حم (1) ਹਾ. ਮੀਮ |
تَنزِيلُ الْكِتَابِ مِنَ اللَّهِ الْعَزِيزِ الْحَكِيمِ (2) ਇਹ ਤਾਕਤਵਰ ਅਤੇ ਹਿਕਮਤ ਵਾਲੇ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ ਹੈ। |
إِنَّ فِي السَّمَاوَاتِ وَالْأَرْضِ لَآيَاتٍ لِّلْمُؤْمِنِينَ (3) ਬੇਸ਼ੱਕ ਆਕਾਸ਼ਾਂ ਅਤੇ ਧਰਤੀ ਵਿਚ ਨਿਸ਼ਾਨੀਆਂ ਹਨ, ਈਮਾਨ ਵਾਲਿਆਂ ਲਈ। |
وَفِي خَلْقِكُمْ وَمَا يَبُثُّ مِن دَابَّةٍ آيَاتٌ لِّقَوْمٍ يُوقِنُونَ (4) ਤੁਹਾਡੀ ਰਚਨਾ ਅਤੇ ਜੀਵਧਾਰੀਆਂ ਵਿਚ ਜਿਹੜੇ ਉਸ ਨੇ ਧਰਤੀ ਤੇ ਫੈਲਾ ਰੱਖੇ ਹਨ। ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਭਰੋਸਾ ਰੱਖਦੇ ਹਨ। |
وَاخْتِلَافِ اللَّيْلِ وَالنَّهَارِ وَمَا أَنزَلَ اللَّهُ مِنَ السَّمَاءِ مِن رِّزْقٍ فَأَحْيَا بِهِ الْأَرْضَ بَعْدَ مَوْتِهَا وَتَصْرِيفِ الرِّيَاحِ آيَاتٌ لِّقَوْمٍ يَعْقِلُونَ (5) ਰਾਤ ਅਤੇ ਦਿਨ ਦੇ ਆਉਣ ਜਾਣ ਵਿਚ ਅਤੇ ਉਸ ਦੇ ਰਿਜ਼ਕ ਵਿਚ ਜਿਹੜਾ ਅੱਲਾਹ ਨੇ ਆਕਾਸ਼ਾਂ ਵਿਚੋਂ ਉਤਾਰਿਆ, ਫਿਰ ਉਸ ਨਾਲ ਧਰਤੀ ਨੂੰ ਉਸ ਦੇ ਬੰਜਰ ਹੋ ਜਾਣ ਤੋਂ ਬਾਅਦ ਹਰੀ ਕਰ ਦਿੱਤਾ ਅਤੇ ਹਵਾਵਾਂ ਦੇ ਵਗਣ ਵਿਚ ਵੀ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਮੱਤ ਰਖਦੇ ਹਨ। |
تِلْكَ آيَاتُ اللَّهِ نَتْلُوهَا عَلَيْكَ بِالْحَقِّ ۖ فَبِأَيِّ حَدِيثٍ بَعْدَ اللَّهِ وَآيَاتِهِ يُؤْمِنُونَ (6) ਇਹ ਅੱਲਾਹ ਦੀਆਂ ਆਇਤਾਂ ਹਨ, ਜਿਨ੍ਹਾਂ ਨੂੰ ਅਸੀਂ ਸੱਚਾਈ ਦੇ ਨਾਲ ਤੁਹਾਨੂੰ ਸੁਣਾ ਰਹੇ ਹਾਂ। ਫਿਰ ਅੱਲਾਹ ਅਤੇ ਉਸ ਦੀਆਂ ਆਇਤਾਂ ਤੋਂ ਬਾਅਦ ਕਿਹੜੀ ਗੱਲ ਹੈ, ਜਿਸ ਤੇ ਉਹ ਈਮਾਨ ਲਿਆਉਣਗੇ। |
وَيْلٌ لِّكُلِّ أَفَّاكٍ أَثِيمٍ (7) ਹਰ ਉਸ ਬੰਦੇ ਲਈ ਖਰਾਬੀ ਹੈ ਜਿਹੜਾ ਝੂਠਾ ਤੇ ਪਾਪੀ ਹੋਵੇ। |
يَسْمَعُ آيَاتِ اللَّهِ تُتْلَىٰ عَلَيْهِ ثُمَّ يُصِرُّ مُسْتَكْبِرًا كَأَن لَّمْ يَسْمَعْهَا ۖ فَبَشِّرْهُ بِعَذَابٍ أَلِيمٍ (8) ਜਿਹੜਾ ਅੱਲਾਹ ਦੀਆਂ ਆਇਤਾਂ ਨੂੰ ਸੁਣਦਾ ਹੈ, ਜਦੋਂ ਉਹ ਉਸ ਦੇ ਸਾਹਮਣੇ ਪੜ੍ਹੀਆਂ ਜਾਂਦੀਆਂ ਹਨ, ਫਿਰ ਉਹ ਹੰਕਾਰ ਦੇ ਨਾਲ ਅੜਿਆ ਰਹਿੰਦਾ ਹੈ। ਜਿਵੇਂ ਉਸ ਨੇ ਉਨ੍ਹਾਂ ਨੂੰ ਸੁਣਿਆ ਹੀ ਨਹੀਂ। ਤੁਸੀਂ ਉਸ ਨੂੰ ਇੱਕ ਦਰਦਨਾਕ ਸਜ਼ਾ ਦੀ ਖੂਸ਼ਖ਼ਬਰੀ ਦੇ ਦੇਵੋ। |
وَإِذَا عَلِمَ مِنْ آيَاتِنَا شَيْئًا اتَّخَذَهَا هُزُوًا ۚ أُولَٰئِكَ لَهُمْ عَذَابٌ مُّهِينٌ (9) ਅਤੇ ਜਦੋਂ ਉਹ ਸਾਡੀਆਂ ਆਇਤਾਂ ਵਿਚੋਂ ਕਿਸੇ ਚੀਜ਼ ਦੀ ਲਈ ਅਪਮਾਨਜਨਕ ਸਜ਼ਾ ਹੈ। |
مِّن وَرَائِهِمْ جَهَنَّمُ ۖ وَلَا يُغْنِي عَنْهُم مَّا كَسَبُوا شَيْئًا وَلَا مَا اتَّخَذُوا مِن دُونِ اللَّهِ أَوْلِيَاءَ ۖ وَلَهُمْ عَذَابٌ عَظِيمٌ (10) ਉਨ੍ਹਾਂ ਦੇ ਅੱਗੇ ਨਰਕ ਹੈ। ਅਤੇ ਜਿਹੜਾ ਕੁਝ ਉਨ੍ਹਾਂ ਨੇ ਕਮਾਇਆ, ਉਹ ਉਨ੍ਹਾਂ ਦੇ ਕੋਈ ਕੰਮ ਆਉਣ ਵਾਲਾ ਨਹੀਂ। ਅਤੇ ਨਾ ਉਹ ਜਿਨ੍ਹਾਂ ਨੂੰ ਅੱਲਾਹ ਤੋ ਬਿਨਾ ਪੂਜਨੀਕ ਬਣਾਇਆ ਹੈ। ਅਤੇ ਉਨ੍ਹਾਂ ਲਈ ਵੱਡੀ ਸਜ਼ਾ ਹੈ। |
هَٰذَا هُدًى ۖ وَالَّذِينَ كَفَرُوا بِآيَاتِ رَبِّهِمْ لَهُمْ عَذَابٌ مِّن رِّجْزٍ أَلِيمٌ (11) ਇਹ ਨਸੀਹਤ ਹੈ, ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ ਨੂੰ ਝੁਠਲਾਇਆ ਉਨ੍ਹਾਂ ਲਈ ਕਠੌਰ ਦਰਦਨਾਕ ਸਜ਼ਾ ਹੈ। |
۞ اللَّهُ الَّذِي سَخَّرَ لَكُمُ الْبَحْرَ لِتَجْرِيَ الْفُلْكُ فِيهِ بِأَمْرِهِ وَلِتَبْتَغُوا مِن فَضْلِهِ وَلَعَلَّكُمْ تَشْكُرُونَ (12) ਅੱਲਾਹ ਹੀ ਹੈ ਜਿਸਨੇ ਤੁਹਾਡੇ ਲਈ ਸਾਗਰ ਨੂੰ ਵੱਸ ਵਿਚ ਕਰ ਦਿੱਤਾ ਹੈ। ਤਾਂ ਕਿ ਉਸ ਦੇ ਹੁਕਮ ਨਾਲ ਉਸ ਵਿਚ ਕਿਸ਼ਤੀਆਂ ਚੱਲਣ, ਤਾਂ ਕਿ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋ ਅਤੇ ਤਾਂ ਜੋ ਤੁਸੀਂ ਸ਼ੁਕਰ ਗੁਜ਼ਾਰ ਹੋਵੋ। |
وَسَخَّرَ لَكُم مَّا فِي السَّمَاوَاتِ وَمَا فِي الْأَرْضِ جَمِيعًا مِّنْهُ ۚ إِنَّ فِي ذَٰلِكَ لَآيَاتٍ لِّقَوْمٍ يَتَفَكَّرُونَ (13) ਅਤੇ ਉਸ ਨੇ ਆਪਣੇ ਵੱਲੋਂ ਆਕਾਸ਼ਾਂ ਅਤੇ ਧਰਤੀ ਦੀਆਂ ਸਪੂੰਰਨ ਚੀਜ਼ਾਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਹੈ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੋਚਦੇ ਹਨ। |
قُل لِّلَّذِينَ آمَنُوا يَغْفِرُوا لِلَّذِينَ لَا يَرْجُونَ أَيَّامَ اللَّهِ لِيَجْزِيَ قَوْمًا بِمَا كَانُوا يَكْسِبُونَ (14) ਈਮਾਨ ਵਾਲਿਆਂ ਨੂੰ ਆਖੋ, ਕਿ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰਨ ਜਿਹੜੇ ਅੱਲਾਹ ਦੇ ਦਿਨਾਂ ਦੀ ਉਮੀਦ ਨਹੀਂ ਰੱਖਦੇ। ਤਾਂ ਕਿ ਅੱਲਾਹ ਇੱਕ ਕੌਮ ਨੂੰ ਉਸ ਦੀ ਕਮਾਈ ਦਾ ਬਦਲਾ ਦੇਵੇ। |
مَنْ عَمِلَ صَالِحًا فَلِنَفْسِهِ ۖ وَمَنْ أَسَاءَ فَعَلَيْهَا ۖ ثُمَّ إِلَىٰ رَبِّكُمْ تُرْجَعُونَ (15) ਜਿਹੜਾ ਬੰਦਾ ਭਲੇ ਕਰਮ ਕਰੇਗਾ, ਉਸ ਦਾ ਲਾਭ ਉਸ ਲਈ ਹੀ ਹੈ। ਅਤੇ ਜਿਹੜਾ ਬੰਦਾ ਬੂਰੇ ਕੰਮ ਕਰੇਗਾ ਤਾਂ ਉਸ ਦੀ ਬਿਪਤਾ ਵੀ ਉਸ ਤੇ ਹੀ ਪਵੇਗੀ। ਫਿਰ ਤੁਸੀਂ ਆਪਣੇ ਰੱਬ ਵੱਲ ਮੌੜੇ ਜਾਵੋਗੇ। |
وَلَقَدْ آتَيْنَا بَنِي إِسْرَائِيلَ الْكِتَابَ وَالْحُكْمَ وَالنُّبُوَّةَ وَرَزَقْنَاهُم مِّنَ الطَّيِّبَاتِ وَفَضَّلْنَاهُمْ عَلَى الْعَالَمِينَ (16) ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਕਿਤਾਬ ਅਤੇ ਹੁਕਮ (ਨਿਰਣਾ ਕਰਨ ਦੀ ਤਾਕਤ) ਤੇ ਪੈਗੰਬਰੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਪਵਿੱਤਰ ਰਿਜ਼ਕ ਬਖਸ਼ਿਆ ਅਤੇ ਅਸੀਂ' ਉਨ੍ਹਾਂ ਨੂੰ ਸੰਸਾਰ ਵਾਲਿਆਂ ਤੇ ਉੱਤਮਤਾ ਬਖਸ਼ੀ। |
وَآتَيْنَاهُم بَيِّنَاتٍ مِّنَ الْأَمْرِ ۖ فَمَا اخْتَلَفُوا إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۚ إِنَّ رَبَّكَ يَقْضِي بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ (17) ਅਤੇ ਅਸੀਂ ਉਨ੍ਹਾਂ ਨੂੰ ਦੀਨ ਦੇ ਸਬੰਧ ਵਿਚ ਪ੍ਰਤੱਖ ਪ੍ਰਮਾਣ ਦਿੱਤੇ। ਫਿਰ ਉਨ੍ਹਾਂ ਨੇ ਆਪਸੀ ਹੱਠ ਧਰਮੀ ਨਾਲ ਮੱਤਭੇਦ ਕੀਤੇ। ਪਰੰਤੂ (ਉਹ ਵੀ) ਇਸ ਤੋਂ ਬਾਅਦ ਕਿ ਉਨ੍ਹਾਂ ਦੇ ਕੋਲ ਗਿਆਨ ਆ ਚੁੱਕਿਆ ਸੀ। ਬੇਸ਼ੱਕ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਫ਼ੈਸਲਾ ਕਰ ਦੇਵੇਗਾ, ਉਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਜਿਨ੍ਹਾਂ ਸ਼ਾਰੇ ਉਹ ਆਪਿਸ ਵਿਚ ਮੱਤਭੇਦ ਕਰਦੇ ਸਨ। |
ثُمَّ جَعَلْنَاكَ عَلَىٰ شَرِيعَةٍ مِّنَ الْأَمْرِ فَاتَّبِعْهَا وَلَا تَتَّبِعْ أَهْوَاءَ الَّذِينَ لَا يَعْلَمُونَ (18) ਫਿਰ ਅਸੀਂ ਤੁਹਾਨੂੰ ਦੀਨ ਦੇ ਇੱਕ ਸਪੱਸ਼ਟ ਰਾਹ ਤੇ ਸਥਾਪਿਤ ਕੀਤਾ। ਤੁਸੀਂ ਉਸ ਤੇ ਹੀ ਚੱਲੋ। ਅਤੇ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ ਜਿਹੜੇ ਗਿਆਨ ਨਹੀਂ ਰੱਖਦੇ। |
إِنَّهُمْ لَن يُغْنُوا عَنكَ مِنَ اللَّهِ شَيْئًا ۚ وَإِنَّ الظَّالِمِينَ بَعْضُهُمْ أَوْلِيَاءُ بَعْضٍ ۖ وَاللَّهُ وَلِيُّ الْمُتَّقِينَ (19) ਇਹ ਲੋਕ ਅੱਲਾਹ ਦੇ ਮੁਕਾਬਲੇ ਵਿਚ ਤੁਹਾਡੇ ਕੁਝ ਕੰਮ ਨਹੀ ਆ ਸਕਦੇ। ਅਤੇ ਜ਼ਾਲਿਮ ਲੋਕ ਇੱਕ ਦੂਜੇ ਦੇ ਮਿੱਤਰ ਹਨ। ਅਤੇ ਭੈ ਰੱਖਣ ਵਾਲਿਆਂ ਦਾ ਮਿੱਤਰ ਅੱਲਾਹ ਹੈ। |
هَٰذَا بَصَائِرُ لِلنَّاسِ وَهُدًى وَرَحْمَةٌ لِّقَوْمٍ يُوقِنُونَ (20) ਇਹ ਲੋਕਾਂ ਲਈ ਬਿਬੇਕ ਦੀਆਂ ਗੱਲਾਂ ਹਨ। ਨਸੀਹਤ ਅਤੇ ਰਹਿਮਤ ਉਨ੍ਹਾਂ ਲੋਕਾਂ ਲਈ ਹਨ, ਜਿਹੜੇ ਵਿਸ਼ਵਾਸ਼ ਕਰਨ। |
أَمْ حَسِبَ الَّذِينَ اجْتَرَحُوا السَّيِّئَاتِ أَن نَّجْعَلَهُمْ كَالَّذِينَ آمَنُوا وَعَمِلُوا الصَّالِحَاتِ سَوَاءً مَّحْيَاهُمْ وَمَمَاتُهُمْ ۚ سَاءَ مَا يَحْكُمُونَ (21) ਕੀ ਉਹ ਲੋਕ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਹਨ, ਉਹ ਸਮਝਦੇ ਹਨ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਵਰਗਾ ਕਰ ਦੇਵਾਂਗੇ, ਜਿਨ੍ਹਾਂ ਨੇ ਈਮਾਨ ਲਿਆਂਦਾ ਅਤੇ ਭਲੇ ਕਰਮ ਕੀਤੇ। ਉਨ੍ਹਾਂ ਸਾਰਿਆਂ ਦਾ ਜਿਉਣਾ ਮਰਨਾ ਬਰਾਬਰ ਹੋ ਜਾਵੇ। ਬਹੁਤ ਮਾੜਾ ਫ਼ੈਸਲਾ ਹੈ, ਜਿਹੜਾ ਉਹ ਕਰ ਰਹੇ ਹਨ। |
وَخَلَقَ اللَّهُ السَّمَاوَاتِ وَالْأَرْضَ بِالْحَقِّ وَلِتُجْزَىٰ كُلُّ نَفْسٍ بِمَا كَسَبَتْ وَهُمْ لَا يُظْلَمُونَ (22) ਅਤੇ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਯੋਜਨਾ ਦੇ ਨਾਲ ਪੈਦਾ ਕੀਤਾ ਤਾਂ ਕਿ ਹਰੇਕ ਬੰਦੇ ਨੂੰ ਉਸ ਦੇ ਕੀਤੇ ਦਾ ਬਦਲਾ ਦਿੱਤਾ ਜਾਵੇ। ਅਤੇ ਉਨ੍ਹਾਂ ਤੇ ਕੋਈ ਜ਼ੁਲਮ ਨਹੀਂ ਹੋਵੇਗਾ। |
أَفَرَأَيْتَ مَنِ اتَّخَذَ إِلَٰهَهُ هَوَاهُ وَأَضَلَّهُ اللَّهُ عَلَىٰ عِلْمٍ وَخَتَمَ عَلَىٰ سَمْعِهِ وَقَلْبِهِ وَجَعَلَ عَلَىٰ بَصَرِهِ غِشَاوَةً فَمَن يَهْدِيهِ مِن بَعْدِ اللَّهِ ۚ أَفَلَا تَذَكَّرُونَ (23) ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜਿਸ ਨੇ ਆਪਣੀ ਇੱਛਾ ਨੂੰ ਆਪਣਾ ਪੂਜ ਬਣਾ ਰੱਖਿਆ ਹੈ। ਅਤੇ ਅੱਲਾਹ ਨੇ ਉਸ ਦੇ ਗਿਆਨ ਦੇ ਬਾਵਜੂਦ ਉਸ ਨੂੰ ਕੁਰਾਹੇ ਪਾ ਦਿੱਤਾ ਹੈ। ਅਤੇ ਉਸ ਦੇ ਕੰਨ ਅਤੇ ਉਸ ਦੇ ਦਿਲ ਤੇ ਮੁਹਰ ਲਗਾ ਦਿੱਤੀ ਹੈ ਅਤੇ ਉਸ ਦੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਹੈ। ਤਾਂ ਅਜਿਹੇ ਬੰਦੇ ਨੂੰ ਕੌਣ ਨਸੀਹਤ ਦੇ ਸਕਦਾ ਹੈ। ਇਸ ਤੋਂ ਬਾਅਦ ਕਿ ਅੱਲਾਹ ਨੇ ਉਸ ਨੂੰ ਭਟਕਾ ਦਿੱਤਾ ਹੋਵੇ। ਕੀ ਤੁਸੀਂ ਧਿਆਨ ਨਹੀਂ ਦਿੰਦੇ। |
وَقَالُوا مَا هِيَ إِلَّا حَيَاتُنَا الدُّنْيَا نَمُوتُ وَنَحْيَا وَمَا يُهْلِكُنَا إِلَّا الدَّهْرُ ۚ وَمَا لَهُم بِذَٰلِكَ مِنْ عِلْمٍ ۖ إِنْ هُمْ إِلَّا يَظُنُّونَ (24) ਅਤੇ ਉਹ ਆਖਦੇ ਹਨ, ਕਿ ਸਾਡੇ ਇਸ ਸੰਸਾਰ ਦੇ ਜੀਵਨ ਤੋਂ ਸ਼ਿਨਾ ਕੋਈ ਹੋਰ ਜੀਵਨ ਨਹੀਂ। ਅਸੀਂ ਮਰਦੇ ਹਾਂ ਅਤੇ ਜੀਊਂਦੇ ਹਾਂ ਅਤੇ ਸਾਨੂੰ ਤਾਂ ਸਿਰਫ਼ (ਸਮੇਂ ਵਾ) ਕਾਲ ਚੱਕਰ ਹੀ ਨਾਸ਼ ਕਰਦਾ ਹੈ। ਅਤੇ ਉਨ੍ਹਾਂ ਨੂੰ ਇਸ ਸੰਬੰਧ ਵਿਚ ਕੋਈ ਗਿਆਨ ਨਹੀਂ। ਉਹ ਸਿਰਫ਼ ਕਲਪਨਾ ਦੇ ਆਧਾਰ ਤੇ ਅਜਿਹਾ ਆਖਦੇ ਹਨ। |
وَإِذَا تُتْلَىٰ عَلَيْهِمْ آيَاتُنَا بَيِّنَاتٍ مَّا كَانَ حُجَّتَهُمْ إِلَّا أَن قَالُوا ائْتُوا بِآبَائِنَا إِن كُنتُمْ صَادِقِينَ (25) ਅਤੇ ਜਦੋਂ' ਉਨ੍ਹਾਂ ਨੂੰ ਸਾਡੀਆਂ ਸਪੱਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦੇ ਕੋਲ ਇਸ ਤੋਂ ਬਿਨਾ ਕੋਈ ਤਰਕ ਨਹੀਂ ਹੁੰਦਾ, ਕਿ ਸਾਡੇ ਪਿਉ- ਦਾਦਿਆਂ ਨੂੰ ਜਿਉਂਦੇ ਕਰਕੇ ਲਿਆਉ, ਜੇਕਰ ਤੁਸੀਂ ਸੱਚੇ ਹੋ। |
قُلِ اللَّهُ يُحْيِيكُمْ ثُمَّ يُمِيتُكُمْ ثُمَّ يَجْمَعُكُمْ إِلَىٰ يَوْمِ الْقِيَامَةِ لَا رَيْبَ فِيهِ وَلَٰكِنَّ أَكْثَرَ النَّاسِ لَا يَعْلَمُونَ (26) ਆਖੋ, ਕਿ ਅੱਲਾਹ ਹੀ ਤੁਹਾਨੂੰ ਜੀਵਤ ਕਰਦਾ ਹੈ, ਫਿਰ ਉਹ ਤੁਹਾਨੂੰ ਮਾਰਦਾ ਹੈ। ਫਿਰ ਉਹ ਕਿਆਮਤ ਦੇ ਦਿਨ ਤੁਹਾਨੂੰ ਇਕੱਠਿਆਂ ਕਰੇਗਾ। ਇਸ ਵਿਚ ਕੋਈ ਸ਼ੱਕ ਨਹੀਂ, ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ। |
وَلِلَّهِ مُلْكُ السَّمَاوَاتِ وَالْأَرْضِ ۚ وَيَوْمَ تَقُومُ السَّاعَةُ يَوْمَئِذٍ يَخْسَرُ الْمُبْطِلُونَ (27) ਅਤੇ ਅੱਲਾਹ ਹੀ ਦਾ ਸਾਮਰਾਜ ਹੈ ਆਕਾਸ਼ਾਂ ਅਤੇ ਧਰਤੀ ਅਤੇ ਜਿਸ ਵਿਨ ਕਿਆਮਤ ਆਵੇਗੀ, ਉਸ ਦਿਨ ਝੂਠ ਨੂੰ ਮੰਨਣ ਵਾਲੇ ਘਾਟੇ ਵਿਚ ਪੈਣਗੇ। |
وَتَرَىٰ كُلَّ أُمَّةٍ جَاثِيَةً ۚ كُلُّ أُمَّةٍ تُدْعَىٰ إِلَىٰ كِتَابِهَا الْيَوْمَ تُجْزَوْنَ مَا كُنتُمْ تَعْمَلُونَ (28) ਅਤੇ ਤੂਸੀ' ਦੇਖੋਗੇ ਕਿ ਹਰੇਕ ਵਰਗ ਆਪਣੇ ਗੋਡਿਆਂ ਭਾਰ ਡਿੱਗ ਪਵੇਗਾ। ਹਰੇਕ ਵਰਗ ਆਪਣੇ ਕਰਮ ਪੱਤਰਾਂ ਵੱਲ ਸੱਦਿਆ ਜਾਵੇਗਾ। ਅੱਜ ਤੁਹਾਨੂੰ ਉਸ ਕਰਮ ਦਾ ਫ਼ਲ ਦਿੱਤਾ ਜਾਵੇਗਾ ਜਿਹੜੇ ਤੁਸੀਂ ਕਰਦੇ ਸਨ। |
هَٰذَا كِتَابُنَا يَنطِقُ عَلَيْكُم بِالْحَقِّ ۚ إِنَّا كُنَّا نَسْتَنسِخُ مَا كُنتُمْ تَعْمَلُونَ (29) ਇਹ ਸਾਡੀ ਕਿਤਾਬ ਹੈ ਜਿਹੜੀ ਤੁਹਾਡੇ ਉੱਪਰ ਠੀਕ ਠੀਕ ਗਵਾਹੀ ਦੇ ਰਹੀ ਹੈ। ਅਸੀਂ ਲਿਖਵਾਉਂਦੇ ਜਾ ਰਹੇ ਸਨ ਜਿਹੜਾ ਕੁਝ ਤੁਸੀਂ ਕਰਦੇ ਸੀ। |
فَأَمَّا الَّذِينَ آمَنُوا وَعَمِلُوا الصَّالِحَاتِ فَيُدْخِلُهُمْ رَبُّهُمْ فِي رَحْمَتِهِ ۚ ذَٰلِكَ هُوَ الْفَوْزُ الْمُبِينُ (30) ਸੋ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ, ਤਾਂ ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਆਪਣੀ ਰਹਿਮਤ ਵਿਚ ਦਾਖ਼ਿਲ ਕਰੇਗਾ। ਇਹ ਹੀ ਵੱਡੀ ਸਫ਼ਲਤਾ ਹੈ। |
وَأَمَّا الَّذِينَ كَفَرُوا أَفَلَمْ تَكُنْ آيَاتِي تُتْلَىٰ عَلَيْكُمْ فَاسْتَكْبَرْتُمْ وَكُنتُمْ قَوْمًا مُّجْرِمِينَ (31) ਅਤੇ ਜਿਨ੍ਹਾਂ ਨੇ ਇਨਕਾਰ ਕੀਤਾ (ਉਨ੍ਹਾਂ ਨੂੰ ਕਿਹਾ ਜਾਵੇਗਾ) ਕੀ ਤੁਹਾਨੂੰ ਮੇਰੀਆਂ ਆਇਤਾਂ ਪੜ੍ਹ ਕੇ ਨਹੀਂ ਸੁਣਾਈਆਂ ਜਾਂਦੀਆਂ ਸਨ। ਤਾਂ ਤੁਸੀਂ ਹੰਕਾਰ ਕੀਤਾ ਅਤੇ ਤੁਸੀਂ ਅਪਰਾਧੀ ਲੋਕ ਸੀ। |
وَإِذَا قِيلَ إِنَّ وَعْدَ اللَّهِ حَقٌّ وَالسَّاعَةُ لَا رَيْبَ فِيهَا قُلْتُم مَّا نَدْرِي مَا السَّاعَةُ إِن نَّظُنُّ إِلَّا ظَنًّا وَمَا نَحْنُ بِمُسْتَيْقِنِينَ (32) ਅਤੇ ਜਦੋਂ ਕਿਹਾ ਜਾਂਦਾ ਸੀ ਕਿ ਅੱਲਾਹ ਦਾ ਵਾਅਦਾ ਸੱਚਾ ਹੈ ਅਤੇ ਕਿਆਮਤ ਵਿਚ ਕੋਈ ਸ਼ੱਕ ਨਹੀਂ। ਤਾਂ ਤੁਸੀਂ ਆਖਦੇ ਸੀ ਕਿ ਅਸੀਂ ਨਹੀਂ ਜਾਣਦੇ ਕਿ ਕਿਆਮਤ ਕੀ ਚੀਜ਼ ਹੈ। ਅਸੀਂ ਤਾਂ ਸਿਰਫ਼ ਇੱਕ ਭਰਮ ਜਿਹਾ ਰੱਖਦੇ ਹਾਂ। ਅਤੇ ਅਸੀ' ਇਸ ਉੱਪਰ ਭਰੋਸਾ ਕਰਨ ਵਾਲੇ ਨਹੀਂ। |
وَبَدَا لَهُمْ سَيِّئَاتُ مَا عَمِلُوا وَحَاقَ بِهِم مَّا كَانُوا بِهِ يَسْتَهْزِئُونَ (33) ਅਤੇ ਉਨ੍ਹਾਂ ਤੇ ਉਨ੍ਹਾਂ ਦੇ ਕਰਮਾਂ ਦੀਆਂ ਬੁਰਾਈਆਂ ਪ੍ਰਗਟ ਹੋ ਜਾਣਗੀਆਂ ਅਤੇ ਉਹ ਚੀਜ਼ ਉਨ੍ਹਾਂ ਨੂੰ ਘੇਰ ਲਵੇਗੀ। ਜਿਸ ਦਾ ਉਹ ਮਜ਼ਾਕ ਬਣਾਉਂਦੇ ਸਨ। |
وَقِيلَ الْيَوْمَ نَنسَاكُمْ كَمَا نَسِيتُمْ لِقَاءَ يَوْمِكُمْ هَٰذَا وَمَأْوَاكُمُ النَّارُ وَمَا لَكُم مِّن نَّاصِرِينَ (34) ਅਤੇ ਆਖਿਆ ਜਾਵੇਗਾ ਕਿ ਅੱਜ ਅਸੀਂ ਤੁਹਾਨੂੰ ਭੁਲਾ ਦੇਵਾਂਗੇ, ਜਿਸ ਤਰਾਂ ਤੁਸੀਂ ਆਪਣੇ ਉਸ ਦਿਨ (ਕਿਆਮਤ) ਦੇ ਆਉਣ ਨੂੰ ਭੂਲਾ ਰੱਖਿਆ ਹੈ। ਤੁਹਾਡਾ ਟਿਕਾਣਾ ਅੱਗ ਹੈ ਅਤੇ ਕੋਈ ਤੁਹਾਡਾ ਸਹਾਇਕ ਨਹੀਂ। |
ذَٰلِكُم بِأَنَّكُمُ اتَّخَذْتُمْ آيَاتِ اللَّهِ هُزُوًا وَغَرَّتْكُمُ الْحَيَاةُ الدُّنْيَا ۚ فَالْيَوْمَ لَا يُخْرَجُونَ مِنْهَا وَلَا هُمْ يُسْتَعْتَبُونَ (35) ਇਹ ਇਸ ਕਾਰਨ ਕਿ ਤੁਸੀਂ ਅੱਲਾਹ ਦੀਆਂ ਆਇਤਾਂ ਦਾ ਮਜ਼ਾਕ ਕੀਤਾ। ਅਤੇ ਦੁਨਿਆਵੀ ਦੇ ਜੀਵਨ ਨੇ ਤੁਹਾਨੂੰ ਧੋਖੇ ਵਿਚ ਪਾ ਰੱਖਿਆ ਹੈ। ਸੋ ਅੱਜ ਉਹ ਉਸ ਵਿਚੋਂ' ਕੱਢੇ ਜਾਣਗੇ। ਅਤੇ ਉਨ੍ਹਾਂ ਦੀ ਮੁਆਫ਼ੀ ਵੀ ਸਵੀਕਾਰ ਨਹੀਂ ਕੀਤੀ ਜਾਵੇਗੀ। |
فَلِلَّهِ الْحَمْدُ رَبِّ السَّمَاوَاتِ وَرَبِّ الْأَرْضِ رَبِّ الْعَالَمِينَ (36) ਇਸ ਲਈ ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਜਿਹੜਾ ਆਕਾਸ਼ਾਂ, ਧਰਤੀ ਅਤੇ ਸਾਰੇ ਸੰਸਾਰ ਦਾ ਪਾਲਣਹਾਰ ਹੈ। |
وَلَهُ الْكِبْرِيَاءُ فِي السَّمَاوَاتِ وَالْأَرْضِ ۖ وَهُوَ الْعَزِيزُ الْحَكِيمُ (37) ਉਸ ਲਈ ਹੀ ਧਰਤੀ ਅਤੇ ਆਕਾਸ਼ਾਂ ਵਿਚ ਵਡਿਆਈ ਹੈ। ਅਤੇ ਉਹ (ਅੱਲਾਹ) ਤਾਕਤਵਰ ਅਤੇ ਬਿਬੇਕ ਵਾਲਾ ਹੈ। |