ਚੰਦ ਦੇ ਲਈ ਇਕ ਹਿਸਾਸ਼ ਹੈ।
 | 
| وَالنَّجْمُ وَالشَّجَرُ يَسْجُدَانِ (6) ਅਤੇ ਤਾਰੇ ਤੇ ਦਰੱਖ਼ਤ ਸਿਜਦਾ ਕਰਦੇ ਹਨ।
 | 
| وَالسَّمَاءَ رَفَعَهَا وَوَضَعَ الْمِيزَانَ (7) ਅਤੇ ਉਸ ਨੇ ਆਕਾਸ਼ ਨੂੰ ਉੱਚਿਆਂ ਕੀਤਾ ਅਤੇ ਤੱਕੜੀ ਰੱਖ ਦਿੱਤੀ।
 | 
| أَلَّا تَطْغَوْا فِي الْمِيزَانِ (8) ਕਿ ਤੁਸੀਂ ਤੋਲਣ ਵਿਚ ਫਰਕ ਨਾ ਕਰੋ।
 | 
| وَأَقِيمُوا الْوَزْنَ بِالْقِسْطِ وَلَا تُخْسِرُوا الْمِيزَانَ (9) ਅਤੇ ਇਨਸਾਫ਼ ਦੇ ਨਾਲ ਠੀਕ ਤੋਲੋ ਅਤੇ ਤੋਲ ਵਿਚ ਗੜਬੜੀ ਨਾ ਕਰੋਂ
 | 
| وَالْأَرْضَ وَضَعَهَا لِلْأَنَامِ (10) ਅਤੇ ਉਸ ਨੇ ਧਰਤੀ ਨੂੰ ਖ਼ਲਕਤ ਲਈ ਰੱਖ ਦਿੱਤਾ।
 | 
| فِيهَا فَاكِهَةٌ وَالنَّخْلُ ذَاتُ الْأَكْمَامِ (11) ਇਸ ਵਿਚ ਮੇਵੇ ਹਨ ਅਤੇ ਖਜੂਰਾਂ ਹਨ, ਜਿਨ੍ਹਾਂ ਉੱਪਰ ਖੋਲ (ਗਲਾਫ) ਹੁੰਦਾ ਹੈ।
 | 
| وَالْحَبُّ ذُو الْعَصْفِ وَالرَّيْحَانُ (12) ਅਤੇ ਤੂੜੀ ਵਾਲਾ ਅਨਾਜ ਵੀ ਅਤੇ ਸੁਗੰਧੀ ਵਾਲੇ ਫੁੱਲ ਵੀ।
 | 
| فَبِأَيِّ آلَاءِ رَبِّكُمَا تُكَذِّبَانِ (13) ਫਿਰ ਤੂਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| خَلَقَ الْإِنسَانَ مِن صَلْصَالٍ كَالْفَخَّارِ (14) ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ ਮਿੱਟੀ ਤੋਂ ਪੈਦਾ ਕੀਤਾ।
 | 
| وَخَلَقَ الْجَانَّ مِن مَّارِجٍ مِّن نَّارٍ (15) ਅਤੇ ਉਸ ਨੇ ਜਿੰਨਾਂ ਨੂੰ ਅੱਗ ਦੀਆਂ ਲਪਟਾਂ ਤੋਂ ਪੈਦਾ ਕੀਤਾ।
 | 
| فَبِأَيِّ آلَاءِ رَبِّكُمَا تُكَذِّبَانِ (16) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| رَبُّ الْمَشْرِقَيْنِ وَرَبُّ الْمَغْرِبَيْنِ (17) ਅਤੇ ਉਹ ਮਾਲਕ ਹੈ ਦੋਵਾਂ ਪੂਰਬ (ਚੜ੍ਹਦਿਆਂ) ਅਤੇ ਦੋਵਾਂ ਪੱਛਮ (ਲਹਿੰਦਿਆਂ) ਦਾ।
 | 
| فَبِأَيِّ آلَاءِ رَبِّكُمَا تُكَذِّبَانِ (18) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| مَرَجَ الْبَحْرَيْنِ يَلْتَقِيَانِ (19) ਉਸ ਨੇ ਬਰਾਬਰ ਮਿਲ ਕੇ ਚੱਲਣ ਵਾਲੇ ਦੋ ਦਰਿਆ (ਸਮੁੰਦਰ) ਪੈਦਾ ਕੀਤੇ
 | 
| بَيْنَهُمَا بَرْزَخٌ لَّا يَبْغِيَانِ (20) ਦੋਵਾਂ ਦੇ ਵਿਚ ਇੱਕ ਪਰਦਾ (ਰੋਕ) ਹੈ, ਜਿਸ ਤੋਂ ਉਹ ਅੱਗੇ ਨਹੀਂ ਵਧਦੇ।
 | 
| فَبِأَيِّ آلَاءِ رَبِّكُمَا تُكَذِّبَانِ (21) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।
 | 
| يَخْرُجُ مِنْهُمَا اللُّؤْلُؤُ وَالْمَرْجَانُ (22) ਇਨ੍ਹਾਂ ਦੋਵਾਂ (ਸਮੁੰਦਰਾਂ) ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ।
 | 
| فَبِأَيِّ آلَاءِ رَبِّكُمَا تُكَذِّبَانِ (23) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| وَلَهُ الْجَوَارِ الْمُنشَآتُ فِي الْبَحْرِ كَالْأَعْلَامِ (24) ਅਤੇ ਜਹਾਜ਼ ਵੀ ਉਸੇ ਦੇ ਹਨ ਜਿਹੜੇ ਸਮੁੰਦਰ ਵਿਚ ਪਹਾੜਾਂ ਵਾਂਗ ਖੜ੍ਹੇ ਹੁੰਦੇ ਹਨ।
 | 
| فَبِأَيِّ آلَاءِ رَبِّكُمَا تُكَذِّبَانِ (25) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| كُلُّ مَنْ عَلَيْهَا فَانٍ (26) ਜਿਹੜਾ ਧਰਤੀ 'ਤੇ ਹੈ ਉਹ ਨਾਸ਼ ਹੋਣ ਵਾਲਾ ਹੈ।
 | 
| وَيَبْقَىٰ وَجْهُ رَبِّكَ ذُو الْجَلَالِ وَالْإِكْرَامِ (27) ਅਤੇ ਤੇਰੇ ਰੱਬ ਦੀ ਹੀ ਪ੍ਰਸੰਸਾ ਵਾਲੀ ਅਤੇ ਇੱਜ਼ਤ ਵਾਲੀ ਹਸਤੀ ਕਾਇਮ ਰਹੇਗੀ।
 | 
| فَبِأَيِّ آلَاءِ رَبِّكُمَا تُكَذِّبَانِ (28) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।
 | 
| يَسْأَلُهُ مَن فِي السَّمَاوَاتِ وَالْأَرْضِ ۚ كُلَّ يَوْمٍ هُوَ فِي شَأْنٍ (29) ਉਸੇ ਤੋਂ ਮੰਗਦੇ ਹਨ ਜਿਹੜੇ (ਮਖ਼ਲੂਕ) ਆਕਾਸ਼ਾਂ ਅਤੇ ਧਰਤੀ ਵਿਚ ਹਨ। ਹਰ ਰੋਜ਼ ਉਸ ਦਾ ਇੱਕ ਕੰਮ
 | 
| فَبِأَيِّ آلَاءِ رَبِّكُمَا تُكَذِّبَانِ (30) (ਹੈ। 30) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| سَنَفْرُغُ لَكُمْ أَيُّهَ الثَّقَلَانِ (31) ਹੇ ਦੋ ਭਾਰੀ ਕਾਫ਼ਲਿਓ! ਅਸੀਂ ਜਲਦੀ ਹੀ ਤੁਹਾਡੇ ਵੱਲ ਧਿਆਨ ਕਰਨ ਵਾਲੇ ਹਾਂ।
 | 
| فَبِأَيِّ آلَاءِ رَبِّكُمَا تُكَذِّبَانِ (32) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| يَا مَعْشَرَ الْجِنِّ وَالْإِنسِ إِنِ اسْتَطَعْتُمْ أَن تَنفُذُوا مِنْ أَقْطَارِ السَّمَاوَاتِ وَالْأَرْضِ فَانفُذُوا ۚ لَا تَنفُذُونَ إِلَّا بِسُلْطَانٍ (33) ਹੇ ਜਿੰਨਾਂ ਅਤੇ ਮਨੁੱਖਾਂ ਦੇ ਟੋਲਿਓ! ਜੇਕਰ ਤੁਹਾਡੇ ਤੋਂ ਹੋ ਸਕੇ ਤਾਂ ਤੁਸੀਂ ਆਕਾਸ਼ਾਂ ਅਤੇ ਧਰਤੀ ਦੀਆਂ ਹੱਦਾਂ ਤੋਂ ਨਿਕਲ ਜਾਉ। ਤਾਂ ਨਿਕਲ ਜਾਉ ਤੁਸੀਂ' ਪ੍ਰਮਾਣ ਤੋਂ ਬਿਨ੍ਹਾਂ ਨਹੀਂ ਨਿਕਲ ਸਕਦੇ।
 | 
| فَبِأَيِّ آلَاءِ رَبِّكُمَا تُكَذِّبَانِ (34) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| يُرْسَلُ عَلَيْكُمَا شُوَاظٌ مِّن نَّارٍ وَنُحَاسٌ فَلَا تَنتَصِرَانِ (35) ਤੁਹਾਡੇ ਤੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਛੱਡਿਆ ਜਾਵੇਗਾ ਤਾਂ ਤੁਸੀਂ ਬਚਾ ਨਹੀਂ ਕਰ ਸਕੌਗੇ।
 | 
| فَبِأَيِّ آلَاءِ رَبِّكُمَا تُكَذِّبَانِ (36) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| فَإِذَا انشَقَّتِ السَّمَاءُ فَكَانَتْ وَرْدَةً كَالدِّهَانِ (37) ਫਿਰ ਜਦੋਂ ਆਕਾਸ਼ ਫਟ ਕੇ ਚਮੜੇ ਦੀ' ਤਰ੍ਹਾਂ ਲਾਲ ਹੋ ਜਾਵੇਗਾ।
 | 
| فَبِأَيِّ آلَاءِ رَبِّكُمَا تُكَذِّبَانِ (38) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| فَيَوْمَئِذٍ لَّا يُسْأَلُ عَن ذَنبِهِ إِنسٌ وَلَا جَانٌّ (39) ਸੋ ਉਸ ਦਿਨ ਕਿਸੇ ਮਨੁੱਖ ਜਾਂ ਜਿੰਨ ਤੋਂ ਉਸ ਦੇ ਪਾਪਾਂ ਬਾਰੇ ਪੜਤਾਲ ਨਹੀਂ ਹੋਵੇਗੀ।
 | 
| فَبِأَيِّ آلَاءِ رَبِّكُمَا تُكَذِّبَانِ (40) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| يُعْرَفُ الْمُجْرِمُونَ بِسِيمَاهُمْ فَيُؤْخَذُ بِالنَّوَاصِي وَالْأَقْدَامِ (41) ਅਪਰਾਧੀ ਆਪਣੇ ਲੱਛਣਾਂ ਤੋਂ ਪਛਾਣ ਲਏ ਜਾਣਗੇ। ਫਿਰ ਸਿਰ ਦੇ ਵਾਲਾਂ ਅਤੇ ਪੈਰਾਂ ਤੋਂ ਫੜ੍ਹੇ ਜਾਣਗੇ।
 | 
| فَبِأَيِّ آلَاءِ رَبِّكُمَا تُكَذِّبَانِ (42) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| هَٰذِهِ جَهَنَّمُ الَّتِي يُكَذِّبُ بِهَا الْمُجْرِمُونَ (43) ਇਹ ਨਰਕ ਹੈ ਜਿਸ ਨੂੰ ਅਪਰਾਧੀ ਲੋਕ ਝੂਠ ਦੱਸਦੇ ਸੀ।
 | 
| يَطُوفُونَ بَيْنَهَا وَبَيْنَ حَمِيمٍ آنٍ (44) ਫਿਰ ਫਿਰਨਗੇ ਉਸ (ਨਰਕ) ਦੇ ਵਿਚਕਾਰ ਅਤੇ ਖੌਲ੍ਹਦੇ ਹੋਏ ਪਾਣੀ ਦੇ ਵਿਚਕਾਰ।
 | 
| فَبِأَيِّ آلَاءِ رَبِّكُمَا تُكَذِّبَانِ (45) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| وَلِمَنْ خَافَ مَقَامَ رَبِّهِ جَنَّتَانِ (46) ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਸਾਹਮਣੇ ਖੜ੍ਹਾ ਹੋਣ ਤੋਂ ਡਰਿਆ ਉਸ ਲਈ ਦੋ ਬਾਗ਼ ਹਨ।
 | 
| فَبِأَيِّ آلَاءِ رَبِّكُمَا تُكَذِّبَانِ (47) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| ذَوَاتَا أَفْنَانٍ (48) ਦੋਵੇਂ ਬਹੁਤ ਸ਼ਾਖਾਵਾਂ ਵਾਲੇ।
 | 
| فَبِأَيِّ آلَاءِ رَبِّكُمَا تُكَذِّبَانِ (49) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।
 | 
| فِيهِمَا عَيْنَانِ تَجْرِيَانِ (50) ਦੋਵਾਂ ਵਿੱਚ ਦੋ ਚਸ਼ਮੇ, ਵਗਦੇ ਹਨ
 | 
| فَبِأَيِّ آلَاءِ رَبِّكُمَا تُكَذِّبَانِ (51) ਤਾਂ ਫਿਰ ਤੁਸੀਂ ਆਪਣੇ ਪ੍ਰਭੂ ਦੇ ਕਿਹੜੇ ਭਵਿਖ ਨੂੰ ਨਕਾਰੋਗੇ
 | 
| فِيهِمَا مِن كُلِّ فَاكِهَةٍ زَوْجَانِ (52) ਦੋਵਾਂ ਬਾਗ਼ਾਂ ਵਿਚ ਹਰੇਕ ਫ਼ਲ ਦੀਆਂ ਦੋ ਕਿਸਮਾਂ (ਹੋਣਗੀਆਂ)
 | 
| فَبِأَيِّ آلَاءِ رَبِّكُمَا تُكَذِّبَانِ (53) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।
 | 
| مُتَّكِئِينَ عَلَىٰ فُرُشٍ بَطَائِنُهَا مِنْ إِسْتَبْرَقٍ ۚ وَجَنَى الْجَنَّتَيْنِ دَانٍ (54) ਉਹ ਸਰ੍ਹਾਣਾ ਲਗਾ ਕੇ ਅਜਿਹੇ ਬ਼ਿਸਤਰਿਆਂ ਦੇ ਉੱਤੇ ਬੈਠੇ ਹੋਣਗੇ, ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਨ੍ਹਾਂ ਬਾਗ਼ਾਂ ਵਿਚ ਫਲ ਝੁੱਕਿਆ ਹੋਵੇਗਾ।
 | 
| فَبِأَيِّ آلَاءِ رَبِّكُمَا تُكَذِّبَانِ (55) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।
 | 
| فِيهِنَّ قَاصِرَاتُ الطَّرْفِ لَمْ يَطْمِثْهُنَّ إِنسٌ قَبْلَهُمْ وَلَا جَانٌّ (56) ਉਨ੍ਹਾਂ ਵਿਚ ਨੀਂਵੀਆਂ ਅੱਖਾਂ ਵਾਲੀਆਂ ਔਰਤਾਂ ਹੋਣਗੀਆਂ। ਜਿਨ੍ਹਾਂ ਨੰ ਉਨ੍ਹਾਂ ਲੋਕਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਡੂਹਿਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ।
 | 
| فَبِأَيِّ آلَاءِ رَبِّكُمَا تُكَذِّبَانِ (57) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| كَأَنَّهُنَّ الْيَاقُوتُ وَالْمَرْجَانُ (58) ਉਹ ਅਜਿਹੀਆਂ ਹੋਣਗੀਆਂ ਜਿਵੇਂ, ਯਾਕੂਤ (ਲਾਲ) ਅਤੇ ਮਰਜਾਨ (ਮੂੰਗਾ) ਹਨ।
 | 
| فَبِأَيِّ آلَاءِ رَبِّكُمَا تُكَذِّبَانِ (59) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| هَلْ جَزَاءُ الْإِحْسَانِ إِلَّا الْإِحْسَانُ (60) ਨੇਕੀ ਦਾ ਬਦਲਾ ਨੇਕੀ ਤੋਂ ਸਿਵਾਏ ਹੋਰ ਕੀ ਹੈ
 | 
| فَبِأَيِّ آلَاءِ رَبِّكُمَا تُكَذِّبَانِ (61) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| وَمِن دُونِهِمَا جَنَّتَانِ (62) ਅਤੇ ਇਨ੍ਹਾਂ ਬਾਗ਼ਾਂ ਤੋਂ ਇਲਾਵਾ ਦੋ ਬਾਗ਼ ਹੋਰ ਹਨ।
 | 
| فَبِأَيِّ آلَاءِ رَبِّكُمَا تُكَذِّبَانِ (63) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| مُدْهَامَّتَانِ (64) ਦੋਵੇਂ ਗਹਿਰੇ ਗੂੜੇ ਹਰੇ ਰੰਗ ਦੇ।
 | 
| فَبِأَيِّ آلَاءِ رَبِّكُمَا تُكَذِّبَانِ (65) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।
 | 
| فِيهِمَا عَيْنَانِ نَضَّاخَتَانِ (66) ਉਨ੍ਹਾਂ ਵਿਚ ਦੋ ਉਬਲਦੇ ਹੋਏ ਝਰਨੇ ਹੋਣਗੇ।
 | 
| فَبِأَيِّ آلَاءِ رَبِّكُمَا تُكَذِّبَانِ (67) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।
 | 
| فِيهِمَا فَاكِهَةٌ وَنَخْلٌ وَرُمَّانٌ (68) ਉਨ੍ਹਾਂ ਵਿਚ ਫਲ ਖਜੂਰ ਅਤੇ ਅਨਾਰ ਹੋਣਗੇ।
 | 
| فَبِأَيِّ آلَاءِ رَبِّكُمَا تُكَذِّبَانِ (69) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।
 | 
| فِيهِنَّ خَيْرَاتٌ حِسَانٌ (70) ਉਨ੍ਹਾਂ ਵਿਚ ਖ਼ੂਬਸੂਰਤ ਅਤੇ ਚੰਗੇ ਚੱਰਿਤਰ ਵਾਲੀਆਂ ਔਰਤਾਂ ਹੋਣਗੀਆਂ।
 | 
| فَبِأَيِّ آلَاءِ رَبِّكُمَا تُكَذِّبَانِ (71) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।
 | 
| حُورٌ مَّقْصُورَاتٌ فِي الْخِيَامِ (72) ਹੂਰਾਂ (ਸਵਰਗ ਦੀਆਂ ਸੁੰਦਰੀਆਂ) ਖੇਮਿਆਂ ਵਿਚ ਰਹਿਣ ਵਾਲੀਆਂ।
 | 
| فَبِأَيِّ آلَاءِ رَبِّكُمَا تُكَذِّبَانِ (73) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।
 | 
| لَمْ يَطْمِثْهُنَّ إِنسٌ قَبْلَهُمْ وَلَا جَانٌّ (74) ਉਨ੍ਹਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਹੱਥ ਲਗਾਇਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ।
 | 
| فَبِأَيِّ آلَاءِ رَبِّكُمَا تُكَذِّبَانِ (75) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।
 | 
| مُتَّكِئِينَ عَلَىٰ رَفْرَفٍ خُضْرٍ وَعَبْقَرِيٍّ حِسَانٍ (76) ਹਰੇ ਗ਼ਲਿਚਿਆਂ ਅਤੇ ਕੀਮਤੀ ਬਿਸਤਰਿਆਂ ਤੇ ਸਰ੍ਹਾਣੇ ਲਾ ਕੇ ਬੈਠੇ ਹੋਣਗੇ।
 | 
| فَبِأَيِّ آلَاءِ رَبِّكُمَا تُكَذِّبَانِ (77) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।
 | 
| تَبَارَكَ اسْمُ رَبِّكَ ذِي الْجَلَالِ وَالْإِكْرَامِ (78) ਵੱਡੀ ਬਰਕਤ ਵਾਲਾ, ਪ੍ਰਸੰਸਾ ਵਾਲਾ ਅਤੇ ਉਚੀ ਸ਼ਾਨ ਵਾਲਾ ਹੈ ਤੇਰੇ ਰੱਬ ਦਾ ਨਾਂ।
 |