الم (1) ਅਲਿਫ.ਲਾਮ.ਮੀਮ |
تِلْكَ آيَاتُ الْكِتَابِ الْحَكِيمِ (2) ਇਹ ਬਿਬੇਕ ਪੂਰਨ ਕਿਤਾਬ ਦੀਆਂ ਆਇਤਾਂ ਹਨ। |
هُدًى وَرَحْمَةً لِّلْمُحْسِنِينَ (3) ਨਸੀਹਤ ਅਤੇ ਰਹਿਮਤ ਨੇਕੀ ਕਰਨ ਵਾਲਿਆਂ ਦੇ ਲਈ। |
الَّذِينَ يُقِيمُونَ الصَّلَاةَ وَيُؤْتُونَ الزَّكَاةَ وَهُم بِالْآخِرَةِ هُمْ يُوقِنُونَ (4) ਜਿਹੜੇ ਨਮਾਜ਼ ਸਥਾਪਿਤ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ ਅਤੇ ਪ੍ਰਲੋਕ ਤੇ ਭਰੋਸਾ ਰੱਖਦੇ ਹਨ। |
أُولَٰئِكَ عَلَىٰ هُدًى مِّن رَّبِّهِمْ ۖ وَأُولَٰئِكَ هُمُ الْمُفْلِحُونَ (5) ਇਹ ਲੋਕ ਆਪਣੇ ਰੱਬ ਦੇ ਸਿੱਧੇ ਰਾਹ ਤੇ ਹਨ ਅਤੇ ਇਹ ਹੀ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। |
وَمِنَ النَّاسِ مَن يَشْتَرِي لَهْوَ الْحَدِيثِ لِيُضِلَّ عَن سَبِيلِ اللَّهِ بِغَيْرِ عِلْمٍ وَيَتَّخِذَهَا هُزُوًا ۚ أُولَٰئِكَ لَهُمْ عَذَابٌ مُّهِينٌ (6) ਅਤੇ ਲੋਕਾਂ ਵਿਚ ਕੋਈ ਅਜਿਹਾ ਹੈ ਜਿਹੜਾ ਇਨ੍ਹਾਂ ਗੱਲਾਂ ਦਾ ਖਰੀਵਦਾਰ ਬਣਦਾ ਹੈ। ਜਿਹੜੀਆਂ ਰਾਹ ਤੋਂ ਭਟਕਾਉਣ ਵਾਲੀਆਂ ਹਨ, ਤਾਂ ਕਿ ਉਹ ਬਿਨਾ ਕਿਸੇ ਗਿਆਨ ਦੇ ਅੱਲਾਹ ਦੇ ਰਾਹ ਤੋਂ ਹਟਾ ਦੇਣ ਅਤੇ ਉਹ ਉਨ੍ਹਾਂ ਦਾ ਮਖੌਲ ਉਡਾਉਣ। ਅਜਿਹੇ ਲੋਕਾਂ ਲਈ ਅਪਮਾਨ ਜਨਕ ਸਜ਼ਾ ਹੈ। |
وَإِذَا تُتْلَىٰ عَلَيْهِ آيَاتُنَا وَلَّىٰ مُسْتَكْبِرًا كَأَن لَّمْ يَسْمَعْهَا كَأَنَّ فِي أُذُنَيْهِ وَقْرًا ۖ فَبَشِّرْهُ بِعَذَابٍ أَلِيمٍ (7) ਅਤੇ ਜਦੋਂ ਉਨ੍ਹਾਂ ਲੈਂਦੇ ਹਨ। ਜਿਵੇਂ ਉਨ੍ਹਾਂ ਨੇ ਸੁਣਿਆ ਹੀ ਨਾ ਹੋਵੇ। ਜਿਵੇਂ ਉਹ ਗੂੰਗੇ ਹੋ ਗਏ ਹੋਣ। ਤਾਂ ਉਨ੍ਹਾਂ ਨੂੰ ਇੱਕ ਕਸ਼ਟ ਵਾਇਕ ਦੰਡ ਦੀ ਖ਼ਬਰ ਦੇ ਦੇਵੋਂ। |
إِنَّ الَّذِينَ آمَنُوا وَعَمِلُوا الصَّالِحَاتِ لَهُمْ جَنَّاتُ النَّعِيمِ (8) ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਨਿਅਮਤ ਦੇ ਬਾਗ਼ ਹਨ। |
خَالِدِينَ فِيهَا ۖ وَعْدَ اللَّهِ حَقًّا ۚ وَهُوَ الْعَزِيزُ الْحَكِيمُ (9) ਉਹ ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਇਹ ਅੱਲਾਹ ਦਾ ਪੱਕਾ ਵਾਅਦਾ ਹੈ। ਅਤੇ ਉਹ ਤਾਕਤ ਵਾਲਾ ਅਤੇ ਤਤਵੇਤਾ ਹੈ। |
خَلَقَ السَّمَاوَاتِ بِغَيْرِ عَمَدٍ تَرَوْنَهَا ۖ وَأَلْقَىٰ فِي الْأَرْضِ رَوَاسِيَ أَن تَمِيدَ بِكُمْ وَبَثَّ فِيهَا مِن كُلِّ دَابَّةٍ ۚ وَأَنزَلْنَا مِنَ السَّمَاءِ مَاءً فَأَنبَتْنَا فِيهَا مِن كُلِّ زَوْجٍ كَرِيمٍ (10) ਅੱਲਾਹ ਨੇ ਅਜਿਹੇ ਥੰਮਾਂ ਤੋਂ ਬਿਨਾ ਅਸਮਾਨਾਂ ਨੂੰ ਪੈਦਾ ਕੀਤਾ ਜਿਹੜੇ ਤੁਹਾਨੂੰ ਵਿਖਾਈ ਨਹੀਂ ਦਿੰਦੇ। ਅਤੇ ਉਸ ਨੇ ਧਰਤੀ ਤੇ ਪਹਾੜ ਰੱਖ ਦਿੱਤੇ ਕਿ ਉਹ ਤੁਹਾਨੂੰ ਲੈ ਕੇ ਝੂਕ ਨਾ ਜਾਣ। ਅਤੇ ਉਸ ਨੇ ਹਰ ਤਰਾਂ ਦੇ ਜੀਵਨ ਧਾਰੀ ਫੈਲਾ ਦਿੱਤੇ। ਅਤੇ ਅਸੀਂ ਆਕਾਸ਼ਾਂ ਤੋਂ ਪਾਣੀ ਉਤਾਰਿਆ। ਫਿਰ ਧਰਤੀ ਵਿਚ਼ ਹਰ ਤਰ੍ਹਾਂ ਦੀਆਂ ਚੰਗੀਆਂ ਵਸਤੂਆਂ ਉਗਾਈਆਂ। |
هَٰذَا خَلْقُ اللَّهِ فَأَرُونِي مَاذَا خَلَقَ الَّذِينَ مِن دُونِهِ ۚ بَلِ الظَّالِمُونَ فِي ضَلَالٍ مُّبِينٍ (11) ਇਹ ਅੱਲਾਹ ਦੀ ਸਿਰਜਣਾ ਹੈ। ਤੂਸੀਂ ਮੈਨੂੰ ਦਿਖਾਉ, ਜਿਹੜਾ ਅੱਲਾਹ ਦਾ ਸ਼ਰੀਕ (ਤੁਸੀਂ ਮੰਨਦੇ ਹੋ) ਹੈ, ਉਸ ਨੇ ਕੀ ਪੈਦਾ ਕੀਤਾ ਹੈ। ਸਗੋਂ ਜ਼ਾਲਿਮ ਲੋਕ ਖੁੱਲ੍ਹੇ-ਆਮ ਮਾੜੇ ਰਾਹ ਤੇ ਹਨ। |
وَلَقَدْ آتَيْنَا لُقْمَانَ الْحِكْمَةَ أَنِ اشْكُرْ لِلَّهِ ۚ وَمَن يَشْكُرْ فَإِنَّمَا يَشْكُرُ لِنَفْسِهِ ۖ وَمَن كَفَرَ فَإِنَّ اللَّهَ غَنِيٌّ حَمِيدٌ (12) ਅਤੇ ਅਸੀਂ ਲੂਕਮਾਨ ਨੂੰ ਬਿਬੇਕ ਬਖਸ਼ਿਆ। ਤਾਂ ਕਿ ਅੱਲਾਹ ਦਾ ਸ਼ੁਕਰ ਗੁਜ਼ਾਰ ਹੋਵੇ। ਜਿਹੜਾ ਬੰਦਾ ਸ਼ੁਕਰ ਅਦਾ ਕਰੇਗਾ ਉਹ ਆਪਣੇ ਲਾਭ ਲਈ ਕਰੇਗਾ ਅਤੇ ਜਿਹੜਾ ਨਾ ਸ਼ੁਕਰਾ ਬਣੇਗਾ ਤਾਂ ਅੱਲਾਹ ਬੇਪਰਵਾਹ ਅਤੇ ਵਿਸ਼ੇਸ਼ਤਾਵਾਂ ਵਾਲਾ ਹੈ। |
وَإِذْ قَالَ لُقْمَانُ لِابْنِهِ وَهُوَ يَعِظُهُ يَا بُنَيَّ لَا تُشْرِكْ بِاللَّهِ ۖ إِنَّ الشِّرْكَ لَظُلْمٌ عَظِيمٌ (13) ਅਤੇ ਜਦੋਂ' ਲੁਕਮਾਨ ਨੇ ਆਪਣੇ ਪੁੱਤਰ ਨੂੰ ਉਪਦੇਸ਼ ਦਿੰਦੇ ਹੋਏ ਆਖਿਆ ਕਿ ਹੇ ਮੇਰੇ ਪੁੱਤਰ! ਅੱਲਾਹ ਦਾ ਕੋਈ ਸ਼ਰੀਕ ਨਾ ਬਣਾਉ। ਬੇਸ਼ੱਕ ਸ਼ਰੀਕ ਬਣਾਉਣਾ ਬਹੁਤ ਵੱਡਾ ਜ਼ੁਲਮ ਹੈ। |
وَوَصَّيْنَا الْإِنسَانَ بِوَالِدَيْهِ حَمَلَتْهُ أُمُّهُ وَهْنًا عَلَىٰ وَهْنٍ وَفِصَالُهُ فِي عَامَيْنِ أَنِ اشْكُرْ لِي وَلِوَالِدَيْكَ إِلَيَّ الْمَصِيرُ (14) ਅਤੇ ਅਸੀਂ ਮਨੁੱਖ ਨੂੰ ਉਸਦੇ ਮਾਂ-ਬਾਪ ਬਾਰੇ ਸਾਵਧਾਨ ਕੀਤਾ। ਉਸ ਦੀ ਮਾਂ ਨੇ ਤਕਲੀਫ ਤੇ ਤਕਲੀਫ਼ ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ। ਅਤੇ ਦੋ ਸਾਲ ਤੱਕ ਉਸ ਨੇ (ਮਾਂ) ਦਾ ਦੁੱਧ ਪੀਣਾ ਛੱਡਿਆ। ਸੋ ਮੇਰਾ ਅਤੇ ਆਪਣੇ ਮਾਤਾ ਪਿਤਾ ਦਾ ਸ਼ੁਕਰ ਅਦਾ ਕਰ। ਮੇਰੇ ਵੱਲ ਹੀ (ਤੂੰ? ਵਾਪਿਸ ਆਉਣਾ ਹੈ।) |
وَإِن جَاهَدَاكَ عَلَىٰ أَن تُشْرِكَ بِي مَا لَيْسَ لَكَ بِهِ عِلْمٌ فَلَا تُطِعْهُمَا ۖ وَصَاحِبْهُمَا فِي الدُّنْيَا مَعْرُوفًا ۖ وَاتَّبِعْ سَبِيلَ مَنْ أَنَابَ إِلَيَّ ۚ ثُمَّ إِلَيَّ مَرْجِعُكُمْ فَأُنَبِّئُكُم بِمَا كُنتُمْ تَعْمَلُونَ (15) ਅਤੇ ਜੇਕਰ ਉਹ ਦੋਵੇਂ ਤੇਰੇ ਤੇ ਦਬਾਅ ਪਾਉਣ ਕਿ ਕਿ ਤੂੰ ਮੇਰੇ ਬਰਾਬਰ ਅਜਿਹੀ ਚੀਜ਼ ਨੂੰ ਸ਼ਰੀਕ ਠਹਿਰਾ, ਜਿਸ ਦਾ ਤੈਨੂੰ ਪਤਾ ਨਹੀਂ ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨਣਾ। ਅਤੇ ਜਗਤ ਵਿਚ ਉਨ੍ਹਾਂ ਨਾਲ ਭਲਾ ਸਲੂਕ ਕਰਨਾ। ਤੂੰ ਉਸ ਬੰਦੇ ਦੇ (ਹੁਕਮ ਦਾ) ਪਾਲਣ ਕਰਨਾ ਜਿਹੜਾ ਮੇਰੇ ਵੱਲ ਝੁਕਿਆ ਹੈ। ਫਿਰ ਤੁਸੀਂ ਸਾਰਿਆਂ ਨੇ ਮੇਰੇ ਕੋਲ ਆਉਣਾ ਹੈ। ਫਿਰ ਮੈਂ ਤੁਹਾਨੂੰ ਦੱਸ ਦੇਵਾਂਗਾ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ। |
يَا بُنَيَّ إِنَّهَا إِن تَكُ مِثْقَالَ حَبَّةٍ مِّنْ خَرْدَلٍ فَتَكُن فِي صَخْرَةٍ أَوْ فِي السَّمَاوَاتِ أَوْ فِي الْأَرْضِ يَأْتِ بِهَا اللَّهُ ۚ إِنَّ اللَّهَ لَطِيفٌ خَبِيرٌ (16) ਹੇ ਮੇਰੇ ਪੁੱਤਰ! ਕੋਈ ਚੰਗਾ ਕਰਮ ਜੇਕਰ ਰਾਈ ਦੇ ਦਾਣੇ ਦੇ ਬਰਾਬਰ ਵੀ ਕਿਉਂ ਨਾ ਹੋਵੇ, ਉਹ ਚਾਹੇ ਪੱਥਰ, ਆਕਾਸ਼ ਜਾਂ ਧਰਤੀ ਤੇ ਹੋਵੇ ਅੱਲਾਹ ਉਸ ਨੂੰ ਪ੍ਰਗਟ ਕਰਕੇ ਰਹੇਗਾ। ਬੇਸ਼ੱਕ ਅੱਲਾਹ ਸੂਖਮ ਦਰਸ਼ੀ ਅਤੇ ਜਾਣਕਾਰ ਹੈ। |
يَا بُنَيَّ أَقِمِ الصَّلَاةَ وَأْمُرْ بِالْمَعْرُوفِ وَانْهَ عَنِ الْمُنكَرِ وَاصْبِرْ عَلَىٰ مَا أَصَابَكَ ۖ إِنَّ ذَٰلِكَ مِنْ عَزْمِ الْأُمُورِ (17) ਹੇ ਮੇਰੇ ਪੁੱਤਰ! ਨਮਾਜ਼ ਸਥਾਪਿਤ ਕਰੋਂ। ਚੰਗੇ ਕੰਮਾ ਦਾ ਉਪਦੇਸ਼ ਦੇਵੋ। ਅਤੇ ਮਾੜੇ ਕੰਮਾਂ ਤੋਂ ਰੋਕੋ। ਅਤੇ ਜਿਹੜੀ ਮੁਸ਼ਕਿਲ ਤੁਹਾਡੇ ਤੇ ਆਵੇ ਉਸ ਤੇ ਧੀਰਜ ਰੱਖੋ। ਇਹ ਹੌਸਲੇ ਵਾਲੇ ਕੰਮ ਹਨ। |
وَلَا تُصَعِّرْ خَدَّكَ لِلنَّاسِ وَلَا تَمْشِ فِي الْأَرْضِ مَرَحًا ۖ إِنَّ اللَّهَ لَا يُحِبُّ كُلَّ مُخْتَالٍ فَخُورٍ (18) ਅਤੇ ਲੋਕਾਂ ਤੋਂ ਆਪਣਾ ਮੂੰਹ ਨਾ ਫੇਰੋ। ਧਰਤੀ ਤੇ ਆਕੜ ਕੇ ਨਾ ਤੁਰੋ। ਬੇਸ਼ੱਕ ਅੱਲਾਹ ਆਕੜਣ ਵਾਲੇ ਅਤੇ ਹੰਕਾਰ ਕਰਨ ਵਾਲੇ ਨੂੰ ਪਸੰਦ ਨਹੀਂ ਕਰਦਾ। |
وَاقْصِدْ فِي مَشْيِكَ وَاغْضُضْ مِن صَوْتِكَ ۚ إِنَّ أَنكَرَ الْأَصْوَاتِ لَصَوْتُ الْحَمِيرِ (19) ਅਤੇ ਆਪਣੀ ਚਾਲ ਨੂੰ ਦਰਮਿਆਨੀ ਚਾਲ ਬਣਾਉ ਅਤੇ ਆਪਣੀ ਅਵਾਜ਼ ਨੂੰ ਹੌਲੀ ਰੱਖੋ। ਬੇਸ਼ੱਕ ਸਭ ਤੋਂ ਭੈੜੀ ਅਵਾਜ਼ ਗਧੇ ਦੀ ਹੈ। |
أَلَمْ تَرَوْا أَنَّ اللَّهَ سَخَّرَ لَكُم مَّا فِي السَّمَاوَاتِ وَمَا فِي الْأَرْضِ وَأَسْبَغَ عَلَيْكُمْ نِعَمَهُ ظَاهِرَةً وَبَاطِنَةً ۗ وَمِنَ النَّاسِ مَن يُجَادِلُ فِي اللَّهِ بِغَيْرِ عِلْمٍ وَلَا هُدًى وَلَا كِتَابٍ مُّنِيرٍ (20) ਕੀ ਤੁਸੀਂ ਨਹੀਂ ਦੇਖਦੇ ਕਿ ਅੱਲਾਹ ਨੇ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ, ਤੁਹਾਡੀ ਸੇਵਾ ਵਿਚ ਲਗਾ ਦਿੱਤਾ ਹੈ। ਅਤੇ ਉਸ ਨੇ ਆਪਣੀਆਂ ਪ੍ਰਤੱਖ ਅਤੇ ਗੁੱਝੀਆਂ ਨਿਆਮਤਾਂ ਤੁਹਾਡੇ ਉੱਪਰ ਪੂਰੀਆਂ ਕਰ ਦਿੱਤੀਆਂ ਹਨ। ਲੋਕਾਂ ਵਿਚ ਅਜਿਹੇ ਵੀ ਹਨ ਜਿਹੜੇ ਬਿਨਾ ਕਿਸੇ ਗਿਆਨ, ਨਸੀਹਤ ਅਤੇ ਪ੍ਰਕਾਸ਼ਮਈ ਕਿਤਾਬ ਤੋਂ ਅੱਲਾਹ ਦੇ ਬਾਰੇ ਝਗੜਾ ਕਰਦੇ ਹਨ। |
وَإِذَا قِيلَ لَهُمُ اتَّبِعُوا مَا أَنزَلَ اللَّهُ قَالُوا بَلْ نَتَّبِعُ مَا وَجَدْنَا عَلَيْهِ آبَاءَنَا ۚ أَوَلَوْ كَانَ الشَّيْطَانُ يَدْعُوهُمْ إِلَىٰ عَذَابِ السَّعِيرِ (21) ਅਤੇ ਜਦੋਂ ਇਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਉਸ ਚੀਜ਼ ਦਾ ਪਾਲਣ ਕਰੋ ਜਿਹੜੀ ਅੱਲਾਹ ਨੇ ਉਤਾਰੀ ਹੈ ਤਾਂ ਉਹ ਆਖਦੇ ਹਨ ਕਿ ਨਹੀਂ। ਅਸੀਂ ਉਸ ਚੀਜ਼ ਦਾ ਪਾਲਣ ਕਰਾਂਗੇ ਜਿਸ ਤੇ ਅਸੀਂ ਆਪਣੇ ਪਿਉ-ਦਾਦਿਆਂ ਨੂੰ ਚਲਦੇ ਹੋਏ ਦੇਖਿਆ ਹੈ। ਕੀ ਜੇਕਰ |
۞ وَمَن يُسْلِمْ وَجْهَهُ إِلَى اللَّهِ وَهُوَ مُحْسِنٌ فَقَدِ اسْتَمْسَكَ بِالْعُرْوَةِ الْوُثْقَىٰ ۗ وَإِلَى اللَّهِ عَاقِبَةُ الْأُمُورِ (22) ਅਤੇ ਜਿਹੜਾ ਬੰਦਾ ਆਪਣਾ ਚਿਹਰਾ ਅੱਲਾਹ ਵੱਲ ਝੂਕਾ ਦੇਵੇ ਅਤੇ ਉਹ ਚੰਗਾ ਕਰਮ ਕਰਨ ਵਾਲਾ ਵੀ ਹੋਵੇ ਤਾਂ ਸਮਝੋ (ਉਸਨੇ) ਮਜਬੂਤ ਰੱਸਾ ਫੜ੍ਹ ਲਿਆ। ਸਾਰੇ ਮਾਮਲਿਆਂ ਦਾ ਅੰਤਿਮ ਸਿੱਟਾ ਅੱਲਾਹ ਦੇ ਕੋਲ ਹੀ ਹੈ। |
وَمَن كَفَرَ فَلَا يَحْزُنكَ كُفْرُهُ ۚ إِلَيْنَا مَرْجِعُهُمْ فَنُنَبِّئُهُم بِمَا عَمِلُوا ۚ إِنَّ اللَّهَ عَلِيمٌ بِذَاتِ الصُّدُورِ (23) ਅਤੇ ਜਿਸ ਨੇ ਅਵੱਗਿਆ ਕੀਤੀ ਤਾਂ ਉਨ੍ਹਾਂ ਦੀ ਅਵੱਗਿਆ (ਕਾਰਨ) ਤੂਸੀਂ' ਦੂਖੀ ਨਾ ਹੋਵੋਂ। ਸਾਡੇ ਵੱਲ ਹੀ ਹੈ ਉਨ੍ਹਾਂ ਦਾ ਮੁੜਨਾ। ਤਾਂ ਅਸੀਂ ਉਨ੍ਹਾਂ ਨੂੰ ਦੱਸ ਦੇਵਾਂਗੇ ਜਿਹੜਾ ਕੁਝ ਉਨ੍ਹਾਂ ਨੇ ਕੀਤਾ। ਬੇਸ਼ੱਕ ਅੱਲਾਹ ਅੰਤਰਜਾਮੀ (ਦਿਲ ਦੀਆਂ ਗੱਲਾਂ ਨੂੰ ਜਾਨਣ ਵਾਲਾ) ਹੈ। |
نُمَتِّعُهُمْ قَلِيلًا ثُمَّ نَضْطَرُّهُمْ إِلَىٰ عَذَابٍ غَلِيظٍ (24) ਇਨ੍ਹਾਂ ਨੂੰ ਅਸੀਂ ਥੋੜ੍ਰੇ ਸਮੇਂ ਤੱਕ ਹੀ ਲਾਭ ਦੇਵਾਂਗੇ। ਫਿਰ ਇਨ੍ਹਾਂ ਨੂੰ ਸਖ਼ਤ ਸਜ਼ਾ ਵੱਲ ਖਿੱਚ ਲਵਾਂਗੇ। |
وَلَئِن سَأَلْتَهُم مَّنْ خَلَقَ السَّمَاوَاتِ وَالْأَرْضَ لَيَقُولُنَّ اللَّهُ ۚ قُلِ الْحَمْدُ لِلَّهِ ۚ بَلْ أَكْثَرُهُمْ لَا يَعْلَمُونَ (25) ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋ ਕਿ ਅਸਮਾਨਾਂ ਅਤੇ ਧਰਤੀ ਨੂੰ ਕਿਸ ਨੇ ਪੈਦਾ ਕੀਤਾ ਹੈ। ਤਾਂ ਉਹ ਜ਼ਰੂਰ ਕਹਿਣਗੇ ਕਿ ਅੱਲਾਹ ਨੇ। ਆਖੋ, ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੀ ਹੈ। ਪਰ ਉਨ੍ਹਾਂ ਵਿਚੋਂ ਜ਼ਿਆਦਾਤਰ (ਲੋਕ) ਨਹੀਂ ਜਾਣਦੇ। |
لِلَّهِ مَا فِي السَّمَاوَاتِ وَالْأَرْضِ ۚ إِنَّ اللَّهَ هُوَ الْغَنِيُّ الْحَمِيدُ (26) ਅੱਲਾਹ ਦਾ ਹੀ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਤੇ ਹੈ। ਬੇਸ਼ੱਕ ਅੱਲਾਹ ਬੇਪਰਵਾਹ ਅਤੇ ਵਿਸ਼ੇਸ਼ਤਾਵਾਂ ਵਾਲਾ ਹੈ। |
وَلَوْ أَنَّمَا فِي الْأَرْضِ مِن شَجَرَةٍ أَقْلَامٌ وَالْبَحْرُ يَمُدُّهُ مِن بَعْدِهِ سَبْعَةُ أَبْحُرٍ مَّا نَفِدَتْ كَلِمَاتُ اللَّهِ ۗ إِنَّ اللَّهَ عَزِيزٌ حَكِيمٌ (27) ਅਤੇ ਜੇਕਰ ਧਰਤੀ ਤੇ ਜਿਹੜੇ ਰੁੱਖ ਹਨ, ਉਹ ਕਲਮਾਂ ਬਣ ਜਾਣ ਅਤੇ ਸਮੁੰਦਰ ਅਤੇ ਹੋਰ ਸੱਤ ਸਮੁੰਦਰ ਸਿਆਹੀ ਬਣ ਜਾਣ, ਤਾਂ ਵੀ ਅੱਲਾਹ ਦੀਆਂ ਗੱਲਾਂ (ਸਿਫ਼ਤ ਸਲਾਹ) ਖ਼ਤਮ ਨਾ ਹੋਣਗੀਆਂ। ਬੇਸ਼ੱਕ ਅੱਲਾਹ ਸਰਬਸ਼ਕਤੀ ਮਾਨ ਅਤੇ ਬਿਬੇਕ ਵਾਲਾ ਹੈ। |
مَّا خَلْقُكُمْ وَلَا بَعْثُكُمْ إِلَّا كَنَفْسٍ وَاحِدَةٍ ۗ إِنَّ اللَّهَ سَمِيعٌ بَصِيرٌ (28) ਤੁਹਾਡੇ ਸਾਰਿਆਂ ਦਾ ਪੈਦਾ ਕਰਨਾ ਅਤੇ ਜੀਵਿਤ ਕਰਨਾ ਬਸ ਇਉਂ ਹੈ, ਜਿਵੇਂ ਇੱਕ ਬੰਦੇ ਨੂੰ (ਪੈਦਾ ਕਰਨਾ)। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ। |
أَلَمْ تَرَ أَنَّ اللَّهَ يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ وَسَخَّرَ الشَّمْسَ وَالْقَمَرَ كُلٌّ يَجْرِي إِلَىٰ أَجَلٍ مُّسَمًّى وَأَنَّ اللَّهَ بِمَا تَعْمَلُونَ خَبِيرٌ (29) ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਦਿਨ ਨੂੰ ਰਾਤ ਵਿਚ ਪ੍ਰਵੇਸ਼ ਕਰਦਾ ਹੈ ਅਤੇ ਰਾਤ ਨੂੰ ਦਿਨ ਵਿਚ ਪ੍ਰਵੇਸ਼ ਕਰਦਾ ਹੈ। ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਆਹਰੇ (ਕੰਮ ਵਿਚ) ਲਾਇਆ ਹੈ। ਹਰੇਕ ਇੱਕ ਨਿਰਧਾਰਿਤ ਸਮੇਂ ਤੱਕ ਚਲਦਾ ਹੈ। ਅਤੇ ਇਹ ਕਿ ਜਿਹੜਾ ਕੂਝ ਤੁਸੀਂ ਕਰਦੇ ਹੋ, ਅੱਲਾਹ ਉਸ ਤੋਂ ਵਾਕਿਫ਼ ਹੈ। |
ذَٰلِكَ بِأَنَّ اللَّهَ هُوَ الْحَقُّ وَأَنَّ مَا يَدْعُونَ مِن دُونِهِ الْبَاطِلُ وَأَنَّ اللَّهَ هُوَ الْعَلِيُّ الْكَبِيرُ (30) ਇਹ ਇਸ ਲਈ ਕਿ ਅੱਲਾਹ ਹੀ ਸਤਿ ਹੈ ਅਤੇ ਅੱਲਾਹ ਹੀ ਸ੍ਰੇਸ਼ਟ ਅਤੇ ਵੱਡਾ ਹੈ। |
أَلَمْ تَرَ أَنَّ الْفُلْكَ تَجْرِي فِي الْبَحْرِ بِنِعْمَتِ اللَّهِ لِيُرِيَكُم مِّنْ آيَاتِهِ ۚ إِنَّ فِي ذَٰلِكَ لَآيَاتٍ لِّكُلِّ صَبَّارٍ شَكُورٍ (31) ਕੀ ਤੁਸੀਂ ਨਹੀਂ ਦੇਖਿਆ ਕਿ ਬੇੜੀਆਂ ਸਮੁੰਦਰ ਵਿਚ ਅੱਲਾਹ ਦੀ ਕਿਰਪਾ ਨਾਲ ਹੀ ਚੱਲਦੀਆਂ ਹਨ। ਤਾਂ ਕਿ ਉਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਵੇ। ਬੇਸ਼ੱਕ ਇਸ ਵਿਚ ਹਰੇਕ ਧੀਰਜ ਰੱਖਣ ਵਾਲੇ ਅਤੇ ਅਹਿਸਾਨ ਮੰਦਾਂ ਲਈ ਨਿਸ਼ਾਨੀਆਂ ਹਨ। |
وَإِذَا غَشِيَهُم مَّوْجٌ كَالظُّلَلِ دَعَوُا اللَّهَ مُخْلِصِينَ لَهُ الدِّينَ فَلَمَّا نَجَّاهُمْ إِلَى الْبَرِّ فَمِنْهُم مُّقْتَصِدٌ ۚ وَمَا يَجْحَدُ بِآيَاتِنَا إِلَّا كُلُّ خَتَّارٍ كَفُورٍ (32) ਅਤੇ ਜਦੋਂ ਲਹਿਰਾਂ ਉਨ੍ਹਾਂ ਦੇ ਸਿਰਾਂ ਤੇ ਬੱਦਲਾਂ ਦੀ ਤਰਾਂ ਛਾ ਜਾਂਦੀਆਂ ਹਨ, ਉਹ ਅੱਲਾਹ ਨੂੰ, ਨਿਰੋਲ ਉਸ ਦੀ ਬੰਦਗੀ ਕਰਦੇ ਹੋਏ ਯਾਦ ਕਰਦੇ ਹਨ, ਫਿਰ ਜਦੋਂ ਅੱਲਾਹ ਉਨ੍ਹਾਂ ਨੂੰ ਬਚਾ ਕੇ ਕਿਨਾਰਿਆਂ ਵੱਲ ਲੈ ਆਉਂਦਾ ਹੈ “ਤਾਂ ਉਸ ਵਿਚੋਂ ਕੁਝ (ਈਮਾਨ ਤੇ) ਟਿਕੇ ਰਹਿੰਦੇ ਹਨ। ਅਤੇ ਸਾਡੀਆਂ ਨਿਸ਼ਾਨੀਆਂ ਨੂੰ ਉਹ ਲੋਕ ਹੀ ਝੁਠਲਾਉਂਦੇ ਹਨ ਜਿਹੜੇ ਵਾਅਦੇ ਦੇ ਖਿਲਾਫ਼ ਕਰਨ ਵਾਲੇ ਅਕ੍ਰਿਤਘਣ ਹਨ। |
يَا أَيُّهَا النَّاسُ اتَّقُوا رَبَّكُمْ وَاخْشَوْا يَوْمًا لَّا يَجْزِي وَالِدٌ عَن وَلَدِهِ وَلَا مَوْلُودٌ هُوَ جَازٍ عَن وَالِدِهِ شَيْئًا ۚ إِنَّ وَعْدَ اللَّهِ حَقٌّ ۖ فَلَا تَغُرَّنَّكُمُ الْحَيَاةُ الدُّنْيَا وَلَا يَغُرَّنَّكُم بِاللَّهِ الْغَرُورُ (33) ਹੇ ਲੋਕੋ! ਆਪਣੇ ਰੱਬ ਤੋਂ ਡਰੋਂ ਅਤੇ ਉਸ ਦਿਨ ਤੋਂ ਡਰੋ ਜਦੋਂ ਨਾ ਕੋਈ ਪਿਤਾ ਆਪਣੇ ਪੁੱਤਰ ਦੇ ਕੂਝ ਕੰਮ ਆਵੇਗਾ ਅਤੇ ਨਾ ਪੁੱਤਰ, ਪਿਤਾ ਲਈ ਕੁਝ ਕਰਨ ਵਾਲ਼ਾ ਹੋਵੇਗਾ। ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਇਸ ਲਈ ਸੰਸਾਰਿਕ ਜੀਵਨ ਤੁਹਾਨੂੰ ਗੁੰਮਰਾਹ ਨਾ ਕਰੇ ਅਤੇ ਨਾ ਹੀ (ਕੋਈ) ਧੋਖੇਬ਼ਾਜ਼ ਅੱਲਾਹ ਬਾਰੇ ਤੁਹਾਨੂੰ ਧੋਖਾ ਦੇ ਸਕੇ। |
إِنَّ اللَّهَ عِندَهُ عِلْمُ السَّاعَةِ وَيُنَزِّلُ الْغَيْثَ وَيَعْلَمُ مَا فِي الْأَرْحَامِ ۖ وَمَا تَدْرِي نَفْسٌ مَّاذَا تَكْسِبُ غَدًا ۖ وَمَا تَدْرِي نَفْسٌ بِأَيِّ أَرْضٍ تَمُوتُ ۚ إِنَّ اللَّهَ عَلِيمٌ خَبِيرٌ (34) ਬੇਸ਼ੱਕ ਅੱਲਾਹ ਨੂੰ ਹੀ ਕਿਆਮਤ ਦਾ ਗਿਆਨ ਹੈ ਅਤੇ ਉਹ ਹੀ ਮੀਂਹ ਵਰ੍ਹਾਉਂਦਾ ਹੈ ਅਤੇ ਉਹ ਜਾਣਦਾ ਹੈ, ਜਿਹੜਾ ਕੁਝ ਗਰਭ ਵਿਚ ਹੈ। ਅਤੇ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਉਹ ਕਲ੍ਹ ਕੀ ਕਮਾਈ ਕਰੇਗਾ ਅਤੇ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਉਹ ਕਿਹੜੀ ਧਰਤੀ (ਥਾਂ) ਤੇ ਮਰੇਗਾ। ਬੇਸ਼ੱਕ ਅੱਲਾਹ ਜਾਣਨ ਵਾਲਾ ਗਿਆਤਾ ਹੈ। |