| هَلْ أَتَاكَ حَدِيثُ الْغَاشِيَةِ (1) ਕੀ ਤੁਹਾਨੂੰ ਉਸ ਛਾ ਜਾਣ ਵਾਲੀ ਦੀ ਸੂਚਨਾ ਪਹੁੰਚੀ ਹੈ।
 | 
| وُجُوهٌ يَوْمَئِذٍ خَاشِعَةٌ (2) ਕੁਝ ਚਿਹਰੇ ਉਸ ਦਿਨ ਬੇਇੱਜ਼ਤ ਹੋਣਗੇ।
 | 
| عَامِلَةٌ نَّاصِبَةٌ (3) ਸਖ਼ਤ ਮਿਹਨਤ ਕਰਨ ਵਾਲੇ ਥੱਕੇ ਹੋਏ।
 | 
| تَصْلَىٰ نَارًا حَامِيَةً (4) ਉਹ ਭੜਕਦੀ ਹੋਈ ਅੱਗ ਵਿਚ ਪੈਣਗੇ।
 | 
| تُسْقَىٰ مِنْ عَيْنٍ آنِيَةٍ (5) ਉਬਲਦੇ ਹੋਏ ਝਰਨਿਆ ਵਿਚੋਂ ਪਾਣੀ ਪਿਲਾਇਆ ਜਾਵੇਗਾ।
 | 
| لَّيْسَ لَهُمْ طَعَامٌ إِلَّا مِن ضَرِيعٍ (6) ਉਨ੍ਹਾਂ ਲਈ ਕੰਡਿਆਂ ਵਾਲੇ ਝਾੜ ਤੋਂ ਬਿਨਾਂ ਹੋਰ ਕੋਈ ਭੋਜਨ ਨਹੀਂ ਹੋਵੇਗਾ।
 | 
| لَّا يُسْمِنُ وَلَا يُغْنِي مِن جُوعٍ (7) ਜਿਹੜਾ ਨਾ ਰਾਜ਼ੀ ਕਰੇਗਾ ਅਤੇ ਨਾ ਭੁੱਖ ਮਿਟਾਏਗਾ।
 | 
| وُجُوهٌ يَوْمَئِذٍ نَّاعِمَةٌ (8) ਕੂਝ ਚਿਹਰੇ ਉਸ ਦਿਨ ਖੁਸ਼ ਹੋਣਗੇ।
 | 
| لِّسَعْيِهَا رَاضِيَةٌ (9) ਆਪਣੀ ਕਮਾਈ ਤੇ ਖੂਸ਼ ਹੋਣਗੇ।
 | 
| فِي جَنَّةٍ عَالِيَةٍ (10) ਉੱਚੇ ਬਾਗ਼ਾਂ ਵਿਚ।
 | 
| لَّا تَسْمَعُ فِيهَا لَاغِيَةً (11) ਉਹ ਉਨ੍ਹਾਂ ਵਿਚ ਕੋਈ ਬੇਕਾਰ ਗੱਲ ਨਹੀਂ ਸੁਨਣਗੇ।
 | 
| فِيهَا عَيْنٌ جَارِيَةٌ (12) ਉਸ ਵਿਚ ਵਗਦੇ ਹੋਏ ਝਰਨੇ ਹੋਣਗੇ।
 | 
| فِيهَا سُرُرٌ مَّرْفُوعَةٌ (13) ਉਸ ਵਿਚ ਉੱਚੇ ਤਖਤ ਵਿਛੇ ਹੋਏ ਹੋਣਗੇ।
 | 
| وَأَكْوَابٌ مَّوْضُوعَةٌ (14) ਅਤੇ ਆਬਖੋਰੇ (ਪਿਆਲੇ) ਸਾਹਮਣੇ ਰੱਖੇ ਹੋਣਗੇ।
 | 
| وَنَمَارِقُ مَصْفُوفَةٌ (15) ਅਤੇ ਗੱਦੇ (ਸਿਰਹਾਣੇ) ਪੰਕਤੀਆਂ ਵਿਚ਼ੱ ਲੱਗੇ (ਹੋਣਗੇ) ਹੋਏ।
 | 
| وَزَرَابِيُّ مَبْثُوثَةٌ (16) ਅਤੇ ਹਰੇਕ ਦਿਸ਼ਾ ਵਿਚ ਪਏ ਹੋਏ ਗ਼ਲੀਚੇ।
 | 
| أَفَلَا يَنظُرُونَ إِلَى الْإِبِلِ كَيْفَ خُلِقَتْ (17) ਕੀ ਇਹ ਲੋਕ ਊਠ ਨੂੰ ਨਹੀਂ ਵੇਖਦੇ ਕਿ ਕਿਵੇਂ ਪੈਦਾ ਕੀਤਾ ਗਿਆ ਹੈ।
 | 
| وَإِلَى السَّمَاءِ كَيْفَ رُفِعَتْ (18) ਅਤੇ ਆਕਾਸ਼ ਨੂੰ ਕਿ ਇਹ ਕਿਵੇਂ ਉੱਚਾ ਕੀਤਾ ਗਿਆ ਹੈ।
 | 
| وَإِلَى الْجِبَالِ كَيْفَ نُصِبَتْ (19) ਅਤੇ ਪਹਾੜਾਂ ਨੂੰ ਵੀ ਕਿ ਉਹ ਕਿਸ ਤਰਾਂ ਖੜ੍ਹੇ ਕੀਤੇ ਗਏ ਹਨ।
 | 
| وَإِلَى الْأَرْضِ كَيْفَ سُطِحَتْ (20) ਅਤੇ ਧਰਤੀ ਨੂੰ, ਕਿ ਉਹ ਕਿਸ ਤਰ੍ਹਾਂ ਵਿਛਾਈ ਗਈ ਹੈ।
 | 
| فَذَكِّرْ إِنَّمَا أَنتَ مُذَكِّرٌ (21) ਸੋ ਤੁਸੀਂ ਯਾਦ ਕਰਾ ਦੇਵੋ, ਤੁਸੀਂ ਸਿਰਫ ਯਾਦ ਕਰਾਉਣ ਵਾਲੇ ਹੋ।
 | 
| لَّسْتَ عَلَيْهِم بِمُصَيْطِرٍ (22) ਤੁਸੀ' ਉਨ੍ਹਾਂ ਤੇ ਦਰੋਗਾ ਨਹੀਂ।
 | 
| إِلَّا مَن تَوَلَّىٰ وَكَفَرَ (23) ਪਰੰਤੂ ਜਿਸ ਨੇ ਮੂੰਹ ਮੋੜਿਆ ਅਤੇ ਇਨਕਾਰ ਕੀਤਾ।
 | 
| فَيُعَذِّبُهُ اللَّهُ الْعَذَابَ الْأَكْبَرَ (24) ਤਾਂ ਅੱਲਾਹ ਉਸ ਨੂੰ ਵੱਡਾ ਦੰਡ ਦੇਵੇਗਾ।
 | 
| إِنَّ إِلَيْنَا إِيَابَهُمْ (25) ਸਾਡੇ ਵੱਲ ਹੀ ਉਨ੍ਹਾਂ ਦੀ ਵਾਪਸੀ ਹੈ।
 | 
| ثُمَّ إِنَّ عَلَيْنَا حِسَابَهُم (26) ਫਿਰ ਸਾਡੇ ਜ਼ਿੰਮੇ ਹੈ, ਉਨ੍ਹਾਂ ਵਾ ਹਿਸਾਬ ਲੈਣਾ ਹੈ।
 |