×

ਹੇ ਈਮਾਨ ਵਾਲਿਓ! ਜੇਕਰ ਤੁਸੀ' ਕਿਸੇ ਨਿਰਧਾਰਿਤ ਸਮੇਂ ਲਈ ਉਧਾਰ ਦਾ ਲੈਣ 2:282 Panjabi translation

Quran infoPanjabiSurah Al-Baqarah ⮕ (2:282) ayat 282 in Panjabi

2:282 Surah Al-Baqarah ayat 282 in Panjabi (البنجابية)

Quran with Panjabi translation - Surah Al-Baqarah ayat 282 - البَقَرَة - Page - Juz 3

﴿يَٰٓأَيُّهَا ٱلَّذِينَ ءَامَنُوٓاْ إِذَا تَدَايَنتُم بِدَيۡنٍ إِلَىٰٓ أَجَلٖ مُّسَمّٗى فَٱكۡتُبُوهُۚ وَلۡيَكۡتُب بَّيۡنَكُمۡ كَاتِبُۢ بِٱلۡعَدۡلِۚ وَلَا يَأۡبَ كَاتِبٌ أَن يَكۡتُبَ كَمَا عَلَّمَهُ ٱللَّهُۚ فَلۡيَكۡتُبۡ وَلۡيُمۡلِلِ ٱلَّذِي عَلَيۡهِ ٱلۡحَقُّ وَلۡيَتَّقِ ٱللَّهَ رَبَّهُۥ وَلَا يَبۡخَسۡ مِنۡهُ شَيۡـٔٗاۚ فَإِن كَانَ ٱلَّذِي عَلَيۡهِ ٱلۡحَقُّ سَفِيهًا أَوۡ ضَعِيفًا أَوۡ لَا يَسۡتَطِيعُ أَن يُمِلَّ هُوَ فَلۡيُمۡلِلۡ وَلِيُّهُۥ بِٱلۡعَدۡلِۚ وَٱسۡتَشۡهِدُواْ شَهِيدَيۡنِ مِن رِّجَالِكُمۡۖ فَإِن لَّمۡ يَكُونَا رَجُلَيۡنِ فَرَجُلٞ وَٱمۡرَأَتَانِ مِمَّن تَرۡضَوۡنَ مِنَ ٱلشُّهَدَآءِ أَن تَضِلَّ إِحۡدَىٰهُمَا فَتُذَكِّرَ إِحۡدَىٰهُمَا ٱلۡأُخۡرَىٰۚ وَلَا يَأۡبَ ٱلشُّهَدَآءُ إِذَا مَا دُعُواْۚ وَلَا تَسۡـَٔمُوٓاْ أَن تَكۡتُبُوهُ صَغِيرًا أَوۡ كَبِيرًا إِلَىٰٓ أَجَلِهِۦۚ ذَٰلِكُمۡ أَقۡسَطُ عِندَ ٱللَّهِ وَأَقۡوَمُ لِلشَّهَٰدَةِ وَأَدۡنَىٰٓ أَلَّا تَرۡتَابُوٓاْ إِلَّآ أَن تَكُونَ تِجَٰرَةً حَاضِرَةٗ تُدِيرُونَهَا بَيۡنَكُمۡ فَلَيۡسَ عَلَيۡكُمۡ جُنَاحٌ أَلَّا تَكۡتُبُوهَاۗ وَأَشۡهِدُوٓاْ إِذَا تَبَايَعۡتُمۡۚ وَلَا يُضَآرَّ كَاتِبٞ وَلَا شَهِيدٞۚ وَإِن تَفۡعَلُواْ فَإِنَّهُۥ فُسُوقُۢ بِكُمۡۗ وَٱتَّقُواْ ٱللَّهَۖ وَيُعَلِّمُكُمُ ٱللَّهُۗ وَٱللَّهُ بِكُلِّ شَيۡءٍ عَلِيمٞ ﴾
[البَقَرَة: 282]

ਹੇ ਈਮਾਨ ਵਾਲਿਓ! ਜੇਕਰ ਤੁਸੀ' ਕਿਸੇ ਨਿਰਧਾਰਿਤ ਸਮੇਂ ਲਈ ਉਧਾਰ ਦਾ ਲੈਣ ਦੇਣ ਕਰੋ ਤਾਂ ਉਸ ਨੂੰ ਲਿਖ ਲਿਆ ਕਰੋ। ਤੁਹਾਡੇ ਵਿਚੋ ਕੋਈ ਲਿਖਣ ਵਾਲਾ ਨਿਆਇ ਦੇ ਨਾਲ ਉਸ ਨੂੰ ਲਿਖੇ। ਲਿਖਣ ਵਾਲਾ ਲਿਖਣ ਤੋਂ' ਮਨ੍ਹਾਂ ਨਾ ਕਰੇ, ਜਿਵੇਂ ਅੱਲਾਹ ਨੇ ਉਸ ਨੂੰ ਸਿਖਾਇਆ ਉਸੇ ਤਰ੍ਹਾਂ ਉਸ ਨੂੰ ਚਾਹੀਦਾ ਹੈ ਕਿ ਉਹ ਲਿਖ ਦੇਵੇ। ਉਹ ਵਿਅਕਤੀ ਲਿਖਵਾਏ ਜਿਸ ਉੱਪਰ ਜ਼ਿੰਮੇਵਾਰੀ ਆਉਂਦੀ ਹੈ ਅਤੇ ਉਹ ਅੱਲਾਹ ਤੋਂ ਡਰੇ ਜੋ ਉਸ ਦਾ ਪਾਲਣਹਾਰ ਹੈ ਅਤੇ ਉਹ ਉਸ ਵਿਚ ਕੋਈ ਕਮੀ ਨਾ ਕਰੇ। ਜੇਕਰ ਉਹ ਵਿਅਕਤੀ ਜਿਸ ਉੱਪਰ ਜ਼ਿੰਮੇਵਾਰੀ ਆਉਂਦੀ ਹੈ, ਮੂਰਖ ਹੋਵੇ ਜਾਂ ਕਮਜੋਰ ਹੋਵੇ ਜਾਂ ਖੁਦ ਲਿਖਵਾਉਣ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਦਾ ਮੁਖ਼ਤਿਆਰ ਨਿਆਂ ਦੇ ਨਾਲ ਲਿਖਵਾ ਦੇਵੇ ਅਤੇ ਆਪਣੇ ਆਦਮੀਆਂ ਵਿਚੋਂ ਦੋ ਬੰਦਿਆਂ ਨੂੰ ਗਵਾਹ ਬਣਾ ਲਵੋ। ਜੇਕਰ ਦੋ ਮਰਦ ਨਾ ਹੋਣ ਤਾਂ ਫਿਰ ਇੱਕ ਮਰਦ ਅਤੇ ਦੋ ਔਰਤਾਂ ਉਨ੍ਹਾਂ ਲੋਕਾਂ ਵਿਚੋਂ' ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਤਾਂ ਕਿ ਜੇਕਰ ਇੱਕ ਔਰਤ ਕੁੱਲ ਜਾਏ ਤਾਂ ਦੂਸਰੀ ਉਸ ਨੂੰ ਯਾਦ ਕਰਵਾ ਦੇਵੇ। ਗਵਾਹ ਮਨ੍ਹਾ ਨਾ ਕਰਨ ਜਦੋਂ ਉਹ ਬੁਲਾਏ ਜਾਣ। ਲੈਣ ਦੇਣ ਛੋਟਾ ਹੋਵੇ ਜਾਂ ਵੱਡਾ ਸਮਾਂ ਨਿਰਧਾਰਿਤ ਕਰਨ ਦੇ ਨਾਲ ਉਸ ਨੂੰ ਲਿਖਣ ਵਿਚ ਸੁਸਤੀ ਨਾ ਕਰੋ। ਇਹ ਲਿਖ ਲੈਣਾ ਅੱਲਾਹ ਦੇ ਨੇੜੇ ਜਿਆਦਾ ਇਨਸਾਫ ਹੈ ਅਤੇ ਗਵਾਹੀ ਨੂੰ ਜ਼ਿਆਦਾ ਵਿਸ਼ਵਾਸ਼ ਯੋਗ ਰੱਖਣ ਵਾਲਾ ਹੈ ਅਤੇ ਜ਼ਿਆਦਾ ਅਨੁਮਾਨ ਹੈ ਕਿ ਤੁਸੀਂ ਸ਼ੱਕ ਵਿਚ ਨਾ ਪਵੋਂ। ਪਰ ਜੇਕਰ ਕੋਈ ਲੈਣ ਦੇਣ ਹੱਥ ਦੇ ਹੱਥ ਹੋਵੇ ਜਿਵੇਂ ਕਿ ਤੁਸੀਂ ਅਕਸਰ ਕਰਦੇ ਹੋ ਤਾਂ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਕਿ ਤੁਸੀਂ ਉਸ ਨੂੰ ਨਾ ਲਿਖੋ। ਪਰ ਜਦੋਂ ਤੁਸੀਂ ਸੌਦਾ ਕਰੋ ਤਾਂ ਗਵਾਹ ਬਣਾ ਲਿਆ ਕਰੋ। ਕਿਸੇ ਲਿਖਣ ਵਾਲੇ ਨੂੰ ਜਾਂ ਗਵਾਹ ਨੂੰ ਦੁੱਖ ਨਾ ਦਿੱਤਾ ਜਾਏ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਲਈ ਇਹ ਬੜੇ ਪਾਪ ਦੀ ਗੱਲ ਹੋਵੇਗੀ। ਅੱਲਾਹ ਤੋਂ ਡਰੋ ਅੱਲਾਹ ਤੁਹਾਨੂੰ ਸਿਖਾਉਂਦਾ ਹੈ ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

❮ Previous Next ❯

ترجمة: ياأيها الذين آمنوا إذا تداينتم بدين إلى أجل مسمى فاكتبوه وليكتب بينكم, باللغة البنجابية

﴿ياأيها الذين آمنوا إذا تداينتم بدين إلى أجل مسمى فاكتبوه وليكتب بينكم﴾ [البَقَرَة: 282]

❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek