×

ਜਦੋਂ ਅੱਲਾਹ ਕਹੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਮੇਰੇ ਉਸ ਉਪਕਾਰ 5:110 Panjabi translation

Quran infoPanjabiSurah Al-Ma’idah ⮕ (5:110) ayat 110 in Panjabi

5:110 Surah Al-Ma’idah ayat 110 in Panjabi (البنجابية)

Quran with Panjabi translation - Surah Al-Ma’idah ayat 110 - المَائدة - Page - Juz 7

﴿إِذۡ قَالَ ٱللَّهُ يَٰعِيسَى ٱبۡنَ مَرۡيَمَ ٱذۡكُرۡ نِعۡمَتِي عَلَيۡكَ وَعَلَىٰ وَٰلِدَتِكَ إِذۡ أَيَّدتُّكَ بِرُوحِ ٱلۡقُدُسِ تُكَلِّمُ ٱلنَّاسَ فِي ٱلۡمَهۡدِ وَكَهۡلٗاۖ وَإِذۡ عَلَّمۡتُكَ ٱلۡكِتَٰبَ وَٱلۡحِكۡمَةَ وَٱلتَّوۡرَىٰةَ وَٱلۡإِنجِيلَۖ وَإِذۡ تَخۡلُقُ مِنَ ٱلطِّينِ كَهَيۡـَٔةِ ٱلطَّيۡرِ بِإِذۡنِي فَتَنفُخُ فِيهَا فَتَكُونُ طَيۡرَۢا بِإِذۡنِيۖ وَتُبۡرِئُ ٱلۡأَكۡمَهَ وَٱلۡأَبۡرَصَ بِإِذۡنِيۖ وَإِذۡ تُخۡرِجُ ٱلۡمَوۡتَىٰ بِإِذۡنِيۖ وَإِذۡ كَفَفۡتُ بَنِيٓ إِسۡرَٰٓءِيلَ عَنكَ إِذۡ جِئۡتَهُم بِٱلۡبَيِّنَٰتِ فَقَالَ ٱلَّذِينَ كَفَرُواْ مِنۡهُمۡ إِنۡ هَٰذَآ إِلَّا سِحۡرٞ مُّبِينٞ ﴾
[المَائدة: 110]

ਜਦੋਂ ਅੱਲਾਹ ਕਹੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਮੇਰੇ ਉਸ ਉਪਕਾਰ ਨੂੰ ਯਾਦ ਕਰ ਜਿਹੜਾ ਮੈਂ ਤੇਰੇ ਅਤੇ ਤੇਰੀ ਮਾਂ ਉੱਪਰ ਕੀਤਾ ਸੀ ਜਦੋਂ ਮੈਂ ਪਵਿੱਤਰ ਰੂਹ (ਜਿਬਰਾਈਲ) ਨਾਲ ਤੁਹਾਡੀ ਸਹਾਇਤਾ ਕੀਤੀ ਸੀ। ਤੁਸੀਂ ਲੋਕਾਂ ਨਾਲ ਗੱਲਾਂ ਕਰਦੇ ਸੀ ਮਾਂ ਦੀ ਗੋਦ ਵਿਚ ਵੀ ਅਤੇ ਬ਼ੂਢੇਪੇ ਵਿਚ ਵੀ। ਅਤੇ ਜਦੋਂ' ਮੈ' ਤੁਹਾਨੂੰ ਕਿਤਾਬ, ਹਿਕਮਤ, ਤੌਰੇਤ ਅਤੇ ਇੰਜੀਲ ਦੀ ਸਿੱਖਿਆ ਦਿੱਤੀ। ਅਤੇ ਜਦੋਂ ਤੁਸੀਂ ਮਿੱਟੀ ਵਰਗੇ ਪੰਛੀ ਜਿਹੇ ਤਸਵੀਰ ਮੇਰੇ ਹੁਕਮ ਨਾਲ ਬਣਾਉਂਦੇ ਸੀ ਫਿਰ ਉੱਸ ਵਿਚ ਫੂਕ ਮਾਰਦੇ ਸੀ ਤਾਂ ਉਹ ਪੰਛੀ ਦੀ ਤਸਵੀਰ ਮੇਰੇ ਹੁਕਮ ਨਾਲ ਅਸਲੀ ਪੰਛੀ ਬਣ ਜਾਂਦੀ ਸੀ। ਅਤੇ ਤੁਸੀਂ ਮੇਰੇ ਹੁਕਮ ਨਾਲ ਅੰਨ੍ਹਿਆਂ ਅਤੇ ਕੋਹੜੀਆਂ ਨੂੰ ਰਾਜ਼ੀ ਕਰ ਦਿੰਦੇ ਸੀ। ਅਤੇ ਜਦੋ ਤੁਸੀਂ ਮੇਰੇ ਹੁਕਮ ਨਾਲ ਮੁਰਦਿਆਂ ਨੂੰ ਕਬਰਾਂ ਵਿਚੋਂ ਕੱਢ ਕੇ ਉਠਾ ਦਿੰਦੇ ਸੀ। ਅਤੇ ਜਦੋਂ ਮੈਂ ਇਸਰਾਈਲ ਦੀ ਔਲਾਦ ਨੂੰ ਤੁਹਾਡੇ ਉੱਪਰ ਹੱਥ ਚੁੱਕਣੋ ਰੋਕਿਆ ਜਦੋਂ' ਕਿ ਤੁਸੀ' ਉਨ੍ਹਾਂ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਉਨ੍ਹਾਂ ਵਿਚੋਂ ਇਨਕਾਰੀਆਂ ਨੇ ਕਿਹਾ ਕਿ ਇਹ ਤਾਂ ਖੁਲੱਮ-ਖੁੱਲ੍ਹਾ ਜਾਦੂ ਹੈ।

❮ Previous Next ❯

ترجمة: إذ قال الله ياعيسى ابن مريم اذكر نعمتي عليك وعلى والدتك إذ, باللغة البنجابية

﴿إذ قال الله ياعيسى ابن مريم اذكر نعمتي عليك وعلى والدتك إذ﴾ [المَائدة: 110]

❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek