×

Surah Ar-Rum in Panjabi

Quran Panjabi ⮕ Surah Rum

Translation of the Meanings of Surah Rum in Panjabi - البنجابية

The Quran in Panjabi - Surah Rum translated into Panjabi, Surah Ar-Rum in Panjabi. We provide accurate translation of Surah Rum in Panjabi - البنجابية, Verses 60 - Surah Number 30 - Page 404.

بسم الله الرحمن الرحيم

الم (1)
ਅਲਿਫ.ਲਾਮ.ਮੀਮ
غُلِبَتِ الرُّومُ (2)
ਰੋਮ ਦੇ ਲੋਕ ਨੇੜੇ ਦੇ ਖੇਤਰਾਂ ਵਿਚ ਹਾਰ ਗਏ।
فِي أَدْنَى الْأَرْضِ وَهُم مِّن بَعْدِ غَلَبِهِمْ سَيَغْلِبُونَ (3)
ਅਤੇ ਉਹ ਆਪਣੀ ਹਾਰ ਤੋਂ ਬਾਅਦ ਜਲਦੀ ਹੀ ਜਿੱਤ ਪ੍ਰਾਪਤ ਕਰਨਗੇ।
فِي بِضْعِ سِنِينَ ۗ لِلَّهِ الْأَمْرُ مِن قَبْلُ وَمِن بَعْدُ ۚ وَيَوْمَئِذٍ يَفْرَحُ الْمُؤْمِنُونَ (4)
ਕੁਝ ਸਾਲਾਂ ਵਿਚ, ਅੱਲਾਹ ਦੇ ਹੱਥ ਵਿਚ ਹੀ ਸਾਰੇ ਕਾਰਜ ਹਨ, ਅਗਲੇ ਵੀ ਅਤੇ ਪਿਛਲੇ ਵੀ। ਅਤੇ ਉਸ ਦਿਨ ਈਮਾਨ ਵਾਲੇ ਖੁਸ਼ ਹੋਣਗੇ।
بِنَصْرِ اللَّهِ ۚ يَنصُرُ مَن يَشَاءُ ۖ وَهُوَ الْعَزِيزُ الرَّحِيمُ (5)
ਅੱਲਾਹ ਦੀ ਮਦਦ ਨਾਲ। ਉਹ ਜਿਸਦੀ ਚਾਹੁੰਦਾ ਹੈ ਮਦਦ ਕਰਦਾ ਹੈ। ਅਤੇ ਉਹ ਸ਼ਕਤੀਸ਼ਾਲੀ
وَعْدَ اللَّهِ ۖ لَا يُخْلِفُ اللَّهُ وَعْدَهُ وَلَٰكِنَّ أَكْثَرَ النَّاسِ لَا يَعْلَمُونَ (6)
ਹੈ। ਅੱਲਾਹ ਦਾ ਵਾਅਦਾ ਹੈ। ਅੱਲਾਹ ਆਪਣੇ ਵਾਅਦੇ ਦੇ ਵਿਰੁੱਧ ਨਹੀਂ ਜਾਂਦਾ। ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।
يَعْلَمُونَ ظَاهِرًا مِّنَ الْحَيَاةِ الدُّنْيَا وَهُمْ عَنِ الْآخِرَةِ هُمْ غَافِلُونَ (7)
ਉਹ ਸੰਸਾਰਿਕ ਜੀਵਨ ਦੇ ਪੱਖ ਨੂੰ ਜਾਣਦੇ ਹਨ। ਅਤੇ ਉਹ ਪ੍ਰਲੋਕ ਤੋਂ ਅਣਜਾਨ ਹਨ।
أَوَلَمْ يَتَفَكَّرُوا فِي أَنفُسِهِم ۗ مَّا خَلَقَ اللَّهُ السَّمَاوَاتِ وَالْأَرْضَ وَمَا بَيْنَهُمَا إِلَّا بِالْحَقِّ وَأَجَلٍ مُّسَمًّى ۗ وَإِنَّ كَثِيرًا مِّنَ النَّاسِ بِلِقَاءِ رَبِّهِمْ لَكَافِرُونَ (8)
ਕੀ ਉਨ੍ਹਾਂ ਨੇ ਆਪਣੇ ਮਨ ਵਿਚ ਵਿਚਾਰ ਨਹੀਂ ਕੀਤਾ। ਅੱਲਾਹ ਨੇ ਅਸਮਾਨਾਂ ਤੇ ਧਰਤੀ ਨੂੰ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ ਸੱਚ ਦੇ ਆਧਾਰ ਤੇ ਪੈਦਾ ਕੀਤਾ ਹੈ। ਅਤੇ ਸਿਰਫ਼ ਇਕ ਨਿਰਧਾਰਿਤ ਸਮੇਂ ਲਈ। ਅਤੇ ਲੋਕਾਂ ਵਿਚੋਂ ਬਹੁਤ ਸਾਰੇ ਅਜਿਹੇ ਹਨ ਜਿਹੜੇ ਆਪਣੇ ਰੱਬ ਦੀ ਮੁਲਾਕਾਤ ਤੋਂ ਇਨਕਾਰ ਕਰਨ ਵਾਲੇ ਹਨ।
أَوَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ مِن قَبْلِهِمْ ۚ كَانُوا أَشَدَّ مِنْهُمْ قُوَّةً وَأَثَارُوا الْأَرْضَ وَعَمَرُوهَا أَكْثَرَ مِمَّا عَمَرُوهَا وَجَاءَتْهُمْ رُسُلُهُم بِالْبَيِّنَاتِ ۖ فَمَا كَانَ اللَّهُ لِيَظْلِمَهُمْ وَلَٰكِن كَانُوا أَنفُسَهُمْ يَظْلِمُونَ (9)
ਕੀ ਉਹ ਧਰਤੀ ਉੱਤੇ ਤੁਰੇ-ਫਿਰੇ ਨਹੀ' ਕਿ ਉਹ ਦੇਖਦੇ ਕਿ ਉਨ੍ਹਾਂ ਲੋਕਾਂ ਦਾ ਅੰਤ ਕਿਹੋ ਜਿਹਾ ਹੋਇਆ ਜਿਹੜੇ ਇਨ੍ਹਾਂ ਤੋਂ ਪਹਿਲਾ ਹੋ ਚੁੱਕੇ ਸਨ। ਉਹ ਇਨ੍ਹਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ ਅਤੇ ਉਨ੍ਹਾਂ ਨੇ ਧਰਤੀ ਨੂੰ ਵਾਹਿਆ ਅਤੇ ਇਸ ਨੂੰ ਇਨ੍ਹਾਂ ਤੋਂ ਜ਼ਿਆਦਾ ਆਬਾਦ ਕੀਤਾ। ਅਤੇ ਇਨ੍ਹਾਂ ਦੇ ਕੋਲ ਇਨ੍ਹਾਂ ਦੇ ਰਸੂਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ। ਇਸ ਲਈ ਅੱਲਾਹ ਉਨ੍ਹਾਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ ਸੀ। ਪਰ ਉਹ ਖ਼ੁਦ ਹੀ ਆਪਣੇ ਆਪ ਉੱਤੇ ਅੱਤਿਆਚਾਰ ਕਰ ਰਹੇ ਸਨ।
ثُمَّ كَانَ عَاقِبَةَ الَّذِينَ أَسَاءُوا السُّوأَىٰ أَن كَذَّبُوا بِآيَاتِ اللَّهِ وَكَانُوا بِهَا يَسْتَهْزِئُونَ (10)
ਫਿਰ ਜਿਨ੍ਹਾਂ ਲੋਕਾਂ ਨੇ ਮਾੜਾ ਕੰਮ ਕੀਤਾ ਸੀ ਉਨ੍ਹਾਂ ਦਾ ਅੰਤ ਬੁਰਾ ਹੋਇਆ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕੀਤਾ। ਅਤੇ ਉਹ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ।
اللَّهُ يَبْدَأُ الْخَلْقَ ثُمَّ يُعِيدُهُ ثُمَّ إِلَيْهِ تُرْجَعُونَ (11)
ਅੱਲਾਹ ਸ੍ਰਿਸ਼ਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਉਹ ਹੀ ਇਸਨੂੰ ਦੁਬਾਰਾ ਪੈਦਾ ਕਰੇਗਾ। ਫਿਰ ਤੁਸੀਂ ਉਸੇ ਵੱਲ ਵਾਪਿਸ ਮੋੜੇ ਜਾਵੋਗੇ।
وَيَوْمَ تَقُومُ السَّاعَةُ يُبْلِسُ الْمُجْرِمُونَ (12)
ਅਤੇ ਕਿਆਮਤ ਦੇ ਦਿਨ ਅਪਰਾਧੀ ਲੋਕ ਹੈਰਾਨ ਰਹਿ ਜਾਣਗੇ।
وَلَمْ يَكُن لَّهُم مِّن شُرَكَائِهِمْ شُفَعَاءُ وَكَانُوا بِشُرَكَائِهِمْ كَافِرِينَ (13)
ਅਤੇ ਉਨ੍ਹਾਂ ਦੇ ਸ਼ਰੀਕਾਂ ਵਿਚੋਂ ਉਨ੍ਹਾਂ ਦਾ ਕੋਈ ਸਿਫ਼ਾਰਸ਼ੀ ਨਹੀਂ ਹੋਵੇਗਾ। ਅਤੇ ਉਹ ਆਪਣੇ ਸ਼ਰੀਕਾਂ ਤੋਂ ਇਨਕਾਰ ਕਰਨ ਵਾਲੇ ਹੋ ਜਾਣਗੇ।
وَيَوْمَ تَقُومُ السَّاعَةُ يَوْمَئِذٍ يَتَفَرَّقُونَ (14)
ਅਤੇ ਜਿਸ ਦਿਨ ਕਿਆਮਤ ਆਵੇਗੀ ਉਸ ਦਿਨ ਸਾਰੇ ਲੋਕ ਵੱਖਰੇ-ਵੱਖਰੇ ਹੋ ਜਾਣਗੇ।
فَأَمَّا الَّذِينَ آمَنُوا وَعَمِلُوا الصَّالِحَاتِ فَهُمْ فِي رَوْضَةٍ يُحْبَرُونَ (15)
ਇਸ ਲਈ ਜਿਹੜੇ ਈਮਾਨ ਲਿਆਏ ਅਤੇ ਭਲੇ ਕਰਮ ਕੀਤੇ ਉਹ ਇਕ ਬਾਗ਼ ਵਿਚ ਖ਼ਸ਼ੀ ਨਾਲ ਰਹਿਣਗੇ।
وَأَمَّا الَّذِينَ كَفَرُوا وَكَذَّبُوا بِآيَاتِنَا وَلِقَاءِ الْآخِرَةِ فَأُولَٰئِكَ فِي الْعَذَابِ مُحْضَرُونَ (16)
ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਅਤੇ ਪਏ ਹੋਣਗੇ।
فَسُبْحَانَ اللَّهِ حِينَ تُمْسُونَ وَحِينَ تُصْبِحُونَ (17)
ਇਸ ਲਈ ਤੁਸੀਂ ਪਵਿਤਰ ਅੱਲਾਹ ਨੂੰ ਯਾਦ ਕਰੋਂ ਜਦੋਂ ਤੁਸੀਂ ਸ਼ਾਮ ਅਤੇ ਸਵੇਰ (ਅੱਲਾਹ ਨੂੰ ਯਾਦ) ਕਰਦੇ ਹੋ। ਅਤੇ ਆਕਾਸ਼ਾਂ ਤੇ ਧਰਤੀ ਵਿਚ
وَلَهُ الْحَمْدُ فِي السَّمَاوَاتِ وَالْأَرْضِ وَعَشِيًّا وَحِينَ تُظْهِرُونَ (18)
ਸਾਰੀ ਪ੍ਰਸੰਸਾ ਉਸੇ ਲਈ ਹੀ ਹੈ, ਤੀਸਰੇ ਪਹਿਰ ਅਤੇ ਜਦੋਂ ਤੁਸੀਂ ਜ਼ੁਹਰ (ਦੁਪਹਿਰ) ਯਾਦ ਕਰਦੇ ਹੋ।
يُخْرِجُ الْحَيَّ مِنَ الْمَيِّتِ وَيُخْرِجُ الْمَيِّتَ مِنَ الْحَيِّ وَيُحْيِي الْأَرْضَ بَعْدَ مَوْتِهَا ۚ وَكَذَٰلِكَ تُخْرَجُونَ (19)
ਉਹ ਜੀਵਤ ਨੂੰ ਮ੍ਰਿਤਕ ਵਿਚ ਕੱਢਦਾ ਹੈ ਅਤੇ ਮ੍ਰਿਤਕ ਨੂੰ ਜੀਵਤ ਵਿੱਚੋਂ'। ਅਤੇ ਉਹ ਧਰਤੀ ਨੂੰ ਵੀ ਉਸਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਜੀਵਿਤ ਕਰਦਾ ਹੈ। ਅਤੇ ਇਸ ਤਰ੍ਹਾਂ ਤੁਸੀਂ ਲੋਕ ਕੱਢੇ ਜਾਵੋਗੇ।
وَمِنْ آيَاتِهِ أَنْ خَلَقَكُم مِّن تُرَابٍ ثُمَّ إِذَا أَنتُم بَشَرٌ تَنتَشِرُونَ (20)
ਅਤੇ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਸਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਇਕ ਵਮ ਤੁਸੀਂ ਮਨੁੱਖ ਬਣਕੇ ਫੈਲ ਜਾਂਦੇ ਹੋ।
وَمِنْ آيَاتِهِ أَنْ خَلَقَ لَكُم مِّنْ أَنفُسِكُمْ أَزْوَاجًا لِّتَسْكُنُوا إِلَيْهَا وَجَعَلَ بَيْنَكُم مَّوَدَّةً وَرَحْمَةً ۚ إِنَّ فِي ذَٰلِكَ لَآيَاتٍ لِّقَوْمٍ يَتَفَكَّرُونَ (21)
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਸਨੇ ਤੁਹਾਡੀ ਹੀ ਸਹਿਜਾਤੀ ਤੋਂ ਤੁਹਾਡੇ ਲਈ ਜੋੜੇ ਪੈਦਾ ਕੀਤੇ। ਤਾਂ ਕਿ ਤੁਸੀਂ ਉਨ੍ਹਾਂ ਤੋਂ ਸੰਤੁਸ਼ਟੀ ਪ੍ਰਾਪਤ ਕਰੋ। ਅਤੇ ਉਸਨੇ ਤੁਹਾਡੇ ਵਿਚ ਪ੍ਰੇਮ ਅਤੇ ਰਹਿਮਤ ਪਾ ਦਿੱਤੀ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਦੇ ਹਨ।
وَمِنْ آيَاتِهِ خَلْقُ السَّمَاوَاتِ وَالْأَرْضِ وَاخْتِلَافُ أَلْسِنَتِكُمْ وَأَلْوَانِكُمْ ۚ إِنَّ فِي ذَٰلِكَ لَآيَاتٍ لِّلْعَالِمِينَ (22)
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਆਕਾਸ਼ਾਂ, ਧਰਤੀ ਦੀ ਸਿਰਜਣਾ, ਤੁਹਾਡੀਆਂ ਬੋਲੀਆਂ, ਤੁਹਾਡੇ ਰੰਗਾਂ ਦੀ ਭਿੰਨਤਾ ਵੀ ਹੈ। ਬੇਸ਼ੱਕ ਇਸ ਵਿਚ ਗਿਆਨ ਵਾਲਿਆ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ।
وَمِنْ آيَاتِهِ مَنَامُكُم بِاللَّيْلِ وَالنَّهَارِ وَابْتِغَاؤُكُم مِّن فَضْلِهِ ۚ إِنَّ فِي ذَٰلِكَ لَآيَاتٍ لِّقَوْمٍ يَسْمَعُونَ (23)
ਅਤੇ ਉਸਦੀਆਂ ਨਿਸ਼ਾਨੀਆਂ ਵਿੱਚੋਂ ਤੁਹਾਡਾ ਰਾਤ ਅਤੇ ਦਿਨ ਨੂੰ ਸੌਣਾ ਅਤੇ ਤੁਹਾਡਾ ਉਸਦੀ ਕਿਰਪਾ (ਰਿਜ਼ਕ) ਨੂੰ ਤਲਾਸ਼ ਕਰਨਾ ਹੈ। ਬੇਸ਼ੱਕ ਇਸ ਵਿਚ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ।
وَمِنْ آيَاتِهِ يُرِيكُمُ الْبَرْقَ خَوْفًا وَطَمَعًا وَيُنَزِّلُ مِنَ السَّمَاءِ مَاءً فَيُحْيِي بِهِ الْأَرْضَ بَعْدَ مَوْتِهَا ۚ إِنَّ فِي ذَٰلِكَ لَآيَاتٍ لِّقَوْمٍ يَعْقِلُونَ (24)
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਹ ਤੁਹਾਨੂੰ ਡਰ ਅਤੇ ਉਮੀਦ ਦੇ ਨਾਲ ਬਿਜਲੀਆਂ ਦਿਖਾਉਂਦਾ ਹੈ। ਫਿਰ ਉਹ ਅਸਮਾਨ ਤੋਂ ਪਾਣੀ ਵਰ੍ਹਾਉਂਦਾ ਹੈ। ਫਿਰ ਉਸ ਨਾਲ ਧਰਤੀ ਨੂੰ ਉਸਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਜਿਉਂਦਾ ਕਰਦਾ ਹੈ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ।
وَمِنْ آيَاتِهِ أَن تَقُومَ السَّمَاءُ وَالْأَرْضُ بِأَمْرِهِ ۚ ثُمَّ إِذَا دَعَاكُمْ دَعْوَةً مِّنَ الْأَرْضِ إِذَا أَنتُمْ تَخْرُجُونَ (25)
ਅਤੇ ਉਸਦੀਆਂ ਨਿਸ਼ਾਨੀਆਂ ਵਿਚ ਇਕ ਇਹ ਵੀ ਹੈ ਕਿ ਆਕਾਸ਼ ਅਤੇ ਧਰਤੀ ਉਸਦੇ ਹੁਕਮ ਨਾਲ ਕਾਇਮ ਹਨ। ਅਤੇ ਫਿਰ ਜਦੋ' ਉਹ ਤੁਹਾਨੂੰ ਇਕ ਵਾਰ ਪੁਕਾਰੇਗਾ ਤਾਂ ਤੂਸੀਂ' ਉਸੇ ਵੇਲੇ ਧਰਤੀ ਵਿਚੋਂ ਨਿਕਲ ਕੇ ਚੱਲ ਪਵੋਗੇ।
وَلَهُ مَن فِي السَّمَاوَاتِ وَالْأَرْضِ ۖ كُلٌّ لَّهُ قَانِتُونَ (26)
ਅਤੇ ਆਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ ਉਸ ਦਾ ਹੀ ਹੈ ਸਭ ਉਸ ਦੇ ਹੀ ਆਗਿਆਕਾਰੀ ਹਨ।
وَهُوَ الَّذِي يَبْدَأُ الْخَلْقَ ثُمَّ يُعِيدُهُ وَهُوَ أَهْوَنُ عَلَيْهِ ۚ وَلَهُ الْمَثَلُ الْأَعْلَىٰ فِي السَّمَاوَاتِ وَالْأَرْضِ ۚ وَهُوَ الْعَزِيزُ الْحَكِيمُ (27)
ਅਤੇ ਉਹ ਹੀ ਹੈ ਜਿਹੜਾ ਪਹਿਲੀ ਵਾਰ ਪੈਦਾ ਕਰਦਾ ਹੈ। ਫਿਰ ਉਹੀ ਹੈ ਜੋ ਮੁੜ ਪੈਦਾ ਕਰਦਾ ਹੈ। ਅਤੇ ਇਹ ਉਸ ਲਈ ਬੜ੍ਹਾ ਸੌਖਾ ਹੈ। ਅਤੇ ਆਕਾਸ਼ਾਂ ਤੇ ਧਰਤੀ ਵਿਚ ਉਸ ਲਈ ਸਭ ਤੋਂ' ਸ੍ਰੇਸ਼ਟ ਗੁਣ ਹੈ ਕਿ ਉਹ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।
ضَرَبَ لَكُم مَّثَلًا مِّنْ أَنفُسِكُمْ ۖ هَل لَّكُم مِّن مَّا مَلَكَتْ أَيْمَانُكُم مِّن شُرَكَاءَ فِي مَا رَزَقْنَاكُمْ فَأَنتُمْ فِيهِ سَوَاءٌ تَخَافُونَهُمْ كَخِيفَتِكُمْ أَنفُسَكُمْ ۚ كَذَٰلِكَ نُفَصِّلُ الْآيَاتِ لِقَوْمٍ يَعْقِلُونَ (28)
ਉਹ ਤੁਹਾਡੇ ਲਈ ਖ਼ੁਦ ਤੁਹਾਡੇ ਹੀ ਵਿਅਕਤੀਤਵ ਵਿੱਚੋਂ ਇਕ ਮਿਸਾਲ ਬਿਆਨ ਕਰਦਾ ਹੈ। ਕੀ' ਤੁਹਾਡੇ ਗੁਲਾਮਾਂ ਵਿੱਚੋਂ ਕੋਈ ਤੁਹਾਡੀ ਉਸ ਪੂੰਜੀ ਦਾ ਭਾਈਵਾਲ ਹੈ, ਜੋ ਅਸੀਂ ਤੁਹਾਨੂੰ ਬਖ਼ਸ਼ੀ ਹੈ ਕਿ ਤੁਸੀਂ ਅਤੇ ਉਹ ਉਸ ਵਿਚ ਬਰਾਬਰ ਹੋਵੇ। ਅਤੇ ਜਿਸ ਤਰ੍ਹਾਂ ਤੁਸੀਂ ਆਪਣਿਆਂ ਦਾ ਖਿਆਲ ਰਖਦੇ ਹੋ ਉਸੇ ਤਰ੍ਹਾਂ ਉਨ੍ਹਾਂ (ਗੁਲਾਮਾਂ) ਦਾ ਵੀ ਧਿਆਨ ਰੱਖਦੇ ਹੋ। ਇਸ ਤਰ੍ਹਾਂ ਅਸੀਂ ਆਇਤਾਂ ਨੂੰ ਸਪੱਸ਼ਟ ਕਰਕੇ ਬਿਆਨ ਕਰਦੇ ਹਾਂ ਉਨ੍ਹਾਂ ਲੋਕਾਂ ਲਈ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ।
بَلِ اتَّبَعَ الَّذِينَ ظَلَمُوا أَهْوَاءَهُم بِغَيْرِ عِلْمٍ ۖ فَمَن يَهْدِي مَنْ أَضَلَّ اللَّهُ ۖ وَمَا لَهُم مِّن نَّاصِرِينَ (29)
ਸਗੋਂ ਆਪਣੀਆਂ ਜ਼ਿੰਦਗੀਆਂ ਉੱਪਰ ਜ਼ੁਲਮ ਕਰਨ ਵਾਲਿਆ ਨੇ ਸ਼ਿਨਾਂ ਕਿਸੇ ਵਲੀਲ ਦੇ ਆਪਣੇ (ਨਿਜੀ) ਵਿਚਾਰਾਂ ਦਾ ਪਾਲਣ ਕੀਤਾ ਹੈ ਤਾਂ ਉਨ੍ਹਾਂ ਨੂੰ ਕੌਣ ਮਾਰਗ ਦਰਸ਼ਨ ਪ੍ਰਦਾਨ ਕਰ ਸਕਦਾ ਹੈ। ਜਿਸਨੂੰ ਅੱਲਾਹ ਨੇ ਕੁਰਾਹੇ ਪਾ ਦਿਤਾ ਹੋਵੇ। ਅਤੇ ਕੋਈ ਉਨ੍ਹਾਂ ਦਾ ਸਹਾਇਕ ਨਹੀਂ।
فَأَقِمْ وَجْهَكَ لِلدِّينِ حَنِيفًا ۚ فِطْرَتَ اللَّهِ الَّتِي فَطَرَ النَّاسَ عَلَيْهَا ۚ لَا تَبْدِيلَ لِخَلْقِ اللَّهِ ۚ ذَٰلِكَ الدِّينُ الْقَيِّمُ وَلَٰكِنَّ أَكْثَرَ النَّاسِ لَا يَعْلَمُونَ (30)
ਇਸ ਲਈ ਤੁਸੀਂ ਇਕਾਗਰ ਚਿੱਤ ਹੋ ਕੇ ਆਪਣਾ ਮੁਖ ਇਸ ਧਰਮ ਵੱਲ ਰੱਖੋਂ। ਅੱਲਾਹ ਦੀ ਇਹ ਪ੍ਰਕ੍ਰਿਤੀ ਜਿਸ ਵਿਚ ਉਸਨੇ ਲੋਕਾਂ ਨੂੰ ਪੈਦਾ ਕੀਤਾ ਹੈ। ਉੱਸ ਦੇ ਪੈਦਾ ਕੀਤਿਆਂ ਨੂੰ ਬਦਲਣਾ ਨਹੀਂ। ਇਹ ਹੀ ਸਿੱਧਾ ਧਰਮ ਹੈ। ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ।
۞ مُنِيبِينَ إِلَيْهِ وَاتَّقُوهُ وَأَقِيمُوا الصَّلَاةَ وَلَا تَكُونُوا مِنَ الْمُشْرِكِينَ (31)
ਉਸੇ ਵੱਲ ਇਕਾਗਰ ਹੋ ਕੇ ਉਸੇ ਤੋਂ ਡਰੋਂ ਅਤੇ ਨਮਾਜ਼ ਸਥਾਪਿਤ ਕਰੋ ਅਤੇ ਸ਼ਿਰਕ (ਸ਼ਰੀਕ) ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।
مِنَ الَّذِينَ فَرَّقُوا دِينَهُمْ وَكَانُوا شِيَعًا ۖ كُلُّ حِزْبٍ بِمَا لَدَيْهِمْ فَرِحُونَ (32)
ਜਿਨ੍ਹਾਂ ਨੇ ਆਪਣੇ ਧਰਮ ਨੂੰ ਟੁੱਕੜੇ- ਟੁੱਕੜੇ ਕਰ ਲਿਆ ਅਤੇ ਬਹੁਤ ਸਾਰੇ ਵਰਗ ਹੋ ਗਏ। ਹਰੇਕ ਵਰਗ ਆਪਣੇ ਤਰੀਕੇ ਤੇ ਖੁਸ਼ ਹੈ ਜੋ ਉਨ੍ਹਾਂ ਦੇ ਕੌਲ ਹ।
وَإِذَا مَسَّ النَّاسَ ضُرٌّ دَعَوْا رَبَّهُم مُّنِيبِينَ إِلَيْهِ ثُمَّ إِذَا أَذَاقَهُم مِّنْهُ رَحْمَةً إِذَا فَرِيقٌ مِّنْهُم بِرَبِّهِمْ يُشْرِكُونَ (33)
ਇਕਾਗਰ ਚਿਤ ਹੋ ਕੇ ਉਸੇ ਵੱਲ (ਨੂੰਹ ਕਰਕੇ) ਪੁਕਾਰਦੇ ਹਨ। ਫਿਰ ਜਦੋਂ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਰਹਿਮਤ ਦਾਂ ਸਵਾਦ ਜ਼ਖਾਉਂਦਾ ਹੈ ਤਾਂ ਉਨ੍ਹਾਂ ਵਿਚੋਂ ਇਕ ਵਰਗ ਆਪਣੇ ਰੱਬ ਦਾ ਸ਼ਰੀਕ ਮੰਨਣ ਲੱਗਦਾ ਹੈ।
لِيَكْفُرُوا بِمَا آتَيْنَاهُمْ ۚ فَتَمَتَّعُوا فَسَوْفَ تَعْلَمُونَ (34)
ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਬਖ਼ਸ਼ਿਆ ਹੈ ਜੇ ਉਹ ਉਸ ਤੋਂ ਇਨਕਾਰੀ ਹੋ ਜਾਣ। ਤਾਂ ਕੁਝ ਦਿਨ ਲਾਭ ਲੈ ਲਵੋ ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ।
أَمْ أَنزَلْنَا عَلَيْهِمْ سُلْطَانًا فَهُوَ يَتَكَلَّمُ بِمَا كَانُوا بِهِ يُشْرِكُونَ (35)
ਕੀ ਅਸੀਂ ਉਨ੍ਹਾਂ ਉੱਪਰ ਕੋਈ ਪ੍ਰਮਾਣ ਉਤਾਰਿਆ ਹੈ ਕਿ ਉਹ ਉਨ੍ਹਾਂ ਨੂੰ ਅੱਲਾਹ ਦੇ ਬਰਾਬਰ ਸ਼ਰੀਕ ਮੰਨਣ ਵਾਸਤੇ ਕਹਿ ਰਿਹਾ ਹੈ।
وَإِذَا أَذَقْنَا النَّاسَ رَحْمَةً فَرِحُوا بِهَا ۖ وَإِن تُصِبْهُمْ سَيِّئَةٌ بِمَا قَدَّمَتْ أَيْدِيهِمْ إِذَا هُمْ يَقْنَطُونَ (36)
ਅਤੇ ਜਦੋਂ ਅਸੀਂ ਲੋਕਾਂ ਤੇ ਕਿਰਪਾ ਕਰਦੇ ਹਾਂ ਤਾਂ ਉਹ ਉਸ ਨਾਲ ਪ੍ਰਸੰਨ ਹੋ ਜਾਂਦੇ ਹਨ। ਅਤੇ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਕਾਰਨ ਦੁੱਖ ਪਹੁੰਚਦਾ ਹੈ, ਤਾਂ ਉਹ ਇੱਕ ਦਮ ਨਿਰਾਸ਼ ਹੋ ਜਾਂਦੇ ਹਨ।
أَوَلَمْ يَرَوْا أَنَّ اللَّهَ يَبْسُطُ الرِّزْقَ لِمَن يَشَاءُ وَيَقْدِرُ ۚ إِنَّ فِي ذَٰلِكَ لَآيَاتٍ لِّقَوْمٍ يُؤْمِنُونَ (37)
ਕੀ ਉਹ ਦੇਖਦੇ ਨਹੀਂ ਕਿ ਅੱਲਾਹ ਜਿਸ ਨੂੰ ਚਾਹੇ, ਜ਼ਿਆਦਾ ਰਿਜ਼ਕ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਘੱਟ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਭਰੋਸੇ ਰੱਖਦੇ ਹਨ।
فَآتِ ذَا الْقُرْبَىٰ حَقَّهُ وَالْمِسْكِينَ وَابْنَ السَّبِيلِ ۚ ذَٰلِكَ خَيْرٌ لِّلَّذِينَ يُرِيدُونَ وَجْهَ اللَّهِ ۖ وَأُولَٰئِكَ هُمُ الْمُفْلِحُونَ (38)
ਇਸ ਲਈ ਰਿਸ਼ਤੇਦਾਰਾਂ, ਨਿਰਧਨਾਂ ਅਤੇ ਮੁਸਾਫਿਰਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਓ। ਇਹ ਯੋਗ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਅੱਲਾਹ ਦੀ ਪ੍ਰਸੰਨਤਾ ਚਾਹੁੰਦੇ ਹਨ। ਅਤੇ ਇਹ ਲੋਕ ਹੀ ਸਫ਼ਲਤਾ ਪਾਉਣ ਵਾਲੇ ਹਨ।
وَمَا آتَيْتُم مِّن رِّبًا لِّيَرْبُوَ فِي أَمْوَالِ النَّاسِ فَلَا يَرْبُو عِندَ اللَّهِ ۖ وَمَا آتَيْتُم مِّن زَكَاةٍ تُرِيدُونَ وَجْهَ اللَّهِ فَأُولَٰئِكَ هُمُ الْمُضْعِفُونَ (39)
ਅਤੇ ਜਿਹੜਾ ਵਿਆਜ ਤੁਸੀਂ ਹਾਸਿਲ ਕਰਦੇ ਹੋ, ਤਾਂ ਕਿ ਲੋਕਾਂ ਦੀ ਪੂੰਜੀ ਵਿਚ ਸ਼ਾਮਿਲ ਹੋ ਕੇ ਉਹ ਵੱਧ ਜਾਵੇ 'ਤਾਂ (ਸਮਝ ਲਵੋ) ਅੱਲਾਹ ਦੇ ਕੋਲ ਉਹ ਨਹੀ' ਵਧਦਾ। ਅਤੇ ਜਿਹੜੀ ਜ਼ਕਾਤ ਅੱਲਾਹ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਤੂਸੀਂ' ਦੇਵੌਗੇ “ਤਾਂ ਇਨ੍ਹਾਂ ਲੋਕਾਂ ਦੀ ਚੌਲਤ ਹੀ ਅੱਲਾਹ ਦੇ ਕੋਲ ਵੱਧੇਗੀ।
اللَّهُ الَّذِي خَلَقَكُمْ ثُمَّ رَزَقَكُمْ ثُمَّ يُمِيتُكُمْ ثُمَّ يُحْيِيكُمْ ۖ هَلْ مِن شُرَكَائِكُم مَّن يَفْعَلُ مِن ذَٰلِكُم مِّن شَيْءٍ ۚ سُبْحَانَهُ وَتَعَالَىٰ عَمَّا يُشْرِكُونَ (40)
ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਫਿਰ ਉਸ ਨੇ ਤੁਹਾਨੂੰ ਰਿਜ਼ਕ ਪ੍ਰਦਾਨ ਕੀਤਾ, ਫਿਰ ਉਹ ਤੁਹਾਨੂੰ ਮੌਤ ਦਿੰਦਾ ਹੈ। ਫਿਰ ਉਹ ਤੁਹਾਨੂੰ ਜੀਵਿਤ ਕਰੇਗਾ, ਕੀ ਤੁਹਾਡੇ (ਘੜੇ) ਸ਼ਰੀਕਾਂ ਵਿਚੋਂ ਵੀ ਕੋਈ ਅਜਿਹਾ ਹੈ, ਜਿਹੜਾ ਇਨ੍ਹਾਂ ਵਿਚੋਂ ਕੋਈ ਕੰਮ ਕਰਦਾ ਹੈ। ਉਹ, ਉਨ੍ਹਾਂ ਦੇ ਕੀਤੇ ਸ਼ਿਰਕ ਤੋਂ ਬਿਹਤਰ ਅਤੇ ਪਵਿੱਤਰ ਹੈ।
ظَهَرَ الْفَسَادُ فِي الْبَرِّ وَالْبَحْرِ بِمَا كَسَبَتْ أَيْدِي النَّاسِ لِيُذِيقَهُم بَعْضَ الَّذِي عَمِلُوا لَعَلَّهُمْ يَرْجِعُونَ (41)
ਲੋਕਾਂ ਦੇ ਆਪਣੇ ਕੀਤੇ ਮਾੜੇ ਕਰਮਾ ਕਾਰਨ, ਜਲ ਅਤੇ ਦਾ ਮਜ਼ਾ ਚਖਾਏ। ਹੋ ਸਕਦਾ ਉਹ ਰੁਕ ਜਾਣ।
قُلْ سِيرُوا فِي الْأَرْضِ فَانظُرُوا كَيْفَ كَانَ عَاقِبَةُ الَّذِينَ مِن قَبْلُ ۚ كَانَ أَكْثَرُهُم مُّشْرِكِينَ (42)
ਆਖੋ ਕਿ ਧਰਤੀ ਤੇ ਤੁਰੋ ਹੋਂ ਚੁੱਕੇ ਹਨ। ਉਨ੍ਹਾਂ ਵਿਚੋ' ਜ਼ਿਆਦਾਤਰ ਲੋਕ ਸ਼ਿਰਕ (ਸ਼ਰੀਕ ਬਣਾਉਣ ਵਾਲੇ) ਕਰਨ ਵਾਲੇ ਸਨ।
فَأَقِمْ وَجْهَكَ لِلدِّينِ الْقَيِّمِ مِن قَبْلِ أَن يَأْتِيَ يَوْمٌ لَّا مَرَدَّ لَهُ مِنَ اللَّهِ ۖ يَوْمَئِذٍ يَصَّدَّعُونَ (43)
ਇਸ ਲਈ ਆਪਣੇ ਚਿਹਰੇ ਨੂੰ ਸਹੀ ਧਰਮ ਵੱਲ ਸੇਧਿਤ ਕਰੋ ਇਸ ਤੋਂ ਪਹਿਲਾਂ ਕਿ ਅੱਲਾ ਦਾ ਕੋਈ ਦਿਨ ਆ ਜਾਵੇ ਜਿਸਦਾ ਕੋਈ ਭੰਡਣ ਨਹੀਂ ਹੁੰਦਾ. ਉਸ ਦਿਨ ਉਹ ਵੰਡਿਆ ਜਾਵੇਗਾ
مَن كَفَرَ فَعَلَيْهِ كُفْرُهُ ۖ وَمَنْ عَمِلَ صَالِحًا فَلِأَنفُسِهِمْ يَمْهَدُونَ (44)
ਜਿਹੜਾ ਵਿਅਕਤੀ ਅਵਿਸ਼ਵਾਸ਼ ਕਰਦਾ ਹੈ - ਉਸਦਾ ਉਸਦੇ ਅਵਿਸ਼ਵਾਸ ਦਾ ਨਤੀਜਾ ਹੈ. ਅਤੇ ਜਿਹੜਾ ਵੀ ਧਰਮੀ ਕੰਮ ਕਰਦਾ ਹੈ, ਉਹ ਆਪਣੇ ਲਈ ਤਿਆਰੀ ਕਰ ਰਿਹਾ ਹੈ
لِيَجْزِيَ الَّذِينَ آمَنُوا وَعَمِلُوا الصَّالِحَاتِ مِن فَضْلِهِ ۚ إِنَّهُ لَا يُحِبُّ الْكَافِرِينَ (45)
ਤਾਂ ਕਿ ਅੱਲਾਹ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਚੰਗਾ ਕਰਮ ਕਰਨ ਪਸੰਦ ਨਹੀਂ ਕਰਦਾ।
وَمِنْ آيَاتِهِ أَن يُرْسِلَ الرِّيَاحَ مُبَشِّرَاتٍ وَلِيُذِيقَكُم مِّن رَّحْمَتِهِ وَلِتَجْرِيَ الْفُلْكُ بِأَمْرِهِ وَلِتَبْتَغُوا مِن فَضْلِهِ وَلَعَلَّكُمْ تَشْكُرُونَ (46)
ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਉਹ ਖੂਸ਼ਖ਼ਬ਼ਰੀ ਦੇਣ ਲਈ ਹਵਾਵਾਂ ਭੇਜਦਾ ਹੈ ਅਤੇ ਤਾ ਕਿ ਉਹ ਤੁਹਾਨੂੰ ਆਪਣੀ ਰਹਿਮਤ ਦਾ ਅਨੰਦ ਦੇਵੇ ਅਤੇ ਤਾਂ ਕਿ ਕਿਸ਼ਤੀਆਂ ਉਸ ਦੇ ਹੁਕਮ ਨਾਲ ਚੱਲਣ ਅਤੇ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋ। ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ।
وَلَقَدْ أَرْسَلْنَا مِن قَبْلِكَ رُسُلًا إِلَىٰ قَوْمِهِمْ فَجَاءُوهُم بِالْبَيِّنَاتِ فَانتَقَمْنَا مِنَ الَّذِينَ أَجْرَمُوا ۖ وَكَانَ حَقًّا عَلَيْنَا نَصْرُ الْمُؤْمِنِينَ (47)
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਸ ਦੀ ਕੋਮ ਵੱਲ ਰਸੂਲਾਂ ਨੂੰ ਭੇਜਿਆ। ਫਿਰ ਉਹ ਉਨ੍ਹਾਂ ਦੇ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਅਸੀਂ ਉਨ੍ਹਾਂ ਲੋਕਾਂ ਤੋਂ ਬਦਲਾ ਲਿਆ, ਜਿਨ੍ਹਾਂ ਨੇ ਅਪਰਾਧ ਕੀਤਾ ਸੀ। ਅਤੇ ਇਹ ਸਾਡੇ ਤੇ ਲਾਜ਼ਮੀ ਸੀ ਕਿ ਅਸੀਂ ਮੋਮਿਨਾਂ ਦੀ ਮਦਦ ਕਰੀਏ।
اللَّهُ الَّذِي يُرْسِلُ الرِّيَاحَ فَتُثِيرُ سَحَابًا فَيَبْسُطُهُ فِي السَّمَاءِ كَيْفَ يَشَاءُ وَيَجْعَلُهُ كِسَفًا فَتَرَى الْوَدْقَ يَخْرُجُ مِنْ خِلَالِهِ ۖ فَإِذَا أَصَابَ بِهِ مَن يَشَاءُ مِنْ عِبَادِهِ إِذَا هُمْ يَسْتَبْشِرُونَ (48)
ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ। ਇਸ ਲਈ ਉਹ ਬੱਦਲਾਂ ਨੂੰ ਉਡਾਉਂਦੀ ਹੈ। ਫਿਰ ਅੱਲਾਹ ਉਨ੍ਹਾਂ ਨੂੰ ਜਿਸ ਤਰ੍ਹਾਂ ਚਾਹੁੰਦਾ ਹੈ ਆਕਾਸ਼ ਵਿਚ ਫੈਲਾ ਦਿੰਦਾ ਹੈ। ਫਿਰ ਉਹ ਉਨ੍ਹਾਂ ਨੂੰ ਲਪੇਟ ਦਿੰਦਾ ਹੈ। ਫਿਰ ਤੁਸੀਂ ਦੇਖਦੇ ਹੋ, ਉਨ੍ਹਾਂ ਵਿਚੋਂ ਕਣੀਆਂ ਡਿੱਗਣ ਲਗਦੀਆਂ ਹਨ। ਫਿਰ ਉਹ ਆਪਣਿਆਂ ਬੰਦਿਆਂ ਉੱਤੇ ਜਿਸ ਨੂੰ ਚਾਹੁੰਦਾ ਹੈ ਵਰ੍ਹਾ ਦਿੰਦਾ ਹੈ। ਤਾਂ ਅਚਾਨਕ ਉਹ ਪ੍ਰਸੰਨ ਹੋ ਜਾਂਦੇ ਹਨ।
وَإِن كَانُوا مِن قَبْلِ أَن يُنَزَّلَ عَلَيْهِم مِّن قَبْلِهِ لَمُبْلِسِينَ (49)
ਉਹ ਉਸ ਦੇ ਵਰ੍ਹਣ ਤੋਂ ਪਹਿਲਾਂ ਨਿਰਾ ਹੋ ਰਹੇ ਸਨ।
فَانظُرْ إِلَىٰ آثَارِ رَحْمَتِ اللَّهِ كَيْفَ يُحْيِي الْأَرْضَ بَعْدَ مَوْتِهَا ۚ إِنَّ ذَٰلِكَ لَمُحْيِي الْمَوْتَىٰ ۖ وَهُوَ عَلَىٰ كُلِّ شَيْءٍ قَدِيرٌ (50)
ਇਸ ਲਈ ਅੱਲਾਹ ਦੀ ਕਿਰਪਾ ਦੇ ਇਸ਼ਾਰਿਆਂ ਨੂੰ ਦੇਖੋ ਕਿ ਉਹ ਕਿਸ ਤਰਾਂ ਧਰਤੀ ਨੂੰ ਸ੍ਰਿਤਕ ਕਰ ਦੇਣ ਤੋ ਬਾਅਦ, ਜੀਵਿਤ ਕਰ ਦਿੰਦਾ ਹੈ। ਬੇਸ਼ੱਕ ਉਹ ਮ੍ਰਿਤਕਾਂ ਨੂੰ ਜੀਵਿਤ ਕਰਨ ਵਾਲਾ ਹੈ। ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
وَلَئِنْ أَرْسَلْنَا رِيحًا فَرَأَوْهُ مُصْفَرًّا لَّظَلُّوا مِن بَعْدِهِ يَكْفُرُونَ (51)
ਅਤੇ ਜੇਕਰ ਅਸੀਂ ਇੱਕ ਹਵਾ ਭੇਜ ਦੇਈਏ, ਫਿਰ ਉਹ ਖੇਤੀ ਨੂੰ ਪੀਲਾ ਹੋਇਆ ਦੇਖਣ ਤਾਂ ਉਹ ਉਸ ਤੋਂ ਬਾਅਦ ਇਨਕਾਰ ਕਰਨ ਲੱਗ ਜਾਣ।
فَإِنَّكَ لَا تُسْمِعُ الْمَوْتَىٰ وَلَا تُسْمِعُ الصُّمَّ الدُّعَاءَ إِذَا وَلَّوْا مُدْبِرِينَ (52)
ਤਾਂ ਤੁਸੀਂ ਮ੍ਰਿਤਕਾਂ ਨੂੰ ਨਹੀ ਸੁਣਾ ਸਕਦੇ ਅਤੇ ਨਾ ਗੂੰਗਿਆਂ ਨੂੰ ਆਪਣੀ ਪੁਕਾਰ ਸੁਣਾ ਸਕਦੇ ਹੋ, ਜਦੋਂ ਉਹ ਪਿੱਠ ਘੁਮਾ ਕੇ ਜਾ ਰਹੇ ਹੌਣ।
وَمَا أَنتَ بِهَادِ الْعُمْيِ عَن ضَلَالَتِهِمْ ۖ إِن تُسْمِعُ إِلَّا مَن يُؤْمِنُ بِآيَاتِنَا فَهُم مُّسْلِمُونَ (53)
ਅਤੇ ਨਾ ਤੁਸੀਂ ਅੰਨ੍ਹਿਆਂ ਨੂੰ ਉਨ੍ਹਾਂ ਦੇ ਗੁੰਮਰਾਹੀ ਵਾਲੇ ਰਾਹ ਵਿਚੋਂ ਕੱਢ ਕੇ ਚੰਗੇ ਰਾਹ ਤੇ ਲਿਆ ਸਕਦੇ ਹੋ। ਤੁਸੀਂ ਸਿਰਫ਼ ਉਨ੍ਹਾਂ ਨੂੰ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਅਇਤਾਂ ਤੇ ਈਮਾਨ ਲਿਆਉਣ ਵਾਲੇ ਹੋਣ। ਸੋ ਇਹ ਹੀ ਲੋਕ ਹੁਕਮ ਮੰਨਣ ਵਾਲੇ ਹਨ।
۞ اللَّهُ الَّذِي خَلَقَكُم مِّن ضَعْفٍ ثُمَّ جَعَلَ مِن بَعْدِ ضَعْفٍ قُوَّةً ثُمَّ جَعَلَ مِن بَعْدِ قُوَّةٍ ضَعْفًا وَشَيْبَةً ۚ يَخْلُقُ مَا يَشَاءُ ۖ وَهُوَ الْعَلِيمُ الْقَدِيرُ (54)
ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਕਮਜ਼ੋਰ ਪੈਦਾ ਕੀਤਾ ਹੈ। ਫਿਰ ਕਮਜ਼ੋਰੀ ਤੋਂ ਬਾਅਦ ਤਾਕਤ ਬਖਸ਼ੀ। ਫਿਰ ਤਾਕਤ ਤੋਂ ਬਾਅਦ ਕਮਜ਼ੋਰੀ ਅਤੇ ਬੁਢਾਪੇ ਦੀ ਦਿਸ਼ਾ ਪੈਦਾ ਕਰ ਦਿੱਤੀ। ਉਹ ਜੋ ਕੁਝ ਚਾਹੁੰਦਾ ਹੈ ਪੈਦਾ ਕਰਦਾ ਹੈ। ਅਤੇ ਉਹ ਗਿਆਨ ਵਾਲਾ ਅਤੇ ਸਮਰੱਥਾ ਵਾਲਾ ਹੈ।
وَيَوْمَ تَقُومُ السَّاعَةُ يُقْسِمُ الْمُجْرِمُونَ مَا لَبِثُوا غَيْرَ سَاعَةٍ ۚ كَذَٰلِكَ كَانُوا يُؤْفَكُونَ (55)
ਅਤੇ ਜਿਸ ਦਿਨ ਕਿਆਮਤ ਆਵੇਗੀ, ਅਪਰਾਧੀ ਲੋਕ ਸਹੁੰ ਖਾ ਕੇ ਆਖਣਗੇ, ਕਿ ਉਹ ਇੱਕ ਘੜੀ ਤੋਂ ਜ਼ਿਆਦਾ ਨਹੀਂ ਰਹੇ। ਇਸ ਤਰਾ ਉਹ (ਚੰਗੇ ਰਾਹ) ਤੋਂ ਮੁੜ ਜਾਂਦੇ ਸਨ।
وَقَالَ الَّذِينَ أُوتُوا الْعِلْمَ وَالْإِيمَانَ لَقَدْ لَبِثْتُمْ فِي كِتَابِ اللَّهِ إِلَىٰ يَوْمِ الْبَعْثِ ۖ فَهَٰذَا يَوْمُ الْبَعْثِ وَلَٰكِنَّكُمْ كُنتُمْ لَا تَعْلَمُونَ (56)
ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਅਤੇ ਸ਼ਰਧਾ ਮਿਲੀ ਸੀ, ਉਹ ਆਖਣਗੇ ਕਿ ਅੱਲਾਹ ਦੀ ਕਿਤਾਬ ਅਨੁਸਾਰ ਤਾਂ ਤੁਸੀਂ ਇਕੱਠੇ ਕੀਤੇ ਜਾਣ ਦੇ ਦਿਨ ਤੱਕ ਪਏ ਰਹੇ। ਇਸ ਲਈ ਇਹ ਇਕੱਠੇ ਹੋਣ ਦਾ ਦਿਨ ਹੈ, ਪਰੰਤੂ ਤੁਸੀਂ ਜਾਣਦੇ ਨਹੀਂ ਸੀ।
فَيَوْمَئِذٍ لَّا يَنفَعُ الَّذِينَ ظَلَمُوا مَعْذِرَتُهُمْ وَلَا هُمْ يُسْتَعْتَبُونَ (57)
ਸੋ ਉਸ ਦਿਨ ਜ਼ਾਲਿਮਾਂ ਨੂੰ ਉਨ੍ਹਾਂ ਦਾ ਕੋਈ ਬਹਾਨਾ ਕੰਮ ਨਾ ਆਏਗਾ। ਅਤੇ ਨਾ ਉਨ੍ਹਾਂ ਤੋਂ ਮੁਆਫ਼ੀ ਮੰਗਣ ਲਈ ਆਖਿਆ ਜਾਵੇਗਾ।
وَلَقَدْ ضَرَبْنَا لِلنَّاسِ فِي هَٰذَا الْقُرْآنِ مِن كُلِّ مَثَلٍ ۚ وَلَئِن جِئْتَهُم بِآيَةٍ لَّيَقُولَنَّ الَّذِينَ كَفَرُوا إِنْ أَنتُمْ إِلَّا مُبْطِلُونَ (58)
ਅਤੇ ਅਸੀਂ ਇਸ ਕੁਰਆਨ ਵਿਚ ਲੋਕਾਂ ਲਈ ਹਰੇਕ ਕਿਸਮ ਦੀਆਂ ਮਿਸਾਲਾਂ ਬਿਆਨ ਕੀਤੀਆਂ ਹਨ। ਅਤੇ ਜੇਕਰ ਤੁਸੀਂ ਉਨ੍ਹਾਂ ਦੇ ਕੋਲ ਕੋਈ ਨਿਸ਼ਾਨੀ ਲੈ ਆਉ ਤਾਂ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਹ ਇਹ ਹੀ ਕਹਿਣਗੇ ਕਿ ਤੁਸੀਂ ਸਾਰੇ ਝੂਠੇ ਹੋ।
كَذَٰلِكَ يَطْبَعُ اللَّهُ عَلَىٰ قُلُوبِ الَّذِينَ لَا يَعْلَمُونَ (59)
ਇਸ ਤਰਾਂ ਅੱਲਾਹ ਉਨ੍ਹਾਂ ਦੇ ਦਿਲਾਂ ਤੇ ਮੂਹਰ ਲਗਾ ਚਿੰਦਾ ਹੈ। ਜਿਹੜੇ ਨਹੀਂ ਜਾਣਦੇ।
فَاصْبِرْ إِنَّ وَعْدَ اللَّهِ حَقٌّ ۖ وَلَا يَسْتَخِفَّنَّكَ الَّذِينَ لَا يُوقِنُونَ (60)
ਸੋ ਤੁਸੀਂ ਧੀਰਜ ਰੱਖੋ। ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਉਹ ਲੋਕ ਤੁਹਾਨੂੰ ਅਸਹਿਣਸ਼ੀਲ ਨਾ ਕਰ ਦੇਣ ਜਿਹੜੇ ਵਿਸ਼ਵਾਸ਼ ਨਹੀਂ ਰਖਦੇ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas