| سَبِّحِ اسْمَ رَبِّكَ الْأَعْلَى (1) ਆਪਣੇ ਪਾਲਣਹਾਰ ਦੇ ਨਾਮ ਦੀ ਪਵਿੱਤਰਤਾ ਦਾ ਵਰਨਣ ਕਰੋ, ਜਿਹੜਾ ਸਭ ਤੋਂ ਸ੍ਰੇਸ਼ਟ ਹੈ।
 | 
| الَّذِي خَلَقَ فَسَوَّىٰ (2) ਜਿਸ ਨੇ ਪੈਦਾ ਕੀਤਾ ਫਿਰ ਸਵਾਰਿਆ।
 | 
| وَالَّذِي قَدَّرَ فَهَدَىٰ (3) ਜਿਸ ਨੇ (ਸਮਝ ਦਿੱਤੀ) ਠਹਿਰਾਇਆ ਅਤੇ ਫਿਰ ਰਾਹ ਵਿਖਾਇਆ।
 | 
| وَالَّذِي أَخْرَجَ الْمَرْعَىٰ (4) ਜਿਸ ਨੇ ਘਾਹ (ਚਾਰਾ) ਪੈਦਾ ਕੀਤਾ।
 | 
| فَجَعَلَهُ غُثَاءً أَحْوَىٰ (5) ਫਿਰ ਉਸ ਨੂੰ ਕਾਲੇ ਰੰਗ ਦਾ ਕੂੜਾ ਬਣਾ ਦਿੱਤਾ।
 | 
| سَنُقْرِئُكَ فَلَا تَنسَىٰ (6) ਅਸੀਂ ਤੁਹਾਨੂੰ ਪੜ੍ਹਾਵਾਂਗੇ, ਫਿਰ ਤੁਸੀਂ ਨਹੀਂ ਭੁਲੋਗੇ।
 | 
| إِلَّا مَا شَاءَ اللَّهُ ۚ إِنَّهُ يَعْلَمُ الْجَهْرَ وَمَا يَخْفَىٰ (7) ਪਰੰਤੂ ਜੋ ਅੱਲਾਹ ਚਾਹੇ, ਉਹ ਜਾਣਦਾ ਹੈ, ` ਗੁੱਝੀਆਂ ਵੀ ਅਤੇ ਪ੍ਰਗਟ ਵੀ।
 | 
| وَنُيَسِّرُكَ لِلْيُسْرَىٰ (8) ਅਤੇ ਅਸੀਂ ਤੁਹਾਨੂੰ ਸੌਖੇ ਰਾਹ ਤੇ ਲੈ ਚਲਾਂਗੇ।
 | 
| فَذَكِّرْ إِن نَّفَعَتِ الذِّكْرَىٰ (9) ਤਾਂ ਸਿੱਖਿਆ ਦੇਵੇਂ, ਜੇਕਰ ਸਿੱਖਿਆ ਲਾਭ ਦੇਵੇ।
 | 
| سَيَذَّكَّرُ مَن يَخْشَىٰ (10) ਉਹ ਬੰਦਾ ਉਪਦੇਸ਼ ਸਵੀਕਾਰ ਕਰੇਗਾ ਜਿਹੜਾ ਡਰਦਾ ਹੈ।
 | 
| وَيَتَجَنَّبُهَا الْأَشْقَى (11) ਉਹ ਜਿਹੜਾ ਅਭਾਗਾ ਹੋਵੇਗਾ, ਉਸ ਤੋਂ ਮੂੰਹ ਮੋੜੇਗਾ।
 | 
| الَّذِي يَصْلَى النَّارَ الْكُبْرَىٰ (12) ਉਹ ਵੱਡੀ ਅੱਗ ਵਿਚ ਡਿੱਗੇਗਾ।
 | 
| ثُمَّ لَا يَمُوتُ فِيهَا وَلَا يَحْيَىٰ (13) ਉਹ ਨਾ ਉਸ ਵਿਚ ਮਰੇਗਾ ਅਤੇ ਨਾਂ ਜਿਉਂਦਾ ਰਹੇਗਾ।
 | 
| قَدْ أَفْلَحَ مَن تَزَكَّىٰ (14) ਉਹ ਸਫ਼ਲ ਹੋਇਆ ਜਿਸ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ।
 | 
| وَذَكَرَ اسْمَ رَبِّهِ فَصَلَّىٰ (15) ਅਤੇ ਅਪਣੇ ਰੱਬ ਦਾ ਨਾਮ ਲਿਆ, ਫਿਰ ਨਮਾਜ਼ ਪੜ੍ਹੀ।
 | 
| بَلْ تُؤْثِرُونَ الْحَيَاةَ الدُّنْيَا (16) ਸਗੋਂ ਤੁਸੀਂ ਢੁਨਿਆਵੀ ਜੀਵਨ ਨੂੰ ਅਹਮੀਅਤ ਦਿੰਦੇ ਹੋ।
 | 
| وَالْآخِرَةُ خَيْرٌ وَأَبْقَىٰ (17) ਅਤੇ ਪ੍ਰਲੋਕ ਬਿਹਤਰ ਹੈ ਅਤੇ ਸਥਾਈ ਹੈ।
 | 
| إِنَّ هَٰذَا لَفِي الصُّحُفِ الْأُولَىٰ (18) ਇਹ ਪਹਿਲੇ ਸਹੀਫ਼ਿਆਂ (ਗ੍ਰੰਥਾਂ? ਵਿਚ ਵੀ ਹੈ।)
 | 
| صُحُفِ إِبْرَاهِيمَ وَمُوسَىٰ (19) ਮੂਸਾ ਅਤੇ ਇਬਰਾਹੀਮ ਦੇ ਸਹੀਫ਼ਿਆਂ ਵਿਚ।
 |