القرآن باللغة البنجابية - سورة الفاتحة مترجمة إلى اللغة البنجابية، Surah Fatiha in Panjabi. نوفر ترجمة دقيقة سورة الفاتحة باللغة البنجابية - Panjabi, الآيات 7 - رقم السورة 1 - الصفحة 1.
بِسْمِ اللَّهِ الرَّحْمَٰنِ الرَّحِيمِ (1) ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ। |
الْحَمْدُ لِلَّهِ رَبِّ الْعَالَمِينَ (2) ਸੰਪੂਰਨ ਪ੍ਰਸੰਸਾ ਅੱਲਾਹ ਦੇ ਲਈ ਹੈ। ਜੋ ਸਾਰੇ ਜਹਾਨਾਂ ਦਾ ਪਾਲਣਹਾਰ ਹੈ। |
الرَّحْمَٰنِ الرَّحِيمِ (3) ਅਤਿਅੰਤ ਕਿਰਪਾਲੂ ਅਤੇ ਦਿਆਲੂ ਹੈ। |
مَالِكِ يَوْمِ الدِّينِ (4) ਇਨਸਾਫ਼ ਦੇ ਦਿਨ ਦਾ ਮਾਲਕ ਹੈ। |
إِيَّاكَ نَعْبُدُ وَإِيَّاكَ نَسْتَعِينُ (5) ਹੇ ਅੱਲਾਹ! ਅਸੀਂ ਤੇਰੀ ਹੀ ਬੰਦਗੀ ਕਰਦੇ ਹਾਂ ਅਤੇ ਤੇਰੇ ਤੋਂ ਹੀ ਮਦਦ ਚਾਹੁੰਦੇ ਹਾਂ। |
اهْدِنَا الصِّرَاطَ الْمُسْتَقِيمَ (6) ਸਾਨੂੰ ਸਿੱਧਾ ਰਸਤਾ ਦਿਖਾ। |
صِرَاطَ الَّذِينَ أَنْعَمْتَ عَلَيْهِمْ غَيْرِ الْمَغْضُوبِ عَلَيْهِمْ وَلَا الضَّالِّينَ (7) ਉਨ੍ਹਾਂ ਲੋਕਾਂ ਦਾ ਰਸਤਾ (ਦਿਖਾ) ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਈ। ਉਨ੍ਹਾਂ ਦਾ ਰਸਤਾ ਨਹੀਂ, ਜਿਨ੍ਹਾਂ ਤੇ ਤੇਰਾ ਕ੍ਰੋਧ ਹੋਇਆ ਅਤੇ ਨਾ ਉਨ੍ਹਾਂ ਲੋਕਾਂ ਦਾ ਜਿਹੜੇ ਸਿੱਧੇ ਰਸਤੇ ਤੋਂ ਭਟਕ ਗਏ। |