×

Surah Saba in Panjabi

Quran Panjabi ⮕ Surah Saba

Translation of the Meanings of Surah Saba in Panjabi - البنجابية

The Quran in Panjabi - Surah Saba translated into Panjabi, Surah Saba in Panjabi. We provide accurate translation of Surah Saba in Panjabi - البنجابية, Verses 54 - Surah Number 34 - Page 428.

بسم الله الرحمن الرحيم

الْحَمْدُ لِلَّهِ الَّذِي لَهُ مَا فِي السَّمَاوَاتِ وَمَا فِي الْأَرْضِ وَلَهُ الْحَمْدُ فِي الْآخِرَةِ ۚ وَهُوَ الْحَكِيمُ الْخَبِيرُ (1)
ਪ੍ਰਸੰਸਾ ਅੱਲਾਹ ਲਈ ਹੈ, ਜਿਸ ਦਾ ਉਹ ਸਾਰਾ ਕੂਝ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ। ਅਤੇ ਉਸ ਦੀ ਹੀ ਪ੍ਰਸੰਸਾ ਹੈ ਪ੍ਰਲੋਕ ਵਿਚ। ਉਹ ਬਿਬੇਕ ਵਾਲਾ ਅਤੇ ਜਾਣਨ ਵਾਲਾ ਹੈ।
يَعْلَمُ مَا يَلِجُ فِي الْأَرْضِ وَمَا يَخْرُجُ مِنْهَا وَمَا يَنزِلُ مِنَ السَّمَاءِ وَمَا يَعْرُجُ فِيهَا ۚ وَهُوَ الرَّحِيمُ الْغَفُورُ (2)
ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਦੇ ਅੰਦਰ ਦਾਖ਼ਿਲ ਹੁੰਦਾ ਹੈ ਅਤੇ ਜਿਹੜਾ ਕੁਝ ਉਸ ਵਿਚੋਂ ਨਿਕਲਦਾ ਹੈ ਅਤੇ ਜਿਹੜਾ ਆਕਾਸ਼ ਵਿਚੋਂ ਉਤਰਦਾ ਹੈ। ਅਤੇ ਜਿਹੜਾ ਉਸ ਤੇ ਚੜ੍ਹਦਾ ਹੈ। ਅਤੇ ਉਹ ਰਹਿਮਤ ਅਤੇ ਮੁਆਫ਼ ਕਰਨ ਵਾਲਾ ਹੈ।
وَقَالَ الَّذِينَ كَفَرُوا لَا تَأْتِينَا السَّاعَةُ ۖ قُلْ بَلَىٰ وَرَبِّي لَتَأْتِيَنَّكُمْ عَالِمِ الْغَيْبِ ۖ لَا يَعْزُبُ عَنْهُ مِثْقَالُ ذَرَّةٍ فِي السَّمَاوَاتِ وَلَا فِي الْأَرْضِ وَلَا أَصْغَرُ مِن ذَٰلِكَ وَلَا أَكْبَرُ إِلَّا فِي كِتَابٍ مُّبِينٍ (3)
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਆਖਦੇ ਹਨ ਕਿ ਸਾਡੇ ਤੇ ਕਿਆਮਤ ਨਹੀਂ ਆਵੇਗੀ, ਆਖੋ ਕਿ ਕਿਉਂ ਨਹੀਂ?ਸਹੁੰ ਹੈ ਮੇਰੇ ਰੱਬ ਦੀ, ਜਿਹੜਾ ਗੁੱਝੀਆਂ ਨੂੰ ਜਾਣਨ ਵਾਲਾ ਹੈ। ਉਹ (ਕਿਆਮਤ) ਜ਼ਰੂਰ ਤੁਹਾਡੇ ਤੇ ਆਵੇਗੀ। ਉਸ ਤੋਂ ਅਸਮਾਨਾਂ ਅਤੇ ਧਰਤੀ ਤੇ ਕਿਣਕੇ ਸਮਾਨ ਵੀ ਕੋਈ ਚੀਜ਼ ਛੁਪੀ ਨਹੀਂ। ਅਤੇ ਨਾ ਕੋਈ ਚੀਜ਼ ਉਸ (ਕਿਣਕੇ) ਤੋਂ ਛੋਟੀ ਅਤੇ ਵੱਡੀ ਹੈ। ਪਰੰਤੂ ਉਹ ਇੱਕ ਰੋਸ਼ਨ ਕਿਤਾਬ ਵਿਚ ਹੈ।
لِّيَجْزِيَ الَّذِينَ آمَنُوا وَعَمِلُوا الصَّالِحَاتِ ۚ أُولَٰئِكَ لَهُم مَّغْفِرَةٌ وَرِزْقٌ كَرِيمٌ (4)
ਤਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਚੰਗਾ ਬਦਲਾ ਦੇਵੇ, ਜਿਨ੍ਹਾਂ ਨੇ ਈਮਾਨ ਲਿਆਂਦਾ ਅਤੇ ਭਲੇ ਕਰਮ ਕੀਤੇ। ਇਹ ਹੀ ਲੋਕ ਹਨ, ਜਿਨ੍ਹਾਂ ਲਈ ਮੁਆਫ਼ੀ ਅਤੇ ਇੱਜ਼ਤ ਵਾਲੀ ਰੋਜ਼ੀ ਹੈ।
وَالَّذِينَ سَعَوْا فِي آيَاتِنَا مُعَاجِزِينَ أُولَٰئِكَ لَهُمْ عَذَابٌ مِّن رِّجْزٍ أَلِيمٌ (5)
ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ (ਨੀਵਾਂ ਦਿਖਾਣ ਲਈ) ਨੀਵਾਂ ਦਿਖਾਉਣ ਦਾ ਯਤਨ ਕੀਤਾ। ਉਸ ਲਈ ਸਖਤ ਦੁੱਖਦਾਇਕ ਸਜ਼ਾ ਹੈ।
وَيَرَى الَّذِينَ أُوتُوا الْعِلْمَ الَّذِي أُنزِلَ إِلَيْكَ مِن رَّبِّكَ هُوَ الْحَقَّ وَيَهْدِي إِلَىٰ صِرَاطِ الْعَزِيزِ الْحَمِيدِ (6)
ਅਤੇ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਹੈ, ਉਹ ਉਸ ਚੀਜ਼ ਨੂੰ ਜਿਹੜੀ ਤੁਹਾਡੇ ਰੱਬ ਵੱਲੋਂ ਤੁਹਾਡੇ ਵੱਲ ਭੇਜੀ ਗਈ ਹੈ, ਸਮਝਦੇ ਹਨ, ਕਿ ਇਹੀ ਹਕੀਕੀ ਸੱਚ ਹੈ। ਅਤੇ ਉਹ ਸ਼ਕਤੀਸ਼ਾਲੀ ਅਤੇ ਸਿਫ਼ਤ ਦੇ ਲਾਇਕ ਅੱਲਾਹ ਦਾ ਰਾਹ ਦਿਖਾਉਂਦਾ ਹੈ।
وَقَالَ الَّذِينَ كَفَرُوا هَلْ نَدُلُّكُمْ عَلَىٰ رَجُلٍ يُنَبِّئُكُمْ إِذَا مُزِّقْتُمْ كُلَّ مُمَزَّقٍ إِنَّكُمْ لَفِي خَلْقٍ جَدِيدٍ (7)
ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ, ਉਹ ਆਖਦੇ ਹਨ ਕੀ ਅਸੀਂ' ਤੁਹਾਨੂੰ ਅਜਿਹਾ ਬੰਦਾ ਦੱਸੀਏ, ਜਿਹੜਾ ਤੁਹਾਨੂੰ ਖ਼ਬਰ ਦਿੰਦਾ ਹੈ ਕਿ ਜਦੋਂ ਤੁਸੀਂ ਬਿਲਕੁਲ
أَفْتَرَىٰ عَلَى اللَّهِ كَذِبًا أَم بِهِ جِنَّةٌ ۗ بَلِ الَّذِينَ لَا يُؤْمِنُونَ بِالْآخِرَةِ فِي الْعَذَابِ وَالضَّلَالِ الْبَعِيدِ (8)
ਉਸ ਨੇ ਅੱਲਾਹ ਤੋ ਝੂਠ ਬੰਨ੍ਹਿਆ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਦੀਵਾਨਗੀ ਹੈ। ਸਗੋਂ ਜਿਹੜੇ ਲੋਕ ਪ੍ਰਲੋਕ ਤੇ ਯਕੀਨ ਨਹੀਂ ਕਰਦੇ, ਉਹ ਹੀ ਸਜ਼ਾ ਵਿਚ ਅਤੇ ਹੱਦੋਂ ਪਾਰ ਦੀ ਗ੍ਰੰਮਰਾਹੀ ਵਿਚ ਲਿਪਤ ਹਨ।
أَفَلَمْ يَرَوْا إِلَىٰ مَا بَيْنَ أَيْدِيهِمْ وَمَا خَلْفَهُم مِّنَ السَّمَاءِ وَالْأَرْضِ ۚ إِن نَّشَأْ نَخْسِفْ بِهِمُ الْأَرْضَ أَوْ نُسْقِطْ عَلَيْهِمْ كِسَفًا مِّنَ السَّمَاءِ ۚ إِنَّ فِي ذَٰلِكَ لَآيَةً لِّكُلِّ عَبْدٍ مُّنِيبٍ (9)
ਤਾਂ ਕੀ ਉਨ੍ਹਾਂ ਨੇ ਆਕਾਸ਼ ਅਤੇ ਧਰਤੀ ਦੇ ਵੱਲ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅਤੇ ਪਿਛੇ ਹੈ, ਤੇ ਦ੍ਰਿਸ਼ਟੀ ਨਹੀਂ ਪਾਈ। ਜੇਕਰ ਅਸੀਂ ਚਾਹੀਏ ਤਾਂ ਉਨ੍ਹਾਂ ਨੂੰ ਧਰਤੀ ਵਿਚ ਧਸਾ ਦੇਈਏ ਜਾਂ ਉਨ੍ਹਾਂ ਤੇ ਅਸਮਾਨ ਤੋ ਟੁਕੜੇ ਡੇਗ ਦੇਈਏ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਹਰੇਕ ਬੰਦੇ ਲਈ ਜਿਹੜਾ ਧਿਆਨ ਦੇਣ ਵਾਲਾ ਹੋਵੇ।
۞ وَلَقَدْ آتَيْنَا دَاوُودَ مِنَّا فَضْلًا ۖ يَا جِبَالُ أَوِّبِي مَعَهُ وَالطَّيْرَ ۖ وَأَلَنَّا لَهُ الْحَدِيدَ (10)
ਅਤੇ ਅਸੀਂ ਦਾਊਦ ਨੂੰ ਆਪਣੇ ਵਲੋਂ ਬੜੀ ਨਿਅਮਤ ਦਿੱਤੀ। ਹੇ ਪਹਾੜੋ! ਤੁਸੀ' ਵੀ ਉਸ ਨਾਲ ਸਿਫ਼ਤ ਸਲਾਹ ਵਿਚ ਸ਼ਾਮਿਲ ਹੋਵੋਂ। ਅਤੇ ਇਸ ਤਰ੍ਹਾਂ ਪੰਛੀਆਂ ਨੂੰ ਵੀ ਹੁਕਮ ਦਿੱਤਾ। ਅਤੇ ਅਸੀਂ' ਲੋਹੇ ਨੂੰ ਉਸ ਲਈ ਨਰਮ ਕਰ ਦਿੱਤਾ।
أَنِ اعْمَلْ سَابِغَاتٍ وَقَدِّرْ فِي السَّرْدِ ۖ وَاعْمَلُوا صَالِحًا ۖ إِنِّي بِمَا تَعْمَلُونَ بَصِيرٌ (11)
ਤਾਂ ਕਿ ਤੁਸੀਂ ਵੱਡੇ ਕਵਚ ਬਣਾਉ ਅਤੇ ਕੜੀਆਂ ਨੂੰ ਮਾਪ ਦੇ ਅਨੁਸਾਰ ਜੋੜੋ ਅਤੇ ਚੰਗੇ ਕੰਮ ਕਰੋ। ਜੋ ਕੁਝ ਤੁਸੀ ਕਰਦੇ ਹੋ ਮੈਂ ਉਸ ਨੂੰ ਦੇਖ ਰਿਹਾ ਹਾਂ।
وَلِسُلَيْمَانَ الرِّيحَ غُدُوُّهَا شَهْرٌ وَرَوَاحُهَا شَهْرٌ ۖ وَأَسَلْنَا لَهُ عَيْنَ الْقِطْرِ ۖ وَمِنَ الْجِنِّ مَن يَعْمَلُ بَيْنَ يَدَيْهِ بِإِذْنِ رَبِّهِ ۖ وَمَن يَزِغْ مِنْهُمْ عَنْ أَمْرِنَا نُذِقْهُ مِنْ عَذَابِ السَّعِيرِ (12)
ਅਤੇ ਸੁਲੇਮਾਨ ਦੇ ਲਈ ਹਵਾ ਨੂੰ (ਉਸ ਦੇ) ਵੱਸ ਕਰ ਦਿੱਤਾ। ਉਸ ਦੀ ਸਵੇਰ ਦੀ ਮੰਜ਼ਿਲ ਇੱਕ ਮਹੀਨੇ ਦੀ ਹੁੰਦੀ ਹੈ ਅਤੇ ਸ਼ਾਮ ਦੀ ਮੰਜ਼ਿਲ ਇੱਕ ਮਹੀਨੇ ਦੀ। ਅਤੇ ਅਸੀਂ ਉਸ ਲਈ ਤਾਂਬੇ ਦਾ ਝਰਨਾ ਵਗਾ ਦਿੱਤਾ। ਅਤੇ ਜਿੰਨਾਂ ਵਿਚੋਂ ਕੁਝ ਅਜਿਹੇ ਵੀ ਸਨ ਜਿਹੜੇ ਉਸ ਦੇ ਰੱਬ ਦੇ ਹੁਕਮ ਨਾਲ ਉਸ ਦੇ ਸਾਹਮਣੇ ਕੰਮ ਕਰਦੇ ਸਨ। ਅਤੇ ਉਨ੍ਹਾਂ ਵਿਚੋਂ ਜਿਹੜਾ ਕੋਈ ਸਾਡੇ ਹੁਕਮ ਤੋਂ ਮੁਨਕਰ ਹੋਵੇ ਤਾਂ ਅਸੀਂ ਉਸ ਨੂੰ ਅੱਗ ਦੀ ਸਜ਼ਾ ਦੇਵਾਂਗੇ।
يَعْمَلُونَ لَهُ مَا يَشَاءُ مِن مَّحَارِيبَ وَتَمَاثِيلَ وَجِفَانٍ كَالْجَوَابِ وَقُدُورٍ رَّاسِيَاتٍ ۚ اعْمَلُوا آلَ دَاوُودَ شُكْرًا ۚ وَقَلِيلٌ مِّنْ عِبَادِيَ الشَّكُورُ (13)
ਉਹ ਉਸ ਲਈ ਬਣਾਉਂਦੇ ਜਿਹੜਾ ਕੁਝ ਉਹ ਚਾਹੁੰਦਾ। ਭਵਨ, ਤਸਵੀਰਾਂ ਅਤੇ ਹੌਜ਼ (ਤਲਾਬ), ਜਿਵੇਂ ਪਰਾਂਤਾਂ ਅਤੇ ਵੱਡੀਆਂ ਦੇਗਾਂ ਜਿਹੜੀਆਂ ਇੱਕੋ ਜਗ੍ਹਾ ਟਿਕੀਆ ਰਹਿਣ। ਹੇ ਦਾਊਦ ਦੀ ਔਲਾਦ! ਮੇਰੇ ਸ਼ੁਕਰਗੁਜ਼ਾਰ ਬਣ ਕੇ ਕੰਮ ਕਰੋਂ, ਮੇਰੇ ਬੰਦਿਆਂ ਵਿਚੋਂ ਘੱਟ ਹੀ ਸ਼ੁਕਰਗੁਜ਼ਾਰ ਹੁੰਦੇ ਹਨ।
فَلَمَّا قَضَيْنَا عَلَيْهِ الْمَوْتَ مَا دَلَّهُمْ عَلَىٰ مَوْتِهِ إِلَّا دَابَّةُ الْأَرْضِ تَأْكُلُ مِنسَأَتَهُ ۖ فَلَمَّا خَرَّ تَبَيَّنَتِ الْجِنُّ أَن لَّوْ كَانُوا يَعْلَمُونَ الْغَيْبَ مَا لَبِثُوا فِي الْعَذَابِ الْمُهِينِ (14)
ਫਿਰ ਜਦੋਂ ਅਸੀਂ ਉਸ ਲਈ ਮੌਤ ਦਾ ਫ਼ੈਸਲਾ ਲਾਗੂ ਕੀਤਾ ਤਾਂ ਕਿਸੇ ਚੀਜ਼ ਨੇ ਉਨ੍ਹਾਂ ਨੂੰ ਉਸ ਦੀ ਮੌਤ ਦੀ ਖ਼ਬਰ ਨਹੀਂ ਦਿੱਤੀ। ਪਰੰਤੂ ਧਰਤੀ ਦੇ ਉਸ ਕੀੜੇ (ਸਿਊਂਕ) ਨੇ ਜਿਹੜਾ ਉਸ ਦੀ ਸੋਟੀ ਨੂੰ ਖਾਂਦਾ ਸੀ। ਤਾਂ ਜਦੋਂ ਉਹ ਡਿੱਗ ਪਿਆ ਤਾਂ ਜਿੰਨਾਂ ਨੂੰ ਸਪੱਸ਼ਟ ਹੋਇਆ ਕਿ ਜੇਕਰ ਉਹ ਗੁਪਤ ਨੂੰ ਜਾਣਦੇ ਹੁੰਦੇ ਤਾਂ ਇਸ ਅਪਮਾਨ ਦੀ ਹਾਲਤ ਵਿਚ ਨਾ ਰਹਿੰਦੇ।
لَقَدْ كَانَ لِسَبَإٍ فِي مَسْكَنِهِمْ آيَةٌ ۖ جَنَّتَانِ عَن يَمِينٍ وَشِمَالٍ ۖ كُلُوا مِن رِّزْقِ رَبِّكُمْ وَاشْكُرُوا لَهُ ۚ بَلْدَةٌ طَيِّبَةٌ وَرَبٌّ غَفُورٌ (15)
ਸਬਾ ਦੇ ਲਈ ਉਨ੍ਹਾਂ ਦੇ ਆਪਣੇ ਘਰ ਵਿਚ ਨਿਸ਼ਾਨੀ ਸੀ। ਦੋ ਬਾਗ਼ ਸੱਜੇ ਅਤੇ ਖੱਬੇ ਪਾਸੇ ਆਪਣੇ ਰੱਬ ਦੇ ਦਿੱਤੇ ਰਿਜ਼ਕ ਵਿਚੋਂ ਖਾਉ ਅਤੇ ਉਸ ਦਾ ਸ਼ੁਕਰ ਕਰੋ। ਚੰਗਾ ਨਗਰ ਅਤੇ ਮੁਆਫ਼ੀ ਦੇਣ ਵਾਲਾ ਰੱਬ ਹੈ।
فَأَعْرَضُوا فَأَرْسَلْنَا عَلَيْهِمْ سَيْلَ الْعَرِمِ وَبَدَّلْنَاهُم بِجَنَّتَيْهِمْ جَنَّتَيْنِ ذَوَاتَيْ أُكُلٍ خَمْطٍ وَأَثْلٍ وَشَيْءٍ مِّن سِدْرٍ قَلِيلٍ (16)
ਸੋ ਉਨ੍ਹਾਂ ਨੇ ਅਵੱਗਿਆ ਕੀਤੀ ਤਾਂ ਅਸੀਂ ਉਨ੍ਹਾਂ ਉੱਪਰ ਹੜ੍ਹ ਦਾ ਵਹਾਅ ਭੇਜ ਦਿੱਤਾ ਅਤੇ ਉਨ੍ਹਾਂ ਦੇ ਬਾਗ਼ਾਂ ਨੂੰ ਦੋ ਅਜਿਹੇ ਸ਼ਾਗਾਂ ਵਿਚ ਬਦਲ ਦਿੱਤਾ ਜਿਨ੍ਹਾਂ ਵਿਚ ਭੈੜੇ ਸਵਾਦ ਵਾਲੇ ਫ਼ਲ, ਕੰਡੇਦਾਰ ਰੁੱਖ ਅਤੇ ਕੁਝ ਬੇਰੀ ਦੇ।
ذَٰلِكَ جَزَيْنَاهُم بِمَا كَفَرُوا ۖ وَهَلْ نُجَازِي إِلَّا الْكَفُورَ (17)
ਇਹ ਅਸੀਂ ਉਨ੍ਹਾਂ ਦੀ ਅਕ੍ਰਿਤਘਣਤਾ ਦਾ ਬਦਲਾ ਦਿੱਤਾ ਅਤੇ ਅਜਿਹਾ ਬਦਲਾ ਅਸੀਂ ਉਸ ਨੂੰ ਦਿੰਦੇ ਹਾਂ ਜਿਹੜੇ ਅਕ੍ਰਿਤਘਣ ਹੋਣ।
وَجَعَلْنَا بَيْنَهُمْ وَبَيْنَ الْقُرَى الَّتِي بَارَكْنَا فِيهَا قُرًى ظَاهِرَةً وَقَدَّرْنَا فِيهَا السَّيْرَ ۖ سِيرُوا فِيهَا لَيَالِيَ وَأَيَّامًا آمِنِينَ (18)
ਅਤੇ ਅਸੀਂ' ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸ਼ਹਿਰਾਂ ਦੇ ਵਿਚਕਾਰ, ਜਿਥੇ ਅਸੀਂ ਬਰਕਤ ਰੱਖੀ ਸੀ, ਅਜਿਹੇ ਸ਼ਹਿਰ ਵਸਾਏ ਜਿਹੜੇ ਦਿਖਾਈ ਦਿੰਦੇ ਸਨ। ਅਤੇ ਅਸੀਂ ਉਨ੍ਹਾਂ ਦੇ ਵਿਚਕਾਰ ਯਾਤਰਾ ਦੀਆਂ ਮੰਜ਼ਿਲਾਂ ਤੈਅ ਕਰ ਦਿੱਤੀਆਂ। ਉਨ੍ਹਾਂ ਵਿਚ ਦਿਨ-ਰਾਤ ਸ਼ਾਂਤੀ ਨਾਲ ਜੱਲੋਂ।
فَقَالُوا رَبَّنَا بَاعِدْ بَيْنَ أَسْفَارِنَا وَظَلَمُوا أَنفُسَهُمْ فَجَعَلْنَاهُمْ أَحَادِيثَ وَمَزَّقْنَاهُمْ كُلَّ مُمَزَّقٍ ۚ إِنَّ فِي ذَٰلِكَ لَآيَاتٍ لِّكُلِّ صَبَّارٍ شَكُورٍ (19)
ਫਿਰ ਉਨ੍ਹਾਂ ਨੇ ਆਖਿਆ ਕਿ ਹੇ ਸਾਡੇ ਪਾਲਣਹਾਰ! ਸਾਡੀਆਂ ਯਾਤਰਾਵਾਂ ਦੇ ਵਿਚ ਦੂਰੀ ਪਾ ਦੇ। ਅਤੇ ਉਨ੍ਹਾਂ ਨੇ ਆਪਣੇ ਆਪ ਉੱਪਰ ਜ਼ੁਲਮ ਕੀਤਾ ਤਾਂ ਅਸੀਂ ਉਨ੍ਹਾਂ ਨੂੰ (ਬੀਤੀਆਂ) ਕਹਾਣੀਆਂ ਬਣਾ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਪੂਰਨ ਤੌਰ ਤੇ ਤਿਤਰ- -ਬਿਤਰ ਕਰ ਦਿੱਤਾ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਹਰੇਕ ਧੀਰਜ ਰੱਖਣ ਵਾਲੇ ਲਈ ਅਤੇ ਸ਼ੁਕਰ ਕਰਨ ਵਾਲੇ ਲਈ।
وَلَقَدْ صَدَّقَ عَلَيْهِمْ إِبْلِيسُ ظَنَّهُ فَاتَّبَعُوهُ إِلَّا فَرِيقًا مِّنَ الْمُؤْمِنِينَ (20)
ਅਤੇ ਇਬਲੀਸ ਨੇ ਉਨ੍ਹਾਂ ਉੱਪਰ ਆਪਣਾ ਹੰਕਾਰ ਸੱਚ ਕਰ ਦਿਖਾਇਆ। ਸੋ ਈਮਾਨ ਵਾਲਿਆਂ ਦੇ ਇੱਕ ਵਰਗ ਤੋਂ ਇਲਾਵਾ ਉਨ੍ਹਾਂ ਨੇ ਉਸ ਦਾ ਪਾਲਣ ਕੀਤਾ।
وَمَا كَانَ لَهُ عَلَيْهِم مِّن سُلْطَانٍ إِلَّا لِنَعْلَمَ مَن يُؤْمِنُ بِالْآخِرَةِ مِمَّنْ هُوَ مِنْهَا فِي شَكٍّ ۗ وَرَبُّكَ عَلَىٰ كُلِّ شَيْءٍ حَفِيظٌ (21)
ਅਤੇ ਇਬਲੀਸ ਨੂੰ ਉਨ੍ਹਾਂ ਉੱਪਰ ਕੋਈ ਅਧਿਕਾਰ ਨਹੀਂ ਸੀ। ਪਰੰਤੂ ਇਹ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਜਾਣ ਲੈਂਦੇ ਜਿਹੜੇ ਪ੍ਰਲੋਕ ਉੱਪਰ ਭਰੋਸਾ ਰੱਖਦੇ ਹਨ, ਉਨ੍ਹਾਂ ਲੋਕਾਂ ਤੋਂ (ਅਲੱਗ ਕਰ ਕੇ ਜਿਹੜੇ ਉਸ ਵਲੋਂ ਸੱਕ ਵਿਚ ਹਨ)। ਅਤੇ ਤੁਹਾਡਾ ਰੱਬ ਹਰ ਚੀਜ਼ ਉੱਪਰ ਨਿਗਰਾਨ ਹੈ।
قُلِ ادْعُوا الَّذِينَ زَعَمْتُم مِّن دُونِ اللَّهِ ۖ لَا يَمْلِكُونَ مِثْقَالَ ذَرَّةٍ فِي السَّمَاوَاتِ وَلَا فِي الْأَرْضِ وَمَا لَهُمْ فِيهِمَا مِن شِرْكٍ وَمَا لَهُ مِنْهُم مِّن ظَهِيرٍ (22)
ਆਖੋ, ਕਿ ਉੱਸ ਨੂੰ ਪੁਕਾਰੋ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਥਿਲ੍ਹਾਂ ਪੂਜਣਯੋਗ ਸਮਝ ਰੱਖਿਆ ਹੈ। ਉਹ ਨਾ ਆਕਾਸ਼ਾਂ ਅਤੇ ਨਾ ਧਰਤੀ ਅਤੇ ਨਾ ਇਨ੍ਹਾਂ ਦੌਵਾਂ ਦੇ ਵਿਚਕਾਰ ਇੱਕ (ਧੂੜ ਦੇ) ਕਣ ਬਰਾਬਰ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਇਨ੍ਹਾਂ ਵਿਚ ਉਨ੍ਹਾਂ ਦੀ ਕੋਈ ਭਾਈਵਾਲੀ ਹੈ। ਅਤੇ ਨਾ ਇਨ੍ਹਾਂ ਵਿਚ ਉਨ੍ਹਾਂ ਦਾ ਕੋਈ ਸਹਾਇਕ ਹੈ।
وَلَا تَنفَعُ الشَّفَاعَةُ عِندَهُ إِلَّا لِمَنْ أَذِنَ لَهُ ۚ حَتَّىٰ إِذَا فُزِّعَ عَن قُلُوبِهِمْ قَالُوا مَاذَا قَالَ رَبُّكُمْ ۖ قَالُوا الْحَقَّ ۖ وَهُوَ الْعَلِيُّ الْكَبِيرُ (23)
ਅਤੇ ਉਸ ਦੇ ਸਾਹਮਣੇ ਕੋਈ ਸਿਫ਼ਾਰਸ਼ ਕੰਮ ਨਹੀਂ ਆਉਂਦੀ ਪਰੰਤੂ ਉਸ ਲਈ ਜਿਸ ਲਈ ਉਹ ਆਗਿਆ ਦੇਵੇ, ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੇ ਦਿਲਾਂ ਵਿਚੋਂ ਘਬਰਾਹਟ ਦੂਰ ਹੋਵੇਗੀ ਤਾਂ ਉਹ ਪੁੱਛਣਗੇ ਕਿ ਤੁਹਾਡੇ ਰੱਬ ਨੇ ਕੀ ਕਿਹਾ। ਉਹ ਕਹਿਣਗੇ ਕਿ ਸੱਚੀ ਗੱਲ ਦਾ ਹੁਕਮ ਦਿੱਤਾ ਅਤੇ ਉਹ ਸਭ ਤੋਂ ਉੱਪਰ ਅਤੇ ਸਭ ਤੋਂ ਵੱਡਾ ਹੈ।
۞ قُلْ مَن يَرْزُقُكُم مِّنَ السَّمَاوَاتِ وَالْأَرْضِ ۖ قُلِ اللَّهُ ۖ وَإِنَّا أَوْ إِيَّاكُمْ لَعَلَىٰ هُدًى أَوْ فِي ضَلَالٍ مُّبِينٍ (24)
ਕਹੋ ਕਿ ਕੌਣ ਤੁਹਾਨੂੰ ਆਕਾਸ਼ਾਂ ਅਤੇ ਧਰਤੀ ਵਿੱਚੋਂ ਰਿਜ਼ਕ ਦਿੰਦਾ ਹੈ। ਆਖੋ, ਕਿ ਅੱਲਾਹ (ਰਿਜ਼ਕ ਦਿੰਦਾ ਹੈ।) ਅਤੇ ਸਾਡੇ ਅਤੇ ਤੁਹਾਡੇ ਵਿਚੋਂ ਕੋਈ ਇੱਕ ਚੰਗੇ ਰਾਹ ਤੇ ਹੈ ਜਾਂ ਪੂਰੀ ਤਰ੍ਹਾਂ ਕੁਰਾਹੇ ਪਿਆ ਹੈ।
قُل لَّا تُسْأَلُونَ عَمَّا أَجْرَمْنَا وَلَا نُسْأَلُ عَمَّا تَعْمَلُونَ (25)
ਆਖੋ, ਕਿ ਜਿਹੜੇ ਅਪਰਾਧ ਅਸੀਂ ਕੀਤੇ ਉੱਸ ਦੀ ਤੁਹਾਡੇ ਤੋਂ ਕੌਈ ਪੁੱਛ ਨਹੀਂ ਹੋਵੇਗੀ। ਅਤੇ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਸ ਬਾਰੇ ਸਾਥੋਂ ਨਹੀਂ ਪੁੱਛਿਆ ਜਾਵੇਗਾ।
قُلْ يَجْمَعُ بَيْنَنَا رَبُّنَا ثُمَّ يَفْتَحُ بَيْنَنَا بِالْحَقِّ وَهُوَ الْفَتَّاحُ الْعَلِيمُ (26)
ਆਖੋ, ਕਿ ਸਾਡਾ ਰੱਬ ਸਾਨੂੰ ਇਕੱਠਿਆ ਕਰੇਗਾ। ਫਿਰ ਸਾਡੇ ਵਿਚਕਾਰ ਉਹ ਹੱਕ ਦੇ ਅਨੁਸਾਰ ਫ਼ੈਸਲਾ ਕਰੇਗਾ ਅਤੇ ਉਹੀ ਫ਼ੈਸਲਾ ਕਰਨ ਵਾਲਾ ਹੈ।
قُلْ أَرُونِيَ الَّذِينَ أَلْحَقْتُم بِهِ شُرَكَاءَ ۖ كَلَّا ۚ بَلْ هُوَ اللَّهُ الْعَزِيزُ الْحَكِيمُ (27)
ਆਖੋ, ਮੈਨੂੰ ਉਨ੍ਹਾਂ ਨੂੰ ਦਿਖਾਉ ਜਿਨ੍ਹਾਂ ਨੂੰ ਤੁਸੀਂ ਸ਼ਰੀਕ ਬਣਾ ਕੇ ਅੱਲਾਹ ਦੇ ਬਰਾਬਰ ਕਰ ਰੱਖਿਆ ਹੈ। ਕਦੇ ਨਹੀਂ, ਸਗੋਂ ਉਹ ਅੱਲਾਹ ਅਤਿਅੰਤ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।
وَمَا أَرْسَلْنَاكَ إِلَّا كَافَّةً لِّلنَّاسِ بَشِيرًا وَنَذِيرًا وَلَٰكِنَّ أَكْثَرَ النَّاسِ لَا يَعْلَمُونَ (28)
ਅਤੇ ਅਸੀਂ ਤੁਹਾਨੂੰ ਸਾਰੇ ਮਨੁੱਖਾਂ ਲਈ ਖੁਸ਼ਖ਼ਬਰੀ ਅਤੇ ਭੈਅ-ਭੀਤ ਕਰਨ ਵਾਲਾ ਬਣਾ ਕੇ ਭੇਜਿਆ ਹੈ, ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ (29)
ਅਤੇ ਉਹ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ ਪੂਰਾ ਹੋਵੇਗਾ (ਦੱਸੋ) ਜੇ ਤੁਸੀਂ ਸੱਚੇ ਹੋ।
قُل لَّكُم مِّيعَادُ يَوْمٍ لَّا تَسْتَأْخِرُونَ عَنْهُ سَاعَةً وَلَا تَسْتَقْدِمُونَ (30)
ਆਖੋ, ਕਿ ਤੁਹਾਡੇ ਲਈ ਇੱਕ ਵਿਸ਼ੇਸ਼ ਦਿਨ ਦਾ ਵਾਅਦਾ ਹੈ, ਉਸ ਦਿਨ ਤੋਂ ਨਾ ਇੱਕ ਪਲ ਪਿੱਛੇ ਹੱਟ ਸਕਦੇ ਹੋ ਅਤੇ ਨਾ ਅੱਗੇ ਵੱਧ ਸਕਦੇ ਹੋ।
وَقَالَ الَّذِينَ كَفَرُوا لَن نُّؤْمِنَ بِهَٰذَا الْقُرْآنِ وَلَا بِالَّذِي بَيْنَ يَدَيْهِ ۗ وَلَوْ تَرَىٰ إِذِ الظَّالِمُونَ مَوْقُوفُونَ عِندَ رَبِّهِمْ يَرْجِعُ بَعْضُهُمْ إِلَىٰ بَعْضٍ الْقَوْلَ يَقُولُ الَّذِينَ اسْتُضْعِفُوا لِلَّذِينَ اسْتَكْبَرُوا لَوْلَا أَنتُمْ لَكُنَّا مُؤْمِنِينَ (31)
ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਉਹ ਆਖਦੇ ਹਨ ਕਿ ਅਸੀਂ ਹੋ ਚੁੱਕੀਆਂ ਹਨ। ਅਤੇ ਜੇਕਰ ਤੁਸੀਂ ਉਸ ਸਮੇਂ' ਨੂੰ ਦੇਖੋ ਜਦੋਂ ਇਹ ਜ਼ਾਲਿਮ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਕੀਤੇ ਜਾਣਗੇ। (ਇਹ) ਇੱਕ ਦੂਜੇ ਉੱਤੇ ਗੱਲ ਸੁੱਟਦੇ ਹੋਣਗੇ। ਜਿਹੜੇ ਲੋਕ ਕਮਜ਼ੋਰ ਸਮਝੇ ਜਾਂਦੇ ਸਨ ਉਹ ਵੱਡੇ ਬਣਨ ਵਾਲਿਆਂ ਨੂੰ ਕਹਿਣਗੇ ਕਿ ਜੇਕਰ ਤੁਸੀਂ' ਨਾ ਹੁੰਦੇ ਅਸੀਂ ਜ਼ਰੂਰ ਈਮਾਨ ਵਾਲੇ ਹੁੰਦੇ।
قَالَ الَّذِينَ اسْتَكْبَرُوا لِلَّذِينَ اسْتُضْعِفُوا أَنَحْنُ صَدَدْنَاكُمْ عَنِ الْهُدَىٰ بَعْدَ إِذْ جَاءَكُم ۖ بَلْ كُنتُم مُّجْرِمِينَ (32)
ਵੱਡੇ ਬਣਨ ਵਾਲੇ ਤੋਂ ਰੋਕਿਆ ਸੀ, ਜਦੋਂ ਉਹ ਤੁਹਾਡੇ ਕੋਲ ਪਹੁੰਚਿਆ ਸੀ।
وَقَالَ الَّذِينَ اسْتُضْعِفُوا لِلَّذِينَ اسْتَكْبَرُوا بَلْ مَكْرُ اللَّيْلِ وَالنَّهَارِ إِذْ تَأْمُرُونَنَا أَن نَّكْفُرَ بِاللَّهِ وَنَجْعَلَ لَهُ أَندَادًا ۚ وَأَسَرُّوا النَّدَامَةَ لَمَّا رَأَوُا الْعَذَابَ وَجَعَلْنَا الْأَغْلَالَ فِي أَعْنَاقِ الَّذِينَ كَفَرُوا ۚ هَلْ يُجْزَوْنَ إِلَّا مَا كَانُوا يَعْمَلُونَ (33)
ਅਤੇ ਕਮਜ਼ੋਰ ਨਾਲ ਜਦੋਂ' ਤੁਸੀਂ ਸਾਨੂੰ ਕਹਿੰਦੇ ਸੀ ਕਿ ਅਸੀਂ ਅੱਲਾਹ ਦੀ ਅਵੱਗਿਆ ਕਰੀਏ ਅਤੇ ਉਸ ਦੇ ਬਰਾਬਰ ਸ਼ਰੀਕ ਬ਼ਣਾਈਏ। ਅਤੇ ਉਹ ਆਪਣੇ ਪਸ਼ਚਾਤਾਪ ਨੂੰ ਛੁਪਾਉਣਗੇ ਜਦੋਂ ਉਹ ਸਜ਼ਾ ਨੂੰ ਪ੍ਰਾਪਤ ਕਰਨਗੇ। ਅਤੇ ਅਸੀਂ ਇਨਕਾਰ ਕਰਨ ਵਾਲਿਆਂ ਦੇ ਗਲੇ ਵਿਚ ਤੌਕ (ਲੋਹੇ ਦੇ ਪਟੇ) ਪਾਵਾਂਗੇ। ਉਹ ਉਹੀ ਫ਼ਲ ਪਾਉਣਗੇ ਜਿਹੜਾ ਉਹ ਕਰਦੇ ਸਨ।
وَمَا أَرْسَلْنَا فِي قَرْيَةٍ مِّن نَّذِيرٍ إِلَّا قَالَ مُتْرَفُوهَا إِنَّا بِمَا أُرْسِلْتُم بِهِ كَافِرُونَ (34)
ਅਤੇ ਅਸੀਂ ਜਿਸ ਨਗਰ ਵਿਚ ਵੀ ਕੋਈ ਸਾਵਧਾਨ ਕਰਨ ਵਾਲਾ ਭੇਜਿਆ ਤਾਂ ਉਸ ਦੇ ਸੰਪੰਨ ਲੋਕਾਂ ਨੇ ਇਹੀ ਕਿਹਾ ਕਿ ਅਸੀਂ ਤਾਂ ਉਸ ਤੋਂ ਇਨਕਾਰ ਕਰਨ ਵਾਲੇ ਹਾਂ ਜਿਹੜਾ ਦੇ ਕੇ ਤੁਸੀਂ ਭੇਜੇ ਗਏ ਹੋ।
وَقَالُوا نَحْنُ أَكْثَرُ أَمْوَالًا وَأَوْلَادًا وَمَا نَحْنُ بِمُعَذَّبِينَ (35)
ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਜਾਇਦਾਦ ਅਤੇ ਔਲਾਦ ਵਿਚ ਵੱਧ ਹਾਂ। ਅਤੇ ਅਸੀਂ ਕਦੇ ਵੀ ਸਜ਼ਾ ਨਹੀਂ ਪਾਵਾਂਗੇ।
قُلْ إِنَّ رَبِّي يَبْسُطُ الرِّزْقَ لِمَن يَشَاءُ وَيَقْدِرُ وَلَٰكِنَّ أَكْثَرَ النَّاسِ لَا يَعْلَمُونَ (36)
ਆਥੋਂ, ਕਿ ਮੇਰਾ ਰੱਬ ਜਿਸ ਨੂੰ ਚਾਹੁੰਦਾ ਹੈ ਵਧੇਰੇ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਪ੍ਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।
وَمَا أَمْوَالُكُمْ وَلَا أَوْلَادُكُم بِالَّتِي تُقَرِّبُكُمْ عِندَنَا زُلْفَىٰ إِلَّا مَنْ آمَنَ وَعَمِلَ صَالِحًا فَأُولَٰئِكَ لَهُمْ جَزَاءُ الضِّعْفِ بِمَا عَمِلُوا وَهُمْ فِي الْغُرُفَاتِ آمِنُونَ (37)
ਅਤੇ ਤੁਹਾਡੀ ਸੰਪਤੀ ਅਤੇ ਤੁਹਾਡੀ ਸੰਤਾਨ ਉਹ ਵਸਤੂ ਨਹੀਂ ਜਿਹੜੀ ਪਦਵੀ ਵਿਚ ਤੁਹਾਨੂੰ ਸਾਡਾ ਨਜ਼ਦੀਕੀ ਬਣਾ ਦੇਵੇ। ਪਰ ਹਾਂ ਜਿਹੜਾ ਈਮਾਨ ਲਿਆਇਆ ਅਤੇ ਜਿਸ ਨੇ ਚੰਗੇ ਕਰਮ ਕੀਤੇ, ਅਜਿਹੇ ਲੋਕਾਂ ਲਈ ਉਨ੍ਹਾਂ ਦੇ ਕਰਮਾਂ ਦਾ ਦੁੱਗਣਾ ਫ਼ਲ ਹੈ। ਅਤੇ ਉਹ ਉੱਚੇ ਘਰਾਂ ਵਿਚ ਸਤ੍ਰੰਸ਼ਟ ਹੋ ਕੇ ਰਹਿਣਗੇ।
وَالَّذِينَ يَسْعَوْنَ فِي آيَاتِنَا مُعَاجِزِينَ أُولَٰئِكَ فِي الْعَذَابِ مُحْضَرُونَ (38)
ਅਤੇ ਜਿਹੜੇ ਲੋਕ ਸਾਡੀਆਂ ਆਇਿਤਾਂ ਨੂੰ ਨੀਵਾਂ ਦਿਖਾਉਣ ਲਈ ਸਰਗਰਮ ਹਨ, ਉਹ ਸਜ਼ਾ ਦੇ (ਘਰ ਵਿੱਚ) ਦਾਖ਼ਿਲ ਕੀਤੇ ਜਾਣਗੇ।
قُلْ إِنَّ رَبِّي يَبْسُطُ الرِّزْقَ لِمَن يَشَاءُ مِنْ عِبَادِهِ وَيَقْدِرُ لَهُ ۚ وَمَا أَنفَقْتُم مِّن شَيْءٍ فَهُوَ يُخْلِفُهُ ۖ وَهُوَ خَيْرُ الرَّازِقِينَ (39)
ਆਖੋਂ, ਕਿ ਮੇਰਾ ਰੱਬ ਆਪਣੇ ਉਪਾਸ਼ਕਾਂ ਵਿਚੋਂ ਜਿਸ ਨੂੰ ਚਾਹੁੰਦਾ ਹੈ ਜ਼ਿਆਦਾ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਅਤੇ ਜਿਹੜੀ ਚੀਜ਼ ਵੀ ਤੁਸੀ ਖਰਚ ਕਰੋਂਗੇ ਤਾਂ ਉਹ ਉਸ ਦਾ ਫ਼ਲ ਦੇਵੇਗਾ। ਅਤੇ ਉਹ ਚੰਗਾ ਰਿਜ਼ਕ ਦੇਣ ਵਾਲਾ ਹੈ।
وَيَوْمَ يَحْشُرُهُمْ جَمِيعًا ثُمَّ يَقُولُ لِلْمَلَائِكَةِ أَهَٰؤُلَاءِ إِيَّاكُمْ كَانُوا يَعْبُدُونَ (40)
ਅਤੇ ਜਿਸ ਦਿਨ ਉਹ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ ਫਿਰ ਉਹ ਫਰਿਸ਼ਤਿਆਂ ਨੂੰ ਪੁੱਛੇਗਾ ਕੀ ਇਹ ਲੋਕ ਤੁਹਾਡੀ ਇਬਾਦਤ ਕਰਦੇ ਸੀ।
قَالُوا سُبْحَانَكَ أَنتَ وَلِيُّنَا مِن دُونِهِم ۖ بَلْ كَانُوا يَعْبُدُونَ الْجِنَّ ۖ أَكْثَرُهُم بِهِم مُّؤْمِنُونَ (41)
ਉਹ ਕਹਿਣਗੇ ਤੇਰੀ ਹਸਤੀ ਪਵਿੱਤਰ ਹੈ ਅਤੇ ਸਾਡਾ ਸੰਬੰਧ ਤੇਰੇ ਨਾਲ ਹੈ ਨਾ ਕਿ ਇਨ੍ਹਾਂ ਲੋਕਾਂ ਨਾਲ। ਸਗੋ'_ਇਹ ਜਿੰਨਾਂ ਦੀ ਪੂਜਾ ਕਰਦੇ ਸਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਉਨ੍ਹਾਂ ਤੇ ਹੀ ਸ਼ਰਧਾ ਰੱਖਦੇ ਸਨ।
فَالْيَوْمَ لَا يَمْلِكُ بَعْضُكُمْ لِبَعْضٍ نَّفْعًا وَلَا ضَرًّا وَنَقُولُ لِلَّذِينَ ظَلَمُوا ذُوقُوا عَذَابَ النَّارِ الَّتِي كُنتُم بِهَا تُكَذِّبُونَ (42)
ਸੋ ਅੱਜ ਤੁਹਾਡੇ ਵਿਚੋਂ ਕੋਈ ਇੱਕ ਦੂਸਰੇ ਨੂੰ ਲਾਭ ਨਹੀਂ' ਪਹੁੰਚਾ ਸਕਦਾ ਅਤੇ ਨਾ ਨੁਕਸਾਨ। ਅਤੇ ਅਸੀਂ ਜ਼ਾਲਿਮਾਂ ਨੂੰ ਆਖਾਂਗੇ ਕਿ ਅੱਗ ਦੀ ਸਜ਼ਾ ਪਾਉ, (ਇਸ ਲਈ) ਜਿਸ (ਅੱਲਾਹ) ਤੋਂ ਤੁਸੀਂ ਇਨਕਾਰ ਕਰਦੇ ਸੀ।
وَإِذَا تُتْلَىٰ عَلَيْهِمْ آيَاتُنَا بَيِّنَاتٍ قَالُوا مَا هَٰذَا إِلَّا رَجُلٌ يُرِيدُ أَن يَصُدَّكُمْ عَمَّا كَانَ يَعْبُدُ آبَاؤُكُمْ وَقَالُوا مَا هَٰذَا إِلَّا إِفْكٌ مُّفْتَرًى ۚ وَقَالَ الَّذِينَ كَفَرُوا لِلْحَقِّ لَمَّا جَاءَهُمْ إِنْ هَٰذَا إِلَّا سِحْرٌ مُّبِينٌ (43)
ਅਤੇ ਜਦੋਂ' ਉਨ੍ਹਾਂ ਨੂੰ ਸਾਡੀਆਂ ਰੌਸ਼ਨਮਈ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਕਹਿੰਦੇ ਹਨ ਕਿ ਇਹ ਤਾਂ ਸਿਰਫ਼ ਇੱਕ ਬੰਦਾ ਹੈ, ਜਿਹੜਾ ਚਾਹੁੰਦਾ ਹੈ ਕਿ ਸਾਨੂੰ ਉਨ੍ਹਾਂ ਤੋਂ ਰੋਕ ਦੇਵੇ ਜਿਨ੍ਹਾਂ ਦੀ ਸਾਡੇ ਬਾਪ ਦਾਦੇ ਪੂਜਾ ਕਰਦੇ ਸਨ। ਅਤੇ ਉਨ੍ਹਾਂ ਨੇ ਆਖਿਆ ਇਹ ਤਾਂ ਸਿਰਫ਼ ਇੱਕ ਘੜਿਆ ਹੋਇਆ ਝੂਠ ਹੈ। ਅਤੇ ਉਨ੍ਹਾਂ ਜ਼ਾਲਿਮਾਂ ਦੇ ਸਾਹਮਣੇ ਜਦੋਂ ਉਹ ਸੱਚ ਆਇਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਸਿਰਫ਼ ਇੱਕ ਪ੍ਰਤੱਖ ਜਾਦੂ ਹੈ।
وَمَا آتَيْنَاهُم مِّن كُتُبٍ يَدْرُسُونَهَا ۖ وَمَا أَرْسَلْنَا إِلَيْهِمْ قَبْلَكَ مِن نَّذِيرٍ (44)
ਅਤੇ ਅਸੀਂ ਉਨ੍ਹਾਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਸੀ ਜਿਨ੍ਹਾਂ ਨੂੰ ਉਹ ਪੜ੍ਹਦੇ ਹੋਣ। ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਦੇ ਕੋਲ ਕੋਈ ਸਾਵਧਾਨ ਕਰਨ ਵਾਲਾ ਨਹੀਂ ਭੇਜਿਆ।
وَكَذَّبَ الَّذِينَ مِن قَبْلِهِمْ وَمَا بَلَغُوا مِعْشَارَ مَا آتَيْنَاهُمْ فَكَذَّبُوا رُسُلِي ۖ فَكَيْفَ كَانَ نَكِيرِ (45)
ਅਤੇ ਇਨ੍ਹਾਂ ਤੋਂ ਪਹਿਲੇ ਵਾਲਿਆਂ ਨੇ ਵੀ ਝੁਠਲਾਇਆ। ਇਹ ਉਸ ਦੇ ਦੱਸਵੇਂ' ਹਿੱਸੇ ਨੂੰ ਵੀ ਨਹੀਂ ਪਹੁੰਚੇ ਜਿਹੜਾ ਅਸੀਂ ਇਨ੍ਹਾਂ ਨੂੰ ਬਖਸ਼ਿਆ ਸੀ। ਉਨ੍ਹਾਂ ਨੇ ਮੇਰੇ ਰਸੂਲਾਂ ਤੋਂ ਇਨਕਾਰ ਕੀਤਾ, ਤਾਂ ਕਿਹੋ ਜਿਹਾ ਸੀ ਉਨ੍ਹਾਂ ਉੱਪਰ ਮੇਰਾ ਦੰਢ।
۞ قُلْ إِنَّمَا أَعِظُكُم بِوَاحِدَةٍ ۖ أَن تَقُومُوا لِلَّهِ مَثْنَىٰ وَفُرَادَىٰ ثُمَّ تَتَفَكَّرُوا ۚ مَا بِصَاحِبِكُم مِّن جِنَّةٍ ۚ إِنْ هُوَ إِلَّا نَذِيرٌ لَّكُم بَيْنَ يَدَيْ عَذَابٍ شَدِيدٍ (46)
ਆਥੋ, ਮੈਂ ਤੁਹਾਨੂੰ ਇੱਕ ਗੱਲ ਦਾ ਉਪਦੇਸ਼ ਦਿੰਦਾ ਹਾਂ ਕਿ ਤੁਸੀਂ ਅੱਲਾਹ ਦੇ ਲਈ ਖੜ੍ਹੇ ਹੋ ਜਾਉ, ਦੋ-ਦੋ ਅਤੇ ਇੱਕ-ਇੱਕ ਕਰਕੇ, ਫਿਰ ਵਿਚਾਰ ਕਰੋ ਕਿ ਤੁਹਾਡੇ ਮਿੱਤਰ ਨੂੰ ਦੀਵਾਨਗੀ ਨਹੀਂ ਹੈ। ਉਹ ਤਾਂ ਤੁਹਾਨੂੰ ਸਿਰਫ਼ ਇੱਕ ਸਖ਼ਤ ਸਜ਼ਾ ਤੋਂ ਪਹਿਲਾਂ ਸਾਵਧਾਨ ਕਰਨ ਵਾਲਾ ਹੈ।
قُلْ مَا سَأَلْتُكُم مِّنْ أَجْرٍ فَهُوَ لَكُمْ ۖ إِنْ أَجْرِيَ إِلَّا عَلَى اللَّهِ ۖ وَهُوَ عَلَىٰ كُلِّ شَيْءٍ شَهِيدٌ (47)
ਆਖੋ, ਕਿ ਮੈਂ` ਤੁਹਾਡੇ ਤੋਂ ਕੂਝ ਬਦਲਾ ਮੰਗਿਆ ਹੋਵੇ ਤਾਂ ਉਹ ਤੁਹਾਡਾ ਹੀ ਹੈ। ਮੇਰਾ ਬਦਲਾ ਤਾਂ ਸਿਰਫ਼ ਅੱਲਾਹ ਕੋਲ ਹੈ। ਅਤੇ ਉਹ ਹਰ ਚੀਜ਼ ਉੱਤੇ ਗਵਾਹ ਹੈ।
قُلْ إِنَّ رَبِّي يَقْذِفُ بِالْحَقِّ عَلَّامُ الْغُيُوبِ (48)
ਆਖੋਂ, ਕਿ ਮੇਰਾ ਰੱਬ ਸੱਚ ਨੂੰ (ਝੂਠ ਤੇ) ਮਾਰੇਗਾ। ਉਹ ਗੁੱਝੀਆਂ ਚੀਜ਼ਾਂ ਨੂੰ ਜਾਣਨ ਵਾਲਾ ਹੈ।
قُلْ جَاءَ الْحَقُّ وَمَا يُبْدِئُ الْبَاطِلُ وَمَا يُعِيدُ (49)
ਆਖੋਂ, ਕਿ ਸੱਚ ਆ ਗਿਆ ਹੈ। ਝੂਠ ਨਾ ਤਾਂ ਆਰੰਭ ਕਰਦਾ ਹੈ ਅਤੇ ਨਾ ਹੀ ਪੁਨਰ ਸਥਾਪਨਾ।
قُلْ إِن ضَلَلْتُ فَإِنَّمَا أَضِلُّ عَلَىٰ نَفْسِي ۖ وَإِنِ اهْتَدَيْتُ فَبِمَا يُوحِي إِلَيَّ رَبِّي ۚ إِنَّهُ سَمِيعٌ قَرِيبٌ (50)
ਆਖੋਂ, ਕਿ ਜੇਕਰ ਮੈਂ ਕੁਰਾਹੇ ਪਿਆ ਹਾਂ ਤਾਂ ਮੇਰੇ ਕੁਰਾਹੇਪਨ ਦੇ ਕਾਰਨ ਨੁਕਸਾਨ ਮੈਨੂੰ ਹੈ ਅਤੇ ਜੇਕਰ ਮੈਂ ਸ੍ਰੇਸ਼ਟ ਰਾਹ ਤੇ ਹੋਵਾਂ ਤਾਂ ਇਹ ਉਸ ਵਹੀ ਦੀ ਕਿਰਪਾ ਨਾਲ ਹੈ ਜਿਹੜਾ ਮੇਰਾ ਰੱਬ ਮੇਰੇ ਵੱਲ ਭੇਜ ਰਿਹਾ ਹੈ, ਬੇਸ਼ੱਕ ਉਹ ਸੁਣਨ ਵਾਲਾ ਅਤੇ ਨੇੜੇ ਹੈ।
وَلَوْ تَرَىٰ إِذْ فَزِعُوا فَلَا فَوْتَ وَأُخِذُوا مِن مَّكَانٍ قَرِيبٍ (51)
ਅਤੇ ਜੇਕਰ ਤੁਸੀਂ ਦੇਖੋ, ਜਦੋਂ ਇਹ ਘਬਰਾਏ ਹੋਏ ਹੋਣਗੇ। ਸੋ ਉਹ ਭੱਜ ਨਾ ਸਕਣਗੇ ਅਤੇ ਨੇੜਿਉਂ ਹੀ ਫੜ੍ਹ ਲਏ ਜਾਣਗੇ।
وَقَالُوا آمَنَّا بِهِ وَأَنَّىٰ لَهُمُ التَّنَاوُشُ مِن مَّكَانٍ بَعِيدٍ (52)
ਅਤੇ ਉਹ ਕਹਿਣਗੇ ਕਿ ਅਸੀਂ ਉਸ ਉੱਪਰ ਈਮਾਨ ਲਿਆਏ ਅਤੇ ਇੰਨੀ ਦੂਰ ਤੋਂ (ਈਮਾਨ ਲਈ) ਉਨ੍ਹਾਂ ਦਾ (ਹੱਥ) ਪਾਉਣਾ ਕਿੱਥੇ (ਸੰਭਵ ਹੋ ਸਕਦਾ ਹੈ)।
وَقَدْ كَفَرُوا بِهِ مِن قَبْلُ ۖ وَيَقْذِفُونَ بِالْغَيْبِ مِن مَّكَانٍ بَعِيدٍ (53)
ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਨੂੰ ਸਿ੍ਹਾਂ ਦੇਖੇ ਝੁਠਲਾਇਆ ਅਤੇ ਦੂਰੋਂ ਹੀ (ਝੂਠੀਆਂ) ਗੱਲਾਂ ਬਣਾਉਂਦੇ ਰਹੇ।
وَحِيلَ بَيْنَهُمْ وَبَيْنَ مَا يَشْتَهُونَ كَمَا فُعِلَ بِأَشْيَاعِهِم مِّن قَبْلُ ۚ إِنَّهُمْ كَانُوا فِي شَكٍّ مُّرِيبٍ (54)
ਉਨ੍ਹਾਂ ਦੇ ਅਤੇ ਉਨ੍ਹਾਂ ਦੀ ਇੱਛਾ ਦੇ ਵਿਚਕਾਰ ਕੰਧ ਕਰ ਦਿੱਤੀ ਜਾਵੇਗੀ ਜਿਵੇਂ ਕਿ ਇਨ੍ਹਾਂ ਤੋਂ ਪਹਿਲਾਂ ਇਨ੍ਹਾਂ ਦੇ ਹਮਰਾਹੀਆਂ ਦੇ ਨਾਲ ਕੀਤਾ ਗਿਆ ਹੈ। ਉਹ ਵੱਡੇ ਉਲਝਾਉਣ ਵਾਲੇ ਸ਼ੱਕ ਵਿਚ ਪਏ ਰਹੇ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas