سَبِّحِ اسْمَ رَبِّكَ الْأَعْلَى (1) ਆਪਣੇ ਪਾਲਣਹਾਰ ਦੇ ਨਾਮ ਦੀ ਪਵਿੱਤਰਤਾ ਦਾ ਵਰਨਣ ਕਰੋ, ਜਿਹੜਾ ਸਭ ਤੋਂ ਸ੍ਰੇਸ਼ਟ ਹੈ। | 
الَّذِي خَلَقَ فَسَوَّىٰ (2) ਜਿਸ ਨੇ ਪੈਦਾ ਕੀਤਾ ਫਿਰ ਸਵਾਰਿਆ। | 
وَالَّذِي قَدَّرَ فَهَدَىٰ (3) ਜਿਸ ਨੇ (ਸਮਝ ਦਿੱਤੀ) ਠਹਿਰਾਇਆ ਅਤੇ ਫਿਰ ਰਾਹ ਵਿਖਾਇਆ। | 
وَالَّذِي أَخْرَجَ الْمَرْعَىٰ (4) ਜਿਸ ਨੇ ਘਾਹ (ਚਾਰਾ) ਪੈਦਾ ਕੀਤਾ। | 
فَجَعَلَهُ غُثَاءً أَحْوَىٰ (5) ਫਿਰ ਉਸ ਨੂੰ ਕਾਲੇ ਰੰਗ ਦਾ ਕੂੜਾ ਬਣਾ ਦਿੱਤਾ। | 
سَنُقْرِئُكَ فَلَا تَنسَىٰ (6) ਅਸੀਂ ਤੁਹਾਨੂੰ ਪੜ੍ਹਾਵਾਂਗੇ, ਫਿਰ ਤੁਸੀਂ ਨਹੀਂ ਭੁਲੋਗੇ। | 
إِلَّا مَا شَاءَ اللَّهُ ۚ إِنَّهُ يَعْلَمُ الْجَهْرَ وَمَا يَخْفَىٰ (7) ਪਰੰਤੂ ਜੋ ਅੱਲਾਹ ਚਾਹੇ, ਉਹ ਜਾਣਦਾ ਹੈ, ` ਗੁੱਝੀਆਂ ਵੀ ਅਤੇ ਪ੍ਰਗਟ ਵੀ। | 
وَنُيَسِّرُكَ لِلْيُسْرَىٰ (8) ਅਤੇ ਅਸੀਂ ਤੁਹਾਨੂੰ ਸੌਖੇ ਰਾਹ ਤੇ ਲੈ ਚਲਾਂਗੇ। | 
فَذَكِّرْ إِن نَّفَعَتِ الذِّكْرَىٰ (9) ਤਾਂ ਸਿੱਖਿਆ ਦੇਵੇਂ, ਜੇਕਰ ਸਿੱਖਿਆ ਲਾਭ ਦੇਵੇ। | 
سَيَذَّكَّرُ مَن يَخْشَىٰ (10) ਉਹ ਬੰਦਾ ਉਪਦੇਸ਼ ਸਵੀਕਾਰ ਕਰੇਗਾ ਜਿਹੜਾ ਡਰਦਾ ਹੈ। | 
وَيَتَجَنَّبُهَا الْأَشْقَى (11) ਉਹ ਜਿਹੜਾ ਅਭਾਗਾ ਹੋਵੇਗਾ, ਉਸ ਤੋਂ ਮੂੰਹ ਮੋੜੇਗਾ। | 
الَّذِي يَصْلَى النَّارَ الْكُبْرَىٰ (12) ਉਹ ਵੱਡੀ ਅੱਗ ਵਿਚ ਡਿੱਗੇਗਾ। | 
ثُمَّ لَا يَمُوتُ فِيهَا وَلَا يَحْيَىٰ (13) ਉਹ ਨਾ ਉਸ ਵਿਚ ਮਰੇਗਾ ਅਤੇ ਨਾਂ ਜਿਉਂਦਾ ਰਹੇਗਾ। | 
قَدْ أَفْلَحَ مَن تَزَكَّىٰ (14) ਉਹ ਸਫ਼ਲ ਹੋਇਆ ਜਿਸ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ। | 
وَذَكَرَ اسْمَ رَبِّهِ فَصَلَّىٰ (15) ਅਤੇ ਅਪਣੇ ਰੱਬ ਦਾ ਨਾਮ ਲਿਆ, ਫਿਰ ਨਮਾਜ਼ ਪੜ੍ਹੀ। | 
بَلْ تُؤْثِرُونَ الْحَيَاةَ الدُّنْيَا (16) ਸਗੋਂ ਤੁਸੀਂ ਢੁਨਿਆਵੀ ਜੀਵਨ ਨੂੰ ਅਹਮੀਅਤ ਦਿੰਦੇ ਹੋ। | 
وَالْآخِرَةُ خَيْرٌ وَأَبْقَىٰ (17) ਅਤੇ ਪ੍ਰਲੋਕ ਬਿਹਤਰ ਹੈ ਅਤੇ ਸਥਾਈ ਹੈ। | 
إِنَّ هَٰذَا لَفِي الصُّحُفِ الْأُولَىٰ (18) ਇਹ ਪਹਿਲੇ ਸਹੀਫ਼ਿਆਂ (ਗ੍ਰੰਥਾਂ? ਵਿਚ ਵੀ ਹੈ।) | 
صُحُفِ إِبْرَاهِيمَ وَمُوسَىٰ (19) ਮੂਸਾ ਅਤੇ ਇਬਰਾਹੀਮ ਦੇ ਸਹੀਫ਼ਿਆਂ ਵਿਚ। |