| اقْرَأْ بِاسْمِ رَبِّكَ الَّذِي خَلَقَ (1) ਪੜ੍ਹੋ, ਆਪਣੇ ਰੱਬ ਦੇ ਨਾਮ ਨਾਲ, ਜਿਸ ਨੇ ਪੈਦਾ ਕੀਤਾ ਹੈ।
 | 
| خَلَقَ الْإِنسَانَ مِنْ عَلَقٍ (2) ਮਨੁੱਖ ਨੂੰ ਅਲਕ (ਜੰਮੇ ਹੋਏ ਲਹੂ) ਤੋਂ ਪੈਦਾ ਕੀਤਾ।
 | 
| اقْرَأْ وَرَبُّكَ الْأَكْرَمُ (3) ਪੜ੍ਹੋ, ਤੇਰਾ ਰੱਬ ਬਹੁਤ ਕਰੀਮ ਹੈ।
 | 
| الَّذِي عَلَّمَ بِالْقَلَمِ (4) ਜਿਸ ਨੇ ਕਲਮ ਨਾਲ ਗਿਆਨ ਸਿਖਾਇਆ।
 | 
| عَلَّمَ الْإِنسَانَ مَا لَمْ يَعْلَمْ (5) ਮਨੁੱਖ ਨੂੰ ਉਹ ਕੂਝ ਸਿਖਾਇਆ ਜਿਹੜਾ ਉਹ ਜਾਣਦਾ ਨਹੀਂ ਸੀ।
 | 
| كَلَّا إِنَّ الْإِنسَانَ لَيَطْغَىٰ (6) ਕਦੇ ਵੀ ਨਹੀਂ, ਮਨੁੱਖ ਬਗ਼ਾਵਤ ਕਰਦਾ ਹੈ।
 | 
| أَن رَّآهُ اسْتَغْنَىٰ (7) ਇਸ ਅਧਾਰ ਤੇ, ਕਿ ਉਹ ਆਪਣੇ ਆਪ ਨੂੰ ਆਤਮ- ਨਿਰਭਰ ਦੇਖਦਾ ਹੈ।
 | 
| إِنَّ إِلَىٰ رَبِّكَ الرُّجْعَىٰ (8) ਬੇਸ਼ੱਕ ਤੇਰੇ ਰੱਬ ਵੱਲ ਹੀ ਵਾਪਿਸ ਮੁੜਨਾ ਹੈ।
 | 
| أَرَأَيْتَ الَّذِي يَنْهَىٰ (9) ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜੋ ਮਨ੍ਹਾ ਕਰਦਾ ਹੈ।
 | 
| عَبْدًا إِذَا صَلَّىٰ (10) ਇੱਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੋਵੇ।
 | 
| أَرَأَيْتَ إِن كَانَ عَلَى الْهُدَىٰ (11) ਤੁਹਾਡਾ ਕੀ ਵਿਚਾਰ ਹੈ, ਜੇਕਰ ਉਹ ਸਿੱਧੇ ਰਾਹ ਤੇ ਹੋਵੇ।
 | 
| أَوْ أَمَرَ بِالتَّقْوَىٰ (12) ਜਾਂ ਭੈਅ ਦੀਆਂ ਗੱਲਾਂ ਸਿਖਾਉਂਦਾ ਹੋਵੇ।
 | 
| أَرَأَيْتَ إِن كَذَّبَ وَتَوَلَّىٰ (13) ਤੁਹਾਡਾ ਕੀ ਵਿਚਾਰ ਹੈ, ਜੇਕਰ ਉਸ ਨੇ ਝੁਠਲਾਇਆ ਅਤੇ ਮੂੰਹ ਮੋੜਿਆ।
 | 
| أَلَمْ يَعْلَم بِأَنَّ اللَّهَ يَرَىٰ (14) ਕੀ ਉਸ ਨੇ ਨਹੀਂ ਸਮਝਿਆ ਕਿ ਅੱਲਾਹ ਦੇਖ ਰਿਹਾ ਹੈ।
 | 
| كَلَّا لَئِن لَّمْ يَنتَهِ لَنَسْفَعًا بِالنَّاصِيَةِ (15) ਕਦੇ ਵੀ ਨਹੀਂ ਜੇਕਰ ਉਹ ਨਹੀਂ ਮੰਨਿਆ, ਤਾਂ ਅਸੀਂ ਮੱਥੇ ਦੇ ਵਾਲ ਪਕੜ ਕੇ ਉਸ ਨੂੰ ਖਿੱਚਾਂਗੇ।
 | 
| نَاصِيَةٍ كَاذِبَةٍ خَاطِئَةٍ (16) ਉਸ ਮੱਥੇ ਨੂੰ ਜਿਹੜਾ ਪਾਪੀ ਅਤੇ ਝੂਠਾ ਹੈ।
 | 
| فَلْيَدْعُ نَادِيَهُ (17) ਹੁਣ ਉਹ ਸ਼ੁਲਾ ਲੈਣ ਆਪਣੇ ਸਮਰੱਥਕਾਂ ਨੂੰ।
 | 
| سَنَدْعُ الزَّبَانِيَةَ (18) ਅਸੀਂ ਵੀ ਨਰਕ ਦੇ ਫ਼ਰਿਸ਼ਤਿਆਂ ਨੂੰ ਸੱਦਾਂਗੇ।
 | 
| كَلَّا لَا تُطِعْهُ وَاسْجُدْ وَاقْتَرِب ۩ (19) ਕਦੇ ਵੀ ਉਸ ਦੀ ਗੱਲ ਨਾ ਮੰਨਣਾ, ਅਤੇ ਸਿਜਦਾ ਕਰ ਅਤੇ (ਅੱਲਾਹ) ਦੇ ਨੇੜੇ ਹੋ ਜਾ।
 |