×

Surah Ar-Rad in Panjabi

Quran Panjabi ⮕ Surah Raad

Translation of the Meanings of Surah Raad in Panjabi - البنجابية

The Quran in Panjabi - Surah Raad translated into Panjabi, Surah Ar-Rad in Panjabi. We provide accurate translation of Surah Raad in Panjabi - البنجابية, Verses 43 - Surah Number 13 - Page 249.

بسم الله الرحمن الرحيم

المر ۚ تِلْكَ آيَاتُ الْكِتَابِ ۗ وَالَّذِي أُنزِلَ إِلَيْكَ مِن رَّبِّكَ الْحَقُّ وَلَٰكِنَّ أَكْثَرَ النَّاسِ لَا يُؤْمِنُونَ (1)
ਅਲਿਫ.ਲਾਮ.ਮੀਮ.ਰਾਅ., ਇਹ ਅੱਲਾਹ ਕਿਤਾਬ ਦੀਆਂ ਆਇਤਾਂ ਹਨ ਅਤੇ ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਵੱਲੋਂ ਉਤਰਿਆ ਹੈ ਉਹ ਸੱਚ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਮੰਨਦੇ।
اللَّهُ الَّذِي رَفَعَ السَّمَاوَاتِ بِغَيْرِ عَمَدٍ تَرَوْنَهَا ۖ ثُمَّ اسْتَوَىٰ عَلَى الْعَرْشِ ۖ وَسَخَّرَ الشَّمْسَ وَالْقَمَرَ ۖ كُلٌّ يَجْرِي لِأَجَلٍ مُّسَمًّى ۚ يُدَبِّرُ الْأَمْرَ يُفَصِّلُ الْآيَاتِ لَعَلَّكُم بِلِقَاءِ رَبِّكُمْ تُوقِنُونَ (2)
ਅੱਲਾਹ ਹੀ ਹੈ ਜਿਸ ਨੇ ਬਿਨਾ ਅਜਿਹੇ ਥੰਮਾ ਦੇ ਜਿਹੜੇ ਤੁਹਾਨੂੰ ਦਿਖਾਈ ਦਿੰਦੇ ਹਨ ਅਤੇ ਅਕਾਸ਼ ਨੂੰ ਉੱਚਾ ਕੀਤਾ। ਫਿਰ ਉਹ ਆਪਣੇ ਆਸਣ ਉੱਪਰ ਬਿਰਾਜਮਾਨ ਹੋਇਆ। ਉਸ ਨੇ ਸੂਰਜ ਅਤੇ ਚੰਨ ਨੂੰ ਇੱਕ ਨਿਯਮ ਦੇ ਵਿਚ ਬੰਨ੍ਹਿਆ। (ਇਸ ਨਹੀਂ) ਹਰੇਕ ਆਪਣੇ ਆਪਣੇ ਨਿਯਤ ਸਮੇ ਅਨੁਸਾਰ ਚਲਦੇ ਹਨ। ਅੱਲਾਹ ਹੀ ਹਰੇਕ ਕਾਰਜ ਦੀ ਵਿਵਸਥਾ ਕਰਦਾ ਹੈ। ਉਹ ਨਿਸ਼ਾਨੀਆਂ ਨੂੰ ਸਪੱਸ਼ਟ ਰੂਪ ਨਾਲ ਵਰਣਨ ਕਰਦਾ ਹੈ, ਤਾਂ ਕਿ ਤੁਸੀ ਆਪਣੇ ਰੱਬ ਦੀ ਮਿਲਣੀ ਦਾ ਵਿਸ਼ਵਾਸ਼ ਕਰੋ।
وَهُوَ الَّذِي مَدَّ الْأَرْضَ وَجَعَلَ فِيهَا رَوَاسِيَ وَأَنْهَارًا ۖ وَمِن كُلِّ الثَّمَرَاتِ جَعَلَ فِيهَا زَوْجَيْنِ اثْنَيْنِ ۖ يُغْشِي اللَّيْلَ النَّهَارَ ۚ إِنَّ فِي ذَٰلِكَ لَآيَاتٍ لِّقَوْمٍ يَتَفَكَّرُونَ (3)
ਅਤੇ ਉਹ ਹੀ ਹੈ ਜਿਸ ਨੇ ਧਰਤੀ ਨੂੰ ਫੈਲਾਇਆ। ਇਸ ਵਿਚ ਪਹਾੜ ਤੇ ਦਰਿਆ ਸਥਾਪਿਤ ਕੀਤੇ, ਅਤੇ ਹਰੇਕ ਪ੍ਰਕਾਰ ਦੇ ਫ਼ਲਾਂ ਦੇ ਜੋੜੇ ਇਸ ਵਿਚ ਪੈਦਾ ਕੀਤੇ। ਉਹ ਰਾਤ ਨੂੰ ਦਿਨ ਉੱਪਰ ਵਿਛਾ ਦਿੰਦਾ ਹੈ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਨ।
وَفِي الْأَرْضِ قِطَعٌ مُّتَجَاوِرَاتٌ وَجَنَّاتٌ مِّنْ أَعْنَابٍ وَزَرْعٌ وَنَخِيلٌ صِنْوَانٌ وَغَيْرُ صِنْوَانٍ يُسْقَىٰ بِمَاءٍ وَاحِدٍ وَنُفَضِّلُ بَعْضَهَا عَلَىٰ بَعْضٍ فِي الْأُكُلِ ۚ إِنَّ فِي ذَٰلِكَ لَآيَاتٍ لِّقَوْمٍ يَعْقِلُونَ (4)
ਅਤੇ ਧਰਤੀ ਉੱਪਰ ਨੌੜੇ-ਨੇੜੇ ਵਖਰੇ-ਵਖਰੇ ਕੂ-ਭਾਗ ਹਨ। ਅੰਗੂਰਾਂ ਦੇ ਬਾਗ਼ ਤੇ ਖੇਤ ਹਨ, ਖਜੂਰਾਂ ਹਨ। ਇਨ੍ਹਾਂ ਵਿਚੋਂ ਕੁਝ ਇਕੱਲੇ ਹਨ ਅਤੇ ਕੁਝ ਦੂਹਰੇ। ਸਾਰੇ ਇੱਕੋ ਹੀ ਪਾਣੀ ਨਾਲ ਸਿੰਜੇ ਜਾਂਦੇ ਹਨ। ਅਸੀਂ ਇੱਕ ਨੂੰ ਦੂਜੇ ਉੱਪਰ ਉਪਜ ਵਿਚ ਉੱਤਮਤਾ ਬਖ਼ਸ਼ਦੇ ਹਾਂ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਚਿੰਤਨ ਕਰਨ।
۞ وَإِن تَعْجَبْ فَعَجَبٌ قَوْلُهُمْ أَإِذَا كُنَّا تُرَابًا أَإِنَّا لَفِي خَلْقٍ جَدِيدٍ ۗ أُولَٰئِكَ الَّذِينَ كَفَرُوا بِرَبِّهِمْ ۖ وَأُولَٰئِكَ الْأَغْلَالُ فِي أَعْنَاقِهِمْ ۖ وَأُولَٰئِكَ أَصْحَابُ النَّارِ ۖ هُمْ فِيهَا خَالِدُونَ (5)
ਅਤੇ ਜੇਕਰ ਤੁਸੀਂ' ਹੈਰਾਨੀ ਪ੍ਰਗਟ ਕਰੋ ਤਾਂ ਉਨ੍ਹਾਂ ਦਾ ਹੈਰਾਨੀਜਨਕ ਇਹ ਕਹਿਣਾ ਹੈ, ਕਿ ਜਦੋਂ ਉਹ ਮਿੱਟੀ ਹੋ ਜਾਣਗੇ, ਤਾਂ ਕੀ ਅਸੀਂ ਨਵੇਂ ਸਿਰੇ ਤੋਂ ਪੈਦਾ ਕੀਤੇ ਜਾਵਾਂਗੇ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅਪਣੇ ਰੱਬ ਤੋ ਇਨਕਾਰ ਕੀਤਾ। ਇਹ ਉਹ ਲੋਕ ਹਨ ਜਿਨ੍ਹਾਂ ਦੇ ਗਲਿਆਂ ਵਿਚ ਪਟੇ ਪਾਏ ਹੋਏ ਹਨ। ਇਹ ਅੱਗ ਵਿਚ ਪੈਣ ਵਾਲੇ ਲੋਕ ਹਨ ਅਤੇ ਇਸ ਵਿਚ ਹਮੇਸ਼ਾ ਰਹਿਣਗੇ।
وَيَسْتَعْجِلُونَكَ بِالسَّيِّئَةِ قَبْلَ الْحَسَنَةِ وَقَدْ خَلَتْ مِن قَبْلِهِمُ الْمَثُلَاتُ ۗ وَإِنَّ رَبَّكَ لَذُو مَغْفِرَةٍ لِّلنَّاسِ عَلَىٰ ظُلْمِهِمْ ۖ وَإِنَّ رَبَّكَ لَشَدِيدُ الْعِقَابِ (6)
ਊਹ ਨੇਕੀ ਤੋਂ ਪਹਿਲਾਂ ਬੁਰਾਈ ਲਈ ਕਾਹਲੀ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਮਾਣ ਆ ਚੁੱਕੇ ਹਨ। ਤੁਹਾਡਾ ਪਾਲਣਹਾਰ ਲੋਕਾਂ ਦੇ ਜ਼ੁਲਮਾਂ ਦੇ ਬਾਵਜੂਦ ਉਨ੍ਹਾਂ ਨੂੰ ਮੁਆਫ਼ ਕਰਨ ਵਾਲਾ ਹੈ। ਕੋਈ ਸ਼ੱਕ ਨਹੀਂ ਤੁਹਾਡਾ ਰੱਬ ਸਖ਼ਤ ਚੰਡ ਦੇਣ ਵਾਲਾ ਹੈ।
وَيَقُولُ الَّذِينَ كَفَرُوا لَوْلَا أُنزِلَ عَلَيْهِ آيَةٌ مِّن رَّبِّهِ ۗ إِنَّمَا أَنتَ مُنذِرٌ ۖ وَلِكُلِّ قَوْمٍ هَادٍ (7)
ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਕਹਿੰਦੇ ਹਨ ਕਿ ਇਸ ਬੰਦੇ ਲਈ ਇਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉ ਨਹੀਂ ਆਈ। ਤੁਸੀਂ' ਤਾਂ ਸਿਰਫ਼ ਸਾਵਧਾਨ ਕਰਨ ਵਾਲੇ ਹੋ, ਅਤੇ ਹਰੇਕ ਕੌਮ ਲਈ ਇੱਕ ਮਾਰਗ ਦਰਸ਼ਕ ਹੈ।
اللَّهُ يَعْلَمُ مَا تَحْمِلُ كُلُّ أُنثَىٰ وَمَا تَغِيضُ الْأَرْحَامُ وَمَا تَزْدَادُ ۖ وَكُلُّ شَيْءٍ عِندَهُ بِمِقْدَارٍ (8)
ਅੱਲਾਹ ਹਰੇਕ ਮਾਦਾ ਦੇ ਗਰਭ ਨੂੰ ਜਾਣਦਾ ਹੈ, ਅਤੇ ਉਸ ਨੂੰ ਵੀ ਜਿਹੜਾ ਗਰਭ ਵਿਚ ਘਟਦਾ ਅਤੇ ਵਧਦਾ ਹੈ। ਹਰੇਕ ਚੀਜ਼ ਦਾ ਉਸ ਕੋਲ ਇੱਕ ਮੈਮਾਨਾ ਹੈ।
عَالِمُ الْغَيْبِ وَالشَّهَادَةِ الْكَبِيرُ الْمُتَعَالِ (9)
ਅਤੇ ਉਹ ਗੁਪਤ ਅਤੇ ਪ੍ਰਗਟ ਨੂੰ ਵੀ ਜਾਣਨ ਵਾਲਾ ਹੈ। ਉਹ ਸਭ ਤੋਂ ਵੱਡਾ ਸਰਵ ਸ੍ਰੇਸ਼ਟ ਹੈ।
سَوَاءٌ مِّنكُم مَّنْ أَسَرَّ الْقَوْلَ وَمَن جَهَرَ بِهِ وَمَنْ هُوَ مُسْتَخْفٍ بِاللَّيْلِ وَسَارِبٌ بِالنَّهَارِ (10)
ਤੁਹਾਨੂੰ ਕੋਈ ਬੰਦਾ ਹੌਲੀ ਜਿਹੀ ਗੱਲ ਕਹੇ ਤੇ ਜਾਂ ਚੀਕ ਕੇ ਕਹੇ, ਜਿਹੜਾ ਰਾਤ ਨੂੰ ਲੁਕਿਆ ਹੋਇਆ ਹੈ ਅਤੇ ਦਿਨ ਨੂੰ ਚੱਲ ਰਿਹਾ ਹੈ, ਅੱਲਾਹ ਲਈ ਸਾਰੇ ਇੱਕ ਬਰਾਬਰ ਹਨ।
لَهُ مُعَقِّبَاتٌ مِّن بَيْنِ يَدَيْهِ وَمِنْ خَلْفِهِ يَحْفَظُونَهُ مِنْ أَمْرِ اللَّهِ ۗ إِنَّ اللَّهَ لَا يُغَيِّرُ مَا بِقَوْمٍ حَتَّىٰ يُغَيِّرُوا مَا بِأَنفُسِهِمْ ۗ وَإِذَا أَرَادَ اللَّهُ بِقَوْمٍ سُوءًا فَلَا مَرَدَّ لَهُ ۚ وَمَا لَهُم مِّن دُونِهِ مِن وَالٍ (11)
ਹਰ ਇੱਕ ਵਿਅਕਤੀ ਦੇ ਅੱਗੇ ਅਤੇ ਪਿੱਛੇ ਉਸ ਦੇ ਨਿਗਰਾਨ ਹਨ, ਜਿਹੜੇ ਅੱਲਾਹ ਦੇ ਹੁਕਮ ਨਾਲ ਉਸ ਦੀ ਦੇਖ ਭਾਲ ਕਰ ਰਹੇ ਹਨ। ਕੋਈ ਸ਼ੱਕ ਨਹੀਂ ਕਿ ਅੱਲਾਹ ਕਿਸੇ ਕੌਮ ਦੀ ਹਾਲਤ ਨੂੰ ਨਹੀਂ ਬਦਲਦਾ ਜਦੋਂ ਤੱਕ ਉਹ ਅਪਣੇ ਮਨਾਂ ਨੂੰ ਨਾ ਬਦਲ ਲੈਣ। ਜਦੋਂ' ਅੱਲਾਹ ਕਿਸੇ ਕੌਮ ਉੱਪਰ ਕੋਈ ਆਫ਼ਤ ਲਿਆਉਣਾ ਚਾਹੁੰਦਾ ਹੈ, ਤਾਂ ਫਿਰ ਉਸ ਨੂੰ ਰੋਕਣ ਦਾ ਕੋਈ ਉਪਾਅ ਨਹੀਂ, ਅੱਲਾਹ ਤੋਂ ਬਿਨਾ ਉਸ ਦੇ ਬਰਾਬਰ ਕੋਈ ਸਹਾਇਕ ਨਹੀਂ।
هُوَ الَّذِي يُرِيكُمُ الْبَرْقَ خَوْفًا وَطَمَعًا وَيُنشِئُ السَّحَابَ الثِّقَالَ (12)
ਉਹ ਹੀ ਹੈ ਜਿਹੜਾ ਤੁਹਾਨੂੰ ਬਿਜਲੀ ਦਿਖਾਉਂਦਾ ਹੈ, ਜਿਸ ਤੋਂ ਡਰ ਵੀ ਪੈਦਾ ਹੁੰਦਾ ਹੈ ਅਤੇ ਉਮੀਦ ਵੀ, ਅਤੇ ਉਹੀ ਹੈ, ਜਿਹੜਾ ਪਾਣੀ ਦੇ ਭਰੇ ਬੱਦਲ ਉਠਾਉਂਦਾ ਹੈ।
وَيُسَبِّحُ الرَّعْدُ بِحَمْدِهِ وَالْمَلَائِكَةُ مِنْ خِيفَتِهِ وَيُرْسِلُ الصَّوَاعِقَ فَيُصِيبُ بِهَا مَن يَشَاءُ وَهُمْ يُجَادِلُونَ فِي اللَّهِ وَهُوَ شَدِيدُ الْمِحَالِ (13)
ਅਤੇ ਬਿਜਲੀ ਦੀ ਗਰਜ ਵੀ, ਉਸ ਦੀ ਪ੍ਰਸੰਸਾ ਦੇ ਨਾਲ, ਉਸ ਦੀ ਪਵਿੱਤਰਤਾ ਦਾ ਵਰਣਨ ਕਰਦੀ ਹੈ। ਫ਼ਰਿਸ਼ਤੇ ਵੀ ਉਸ ਦੇ ਡਰ ਨਾਲ (ਉਸ ਦੀ ਪਵਿੱਤਰਤਾ ਦਾ ਵਰਨਣ ਕਰਦੇ ਹਨ) ਅਤੇ ਉਹ ਬ਼ਿਜਲੀਆਂ ਭੇਜਦਾ ਹੈ। ਜਿਸ ਉੱਪਰ ਚਾਹਵੇ ਡੇਗ ਦਿੰਦਾ ਹੈ। ਅਤੇ ਉਹ ਲੋਕ ਅੱਲਾਹ ਦੇ ਸਬੰਧ ਵਿਚ ਝਗੜਾ ਕਰਦੇ ਹਨ, ਹਾਲਾਂਕਿ ਉਹ ਸਭ ਤੋਂ ਉੱਤਮ ਅਤੇ ਸ਼ਕਤੀਸ਼ਾਲੀ ਹੈ।
لَهُ دَعْوَةُ الْحَقِّ ۖ وَالَّذِينَ يَدْعُونَ مِن دُونِهِ لَا يَسْتَجِيبُونَ لَهُم بِشَيْءٍ إِلَّا كَبَاسِطِ كَفَّيْهِ إِلَى الْمَاءِ لِيَبْلُغَ فَاهُ وَمَا هُوَ بِبَالِغِهِ ۚ وَمَا دُعَاءُ الْكَافِرِينَ إِلَّا فِي ضَلَالٍ (14)
ਸੱਚੀ ਪੁਕਾਰ ਸਿਰਫ਼ ਅੱਲਾਹ ਲਈ ਹੀ ਹੈ। ਉਸ ਤੋਂ ਼ਿਨਾ ਜਿਸਨੂੰ ਲੋਕ ਪੁਕਾਰਦੇ ਹਨ, ਉਹ, ਉਨ੍ਹਾਂ ਦੀ ਇਸ ਤੋਂ ਜ਼ਿਆਦਾ ਤ੍ਰਿਪਤੀ ਨਹੀਂ ਕਰ ਸਕਦੇ। ਜਿਨ੍ਹਾਂ ਪਾਣੀ ਉਨ੍ਹਾਂ ਬੰਦਿਆਂ ਦੀ ਕਰਦਾ ਹੈ, ਜਿਹੜੇ ਅਪਣੇ ਦੋਵੇਂ ਹੱਥ ਪਾਣੀ ਵੱਲ ਫੈਲਾ ਕੇ ਖੜੇ ਹਨ ਤਾਂ ਕਿ ਉਹ ਉਨ੍ਹਾਂ ਦੇ ਮੂੰਹ ਤੱਕ ਪਹੁੰਚ ਜਾਵੇ। ਪਰ ਉਹ ਉਨ੍ਹਾਂ ਦੇ ਮੂੰਹਾਂ ਤੱਕ ਪਹੁੰਚਣ ਵਾਲਾ ਨਹੀਂ। ਇਨਕਾਰੀਆਂ ਦੀ ਪੁਕਾਰ ਪੂਰੇ ਤੌਰ ਤੇ ਬੇਫ਼ਾਇਦਾ ਹੈ।
وَلِلَّهِ يَسْجُدُ مَن فِي السَّمَاوَاتِ وَالْأَرْضِ طَوْعًا وَكَرْهًا وَظِلَالُهُم بِالْغُدُوِّ وَالْآصَالِ ۩ (15)
ਅਤੇ ਆਕਾਸ਼ਾਂ ਤੇ ਧਰਤੀ ਵਿਚ ਜਿਹੜਾ ਕੂਝ ਹੈ, ਸਭ ਅੱਲਾਹ ਨੂੰ ਹੀ ਖੁਸ਼ੀ ਨਾਲ ਜਾਂ ਮਜਬੂਰੀ ਨਾਲ ਸਿਜਦਾ ਕਰਦਾ ਹੈ ਅਤੇ ਸਵੇਰੇ ਸ਼ਾਮ ਇਨ੍ਹਾਂ ਦੇ ਪਰਛਾਵੇਂ ਵੀ ਸਿਜਦਾ ਕਰਦੇ ਹਨ।
قُلْ مَن رَّبُّ السَّمَاوَاتِ وَالْأَرْضِ قُلِ اللَّهُ ۚ قُلْ أَفَاتَّخَذْتُم مِّن دُونِهِ أَوْلِيَاءَ لَا يَمْلِكُونَ لِأَنفُسِهِمْ نَفْعًا وَلَا ضَرًّا ۚ قُلْ هَلْ يَسْتَوِي الْأَعْمَىٰ وَالْبَصِيرُ أَمْ هَلْ تَسْتَوِي الظُّلُمَاتُ وَالنُّورُ ۗ أَمْ جَعَلُوا لِلَّهِ شُرَكَاءَ خَلَقُوا كَخَلْقِهِ فَتَشَابَهَ الْخَلْقُ عَلَيْهِمْ ۚ قُلِ اللَّهُ خَالِقُ كُلِّ شَيْءٍ وَهُوَ الْوَاحِدُ الْقَهَّارُ (16)
ਆਖੋ, ਆਕਾਸ਼ਾਂ ਅਤੇ ਧਰਤੀ ਦਾ ਰੱਬ ਕੌਣ ਹੈ। ਕਹਿ ਦਿਓ, ਅੱਲਾਹ। ਆਖੋ, ਕੀ ਫਿਰ ਵੀ ਤੁਸੀਂ ਉਸ ਤੋਂ' ਬਿਨ੍ਹਾਂ ਅਜਿਹੇ ਮਦਦਗਾਰ ਬਣਾ ਰੱਖੇ ਹਨ ਜਿਹੜੇ ਖੁਦ ਆਪਣੇ ਲਾਭ ਅਤੇ ਹਾਨੀ ਲਈ ਵੀ ਸਮਰਥਾ ਨਹੀਂ ਰੱਖਦੇ। ਆਖੋਂ, ਕੀ ਅੰਨ੍ਹਾ ਅਤੇ ਸੁਜਾਖਾ ਦੋਵੇਂ ਬਰਾਬਰ ਹੋ ਸਕਦੇ ਹਨ ਜਾਂ ਹਨ੍ਹੇਰਾ ਅਤੇ ਪ੍ਰਕਾਸ਼ ਦੋਵੇਂ ਇਕ ਸਮਾਨ ਹੋ ਜਾਣਗੇ ਕੀ ਉਨ੍ਹਾਂ ਨੇ ਅੱਲਾਹ ਦੇ ਅਜਿਹੇ ਸ਼ਰੀਕ ਮੰਨੇ ਹਨ ਜਿਨ੍ਹਾਂ ਨੇ ਅੱਲਾਹ ਵਾਂਗ ਕੁਝ ਪੈਦਾ ਕੀਤਾ ਹੋਵੇ ਅਤੇ ਕੀ ਇਸ ਸ੍ਰਿਸ਼ਟੀ ਦੀ ਹੋਂਦ ਤੇ ਇਨ੍ਹਾਂ ਨੂੰ ਸੰਦੇਹ ਹੈ?। ਆਖੋ, ਅੱਲਾਹ ਹੀ ਹਰ ਜ਼ੀਜ਼ ਨੂੰ ਪੈਦਾ ਕਰਨ ਵਾਲਾ ਹੈ, ਅਤੇ ਉਹ ਇਕੱਲਾ ਹੀ ਸਰਵ ਸ਼ਕਤੀਮਾਨ ਹੈ।
أَنزَلَ مِنَ السَّمَاءِ مَاءً فَسَالَتْ أَوْدِيَةٌ بِقَدَرِهَا فَاحْتَمَلَ السَّيْلُ زَبَدًا رَّابِيًا ۚ وَمِمَّا يُوقِدُونَ عَلَيْهِ فِي النَّارِ ابْتِغَاءَ حِلْيَةٍ أَوْ مَتَاعٍ زَبَدٌ مِّثْلُهُ ۚ كَذَٰلِكَ يَضْرِبُ اللَّهُ الْحَقَّ وَالْبَاطِلَ ۚ فَأَمَّا الزَّبَدُ فَيَذْهَبُ جُفَاءً ۖ وَأَمَّا مَا يَنفَعُ النَّاسَ فَيَمْكُثُ فِي الْأَرْضِ ۚ كَذَٰلِكَ يَضْرِبُ اللَّهُ الْأَمْثَالَ (17)
ਅੱਲਾਹ ਨੇ ਆਕਾਸ਼ ਵਿਚੋਂ ਪਾਣੀ ਉਤਾਰਿਆ। ਫਿਰ ਨਾਲੇ ਆਪਣੀ- ਆਪਣੀ ਸਮਰੱਥਾ ਅਨੁਸਾਰ ਵਹਿਣ ਲੱਗੇ। ਫਿਰ ਹੜ੍ਹਾਂ ਨੇ ਉੱਪਰ ਦੀ ਝੱਗ ਨੂੰ ਚੁੱਕ ਲਿਆ ਅਤੇ ਉਸੇ ਪ੍ਰਕਾਰ ਦੀ ਝੱਗ ਉਨ੍ਹਾਂ ਚੀਜ਼ਾਂ ਉੱਪਰ ਵੀ ਆਉਂਦੀ ਹੈ ਜਿਨ੍ਹਾਂ ਨੂੰ ਲੋਕ ਗਹਿਣੇ ਜਾਂ ਸਮਾਨ ਬਣਾਉਣ ਲਈ ਅੱਗ ਵਿਚ ਪਿਘਲਾਉਂਦੇ ਹਨ। ਇਸ ਤਰ੍ਹਾਂ ਅੱਲਾਹ ਸੱਚ ਅਤੇ ਝੂਠ ਦੇ ਪ੍ਰਮਾਣ ਬਿਆਨ ਕਰਦਾ ਹੈ। ਅਖੀਰ ਝੱਗ ਤਾਂ ਸੁੱਕ ਕੇ ਖ਼ਤਮ ਹੋ ਜਾਂਦੀ ਹੈ। ਅਤੇ ਜਿਹੜੀ ਚੀਜ਼ ਮਨੁੱਖਾਂ ਨੂੰ ਲਾਭ ਦੇਣ ਵਾਲੀ ਹੈ ਉਹ ਧਰਤੀ ਉੱਤੇ ਰਹਿ ਜਾਂਦੀ ਹੈ। ਅੱਲਾਹ ਇਸੇ ਤਰ੍ਹਾਂ ਪ੍ਰਮਾਣ ਬਿਆਨ ਰਕਦਾ ਹੈ।
لِلَّذِينَ اسْتَجَابُوا لِرَبِّهِمُ الْحُسْنَىٰ ۚ وَالَّذِينَ لَمْ يَسْتَجِيبُوا لَهُ لَوْ أَنَّ لَهُم مَّا فِي الْأَرْضِ جَمِيعًا وَمِثْلَهُ مَعَهُ لَافْتَدَوْا بِهِ ۚ أُولَٰئِكَ لَهُمْ سُوءُ الْحِسَابِ وَمَأْوَاهُمْ جَهَنَّمُ ۖ وَبِئْسَ الْمِهَادُ (18)
ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦੀ ਪੁਕਾਰ ਨੂੰ ਸਵੀਕਾਰ ਕਰ ਲਿਆ ਉਨ੍ਹਾਂ ਲਈ ਨੇਕੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ ਦੀ ਪੁਕਾਰ ਨੂੰ ਨਾ ਮੰਨਿਆਂ ਚਾਹੇ ਉਨ੍ਹਾਂ ਕੋਲ ਧਰਤੀ ਉੱਪਰ ਸਭ ਕੁਝ ਹੈ ਅਤੇ ਉਹ ਇਸ ਸਾਰੇ ਦੇ ਬਰਾਬਰ ਆਪਣੀ ਮੁਕਤੀ ਲਈ ਅਰਪਨ ਕਰ ਦੇਣ। ਉਨ੍ਹਾਂ ਲੋਕਾਂ ਦਾ ਹਿਸਾਬ ਸਖ਼ਤ ਹੀ ਹੋਵੇਗਾ ਅਤੇ ਉਨ੍ਹਾਂ ਲੋਕਾਂ ਦਾ ਟਿਕਾਣਾ ਨਰਕ ਵਿਚ ਹੋਵੇਗਾ। ਇਹ ਕਿਹੋ ਜਿਹਾ ਬੁਰਾ ਟਿਕਾਣਾ ਹੈ।
۞ أَفَمَن يَعْلَمُ أَنَّمَا أُنزِلَ إِلَيْكَ مِن رَّبِّكَ الْحَقُّ كَمَنْ هُوَ أَعْمَىٰ ۚ إِنَّمَا يَتَذَكَّرُ أُولُو الْأَلْبَابِ (19)
ਜਿਹੜਾ ਬੰਦਾ ਇਹ ਜਾਣਦਾ ਹੈ ਕਿ ਜਿਹੜਾ ਕੁਝ ਤੁਹਾਡੇ ਰੱਬ ਵੱਲੋਂ ਉਤਾਰਿਆ ਗਿਆ ਹੈ, ਉਹ ਸੱਚ ਹੈ। ਕੀ ਉਹ ਉਸ ਦੇ ਬਰਾਬਰ ਹੋ ਸਕਦਾ ਹੈ ਜਿਹੜਾ ਅੰਨ੍ਹਾ ਹੈ। ਸਿੱਖਿਆ ਤਾਂ ਬੁੱਧੀ ਵਾਲੇ ਲੋਕ ਹੀ ਪ੍ਰਾਪਤ ਕਰਦੇ ਹਨ।
الَّذِينَ يُوفُونَ بِعَهْدِ اللَّهِ وَلَا يَنقُضُونَ الْمِيثَاقَ (20)
ਉਹ ਲੋਕ ਜਿਹੜੇ ਅੱਲਾਹ ਦੇ ਨਾਂ ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹਨ ਅਤੇ ਉਸ ਨਾਲ ਕੀਤੇ ਵਾਅਦੇ ਨੂੰ ਨਹੀ' ਤੋੜਦੇ।
وَالَّذِينَ يَصِلُونَ مَا أَمَرَ اللَّهُ بِهِ أَن يُوصَلَ وَيَخْشَوْنَ رَبَّهُمْ وَيَخَافُونَ سُوءَ الْحِسَابِ (21)
ਅਤੇ ਜਿਹੜੇ ਉਸ ਨੂੰ ਜੋੜਦੇ ਹਨ ਜਿਸ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ, ਉਹ ਆਪਣੇ ਰੱਬ ਤੋਂ ਡਰਦੇ ਹਨ ਅਤੇ ਬੁਰੇ ਹਿਸਾਬ ਦਾ ਭੈਅ ਰੱਖਦੇ ਹਨ।
وَالَّذِينَ صَبَرُوا ابْتِغَاءَ وَجْهِ رَبِّهِمْ وَأَقَامُوا الصَّلَاةَ وَأَنفَقُوا مِمَّا رَزَقْنَاهُمْ سِرًّا وَعَلَانِيَةً وَيَدْرَءُونَ بِالْحَسَنَةِ السَّيِّئَةَ أُولَٰئِكَ لَهُمْ عُقْبَى الدَّارِ (22)
ਅਤੇ ਜਿਨ੍ਹਾਂ ਨੇ ਆਪਣੇ ਰੱਬ ਦੀ ਖੁਸ਼ੀ ਲਈ ਧੀਰਜ ਰੱਖਿਆ, ਨਮਾਜ਼ ਸਥਾਪਿਤ ਕੀਤੀ ਅਤੇ ਸਾਡੇ ਦਿੱਤੇ ਹੋਏ ਵਿਚੋਂ ਗੁਪਤ ਅਤੇ ਖੁੱਲ੍ਹਾ ਖਰਚ ਕੀਤਾ। ਅਤੇ ਜਿਹੜੇ ਬੁਰਾਈ ਨੂੰ ਨੇਕੀ ਨਾਲ ਦੂਰ ਕਰਦੇ ਹਨ। ਉਨ੍ਹਾਂ ਲੋਕਾਂ ਲਈ ਹੀ ਪ੍ਰਲੋਕ ਦਾ ਘਰ ਹੈ।
جَنَّاتُ عَدْنٍ يَدْخُلُونَهَا وَمَن صَلَحَ مِنْ آبَائِهِمْ وَأَزْوَاجِهِمْ وَذُرِّيَّاتِهِمْ ۖ وَالْمَلَائِكَةُ يَدْخُلُونَ عَلَيْهِم مِّن كُلِّ بَابٍ (23)
ਹਮੇਸ਼ਾ ਰਹਿਣ ਵਾਲੇ ਬਾਗ਼ ਜਿਨ੍ਹਾਂ ਵਿਚ ਉਹ ਪ੍ਰਵੇਸ਼ ਕਰਨਗੇ ਅਤੇ ਉਹ ਵੀ ਜਿਹੜੇ ਉਸ ਦੇ ਯੋਗ ਬਣੇ, ਉਨ੍ਹਾਂ ਦੇ ਵਡੇਰੇ, ਪਤਨੀਆਂ ਅਤੇ ਉਨ੍ਹਾਂ ਦੀਆਂ ਔਲਾਦਾਂ ਵਿਚੋਂ ਵੀ। ਅਤੇ ਫਰਿਸ਼ਤੇ ਹਰੇਕ ਦਰਵਾਜ਼ੇ ਤੋਂ ਉਨ੍ਹਾਂ ਦੇ ਕੋਲ ਆਉਣਗੇ।
سَلَامٌ عَلَيْكُم بِمَا صَبَرْتُمْ ۚ فَنِعْمَ عُقْبَى الدَّارِ (24)
ਆਖਣਗੇ, ਤੁਹਾਡੇ ਲਈ ਸਲਾਮਤੀ ਹੋਵੇ, ਉਸ ਧੀਰਜ ਦੇ ਬਦਲੇ ਜਿਹੜਾ ਤੁਸੀਂ ਰੱਖਿਆ। ਤਾਂ ਕਿੰਨਾ ਚੰਗਾ ਹੈ ਇਹ ਪ੍ਰਲੋਕ ਦਾ ਘਰ।
وَالَّذِينَ يَنقُضُونَ عَهْدَ اللَّهِ مِن بَعْدِ مِيثَاقِهِ وَيَقْطَعُونَ مَا أَمَرَ اللَّهُ بِهِ أَن يُوصَلَ وَيُفْسِدُونَ فِي الْأَرْضِ ۙ أُولَٰئِكَ لَهُمُ اللَّعْنَةُ وَلَهُمْ سُوءُ الدَّارِ (25)
ਅਤੇ ਜਿਹੜੇ ਲੋਕ ਅੱਲਾਹ ਲਈ ਕੀਤੀ ਪ੍ਰਤਿੱਗਿਆ ਨੂੰ ਪੱਕਾ ਕਰਨ ਤੋਂ ਬਾਅਦ ਤੋੜਦੇ ਹਨ ਅਤੇ ਉਸ ਨੂੰ ਕੱਟਦੇ ਹਨ ਜਿਨ੍ਹਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਅਤੇ ਧਰਤੀ ਉੱਪਰ ਕਲੇਸ਼ ਕਰਦੇ ਹਨ ਅਜਿਹੇ ਲੋਕਾਂ ਨੂੰ ਲਾਹਣਤ ਹੈ ਅਤੇ ਉਨ੍ਹਾਂ ਲਈ ਬੁਰਾ ਘਰ ਹੈ।
اللَّهُ يَبْسُطُ الرِّزْقَ لِمَن يَشَاءُ وَيَقْدِرُ ۚ وَفَرِحُوا بِالْحَيَاةِ الدُّنْيَا وَمَا الْحَيَاةُ الدُّنْيَا فِي الْآخِرَةِ إِلَّا مَتَاعٌ (26)
ਅੱਲਾਹ ਜਿਸ ਨੂੰ ਚਾਹੁੰਦਾ ਹੈ ਜ਼ਿਆਦਾ ਰਿਜ਼ਕ ਚਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਥੋੜ੍ਹਾ ਦਿੰਦਾ ਹੈ। ਅਤੇ ਉਹ ਸੰਸਾਰਿਕ ਜੀਵਨ ਉੱਪਰ ਖੂਸ਼ ਹਨ। ਅਤੇ ਸੰਸਾਰਿਕ ਜੀਵਨ ਪ੍ਰਲੋਕ ਦੀ ਤੁਲਨਾ ਵਿਚ ਇੱਕ ਤੁੱਛ ਵਸਤੂ ਤੋਂ ਬਿਨ੍ਹਾਂ ਕੁਝ ਵੀ ਨਹੀਂ।
وَيَقُولُ الَّذِينَ كَفَرُوا لَوْلَا أُنزِلَ عَلَيْهِ آيَةٌ مِّن رَّبِّهِ ۗ قُلْ إِنَّ اللَّهَ يُضِلُّ مَن يَشَاءُ وَيَهْدِي إِلَيْهِ مَنْ أَنَابَ (27)
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਕਹਿੰਦੇ ਹਨ ਕਿ ਇਸ ਬੰਦੇ ਉੱਪਰ ਇਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉ' ਨਹੀਂ ਉਤਾਰੀ ਗਈ। ਆਖੋ, ਕਿ ਅੱਲਾਹ ਜਿਸ ਨੂੰ ਭਟਕਾਉਣਾ ਚਾਹੁੰਦਾ ਹੈ, ਭਟਕਾ ਦਿੰਦਾ ਹੈ ਅਤੇ ਉਹ ਆਪਣਾ ਰਾਹ ਉਸ ਨੂੰ ਦਿਖਾਉਂਦਾ ਹੈ, ਜਿਹੜਾ ਉਸ ਵੱਲ ਧਿਆਨ ਦੇਵੇ।
الَّذِينَ آمَنُوا وَتَطْمَئِنُّ قُلُوبُهُم بِذِكْرِ اللَّهِ ۗ أَلَا بِذِكْرِ اللَّهِ تَطْمَئِنُّ الْقُلُوبُ (28)
ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਦੇ ਦਿਲ ਅੱਲਾਹ ਦੀ ਯਾਦ ਵਿਚ ਸੰਤੁਸ਼ਟ ਹੁੰਦੇ ਹਨ। ਸੁਣੋ, ਅੱਲਾਹ ਦੀ ਯਾਦ ਨਾਲ ਹੀ ਦਿਲਾਂ ਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ।
الَّذِينَ آمَنُوا وَعَمِلُوا الصَّالِحَاتِ طُوبَىٰ لَهُمْ وَحُسْنُ مَآبٍ (29)
ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਭਲੇ ਕਰਮ ਕੀਤੇ ਉਨ੍ਹਾਂ ਲਈ ਖੁਸ਼ਖਬਰੀ ਅਤੇ ਚੰਗਾ ਟਿਕਾਣਾ ਹੈ।
كَذَٰلِكَ أَرْسَلْنَاكَ فِي أُمَّةٍ قَدْ خَلَتْ مِن قَبْلِهَا أُمَمٌ لِّتَتْلُوَ عَلَيْهِمُ الَّذِي أَوْحَيْنَا إِلَيْكَ وَهُمْ يَكْفُرُونَ بِالرَّحْمَٰنِ ۚ قُلْ هُوَ رَبِّي لَا إِلَٰهَ إِلَّا هُوَ عَلَيْهِ تَوَكَّلْتُ وَإِلَيْهِ مَتَابِ (30)
ਇਸ ਤਰ੍ਹਾਂ ਅਸੀਂ ਤੁਹਾਨੂੰ ਭੇਜਿਆ ਹੈ ਇੱਕ ਕੌਮ ਵਿਚ ਜਿਸ ਤੋਂ ਪਹਿਲਾਂ ਵੀ ਕਈ ਕੌਮਾਂ ਹੋ ਚੁੱਕੀਆਂ ਹਨ। ਤਾਂ ਕਿ ਤੁਸੀਂ ਲੋਕਾਂ ਨੂੰ ਉਹ ਸੰਦੇਸ਼ ਸੁਣਾ ਦੇਵੋ ਜਿਹੜਾ ਅਸੀਂ ਤੁਹਾਡੇ ਵੱਲ ਭੇਜਿਆ ਹੈ। ਅਤੇ ਉਹ ਦਿਆਲੂ ਅੱਲਾਹ ਤੋਂ ਹੀ ਇਨਕਾਰੀ ਹਨ। ਆਖੋ, ਕਿ ਉਹੀ ਮੇਰਾ ਰੱਬ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ ਉਸੇ ਉੱਪਰ ਮੈਂ ਭਰੋਸਾ ਕੀਤਾ ਹੈ ਅਤੇ ਉਸੇ ਵੱਲ ਜਾਣਾ ਹੈ।
وَلَوْ أَنَّ قُرْآنًا سُيِّرَتْ بِهِ الْجِبَالُ أَوْ قُطِّعَتْ بِهِ الْأَرْضُ أَوْ كُلِّمَ بِهِ الْمَوْتَىٰ ۗ بَل لِّلَّهِ الْأَمْرُ جَمِيعًا ۗ أَفَلَمْ يَيْأَسِ الَّذِينَ آمَنُوا أَن لَّوْ يَشَاءُ اللَّهُ لَهَدَى النَّاسَ جَمِيعًا ۗ وَلَا يَزَالُ الَّذِينَ كَفَرُوا تُصِيبُهُم بِمَا صَنَعُوا قَارِعَةٌ أَوْ تَحُلُّ قَرِيبًا مِّن دَارِهِمْ حَتَّىٰ يَأْتِيَ وَعْدُ اللَّهِ ۚ إِنَّ اللَّهَ لَا يُخْلِفُ الْمِيعَادَ (31)
ਅਤੇ ਜੇਕਰ ਅਜਿਹਾ ਕੁਰਆਨ ਉਤਾਰਿਆ ਜਾਂਦਾ ਜਿਸ ਨਾਲ ਪਹਾੜ ਚੱਲਣ ਲੱਗਦੇ ਜਾਂ ਧਰਤੀ ਟੁੱਕੜੇ ਹੋ ਜਾਂਦੀ ਜਾਂ ਜਿਸ ਨਾਲ ਮੁਰਦੇ ਬੋਲਣ ਲੱਗ ਜਾਂਵੇ। ਸਗੋਂ ਸੰਪੂਰਨ ਅਧਿਕਾਰ ਅੱਲਾਹ ਲਈ ਹੀ ਹੈ। ਕੀ ਈਮਾਨ ਲਿਆਉਣ ਵਾਲਿਆਂ ਨੂੰ ਇਸ ਨਾਲ ਤਸੱਲੀ ਨਹੀਂ' ਹੁੰਦੀ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਸਾਰੇ ਲੋਕਾਂ ਦਾ ਮਾਰਗ ਦਰਸ਼ਨ ਕਰ ਦਿੰਦਾ। ਅਤੇ ਇਨਕਾਰ ਕਰਨ ਵਾਲਿਆਂ ਉੱਪਰ ਉਨ੍ਹਾਂ ਦੇ ਕਰਮਾਂ ਕਾਰਣ ਕੋਈ ਨਾ ਕੋਈ ਆਫ਼ਤ ਆਉਂਦੀ ਰਹਿੰਦੀ ਹੈ ਜਾਂ ਉਨ੍ਹਾਂ ਦੀ ਬਸਤੀ ਦੇ ਨੇੜੇ ਕਿਤੇ (ਆਫ਼ਤ) ਉਤਰਦੀ ਰਹੇਗੀ, ਜਦੋ ਤੱਕ ਅੱਲਾਹ ਦਾ ਵਾਅਦਾ ਨਾ ਆ ਜਾਵੇ। ਨਿਸ਼ਚਿਤ ਰੂਪ ਨਾਲ ਅੱਲਾਹ ਆਪਣੇ ਵਚਨ ਦੇ ਵਿਰੁੱਧ ਨਹੀਂ ਕਰਦਾ।
وَلَقَدِ اسْتُهْزِئَ بِرُسُلٍ مِّن قَبْلِكَ فَأَمْلَيْتُ لِلَّذِينَ كَفَرُوا ثُمَّ أَخَذْتُهُمْ ۖ فَكَيْفَ كَانَ عِقَابِ (32)
ਅਤੇ ਤੁਹਾਡੇ ਤੋਂ ਪਹਿਲਾਂ ਵੀ ਰਸੂਲਾਂ ਨਾਲ ਮਜ਼ਾਕ ਕੀਤਾ ਗਿਆ ਸੀ ਤਾਂ ਮੈਂ ਦੇਖੋ, ਮੇਰੀ ਸਜ਼ਾ ਕਿਹੋ ਜਿਹੀ ਸੀ।
أَفَمَنْ هُوَ قَائِمٌ عَلَىٰ كُلِّ نَفْسٍ بِمَا كَسَبَتْ ۗ وَجَعَلُوا لِلَّهِ شُرَكَاءَ قُلْ سَمُّوهُمْ ۚ أَمْ تُنَبِّئُونَهُ بِمَا لَا يَعْلَمُ فِي الْأَرْضِ أَم بِظَاهِرٍ مِّنَ الْقَوْلِ ۗ بَلْ زُيِّنَ لِلَّذِينَ كَفَرُوا مَكْرُهُمْ وَصُدُّوا عَنِ السَّبِيلِ ۗ وَمَن يُضْلِلِ اللَّهُ فَمَا لَهُ مِنْ هَادٍ (33)
ਫਿਰ ਕੀ ਜਿਹੜਾ ਹਰੇਕ ਬੰਦੇ ਤੋਂ ਉਸ ਦੇ ਕਰਮਾਂ ਦਾ ਹਿਸਾਬ ਲੈਣ ਵਾਲਾ ਹੈ ਅਤੇ ਉਹ ਜਿਹੜਾ ਕਿਸੇ ਚੀਜ਼ ਉੱਪਰ ਸਮਰੱਥਾ ਨਹੀਂ ਰੱਖਦੇ, ਸਮਾਨ ਹਨ, ਅਤੇ ਲੋਕਾਂ ਨੇ ਅੱਲਾਹ ਦੇ ਸ਼ਰੀਕ ਬਣਾ ਲਏ ਹਨ। ਆਖੋਂ, ਕਿ ਉਨ੍ਹਾਂ ਦਾ ਨਾਮ ਲਵੋ। ਕੀ ਤੁਸੀਂ ਅੱਲਾਹ ਨੂੰ ਅਜਿਹੀ ਗੱਲ ਦੀ ਖ਼ਬਰ ਦੇ ਰਹੇ ਹੋ ਜਿਸ ਨੂੰ ਉਹ ਜ਼ਮੀਨ ਉੱਪਰ ਨਹੀਂ ਜਾਣਦਾ ਜਾਂ ਤੁਸੀਂ ਉੱਪਰਲੀਆਂ ਗੱਲਾਂ ਹੀ ਕਰ ਰਹੇ ਹੋਂ, ਸਗੋਂ ਇਨਕਾਰ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਛਲ, ਮੋਹਕ ਬਣਾ ਦਿੱਤਾ ਗਿਆ। ਅਤੇ ਉਹ ਰਸਤੇ ਤੋਂ ਰੋਕ ਦਿੱਤੇ ਗਏ ਹਨ। ਅਤੇ ਅੱਲਾਹ ਜਿਸ ਨੂੰ ਭਟਕਾਏ ਉਸ ਨੂੰ ਕੋਈ ਰਾਹ ਦੱਸਣ ਵਾਲਾ ਨਹੀਂ।
لَّهُمْ عَذَابٌ فِي الْحَيَاةِ الدُّنْيَا ۖ وَلَعَذَابُ الْآخِرَةِ أَشَقُّ ۖ وَمَا لَهُم مِّنَ اللَّهِ مِن وَاقٍ (34)
ਉਨ੍ਹਾਂ ਲਈ ਸੰਸਾਰਿਕ ਜੀਵਨ ਵਿਚ ਵੀ ਸਜ਼ਾ ਹੈ ਅਤੇ ਪ੍ਰਲੋਕ ਦੀ ਸਜ਼ਾ ਤਾਂ ਬਹੁਤ ਸਖ਼ਤ ਹੈ। ਕੋਈ ਉਨ੍ਹਾਂ ਨੂੰ ਅੱਲਾਹ ਤੋਂ ਬਚਾਉਣਾ ਵਾਲਾ ਨਹੀਂ।
۞ مَّثَلُ الْجَنَّةِ الَّتِي وُعِدَ الْمُتَّقُونَ ۖ تَجْرِي مِن تَحْتِهَا الْأَنْهَارُ ۖ أُكُلُهَا دَائِمٌ وَظِلُّهَا ۚ تِلْكَ عُقْبَى الَّذِينَ اتَّقَوا ۖ وَّعُقْبَى الْكَافِرِينَ النَّارُ (35)
ਅਤੇ ਜੰਨਤ ਦੀ ਮਿਸਾਲ ਜਿਸ ਦਾ ਪ੍ਰਹੇਜ਼ਗਾਰਾਂ ਨਾਲ ਵਾਅਦਾ ਕੀਤਾ ਗਿਆ ਹੈ, ਇਹ ਹੈ ਕਿ ਉਸ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਸ ਦੇ ਫ਼ਲ ਅਤੇ ਛਾਂ ਹਮੇਸ਼ਾ ਰਹਿਣਗੇ। ਇਹ ਉਨ੍ਹਾਂ ਲੋਕਾਂ ਲਈ ਹੈ, ਜਿਹੜਾ ਅੱਲਾਹ ਤੋਂ ਡਰੇ। ਇਨਕਾਰੀਆਂ ਲਈ ਅੱਗ ਹੈ।
وَالَّذِينَ آتَيْنَاهُمُ الْكِتَابَ يَفْرَحُونَ بِمَا أُنزِلَ إِلَيْكَ ۖ وَمِنَ الْأَحْزَابِ مَن يُنكِرُ بَعْضَهُ ۚ قُلْ إِنَّمَا أُمِرْتُ أَنْ أَعْبُدَ اللَّهَ وَلَا أُشْرِكَ بِهِ ۚ إِلَيْهِ أَدْعُو وَإِلَيْهِ مَآبِ (36)
ਅਤੇ ਜਿਨ੍ਹਾਂ ਲੋਕਾਂ ਨੂੰ ਅਸੀ' ਕਿਤਾਬ ਦਿੱਤੀ ਸੀ ਉਹ ਉਸ ਚੀਜ਼ ਤੋਂ' ਖੁਸ਼ ਹਨ ਜੋ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਉਨ੍ਹਾਂ ਸੰਪਰਦਾਵਾਂ ਵਿਚ ਅਜਿਹੇ ਵੀ ਲੋਕ ਹਨ ਜਿਹੜੇ ਇਸ ਦੇ ਕੁਝ ਹਿੱਸੇ ਤੋਂ ਇਨਕਾਰੀ ਹਨ। ਆਖੋ, ਕਿ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਬੰਦਗੀ ਕਰਾਂ ਅਤੇ ਕਿਸੇ ਨੂੰ ਉਸ ਦਾ ਸ਼ਰੀਕ ਨਾ ਮੰਨਾ। ਮੈਂ ਉਸੇ ਵੱਲ ਬੁਲਾਉਂਦਾ ਹਾਂ ਅਤੇ ਉਸੇ ਵੱਲ ਮੈਂ ਵਾਪਿਸ ਜਾਣਾ ਹੈ।
وَكَذَٰلِكَ أَنزَلْنَاهُ حُكْمًا عَرَبِيًّا ۚ وَلَئِنِ اتَّبَعْتَ أَهْوَاءَهُم بَعْدَمَا جَاءَكَ مِنَ الْعِلْمِ مَا لَكَ مِنَ اللَّهِ مِن وَلِيٍّ وَلَا وَاقٍ (37)
ਅਤੇ ਇਸ ਤਰ੍ਹਾਂ ਅਸੀਂ ਇਸ ਨੂੰ ਇੱਕ ਹੁਕਮ ਦੀ ਹੈਸੀਅਤ ਵਿਚ ਅਰਬੀ ਭਾਸ਼ਾ ਵਿਚ ਉਤਾਰਿਆ ਅਤੇ ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕਰੋਂ (ਉਹ ਵੀ) ਇਸ ਦੇ ਬਾਅਦ ਕਿ ਤੁਹਾਡੇ ਪਾਸ ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਡਾ ਨਾ ਕੋਈ ਸਹਾਇਕ ਹੋਵੇਗਾ ਅਤੇ ਨਾ ਤੁਹਾਨੂੰ ਕੋਈ ਬਚਾਵੇਗਾ।
وَلَقَدْ أَرْسَلْنَا رُسُلًا مِّن قَبْلِكَ وَجَعَلْنَا لَهُمْ أَزْوَاجًا وَذُرِّيَّةً ۚ وَمَا كَانَ لِرَسُولٍ أَن يَأْتِيَ بِآيَةٍ إِلَّا بِإِذْنِ اللَّهِ ۗ لِكُلِّ أَجَلٍ كِتَابٌ (38)
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਕਿੰਨੇ ਰਸੂਲ ਭੇਜੇ ਅਤੇ ਅਸੀਂ ਉਨ੍ਹਾਂ ਨੂੰ ਪਤਨੀਆਂ ਅਤੇ ਔਲਾਦ ਵੀ ਬਖਸ਼ੀ। ਕਿਸੇ ਰਸੂਲ ਲਈ ਇਹ ਸੰਭਵ ਨਹੀਂ ਕਿ ਉਹ ਅੱਲਾਹ ਦੀ ਆਗਿਆ ਤੋਂ ਬਿਨ੍ਹਾਂ ਪੈਗੰਬਰ ਹੋਣ ਦੀ ਕੋਈ ਨਿਸ਼ਾਨੀ ਲੈ ਆਵੇ। ਹਰ ਇਕ ਵਾਅਦਾ ਲਿਖਿਆ ਹੋਇਆ ਹੈ।
يَمْحُو اللَّهُ مَا يَشَاءُ وَيُثْبِتُ ۖ وَعِندَهُ أُمُّ الْكِتَابِ (39)
ਅੱਲਾਹ ਜਿਸ ਨੂੰ ਚਾਹੁੰਦਾ ਹੈ ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬਚਾ ਲੈਂਦਾ ਹੈ। ਮੂਲ ਕਿਤਾਬ ਉਸੇ ਕੋਲ ਹੈ।
وَإِن مَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِنَّمَا عَلَيْكَ الْبَلَاغُ وَعَلَيْنَا الْحِسَابُ (40)
ਅਤੇ ਜਿਸ ਦਾ ਅਸੀਂ ਉਸ ਨਾਲ ਵਾਅਦਾ ਕਰ ਰਹੇ ਹਾਂ ਉਸ ਦਾ ਕੁਝ ਹਿੱਸਾ ਤੁਹਾਨੂੰ ਦਿਖਾ ਦੇਈਏ ਜਾਂ ਅਸੀਂ ਤੁਹਾਨੂੰ ਮੌਤ ਦੇ ਦਈਏ। ਤੁਹਾਡੇ ਜ਼ਿੰਮੇ ਸਿਰਫ਼ ਪਹੁੰਚ ਦੇਣਾ ਹੈ ਅਤੇ ਸਾਡੇ ਜ਼ਿੰਮੇ ਹੈ ਹਿਸਾਬ ਲੈਣਾ।
أَوَلَمْ يَرَوْا أَنَّا نَأْتِي الْأَرْضَ نَنقُصُهَا مِنْ أَطْرَافِهَا ۚ وَاللَّهُ يَحْكُمُ لَا مُعَقِّبَ لِحُكْمِهِ ۚ وَهُوَ سَرِيعُ الْحِسَابِ (41)
ਕੀ ਉਹ ਦੇਖਦੇ ਨਹੀਂ ਕਿ ਅਸੀਂ ਧਰਤੀ ਨੂੰ ਉਸ ਦੇ ਕਿਨਾਰਿਆਂ ਤੋਂ ਘਟਾਉਂਦੇ ਚਲੇ ਆ ਰਹੇ ਹਾਂ। ਅਤੇ ਅੱਲਾਹ ਫੈਸਲਾ ਕਰਦਾ ਹੈ, ਕੋਈ ਉਸ ਦੇ ਫੈਸਲੇ ਨੂੰ ਟਾਲਣ ਵਾਲਾ ਨਹੀ' ਅਤੇ ਉਹ ਜਲਦੀ ਹੀ ਹਿਸਾਬ ਲੈਣ ਵਾਲਾ ਹੈ।
وَقَدْ مَكَرَ الَّذِينَ مِن قَبْلِهِمْ فَلِلَّهِ الْمَكْرُ جَمِيعًا ۖ يَعْلَمُ مَا تَكْسِبُ كُلُّ نَفْسٍ ۗ وَسَيَعْلَمُ الْكُفَّارُ لِمَنْ عُقْبَى الدَّارِ (42)
ਜੋ ਇਨ੍ਹਾਂ ਤੋਂ ਪਹਿਲਾਂ ਸਨ ਉਨ੍ਹਾਂ ਨੇ ਵੀ ਤਦਬੀਰਾਂ ਕੀਤੀਆਂ ਪਰੰਤੂ ਸਾਰੀਆਂ ਤਦਬੀਰਾਂ ਅੱਲਾਹ ਦੇ ਅਧਿਕਾਰ ਵਿਚ ਹਨ। ਉਹ ਜਾਣਦਾ ਹੈ ਕਿ ਹਰ ਕੋਈ ਕੀ ਕਰ ਰਿਹਾ ਹੈ। ਅਤੇ ਇਨਕਾਰੀ ਜਲਦੀ ਜਾਣ ਲੈਣਗੇ ਕਿ ਪ੍ਰਲੋਕ ਦਾ ਘਰ ਕਿਸ ਲਈ ਹੈ।
وَيَقُولُ الَّذِينَ كَفَرُوا لَسْتَ مُرْسَلًا ۚ قُلْ كَفَىٰ بِاللَّهِ شَهِيدًا بَيْنِي وَبَيْنَكُمْ وَمَنْ عِندَهُ عِلْمُ الْكِتَابِ (43)
ਅਤੇ ਇਨਕਾਰੀ ਕਹਿੰਦੇ ਹਨ ਕਿ ਤੁਸੀਂ ਅੱਲਾਹ ਦੇ ਭੇਜੇ ਹੋਏ ਨਹੀਂ ਹੋ। ਆਖੋ, ਮੇਰੇ ਤੇ ਤੁਹਾਡੇ ਵਿਚ ਅੱਲਾਹ ਦੀ ਗਵਾਹੀ ਕਾਫ਼ੀ ਹੈ ਅਤੇ ਉਸ ਦੀ ਗਵਾਹੀ ਜਿਸ ਕੋਲ ਕਿਤਾਬ ਦਾ ਗਿਆਨ ਹੈ।
❮ Previous Next ❯

Surahs from Quran :

1- Fatiha2- Baqarah
3- Al Imran4- Nisa
5- Maidah6- Anam
7- Araf8- Anfal
9- Tawbah10- Yunus
11- Hud12- Yusuf
13- Raad14- Ibrahim
15- Hijr16- Nahl
17- Al Isra18- Kahf
19- Maryam20- TaHa
21- Anbiya22- Hajj
23- Muminun24- An Nur
25- Furqan26- Shuara
27- Naml28- Qasas
29- Ankabut30- Rum
31- Luqman32- Sajdah
33- Ahzab34- Saba
35- Fatir36- Yasin
37- Assaaffat38- Sad
39- Zumar40- Ghafir
41- Fussilat42- shura
43- Zukhruf44- Ad Dukhaan
45- Jathiyah46- Ahqaf
47- Muhammad48- Al Fath
49- Hujurat50- Qaf
51- zariyat52- Tur
53- Najm54- Al Qamar
55- Rahman56- Waqiah
57- Hadid58- Mujadilah
59- Al Hashr60- Mumtahina
61- Saff62- Jumuah
63- Munafiqun64- Taghabun
65- Talaq66- Tahrim
67- Mulk68- Qalam
69- Al-Haqqah70- Maarij
71- Nuh72- Jinn
73- Muzammil74- Muddathir
75- Qiyamah76- Insan
77- Mursalat78- An Naba
79- Naziat80- Abasa
81- Takwir82- Infitar
83- Mutaffifin84- Inshiqaq
85- Buruj86- Tariq
87- Al Ala88- Ghashiya
89- Fajr90- Al Balad
91- Shams92- Lail
93- Duha94- Sharh
95- Tin96- Al Alaq
97- Qadr98- Bayyinah
99- Zalzalah100- Adiyat
101- Qariah102- Takathur
103- Al Asr104- Humazah
105- Al Fil106- Quraysh
107- Maun108- Kawthar
109- Kafirun110- Nasr
111- Masad112- Ikhlas
113- Falaq114- An Nas