×

Surah Saad in Panjabi

Quran Panjabi ⮕ Surah Sad

Translation of the Meanings of Surah Sad in Panjabi - البنجابية

The Quran in Panjabi - Surah Sad translated into Panjabi, Surah Saad in Panjabi. We provide accurate translation of Surah Sad in Panjabi - البنجابية, Verses 88 - Surah Number 38 - Page 453.

بسم الله الرحمن الرحيم

ص ۚ وَالْقُرْآنِ ذِي الذِّكْرِ (1)
ਸਾਦ., ਸਹੁੰ ਹੈ ਉਪਦੇਸ਼ ਵਾਲੇ ਕੁਰਆਨ ਦੀ।
بَلِ الَّذِينَ كَفَرُوا فِي عِزَّةٍ وَشِقَاقٍ (2)
ਸਗੋਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਹਠਧਰਮੀ ਅਤੇ ਹੰਕਾਰ ਵਿਚ ਹਨ।
كَمْ أَهْلَكْنَا مِن قَبْلِهِم مِّن قَرْنٍ فَنَادَوا وَّلَاتَ حِينَ مَنَاصٍ (3)
ਇਸ ਤੋਂ ਪਹਿਲਾਂ ਅਸੀਂ ਕਿੰਨੀਆਂ ਹੀ ਕੌਮਾਂ ਬਰਬਾਦ ਕਰ ਦਿੱਤੀਆਂ ਤਾਂ ਉਹ ਪੁਕਾਰਣ ਲੱਗੇ ਅਤੇ ਉਹ ਸਮਾਂ ਬਚਣ ਦਾ ਨਹੀਂ ਸੀ।
وَعَجِبُوا أَن جَاءَهُم مُّنذِرٌ مِّنْهُمْ ۖ وَقَالَ الْكَافِرُونَ هَٰذَا سَاحِرٌ كَذَّابٌ (4)
ਅਤੇ ਉਨ੍ਹਾਂ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਇੱਕ ਡਰਾਉਣ ਵਾਲਾ ਆਇਆ ਹੈ। ਅਤੇ ਝੁਠਲਾਉਣ ਵਾਲਿਆਂ ਨੇ ਕਿਹਾ ਕਿ ਇਹ ਜਾਦੂਗਰ ਹੈ ਅਤੇ ਝੂਠਾ ਹੈ।
أَجَعَلَ الْآلِهَةَ إِلَٰهًا وَاحِدًا ۖ إِنَّ هَٰذَا لَشَيْءٌ عُجَابٌ (5)
ਕੀ ਉਸ ਨੇ ਇੰਨੇ ਪੂਜਣਯੋਗਾਂ ਦੀ ਥਾਂ ਇੱਕ ਪੂਜਣਯੋਗ ਬਣਾ ਦਿੱਤਾ। ਇਹ ਤਾਂ ਬੜੀ ਅਨੋਖੀ ਗੱਲ ਹੈ।
وَانطَلَقَ الْمَلَأُ مِنْهُمْ أَنِ امْشُوا وَاصْبِرُوا عَلَىٰ آلِهَتِكُمْ ۖ إِنَّ هَٰذَا لَشَيْءٌ يُرَادُ (6)
ਅਤੇ ਉਨ੍ਹਾਂ ਦੇ ਸਰਦਾਰ ਉਠ ਕੇ ਖੜ੍ਹੇ ਹੋ ਗਏ ਕਿ ਚੱਲੋ ਅਤੇ ਆਪਣੇ ਪੂਜਣਯੋਗਾਂ ਉੱਪਰ ਜੰਮੇ ਰਹੋ। ਇਹ ਕੋਈ ਮਤਲਬ ਦੀ ਗੱਲ ਹੈ।
مَا سَمِعْنَا بِهَٰذَا فِي الْمِلَّةِ الْآخِرَةِ إِنْ هَٰذَا إِلَّا اخْتِلَاقٌ (7)
ਅਸੀਂ ਇਹ ਗੱਲ ਪਿਛਲੇ ਧਰਮ ਵਿਚ ਨਹੀਂ ਸੂਣੀ। ਇਹ ਸਿਰਫ਼ ਇੱਕ ਘੜੀ ਹੋਈ ਗੱਲ ਹੈ।
أَأُنزِلَ عَلَيْهِ الذِّكْرُ مِن بَيْنِنَا ۚ بَلْ هُمْ فِي شَكٍّ مِّن ذِكْرِي ۖ بَل لَّمَّا يَذُوقُوا عَذَابِ (8)
ਕੀ ਸਾਡੇ ਸਾਰਿਆਂ ਵਿਚੋਂ ਇਸ ਬੰਦੇ ਤੇ ਹੀ ਅੱਲਾਹ ਦੀ ਬਾਣੀ ਉਤਾਰੀ ਗਈ ਹੈ, ਸਗੋਂ ਇਹ ਲੋਕ ਮੇਰੇ ਵੱਲੋਂ ਕੀਤੀ ਨਸੀਹਤ ਤੇ ਸ਼ੱਕ ਕਰਦੇ ਹਨ। ਸਗੋਂ ਉਨ੍ਹਾਂ ਨੇ ਹੁਣ ਤੱਕ ਮੇਰੀ ਸਜ਼ਾ ਦਾ ਸਵਾਦ ਨਹੀਂ ਚੱਖਿਆ।
أَمْ عِندَهُمْ خَزَائِنُ رَحْمَةِ رَبِّكَ الْعَزِيزِ الْوَهَّابِ (9)
ਕੀ ਤੇਰੇ ਰੱਬ ਦੀ_ਰਹਿਮਤ ਦੇ ਭੰਡਾਰ ਉਨ੍ਹਾਂ ਦੇ ਕੋਲ ਹਨ ਜਿਹੜਾ ਤਾਕਤਵਾਰ ਅਤੇ ਕਿਰਪਾਲੂ ਹੈ।
أَمْ لَهُم مُّلْكُ السَّمَاوَاتِ وَالْأَرْضِ وَمَا بَيْنَهُمَا ۖ فَلْيَرْتَقُوا فِي الْأَسْبَابِ (10)
ਕੀ ਆਕਾਸ਼ਾਂ, ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਜ਼ੀਜ਼ਾਂ ਦੀ ਮਾਲਕੀ ਉਨ੍ਹਾਂ ਦੇ ਅਧਿਕਾਰ ਵਿਚ ਹੈ, ਫਿਰ ਉਹ ਪੌੜੀਆਂ ਲਗਾ ਕੇ ਚੜ੍ਹ ਜਾਣ।
جُندٌ مَّا هُنَالِكَ مَهْزُومٌ مِّنَ الْأَحْزَابِ (11)
ਇੱਕ ਫੌਜ ਇਹ ਵੀ ਇਕੇ ਬਰਬਾਦ ਹੋਵੇਗੀ ਸਾਰੀਆਂ ਫੌਜਾਂ ਵਿਚੋਂ
كَذَّبَتْ قَبْلَهُمْ قَوْمُ نُوحٍ وَعَادٌ وَفِرْعَوْنُ ذُو الْأَوْتَادِ (12)
ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੌਮ, ਆਦ ਅਤੇ ਮੇਖਾਂ ਵਾਲਾ ਫ਼ਿਰਔਨ।
وَثَمُودُ وَقَوْمُ لُوطٍ وَأَصْحَابُ الْأَيْكَةِ ۚ أُولَٰئِكَ الْأَحْزَابُ (13)
ਫ਼ਿਰਅੈਨ ਸਮੂਵ, ਲੂਤ ਦੀ ਕੌਮ ਅਤੇ ਏਕਾ ਵਾਲਿਆਂ ਨੇ ਇਨਕਾਰ ਕੀਤਾ। ਇਹ ਲੋਕ ਵੱਡੇ-ਵੱਡੇ ਸਮੂਹ ਸਨ।
إِن كُلٌّ إِلَّا كَذَّبَ الرُّسُلَ فَحَقَّ عِقَابِ (14)
ਉਨ੍ਹਾਂ ਸਾਰਿਆਂ ਨੇ ਸੂਲਾਂ ਨੂੰ ਝੁਠਲਾਇਆ ਤਾਂ ਮੇਰੀ ਸਜ਼ਾ ਪਹੁੰਚ ਕੇ ਰਹੀ।
وَمَا يَنظُرُ هَٰؤُلَاءِ إِلَّا صَيْحَةً وَاحِدَةً مَّا لَهَا مِن فَوَاقٍ (15)
ਅਤੇ ਇਹ ਲੋਕ ਸਿਰਫ਼ ਇੱਕ ਚੰਘਿਆੜ ਦੀ ਉਡੀਕ ਵਿਚ ਹਨ ਜਿਸ ਤੋਂ ਬਾਅਦ ਕੋਈ ਢਿੱਲ ਨਹੀਂ।
وَقَالُوا رَبَّنَا عَجِّل لَّنَا قِطَّنَا قَبْلَ يَوْمِ الْحِسَابِ (16)
ਅਤੇ ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਰੱਬ! ਸਾਡਾ ਹਿੱਸਾ ਸਾਨੂੰ ਹਿਸਾਬ ਦੇ ਦਿਨ ਤੋਂ ਪਹਿਲਾਂ ਦੇ ਵੇ।
اصْبِرْ عَلَىٰ مَا يَقُولُونَ وَاذْكُرْ عَبْدَنَا دَاوُودَ ذَا الْأَيْدِ ۖ إِنَّهُ أَوَّابٌ (17)
ਜੋ ਕੂਝ ਉਹ ਕਹਿੰਦੇ ਹਨ ਉਸ ਉੱਤੇ ਧੀਰਜ ਰੱਖੋ ਅਤੇ ਸਾਡੇ ਬੰਦੇ ਦਾਊਦ ਨੂੰ ਯਾਦ ਕਰੋ। ਜਿਹੜਾ ਸਮਰੱਥਾ ਵਾਲਾ ਹੈ ਅਤੇ (ਆਪਣੇ ਰੱਬ ਵੱਲ) ਝੁਕਣ ਵਾਲਾ ਸੀ।
إِنَّا سَخَّرْنَا الْجِبَالَ مَعَهُ يُسَبِّحْنَ بِالْعَشِيِّ وَالْإِشْرَاقِ (18)
ਅਸੀਂ ਪਹਾੜਾਂ ਨੂੰ ਉਸ ਦੇ ਨਾਲ ਹੀ ਵੱਸ ਵਿਚ ਕਰ ਦਿੱਤਾ ਕਿ ਉਹ ਉਸ ਦੇ ਨਾਲ ਹੀ' ਸਵੇਰੇ ਸ਼ਾਮ (ਅੱਲਾਹ ਦੀ) ਸਿਫਤ ਸਲਾਹ ਕਰਦੇ ਸਨ।
وَالطَّيْرَ مَحْشُورَةً ۖ كُلٌّ لَّهُ أَوَّابٌ (19)
ਅਤੇ ਪੰਛੀਆਂ ਦੇ ਝੁੰਡ ਵੀ ਅੱਲਾਹ ਹਿ ਸਿਫ਼ਤ ਸਲਾਹ ਕਰਨ ਵਾਲੇ ਸਨ।
وَشَدَدْنَا مُلْكَهُ وَآتَيْنَاهُ الْحِكْمَةَ وَفَصْلَ الْخِطَابِ (20)
ਅਤੇ ਅਸੀਂ ਉਸ ਦੀ ਸੱਤਾ ਨੂੰ ਸਥਿਰ ਕਰ ਦਿੱਤਾ ਅਤੇ ਉਸ ਨੂੰ ਬਿਬੇਕ ਪ੍ਰਦਾਨ ਕੀਤਾ ਅਤੇ ਮਾਮਲਿਆਂ ਦਾ ਫੈਸਲਾ ਕਰਨ ਦੀ ਯੋਗਤਾ ਪ੍ਰਦਾਨ ਕੀਤੀ।
۞ وَهَلْ أَتَاكَ نَبَأُ الْخَصْمِ إِذْ تَسَوَّرُوا الْمِحْرَابَ (21)
ਅਤੇ ਕੀ ਤੁਹਾਨੂੰ ਖ਼ਬਰ ਪਹੁੰਚੀ ਹੈ ਮੁਕੱਦਮਾ (ਵਾਅਦੇ) ਵਾਲਿਆਂ ਦੀ ਜਦੋਂ ਕਿ ਉਹ ਕੰਧ ਟੱਪ ਕੇ ਇਬਾਦਤ ਕਰਨ ਵਾਲੇ ਕਮਰੇ ਵਿਚ ਆ ਪਹੁੰਚੇ।
إِذْ دَخَلُوا عَلَىٰ دَاوُودَ فَفَزِعَ مِنْهُمْ ۖ قَالُوا لَا تَخَفْ ۖ خَصْمَانِ بَغَىٰ بَعْضُنَا عَلَىٰ بَعْضٍ فَاحْكُم بَيْنَنَا بِالْحَقِّ وَلَا تُشْطِطْ وَاهْدِنَا إِلَىٰ سَوَاءِ الصِّرَاطِ (22)
ਜਦੋਂ ਉਹ ਦਾਊਦ ਦੇ ਕੋਲ ਪਹੁੰਚੇ ਤਾਂ ਉਹ ਉਨ੍ਹਾਂ ਤੋਂ ਘਬਰਾ ਗਿਆ। ਉਨ੍ਹਾਂ ਨੇ ਕਿਹਾ ਕਿ ਆਪ ਡਰੋਂ ਨਾ ਅਸੀਂ ਦੋ ਪੱਖ ਹਾਂ, ਇੱਕ ਦੂਸਰੇ ਉੱਤੇ ਅਤਿਆਚਾਰ ਕੀਤਾ ਹੈ 'ਤਾਂ ਆਪ ਸਾਡੇ ਵਿਚ ਸੱਚਾਈ ਦੇ ਨਾਲ ਫ਼ੈਸਲਾ ਕਰੋ, ਨਾ ਇਨਸਾਫ਼ ਨਾ ਕਰਨਾ ਅਤੇ ਸਾਨੂੰ ਚੰਗਾ ਰਾਹ ਦਿਖਾਉ।
إِنَّ هَٰذَا أَخِي لَهُ تِسْعٌ وَتِسْعُونَ نَعْجَةً وَلِيَ نَعْجَةٌ وَاحِدَةٌ فَقَالَ أَكْفِلْنِيهَا وَعَزَّنِي فِي الْخِطَابِ (23)
ਇਹ ਮੇਰਾ ਵੱਡਾ ਭਰਾ ਹੈ ਇਸ ਕੋਲ ਨੜ਼ਿੰਨਵੇਂ (99) ਦੁੰਬੀਆਂ (ਭੇਡਾਂ) ਹਨ ਅਤੇ ਮੇਰੇ ਕੋਲ ਸਿਰਫ਼ ਇੱਕ ਦੁੰਬੀ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਵੀ ਮੈਨੂੰ ਦੇ ਦੇ ਅਤੇ ਇਸ ਨੇ ਗੱਲ ਬਾਤ ਵਿਚ ਮੈਨੂੰ ਦਸ਼ਾ ਲਿਆ।
قَالَ لَقَدْ ظَلَمَكَ بِسُؤَالِ نَعْجَتِكَ إِلَىٰ نِعَاجِهِ ۖ وَإِنَّ كَثِيرًا مِّنَ الْخُلَطَاءِ لَيَبْغِي بَعْضُهُمْ عَلَىٰ بَعْضٍ إِلَّا الَّذِينَ آمَنُوا وَعَمِلُوا الصَّالِحَاتِ وَقَلِيلٌ مَّا هُمْ ۗ وَظَنَّ دَاوُودُ أَنَّمَا فَتَنَّاهُ فَاسْتَغْفَرَ رَبَّهُ وَخَرَّ رَاكِعًا وَأَنَابَ ۩ (24)
ਦਾਊਦ ਨੇ ਆਖਿਆ ਕਿ ਇਸ ਨੇ ਤੁਹਾਡੀ ਦੁਰੰਬੀ ਨੂੰ ਆਪਣੀਆਂ ਦੁੰਬੀਆਂ ਵਿਚ ਸ਼ਾਮਲ ਕਰਨ ਦੀ ਮੰਗ ਕਰਕੇ ਅਸਲ ਵਿਚ ਤੁਹਾਡੇ ਉੱਪਰ ਜ਼ੁਲਮ ਕੀਤਾ ਹੈ। ਅਤੇ ਜ਼ਿਆਦਾਤਰ ਹਿੱਸੇਦਾਰ (ਸ਼ਰੀਕ) ਇੱਕ ਦੂਜੇ ਤੇ ਜ਼ੁਲਮ ਕਰਦੇ ਹਨ। ਪਰੰਤੂ ਜਿਹੜੇ ਈਮਾਨ ਰੱਖਦੇ ਹਨ ਅਤੇ ਚੰਗੇ ਕਰਮ ਕਰਦੇ ਹਨ ਅਜਿਹੇ ਲੋਕ ਬਹੁਤ ਘੱਟ ਹਨ। ਅਤੇ ਦਾਊਦ ਦੇ ਮਨ ਵਿਚ ਵਿਚਾਰ ਆਇਆ ਕਿ ਅਸੀਂ (ਇਸ ਕਹਾਣੀ ਰਾਹੀਂ) ਉਸਦਾ ਇਮਤਿਹਾਨ ਲਿਆ ਹੈ ਤਾਂ ਉਸ ਨੇ ਆਪਣੇ ਰੱਬ ਤੋਂ ਮੁਆਫ਼ੀ ਮੰਗੀ ਅਤੇ ਸਿਜਦੇ ਵਿਚ ਡਿੱਗ ਪਿਆ (ਅੱਲਾਹ ਵੱਲ) ਵਾਪਿਸ ਮੁੜਿਆ।
فَغَفَرْنَا لَهُ ذَٰلِكَ ۖ وَإِنَّ لَهُ عِندَنَا لَزُلْفَىٰ وَحُسْنَ مَآبٍ (25)
ਫਿਰ ਅਸੀਂ ਉਸ ਦੇ ਪਾਪ ਨੂੰ ਮੁਆਫ਼ ਕਰ ਦਿੱਤਾ ਅਤੇ ਬੇਸ਼ੱਕ ਸਾਡੇ ਇੱਥੇ ਉਸ ਲਈ ਨਿਕਟਵਰਤੀ ਸਥਾਨ ਅਤੇ ਚੰਗਾ ਨਤੀਜਾ ਹੈ।
يَا دَاوُودُ إِنَّا جَعَلْنَاكَ خَلِيفَةً فِي الْأَرْضِ فَاحْكُم بَيْنَ النَّاسِ بِالْحَقِّ وَلَا تَتَّبِعِ الْهَوَىٰ فَيُضِلَّكَ عَن سَبِيلِ اللَّهِ ۚ إِنَّ الَّذِينَ يَضِلُّونَ عَن سَبِيلِ اللَّهِ لَهُمْ عَذَابٌ شَدِيدٌ بِمَا نَسُوا يَوْمَ الْحِسَابِ (26)
ਹੈ ਦਾਊਦ! ਅਸੀਂ ਤੁਹਾਨੂੰ ਧਰਤੀ ਤੇ ਖਲੀਫ਼ਾ ਬਣਾਇਆ ਹੈ ਤਾਂ ਕਿ ਲੋਕਾਂ ਦੇ ਵਿਚਕਾਰ ਇਨਸਾਫ ਨਾਲ ਫ਼ੈਸਲਾ ਕਰੋ ਅਤੇ ਆਪਣੀ ਇੱਛਾ ਦਾ ਪਾਲਣ ਨਾ ਕਰੋ। ਉਹ ਤੁਹਾਨੂੰ ਅੱਲਾਹ ਦੇ ਰਾਹ ਤੋਂ ਭਟਕਾ ਦੇਵੇਗੀ। ਜਿਹੜੇ ਲੋਕ ਅੱਲਾਹ ਦੇ ਰਾਹ ਤੋਂ ਭਟਕਦੇ ਹਨ ਉਨ੍ਹਾਂ ਲਈ ਸਖ਼ਤ ਸਜ਼ਾ ਹੈ। ਇਸ ਲਈ ਕਿ ਉਹ ਹਿਸਾਬ ਵਾਲੇ ਦਿਨ ਨੂੰ ਭੁੱਲੇ ਰਹੇ।
وَمَا خَلَقْنَا السَّمَاءَ وَالْأَرْضَ وَمَا بَيْنَهُمَا بَاطِلًا ۚ ذَٰلِكَ ظَنُّ الَّذِينَ كَفَرُوا ۚ فَوَيْلٌ لِّلَّذِينَ كَفَرُوا مِنَ النَّارِ (27)
ਅਤੇ ਅਸੀਂ ਧਰਤੀ ਤੇ ਆਕਾਸ਼ਾਂ ਅਤੇ ਜਿਹੜਾ ਇਨ੍ਹਾਂ ਵਿਚਕਾਰ ਹੈ ਬਿਨ੍ਹਾਂ ਕਿਸੇ ਮਕਸਦ ਤੋਂ ਪੈਦਾ ਨਹੀਂ ਕੀਤਾ। ਇਹ ਉਨ੍ਹਾਂ ਲੋਕਾਂ ਦਾ ਭਰਮ ਹੈ, ਜਿਨ੍ਹਾਂ ਨੇ ਇਨਕਾਰ ਕੀਤਾ ਇਸ ਲਈ ਜਿਨ੍ਹਾਂ ਨੇ ਇਨਕਾਰ ਕੀਤਾ ਉਨ੍ਹਾਂ ਲਈ ਅੱਗ ਨਾਲ ਵਿਨਾਸ਼ ਹੈ।
أَمْ نَجْعَلُ الَّذِينَ آمَنُوا وَعَمِلُوا الصَّالِحَاتِ كَالْمُفْسِدِينَ فِي الْأَرْضِ أَمْ نَجْعَلُ الْمُتَّقِينَ كَالْفُجَّارِ (28)
ਕੀ ਅਸੀਂ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਵਰਗੇ ਕਰ ਦੇਵਾਂਗੇ ਜਿਹੜੇ ਧਰਤੀ ਵਿਚ ਵਿਗਾੜ ਪੈਦਾ ਕਰਨ ਵਾਲੇ ਹਨ ਜਾਂ ਅਸੀਂ ਸਦਾਚਾਰੀਆਂ ਨੂੰ ਦੁਰਾਚਾਰੀਆਂ ਵਰਗਾ ਕਰ ਦੇਵਾਂਗੇ।
كِتَابٌ أَنزَلْنَاهُ إِلَيْكَ مُبَارَكٌ لِّيَدَّبَّرُوا آيَاتِهِ وَلِيَتَذَكَّرَ أُولُو الْأَلْبَابِ (29)
ਇਹ ਇੱਕ ਬਰਕਤ ਵਾਲੀ ਕਿਤਾਬ ਹੈ, ਜਿਹੜੀ ਅਸੀਂ ਤੁਹਾਡੇ ਵੱਲ ਉਤਾਰੀ ਹੈ, ਤਾਂ ਜੋ ਲੋਕ ਇਸ ਦੀਆਂ ਆਇਤਾਂ ਤੇ ਵਿਚਾਰ ਕਰਨ ਅਤੇ ਤਾਂ ਕਿ ਬੁੱਧੀ ਵਾਲੇ ਇਸ ਤੋਂ ਗਿਆਨ ਪ੍ਰਾਪਤ ਕਰਨ।
وَوَهَبْنَا لِدَاوُودَ سُلَيْمَانَ ۚ نِعْمَ الْعَبْدُ ۖ إِنَّهُ أَوَّابٌ (30)
ਅਤੇ ਅਸੀਂ ਦਾਊਦ ਨੂੰ ਸੁਲੇਮਾਨ ਪ੍ਰਦਾਨ ਕੀਤਾ। ਸਰਵਸ੍ਰੇਸ਼ਟ ਬੰਦਾ, ਆਪਣੇ ਰੱਬ ਵੱਲ ਬਹੁਤ ਝੁਕਣ ਵਾਲਾ।
إِذْ عُرِضَ عَلَيْهِ بِالْعَشِيِّ الصَّافِنَاتُ الْجِيَادُ (31)
ਜਦੋਂ ਸ਼ਾਮ ਦੇ ਵਖ਼ਤ ਉਨ੍ਹਾਂ ਦੇ ਸਾਹਮਣੇ ਵਧੀਆ ਨਸਲ ਦੇ ਤੇਜ਼ ਦੌੜਣ ਵਾਲੇ ਘੌੜੇ ਹਾਜ਼ਿਰ ਕੀਤੇ ਗਏ।
فَقَالَ إِنِّي أَحْبَبْتُ حُبَّ الْخَيْرِ عَن ذِكْرِ رَبِّي حَتَّىٰ تَوَارَتْ بِالْحِجَابِ (32)
ਤਾਂ ਉਸ ਨੇ ਆਖਿਆ ਸੈਂ ਜਾਇਦਾਦ ਦੇ ਪ੍ਰੇਮ ਨੂੰ ਆਪਣੇ ਰੱਬ ਦੇ ਸਿਮਰਨ ਨਾਲੋਂ ਮਿੱਤਰ ਬਣਾਇਆ। ਇੱਥੋਂ ਤੱਕ ਕਿ ਘੋੜੇ ਓਲ੍ਹੇ ਹੋ ਗਏ।
رُدُّوهَا عَلَيَّ ۖ فَطَفِقَ مَسْحًا بِالسُّوقِ وَالْأَعْنَاقِ (33)
(ਉਸ ਨੇ ਆਦੇਸ਼ ਦਿੱਤਾ) ਉਨ੍ਹਾਂ ਨੂੰ ਮੇਰੇ ਕੋਲ ਵਾਪਿਸ ਲਿਆਓ। ਫਿਰ ਉਨ੍ਹਾਂ ਦੀਆਂ ਲੱਤਾਂ ਅਤੇ ਗਰਦਨਾਂ ਤੇ ਹੱਥ ਫੇਰਨ ਲੱਗਿਆ।
وَلَقَدْ فَتَنَّا سُلَيْمَانَ وَأَلْقَيْنَا عَلَىٰ كُرْسِيِّهِ جَسَدًا ثُمَّ أَنَابَ (34)
ਅਤੇ ਅਸੀਂ ਸੁਲੇਮਾਨ ਦਾ ਇਮਤਿਹਾਨ ਲਿਆ ਅਤੇ ਅਸੀਂ ਉਸ ਦੇ ਸਿੰਘਾਸਨ ਤੇ ਇੱਕ ਧੜ ਰੱਖ ਦਿੱਤਾ ਫਿਰ ਉਹ ਪਰਤਿਆ।
قَالَ رَبِّ اغْفِرْ لِي وَهَبْ لِي مُلْكًا لَّا يَنبَغِي لِأَحَدٍ مِّن بَعْدِي ۖ إِنَّكَ أَنتَ الْوَهَّابُ (35)
ਉਸ ਨੇ ਆਖਿਆ ਹੈ ਮੇਰੇ ਪਾਲਣਹਾਰ! ਮੈਨੂੰ ਮੁਆਫ਼ ਕਰ ਦੇ ਅਤੇ ਮੈਨੂੰ ਅਜਿਹਾ ਰਾਜ ਬਖਸ਼ ਦੇ ਜਿਹੜਾ ਮੇਰੇ ਤੋਂ ਬਾਅਦ ਕਿਸੇ ਲਈ ਵੀ ਸੋਭਨੀਕ ਨਾ ਹੋਵੇ, ਬੇਸ਼ੱਕ ਤੂੰ ਬਹੁਤ ਦੇਣ ਵਾਲਾ ਹੈ।
فَسَخَّرْنَا لَهُ الرِّيحَ تَجْرِي بِأَمْرِهِ رُخَاءً حَيْثُ أَصَابَ (36)
ਤਾਂ ਅਸੀਂ ਹਵਾ ਨੂੰ ਉਸ ਦੀ ਆਗਿਆਕਾਰ ਬਣਾ ਦਿੱਤਾ। ਅਤੇ ਉਹ ਉਸ ਦੇ ਹੁਕਮ ਨਾਲ ਨਿਮਰਤਾ ਵਿਚ ਉਧਰ ਚੱਲਦੀ ਸੀ ਜਿਧਰ
وَالشَّيَاطِينَ كُلَّ بَنَّاءٍ وَغَوَّاصٍ (37)
ਉਹ ਚਾਹੁੰਦਾ ਸੀ। ਅਤੇ ਅਸੀਂ ਜਿੰਨਾਂ ਨੂੰ ਵੀ ਉਸਦੇ ਆਗਿਆਕਾਰ ਬਣਾ ਦਿੱਤਾ ਅਤੇ ਹਰ ਤਰ੍ਹਾਂ ਦੇ ਨਿਰਮਾਣ ਕਰਨ ਵਾਲੇ ਅਤੇ ਗੋਤਾਖੋਰ।
وَآخَرِينَ مُقَرَّنِينَ فِي الْأَصْفَادِ (38)
ਅਤੇ ਦੂਸਰੇ ਜਿਹੜੇ ਜੰਜ਼ੀਰਾਂ ਵਿਚ ਜਕੜੇ ਹੋਏ ਰਹਿੰਦੇ ਸਨ।
هَٰذَا عَطَاؤُنَا فَامْنُنْ أَوْ أَمْسِكْ بِغَيْرِ حِسَابٍ (39)
ਇਹ ਸਾਡਾ ਕੀਤਾ ਹੋਇਆ ਉਪਕਾਰ ਹੈ ਤਾਂ ਚਾਹੇ ਬੇਹਿਸਾਬ ਇਸ ਨੂੰ ਦੇਵੋ ਜਾਂ ਰੋਕੋ।
وَإِنَّ لَهُ عِندَنَا لَزُلْفَىٰ وَحُسْنَ مَآبٍ (40)
ਅਤੇ ਉਸ ਲਈ ਸਾਡੇ ਨੇੜੇ ਸਥਾਨ ਹੈ ਅਤੇ ਬਹੁਤ ਸੋਹਣੀ ਸਲਾਮ।
وَاذْكُرْ عَبْدَنَا أَيُّوبَ إِذْ نَادَىٰ رَبَّهُ أَنِّي مَسَّنِيَ الشَّيْطَانُ بِنُصْبٍ وَعَذَابٍ (41)
ਅਤੇ ਸਾਡੇ ਬੰਦੇ ਅੱਯੂਬ਼ ਨੂੰ ਯਾਦ ਕਰੋਂ ਜਦੋਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਸ਼ੈਤਾਨ ਨੇ ਮੈਨੂੰ ਦੁੱਖ ਅਤੇ ਆਫ਼ਤ ਵਿਚ ਪਾ ਦਿੱਤਾ ਹੈ।
ارْكُضْ بِرِجْلِكَ ۖ هَٰذَا مُغْتَسَلٌ بَارِدٌ وَشَرَابٌ (42)
ਆਪਣਾ ਪੈਰ ਮਾਰੋ। ਇਹ ਠੰਡਾ ਪਾਣੀ ਹੈ ਇਸ਼ਨਾਨ ਲਈ ਅਤੇ ਪੀਣ ਲਈ।
وَوَهَبْنَا لَهُ أَهْلَهُ وَمِثْلَهُم مَّعَهُمْ رَحْمَةً مِّنَّا وَذِكْرَىٰ لِأُولِي الْأَلْبَابِ (43)
ਅਤੇ ਅਸੀਂ ਉਸ ਨੂੰ ਉਸ ਦਾ ਪਰਿਵਾਰ ਪ੍ਰਦਾਨ ਕੀਤਾ ਅਤੇ ਆਪਣੇ ਵੱਲੋਂ ਉਨ੍ਹਾਂ ਬੁੱਧੀ ਵਾਲਿਆਂ ਲਈ ਰਹਿਮਤ ਅਤੇ ਉਪਕਾਰ ਦੇ ਰੂਪ ਵਿਚ ਹੋਰ ਵੀ ਸ਼ਹੁਤ ਕੂਝ ਬਖਸ਼ਿਸ਼ ਕੀਤਾ।
وَخُذْ بِيَدِكَ ضِغْثًا فَاضْرِب بِّهِ وَلَا تَحْنَثْ ۗ إِنَّا وَجَدْنَاهُ صَابِرًا ۚ نِّعْمَ الْعَبْدُ ۖ إِنَّهُ أَوَّابٌ (44)
ਅਤੇ ਆਪਣੇ ਹੱਕਾਂ ਵਿਚ ਸੀਖਾਂ ਦਾ ਇੱਕ ਗੁੱਛਾ (ਝਾੜੂ) ਲਵੋ ਅਤੇ ਉਸ ਨਾਲ ਮਾਰੋਂ ਅਤੇ ਸਹੁੰ ਨਾ ਤੋੜੋ। ਬੇਸ਼ੱਕ ਅਸੀਂ ਉਸ ਨੂੰ ਧੀਰਜ ਵਾਲਾ ਪਾਇਆ, ਉਹ ਬਹੁਤ ਸੋਹਣਾ ਬੰਦਾ ਸੀ ਆਪਣੇ ਰੱਬ ਵੱਲ ਝੂਕਣ ਵਾਲਾ।
وَاذْكُرْ عِبَادَنَا إِبْرَاهِيمَ وَإِسْحَاقَ وَيَعْقُوبَ أُولِي الْأَيْدِي وَالْأَبْصَارِ (45)
ਅਤੇ ਹੇ ਸਾਡੇ ਬੰਦਿਓ! ਇਬਰਾਹੀਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰੋ, ਉਹ ਹੱਥਾਂ ਅਤੇ ਅੱਖਾਂ ਵਾਲੇ ਸਨ।
إِنَّا أَخْلَصْنَاهُم بِخَالِصَةٍ ذِكْرَى الدَّارِ (46)
ਅਸੀਂ ਉਨ੍ਹਾਂ ਨੂੰ ਇੱਕ ਵਿਸ਼ੇਸ਼ ਗੱਲ ਦੇ ਨਾਲ ਖਾਸ ਬਣਾਇਆ ਕਿ ਉਹ ਪ੍ਰਲੋਕ ਦੇ ਘਰ ਦੀ ਯਾਦ ਤੋਂ ਸੱਖਣਾ ਸੀ।
وَإِنَّهُمْ عِندَنَا لَمِنَ الْمُصْطَفَيْنَ الْأَخْيَارِ (47)
ਅਤੇ ਉਹ ਸਾਡੇ ਇੱਥੇ ਚੁਣੇ ਹੋਏ ਨੇਕ ਲੋਕਾਂ ਵਿਚੋਂ ਹੈ।
وَاذْكُرْ إِسْمَاعِيلَ وَالْيَسَعَ وَذَا الْكِفْلِ ۖ وَكُلٌّ مِّنَ الْأَخْيَارِ (48)
ਅਤੇ ਇਸਮਾਈਲ ਅਤੇ ਅਲ-ਯਸਾਅ ਅਤੇ ਜ਼ੂਲਕਿਫ਼ਲ ਨੂੰ ਯਾਦ ਕਰੋਂ। ਸਾਰੇ ਨੇਕ ਲੋਕਾਂ ਵਿਚੋਂ ਸਨ।
هَٰذَا ذِكْرٌ ۚ وَإِنَّ لِلْمُتَّقِينَ لَحُسْنَ مَآبٍ (49)
ਇਹ ਉਪਦੇਸ਼ ਹੈ, ਬੇਸ਼ੱਕ ਅੱਲਾਹ ਤੋਂ ਡਰਣ ਵਾਲਿਆਂ ਲਈ ਚੰਗਾ ਟਿਕਾਣਾ ਹੈ।
جَنَّاتِ عَدْنٍ مُّفَتَّحَةً لَّهُمُ الْأَبْوَابُ (50)
ਹਮੇਸ਼ਾਂ ਲਈ ਬਾਗ਼ ਹੋਣਗੇ ਜਿਨ੍ਹਾਂ ਦੇ ਦਰਵਾਜ਼ੇ ਇਨ੍ਹਾਂ ਲਈ ਖੁੱਲ੍ਹੇ ਰਹਿਣਗੇ।
مُتَّكِئِينَ فِيهَا يَدْعُونَ فِيهَا بِفَاكِهَةٍ كَثِيرَةٍ وَشَرَابٍ (51)
ਇਹ ਉਨ੍ਹਾਂ ਵਿਚ ਸਰ੍ਹਾਣਾ ਲਗਾ ਕੇ ਬੈਠੇ ਹੋਣਗੇ। ਅਤੇ ਬਹੁਤ ਸਾਰੇ ਫ਼ਲ ਅਤੇ ਪੀਣ ਵਾਲੇ ਪਦਾਰਥ ਮੰਗਦੇ ਹੋਣਗੇ।
۞ وَعِندَهُمْ قَاصِرَاتُ الطَّرْفِ أَتْرَابٌ (52)
ਉਨ੍ਹਾਂ ਦੇ ਕੋਲ ਸ਼ਰਮੀਲੀਆਂ ਅਤੇ ਬਰਾਬਰ ਉਮਰ ਦੀਆਂ ਪਤਨੀਆਂ ਹੋਣਗੀਆਂ।
هَٰذَا مَا تُوعَدُونَ لِيَوْمِ الْحِسَابِ (53)
ਇਹ ਹੈ, ਉਹ ਚੀਜ਼ ਜਿਸ ਦਾ ਤੁਹਾਡੇ ਨਾਲ ਹਿਸਾਬ ਦੇ ਦਿਨ ਆਉਣ ਤੇ ਵਾਅਦਾ ਕੀਤਾ ਜਾਂਦਾ ਹੈ।
إِنَّ هَٰذَا لَرِزْقُنَا مَا لَهُ مِن نَّفَادٍ (54)
ਇਹ ਸਾਡੀ ਰੋਜ਼ੀ ਹੈ ਜਿਹੜੀ ਕਦੇ ਖ਼ਤਮ ਨਹੀਂ ਹੋਣ ਵਾਲੀ।
هَٰذَا ۚ وَإِنَّ لِلطَّاغِينَ لَشَرَّ مَآبٍ (55)
ਇਹ ਗੱਲ ਹੋ ਚੁੱਕੀ ਅਤੇ ਵਿਦਰੋਹੀਆਂ ਲਈ ਬੁਰਾ ਟਿਕਾਣਾ ਹੈ।
جَهَنَّمَ يَصْلَوْنَهَا فَبِئْسَ الْمِهَادُ (56)
ਨਰਕ, ਉਹ ਉਸ ਵਿਚ ਦਾਖਲ ਹੋਣਗੇ ਤਾਂ ਕਿਹੋ ਜਿਹਾ ਇਹ ਬੁਰਾ ਸਥਾਨ ਹੈ।
هَٰذَا فَلْيَذُوقُوهُ حَمِيمٌ وَغَسَّاقٌ (57)
ਇਥੇ ਖੌਲ੍ਹਦਾ ਹੋਇਆ ਪਾਣੀ ਅਤੇ ਪੀਕ (ਰਾਧ) ਹੈ, ਤਾਂ ਹੁਣ ਇਹ ਲੋਕ ਇਸ ਨੂੰ ਚਖਣਗੇ।
وَآخَرُ مِن شَكْلِهِ أَزْوَاجٌ (58)
ਅਤੇ ਇਸ ਤਰ੍ਹਾਂ ਦੀਆਂ ਦੂਸਰੀਆਂ ਹੋਰ ਵੀ ਵਸਤੂਆਂ ਹੋਣਗੀਆਂ।
هَٰذَا فَوْجٌ مُّقْتَحِمٌ مَّعَكُمْ ۖ لَا مَرْحَبًا بِهِمْ ۚ إِنَّهُمْ صَالُو النَّارِ (59)
ਇਹ ਇੱਕ ਜੋ ਫੌਜ ਤੁਹਾਡੇ ਵਿਚ ਦਾਖ਼ਿਲ ਹੋ ਰਹੀ ਹੈ, ਉਸ ਲਈ ਕੋਈ ਸਵਾਗਤ ਨਹੀਂ ਉਹ ਅੱਗ ਵਿਚ ਪੈਣ ਵਾਲੇ ਹਨ।
قَالُوا بَلْ أَنتُمْ لَا مَرْحَبًا بِكُمْ ۖ أَنتُمْ قَدَّمْتُمُوهُ لَنَا ۖ فَبِئْسَ الْقَرَارُ (60)
ਉਹ ਕਹਿਣਗੇ ਸਗੋਂ ਤੁਸੀਂ, ਤੁਹਾਡੇ ਲਈ ਕੋਈ ਸਵਾਗਤ ਨਹੀਂ'। ਤੁਸੀ' ਤਾਂ ਇਹ ਸਾਡੇ ਸਾਹਮਣੇ ਲਿਆਏ ਹੋ ਤਾਂ ਕਿਹੋ ਜਿਹਾ ਮਾੜਾ ਟਿਕਾਣਾ ਹੈ ਇਹ।
قَالُوا رَبَّنَا مَن قَدَّمَ لَنَا هَٰذَا فَزِدْهُ عَذَابًا ضِعْفًا فِي النَّارِ (61)
ਉਹ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਜਿਹੜਾ ਬੰਦਾ ਇਸ ਨੂੰ ਸਾਡੇ ਸਾਹਮਣੇ ਲਿਆਇਆ। ਉਸ ਨੂੰ ਤੂੰ ਨਰਕ ਵਿਚ ਦੁਗਣੀ ਸਜ਼ਾ ਦੇ।
وَقَالُوا مَا لَنَا لَا نَرَىٰ رِجَالًا كُنَّا نَعُدُّهُم مِّنَ الْأَشْرَارِ (62)
ਅਤੇ ਉਹ ਕਹਿਣਗੇ ਕੀ ਗੱਲ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਇੱਥੇ ਨਹੀਂ ਦੇਖ ਰਹੇ ਜਿਨ੍ਹਾਂ ਨੂੰ ਅਸੀਂ ਬੁਰੇ ਲੋਕਾਂ ਵਿਚ ਗਿਣਿਆ ਕਰਦੇ ਸੀ।
أَتَّخَذْنَاهُمْ سِخْرِيًّا أَمْ زَاغَتْ عَنْهُمُ الْأَبْصَارُ (63)
ਕੀ ਅਸੀਂ ਉਨ੍ਹਾਂ ਦਾ ਮਜ਼ਾਕ ਬਣਾ ਲਿਆ ਸੀ ਜਾਂ ਉਨ੍ਹਾਂ ਤੋਂ ਨਜ਼ਰਾਂ ਚੁੱਕ ਰਹੀਆਂ ਹਨ।
إِنَّ ذَٰلِكَ لَحَقٌّ تَخَاصُمُ أَهْلِ النَّارِ (64)
ਬੇਸ਼ੱਕ ਇਹ ਗੱਲ ਸੱਚੀ ਹੈ ਨਰਕ ਵਾਲਿਆਂ ਦਾ ਆਪਿਸ ਵਿਚ ਝਗੜਨਾ।
قُلْ إِنَّمَا أَنَا مُنذِرٌ ۖ وَمَا مِنْ إِلَٰهٍ إِلَّا اللَّهُ الْوَاحِدُ الْقَهَّارُ (65)
ਆਖੋ, ਕਿ ਮੈਂ ਤਾਂ ਇੱਕ ਡਰਾਉਣ ਵਾਲਾ ਹਾਂ ਹੋਰ ਕੋਈ ਪੂਜਣਯੋਗ ਨਹੀਂ, ਪਰੰਤੂ ਇੱਕ ਅੱਲਾਹ ਜ਼ੋਰਾਵਾਰ ਤੋਂ' ਬਿਨ੍ਹਾਂ।
رَبُّ السَّمَاوَاتِ وَالْأَرْضِ وَمَا بَيْنَهُمَا الْعَزِيزُ الْغَفَّارُ (66)
ਉਹ ਪਾਲਣਹਾਰ ਹੈ, ਆਕਾਸ਼ਾਂ, ਧਰਤੀ ਅਤੇ ਉਨ੍ਹਾਂ ਚੀਜ਼ਾਂ ਦਾ ਜਿਹੜੀਆਂ ਇਨ੍ਹਾਂ ਦੇ ਵਿਚਕਾਰ ਹਨ। ਉਹ ਤਾਕਤਵਰ ਅਤੇ ਮੁਆਫ਼ ਕਰਨ ਵਾਲਾ ਹੈ।
قُلْ هُوَ نَبَأٌ عَظِيمٌ (67)
ਆਖੋ, ਕਿ ਇਹ ਇੱਕ ਵੱਡੀ ਖ਼ਬਰ ਹੈ।
أَنتُمْ عَنْهُ مُعْرِضُونَ (68)
ਜਿਸ ਤੋਂ ਤੁਸੀਂ ਆਸਾਵਧਾਨ ਹੋ ਰਹੇ ਹੋ।
مَا كَانَ لِيَ مِنْ عِلْمٍ بِالْمَلَإِ الْأَعْلَىٰ إِذْ يَخْتَصِمُونَ (69)
ਮੈਨੂੰ ਪ੍ਰਲੋਕ ਦੀ ਕੁਝ ਵੀ ਖ਼ਬਰ ਨਹੀਂ ਸੀ ਜਦੋਂ ਕਿ ਉਹ ਆਪਿਸ ਵਿਚ ਝਗੜਾ ਕਰ ਰਹੇ ਸਨ।
إِن يُوحَىٰ إِلَيَّ إِلَّا أَنَّمَا أَنَا نَذِيرٌ مُّبِينٌ (70)
ਮੇਰੇ ਕੋਲ ਤਾਂ ਵਹੀ ਸਿਰਫ਼ ਇਸ ਲਈ ਆਉਂਦੀ ਹੈ ਕਿ ਮੈਂ ਇੱਕ ਸਪੱਸ਼ਟ ਡਰਾਉਣ ਵਾਲਾ ਹਾਂ।
إِذْ قَالَ رَبُّكَ لِلْمَلَائِكَةِ إِنِّي خَالِقٌ بَشَرًا مِّن طِينٍ (71)
ਜਦੋਂ' ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਕਿਹਾ, ਕਿ ਮੈਂ ਮਿੱਟੀ ਤੋਂ ਇੱਕ ਮਨੁੱਖ ਬਣਾਉਣ ਵਾਲਾ ਹਾਂ।
فَإِذَا سَوَّيْتُهُ وَنَفَخْتُ فِيهِ مِن رُّوحِي فَقَعُوا لَهُ سَاجِدِينَ (72)
ਫਿਰ ਜਦੋਂ ਮੈਂ ਉਸ ਨੂੰ ਠੀਕ ਕਰ ਲਵਾਂ ਅਤੇ ਉਸ ਵਿਚ ਆਪਣੀ ਆਤਮਾ ਫੂਕ ਦੇਵਾਂ ਤਾਂ ਤੁਸੀਂ ਉਸ ਦੇ ਅੱਗੇ ਸਿਜਦੇ ਵਿਚ ਲੰਮੇ ਪੈ ਜਾਣਾ।
فَسَجَدَ الْمَلَائِكَةُ كُلُّهُمْ أَجْمَعُونَ (73)
ਸੋ ਸਾਰੇ ਫ਼ਰਿਸ਼ਤਿਆਂ ਨੇ ਸਿਜਦਾ ਕੀਤਾ।
إِلَّا إِبْلِيسَ اسْتَكْبَرَ وَكَانَ مِنَ الْكَافِرِينَ (74)
ਪਰੰਤੂ ਇਬਲੀਸ ਨੇ ਹੰਕਾਰ ਕੀਤਾ ਅਤੇ ਉਹ ਅਵੱਗਿਆ ਕਰਨ ਵਾਲਿਆਂ ਵਿਚੋਂ ਹੋ ਗਿਆ।
قَالَ يَا إِبْلِيسُ مَا مَنَعَكَ أَن تَسْجُدَ لِمَا خَلَقْتُ بِيَدَيَّ ۖ أَسْتَكْبَرْتَ أَمْ كُنتَ مِنَ الْعَالِينَ (75)
ਫ਼ਰਮਾਇਆ ਕਿ ਹੇ ਇਬਲੀਸ! ਤੈਨੂੰ ਕਿਸ ਚੀਜ਼ ਨੇ ਰੋਕ ਦਿੱਤਾ ਹੈ ਕਿ ਤੂੰ ਇਸ ਨੂੰ ਸਿਜਦਾ ਨਹੀਂ ਕੀਤਾ, ਜਿਸ ਨੂੰ ਮੈਂ ਆਪਣੇ ਦੋਵਾਂ ਹੱਥਾਂ ਨਾਲ ਬਣਾਇਆ। ਇਹ ਤੂੰ ਹੰਕਾਰ ਕੀਤਾ ਹੈ ਜਾਂ ਤੂੰ ਵੱਡੇ ਦਰਜੇ ਵਾਲਿਆਂ ਵਿਚੋਂ ਸਮਝਦਾ ਹੈ।
قَالَ أَنَا خَيْرٌ مِّنْهُ ۖ خَلَقْتَنِي مِن نَّارٍ وَخَلَقْتَهُ مِن طِينٍ (76)
ਉਸ ਨੇ ਆਖਿਆ ਕਿ ਮੈਂ ਆਦਮ ਤੋਂ ਉੱਤਮ ਹਾਂ। ਤੂੰ ਮੈਨੂੰ ਅੱਗ ਅਤੇ ਇਸ ਨੂੰ ਮਿੱਟੀ ਤੋਂ ਪੈਦਾ ਕੀਤਾ ਹੈ।
قَالَ فَاخْرُجْ مِنْهَا فَإِنَّكَ رَجِيمٌ (77)
ਫ਼ਰਮਾਇਆ ਕਿ ਤੂੰ ਇੱਥੋਂ ਨਿਕਲ ਜਾ ਕਿਉਂਕਿ ਤੂੰ ਫਿਟਕਾਰਿਆ ਹੋਇਆ ਹੈਂ।
وَإِنَّ عَلَيْكَ لَعْنَتِي إِلَىٰ يَوْمِ الدِّينِ (78)
ਅਤੇ ਤੇਰੇ ਉੱਪਰ ਬਦਲੇ ਦੇ ਦਿਨ ਤੱਕ ਮੇਰੇ ਵੱਲੋਂ ਲਾਹਣਤ ਹੈ।
قَالَ رَبِّ فَأَنظِرْنِي إِلَىٰ يَوْمِ يُبْعَثُونَ (79)
ਇਬਲੀਸ ਨੇ ਕਿਹਾ ਕਿ ਹੇ ਮੇਰੇ ਪਾਲਣਹਾਰ! ਮੈਨੂੰ ਉਸ ਦਿਨ ਤੱਕ ਮੌਕਾ ਦੇ ਜਦੋਂ ਲੋਕ ਫਿਰ ਚੁੱਕੇ ਜਾਣਗੇ।
قَالَ فَإِنَّكَ مِنَ الْمُنظَرِينَ (80)
ਫ਼ਰਮਾਇਆ ਕਿ ਤੈਨੂੰ ਮੌਕਾ ਦਿੱਤਾ ਗਿਆ।
إِلَىٰ يَوْمِ الْوَقْتِ الْمَعْلُومِ (81)
ਇੱਕ ਮਿੱਥੇ ਹੋਏ ਸਮੇਂ ਤੱਕ
قَالَ فَبِعِزَّتِكَ لَأُغْوِيَنَّهُمْ أَجْمَعِينَ (82)
ਉਸ ਨੇ ਆਖਿਆ ਕਿ ਤੇਰੇ ਸਨਮਾਨ ਦੀ ਸਹੁੰ ਮੈਂ ਉਨ੍ਹਾਂ ਸਾਰਿਆਂ ਨੂੰ ਭਟਕਾ ਕੇ ਰਹਾਂਗਾ।
إِلَّا عِبَادَكَ مِنْهُمُ الْمُخْلَصِينَ (83)
ਸ਼ਿਲ੍ਹਾਂ ਤੇਰੇ ਉਨ੍ਹਾਂ ਬੰਦਿਆਂ ਦੇ ਜਿਨ੍ਹਾਂ ਨੰ ਤੂੰ ਪਵਿੱਤਰ ਕਰ ਲਿਆ ਹੈ।
قَالَ فَالْحَقُّ وَالْحَقَّ أَقُولُ (84)
ਫ਼ਰਮਾਇਆ ਤਾਂ ਸੱਚਾਈ ਇਹ ਹੈ ਅਤੇ ਮੈਂ' ਸੱਚ ਹੀਂ ਕਹਿੰਦਾ ਹਾਂ।
لَأَمْلَأَنَّ جَهَنَّمَ مِنكَ وَمِمَّن تَبِعَكَ مِنْهُمْ أَجْمَعِينَ (85)
ਕਿ ਮੈਂ ਨਰਕ ਨੂੰ ਤੈਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਭਰ ਦੇਵਾਂਗਾ ਜਿਹੜੇ ਉਨ੍ਹਾਂ ਵਿਚੋਂ ਤੇਰਾ ਪਾਲਣ ਕਰਨਗੇ।
قُلْ مَا أَسْأَلُكُمْ عَلَيْهِ مِنْ أَجْرٍ وَمَا أَنَا مِنَ الْمُتَكَلِّفِينَ (86)
ਆਖੋ, ਕਿ ਮੈਂ ਇਸ ਲਈ ਤੇਰੇ ਤੋਂ ਕੋਈ ਬਦਲਾ ਨਹੀਂ ਮੰਗਦਾ ਅਤੇ ਨਾ ਹੀ ਮੈਂ ਸੰਕੋਚ ਕਰਨ ਵਾਲਿਆਂ ਵਿਚੋਂ ਹਾਂ।
إِنْ هُوَ إِلَّا ذِكْرٌ لِّلْعَالَمِينَ (87)
ਇਹ ਤਾਂ ਸਿਰਫ਼ ਸੰਸਾਰ ਵਾਲਿਆਂ ਲਈ ਇੱਕ ਉਪਦੇਸ਼ ਹੈ।
وَلَتَعْلَمُنَّ نَبَأَهُ بَعْدَ حِينٍ (88)
ਅਤੇ ਤੁਸੀਂ ਜਲਦੀ ਹੀਂ ਉਸ ਦੀ ਦਿੱਤੀ ਖ਼ਬਰ ਨੂੰ ਸਮਝ ਲਵੌਗੇ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas