×

Surah Al-Muminun in Panjabi

Quran Panjabi ⮕ Surah Muminun

Translation of the Meanings of Surah Muminun in Panjabi - البنجابية

The Quran in Panjabi - Surah Muminun translated into Panjabi, Surah Al-Muminun in Panjabi. We provide accurate translation of Surah Muminun in Panjabi - البنجابية, Verses 118 - Surah Number 23 - Page 342.

بسم الله الرحمن الرحيم

قَدْ أَفْلَحَ الْمُؤْمِنُونَ (1)
ਯਕੀਨਨ ਈਮਾਨ ਵਾਲਿਆਂ ਨੇ ਦੋਵਾਂ ਸੰਸਾਰਾਂ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ
الَّذِينَ هُمْ فِي صَلَاتِهِمْ خَاشِعُونَ (2)
ਜਿਹੜੇ ਆਪਣੀ ਨਮਾਜ਼ ਲਈ ਝੁਕਣ ਵਾਲੇ ਹਨ।
وَالَّذِينَ هُمْ عَنِ اللَّغْوِ مُعْرِضُونَ (3)
ਅਤੇ ਜਿਹੜੇ ਫਾਲਤੂ ਗੱਲਾਂ ਤੋਂ ਬਚਦੇ ਹਨ।
وَالَّذِينَ هُمْ لِلزَّكَاةِ فَاعِلُونَ (4)
ਅਤੇ ਜ਼ਕਾਤ ਅਦਾ ਕਰਨ ਵਾਲੇ ਹਨ।
وَالَّذِينَ هُمْ لِفُرُوجِهِمْ حَافِظُونَ (5)
ਅਤੇ ਜਿਹੜੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਵਾਲੇ ਹਨ।
إِلَّا عَلَىٰ أَزْوَاجِهِمْ أَوْ مَا مَلَكَتْ أَيْمَانُهُمْ فَإِنَّهُمْ غَيْرُ مَلُومِينَ (6)
ਬਿਨ੍ਹਾਂ ਆਪਣੀਆਂ ਪਤਨੀਆਂ ਦੇ ਅਤੇ ਉਨ੍ਹਾਂ ਔਰਤਾਂ ਦੇ ਜਿਹੜੀਆਂ ਉਨ੍ਹਾਂ ਦੀ ਮਲਕੀਅਤ ਵਿਚ ਹੋਣ ਕਿ ਉਨ੍ਹਾਂ ਨਾਲ ਸੰਗ ਕਰਨ ਵਿਚ ਕੋਈ ਮਾੜਾ ਨਹੀਂ।
فَمَنِ ابْتَغَىٰ وَرَاءَ ذَٰلِكَ فَأُولَٰئِكَ هُمُ الْعَادُونَ (7)
ਹਾਂ ਜਿਹੜੇ ਉਨ੍ਹਾਂ ਤੋਂ ਬਿਨ੍ਹਾਂ ਹੋਰਾਂ ਦੇ ਇਛੁੱਕ ਹਨ ਅਤੇ ਇਹ ਹੱਦਾਂ ਟੱਪਣ ਵਾਲੇ ਹਨ।
وَالَّذِينَ هُمْ لِأَمَانَاتِهِمْ وَعَهْدِهِمْ رَاعُونَ (8)
ਅਤੇ ਜਿਹੜੇ ਆਪਣੀਆਂ ਅਮਾਨਤਾਂ ਅਤੇ ਇਕਰਾਰਾਂ ਦਾ ਧਿਆਨ ਰੱਖਣ ਵਾਲੇ ਹਨ।
وَالَّذِينَ هُمْ عَلَىٰ صَلَوَاتِهِمْ يُحَافِظُونَ (9)
ਅਤੇ ਜਿਹੜੇ ਆਪਣੀਆਂ ਨਮਾਜ਼ਾਂ ਦੀ ਰੱਖਿਆ ਕਰਦੇ ਹਨੇ।
أُولَٰئِكَ هُمُ الْوَارِثُونَ (10)
ਤਾਂ ਉਹ ਹੀ ਲੋਕ ਵਾਰਿਸ ਹੋਣ ਵਾਲੇ ਹਨ, ਜਿਹੜੇ ਸਵਰਗ ਦੀ ਵਿਰਾਸਤ ਪਾਉਣਗੇ।
الَّذِينَ يَرِثُونَ الْفِرْدَوْسَ هُمْ فِيهَا خَالِدُونَ (11)
ਉਹ ਉਸ ਵਿਚ ਹਮੇਸ਼ਾਂ ਰਹਿਣਗੇ।
وَلَقَدْ خَلَقْنَا الْإِنسَانَ مِن سُلَالَةٍ مِّن طِينٍ (12)
ਅਤੇ ਅਸੀਂ ਮਨੁੱਖ ਨੂੰ ਮਿੱਟੀ ਦੇ ਤੱਤ ਤੋਂ ਪੈਦਾ ਕੀਤਾ ਹੈ।
ثُمَّ جَعَلْنَاهُ نُطْفَةً فِي قَرَارٍ مَّكِينٍ (13)
ਫਿਰ ਅਸੀਂ ਪਾਣੀ ਦੀ ਇੱਕ ਬੂੰਦ ਦੇ ਰੂਪ ਵਿਚ ਉਸ ਨੂੰ ਇੱਕ ਸੁਰੱਖਿਅਤ ਟਿਕਾਣੇ ਵਿਚ ਰੱਖਿਆ।
ثُمَّ خَلَقْنَا النُّطْفَةَ عَلَقَةً فَخَلَقْنَا الْعَلَقَةَ مُضْغَةً فَخَلَقْنَا الْمُضْغَةَ عِظَامًا فَكَسَوْنَا الْعِظَامَ لَحْمًا ثُمَّ أَنشَأْنَاهُ خَلْقًا آخَرَ ۚ فَتَبَارَكَ اللَّهُ أَحْسَنُ الْخَالِقِينَ (14)
ਫਿਰ ਅਸੀਂ ਪਾਣੀ ਦੀ ਇੱਕ ਬੂੰਦ ਤੋਂ ਇੱਕ ਭਰੂਣ ਦਾ ਰੂਪ ਦਿੱਤਾ, ਫਿਰ ਭਰੂਣ ਨੂੰ ਮਾਸ ਦਾ ਇੱਕ ਲੋਕੜਾ ਬਣਾਇਆ, ਫਿਰ ਲੋਥੜੇ ਦੇ ਅੰਦਰ ਹੱਡੀਆਂ ਪੈਦਾ ਕੀਤੀਆਂ। ਫਿਰ ਅਸੀਂ ਹੱਡੀਆਂ ਉੱਤੇ ਮਾਸ ਚੜ੍ਹਾ ਦਿੱਤਾ। ਫਿਰ ਅਸੀਂ ਉਸ ਨੂੰ ਇੱਕ ਨਵੇਂ ਰੂਪ ਵਿਚ ਖੜ੍ਹਾ ਕੀਤਾ। ਤਾਂ ਉਹ ਅੱਲਾਹ ਵੱਡੀਆਂ ਬਰਕਤਾਂ ਵਾਲਾ ਅਤੇ ਅਤਿ ਉੱਤਮ ਸਿਰਜਣਹਾਰ ਹੈ।
ثُمَّ إِنَّكُم بَعْدَ ذَٰلِكَ لَمَيِّتُونَ (15)
ਫਿਰ ਇਸ ਤੋਂ ਮਗਰੋਂ ਤੁਸੀਂ ਜ਼ਰੂਰ ਮਰਨਾ ਹੈ।
ثُمَّ إِنَّكُمْ يَوْمَ الْقِيَامَةِ تُبْعَثُونَ (16)
ਫਿਰ ਤੁਸੀਂ ਕਿਆਮਤ ਦੇ ਦਿਨ ਜਿੰਦਾ ਕੀਤੇ ਜਾਉਗੇ।
وَلَقَدْ خَلَقْنَا فَوْقَكُمْ سَبْعَ طَرَائِقَ وَمَا كُنَّا عَنِ الْخَلْقِ غَافِلِينَ (17)
ਫਿਰ ਅਸੀਂ ਤੁਹਾਡੇ ਲਈ ਸੱਤ ਰਾਹ ਬਣਾਏ ਅਤੇ ਅਸੀਂ ਖਲਕਤ ਤੋਂ ਬੇਖ਼ਬਰ ਨਹੀਂ ਹੋਏ।
وَأَنزَلْنَا مِنَ السَّمَاءِ مَاءً بِقَدَرٍ فَأَسْكَنَّاهُ فِي الْأَرْضِ ۖ وَإِنَّا عَلَىٰ ذَهَابٍ بِهِ لَقَادِرُونَ (18)
ਅਤੇ ਅਸੀਂ ਅਸਮਾਨ ਤੋਂ ਇਕ ਨਿਯਤ ਤਰੀਕੇ ਨਾਲ ਪਾਣੀ ਵਰਸਾਇਆ। ਫਿਰ ਅਸੀਂ ਉਸ ਨੂੰ ਧਰਤੀ ਵਿਚ ਰੋਕ ਦਿੱਤਾ। ਅਤੇ ਅਸੀਂ ਉਸ ਨੂੰ ਵਾਪਿਸ ਲੈਣ ਦੇ ਵੀ ਸਮਰੱਥ ਹਾਂ।
فَأَنشَأْنَا لَكُم بِهِ جَنَّاتٍ مِّن نَّخِيلٍ وَأَعْنَابٍ لَّكُمْ فِيهَا فَوَاكِهُ كَثِيرَةٌ وَمِنْهَا تَأْكُلُونَ (19)
ਫਿਰ ਅਸੀਂ ਉਸ ਵਿਚੋਂ ਤੁਹਾਡੇ ਲਈ ਖਜੂਰ ਅਤੇ ਅੰਗੂਰ ਦੇ ਬਾਗ਼ ਪੈਦਾ ਕੀਤੇ। ਤੁਹਾਡੇ ਲਈ ਉਨ੍ਹਾਂ ਵਿਚ ਬਹੁਤ ਸਾਰੇ ਫ਼ਲ ਹਨ ਅਤੇ ਤੁਸੀਂ ਉਨ੍ਹਾਂ ਵਿਚੋਂ' ਖਾਂਦੇ ਹੋ।
وَشَجَرَةً تَخْرُجُ مِن طُورِ سَيْنَاءَ تَنبُتُ بِالدُّهْنِ وَصِبْغٍ لِّلْآكِلِينَ (20)
ਅਤੇ ਅਸੀਂ ਉਹ ਰੁੱਖ ਪੈਦਾ ਕੀਤਾ ਜਿਹੜਾ ਸੀਨਾ ਪਹਾੜ ਤੋਂ ਨਿਕਲਦਾ ਹੈ, ਉਹ ਤੇਲ ਲੈ ਕੇ ਉਗਦਾ ਹੈ ਅਤੇ ਖਾਣ ਵਾਲਿਆਂ ਲਈ ਸਾਲਣ ਵੀ।
وَإِنَّ لَكُمْ فِي الْأَنْعَامِ لَعِبْرَةً ۖ نُّسْقِيكُم مِّمَّا فِي بُطُونِهَا وَلَكُمْ فِيهَا مَنَافِعُ كَثِيرَةٌ وَمِنْهَا تَأْكُلُونَ (21)
ਅਤੇ ਤੁਹਾਡੇ ਲਈ ਜਾਨਵਰਾਂ ਵਿਚ ਸਿੱਖਿਆ ਹੈ। ਅਸੀਂ ਤੁਹਾਨੂੰ ਉਨ੍ਹਾਂ ਦੇ ਪੇਟ ਵਿਚੋਂ ਚੀਜ਼ਾਂ (ਦੁੱਧ) ਪਿਲਾਉਂਦੇ ਹਾਂ। ਅਤੇ ਤੁਹਾਡੇ ਲਈ ਉਨ੍ਹਾਂ ਦੇ ਅਨੇਕਾਂ ਲਾਭ ਹਨ ਅਤੇ ਤੁਸੀਂ ਉਨ੍ਹਾਂ ਨੂੰ ਖਾਂਦੇ ਹੋ।
وَعَلَيْهَا وَعَلَى الْفُلْكِ تُحْمَلُونَ (22)
ਅਤੇ ਤੁਸੀਂ ਉਨ੍ਹਾਂ ਉੱਪਰ ਅਤੇ ਕਿਸ਼ਤੀਆਂ ਉੱਪਰ ਸਵਾਰੀ ਕਰਦੇ ਹੋ।
وَلَقَدْ أَرْسَلْنَا نُوحًا إِلَىٰ قَوْمِهِ فَقَالَ يَا قَوْمِ اعْبُدُوا اللَّهَ مَا لَكُم مِّنْ إِلَٰهٍ غَيْرُهُ ۖ أَفَلَا تَتَّقُونَ (23)
ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਤਾਂ ਉਸ ਨੇ ਆਖਿਆ ਹੈ ਮੇਰੀ ਕੌਮ! ਤੁਸੀਂ ਅੱਲਾਹ ਦੀ ਬੰਦਗੀ ਕਰੋ। ਉਸ ਤੋਂ' ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਕੀ ਤੁਸੀ ਡਰਦੇ ਨਹੀਂ
فَقَالَ الْمَلَأُ الَّذِينَ كَفَرُوا مِن قَوْمِهِ مَا هَٰذَا إِلَّا بَشَرٌ مِّثْلُكُمْ يُرِيدُ أَن يَتَفَضَّلَ عَلَيْكُمْ وَلَوْ شَاءَ اللَّهُ لَأَنزَلَ مَلَائِكَةً مَّا سَمِعْنَا بِهَٰذَا فِي آبَائِنَا الْأَوَّلِينَ (24)
ਤਾਂ ਉਸ ਦੀ ਕੌਮ ਦੇ ਸਰਦਾਰ, ਜਿਹੜੇ ਇਨਕਾਰੀ ਸਨ। ਉਨ੍ਹਾਂ ਨੇ ਆਖਿਆ ਇਹ ਤਾਂ ਬੱਸ ਤੁਹਾਡੇ ਵਰਗਾ ਇੱਕ ਆਦਮੀ ਹੈ। ਉਹ ਚਾਹੁੰਦਾ ਹੈ ਕਿ ਤੁਹਾਡੇ ਉੱਪਰ ਆਪਣਾ ਪ੍ਰਭਾਵ ਜਮਾ ਲਵੇ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਹ ਫ਼ਰਿਸ਼ਤੇ ਭੇਜਦਾ। ਅਸੀਂ ਇਹ ਗੱਲ ਆਪਣੇ ਪਿਛਲੇ ਵਡੇਰਿਆਂ ਤੋਂ ਨਹੀਂ ਸੁਣੀ।
إِنْ هُوَ إِلَّا رَجُلٌ بِهِ جِنَّةٌ فَتَرَبَّصُوا بِهِ حَتَّىٰ حِينٍ (25)
ਇਹ ਤਾਂ ਬੱਸ ਇੱਕ ਬੰਦਾ ਹੈ ਜਿਸ ਤੇ ਪਾਗਲਪਨ ਸਵਾਰ ਹੈ “ਤਾਂ ਬਸ ਇੱਕ ਸਮੇਂ ਤੱਕ ਇਸ ਦੀ ਉਡੀਕ ਕਰੋ।
قَالَ رَبِّ انصُرْنِي بِمَا كَذَّبُونِ (26)
ਨੂਹ ਨੇ ਆਖਿਆ ਹੇ ਮੇਰੇ ਪਾਲਣਹਾਰ! ਤੂੰ ਮੇਰੀ ਮਦਦ ਕਰ ਕਿਉਂਕਿ ਇਨ੍ਹਾਂ ਨੇ ਮੈਨੂੰ ਝੁਠਲਾ ਦਿੱਤਾ ਹੈ।
فَأَوْحَيْنَا إِلَيْهِ أَنِ اصْنَعِ الْفُلْكَ بِأَعْيُنِنَا وَوَحْيِنَا فَإِذَا جَاءَ أَمْرُنَا وَفَارَ التَّنُّورُ ۙ فَاسْلُكْ فِيهَا مِن كُلٍّ زَوْجَيْنِ اثْنَيْنِ وَأَهْلَكَ إِلَّا مَن سَبَقَ عَلَيْهِ الْقَوْلُ مِنْهُمْ ۖ وَلَا تُخَاطِبْنِي فِي الَّذِينَ ظَلَمُوا ۖ إِنَّهُم مُّغْرَقُونَ (27)
ਤਾਂ ਅਸੀਂ ਉਨ੍ਹਾਂ ਨੂੰ ਇੱਕ ਵਹੀ ਭੇਜੀ ਕਿ ਤੁਸੀਂ ਸਾਡੇ ਸਾਹਮਣੇ ਇੱਕ ਕਿਸ਼ਤੀ ਤਿਆਰ ਕਰੋ ਸਾਡੇ ਮਾਰਗ ਦਰਸ਼ਨ ਦੇ ਅਨੁਸਾਰ। ਅਤੇ ਜਦੋਂ ਸਾਡਾ ਹੁਕਮ ਆ ਜਾਵੇ ਅਤੇ ਧਰਤੀ ਦਾ ਪਾਣੀ ਉਬਲ ਪਵੇ ਤਾਂ ਹਰੇਕ ਕਿਸਮ ਦੇ ਜਾਨਵਰਾਂ ਵਿਚੋਂ ਇੱਕ-ਇੱਕ ਜੋੜਾ ਲੈ ਕੇ ਉਸ (ਕਿਸ਼ਤੀ) ਵਿਚ ਸਵਾਰ ਹੋ ਜਾਵੋ। ਅਤੇ ਆਪਣੇ ਘਰ ਵਾਲਿਆਂ ਨੂੰ ਵੀ ਸਿਲ੍ਹਾਂ ਉਨ੍ਹਾਂ ਦੇ ਜਿਨ੍ਹਾਂ ਦੇ ਸਬੰਧ ਵਿਚ ਪਹਿਲਾਂ ਫ਼ੈਸਲਾ ਹੋ ਜ਼ੁੱਕਿਆ ਹੈ (ਨਾਲ ਲੈ ਲਵੋ? ਅਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਉਨ੍ਹਾਂ ਦੇ ਮਾਮਲੇ ਵਿਚ ਮੇਰੇ ਨਾਲ ਗੱਲ ਨਾ ਕਰੋਂ। ਬੇਸ਼ੱਕ ਉਨ੍ਹਾਂ ਨੇ ਡੱਬਣਾ ਹੈ।)
فَإِذَا اسْتَوَيْتَ أَنتَ وَمَن مَّعَكَ عَلَى الْفُلْكِ فَقُلِ الْحَمْدُ لِلَّهِ الَّذِي نَجَّانَا مِنَ الْقَوْمِ الظَّالِمِينَ (28)
ਫਿਰ ਜਦੋਂ ਤੁਸੀਂ ਅਤੇ ਤੁਹਾਡੇ ਸਾਥੀ ਕਿਸ਼ਤੀ ਵਿਚ ਬੈਠ ਜਾਣ ਤਾਂ ਆਖੋ ਕਿ ਸਿਫਤ ਹੈ ਅੱਲਾਹ ਦੀ ਜਿਸ ਨੇ ਸਾਨੂੰ ਜ਼ਾਲਿਮ ਲੋਕਾਂ ਤੋਂ ਬਚਾਇਆ।
وَقُل رَّبِّ أَنزِلْنِي مُنزَلًا مُّبَارَكًا وَأَنتَ خَيْرُ الْمُنزِلِينَ (29)
ਅਤੇ ਆਖੋਂ ਕਿ ਹੈ ਮੇਰੇ ਪਾਲਣਹਾਰ! ਤੂੰ ਮੈਨੂੰ ਬਰਕਤ ਵਾਲੀ ਥਾਂ ਉੱਪਰ ਉਤਾਰ ਅਤੇ ਤੂੰ ਸਭ ਤੋਂ ਵਧੀਆ ਉਤਾਰਨ ਵਾਲਾ ਹੈ।
إِنَّ فِي ذَٰلِكَ لَآيَاتٍ وَإِن كُنَّا لَمُبْتَلِينَ (30)
ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਅਤੇ ਬੇਸ਼ੱਕ ਅਸੀਂ ਬੰਦਿਆਂ ਦਾ ਇਮਤਿਹਾਨ ਲੈਂਦੇ ਹਾਂ।
ثُمَّ أَنشَأْنَا مِن بَعْدِهِمْ قَرْنًا آخَرِينَ (31)
ਫਿਰ ਅਸੀਂ ਉਸ ਤੋਂ ਮਗਰੋਂ ਦੂਜਾ ਸਮੂਹ ਪੈਦਾ ਕੀਤਾ।
فَأَرْسَلْنَا فِيهِمْ رَسُولًا مِّنْهُمْ أَنِ اعْبُدُوا اللَّهَ مَا لَكُم مِّنْ إِلَٰهٍ غَيْرُهُ ۖ أَفَلَا تَتَّقُونَ (32)
ਫਿਰ ਉਨ੍ਹਾਂ ਵਿਚੋਂ' ਹੀਂ ਇੱਕ ਰਸੂਲ ਉਨ੍ਹਾਂ ਕੋਲ ਭੇਜਿਆ ਕਿ ਤੁਸੀਂ ਅੱਲਾਹ ਦੀ ਇਬਾਦਤ ਕਰੋ ਉਸ ਤੋਂ ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਕੀ ਤੁਸੀਂ ਡਰਦੇ ਨਹੀਂ
وَقَالَ الْمَلَأُ مِن قَوْمِهِ الَّذِينَ كَفَرُوا وَكَذَّبُوا بِلِقَاءِ الْآخِرَةِ وَأَتْرَفْنَاهُمْ فِي الْحَيَاةِ الدُّنْيَا مَا هَٰذَا إِلَّا بَشَرٌ مِّثْلُكُمْ يَأْكُلُ مِمَّا تَأْكُلُونَ مِنْهُ وَيَشْرَبُ مِمَّا تَشْرَبُونَ (33)
ਅਤੇ ਉਸ ਦੀ ਕੌਮ ਦੇ ਸਰਦਾਰਾਂ ਨੇ ਜਿਨ੍ਹਾਂ ਨੇ ਇਨਕਾਰ ਕੀਤਾ ਅਤੇ ਪ੍ਰਲੋਕ ਦੀ ਮੁਲਾਕਾਤ ਨੂੰ ਬੁਠਲਾਇਆ ਅਸੀਂ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਖੁਸ਼ਹਾਲੀ ਬਖਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਸਾਡੇ ਵਰਗਾ ਹੀ ਇੱਕ ਬੰਦਾ ਹੈ ਉਹੀ ਖਾਂਦਾ ਹੈ ਜਿਹੜਾ ਤੁਸੀਂ ਖਾਂਦੇ ਹੋ ਅਤੇ ਉਹ ਹੀ ਪੀਂਦਾ ਹੈ ਜਿਹੜਾ ਤੁਸੀਂ ਪੀਂਦੇ ਹੋ।
وَلَئِنْ أَطَعْتُم بَشَرًا مِّثْلَكُمْ إِنَّكُمْ إِذًا لَّخَاسِرُونَ (34)
ਅਤੇ ਜੇਕਰ ਤੁਸੀਂ ਆਪਣੇ ਵਰਗੇ ਹੀ ਇੱਕ ਬੰਦੇ ਦੀ ਗੱਲ ਮੰਨੀ ਤਾਂ ਤੁਸੀਂ ਵੱਡੇ ਘਾਟੇ ਵਿਚ ਰਹੌਂਗੇ।
أَيَعِدُكُمْ أَنَّكُمْ إِذَا مِتُّمْ وَكُنتُمْ تُرَابًا وَعِظَامًا أَنَّكُم مُّخْرَجُونَ (35)
ਕੀ ਇਹ ਬੰਦਾ ਤੁਹਾਨੂੰ ਕਹਿੰਦਾ ਹੈ ਕਿ ਜਦੋਂ' ਤੁਸੀ ਮਰ ਜਾਉਗੇ ਅਤੇ ਮਿੱਟੀ ਅਤੇ ਹੱਡੀਆਂ ਹੋ ਜਾਵੋਗੇ ਤਾਂ ਫਿਰ ਤੂਸੀ' ਕਬਰਾਂ ਵਿਚੋਂ ਕੱਢੇ ਜਾਉਂਗੇ।
۞ هَيْهَاتَ هَيْهَاتَ لِمَا تُوعَدُونَ (36)
ਇਹ ਫਜ਼ੂਲ ਗੱਲਾਂ ਹਨ ਜਿਹੜੀਆਂ ਤੁਹਾਨੂੰ ਦੱਸੀਆਂ ਜਾ ਰਹੀਆਂ ਹਨ।
إِنْ هِيَ إِلَّا حَيَاتُنَا الدُّنْيَا نَمُوتُ وَنَحْيَا وَمَا نَحْنُ بِمَبْعُوثِينَ (37)
ਜੀਵਨ ਤਾਂ ਇਹੋ ਹੀ ਹੈ ਸੰਸਾਰਿਕ ਜੀਵਨ। ਇੱਥੇ ਅਸੀਂ ਮਰਦੇ ਹਾਂ ਅਤੇ ਜਿਊਂਦੇ ਹਾਂ ਅਤੇ ਅਸੀਂ ਫਿਰ ਉਠਾਏ ਜਾਣ ਵਾਲੇ ਨਹੀਂ।
إِنْ هُوَ إِلَّا رَجُلٌ افْتَرَىٰ عَلَى اللَّهِ كَذِبًا وَمَا نَحْنُ لَهُ بِمُؤْمِنِينَ (38)
ਇਹ ਤਾਂ ਬੱਸ ਇਕ ਅਜਿਹਾ ਬੰਦਾ ਹੈ ਜਿਸ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਹੈ। ਅਤੇ ਅਸੀਂ ਇਸ ਨੂੰ ਮੰਨਣ ਵਾਲੇ ਨਹੀਂ।
قَالَ رَبِّ انصُرْنِي بِمَا كَذَّبُونِ (39)
ਰਸੂਲ ਨੇ ਕਿਹਾ ਹੇ ਮੇਰੇ ਪਾਲਣਹਾਰ! ਮੇਰੀ ਮਦਦ ਕਰ (ਕਿਉਂਕਿ) ਇਨ੍ਹਾਂ ਨੇ ਮੈਨੂੰ ਝੁਠਲਾ ਦਿੱਤਾ ਹੈ।
قَالَ عَمَّا قَلِيلٍ لَّيُصْبِحُنَّ نَادِمِينَ (40)
ਫ਼ਰਮਾਇਆ ਕਿ ਇਹ ਲੋਕ ਜਲਦੀ ਹੀ ਪਛਤਾਉਣਗੇ।
فَأَخَذَتْهُمُ الصَّيْحَةُ بِالْحَقِّ فَجَعَلْنَاهُمْ غُثَاءً ۚ فَبُعْدًا لِّلْقَوْمِ الظَّالِمِينَ (41)
ਅਤੇ ਉਨ੍ਹਾਂ ਨੂੰ ਸਿੱਟੇ ਵਜੋਂ ਇੱਕ ਭਿਆਨਕ ਅਵਾਜ਼ ਨੇ ਫੜ ਲਿਆ। ਫਿਰ ਅਸੀਂ ਉਨ੍ਹਾਂ ਨੂੰ ਕੂੜਾ ਕਚਰਾ ਬਣਾ ਕੇ ਰੱਖ ਦਿੱਤਾ। ਤਾਂ ਦਫ਼ਾ ਹੋਈ ਜ਼ਾਲਿਮ ਕੌਂਮ।
ثُمَّ أَنشَأْنَا مِن بَعْدِهِمْ قُرُونًا آخَرِينَ (42)
ਫਿਰ ਅਸੀਂ ਉਨ੍ਹਾਂ ਤੋਂ ਮਗਰੋਂ ਅਨੇਕਾਂ ਕੌਮਾਂ ਪੈਦਾ ਕੀਤੀਆ।
مَا تَسْبِقُ مِنْ أُمَّةٍ أَجَلَهَا وَمَا يَسْتَأْخِرُونَ (43)
ਕੋਈ ਕੌਮ ਨਾ ਆਪਣੇ ਵਾਅਦੇ ਤੋਂ ਅੱਗੇ ਜਾਂਦੀ ਅਤੇ ਨਾ ਉਸ ਤੋਂ ਪਿੱਛੇ ਰਹਿੰਦੀ।
ثُمَّ أَرْسَلْنَا رُسُلَنَا تَتْرَىٰ ۖ كُلَّ مَا جَاءَ أُمَّةً رَّسُولُهَا كَذَّبُوهُ ۚ فَأَتْبَعْنَا بَعْضَهُم بَعْضًا وَجَعَلْنَاهُمْ أَحَادِيثَ ۚ فَبُعْدًا لِّقَوْمٍ لَّا يُؤْمِنُونَ (44)
ਫਿਰ ਅਸੀਂ ਲਗਾਤਾਰ ਆਪਣੇ ਰਸੂਲ ਭੇਜੇ ਜਦੋਂ ਵੀ ਕਿਸੇ ਕੌਂਮ ਦੇ ਕੋਲ ਉਸ ਦਾ ਰਸੂਲ ਆਇਆ ਤਾਂ ਉਨ੍ਹਾਂ ਨੇ ਉਸ ਤੋਂ ਇਨਕਾਰ ਕੀਤਾ। ਤਾਂ ਅਸੀਂ ਇੱਕ ਤੋਂ ਬਾਅਦ ਇੱਕ ਸਾਰਿਆਂ ਦਾ ਮਲੀਆ ਮੇਟ ਕਰ ਦਿੱਤਾ। ਅਤੇ ਅਸੀਂ' ਉਨ੍ਹਾਂ ਨੂੰ ਕਿੱਸੇ ਕਹਾਣੀਆਂ ਬਣਾ ਛੱਡਿਆ। ਤਾਂ ਦੂਰ ਹੋਣ ਉਹ ਲੋਕ ਜਿਹੜੇ ਈਮਾਨ ਨਹੀਂ ਲਿਆਉਂਦੇ।
ثُمَّ أَرْسَلْنَا مُوسَىٰ وَأَخَاهُ هَارُونَ بِآيَاتِنَا وَسُلْطَانٍ مُّبِينٍ (45)
ਫਿਰ ਅਸੀਂ ਮੂਸਾ ਅਤੇ ਉਸ ਦੇ ਭਰਾ ਹਾਰੂਨ ਨੂੰ ਆਪਣੀਆਂ ਨਿਸ਼ਾਨੀਆਂ ਅਤੇ ਪ੍ਰਤੱਖ ਦਲੀਲਾਂ ਦੇ ਨਾਲ ਭੇਜਿਆ।
إِلَىٰ فِرْعَوْنَ وَمَلَئِهِ فَاسْتَكْبَرُوا وَكَانُوا قَوْمًا عَالِينَ (46)
ਫਿਰਔਨ ਅਤੇ ਉਸ ਦੇ ਦਰਬਾਰੀਆਂ ਦੇ ਕੋਲ, ਤਾਂ ਉਹ ਹੰਕਾਰੀ ਲੋਕ ਸਨ, ਉਨ੍ਹਾਂ ਨੇ ਹੰਕਾਰ ਕੀਤਾ।
فَقَالُوا أَنُؤْمِنُ لِبَشَرَيْنِ مِثْلِنَا وَقَوْمُهُمَا لَنَا عَابِدُونَ (47)
ਤਾਂ ਉਨ੍ਹਾਂ ਨੇ ਕਿਹਾ ਕਿ ਕੀ ਅਸੀਂ ਆਪਣੇ ਵਰਗੇ ਦੋ ਆਦਮੀਆਂ ਦੀ ਗੱਲ ਮੰਨ ਲਈਏ। ਜਦੋਂ' ਕਿ ਇਨ੍ਹਾਂ ਦੀ ਕੌਮ ਦੇ ਲੋਕ ਸਾਡੇ ਗੁਲਾਮ ਹਨ।
فَكَذَّبُوهُمَا فَكَانُوا مِنَ الْمُهْلَكِينَ (48)
ਫਿਰ ਉਨ੍ਹਾਂ ਨੇ ਉਨ੍ਹਾਂ ਨੂੰ ਝੁਠਲਾ ਦਿੱਤਾ। ਫਿਰ ਉਹ ਨਸ਼ਟ ਕਰ ਦਿੱਤੇ ਗਏ।
وَلَقَدْ آتَيْنَا مُوسَى الْكِتَابَ لَعَلَّهُمْ يَهْتَدُونَ (49)
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਤਾਂ ਕਿ ਉਹ ਰਾਹ ਪਾਉਣ।
وَجَعَلْنَا ابْنَ مَرْيَمَ وَأُمَّهُ آيَةً وَآوَيْنَاهُمَا إِلَىٰ رَبْوَةٍ ذَاتِ قَرَارٍ وَمَعِينٍ (50)
ਫਿਰ ਅਸੀਂ ਮਰੀਅਮ ਦੇ ਬੇਟੇ ਅਤੇ ਉਸ ਦੀ ਮਾਂ ਨੂੰ ਇੱਕ ਨਿਸ਼ਾਨੀ ਬਣਾਇਆ ਅਤੇ ਅਸੀਂ ਉਨ੍ਹਾਂ ਨੂੰ ਇੱਕ ਉਚੀ ਧਰਤੀ ਉੱਤੇ ਇੱਕ ਟਿਕਾਣਾ ਦਿੱਤਾ, ਜਿਹੜੀ ਸ਼ਾਂਤੀ ਦੀ ਜਗ੍ਹਾ ਸੀ ਅਤੇ ਉਥੇ ਪਾਣੀ ਦਾ ਚਸ਼ਮਾ ਵਗ ਰਿਹਾ ਸੀ।
يَا أَيُّهَا الرُّسُلُ كُلُوا مِنَ الطَّيِّبَاتِ وَاعْمَلُوا صَالِحًا ۖ إِنِّي بِمَا تَعْمَلُونَ عَلِيمٌ (51)
ਹੇ ਪੈਗੰਬਰੋ! ਸਾਫ ਚੀਜ਼ਾਂ ਖਾਉ ਅਤੇ ਚੰਗੇ ਕੰਮ ਕਰੋ। ਮੈਂ ਜਾਣਦਾ ਹਾਂ ਜੋ ਕੁਝ ਤੁਸੀਂ ਕਰਦੇ ਹੋ।
وَإِنَّ هَٰذِهِ أُمَّتُكُمْ أُمَّةً وَاحِدَةً وَأَنَا رَبُّكُمْ فَاتَّقُونِ (52)
ਅਤੇ ਇਹ ਕਿ ਤੁਹਾਡਾ ਧਰਮ ਇੱਕ ਹੀ ਧਰਮ ਹੈ ਅਤੇ ਮੈਂ ਤੁਹਾਡਾ ਰੱਬ ਹਾਂ। ਇਸ ਲਈ ਤੁਸੀਂ ਮੇਰੇ ਤੋਂ ਡਰੋ।
فَتَقَطَّعُوا أَمْرَهُم بَيْنَهُمْ زُبُرًا ۖ كُلُّ حِزْبٍ بِمَا لَدَيْهِمْ فَرِحُونَ (53)
ਫਿਰ ਲੋਕਾਂ ਨੇ ਅਪਾਣੇ ਧਰਮ ਨੂੰ ਪਰਸਪਰ ਟੁੱਕੜੇ-ਟੁੱਕੜੇ ਕਰ ਲਿਆ। ਹਰੇਕ ਸਮੂਹ ਦੇ ਕੋਲ ਜੋ ਵੀ ਕੁਝ ਹੈ ਉਹ ਉਸੇ ਤੇ ਹੀ ਮਗਨ ਹੈ।
فَذَرْهُمْ فِي غَمْرَتِهِمْ حَتَّىٰ حِينٍ (54)
ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਬੇਹੋਸ਼ੀ ਵਿਚ ਕੂਝ ਦਿਨ ਛੱਡ ਦੇਵੋ।
أَيَحْسَبُونَ أَنَّمَا نُمِدُّهُم بِهِ مِن مَّالٍ وَبَنِينَ (55)
ਕੀ ਉਹ ਸਮਝਦੇ ਹਨ ਕਿ ਅਸੀਂ ਉਨ੍ਹਾਂ ਨੂੰ ਜਿਹੜੀ ਜਾਇਦਾਦ ਅਤੇ ਔਲਾਦ ਦੇ ਰਹੇ ਹਾਂ।
نُسَارِعُ لَهُمْ فِي الْخَيْرَاتِ ۚ بَل لَّا يَشْعُرُونَ (56)
ਤਾਂ ਅਸੀਂ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਸਰਗਰਮ ਹਾਂ। ਸਗੋਂ ਇਹ ਪ੍ਰੀਖਿਆ ਹੈ। ਲੇਕਿਨ ਉਹ ਗੱਲ ਨੂੰ ਨਹੀਂ ਸਮਝਦੇ।
إِنَّ الَّذِينَ هُم مِّنْ خَشْيَةِ رَبِّهِم مُّشْفِقُونَ (57)
ਬੇਸ਼ੱਕ ਜਿਹੜੇ ਲੋਕ ਆਪਣੇ ਰੱਬ ਦੇ ਪ੍ਰਕੋਪ ਤੋਂ ਡਰਦੇ ਹਨ।
وَالَّذِينَ هُم بِآيَاتِ رَبِّهِمْ يُؤْمِنُونَ (58)
ਅਤੇ ਜਿਹੜੇ ਲੋਕ ਆਪਣੇ ਰੱਬ ਦੀਆਂ ਆਇਤਾਂ ਉੱਪਰ ਈਮਾਨ ਰੱਖਦੇ ਹਨ।
وَالَّذِينَ هُم بِرَبِّهِمْ لَا يُشْرِكُونَ (59)
ਅਤੇ ਜਿਹੜੇ ਲੋਕ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀਂ ਬਣਾਉਂਦੇ।
وَالَّذِينَ يُؤْتُونَ مَا آتَوا وَّقُلُوبُهُمْ وَجِلَةٌ أَنَّهُمْ إِلَىٰ رَبِّهِمْ رَاجِعُونَ (60)
ਅਤੇ ਜਿਹੜੇ ਲੋਕ ਦੇ ਸਕਦੇ ਹਨ ਉਹ ਰੱਬ ਦੇ ਰਾਹ ਵਿਚ ਦਿੰਦੇ ਹਨ ਅਤੇ ਉਨ੍ਹਾਂ ਦੇ ਦਿਲ ਕੰਬਦੇ ਹਨ ਕਿ ਉਹ ਆਪਣੇ ਰੱਬ ਵੱਲ ਵਾਪਸ ਜਾਣ ਵਾਲੇ ਹਨ।
أُولَٰئِكَ يُسَارِعُونَ فِي الْخَيْرَاتِ وَهُمْ لَهَا سَابِقُونَ (61)
ਇਹ ਲੋਕ ਚੰਗਿਆਈ ਦੇ ਰਾਹ ਵੱਲ ਭੱਜ ਪੈਂਦੇ ਹਨ ਅਤੇ ਨੇਕੀਆਂ ਵਿਚ ਸਭ ਤੋਂ ਅੱਗੇ ਪਹੁੰਚਣ ਵਾਲੇ ਹਨ।
وَلَا نُكَلِّفُ نَفْسًا إِلَّا وُسْعَهَا ۖ وَلَدَيْنَا كِتَابٌ يَنطِقُ بِالْحَقِّ ۚ وَهُمْ لَا يُظْلَمُونَ (62)
ਅਤੇ ਅਸੀਂ ਕਿਸੇ ਉੱਪਰ ਉਸ ਦੀ ਸਮਰੱਥਾ ਤੋਂ ਜ਼ਿਆਦਾ ਭਾਰ ਨਹੀਂ ਪਾਉਂਦੇ। ਅਤੇ ਸਾਡੇ ਕੋਲ ਅਸੂਲਾਂ ਦੀ ਇੱਕ ਕਿਤਾਬ ਹੈ, ਜਿਹੜੀ ਬਿਲਕੁਲ ਸਹੀ ਬੋਲਦੀ ਹੈ ਅਤੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਹੋਵੇਗਾ।
بَلْ قُلُوبُهُمْ فِي غَمْرَةٍ مِّنْ هَٰذَا وَلَهُمْ أَعْمَالٌ مِّن دُونِ ذَٰلِكَ هُمْ لَهَا عَامِلُونَ (63)
ਸਗੋਂ ਉਨ੍ਹਾਂ ਦੇ ਦਿਲ ਉਸ ਵਲੋਂ ਗਾਫ਼ਿਲ ਹਨ ਅਤੇ ਉਨ੍ਹਾਂ ਦੇ ਕੁਝ ਕਰਮ ਇਸ ਤੋਂ' ਬਿਨ੍ਹਾਂ ਹਨ ਅਤੇ ਉਹ ਉਨ੍ਹਾਂ ਨੂੰ ਕਰਦੇ ਰਹਿਣਗੇ।
حَتَّىٰ إِذَا أَخَذْنَا مُتْرَفِيهِم بِالْعَذَابِ إِذَا هُمْ يَجْأَرُونَ (64)
ਇੱਥੋਂ ਲੱਗਣਗੇ।
لَا تَجْأَرُوا الْيَوْمَ ۖ إِنَّكُم مِّنَّا لَا تُنصَرُونَ (65)
ਹੁਣ ਬੇਨਤੀਆਂ ਨਾ ਕਰੋ ਹੁਣ ਸਾਡੇ ਵੱਲੋਂ ਤੁਹਾਨੂੰ ਕੋਈ ਮਦਦ ਨਹੀਂ ਪਹੁੰਚੇਗੀ।
قَدْ كَانَتْ آيَاتِي تُتْلَىٰ عَلَيْكُمْ فَكُنتُمْ عَلَىٰ أَعْقَابِكُمْ تَنكِصُونَ (66)
ਤੁਹਾਨੂੰ ਮੇਰੀਆਂ ਆਇਤਾਂ ਸੁਣਾਈਆਂ ਜਾਂਦੀਆਂ ਸਨ ਤਾਂ ਤੁਸੀਂ ਮੂੰਹ ਫੇਰ ਕੇ ਭੱਜ ਜਾਂਦੇ ਸੀ।
مُسْتَكْبِرِينَ بِهِ سَامِرًا تَهْجُرُونَ (67)
ਇਸ ਨਾਲ ਹੰਕਾਰ ਕਰਕੇ। ਮਾਨੋ, ਕਿੱਸੇ ਕਹਾਣੀਆਂ ਬਿਆਨ ਕਰਨ ਵਾਲੇ ਨੂੰ ਛੱਡ ਰਹੇ ਹੋ।
أَفَلَمْ يَدَّبَّرُوا الْقَوْلَ أَمْ جَاءَهُم مَّا لَمْ يَأْتِ آبَاءَهُمُ الْأَوَّلِينَ (68)
ਫਿਰ ਕੀ ਉਨ੍ਹਾਂ ਨੇ ਇਸ ਬਾਣੀ ਉੱਪਰ ਵਿਚਾਰ ਨਹੀਂ ਕੀਤਾ ਜਾਂ ਇਨ੍ਹਾਂ ਦੇ ਕੋਲ ਅਜਿਹੀ ਚੀਜ਼ ਆਈ ਹੈ ਜਿਹੜੀ ਇਨ੍ਹਾਂ ਦੇ ਪਹਿਲੇ ਪਿਉ-ਦਾਦਿਆਂ ਕੋਲ ਨਹੀਂ ਆਈ।
أَمْ لَمْ يَعْرِفُوا رَسُولَهُمْ فَهُمْ لَهُ مُنكِرُونَ (69)
ਜਾਂ ਉਨ੍ਹਾਂ ਨੇ ਆਪਣੇ ਰਸੂਲ ਨੂੰ ਨਹੀਂ ਪਛਾਣਿਆ ਇਸ ਲਈ ਕਿ ਉਹ ਇਸ ਨੂੰ ਨਹੀਂ ਮੰਨਦੇ।
أَمْ يَقُولُونَ بِهِ جِنَّةٌ ۚ بَلْ جَاءَهُم بِالْحَقِّ وَأَكْثَرُهُمْ لِلْحَقِّ كَارِهُونَ (70)
ਜਾਂ ਉਹ ਕਹਿੰਦੇ ਹਨ ਕਿ ਇਸ ਨੂੰ ਪਾਗ਼ਲਪਣ ਹੈ। ਸਗੋਂ ਉਹ ਇਨ੍ਹਾਂ ਦੇ ਕੋਲ ਸੱਚ ਲੈ ਕੇ ਆਇਆ ਹੈ। ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸੱਚੀਆਂ ਗੱਲਾਂ ਮਾੜੀਆਂ ਲੱਗਦੀਆਂ ਹਨ।
وَلَوِ اتَّبَعَ الْحَقُّ أَهْوَاءَهُمْ لَفَسَدَتِ السَّمَاوَاتُ وَالْأَرْضُ وَمَن فِيهِنَّ ۚ بَلْ أَتَيْنَاهُم بِذِكْرِهِمْ فَهُمْ عَن ذِكْرِهِم مُّعْرِضُونَ (71)
ਅਤੇ ਜੇਕਰ ਸੱਚ ਇਨ੍ਹਾਂ ਦੀਆਂ ਇੱਛਾਵਾਂ ਦੇ ਅਧੀਨ ਹੁੰਦਾ ਤਾਂ ਆਕਾਸ਼, ਧਰਤੀ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ ਸਭ ਖ਼ਤਮ ਹੋ ਜਾਂਦਾ। ਸਗੋਂ ਅਸੀਂ ਇਨ੍ਹਾਂ ਦੇ ਕੋਲ ਉਨ੍ਹਾਂ ਦੀ ਨਸੀਹਤ (ਦੀ ਕਿਤਾਬ) ਭੇਜੀ ਤਾਂ ਉਹ ਆਪਣੀ ਸਿਖਿਆ ਤੋਂ ਮੂੰਹ ਮੋੜ ਰਹੇ ਹਨ।
أَمْ تَسْأَلُهُمْ خَرْجًا فَخَرَاجُ رَبِّكَ خَيْرٌ ۖ وَهُوَ خَيْرُ الرَّازِقِينَ (72)
ਕੀ ਤੁਸੀਂ ਉਨ੍ਹਾਂ ਤੋਂ ਕੋਈ ਦੌਲਤ ਮੰਗ ਰਹੇ ਹੋ, ਤਾਂ ਤੁਹਾਡੋ ਰੱਬ ਦਾ ਸਰਮਾਇਆ ਤੁਹਾਡੇ ਲਈ ਉੱਤਮ ਹੈ ਅਤੇ ਉਹ ਹੀ ਉੱਤਮ ਰਿਜ਼ਕ ਦੇਣ ਵਾਲਾ ਹੈ।
وَإِنَّكَ لَتَدْعُوهُمْ إِلَىٰ صِرَاطٍ مُّسْتَقِيمٍ (73)
ਅਤੇ ਨਿਸ਼ਚਿਤ ਤੌਰ ਤੇ ਤੁਸੀਂ ਇਨ੍ਹਾਂ ਨੂੰ ਇਕ ਸਿੱਧੇ ਰਾਹ ਵੱਲ ਸੱਦ (ਬੁਲਾ) ਰਹੇ ਹੋ।
وَإِنَّ الَّذِينَ لَا يُؤْمِنُونَ بِالْآخِرَةِ عَنِ الصِّرَاطِ لَنَاكِبُونَ (74)
ਅਤੇ ਜਿਹੜੇ ਲੋਕ ਪ੍ਰਲੋਕ ਉੱਪਰ ਵਿਸ਼ਵਾਸ਼ ਨਹੀਂ ਰੱਖਦੇ ਉਹ ਰਾਹ ਤੋਂ ਭਟਕ ਗਏ ਹਨ।
۞ وَلَوْ رَحِمْنَاهُمْ وَكَشَفْنَا مَا بِهِم مِّن ضُرٍّ لَّلَجُّوا فِي طُغْيَانِهِمْ يَعْمَهُونَ (75)
ਅਤੇ ਜੇਕਰ ਅਸੀਂ ਇਨ੍ਹਾਂ ਉੱਪਰ ਰਹਿਮ ਕਰੀਏ ਅਤੇ ਇਨ੍ਹਾਂ ਉੱਪਰ ਜਿਹੜੇ ਕਸ਼ਟ ਹਨ ਉਸ ਨੂੰ ਦੂਰ ਕਰ ਦੇਈਏ ਤਾਂ ਵੀ ਉਹ ਵਿਰੋਧ ਵਿਚ ਕੁਰਾਹੇ ਪਏ ਰਹਿਣਗੇ।
وَلَقَدْ أَخَذْنَاهُم بِالْعَذَابِ فَمَا اسْتَكَانُوا لِرَبِّهِمْ وَمَا يَتَضَرَّعُونَ (76)
ਅਤੇ ਅਸੀਂ ਇਨ੍ਹਾਂ ਨੂੰ ਸਜ਼ਾ ਵਿਚ ਫੜ੍ਹਿਆ। ਪਰੰਤੂ ਨਾ ਇਹ ਆਪਣੇ ਰੱਬ ਦੇ ਅੱਗੇ ਝੁੱਕੇ ਅਤੇ ਨਾ ਇਨ੍ਹਾਂ ਨੇ ਨਿਮਰਤਾ ਦਿਖਾਈ।
حَتَّىٰ إِذَا فَتَحْنَا عَلَيْهِم بَابًا ذَا عَذَابٍ شَدِيدٍ إِذَا هُمْ فِيهِ مُبْلِسُونَ (77)
ਇੱਥੋਂ ਤੱਕ ਕਿ ਜਦੋਂ ਅਸੀਂ ਇਨ੍ਹਾਂ ਉੱਪਰ ਕਠੌਰ ਸਜ਼ਾ ਦੇ ਦਰਵਾਜ਼ੇ ਖੋਲ੍ਹ ਦੇਵਾਂਗੇ ਤਾਂ ਉਹ ਉਸ ਸਮੇਂ ਹੈਰਾਨ ਰਹਿ ਜਾਣਗੇ।
وَهُوَ الَّذِي أَنشَأَ لَكُمُ السَّمْعَ وَالْأَبْصَارَ وَالْأَفْئِدَةَ ۚ قَلِيلًا مَّا تَشْكُرُونَ (78)
ਅਤੇ ਉਹ ਹੀ ਹੈ ਜਿਸ ਨੇ ਤੁਹਾਡੇ ਲਈ ਕੰਨ, ਅੱਖਾਂ ਅਤੇ ਦਿਲ ਬਣਾਇਆ। ਤੁਸੀਂ ਬਹੁਤ ਘੱਟ ਸ਼ੁਕਰ ਕਰਦੇ ਹੋ।
وَهُوَ الَّذِي ذَرَأَكُمْ فِي الْأَرْضِ وَإِلَيْهِ تُحْشَرُونَ (79)
ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਵਿਚ ਫੈਲਾਇਆ ਅਤੇ ਤੁਸੀ' ਉਸੇ ਵੱਲ ਇੱਕਠੇ ਕੀਤੇ ਜਾਉਗੇ।
وَهُوَ الَّذِي يُحْيِي وَيُمِيتُ وَلَهُ اخْتِلَافُ اللَّيْلِ وَالنَّهَارِ ۚ أَفَلَا تَعْقِلُونَ (80)
ਅਤੇ ਉਹ ਹੀ ਹੈ ਜਿਹੜਾ ਜੀਵਤ ਕਰਦਾ ਹੈ ਅਤੇ ਮਾਰਦਾ ਹੈ। ਦਿਨ ਅਤੇ ਰਾਤ ਦਾ ਬਦਲਣਾ ਵੀ ਉਸੇ ਦਾ ਅਧਿਕਾਰ ਵਿਚ ਹੈ ਤਾਂ ਕੀ ਤੁਸੀਂ ਨਹੀਂ ਸਮਝਦੇ।
بَلْ قَالُوا مِثْلَ مَا قَالَ الْأَوَّلُونَ (81)
ਸਗੋਂ ਉਨ੍ਹਾਂ ਨੇ ਉਹ ਹੀ ਗੱਲ ਕਹੀ ਜਿਹੜੀ ਪਹਿਲਿਆਂ ਨੇ ਕਹੀ ਸੀ।
قَالُوا أَإِذَا مِتْنَا وَكُنَّا تُرَابًا وَعِظَامًا أَإِنَّا لَمَبْعُوثُونَ (82)
ਉਨ੍ਹਾਂ ਨੇ ਕਿਹਾ ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਅਸੀਂ ਮਿੱਟੀ ਅਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਅਸੀਂ ਫਿਰ ਉਠਾਏ ਜਾਵਾਂਗੇ।
لَقَدْ وُعِدْنَا نَحْنُ وَآبَاؤُنَا هَٰذَا مِن قَبْلُ إِنْ هَٰذَا إِلَّا أَسَاطِيرُ الْأَوَّلِينَ (83)
ਉਸ ਦਾ ਵਾਅਦਾ ਸਾਨੂੰ ਅਤੇ ਇਸ ਤੋਂ ਪਹਿਲਾਂ ਸਾਡੇ ਪਿਉਂ ਦਾਦਿਆਂ ਨੂੰ ਵੀ ਦਿੱਤਾ ਗਿਆ। ਇਹ ਸਿਰਫ਼ ਪੁਰਾਣੀਆਂ ਕਹਾਣੀਆਂ ਹਨ।
قُل لِّمَنِ الْأَرْضُ وَمَن فِيهَا إِن كُنتُمْ تَعْلَمُونَ (84)
ਆਖੋ ਕਿ ਧਰਤੀ ਵਿਚ ਅਤੇ ਜਿਹੜਾ ਕੁਝ ਇਸ ਦੇ ਅੰਦਰ ਹੈ ਉਹ ਕਿਸਦਾ ਹੈ, ਜੇਕਰ ਤੁਸੀਂ ਜਾਣਦੇ ਹੋ।
سَيَقُولُونَ لِلَّهِ ۚ قُلْ أَفَلَا تَذَكَّرُونَ (85)
ਉਹ ਕਹਿਣਗੇ ਇਹ ਅੱਲਾਹ ਦਾ ਹੈ। ਆਖੋ, ਕਿ ਫਿਰ ਤੁਸੀਂ ਸੋਚਦੇ ਨਹੀਂ।
قُلْ مَن رَّبُّ السَّمَاوَاتِ السَّبْعِ وَرَبُّ الْعَرْشِ الْعَظِيمِ (86)
ਆਖੋ, ਕਿ ਸੱਤਾਂ ਅਸਮਾਨਾਂ ਦਾ ਮਾਲਕ ਕੌਣ ਹੈ ਅਤੇ ਮਹਾਨ ਸਿੰਘਾਸਣ ਦਾ ਮਾਲਕ ਕੌਣ ਹੈ।
سَيَقُولُونَ لِلَّهِ ۚ قُلْ أَفَلَا تَتَّقُونَ (87)
ਉਹ ਕਹਿਣਗੇ ਕਿ ਸਭ ਅੱਲਾਹ ਦਾ ਹੈ। ਆਖੋ, ਫਿਰ ਤੁਸੀਂ ਡਰਦੇ ਕਿਉਂ ਨਹੀਂ।
قُلْ مَن بِيَدِهِ مَلَكُوتُ كُلِّ شَيْءٍ وَهُوَ يُجِيرُ وَلَا يُجَارُ عَلَيْهِ إِن كُنتُمْ تَعْلَمُونَ (88)
ਆਖੋ, ਕਿ ਕੌਣ ਹੈ ਜਿਸ ਦੇ ਹੱਥ ਵਿਚ ਹਰ ਚੀਜ਼ ਦਾ ਅਧਿਕਾਰ ਹੈ ਅਤੇ ਉਹ ਹੀ ਸ਼ਰਣ ਦਿੰਦਾ ਹੈ। ਉਸ ਦੇ ਮੁਕਾਬਲੇ ਕੋਈ ਸ਼ਰਨ ਨਹੀਂ ਦੇ ਸਕਦਾ ਜੇਕਰ ਤੁਸੀਂ ਸਮਝਦੇ ਹੋ।
سَيَقُولُونَ لِلَّهِ ۚ قُلْ فَأَنَّىٰ تُسْحَرُونَ (89)
ਉਹ ਕਹਿਣਗੇ ਕਿ ਇਹ ਅੱਲਾਹ ਲਈ ਹੈ। ਆਖੋ, ਕਿ ਫਿਰ ਕਿੱਥੋਂ ਤੁਹਾਡੇ ਤੇ ਜਾਦੂ ਹੋ ਜਾਂਦਾ ਹੈ
بَلْ أَتَيْنَاهُم بِالْحَقِّ وَإِنَّهُمْ لَكَاذِبُونَ (90)
ਸਗੋਂ ਅਸੀਂ' ਉਨ੍ਹਾਂ ਕੋਲ ਸੱਚ ਲਿਆਏ ਹਾਂ ਅਤੇ ਯਕੀਨਨ ਹੀ ਉਹ ਝੂਠੇ ਹਨ।
مَا اتَّخَذَ اللَّهُ مِن وَلَدٍ وَمَا كَانَ مَعَهُ مِنْ إِلَٰهٍ ۚ إِذًا لَّذَهَبَ كُلُّ إِلَٰهٍ بِمَا خَلَقَ وَلَعَلَا بَعْضُهُمْ عَلَىٰ بَعْضٍ ۚ سُبْحَانَ اللَّهِ عَمَّا يَصِفُونَ (91)
ਅੱਲਾਹ ਨੇ ਕੋਈ ਪੁੱਤਰ ਨਹੀਂ ਬਣਾਇਆ ਅਤੇ ਨਾ ਹੀ ਉਸ ਦੇ ਬਰਾਬਰ ਕੋਈ ਪੂਜਣਯੋਗ ਹੈ। ਜੇਕਰ ਅਜਿਹਾ ਹੁੰਦਾ ਤਾਂ ਹਰੇਕ ਖੁਦਾ ਆਪਣੀ ਖਲਕਤ ਨੂੰ ਲੈ ਕੇ ਅੱਡ ਹੋ ਜਾਂਦਾ ਅਤੇ ਉਹ ਇੱਕ ਦੂਸਰੇ ਉੱਪਰ ਹਮਲਾ ਕਰਦਾ। ਅੱਲਾਹ ਪਵਿੱਤਰ ਹੈ ਉਸ ਤੋਂ ਜਿਹੜਾ ਉਹ ਬਿਆਨ ਕਰਦੇ ਹਨ।
عَالِمِ الْغَيْبِ وَالشَّهَادَةِ فَتَعَالَىٰ عَمَّا يُشْرِكُونَ (92)
ਉਹ ਖੁੱਲੀਆਂ ਅਤੇ ਗੁੱਝੀਆਂ ਨੂੰ ਜਾਣਨ ਵਾਲਾ ਹੈ ਉਹ ਉਸ ਨਾਲੋਂ ਬਹੁਤ ਉਚਾ ਹੈ ਜਿਸ ਨੂੰ ਇਹ ਉਸ ਦਾ ਸ਼ਰੀਕ ਬਣਾਉਂਦੇ ਹਨ।
قُل رَّبِّ إِمَّا تُرِيَنِّي مَا يُوعَدُونَ (93)
ਆਖੋ, ਕਿ ਹੇ ਮੇਰੇ ਪਾਲਣਹਾਰ! ਜੇਕਰ ਤੂੰ ਮੈਨੂੰ ਉਹ ਦਿਖਾ ਦੇਵੇ ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।
رَبِّ فَلَا تَجْعَلْنِي فِي الْقَوْمِ الظَّالِمِينَ (94)
ਤਾਂ ਹੇ ਮੇਰੇ ਪਾਲਣਹਾਰ! ਮੈਨੂੰ ਜ਼ਾਲਿਮ ਲੋਕਾਂ ਵਿਚ ਸ਼ਾਮਿਲ ਨਾ ਕਰ।
وَإِنَّا عَلَىٰ أَن نُّرِيَكَ مَا نَعِدُهُمْ لَقَادِرُونَ (95)
ਯਕੀਨਨ ਅਸੀਂ ਇਨ੍ਹਾਂ ਨਾਲ ਜਿਹੜਾ ਵਾਅਦਾ ਕਰ ਰਹੇ ਹਾਂ ਉਹ ਤੁਹਾਨੂੰ ਦਿਖਾ ਦੇਣ ਦੀ ਤਾਕਤ ਰੱਖਦੇ ਹਾਂ।
ادْفَعْ بِالَّتِي هِيَ أَحْسَنُ السَّيِّئَةَ ۚ نَحْنُ أَعْلَمُ بِمَا يَصِفُونَ (96)
ਤੁਸੀਂ ਬੁਰਾਈ ਨੂੰ ਉਸ ਤਰੀਕੇ ਨਾਲ ਰੋਂਕੋਂ ਜਿਹੜਾ ਵਧੀਆ ਹੋਵੇ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜਾ ਇਹ ਲੋਕ ਆਖਦੇ ਹਨ।
وَقُل رَّبِّ أَعُوذُ بِكَ مِنْ هَمَزَاتِ الشَّيَاطِينِ (97)
ਅਤੇ ਕਹੋਂ ਕਿ ਹੇ ਮੇਰੇ ਪਾਲਣਹਾਰ! ਮੈਂ ਸ਼ਰਣ ਮੰਗਦਾ ਹਾਂ, ਸ਼ੈਤਾਨਾਂ ਦੇ ਸ਼ੂਰੇ ਵਿਚਾਰਾਂ ਤੋਂ।
وَأَعُوذُ بِكَ رَبِّ أَن يَحْضُرُونِ (98)
ਅਤੇ ਹੇ ਮੇਰੇ ਪਾਲਣਹਾਰ! ਮੈਂ ਤੇਰੇ ਤੋਂ ਸ਼ਰਣ ਮੰਗਦਾ ਹਾਂ ਕਿ ਉਹ ਮੇਰੇ ਪਾਸ ਆਉਣ।
حَتَّىٰ إِذَا جَاءَ أَحَدَهُمُ الْمَوْتُ قَالَ رَبِّ ارْجِعُونِ (99)
ਇੱਥੋਂ ਤੱਕ ਕਿ ਜਦੋਂ ਉਨ੍ਹਾਂ ਵਿਚੋਂ` ਕਿਸੇ ਨੂੰ ਮੌਤ ਆ ਜਾਂਦੀ ਹੈ ਤਾਂ ਉਹ ਕਹਿੰਦਾ ਹੈ ਕਿ ਹੇ ਮੇਰੇ ਪਾਲਣਹਾਰ! ਮੈਨੂੰ ਵਾਪਿਸ ਭੇਜਦੇ।
لَعَلِّي أَعْمَلُ صَالِحًا فِيمَا تَرَكْتُ ۚ كَلَّا ۚ إِنَّهَا كَلِمَةٌ هُوَ قَائِلُهَا ۖ وَمِن وَرَائِهِم بَرْزَخٌ إِلَىٰ يَوْمِ يُبْعَثُونَ (100)
ਤਾਂ ਕਿ ਜਿਸ ਨੂੰ ਮੈਂ ਛੱਡ ਆਇਆ ਹਾਂ ਉਸ ਵਿਚ ਕੁਝ ਪੂੰਨ ਕਮਾਵਾਂ। ਕਦੇ ਵੀ ਨਹੀਂ, ਇਹ ਸਿਰਫ਼ ਇੱਕ ਗੱਲ ਹੈ ਜਿਹੜੀ ਉਹ ਕਹਿੰਦਾ ਹੈ ਅਤੇ ਉਨ੍ਹਾਂ ਦੇ ਅੱਗੇ ਉਸ ਦਿਨ ਤੱਕ ਲਈ ਪਰਦਾ ਹੈ ਜਦੋਂ ਉਹ ਉਠਾਏ ਜਾਣਗੇ।
فَإِذَا نُفِخَ فِي الصُّورِ فَلَا أَنسَابَ بَيْنَهُمْ يَوْمَئِذٍ وَلَا يَتَسَاءَلُونَ (101)
ਫਿਰ ਜਦੋਂ ਬਿਗਲ ਜਾਇਆ ਜਾਵੇਗਾ ਤਾਂ ਉਨ੍ਹਾਂ ਦੇ ਵਿਚਕਾਰ ਨਾ ਕੋਈ ਰਿਸ਼ਤਾ ਰਹੇਗਾ ਅਤੇ ਨਾ ਕੋਈ ਕਿਸੇ ਨੂੰ ਪੁੱਛੇਗਾ।
فَمَن ثَقُلَتْ مَوَازِينُهُ فَأُولَٰئِكَ هُمُ الْمُفْلِحُونَ (102)
ਫਿਰ ਜਿਨ੍ਹਾਂ ਦੇ ਪਲੜੇ ਭਾਰੀ ਹੋਣਗੇ ਉਹੀ ਲੋਕ ਸਫ਼ਲ ਹੋਣਗੇ।
وَمَنْ خَفَّتْ مَوَازِينُهُ فَأُولَٰئِكَ الَّذِينَ خَسِرُوا أَنفُسَهُمْ فِي جَهَنَّمَ خَالِدُونَ (103)
ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਉਨ੍ਹਾਂ ਦੇ ਪਲੜੇ ਹਲਕੇ ਹੋਣਗੇ। ਅਤੇ ਉਹ ਨਰਕ ਵਿਚ ਹਮੇਸ਼ਾ ਰਹਿਣਗੇ।
تَلْفَحُ وُجُوهَهُمُ النَّارُ وَهُمْ فِيهَا كَالِحُونَ (104)
ਉਨ੍ਹਾਂ ਦੇ ਚੇਹਰਿਆਂ ਨੂੰ ਅੱਗ ਝੁਲਸ ਦੇਵੇਗੀ ਅਤੇ ਉਹ ਉਸ ਨਾਲ ਕਰੂਪ (ਬਦ ਸ਼ਕਲ) ਹੋ ਜਾਣਗੇ।
أَلَمْ تَكُنْ آيَاتِي تُتْلَىٰ عَلَيْكُمْ فَكُنتُم بِهَا تُكَذِّبُونَ (105)
ਕੀ ਤੁਹਾਨੂੰ ਮੇਰੀਆਂ ਆਇਤਾਂ ਪੜ੍ਹ ਕੇ ਨਹੀਂ ਸੁਣਾਈਆਂ ਜਾਂਦੀਆਂ ਸਨ ਅਤੇ ਫਿਰ ਤੁਸੀਂ ਉਸ ਤੋਂ ਇਨਕਾਰ ਕਰਦੇ ਸੀ।
قَالُوا رَبَّنَا غَلَبَتْ عَلَيْنَا شِقْوَتُنَا وَكُنَّا قَوْمًا ضَالِّينَ (106)
ਉਹ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਸਾਡੀ ਮਾੜੀ ਕਿਸਮਤ ਨੇ ਸਾਨੂੰ ਘੇਰ ਲਿਆ ਅਤੇ ਅਸੀਂ ਭਟਕੇ ਹੋਏ ਲੋਕ ਸੀ।
رَبَّنَا أَخْرِجْنَا مِنْهَا فَإِنْ عُدْنَا فَإِنَّا ظَالِمُونَ (107)
ਹੇ ਸਾਡੇ ਪਾਲਣਹਾਰ! ਸਾਨੂੰ ਇਸ ਵਿਚੋਂ ਕੱਢ ਲੈ ਫਿਰ ਜੇਕਰ ਅਸੀਂ ਅਜਿਹਾ ਕਰੀਏ ਤਾਂ ਬਿਨ੍ਹਾਂ ਸ਼ੱਕ ਅਸੀਂ ਜ਼ਾਲਿਮ ਹਾਂ।
قَالَ اخْسَئُوا فِيهَا وَلَا تُكَلِّمُونِ (108)
ਅੱਲਾਹ ਆਖੇਗਾ ਕਿ ਦੂਰ ਹੋ, ਇਸੇ ਵਿਚ ਪਏ ਰਹੋਂ ਅਤੇ ਮੇਰੇ ਨਾਲ ਗੱਲ ਨਾ ਕਰੋ।
إِنَّهُ كَانَ فَرِيقٌ مِّنْ عِبَادِي يَقُولُونَ رَبَّنَا آمَنَّا فَاغْفِرْ لَنَا وَارْحَمْنَا وَأَنتَ خَيْرُ الرَّاحِمِينَ (109)
ਮੇਰੇ ਬੰਦਿਆਂ ਵਿਚੋਂ ਇੱਕ ਵਰਗ ਸੀ ਜਿਹੜਾ ਕਹਿੰਦਾ ਸੀ ਕਿ ਹੇ ਸਾਡੇ ਪਾਲਣਹਾਰ! ਅਸੀਂ ਈਮਾਨ ਲਿਆਏ ਹਾਂ ਇਸ ਲਈ ਤੂੰ ਸਾਨੂੰ ਮੁਆਫ਼ ਕਰ ਦੇ ਅਤੇ ਸਾਡੇ ਉੱਪਰ ਰਹਿਮਤ ਕਰ, ਤੂੰ ਸਭ ਤੋਂ ਵੱਡਾ ਰਹਿਮਤ ਕਰਨ ਵਾਲਾ ਹੈ।
فَاتَّخَذْتُمُوهُمْ سِخْرِيًّا حَتَّىٰ أَنسَوْكُمْ ذِكْرِي وَكُنتُم مِّنْهُمْ تَضْحَكُونَ (110)
ਤਾਂ ਤੁਸੀਂ ਉਨ੍ਹਾਂ ਨੂੰ ਮਜ਼ਾਕ ਬਣਾ ਲਿਆ ਇੱਥੋਂ ਤੱਕ ਕਿ ਉਨ੍ਹਾਂ ਤੋਂ ਪਿੱਛੋਂ ਤੁਸੀਂ ਸਾਡੀ ਯਾਦ ਭੁੱਲਾ ਦਿੱਤੀ ਅਤੇ ਤੁਸੀਂ ਉਨ੍ਹਾਂ ਉੱਪਰ ਹੱਸਦੇ ਰਹੇ।
إِنِّي جَزَيْتُهُمُ الْيَوْمَ بِمَا صَبَرُوا أَنَّهُمْ هُمُ الْفَائِزُونَ (111)
ਮੈਂ ਉਨ੍ਹਾਂ ਨੂੰ ਅੱਜ ਉਨ੍ਹਾਂ ਦੇ ਸਬਰ ਦਾ ਫ਼ਲ ਦਿੱਤਾ ਹੈ ਉਹ ਹੀ ਸਫ਼ਲ ਹੋਣ ਵਾਲੇ ਹਨ।
قَالَ كَمْ لَبِثْتُمْ فِي الْأَرْضِ عَدَدَ سِنِينَ (112)
ਆਖਿਆ ਜਾਵੇਗਾ ਕਿ ਵਰ੍ਹਿਆਂ ਦੀ ਗਿਣਤੀ ਨਾਲ ਤੁਸੀਂ ਕਿੰਨੀ ਦੇਰ ਧਰਤੀ ਤੇ ਰਹੇ।
قَالُوا لَبِثْنَا يَوْمًا أَوْ بَعْضَ يَوْمٍ فَاسْأَلِ الْعَادِّينَ (113)
ਉਹ ਕਹਿਣਗੇ ਕਿ ਅਸੀਂ ਇੱਕ ਦਿਨ ਰਹੇ ਜਾਂ ਇੱਕ ਦਿਨ ਤੋਂ ਵੀ ਘੱਟ। ਫਿਰ ਗਿਣਤੀ ਵਾਲਿਆਂ ਨੂੰ ਪੁੱਛ ਲਵੋ।
قَالَ إِن لَّبِثْتُمْ إِلَّا قَلِيلًا ۖ لَّوْ أَنَّكُمْ كُنتُمْ تَعْلَمُونَ (114)
ਆਖਿਆ ਜਾਵੇਗਾ ਕਿ ਤੁਸੀਂ ਥੋੜ੍ਹਾ ਸਮਾਂ ਹੀ ਰਹੇ। ਕਾਸ਼! ਤੁਸੀਂ ਜਾਣਦੇ ਹੁੰਦੇ।
أَفَحَسِبْتُمْ أَنَّمَا خَلَقْنَاكُمْ عَبَثًا وَأَنَّكُمْ إِلَيْنَا لَا تُرْجَعُونَ (115)
ਫਿਰ ਕੀ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਤੁਹਾਨੂੰ ਬਿਨ੍ਹਾਂ ਮਕਸਦ ਤੋਂ ਪੈਦਾ ਕੀਤਾ ਹੈ ਅਤੇ ਤੁਸੀਂ ਸਾਡੇ ਕੋਲ ਨਹੀਂ ਲਿਆਂਦੇ ਜਾਉਗੇ।
فَتَعَالَى اللَّهُ الْمَلِكُ الْحَقُّ ۖ لَا إِلَٰهَ إِلَّا هُوَ رَبُّ الْعَرْشِ الْكَرِيمِ (116)
ਅੱਲਾਹ ਵਡਿਆਈਆਂ ਵਾਲਾ ਹੈ, ਸੱਚਾ ਪਾਤਸ਼ਾਹ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ ਉਹ ਮਹਾਨ ਸਿੰਘਾਸਣ ਦਾ ਮਾਲਕ ਹੈ।
وَمَن يَدْعُ مَعَ اللَّهِ إِلَٰهًا آخَرَ لَا بُرْهَانَ لَهُ بِهِ فَإِنَّمَا حِسَابُهُ عِندَ رَبِّهِ ۚ إِنَّهُ لَا يُفْلِحُ الْكَافِرُونَ (117)
ਅਤੇ ਜਿਹੜਾ ਬੰਦਾ ਅੱਲਾਹ ਦੇ ਬਰਾਬਰ ਕਿਸੇ ਹੋਰ ਪੂਜਣਯੋਗ ਨੂੰ ਬੁਲਾਵੇ, ਜਿਸ ਦੇ ਪੱਖ ਵਿਚ ਉਸ ਦੇ ਪਾਸ ਕੋਈ ਪ੍ਰਮਾਣ ਨਹੀਂ ਤਾਂ ਉਸ ਦਾ ਹਿਸਾਬ ਕਿਤਾਬ ਅੱਲਾਹ ਦੇ ਕੌਲ ਹੈ। ਬਿਨਾ ਸ਼ੱਕ ਅਵੱਗਿਆਕਾਰੀਆਂ ਨੂੰ ਸਫ਼ਲਤਾ ਨਹੀਂ ਮਿਲੇਗੀ।
وَقُل رَّبِّ اغْفِرْ وَارْحَمْ وَأَنتَ خَيْرُ الرَّاحِمِينَ (118)
ਅਤੇ ਆਖੋ ਕਿ ਹੇ ਮੇਰੇ ਪਾਲਣਹਾਰ! ਮੈਨੂੰ ਮੁਆਫ਼ ਕਰ ਦੇ ਅਤੇ ਮੇਰੇ ਉੱਪਰ ਰਹਿਮਤ ਕਰ। ਤੂੰ ਸਭ ਤੋਂ ਚੰਗਾ ਰਹਿਮ ਕਰਨ ਵਾਲਾ ਹੈ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas