×

Surah Az-Zukhruf in Panjabi

Quran Panjabi ⮕ Surah Zukhruf

Translation of the Meanings of Surah Zukhruf in Panjabi - البنجابية

The Quran in Panjabi - Surah Zukhruf translated into Panjabi, Surah Az-Zukhruf in Panjabi. We provide accurate translation of Surah Zukhruf in Panjabi - البنجابية, Verses 89 - Surah Number 43 - Page 489.

بسم الله الرحمن الرحيم

حم (1)
ਹਾ. ਮੀਮ
وَالْكِتَابِ الْمُبِينِ (2)
ਸਨੂੰ ਹੈ ਇਸ ਰੌਸ਼ਨਮਈ ਕਿਤਾਬ ਦੀ। ਅਸੀਂ ਇਸ
إِنَّا جَعَلْنَاهُ قُرْآنًا عَرَبِيًّا لَّعَلَّكُمْ تَعْقِلُونَ (3)
ਨੂੰ ਅਰਬੀ ਭਾਸ਼ਾ ਦਾ ਕੁਰਆਨ ਬਣਾਇਆ ਤਾਂ ਕਿ ਤੁਸੀਂ ਸਮਝ ਸਕੋ।
وَإِنَّهُ فِي أُمِّ الْكِتَابِ لَدَيْنَا لَعَلِيٌّ حَكِيمٌ (4)
ਬੇਸ਼ੱਕ ਇਹ ਮੂਲ ਕਿਤਾਬ (ਲੋਹੇ-ਏ-ਮਹਿਫੂਜ਼) ਵਿਚ ਸਾਡੇ ਕੋਲ (ਲਿਖੀ) ਹੈ। ਉੱਚੀ ਅਤੇ ਬਿਬੇਕਪੂਰਨ ਹੈ।
أَفَنَضْرِبُ عَنكُمُ الذِّكْرَ صَفْحًا أَن كُنتُمْ قَوْمًا مُّسْرِفِينَ (5)
ਕੀ ਅਸੀਂ ਤੁਹਾਡੇ ਮਾਰਗ ਦਰਸ਼ਨ ਵਿਚ ਇਸ ਲਈ ਅਣਦੇਖੀ ਕਰ ਲਵਾਂਗੇ, ਕਿ ਤੁਸੀਂ` ਹੱਦਾਂ ਦਾ ਉਲੰਘਣ ਕਰਨ ਵਾਲੇ ਹੋਵੋ।
وَكَمْ أَرْسَلْنَا مِن نَّبِيٍّ فِي الْأَوَّلِينَ (6)
ਅਤੇ ਅਸੀਂ ਪਿਛਲੇ ਲੋਕਾਂ ਵਿਚਕਾਰ ਕਿੰਨੇ ਨਬੀ ਭੇਜੇ
وَمَا يَأْتِيهِم مِّن نَّبِيٍّ إِلَّا كَانُوا بِهِ يَسْتَهْزِئُونَ (7)
ਅਤੇ ਅਸੀਂ (ਅਜਿਹਾ) ਕੋਈ ਨਬੀ ਨਹੀਂ ਆਇਆ, ਜਿਸ ਦਾ ਉਨ੍ਹਾਂ ਨੇ ਮਜ਼ਾਕ ਨਾ ਉਡਾਇਆ ਹੋਵੇ।
فَأَهْلَكْنَا أَشَدَّ مِنْهُم بَطْشًا وَمَضَىٰ مَثَلُ الْأَوَّلِينَ (8)
ਫਿਰ ਜਿਹੜੇ ਲੋਕ ਇਸ ਤੋਂ ਜ਼ਿਆਦਾ ਤਾਕਤਵਰ ਸੀ, ਉਨ੍ਹਾਂ ਨੂੰ ਅਸੀਂ ਨਸ਼ਟ ਕਰ ਦਿੱਤਾ। ਅਤੇ ਪਹਿਲੇ ਲੋਕਾਂ ਦੀਆਂ ਮਿਸਾਲਾਂ ਗੁਜ਼ਰ ਚੁੱਕੀਆਂ ਹਨ।
وَلَئِن سَأَلْتَهُم مَّنْ خَلَقَ السَّمَاوَاتِ وَالْأَرْضَ لَيَقُولُنَّ خَلَقَهُنَّ الْعَزِيزُ الْعَلِيمُ (9)
ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋਂ ਕਿ ਆਕਾਸ਼ਾਂ ਅਤੇ ਧਰਤੀ ਨੂੰ ਕਿਸ ਨੇ ਬਣਾਇਆ ਹੈ ਤਾਂ ਉਹ ਜ਼ਰੂਰ ਆਖਣਗੇ ਕਿ ਇਨ੍ਹਾਂ ਨੂੰ ਤਾਕਤਵਰ ਅਤੇ ਜਾਣਨ ਵਾਲੇ ਨੇ ਬਣਾਇਆ।
الَّذِي جَعَلَ لَكُمُ الْأَرْضَ مَهْدًا وَجَعَلَ لَكُمْ فِيهَا سُبُلًا لَّعَلَّكُمْ تَهْتَدُونَ (10)
ਜਿਸ ਨੇ ਤੁਹਾਡੇ ਲਈ ਧਰਤੀ ਨੂੰ ਫਰਸ਼ ਬਣਾਇਆ ਅਤੇ ਉਸ ਵਿਚ ਤੁਹਾਡੇ ਲਈ ਰਾਹ ਬਣਾਏ, ਤਾਂ ਕਿ ਤੁਸੀਂ ਰਾਹ ਦੇਖੋ।
وَالَّذِي نَزَّلَ مِنَ السَّمَاءِ مَاءً بِقَدَرٍ فَأَنشَرْنَا بِهِ بَلْدَةً مَّيْتًا ۚ كَذَٰلِكَ تُخْرَجُونَ (11)
ਅਤੇ ਜਿਸ ਨੇ ਇੱਕ ਅੰਦਾਜ਼ੇ ਅਨੁਸਾਰ ਜ਼ਮੀਨ ਵਿਚੋਂ ਪਾਣੀ ਉਤਾਰਿਆ, ਫਿਰ ਅਸੀਂ ਉਸ ਨਾਲ ਮਰੀ ਹੋਈ (ਬੰਜਰ) ਧਰਤੀ ਨੂੰ ਜੀਵਤ (ਹਰੀ-ਭਰੀ) ਕਰ ਦਿੱਤਾ। ਇਸ ਤਰਾਂ ਤੁਸੀਂ ਕੱਢੇ ਜਾਵੋਗੇ।
وَالَّذِي خَلَقَ الْأَزْوَاجَ كُلَّهَا وَجَعَلَ لَكُم مِّنَ الْفُلْكِ وَالْأَنْعَامِ مَا تَرْكَبُونَ (12)
ਅਤੇ ਜਿਸ ਨੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਅਤੇ ਤੁਹਾਡੇ ਲਈ ਉਹ ਬੇੜੀਆਂ ਅਤੇ ਪਸ਼ੂ ਬਣਾਏ, ਜਿਨ੍ਹਾਂ ਤੇ ਤੁਸੀਂ ਸਵਾਰੀ ਕਰਦੇ ਹੋ।
لِتَسْتَوُوا عَلَىٰ ظُهُورِهِ ثُمَّ تَذْكُرُوا نِعْمَةَ رَبِّكُمْ إِذَا اسْتَوَيْتُمْ عَلَيْهِ وَتَقُولُوا سُبْحَانَ الَّذِي سَخَّرَ لَنَا هَٰذَا وَمَا كُنَّا لَهُ مُقْرِنِينَ (13)
ਤਾਂ ਕਿ ਤੁਸੀਂ ਉਨ੍ਹਾਂ ਦੀਆਂ ਪਿੱਠਾਂ ਤੇ ਚੜ੍ਹਕੇ ਬੈਠੋਂ। ਫਿਰ ਤੁਸੀਂ ਆਪਣੇ ਰੱਬ ਦੀ ਨਿਅਮਤ ਨੂੰ ਯਾਦ ਕਰੋਂ। ਜਦੋਂ ਤੁਸੀਂ ਉਨ੍ਹਾਂ ਤੇ ਸਵਾਰੀ ਕਰੋਂ। ਅਤੇ ਆਪੋ, ਕਿ ਪਵਿੱਤਰ ਹੈ ਉਹ ਜਿਸ ਨੇ ਇਨ੍ਹਾਂ ਚੀਜ਼ਾਂ ਨੂੰ ਸਾਡੇ ਵੱਸ ਵਿਚ ਕਰ ਦਿੱਤਾ। ਅਤੇ ਇਨ੍ਹਾਂ ਨੂੰ ਵੱਸ ਵਿਚ ਕਰਨ ਦੀ ਤਾਕਤ ਸਾਡੇ ਵਿਚ ਨਹੀਂ ਸੀ।
وَإِنَّا إِلَىٰ رَبِّنَا لَمُنقَلِبُونَ (14)
ਅਤੇ ਬੇਸ਼ੱਕ ਅਸੀਂ ਆਪਣੇ ਰੱਬ ਵੱਲ ਵਾਪਿਸ ਮੁੜਨ ਵਾਲੇ ਹਾਂ।
وَجَعَلُوا لَهُ مِنْ عِبَادِهِ جُزْءًا ۚ إِنَّ الْإِنسَانَ لَكَفُورٌ مُّبِينٌ (15)
ਅਤੇ ਉਨ੍ਹਾਂ ਲੋਕਾਂ ਨੇ ਅੱਲਾਹ ਦੇ ਬੰਦਿਆਂ ਵਿਚੋਂ ਉਸ ਲਈ ਅੰਸ਼ (ਸੰਤਾਨ) ਨਿਸ਼ਚਿਤ ਕੀਤਾ। ਬੇਸ਼ੱਕ ਮਨੁੱਖ ਸਪੱਸ਼ਟ ਨਾ-ਸ਼ੁਕਰਾ ਹੈ।
أَمِ اتَّخَذَ مِمَّا يَخْلُقُ بَنَاتٍ وَأَصْفَاكُم بِالْبَنِينَ (16)
ਕੀ ਅੱਲਾਹ ਨੇ ਆਪਣੀ ਸਿਰਜਣਾ ਵਿਚ ਬੇਟੀਆਂ ਪਸੰਦ ਕੀਤੀਆਂ ਅਤੇ ਤੁਹਾਨੂੰ ਪੁੱਤਰਾਂ ਨਾਲ ਨਵਾਜ਼ਿਆ ਕੀਤਾ।
وَإِذَا بُشِّرَ أَحَدُهُم بِمَا ضَرَبَ لِلرَّحْمَٰنِ مَثَلًا ظَلَّ وَجْهُهُ مُسْوَدًّا وَهُوَ كَظِيمٌ (17)
ਅਤੇ ਜਦੋਂ ਉਨ੍ਹਾਂ ਵਿਚੋਂ ਕਿਸੇ ਨੂੰ ਉਸ ਚੀਜ਼ ਦੀ ਖ਼ਬਰ ਦਿੱਤੀ ਜਾਂਦੀ ਹੈ। ਜਿਸ ਨੂੰ ਉਹ ਰਹਿਮਾਨ ਲਈ ਬਿਆਨ ਕਰਦਾ ਹੈ। ਤਾਂ ਉਸ ਦਾ ਚਿਹਰਾ ਕਾਲਾ ਪੈ ਜਾਂਦਾ ਹੈ। ਅਤੇ ਉਹ ਦੁੱਖ ਨਾਲ ਭਰ ਜਾਂਦਾ ਹੈ।
أَوَمَن يُنَشَّأُ فِي الْحِلْيَةِ وَهُوَ فِي الْخِصَامِ غَيْرُ مُبِينٍ (18)
ਕੀ ਉਹ ਜਿਹੜੀ ਹਾਰਾਂ ਸਿੰਗਾਰਾਂ ਨਾਲ ਪਲੀ ਹੋਵੇ ਅਤੇ ਲੜਾਈ ਵੇਲੇ ਗੱਲ ਨਾ ਕਰ ਸਕੇ।
وَجَعَلُوا الْمَلَائِكَةَ الَّذِينَ هُمْ عِبَادُ الرَّحْمَٰنِ إِنَاثًا ۚ أَشَهِدُوا خَلْقَهُمْ ۚ سَتُكْتَبُ شَهَادَتُهُمْ وَيُسْأَلُونَ (19)
ਅਤੇ ਫ਼ਰਿਸ਼ਤੇ ਜਿਹੜੇ ਰਹਿਮਾਨ ਦੇ ਆਦਮੀ ਹਨ। ਉਨ੍ਹਾਂ ਨੂੰ ਉਨ੍ਹਾਂ ਨੇ ਔਰਤਾਂ ਘੋਸ਼ਿਤ ਕਰ ਰੱਖਿਆ ਹੈ। ਕੀ ਉਹ ਉਨ੍ਹਾਂ ਦੀ ਸਿਰਜਣਾ ਦੇ ਸਮੇ ਹਾਜ਼ਿਰ ਸਨ। ਉਨ੍ਹਾਂ ਦਾ ਇਹ ਦਾਵਾ ਲਿਖ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਪੁੱਛ ਹੋਵੇਗੀ।
وَقَالُوا لَوْ شَاءَ الرَّحْمَٰنُ مَا عَبَدْنَاهُم ۗ مَّا لَهُم بِذَٰلِكَ مِنْ عِلْمٍ ۖ إِنْ هُمْ إِلَّا يَخْرُصُونَ (20)
ਅਤੇ ਉਹ ਆਖਦੇ ਹਨ ਕਿ ਜੇਕਰ ਰਹਿਮਾਨ ਚਾਹੁੰਦਾ ਤਾਂ ਅਸੀਂ ਉਨ੍ਹਾਂ ਦੀ ਇਬਾਦਤ ਨਾ ਕਰਦੇ। ਉਨ੍ਹਾਂ ਨੂੰ ਇਸ ਦਾ ਕੋਈ ਗਿਆਨ ਨਹੀਂ'। ਉਹ ਸਿਰਫ਼ ਮਿਥੀਆਂ ਗੱਲ ਕਰ ਰਹੇ ਹਨ।
أَمْ آتَيْنَاهُمْ كِتَابًا مِّن قَبْلِهِ فَهُم بِهِ مُسْتَمْسِكُونَ (21)
ਕੀ ਅਸੀਂ ਇਨ੍ਹਾਂ ਨੂੰ ਇਸ ਤੋਂ ਪਹਿਲਾਂ ਕੋਈ ਕਿਤਾਬ ਦਿੱਤੀ ਹੈ। ਤਾਂ ਇਨ੍ਹਾਂ ਨੇ ਇਸ ਨੂੰ ਦ੍ਰਿੜਤਾ ਨਾਲ ਫੜ੍ਹ ਰੱਖਿਆ ਹੈ।
بَلْ قَالُوا إِنَّا وَجَدْنَا آبَاءَنَا عَلَىٰ أُمَّةٍ وَإِنَّا عَلَىٰ آثَارِهِم مُّهْتَدُونَ (22)
ਸਗੋਂ ਉਹ ਕਹਿੰਦੇ ਹਨ ਕਿ ਅਸੀਂ ਆਪਣੇ ਪਿਉ-ਦਾਢਿਆਂ ਨੂੰ ਇੱਕ ਰਾਹ ਤੇ ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਚੱਲ ਰਹੇ ਹਾਂ।
وَكَذَٰلِكَ مَا أَرْسَلْنَا مِن قَبْلِكَ فِي قَرْيَةٍ مِّن نَّذِيرٍ إِلَّا قَالَ مُتْرَفُوهَا إِنَّا وَجَدْنَا آبَاءَنَا عَلَىٰ أُمَّةٍ وَإِنَّا عَلَىٰ آثَارِهِم مُّقْتَدُونَ (23)
ਅਤੇ ਇਸੇ ਤਰਾਂ ਅਸੀਂ ਤੁਹਾਡੇ ਤੋਂ ਪਹਿਲਾਂ ਜਿਸ ਬਸਤੀ ਵਿਚ ਕੋਈ ਡਰਾਉਣ (ਸਾਵਧਾਨ ਕਰਨ) ਵਾਲਾ ਭੇਜਿਆ ਤਾਂ ਉਸ ਤੇ ਪਤਵੰਤਿਆਂ ਨੇ ਕਿਹਾ ਕਿ ਅਸੀਂ ਆਪਣੇ ਪਿਉ- ਵਾਦਿਆਂ ਨੂੰ ਇੱਕ ਰਾਹ ਤੇ (ਚਲਦੇ) ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਜਾ ਰਹੇ ਹਾਂ।
۞ قَالَ أَوَلَوْ جِئْتُكُم بِأَهْدَىٰ مِمَّا وَجَدتُّمْ عَلَيْهِ آبَاءَكُمْ ۖ قَالُوا إِنَّا بِمَا أُرْسِلْتُم بِهِ كَافِرُونَ (24)
ਨਜ਼ੀਰ (ਡਰਉਣ ਵਾਲਾ) ਨੇ ਆਖਿਆ, ਕਿ ਜੇਕਰ ਮੈਂ ਇਸ ਤੋਂ ਵੀ ਜ਼ਿਆਦਾ, ਜਿਸ ਉੱਤੇ ਤੁਸੀਂ ਆਪਣੇ ਪਿਉ ਦਾਦਿਆਂ ਨੂੰ ਚਲਦੇ ਦੇਖਿਆ ਹੈ, ਯੋਗ ਰਾਹ ਤੁਹਾਨੂੰ ਦਸਾਂ। ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਉਸ (ਉਪਦੇਸ਼) ਤੋਂ ਇਨਕਾਰ ਕਰਦੇ ਹਾਂ, ਜਿਹੜਾ ਤੁਹਾਨੂੰ ਦੇ ਕੇ ਭੇਜਿਆ ਗਿਆ ਹੈ।
فَانتَقَمْنَا مِنْهُمْ ۖ فَانظُرْ كَيْفَ كَانَ عَاقِبَةُ الْمُكَذِّبِينَ (25)
ਤਾਂ ਅਸੀਂ ਉਨ੍ਹਾਂ ਤੋਂ ਬਦਲਾ ਲਿਆ। ਸੋ ਦੇਖੋ ਕਿ ਇਨਕਾਰ ਕਰਨ ਵਾਲਿਆਂ ਦਾ ਕੀ ਹਸ਼ਰ ਹੋਇਆ।
وَإِذْ قَالَ إِبْرَاهِيمُ لِأَبِيهِ وَقَوْمِهِ إِنَّنِي بَرَاءٌ مِّمَّا تَعْبُدُونَ (26)
ਅਤੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਆਖਿਆ ਕਿ ਮੈ' ਉਨ੍ਹਾਂ ਚੀਜ਼ਾਂ ਤੋਂ ਮੁਕਤ ਹਾਂ, ਜਿਨ੍ਹਾਂ ਦੀ ਤੁਸੀਂ ਇਬਾਦਤ ਕਰਦੇ ਹੋ।
إِلَّا الَّذِي فَطَرَنِي فَإِنَّهُ سَيَهْدِينِ (27)
ਪਰੰਤੂ ਉਹ ਜਿਸ ਨੇ ਮੈਨੂੰ ਪੈਦਾ ਕੀਤਾ, ਬੇਸ਼ੱਕ ਉਹ ਮੇਰਾ ਮਾਰਗ ਦਰਸ਼ਨ ਕਰੇਗਾ।
وَجَعَلَهَا كَلِمَةً بَاقِيَةً فِي عَقِبِهِ لَعَلَّهُمْ يَرْجِعُونَ (28)
ਅਤੇ ਇਬਰਾਹੀਮ ਇਹ ਹੀ ਵਾਕ ਆਪਣੇ ਪਿੱਛੇ ਆਪਣੀ ਔਲਾਦ ਲਈ ਛੱਡ ਗਿਆ। ਤਾਂ ਕਿ ਉਹ ਉਸ ਵੱਲ ਵਾਪਿਸ ਆ ਜਾਣ।
بَلْ مَتَّعْتُ هَٰؤُلَاءِ وَآبَاءَهُمْ حَتَّىٰ جَاءَهُمُ الْحَقُّ وَرَسُولٌ مُّبِينٌ (29)
ਸਗੋਂ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦੁਨਿਆਵੀ ਸਮੱਗਰੀ ਪ੍ਰਦਾਨ ਕੀਤੀ। ਇਥੋਂ ਤੱਕ ਕਿ ਉਨ੍ਹਾਂ ਦੇ ਕੋਲ ਸੱਚ ਆਇਆ ਅਤੇ ਸਪੱਸ਼ਟ ਸੁਣਾ ਦੇਣ ਵਾਲਾ ਰਸੂਲ ਵੀ।
وَلَمَّا جَاءَهُمُ الْحَقُّ قَالُوا هَٰذَا سِحْرٌ وَإِنَّا بِهِ كَافِرُونَ (30)
ਅਤੇ ਜਦੋਂ ਉਨ੍ਹਾਂ ਦੇ ਕੋਲ ਸੱਚ ਆ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਜਾਦੂ ਹੈ ਅਤੇ ਅਸੀਂ ਇਸ ਤੋਂ ਇਨਕਾਰ ਕਰਦੇ ਹਾਂ।
وَقَالُوا لَوْلَا نُزِّلَ هَٰذَا الْقُرْآنُ عَلَىٰ رَجُلٍ مِّنَ الْقَرْيَتَيْنِ عَظِيمٍ (31)
ਅਤੇ ਉਨ੍ਹਾਂ ਨੇ ਆਖਿਆ ਕਿ ਇਹ ਕੁਰਆਨ ਦੋਵਾਂ ਬਸਤੀਆਂ ਵਿਚੋਂ ਕਿਸੇ ਵੱਡੇ ਬੰਦੇ ਤੇ ਕਿਉਂ ਨਹੀਂ ਉਤਰਿਆ।
أَهُمْ يَقْسِمُونَ رَحْمَتَ رَبِّكَ ۚ نَحْنُ قَسَمْنَا بَيْنَهُم مَّعِيشَتَهُمْ فِي الْحَيَاةِ الدُّنْيَا ۚ وَرَفَعْنَا بَعْضَهُمْ فَوْقَ بَعْضٍ دَرَجَاتٍ لِّيَتَّخِذَ بَعْضُهُم بَعْضًا سُخْرِيًّا ۗ وَرَحْمَتُ رَبِّكَ خَيْرٌ مِّمَّا يَجْمَعُونَ (32)
ਕੀ ਇਹ ਲੋਕ ਤੇਰੇ ਰੱਬ ਦੀ ਕਿਰਪਾ ਨੂੰ ਵੰਡਦੇ ਹਨ। ਦੁਨਿਆਵੀ ਜੀਵਨ ਵਿਚ ਅਸੀਂ ਉਨ੍ਹਾਂ ਦੇ ਰਿਜ਼ਕ ਨੂੰ ਵੰਡਿਆ ਹੈ। ਅਸੀਂ ਇੱਕ ਨੂੰ ਦੂਜੇ ਤੇ ਉੱਤਮਤਾ ਬਖਸ਼ੀ ਹੈ। ਤਾਂ ਕਿ ਉਹ ਇੱਕ ਦੂਜੇ ਦਾ ਕਾਰਜ ਸਵਾਰਨ। ਅਤੇ ਤੇਰੇ ਰੱਬ ਦੀ ਕਿਰਪਾ ਉਸ ਤੋਂ ਉੱਤਮ ਹੈ, ਜਿਹੜਾ ਇਹ ਇਕੱਠਾ ਕਰ ਰਹੇ ਹਨ।
وَلَوْلَا أَن يَكُونَ النَّاسُ أُمَّةً وَاحِدَةً لَّجَعَلْنَا لِمَن يَكْفُرُ بِالرَّحْمَٰنِ لِبُيُوتِهِمْ سُقُفًا مِّن فِضَّةٍ وَمَعَارِجَ عَلَيْهَا يَظْهَرُونَ (33)
ਅਤੇ ਇਹ ਗੱਲ ਨਾ ਹੁੰਦੀ ਕਿ ਸਾਰੇ ਲੋਕ ਇੱਕ ਹੀ ਰਾਹ ਤੇ (ਪਾਂਧੀ) ਹੋ ਜਾਣਗੇ। ਇਸ ਲਈ ਜਿਹੜੇ ਲੋਕ ਰਹਿਮਾਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਲਈ ਅਸੀਂ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਚਾਂਦੀ ਦੀਆਂ ਬਣਾ ਦਿੰਦੇ ਹਾਂ ਅਤੇ ਪੌੜੀਆਂ ਵੀ ਜਿਨ੍ਹਾਂ ਤੇ ਉਹ ਚੜਦੇ ਹਨ।
وَلِبُيُوتِهِمْ أَبْوَابًا وَسُرُرًا عَلَيْهَا يَتَّكِئُونَ (34)
ਅਤੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਵੀ ਅਤੇ ਪਲੰਘ ਵੀ ਜਿਨ੍ਹਾਂ ਤੇ ਉਹ ਸਿਰ੍ਹਾਣਾ ਲਾ ਕੇ ਬੈਠਦੇ ਹਨ।
وَزُخْرُفًا ۚ وَإِن كُلُّ ذَٰلِكَ لَمَّا مَتَاعُ الْحَيَاةِ الدُّنْيَا ۚ وَالْآخِرَةُ عِندَ رَبِّكَ لِلْمُتَّقِينَ (35)
ਅਤੇ ਸੋਨੇ ਦੇ ਵੀ, ਅਤੇ ਇਹ ਚੀਜ਼ਾਂ ਤਾਂ ਸਿਰਫ਼ ਦੁਨਿਆਵੀ ਜੀਵਨ ਦੀ ਸਮੱਗਰੀ ਹਨ। ਪ੍ਰਲੋਕ ਤੇਰੇ ਰੱਬ ਦੇ ਕੋਲ ਪ੍ਰਹੇਜ਼ਗਾਰਾਂ ਲਈ ਹੈ।
وَمَن يَعْشُ عَن ذِكْرِ الرَّحْمَٰنِ نُقَيِّضْ لَهُ شَيْطَانًا فَهُوَ لَهُ قَرِينٌ (36)
ਅਤੇ ਜਿਹੜੇ ਬੰਦੇ ਰਹਿਮਾਨ ਦੇ ਉਪਦੇਸ਼ ਤੋਂ ਮੂੰਹ ਮੌੜਦੇ ਹਨ, ਤਾਂ ਅਸੀਂ ਉਨ੍ਹਾਂ ਤੇ ਇੱਕ ਸ਼ੈਤਾਨ ਨਿਯੁਕਤ ਕਰ ਦਿੰਦੇ ਹਾਂ ਤਾਂ ਉਹ ਉਸ ਦਾ ਮਿੱਤਰ ਬਣ ਜਾਂਦਾ ਹੈ।
وَإِنَّهُمْ لَيَصُدُّونَهُمْ عَنِ السَّبِيلِ وَيَحْسَبُونَ أَنَّهُم مُّهْتَدُونَ (37)
ਅਤੇ ਉਹ ਉਨ੍ਹਾਂ ਨੂੰ ਚੰਗੇ ਰਾਹ ਤੋਂ ਰੋਕਦਾ ਰਹਿੰਦਾ ਹੈ। ਅਤੇ ਇਹ ਲੋਕ ਸਮਝਦੇ ਹਨ ਕਿ ਇਹ ਠੀਕ ਰਾਹ ਤੇ ਹਨ।
حَتَّىٰ إِذَا جَاءَنَا قَالَ يَا لَيْتَ بَيْنِي وَبَيْنَكَ بُعْدَ الْمَشْرِقَيْنِ فَبِئْسَ الْقَرِينُ (38)
ਇਥੋਂ ਤੱਕ ਕਿ ਇਹ ਜਦੋਂ ਸਾਡੇ ਕੋਲ ਆਵੇਗਾ ਅਤੇ ਆਖੇਗਾ ਕਿ ਕਾਸ! ਮੇਰੇ ਅਤੇ ਤੇਰੇ ਵਿਚਕਾਰ ਪੂਰਬ ਅਤੇ ਪੱਛਮ ਜਿੰਨੀ ਦੂਰੀ ਹੁੰਵੀ। ਤੂੰ ਤਾਂ ਬੁਰਾ ਮਿੱਤਰ ਹੈ।
وَلَن يَنفَعَكُمُ الْيَوْمَ إِذ ظَّلَمْتُمْ أَنَّكُمْ فِي الْعَذَابِ مُشْتَرِكُونَ (39)
ਅਤੇ ਜਦੋਂ' ਤੁਸੀਂ ਜ਼ੁਲਮ ਕਰ ਚੁੱਕੇ, ਤਾਂ ਅੱਜ ਇਹ ਗੱਲ ਤੁਹਾਨੂੰ ਕੋਈ ਲਾਭ ਨਹੀਂ' ਦੇਵੇਗੀ ਕਿ ਤੁਸੀ' ਸਾਰੇ ਸਜ਼ਾ ਦੇ ਭਾਈਵਾਲ ਹੋ।
أَفَأَنتَ تُسْمِعُ الصُّمَّ أَوْ تَهْدِي الْعُمْيَ وَمَن كَانَ فِي ضَلَالٍ مُّبِينٍ (40)
ਤਾਂ ਕੀ ਤੁਸੀਂ ਗੂੰਗਿਆਂ ਨੂੰ ਸੁਣਾਵੌਂਗੇ। ਜਾਂ ਤੁਸੀਂ ਅੰਨ੍ਹਿਆਂ ਨੂੰ ਰਾਹ ਦਿਖਾਉਗੇ, ਜਾਂ ਉਨ੍ਹਾਂ ਨੂੰ ਜਿਹੜੇ ਪ੍ਰਤੱਖ ਗੁੰਮਰਾਹੀ ਦੇ ਮਾਰਗ ਤੇ ਹਨ।
فَإِمَّا نَذْهَبَنَّ بِكَ فَإِنَّا مِنْهُم مُّنتَقِمُونَ (41)
ਇਸ ਲਈ ਜੇਕਰ ਅਸੀਂ ਤੁਹਾਨੂੰ ਚੁੱਕ ਲਈਏ, ਤਾਂ ਅਸੀਂ ਉਨ੍ਹਾਂ ਤੋਂ ਬਦਲਾ ਲੈਣ ਵਾਲੇ ਹਾਂ।
أَوْ نُرِيَنَّكَ الَّذِي وَعَدْنَاهُمْ فَإِنَّا عَلَيْهِم مُّقْتَدِرُونَ (42)
ਜਾਂ ਤੁਹਾਨੂੰ ਦਿਖਾ ਦੇਵਾਂਗੇ ਉਹ ਵਸਤੂ ਜਿਸ ਦਾ ਅਸੀਂ ਉਨ੍ਹਾਂ ਨਾਲ ਵਾਅਦਾ ਕੀਤਾ ਹੈ।
فَاسْتَمْسِكْ بِالَّذِي أُوحِيَ إِلَيْكَ ۖ إِنَّكَ عَلَىٰ صِرَاطٍ مُّسْتَقِيمٍ (43)
ਤਾਂ ਅਸੀਂ ਉਨ੍ਹਾਂ ਉੱਪਰ ਪੂਰਨ ਰੂਪ ਨਾਲ ਸਮਰੱਥਾ ਵਾਲੇ ਹਾਂ। ਇਸ ਲਈ ਤੁਸੀਂ ਇਸ ਨੂੰ ਦ੍ਰਿੜਤਾ ਪੂਰਵਕ ਫੜੀ ਰੱਖੋ, ਜਿਹੜਾ ਤੁਹਾਡੇ ਉੱਪਰ ਵਹੀ (ਪ੍ਰਕਾਸ਼ਨਾ) ਕੀਤਾ ਗਿਆ ਹੈ। ਬੇਸ਼ੱਕ ਤੁਸੀਂ ਇੱਕ ਸਿੱਧੇ ਰਾਹ ਤੇ ਹੋ।
وَإِنَّهُ لَذِكْرٌ لَّكَ وَلِقَوْمِكَ ۖ وَسَوْفَ تُسْأَلُونَ (44)
ਅਤੇ ਇਹ ਤੁਹਾਡੇ ਲਈ ਅਤੇ ਤੁਹਾਡੀ ਕੌਮ ਲਈ ਉਪਦੇਸ਼ ਹੈ। ਜਲਦੀ ਹੀ ਉਨ੍ਹਾਂ ਤੋਂ ਪੁੱਛ ਹੋਵੇਗੀ।
وَاسْأَلْ مَنْ أَرْسَلْنَا مِن قَبْلِكَ مِن رُّسُلِنَا أَجَعَلْنَا مِن دُونِ الرَّحْمَٰنِ آلِهَةً يُعْبَدُونَ (45)
ਅਤੇ ਜਿਨ੍ਹਾਂ ਨੂੰ ਅਸੀਂ' ਤੁਹਾਡੇ ਤੋਂ ਪਹਿਲਾਂ ਭੇਜਿਆ ਹੈ। ਉਨ੍ਹਾਂ ਨੂੰ ਪੁੱਛ ਲਵੋਂ ਕਿ ਕੀ ਅਸੀ' ਰਹਿਮਾਨ ਤੋਂ ਸ਼ਿਨਾ ਹੋਰ ਪੂਜਣਯੋਗ ਬਣਾਏ ਸਨ ਕਿ ਉਨ੍ਹਾਂ ਦੀ ਪੂਜਾ ਕੀਤੀ ਜਾਵੇ।
وَلَقَدْ أَرْسَلْنَا مُوسَىٰ بِآيَاتِنَا إِلَىٰ فِرْعَوْنَ وَمَلَئِهِ فَقَالَ إِنِّي رَسُولُ رَبِّ الْعَالَمِينَ (46)
ਅਤੇ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫਿਰਔਨ ਅਤੇ ਉਸਦੇ ਸਰਦਾਰਾਂ ਦੇ ਕੋਲ ਭੇਜਿਆ, ਤਾਂ ਉਸ ਨੇ ਆਖਿਆ ਕਿ ਮੈਂ ਸੰਸਾਰ ਦੇ ਮਾਲਕ ਦਾ ਭੇਜਿਆ ਹੋਇਆ ਹਾਂ।
فَلَمَّا جَاءَهُم بِآيَاتِنَا إِذَا هُم مِّنْهَا يَضْحَكُونَ (47)
ਤਾਂ ਜਦੋਂ ਉਹ ਉਨ੍ਹਾਂ ਦੇ ਕੋਲ ਸਾਡੀਆਂ ਨਿਸ਼ਾਨੀਆਂ ਦੇ ਨਾਲ ਆਇਆ ਤਾਂ ਉਹ ਉਸ ਉੱਤੇ ਹੱਸਣ ਲੱਗੇ।
وَمَا نُرِيهِم مِّنْ آيَةٍ إِلَّا هِيَ أَكْبَرُ مِنْ أُخْتِهَا ۖ وَأَخَذْنَاهُم بِالْعَذَابِ لَعَلَّهُمْ يَرْجِعُونَ (48)
ਅਤੇ ਅਸੀਂ ਉਨ੍ਹਾਂ ਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਉਂਦੇ ਸੀ, ਉਹ ਪਹਿਲੀ ਨਿਸ਼ਾਨੀ ਤੋਂ ਵੱਧ ਕੇ ਹੁੰਦੀ ਸੀ। ਅਤੇ ਅਸੀਂ ਉਨ੍ਹਾਂ ਨੂੰ ਸਜ਼ਾ ਵਿਚ ਫੜ੍ਹਿਆ ਤਾਂ ਕਿ ਉਹ ਵਾਪਿਸ ਪਰਤਣ।
وَقَالُوا يَا أَيُّهَ السَّاحِرُ ادْعُ لَنَا رَبَّكَ بِمَا عَهِدَ عِندَكَ إِنَّنَا لَمُهْتَدُونَ (49)
ਅਤੇ ਉਨ੍ਹਾਂ ਨੇ ਆਖਿਆ ਕਿ ਹੈ ਜਾਦੂਗਰ ਸਾਡੇ ਲਈ ਆਪਣੇ ਰੱਬ ਦੇ ਅੱਗੇ ਬੇਨਤੀ ਕਰੋਂ, ਉਸ ਚਨ ਦੇ ਆਧਾਰ ਤੇ ਜਿਹ 7 ਉਸਨੇ ਤੁਹਾਡੇ ਨਾਲ ਕੀਤਾ ਹੈ। ਅਸੀਂ ਜ਼ਰੂਰ ਰਾਹ ਤੇ ਆ ਜਾਵਾਂਗੇ।
فَلَمَّا كَشَفْنَا عَنْهُمُ الْعَذَابَ إِذَا هُمْ يَنكُثُونَ (50)
ਫਿਰ ਜਦੋਂ ਅਸੀਂ ਉਹ ਆਫ਼ਤ ਉਨ੍ਹਾਂ ਤੋਂ ਦੂਰ ਕਰ ਦਿੱਤੀ, ਤਾਂ ਉਨ੍ਹਾਂ ਨੇ ਆਪਣਾ ਵਚਨ ਤੋੜ ਦਿੱਤਾ।
وَنَادَىٰ فِرْعَوْنُ فِي قَوْمِهِ قَالَ يَا قَوْمِ أَلَيْسَ لِي مُلْكُ مِصْرَ وَهَٰذِهِ الْأَنْهَارُ تَجْرِي مِن تَحْتِي ۖ أَفَلَا تُبْصِرُونَ (51)
ਅਤੇ ਫਿਰਔਨ ਨੇ ਆਪਣੀ ਕੌਮ ਦੇ ਵਿਚਕਾਰ ਪੁਕਾਰ ਕੇ ਆਖਿਆ, ਕਿ ਹੇ ਮੇਰੀ ਕੋਮ! ਕੀ ਮਿਸਰ ਦਾ ਸਾਮਰਾਜ ਮੇਰਾ ਨਹੀਂ ਹੈ। ਅਤੇ ਨਹਿਰਾਂ ਜਿਹੜੀਆਂ ਮੇਰੇ ਥੱਲੇ ਵਗ ਰਹੀਆਂ ਹਨ। ਕੀ ਤੁਸੀ' ਲੋਕ ਦੇਖਦੇ ਨਹੀਂ।
أَمْ أَنَا خَيْرٌ مِّنْ هَٰذَا الَّذِي هُوَ مَهِينٌ وَلَا يَكَادُ يُبِينُ (52)
ਸਗੋਂ ਮੈਂ ਉਸ ਬੰਦੇ ਨਾਲੋਂ ਉੱਤਮ ਹਾਂ ਜਿਹੜਾ ਕਿ ਨੀਵਾਂ ਹੈ ਅਤੇ ਸਪੱਸ਼ਟ ਬੋਲ ਵੀ ਨਹੀਂ ਸਕਦਾ।
فَلَوْلَا أُلْقِيَ عَلَيْهِ أَسْوِرَةٌ مِّن ذَهَبٍ أَوْ جَاءَ مَعَهُ الْمَلَائِكَةُ مُقْتَرِنِينَ (53)
ਫਿਰ ਕਿਉਂ ਨਾ ਉਸ ਲਈ ਸੋਨੇ ਦੇ ਕੜੇ ਆ ਜਾਂਦੇ ਜਾਂ ਫ਼ਰਿਸ਼ਤੇ ਉਨ੍ਹਾਂ ਦੇ ਨਾਲ ਖੰਭ (ਪੰਖ) ਬੰਨ੍ਹ ਕੇ ਆ ਜਾਂਦੇ।
فَاسْتَخَفَّ قَوْمَهُ فَأَطَاعُوهُ ۚ إِنَّهُمْ كَانُوا قَوْمًا فَاسِقِينَ (54)
ਸੋ ਉਸ ਨੇ ਅਪਣੀ ਕੌਮ ਨੂੰ ਬਿਬੇਕਹੀਣ ਕਰ ਦਿੱਤਾ। ਫਿਰ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ। ਇਹ ਇਨਕਾਰੀ ਲੋਕ ਸਨ।
فَلَمَّا آسَفُونَا انتَقَمْنَا مِنْهُمْ فَأَغْرَقْنَاهُمْ أَجْمَعِينَ (55)
ਫਿਰ ਜਦੋਂ ਉਨ੍ਹਾਂ ਨੇ ਸਾਨੂੰ ਗੁੱਸਾ ਦਿਵਾਇਆ ਤਾਂ ਅਸੀਂ ਉਨ੍ਹਾਂ ਤੋ ਬਦਲਾ ਲਿਆ। ਅਤੇ ਅਸੀਂ ਉਨ੍ਹਾਂ ਸਾਰਿਆਂ ਨੂੰ ਡੁਬਾ ਦਿੱਤਾ।
فَجَعَلْنَاهُمْ سَلَفًا وَمَثَلًا لِّلْآخِرِينَ (56)
ਫਿਰ ਅਸੀਂ ਉਨ੍ਹਾਂ ਨੂੰ ਬੀਤੀ ਹੋਈ ਕਹਾਣੀ ਬਣਾ ਦਿੱਤਾ। ਅਤੇ ਦੂਜਿਆਂ ਲਈ ਇੱਕ ਸਿੱਖਿਆ ਦਾ ਆਦਰਸ਼।
۞ وَلَمَّا ضُرِبَ ابْنُ مَرْيَمَ مَثَلًا إِذَا قَوْمُكَ مِنْهُ يَصِدُّونَ (57)
ਅਤੇ ਜਦੋਂ ਮਰੀਅਮ ਦੇ ਬੇਟੇ ਦੀ ਮਿਸਾਲ ਦਿੱਤੀ ਗਈ ਤਾਂ ਤੁਹਾਡੀ ਕੌਮ ਦੇ ਲੋਕ ਉਸ ਤੇ ਚਿੱਲਾ ਉੱਠੇ।
وَقَالُوا أَآلِهَتُنَا خَيْرٌ أَمْ هُوَ ۚ مَا ضَرَبُوهُ لَكَ إِلَّا جَدَلًا ۚ بَلْ هُمْ قَوْمٌ خَصِمُونَ (58)
ਅਤੇ ਉਨ੍ਹਾਂ ਨੇ ਆਖਿਆ ਕਿ ਸਾਡੇ ਪੂਜਨੀਕ ਚੰਗੇ ਹਨ ਜਾਂ ਉਹ। ਇਹ ਮਿਸਾਲ ਉਹ ਸਿਰਫ਼ ਤੁਹਾਡੇ ਨਾਲ ਲੜਨ ਲਈ ਹੀ ਬਿਆਨ ਕਰਦੇ ਹਨ।
إِنْ هُوَ إِلَّا عَبْدٌ أَنْعَمْنَا عَلَيْهِ وَجَعَلْنَاهُ مَثَلًا لِّبَنِي إِسْرَائِيلَ (59)
ਸਗੋਂ ਇਹ ਝਗੜਾਲੂ ਲੋਕ ਹਨ। ਈਸਾ ਤਾਂ ਸਾਡਾ ਸਿਰਫ਼ ਇੱਕ ਬੰਦਾ ਸੀ, ਜਿਸ ਤੇ ਅਸੀਂ ਕਿਰਪਾ ਕੀਤੀ ਅਤੇ ਉਸ ਨੂੰ ਇਸਰਾਈਲ ਦੀ ਔਲਾਦ ਲਈ ਇੱਕ ਆਦਰਸ਼ ਬਣ ਦਿੱਤਾ।
وَلَوْ نَشَاءُ لَجَعَلْنَا مِنكُم مَّلَائِكَةً فِي الْأَرْضِ يَخْلُفُونَ (60)
ਅਤੇ ਜੇਕਰ ਅਸੀਂ ਚਾਹੀਏ ਤਾਂ ਤੁਹਾਡੇ ਅੰਦਰੋਂ ਫ਼ਰਿਸ਼ਤੇ ਪੈਦਾ ਕਰ ਦਿੰਦੇ। ਜਿਹੜੇ ਧਰਤੀ ਤੇ ਤੁਹਾਡੇ ਵਾਰਿਸ ਹੁੰਦੇ।
وَإِنَّهُ لَعِلْمٌ لِّلسَّاعَةِ فَلَا تَمْتَرُنَّ بِهَا وَاتَّبِعُونِ ۚ هَٰذَا صِرَاطٌ مُّسْتَقِيمٌ (61)
ਅਤੇ ਬੇਸ਼ੱਕ ਈਸਾ ਕਿਆਮਤ ਦਾ ਇੱਕ ਨਿਸ਼ਾਨ ਹੈ, ਤਾਂ ਤੁਸੀਂ ਇਸ ਵਿਚ ਸ਼ੱਕ ਨਾ ਕਰੋ। ਅਤੇ ਮੇਰੇ ਹੁਕਮ ਦਾ ਪਾਲਣ ਕਰੋ। ਇਹ ਹੀ ਸਿੱਧਾ ਰਾਹ ਹੈ।
وَلَا يَصُدَّنَّكُمُ الشَّيْطَانُ ۖ إِنَّهُ لَكُمْ عَدُوٌّ مُّبِينٌ (62)
ਅਤੇ ਸ਼ੈਤਾਨ ਤੁਹਾਨੂੰ ਇਸ ਤੋਂ ਰੋਕ ਨਾ ਸਕੇ। ਬੇਸ਼ੱਕ ਉਹ ਤੁਹਾਡਾ ਪ੍ਰਤੱਖ ਦੁਸ਼ਮਣ ਹੈ।
وَلَمَّا جَاءَ عِيسَىٰ بِالْبَيِّنَاتِ قَالَ قَدْ جِئْتُكُم بِالْحِكْمَةِ وَلِأُبَيِّنَ لَكُم بَعْضَ الَّذِي تَخْتَلِفُونَ فِيهِ ۖ فَاتَّقُوا اللَّهَ وَأَطِيعُونِ (63)
ਅਤੇ ਜਦੋਂ ਈਸਾ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਇਆ, ਉਸ ਨੇ ਆਖਿਆ ਕਿ ਮੈਂ ਤੁਹਾਡੇ ਕੋਲ ਸਮਝਦਾਰੀ (ਦੀ ਕਿਤਾਬ) ਲੈ ਕੇ ਆਇਆ ਹਾਂ ਤਾਂ ਹੋ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਹੁਕਮ ਮੰਨੋ।
إِنَّ اللَّهَ هُوَ رَبِّي وَرَبُّكُمْ فَاعْبُدُوهُ ۚ هَٰذَا صِرَاطٌ مُّسْتَقِيمٌ (64)
ਬੇਸ਼ੱਕ ਅੱਲਾਹ ਹੀ ਮੇਰਾ ਰੱਬ ਹੈ ਅਤੇ ਤੁਹਾਡਾ ਵੀ, ਤਾਂ ਤੁਸੀਂ ਉਸ ਦੀ ਹੀ ਇਬਾਦਤ ਕਰੋਂ। ਇਹ ਹੀ ਸਿੱਧਾ ਰਾਹ ਹੈ।
فَاخْتَلَفَ الْأَحْزَابُ مِن بَيْنِهِمْ ۖ فَوَيْلٌ لِّلَّذِينَ ظَلَمُوا مِنْ عَذَابِ يَوْمٍ أَلِيمٍ (65)
ਫਿਰ ਸਮੂਹਾਂ ਨੇ ਆਪਿਸ ਵਿਚ ਮੱਤਭੇਦ ਕੀਤਾ। ਉਨ੍ਹਾਂ ਲੋਕਾਂ ਲਈ ਇੱਕ ਦਰਦਨਾਕ ਦਿਨ ਦੀ ਸਜ਼ਾ ਤੋਂ ਵਿਨਾਸ਼ ਹੈ, ਜਿਨ੍ਹਾਂ ਨੇ ਜ਼ੁਲਮ ਕੀਤਾ।
هَلْ يَنظُرُونَ إِلَّا السَّاعَةَ أَن تَأْتِيَهُم بَغْتَةً وَهُمْ لَا يَشْعُرُونَ (66)
ਇਹ ਲੋਕ ਸਿਰਫ਼ ਕਿਆਮਤ ਦੀ ਉਡੀਕ ਕਰ ਰਹੇ ਹਨ, ਕਿ ਉਹ ਇਨ੍ਹਾਂ ਤੇ ਅਚਾਨਕ ਆ ਡਿੱਗੇ, ਇਨ੍ਹਾਂ ਨੂੰ ਪਤਾ ਵੀ ਨਾ ਚੱਲੇ।
الْأَخِلَّاءُ يَوْمَئِذٍ بَعْضُهُمْ لِبَعْضٍ عَدُوٌّ إِلَّا الْمُتَّقِينَ (67)
ਸਾਰੇ ਮਿੱਤਰ ਉਸ ਦਿਨ ਇੱਕ ਦੂਜੇ ਦੇ ਦੁਸ਼ਮਣ ਹੋਣਗੇ। ਬਿਨਾਂ ਡਰਨ ਵਾਲਿਆਂ ਦੇ।
يَا عِبَادِ لَا خَوْفٌ عَلَيْكُمُ الْيَوْمَ وَلَا أَنتُمْ تَحْزَنُونَ (68)
ਹੇ ਮੇਰੇ ਬੰਦਿਓ! ਅੱਜ ਨਾ ਤੁਹਾਨੂੰ ਨਾ ਕੋਈ ਡਰ ਹੈ ਅਤੇ ਨਾ ਤੁਸੀਂ ਦੁਖੀ ਹੋਵੋਗੇ।
الَّذِينَ آمَنُوا بِآيَاتِنَا وَكَانُوا مُسْلِمِينَ (69)
ਜਿਹੜੇ ਲੋਕ ਸਾਡੀਆਂ ਆਇਤਾਂ ਤੇ ਈਮਾਨ ਲਿਆਏ ਅਤੇ ਆਗਿਆਕਾਰੀ ਰਹੇ।
ادْخُلُوا الْجَنَّةَ أَنتُمْ وَأَزْوَاجُكُمْ تُحْبَرُونَ (70)
ਤੁਸੀਂ ਅਤੇ ਤੁਹਾਡੀਆਂ ਪਤਨੀਆਂ ਜੰਨਤ ਵਿਚ ਦਾਖ਼ਿਲ ਹੋ ਜਾਵੇਂ, ਤੁਸੀਂ ਪ੍ਰਸੰਨ ਕੀਤੇ ਜਾਵੋਗੇ।
يُطَافُ عَلَيْهِم بِصِحَافٍ مِّن ذَهَبٍ وَأَكْوَابٍ ۖ وَفِيهَا مَا تَشْتَهِيهِ الْأَنفُسُ وَتَلَذُّ الْأَعْيُنُ ۖ وَأَنتُمْ فِيهَا خَالِدُونَ (71)
ਉਨ੍ਹਾਂ ਦੇ ਸਾਮ੍ਹਣੇ ਸੋਨੇ ਦੇ ਪਿਆਲੇ ਅਤੇ ਥਾਲੀਆਂ ਪੇਸ਼ ਕੀਤੇ ਜਾਣਗੇ। ਅਤੇ ਉੱਤੇ ਉਹ ਵਸਤੂਆਂ ਹੋਣਗੀਆਂ, ਜਿਨ੍ਹਾਂ ਦਾ ਮਨ ਚਾਹੇਗਾ ਅਤੇ ਜਿਨ੍ਹਾਂ ਨਾਲ ਅੱਖਾਂ ਨੂੰ ਤ੍ਰਿਪਤੀ ਮਿਲੇਗੀ। ਤੁਸੀਂ ਇੱਥੇ ਹਮੇਸ਼ਾ ਰਹੋਗੇ।
وَتِلْكَ الْجَنَّةُ الَّتِي أُورِثْتُمُوهَا بِمَا كُنتُمْ تَعْمَلُونَ (72)
ਅਤੇ ਇਹ ਉਹ ਜੰਨਤ ਹੈ, ਜਿਸ ਦੇ ਤੁਸੀਂ ਉਸ ਕਾਰਨ ਮਾਲਕ ਬਣਾਏ ਗਏ, ਜੋ ਤੁਸੀਂ ਕਰਦੇ ਸੀ।
لَكُمْ فِيهَا فَاكِهَةٌ كَثِيرَةٌ مِّنْهَا تَأْكُلُونَ (73)
ਤੁਹਾਡੇ ਲਈ ਇਸ ਵਿਚ ਬਹੁਤ ਸਾਰੇ ਫ਼ਲ ਹਨ, ਜਿਨ੍ਹਾਂ ਵਿਚੋਂ ਤੁਸੀਂ ਖਾਓਗੇ।
إِنَّ الْمُجْرِمِينَ فِي عَذَابِ جَهَنَّمَ خَالِدُونَ (74)
ਬੇਸ਼ੱਕ ਅਪਰਾਧੀ ਲੋਕ ਹਮੇਸ਼ਾ ਨਰਕ ਦੀ ਸਜ਼ਾ ਵਿਚ ਰਹਿਣਗੇ।
لَا يُفَتَّرُ عَنْهُمْ وَهُمْ فِيهِ مُبْلِسُونَ (75)
ਉਹ ਉਨ੍ਹਾਂ ਤੋਂ ਹੌਲੀ ਨਹੀ ਕੀਤੀ ਜਾਵੇਗੀ ਅਤੇ ਉਹ ਉਸ ਵਿਚ ਨਿਰਾਸ਼ ਹੋ ਕੇ ਪਏ ਰਹਿਣਗੇ।
وَمَا ظَلَمْنَاهُمْ وَلَٰكِن كَانُوا هُمُ الظَّالِمِينَ (76)
ਅਤੇ ਅਸੀਂ' ਉਨ੍ਹਾਂ ਤੇ ਜ਼ੁਲਮ ਨਹੀਂ ਕੀਤਾ ਸਗੋਂ ਉਹ ਖੁਦ ਹੀ ਜ਼ਾਲਿਮ ਸਨ।
وَنَادَوْا يَا مَالِكُ لِيَقْضِ عَلَيْنَا رَبُّكَ ۖ قَالَ إِنَّكُم مَّاكِثُونَ (77)
ਅਤੇ ਉਹ ਪੁਕਾਰਣਗੇ ਕਿ ਹੇ ਮਾਲਕ! ਤੁਹਾਡਾ ਰੱਬ ਸਾਨੂੰ ਖ਼ਤਮ ਕਰ ਦੇਵੇ। ਫ਼ਰਿਸ਼ਤਾ ਆਖੇਗਾ, ਤੁਸੀਂ ਇਸੇ ਤਰਾਂ ਪਏ ਰਹਿਣਾ ਹੈ।
لَقَدْ جِئْنَاكُم بِالْحَقِّ وَلَٰكِنَّ أَكْثَرَكُمْ لِلْحَقِّ كَارِهُونَ (78)
ਅਸੀਂ ਤੁਹਾਡੇ ਕੋਲ ਸੱਚ ਲੈ ਕੇ ਆਏ ਪਰੰਤੂ ਤੁਹਾਡੇ ਵਿਚੋਂ ਜ਼ਿਆਦਾਤਰ ਲੋਕ ਸੱਚ ਤੋਂ ਬੇਮੁੱਖ ਰਹੇ।
أَمْ أَبْرَمُوا أَمْرًا فَإِنَّا مُبْرِمُونَ (79)
ਕੀ ਉਨ੍ਹਾਂ ਨੇ ਕੋਈ ਗੱਲ ਪੱਕੀ ਕਰ ਲਈ ਤਾਂ ਅਸੀਂ ਵੀ ਇੱਕ ਗੱਲ ਪੱਕੀ ਕਰ ਲਵਾਂਗੇ।
أَمْ يَحْسَبُونَ أَنَّا لَا نَسْمَعُ سِرَّهُمْ وَنَجْوَاهُم ۚ بَلَىٰ وَرُسُلُنَا لَدَيْهِمْ يَكْتُبُونَ (80)
ਕੀ ਇਨ੍ਹਾਂ ਦਾ ਭਰਮ ਹੈ ਕਿ ਅਸੀਂ ਇਨ੍ਹਾਂ ਦੇ ਰਹੱਸਾਂ ਨੂੰ ਅਤੇ ਇਨ੍ਹਾਂ ਦੀਆਂ ਸਲਾਹਾਂ ਨੂੰ ਨਹੀਂ ਸੁਣ ਰਹੇ? ਹਾਂ ਸਾਡੇ ਭੇਜੇ ਹੋਏ (ਫ਼ਰਿਸ਼ਤੇ) ਉਨ੍ਹਾਂ ਦੀਆਂ ਸਾਰੀਆਂ ਗੱਲਾਂ ਲਿਖਦੇ ਰਹਿੰਦੇ ਹਨ।
قُلْ إِن كَانَ لِلرَّحْمَٰنِ وَلَدٌ فَأَنَا أَوَّلُ الْعَابِدِينَ (81)
ਆਖੋ, ਕਿ ਜੇਕਰ ਰਹਿਮਾਨ ਦੇ ਔਲਾਦ ਹੋਵੇ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਉਸ ਦੀ ਪੂਜਾ ਕਰਨ ਵਾਲਾ ਹਾਂ।
سُبْحَانَ رَبِّ السَّمَاوَاتِ وَالْأَرْضِ رَبِّ الْعَرْشِ عَمَّا يَصِفُونَ (82)
ਆਕਾਸ਼ਾਂ ਅਤੇ ਧਰਤੀ ਦਾ ਮਾਲਕ ਅਤੇ ਸਿੰਘਾਸਣ ਦਾ ਮਾਲਕ। ਉਹ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਲੋਕ ਬਿਆਨ ਕਰਦੇ ਹਨ।
فَذَرْهُمْ يَخُوضُوا وَيَلْعَبُوا حَتَّىٰ يُلَاقُوا يَوْمَهُمُ الَّذِي يُوعَدُونَ (83)
ਸੋ ਉਨ੍ਹਾਂ ਨੂੰ ਛੱਡ ਦੇਵੋਂ ਕਿ ਉਹ ਵਾਦ-ਵਿਵਾਦ ਕਰਨ ਅਤੇ ਖੇਡਣ, ਇੱਥੋਂ ਤੱਕ ਕਿ ਉਹ ਉਸ ਦਿਲ ਦਾ ਸਾਹਮਣਾ ਕਰਨ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।
وَهُوَ الَّذِي فِي السَّمَاءِ إِلَٰهٌ وَفِي الْأَرْضِ إِلَٰهٌ ۚ وَهُوَ الْحَكِيمُ الْعَلِيمُ (84)
ਅਤੇ ਉਹ ਹੀ ਹੈ ਜਿਹੜਾ ਆਕਾਸ਼ਾਂ ਦਾ ਮਾਲਕ ਹੈ ਅਤੇ ਉਹ ਹੀ ਧਰਤੀ ਦਾ ਮਾਲਕ ਹੈ ਅਤੇ ਉਹ ਹੀ ਤਤਵੇਤਾ, ਗਿਆਨ ਵਾਲਾ ਹੈ।
وَتَبَارَكَ الَّذِي لَهُ مُلْكُ السَّمَاوَاتِ وَالْأَرْضِ وَمَا بَيْنَهُمَا وَعِندَهُ عِلْمُ السَّاعَةِ وَإِلَيْهِ تُرْجَعُونَ (85)
ਅਤੇ ਬਹੁਤ ਬਰਕਤ ਵਾਲੀ ਹੈ ਉਹ ਹਸਤੀ ਜਿਸ ਦਾ ਸਾਮਰਾਜ ਆਕਾਸ਼ ਅਤੇ ਧਰਤੀ ਵਿਚ਼ ਹੈ। ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ। ਅਤੇ ਉਸ ਦੇ ਕੋਲ ਹੀ ਕਿਆਮਤ ਦੇ ਦਿਨ ਦੀ ਖ਼ਬਰ ਹੈ। ਅਤੇ ਉਸ ਵੱਲ ਹੀ ਤੁਸੀਂ ਵਾਪਿਸ ਮੋੜੇ ਜਾਵੋਗੇ।
وَلَا يَمْلِكُ الَّذِينَ يَدْعُونَ مِن دُونِهِ الشَّفَاعَةَ إِلَّا مَن شَهِدَ بِالْحَقِّ وَهُمْ يَعْلَمُونَ (86)
ਅਤੇ ਅੱਲਾਹ ਤੋਂ ਬਿਨਾਂ ਜਿਨ੍ਹਾਂ ਨੂੰ ਇਹ ਲੋਕ ਪੁਕਾਰਦੇ ਹਨ ਉਹ ਸਿਫ਼ਾਰਸ਼ ਦਾ ਅਧਿਕਾਰ ਨਹੀਂ ਰੱਖਦੇ। ਪਰੰਤੂ ਉਹ ਸੱਚ ਦੀ ਗਵਾਹੀ ਦੇਣਗੇ ਅਤੇ ਉਹ ਜਾਣਦੇ ਹੋਣਗੇ।
وَلَئِن سَأَلْتَهُم مَّنْ خَلَقَهُمْ لَيَقُولُنَّ اللَّهُ ۖ فَأَنَّىٰ يُؤْفَكُونَ (87)
ਅਤੇ ਜੇਕਰ ਤੁਸੀਂ ਉਨ੍ਹਾਂ ਤੋਂ ਪੁੱਛੋਗੇ ਕਿ ਇਨ੍ਹਾਂ ਨੂੰ ਕਿਸ ਨੇ ਪੈਦਾ ਕੀਤਾ ਹੈ, ਤਾਂ ਉਹ ਇਹ ਹੀ ਆਖਣਗੇ ਕਿ ਅੱਲਾਹ ਨੇ। ਫਿਰ ਉਹ ਕਿਥੇ ਭਟਕ ਜਾਂਦੇ ਹਨ
وَقِيلِهِ يَا رَبِّ إِنَّ هَٰؤُلَاءِ قَوْمٌ لَّا يُؤْمِنُونَ (88)
ਅਤੇ ਉਨ੍ਹਾਂ ਨੂੰ ਨਬੀਆਂ ਦੇ ਇਸ ਕਥਨ ਦੀ ਖ਼ਬਰ ਹੈ ਕਿ ਹੈ ਮੇਰਿਆ ਰੱਬਾ! ਇਹ ਅਜਿਹੇ ਲੋਕ ਹਨ ਕਿ ਈਮਾਨ ਨਹੀਂ ਲਿਆਉਂਦੇ।
فَاصْفَحْ عَنْهُمْ وَقُلْ سَلَامٌ ۚ فَسَوْفَ يَعْلَمُونَ (89)
ਇਸ ਲਈ ਇਨ੍ਹਾਂ ਦੀ ਅਣਦੇਖੀ ਕਰੋ ਅਤੇ ਆਖੋਂ ਕਿ ਸਲਾਮ ਹੈ ਤੁਹਾਨੂੰ। ਜਲਦੀ ਹੀ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas