الم (1) ਅਲਿਫ.ਲਾਮ.ਮੀਮ |
أَحَسِبَ النَّاسُ أَن يُتْرَكُوا أَن يَقُولُوا آمَنَّا وَهُمْ لَا يُفْتَنُونَ (2) ਕੀ ਲੋਕ ਇਹ ਸਮਝਦੇ ਹਨ ਕਿ ਉਹ ਸਿਰਫ਼ ਇਹ ਕਹਿਣ ਤੇ ਛੱਡ ਦਿੱਤੇ ਜਾਣਗੇ ਕਿ ਅਸੀ' ਈਮਾਨ ਲਿਆਏ ਅਤੇ ਉਨ੍ਹਾਂ ਨੂੰ ਪਰਖਿਆ ਨਾ ਜਾਵੇਗਾ। |
وَلَقَدْ فَتَنَّا الَّذِينَ مِن قَبْلِهِمْ ۖ فَلَيَعْلَمَنَّ اللَّهُ الَّذِينَ صَدَقُوا وَلَيَعْلَمَنَّ الْكَاذِبِينَ (3) ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਪਰਖਿਆ ਹੈ ਜਿਹੜੇ ਇਨ੍ਹਾਂ ਤੋਂ ਪਹਿਲਾ ਸਨ। ਸੋ ਅੱਲਾਹ ਉਨ੍ਹਾਂ ਲੋਕਾਂ ਨੂੰ ਸਮਝ ਕੇ ਰਹੇਗਾ ਜਿਹੜੇ ਸੱਚੇ ਹਨ ਅਤੇ ਉਹ ਝੂਠਿਆ ਨੂੰ ਵੀ ਜ਼ਰੂਰ ਜਾਣ ਲਵੇਗਾ। |
أَمْ حَسِبَ الَّذِينَ يَعْمَلُونَ السَّيِّئَاتِ أَن يَسْبِقُونَا ۚ سَاءَ مَا يَحْكُمُونَ (4) ਕੀ ਜਿਹੜੇ ਲੋਕ ਮਾੜੇ ਕਰਮ ਕਰ ਰਹੇ ਹਨ ਉਹ ਸਮਝਦੇ ਹਨ ਕਿ ਉਹ ਇਸ ਤੋਂ ਬਚ ਜਾਣਗੇ। ਬਹੁਤ ਬ਼ੁਰਾ ਫੈਸਲਾ ਹੈ ਜਿਹੜਾ ਉਹ ਕਰ ਰਹੇ ਹਨ। |
مَن كَانَ يَرْجُو لِقَاءَ اللَّهِ فَإِنَّ أَجَلَ اللَّهِ لَآتٍ ۚ وَهُوَ السَّمِيعُ الْعَلِيمُ (5) ਜਿਹੜਾ ਬੰਦਾ ਅੱਲਾਹ ਨੂੰ ਮਿਲਣ ਦੀ ਉਮੀਦ ਰੱਖਦਾ ਹੈ ਤਾਂ ਅੱਲਾਹ ਦਾ ਵਾਅਦਾ ਜ਼ਰੂਰ ਆਉਣ ਵਾਲਾ ਹੈ। ਅਤੇ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
وَمَن جَاهَدَ فَإِنَّمَا يُجَاهِدُ لِنَفْسِهِ ۚ إِنَّ اللَّهَ لَغَنِيٌّ عَنِ الْعَالَمِينَ (6) ਅਤੇ ਜਿਹੜਾ ਬੰਦਾ ਮਿਹਨਤ ਕਰਦਾ ਹੈ, ਉਹ ਆਪਣੇ ਲਈ ਹੀ ਕਰਦਾ ਹੈ। ਬੇਸ਼ੱਕ ਅੱਲਾਹ ਸੰਸਾਰ ਵਾਲਿਆਂ ਤੋਂ ਬੇਪਰਵਾਹ ਹੈ। |
وَالَّذِينَ آمَنُوا وَعَمِلُوا الصَّالِحَاتِ لَنُكَفِّرَنَّ عَنْهُمْ سَيِّئَاتِهِمْ وَلَنَجْزِيَنَّهُمْ أَحْسَنَ الَّذِي كَانُوا يَعْمَلُونَ (7) ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਭਲੇ ਕਰਮ ਕੀਤੇ ਤਾਂ ਅਸੀਂ ਉਨ੍ਹਾਂ ਦੀਆਂ ਸ਼ੁਰਾਈਆਂ ਉਨ੍ਹਾਂ ਤੋਂ ਦੂਰ ਕਰ ਦੇਵਾਂਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਯੋਗ ਫ਼ਲ ਦੇਵਾਂਗੇ। |
وَوَصَّيْنَا الْإِنسَانَ بِوَالِدَيْهِ حُسْنًا ۖ وَإِن جَاهَدَاكَ لِتُشْرِكَ بِي مَا لَيْسَ لَكَ بِهِ عِلْمٌ فَلَا تُطِعْهُمَا ۚ إِلَيَّ مَرْجِعُكُمْ فَأُنَبِّئُكُم بِمَا كُنتُمْ تَعْمَلُونَ (8) ਅਤੇ ਅਸੀਂ' ਮਨੁੱਖ ਨੂੰ ਸਾਵਧਾਨ ਕੀਤਾ ਕਿ ਉਹ ਆਪਣੇ ਮਾਤਾ-ਪਿਤਾ ਨਾਲ ਚੰਗਾ ਵਰਤਾਵ ਕਰੇ। ਅਤੇ ਜੇਕਰ ਉਹ ਤੁਹਾਡੇ ਉੱਪਰ ਦਸ਼ਾਉ ਪਾਉਣ ਕਿ ਤੂੰ ਅਜਿਹੀ ਚੀਜ਼ ਨੂੰ ਮੇਰਾ (ਅੱਲਾਹ ਦਾ) ਸ਼ਰੀਕ ਠਹਿਰਾ ਜਿਸ ਦਾ ਤੁਹਾਨੂੰ ਕੋਈ ਗਿਆਨ ਨਹੀਂ ਤਾਂ ਉਨ੍ਹਾਂ ਦਾ ਕਿਹਾ ਨਹੀਂ' ਮੰਨਣਾ। ਤੁਸੀਂ ਸਾਰਿਆਂ ਨੇ ਮੇਰੇ ਪਾਸ ਵਾਪਿਸ ਆਉਣਾ ਹੈ, ਫਿਰ ਮੈਂ' ਤੁਹਾਨੂੰ ਦਸ ਦੇਵਾਂਗਾ ਜੋ ਕੁਝ ਤੁਸੀਂ ਕਰਦੇ ਸੀ। |
وَالَّذِينَ آمَنُوا وَعَمِلُوا الصَّالِحَاتِ لَنُدْخِلَنَّهُمْ فِي الصَّالِحِينَ (9) ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ ਤਾਂ ਅਸੀਂ |
وَمِنَ النَّاسِ مَن يَقُولُ آمَنَّا بِاللَّهِ فَإِذَا أُوذِيَ فِي اللَّهِ جَعَلَ فِتْنَةَ النَّاسِ كَعَذَابِ اللَّهِ وَلَئِن جَاءَ نَصْرٌ مِّن رَّبِّكَ لَيَقُولُنَّ إِنَّا كُنَّا مَعَكُمْ ۚ أَوَلَيْسَ اللَّهُ بِأَعْلَمَ بِمَا فِي صُدُورِ الْعَالَمِينَ (10) ਅਤੇ ਲੋਕਾਂ ਵਿਚ ਕੋਈ ਅਜਿਹਾ ਹੈ ਜਿਹੜਾ ਕਹਿੰਦਾ ਹੈ ਕਿ ਅਸੀਂ ਅੱਲਾਹ ਤੇ ਈਮਾਨ ਲਿਆਏ ਅਤੇ ਫਿਰ ਜਦੋਂ' ਅੱਲਾਹ ਦੇ ਰਾਹ ਵਿਚ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਲੋਕਾਂ ਦੇ ਪ੍ਰੇਸ਼ਾਨ ਹੋਣ ਨੂੰ ਅੱਲਾਹ ਦੀ ਸਜ਼ਾ ਵਰਗਾ ਸਮਝ ਲੈਂਦਾ ਹੈ ਅਤੇ ਜੇਕਰ ਤੁਹਾਡੇ ਰੱਬ ਵੱਲੋਂ ਕੋਈ ਮਦਦ ਆ ਜਾਵੇ ਤਾਂ ਉਹ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਨਾਲ ਸੀ। ਕੀ ਅੱਲਾਹ ਉਸ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਜਿਹੜਾ ਲੋਕਾਂ ਦੇ ਦਿਲਾਂ ਵਿਚ ਹੈ। |
وَلَيَعْلَمَنَّ اللَّهُ الَّذِينَ آمَنُوا وَلَيَعْلَمَنَّ الْمُنَافِقِينَ (11) ਅਤੇ ਅੱਲਾਹ ਜ਼ਰੂਰ ਪਤਾ ਕਰੇਗਾ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਉਹ ਢੋਂਗੀਆਂ ਨੂੰ ਜਾਣ ਲਵੇਗਾ। |
وَقَالَ الَّذِينَ كَفَرُوا لِلَّذِينَ آمَنُوا اتَّبِعُوا سَبِيلَنَا وَلْنَحْمِلْ خَطَايَاكُمْ وَمَا هُم بِحَامِلِينَ مِنْ خَطَايَاهُم مِّن شَيْءٍ ۖ إِنَّهُمْ لَكَاذِبُونَ (12) ਅਤੇ ਇਨਕਾਰੀ ਲੋਕ ਈਮਾਨ ਲਿਆਉਣ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ' ਸਾਡੇ ਰਾਹ ਉੱਪਰ ਚੱਲੋਂ ਅਤੇ ਅਸੀਂ ਤੁਹਾਡੇ ਪਾਪ ਨੂੰ ਚੁੱਕ ਲਵਾਂਗੇ। ਅਤੇ ਉਹ ਉਨ੍ਹਾਂ ਦੇ ਪਾਪਾਂ ਵਿੱਚੋਂ ਕੁਝ ਵੀ ਜ਼ੁੱਕਣ ਵਾਲੇ ਨਹੀਂ। ਬੇਸ਼ੱਕ ਉਹ ਝੂਠੇ ਹਨ। |
وَلَيَحْمِلُنَّ أَثْقَالَهُمْ وَأَثْقَالًا مَّعَ أَثْقَالِهِمْ ۖ وَلَيُسْأَلُنَّ يَوْمَ الْقِيَامَةِ عَمَّا كَانُوا يَفْتَرُونَ (13) ਅਤੇ ਉਹ ਆਪਣੇ ਭਾਰ ਉਠਾਉਣਗੇ ਅਤੇ ਆਪਣੇ ਭਾਰ ਦੇ ਨਾਲ ਕੂਝ ਹੋਰ ਭਾਰ ਵੀ। ਅਤੇ ਇਹ ਲੋਕ ਜਿਹੜੀਆਂ ਝੂਠੀਆਂ ਗੱਲਾ ਬਣਾਉਂਦੇ ਹਨ ਕਿਆਮਤ ਦੇ ਦਿਨ ਉਨ੍ਹਾਂ ਬਾਰੇ ਇਨ੍ਹਾਂ ਤੋਂ' ਪੁੱਛ ਹੋਵੇਗੀ। |
وَلَقَدْ أَرْسَلْنَا نُوحًا إِلَىٰ قَوْمِهِ فَلَبِثَ فِيهِمْ أَلْفَ سَنَةٍ إِلَّا خَمْسِينَ عَامًا فَأَخَذَهُمُ الطُّوفَانُ وَهُمْ ظَالِمُونَ (14) ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਤਾਂ ਉਹ ਉਨ੍ਹਾਂ ਦੇ ਵਿਚਕਾਰ ਪੰਜਾਹ (50) ਸਾਲ ਘੱਟ ਇੱਕ ਹਜ਼ਾਰ (1000) ਸਾਲ ਰਹੇ। (ਮਤਲਬ 950 ਸਾਲ) ਫਿਰ ਉਨ੍ਹਾਂ ਇਨਕਾਰੀਆਂ ਨੂੰ ਤੂਫਾਨ ਨੇ ਘੇਰ ਲਿਆ ਅਤੇ ਉਹ ਜ਼ੁਲਮ ਕਰਨ ਵਾਲੇ ਸਨ। |
فَأَنجَيْنَاهُ وَأَصْحَابَ السَّفِينَةِ وَجَعَلْنَاهَا آيَةً لِّلْعَالَمِينَ (15) ਫਿਰ ਅਸੀਂ ਨੂਹ ਨੂੰ ਅਤੇ ਕਿਸ਼ਤੀ ਵਾਲਿਆਂ ਨੂੰ ਬਜ਼ਾ ਲਿਆ। ਅਤੇ ਅਸੀਂ ਇਸ ਘਟਨਾ ਨੂੰ ਸੰਸਾਰ ਵਾਲਿਆਂ ਲਈ ਇੱਕ ਨਿਸ਼ਾਨੀ ਬਣਾ ਦਿੱਤਾ। |
وَإِبْرَاهِيمَ إِذْ قَالَ لِقَوْمِهِ اعْبُدُوا اللَّهَ وَاتَّقُوهُ ۖ ذَٰلِكُمْ خَيْرٌ لَّكُمْ إِن كُنتُمْ تَعْلَمُونَ (16) ਅਤੇ ਇਬਰਾਹੀਮ ਨੂੰ ਜਦੋਂ ਕਿ ਉਸ ਨੇ ਆਪਣੀ ਕੌਮ ਨੂੰ ਆਖਿਆ ਕਿ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਤੋਂ ਡਰੋ। ਇਹ ਤੁਹਾਡੇ ਲਈ ਵਧੀਆ ਹੈ, ਜੇਕਰ ਤੁਸੀਂ ਸਮਝੋ। |
إِنَّمَا تَعْبُدُونَ مِن دُونِ اللَّهِ أَوْثَانًا وَتَخْلُقُونَ إِفْكًا ۚ إِنَّ الَّذِينَ تَعْبُدُونَ مِن دُونِ اللَّهِ لَا يَمْلِكُونَ لَكُمْ رِزْقًا فَابْتَغُوا عِندَ اللَّهِ الرِّزْقَ وَاعْبُدُوهُ وَاشْكُرُوا لَهُ ۖ إِلَيْهِ تُرْجَعُونَ (17) ਤੁਸੀਂ ਲੋਕ ਅੱਲਾਹ ਨੂੰ ਛੱਡ ਕੇ ਸਿਰਫ਼ ਮੂਰਤੀਆਂ ਦੀ ਪੂਜਾ ਕਰਦੇ ਹੋ ਅਤੇ ਤੁਸੀਂ ਝੂਠੀਆਂ ਗੱਲਾਂ ਬਣਾਉਂਦੇ ਹੋ। ਅੱਲਾਹ ਤੋਂ ਬਿਨ੍ਹਾਂ ਤੁਸੀਂ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਉਹ ਤੁਹਾਨੂੰ ਰਿਜ਼ਕ ਦੇਣ ਦਾ ਅਧਿਕਾਰ ਨਹੀਂ' ਰੱਖਦੇ, ਸੌ ਤੁਸੀਂ ਅੱਲਾਹ ਦੇ ਕੋਲ ਰੋਜ਼ੀ ਦੀ ਤਲਾਸ਼ ਕਰੋਂ। ਅਤੇ ਉਸ ਦੀ ਬੰਦਗੀ ਕਰੋ ਅਤੇ ਉਸੇ ਦੇ ਸ਼ੁਕਰ ਗੁਜ਼ਾਰ ਹੋਵੋ। ਉਸ ਵੱਲ ਹੀ ਤੁਸੀ' ਵਾਪਿਸ ਮੋੜੇ ਜਾਉਂਗੇ। |
وَإِن تُكَذِّبُوا فَقَدْ كَذَّبَ أُمَمٌ مِّن قَبْلِكُمْ ۖ وَمَا عَلَى الرَّسُولِ إِلَّا الْبَلَاغُ الْمُبِينُ (18) ਅਤੇ ਜੇਕਰ ਤੁਸੀ' ਝੁਠਲਾਉਗੇ ਤਾਂ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਝੂਠਲਾ ਚੁੱਕੀਆਂ ਹਨ। ਅਤੇ ਰਸੂਲ ਉੱਪਰ ਸਪੱਸ਼ਟ (ਸੰਦੇਸ਼) ਪਹੁੰਚਾ ਦੇਣ ਤੋਂ ਬਿਨ੍ਹਾਂ ਹੋਰ ਕੋਈ ਜ਼ਿਮੇਵਾਰੀ ਨਹੀਂ। |
أَوَلَمْ يَرَوْا كَيْفَ يُبْدِئُ اللَّهُ الْخَلْقَ ثُمَّ يُعِيدُهُ ۚ إِنَّ ذَٰلِكَ عَلَى اللَّهِ يَسِيرٌ (19) ਕੀ ਲੋਕਾਂ ਨੇ ਨਹੀਂ ਦੇਖਿਆ ਕਿ ਅੱਲਾਹ ਕਿਸ ਤਰ੍ਹਾਂ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ। ਫਿਰ ਉਹ ਉਂਸ ਨੂੰ ਦੁਹਰਾਏਗਾ। ਬੇਸ਼ੱਕ ਇਹ ਅੱਲਾਹ ਲਈ ਆਸਾਨ ਹੈ। |
قُلْ سِيرُوا فِي الْأَرْضِ فَانظُرُوا كَيْفَ بَدَأَ الْخَلْقَ ۚ ثُمَّ اللَّهُ يُنشِئُ النَّشْأَةَ الْآخِرَةَ ۚ إِنَّ اللَّهَ عَلَىٰ كُلِّ شَيْءٍ قَدِيرٌ (20) ਆਖੋ, ਕਿ ਧਰਤੀ ਉੱਪਰ ਤੁਰੋ ਫਿਰੋ, ਫਿਰ ਦੇਖੋ ਕਿ ਅੱਲਾਹ ਨੇ ਕਿਸ ਤਰ੍ਹਾਂ ਸ੍ਰਿਸ਼ਟੀ ਦਾ ਆਰੰਭ ਕੀਤਾ, ਫਿਰ ਉਹ ਉਸ ਨੂੰ ਮੁੜ ਉਠਾਏਗਾ। ਬੇਸ਼ੱਕ ਅੱਲਾਹ ਹਰ ਚੀਜ਼ ਦੀ ਸਮੱਰਥਾ ਰੱਖਦਾ ਹੈ। |
يُعَذِّبُ مَن يَشَاءُ وَيَرْحَمُ مَن يَشَاءُ ۖ وَإِلَيْهِ تُقْلَبُونَ (21) ਉਹ ਜਿਸ ਨੂੰ ਚਾਹੇਗਾ ਸਜ਼ਾ ਦੇਵੇਗਾ ਅਤੇ ਜਿਸ ਤੇ ਚਾਹੇਗਾ ਰਹਿਮਤ ਕਰੇਗਾ। ਅਤੇ ਉਸੇ ਵੱਲ ਤੁਸੀਂ ਵਾਪਿਸ ਮੋੜੇ ਜਾਉਗੇ। |
وَمَا أَنتُم بِمُعْجِزِينَ فِي الْأَرْضِ وَلَا فِي السَّمَاءِ ۖ وَمَا لَكُم مِّن دُونِ اللَّهِ مِن وَلِيٍّ وَلَا نَصِيرٍ (22) ਅਤੇ ਤੁਸੀ' ਨਾ ਧਰਤੀ ਤੇ ਮਜ਼ਬੂਰ ਕਰਨ ਵਾਲੇ ਹੋ ਨਾ ਆਕਾਸ਼ ਵਿੱਚ। ਅਤੇ ਤੁਹਾਡੇ ਲਈ ਅੱਲਾਹ ਤੋਂ ਬਿਨ੍ਹਾਂ ਨਾ ਕੋਈ ਕੰਮ ਸਵਾਰਣ ਵਾਲਾ ਹੈ ਅਤੇ ਨਾ ਹੀ ਕੋਈ ਮਦਦਗਾਰ ਹੈ। |
وَالَّذِينَ كَفَرُوا بِآيَاتِ اللَّهِ وَلِقَائِهِ أُولَٰئِكَ يَئِسُوا مِن رَّحْمَتِي وَأُولَٰئِكَ لَهُمْ عَذَابٌ أَلِيمٌ (23) ਅਤੇ ਜਿਨ੍ਹਾਂ ਲੋਕਾਂ ਨੇ ਅੱਲਾਹ ਦੀਆਂ ਆਇਤਾਂ ਦਾ ਅਤੇ ਉਸ ਨਾਲ ਮਿਲਣ ਤੋਂ ਇਨਕਾਰ ਕੀਤਾ ਤਾਂ ਉਹੀ ਮੇਰੀ ਰਹਿਮਤ ਤੋਂ ਵਾਂਝੇ ਰਹੇ ਅਤੇ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ। |
فَمَا كَانَ جَوَابَ قَوْمِهِ إِلَّا أَن قَالُوا اقْتُلُوهُ أَوْ حَرِّقُوهُ فَأَنجَاهُ اللَّهُ مِنَ النَّارِ ۚ إِنَّ فِي ذَٰلِكَ لَآيَاتٍ لِّقَوْمٍ يُؤْمِنُونَ (24) ਫਿਰ ਉਸ ਦੀ ਕੌਂਮ ਦਾ ਜਵਾਬ ਇਸ ਤੋਂ' ਬਿਨ੍ਹਾਂ ਕੁਝ ਵੀ ਨਹੀਂ ਸੀ ਕਿ ਉਨ੍ਹਾਂ ਨੇ ਆਖਿਆ ਇਸ ਦੀ ਹੱਤਿਆ ਕਰ ਦਿਉ ਜਾਂ ਇਸ ਨੂੰ ਸਾੜ ਦਿਉ। ਤਾਂ ਅੱਲਾਹ ਨੇ ਉਸ ਨੂੰ ਅੱਗ ਤੋਂ ਬਚਾ ਲਿਆ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਏ। |
وَقَالَ إِنَّمَا اتَّخَذْتُم مِّن دُونِ اللَّهِ أَوْثَانًا مَّوَدَّةَ بَيْنِكُمْ فِي الْحَيَاةِ الدُّنْيَا ۖ ثُمَّ يَوْمَ الْقِيَامَةِ يَكْفُرُ بَعْضُكُم بِبَعْضٍ وَيَلْعَنُ بَعْضُكُم بَعْضًا وَمَأْوَاكُمُ النَّارُ وَمَا لَكُم مِّن نَّاصِرِينَ (25) ਅਤੇ ਉਸ ਨੇ ਆਖਿਆ ਕਿ ਤੁਸੀਂ ਅੱਲਾਹ ਤੋਂ ਬਿਲ੍ਹਾਂ ਜਿਹੜੀਆਂ ਮੂਰਤੀਆਂ ਬਣਾਈਆਂ ਹਨ ਉਹ ਸਿਰਫ਼ ਤੁਹਾਡੇ ਆਪਸੀ ਸੰਸਾਰਿਕ ਰਿਸ਼ਤਿਆਂ ਦੇ ਕਾਰਨ ਹਨ। ਫਿਰ ਕਿਆਮਤ ਦੇ ਦਿਨ ਤੁਹਾਡੇ ਵਿਚੋਂ ਹਰ ਇੱਕ ਦੂਸਰੇ ਤੋਂ ਇਨਕਾਰ ਕਰੇਗਾ ਅਤੇ ਇੱਕ ਦੂਸਰੇ ਨੂੰ ਲਾਹਣਤ ਪਾ ਵੇਗਾ। ਅਤੇ ਅੱਗ ਤੁਹਾਡਾ ਟਿ ਕਾਣਾ ਹੋ ਵੇਗੀ। ਕੋਈ ਤੁਹਾਡਾ ਸਮਰੱਥਕ ਨਹੀਂ ਹੋਵੇਗਾ। |
۞ فَآمَنَ لَهُ لُوطٌ ۘ وَقَالَ إِنِّي مُهَاجِرٌ إِلَىٰ رَبِّي ۖ إِنَّهُ هُوَ الْعَزِيزُ الْحَكِيمُ (26) ਫਿਰ ਲੂਤ ਨੇ ਉਸ ਇਬਰਾਹੀਮ ਨੂੰ ਮੰਨਿਆਂ ਅਤੇ ਆਖਿਆ ਕਿ ਮੈਂ ਆਪਣੇ ਰੱਬ ਵੱਲ ਵਾਪਿਸ ਮੁੜਦਾ ਹਾਂ। ਬੇਸ਼ੱਕ ਉਹ ਤਾਕਤਵਰ ਅਤੇ ਤੱਤਵੇਤਾ ਹੈ। |
وَوَهَبْنَا لَهُ إِسْحَاقَ وَيَعْقُوبَ وَجَعَلْنَا فِي ذُرِّيَّتِهِ النُّبُوَّةَ وَالْكِتَابَ وَآتَيْنَاهُ أَجْرَهُ فِي الدُّنْيَا ۖ وَإِنَّهُ فِي الْآخِرَةِ لَمِنَ الصَّالِحِينَ (27) ਅਤੇ ਅਸੀਂ ਉਸ ਨੂੰ ਇਸਹਾਕ ਅਤੇ ਯਾਕੂਬ ਬਖਸ਼ੇ ਅਤੇ ਉਸ ਦੀ ਔਲਾਦ ਵਿਚ ਪੈਗੰਬਰੀ ਅਤੇ ਕਿਤਾਬ ਰੱਖ ਦਿੱਤੀ। ਅਤੇ ਅਸੀਂ ਉਸ ਨੂੰ ਸੰਸਾਰ ਅਤੇ ਪ੍ਰਲੋਕ ਵਿਚ ਚੰਗਾ ਬਦਲਾ ਦਿੱਤਾ। ਬੇਸ਼ੱਕ ਉਹ ਚੰਗੇ ਲੋਕਾਂ ਵਿੱਚੋਂ ਹੌਵੇਗਾ। |
وَلُوطًا إِذْ قَالَ لِقَوْمِهِ إِنَّكُمْ لَتَأْتُونَ الْفَاحِشَةَ مَا سَبَقَكُم بِهَا مِنْ أَحَدٍ مِّنَ الْعَالَمِينَ (28) ਅਤੇ ਲੂਤ ਨੂੰ ਜਦੋਂ ਕਿ ਉਸ ਨੇ ਆਪਣੀ ਕੌਮ ਨੂੰ ਆਖਿਆ ਕਿ ਤੁਸੀਂ ਅਜਿਹੀ ਅਸ਼ਲੀਲਤਾ ਦਾ ਕੰਮ ਕਰਦੇ ਹੋ ਕਿ ਤੁਹਾਡੇ ਤੋਂ ਪਹਿਲਾਂ ਸੰਸਾਰ ਵਾਲਿਆਂ ਵਿਚੋਂ ਕਿਸੇ ਨੇ ਨਹੀਂ ਕੀਤਾ। |
أَئِنَّكُمْ لَتَأْتُونَ الرِّجَالَ وَتَقْطَعُونَ السَّبِيلَ وَتَأْتُونَ فِي نَادِيكُمُ الْمُنكَرَ ۖ فَمَا كَانَ جَوَابَ قَوْمِهِ إِلَّا أَن قَالُوا ائْتِنَا بِعَذَابِ اللَّهِ إِن كُنتَ مِنَ الصَّادِقِينَ (29) ਕੀ ਤੁਸੀਂ ਆਦਮੀਆਂ ਦੇ ਕੋਲ ਸਵਾਦ ਦੇ ਇਰਾਦੇ ਨਾਲ ਜਾਂਦੇ ਹੋ, ਮੁਸਾਫਰਾਂ ਨੂੰ ਲੁੱਟਦੇ ਹੋ ਅਤੇ ਆਪਣੀਆਂ ਬੈਠਕਾਂ ਵਿਚ ਬ਼ੂਰੇ ਕੰਮ ਕਰਦੇ ਹੋ। ਉਸ ਦੀ ਕੌਮ ਦਾ ਉੱਤਰ ਇਸ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਸੀ ਕਿ ਉਨ੍ਹਾਂ ਨੇ ਕਿਹਾ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਉੱਪਰ ਅੱਲਾਹ ਦਾ ਅਜ਼ਾਬ ਲਿਆਉ। |
قَالَ رَبِّ انصُرْنِي عَلَى الْقَوْمِ الْمُفْسِدِينَ (30) ਲੂਤ ਨੇ ਆਖਿਆ ਹੇ ਮੇਰੇ ਪਾਲਣਹਾਰ! ਵਿਗਾੜ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਵਿਚ ਮੇਰੀ ਮਦਦ ਕਰ। |
وَلَمَّا جَاءَتْ رُسُلُنَا إِبْرَاهِيمَ بِالْبُشْرَىٰ قَالُوا إِنَّا مُهْلِكُو أَهْلِ هَٰذِهِ الْقَرْيَةِ ۖ إِنَّ أَهْلَهَا كَانُوا ظَالِمِينَ (31) ਅਤੇ ਜਦੋਂ ਸਾਡੇ ਭੇਜੇ ਹੋਏ ਇਬਰਾਹੀਮ ਦੇ ਕੋਲ ਖੁਸ਼ਖ਼ਬਰੀ ਲੈ ਕੇ ਪਹੁੰਚੇ। ਉਨ੍ਹਾਂ ਨੇ ਆਖਿਆ ਕਿ ਅਸੀਂ' ਸ਼ਹਿਰ ਦੇ ਲੋਕਾਂ ਦਾ ਨਾਸ਼ ਕਰਨ ਵਾਲੇ ਹਾਂ। ਬੇਸ਼ੱਕ ਉਸ ਦੇ ਵਸਨੀਕ ਬੇਹੱਦ ਜ਼ਾਲਿਮ ਹਨ। |
قَالَ إِنَّ فِيهَا لُوطًا ۚ قَالُوا نَحْنُ أَعْلَمُ بِمَن فِيهَا ۖ لَنُنَجِّيَنَّهُ وَأَهْلَهُ إِلَّا امْرَأَتَهُ كَانَتْ مِنَ الْغَابِرِينَ (32) ਇਬਰਾਹੀਮ ਨੇ ਆਖਿਆ ਕਿ ਉਨ੍ਹਾਂ ਵਿਚ ਤਾ ਲੂਤ ਵੀ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉੱਤੇ ਕੌਣ ਹੈ। ਅਸੀਂ ਉਸ ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਬਚਾ ਲਵਾਂਗੇ ਪਰ ਉਸ ਦੀ ਘਰਵਾਲੀ ਉਹ ਪਿੱਛੇ ਰਹਿ ਜਾਣ ਵਾਲਿਆਂ ਵਿਚ ਹੋਵੇਗੀ। |
وَلَمَّا أَن جَاءَتْ رُسُلُنَا لُوطًا سِيءَ بِهِمْ وَضَاقَ بِهِمْ ذَرْعًا وَقَالُوا لَا تَخَفْ وَلَا تَحْزَنْ ۖ إِنَّا مُنَجُّوكَ وَأَهْلَكَ إِلَّا امْرَأَتَكَ كَانَتْ مِنَ الْغَابِرِينَ (33) ਫਿਰ ਦਿਲ ਵਿਚ ਤੰਗੀ ਮਹਿਸੂਸ ਕੀਤੀ। ਅਤੇ ਉਨ੍ਹਾਂ ਨੇ ਕਿਹਾ ਤੁਸੀਂ ਡਰੋ ਨਾ ਅਤੇ ਨਾ ਹੀ ਦੁੱਖ ਕਰੋਂ। ਅਸੀਂ ਤੁਹਾਨੂੰ ਅਤੇ ਤੁਹਾਡੇ ਘਰ ਵਾਲਿਆਂ ਨੂੰ ਬਚਾ ਲਵਾਂਗੇ ਪਰੰਤੂ ਤੁਹਾਡੀ ਪਤਨੀ। ਉਹ ਪਿੱਛੇ ਰਹਿ ਜਾਣ ਵਾਲਿਆਂ ਵਿਚ ਸ਼ਾਮਿਲ ਹੋਵੇਗੀ। |
إِنَّا مُنزِلُونَ عَلَىٰ أَهْلِ هَٰذِهِ الْقَرْيَةِ رِجْزًا مِّنَ السَّمَاءِ بِمَا كَانُوا يَفْسُقُونَ (34) ਅਸੀਂ ਇਸ ਸ਼ਹਿਰ ਦੇ ਵਸਨੀਕਾਂ ਉੱਪਰ ਉਨ੍ਹਾਂ ਦੇ ਸ਼ੁਰੇ ਕਰਮਾਂ ਦੇ ਕਾਰਨ ਸਜ਼ਾ ਦੇ ਰੂਪ ਦੇ ਵਿਚ ਇੱਕ ਆਫ਼ਤ ਉਤਾਰਨ ਵਾਲੇ ਹਾਂ। |
وَلَقَد تَّرَكْنَا مِنْهَا آيَةً بَيِّنَةً لِّقَوْمٍ يَعْقِلُونَ (35) ਅਤੇ ਅਸੀਂ ਇਸ ਸ਼ਹਿਰ ਦੇ ਕੁਝ ਸਪੱਸ਼ਟ ਨਿਸ਼ਾਨ ਬਾਕੀ ਰਹਿਣ ਦਿੱਤੇ ਹਨ। ਉਨ੍ਹਾਂ ਲੋਕਾਂ ਦੀ ਸਿੱਖਿਆ ਲਈ ਜਿਹੜੇ ਬੁੱਧੀ ਰੱਖਦੇ ਹਨ। |
وَإِلَىٰ مَدْيَنَ أَخَاهُمْ شُعَيْبًا فَقَالَ يَا قَوْمِ اعْبُدُوا اللَّهَ وَارْجُوا الْيَوْمَ الْآخِرَ وَلَا تَعْثَوْا فِي الْأَرْضِ مُفْسِدِينَ (36) ਅਤੇ ਮਦਯਨ ਵੱਲ ਉਸਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਆਖਿਆ ਹੇ ਮੇਰੀ ਕੌਮ ਵਾਲਿਓ! ਅੱਲਾਹ ਦੀ ਇਬਾਦਤ ਕਰੋ ਅਤੇ ਪ੍ਰਲੋਕ ਦੇ ਦਿਨ ਦੀ ਉਮੀਦ ਰੱਖੋਂ ਅਤੇ ਧਰਤੀ ਉੱਤੇ ਫ਼ਸਾਦੀ ਬਣ ਕੇ ਵਧੀਕੀਆਂ ਨਾ ਕਰੋਂ। |
فَكَذَّبُوهُ فَأَخَذَتْهُمُ الرَّجْفَةُ فَأَصْبَحُوا فِي دَارِهِمْ جَاثِمِينَ (37) ਤਾਂ ਉਨ੍ਹਾਂ ਨੇ ਉਸ ਨੂੰ ਝੂਠਲਾ ਦਿੱਤਾ। ਸੋ ਭੂਚਾਲ ਨੇ ਉਨ੍ਹਾਂ ਨੂੰ ਆ ਫੜ੍ਹਿਆ। ਫਿਰ ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹਿ ਗਏ। |
وَعَادًا وَثَمُودَ وَقَد تَّبَيَّنَ لَكُم مِّن مَّسَاكِنِهِمْ ۖ وَزَيَّنَ لَهُمُ الشَّيْطَانُ أَعْمَالَهُمْ فَصَدَّهُمْ عَنِ السَّبِيلِ وَكَانُوا مُسْتَبْصِرِينَ (38) ਅਤੇ ਆਦ ਤੇ ਸਮੂਦ ਨੂੰ (ਅਸੀਂ ਹਲਾਕ ਕੀਤਾ) ਅਤੇ ਉਨ੍ਹਾਂ ਦੇ ਖੰਡਰ ਬਣੇ ਘਰ ਤੁਹਾਡੇ ਸਾਹਮਣੇ ਹਨ ਜਿਥੇ ਉਹ ਰਹਿੰਦੇ ਸਨ। ਅਤੇ ਉਨ੍ਹਾਂ ਦੇ ਬੁਰੇ ਕਰਮਾਂ ਨੂੰ ਸ਼ੈਤਾਨ ਨੇ ਉਨ੍ਹਾਂ ਲਈ ਖੂਬਸੂਰਤ ਬਣਾ ਦਿੱਤਾ ਸੀ। ਫਿਰ ਉਨ੍ਹਾਂ ਨੂੰ ਰਾਹ ਤੋਂ ਰੋਕ ਦਿੱਤਾ ਜਦੋਂ ਕਿ ਉਹ ਹੁਸ਼ਿਆਰ ਲੋਕ ਸਨ। |
وَقَارُونَ وَفِرْعَوْنَ وَهَامَانَ ۖ وَلَقَدْ جَاءَهُم مُّوسَىٰ بِالْبَيِّنَاتِ فَاسْتَكْبَرُوا فِي الْأَرْضِ وَمَا كَانُوا سَابِقِينَ (39) ਅਤੇ ਕਾਰੂਨ ਨੂੰ ਫਿਰਔਨ, ਹਾਮਾਨ ਨੂੰ ਵੀ (ਹਲਾਕ ਕਰ ਦਿੱਤਾ) ਅਤੇ ਮੂਸਾ ਉਨ੍ਹਾਂ ਦੇ ਕੋਲ ਖੁੱਲੀਆਂ ਨਿਸ਼ਾਨੀਆਂ ਲੈ ਕੇ ਆਇਆ ਤਾਂ ਉਨ੍ਹਾਂ ਨੇ ਧਰਤੀ ਤੇ ਹੰਕਾਰ ਕੀਤਾ। ਅਤੇ ਉਹ ਸਾਡੇ ਤੋਂ ਭੱਜ ਜਾਣ (ਦੀ ਸਮੱਰਥਾ ਰੱਖਣ) ਵਾਲੇ ਨਹੀਂ ਸਨ। |
فَكُلًّا أَخَذْنَا بِذَنبِهِ ۖ فَمِنْهُم مَّنْ أَرْسَلْنَا عَلَيْهِ حَاصِبًا وَمِنْهُم مَّنْ أَخَذَتْهُ الصَّيْحَةُ وَمِنْهُم مَّنْ خَسَفْنَا بِهِ الْأَرْضَ وَمِنْهُم مَّنْ أَغْرَقْنَا ۚ وَمَا كَانَ اللَّهُ لِيَظْلِمَهُمْ وَلَٰكِن كَانُوا أَنفُسَهُمْ يَظْلِمُونَ (40) ਤਾਂ ਅਸੀਂ ਹਰੇਕ ਨੂੰ ਉਸ ਦੇ ਪਾਪਾਂ ਲਈ ਫੜ੍ਹਿਆ। ਫਿਰ ਉਨ੍ਹਾਂ ਵਿਚੋਂ ਕੁਝ ਉੱਤੇ ਅਸੀਂ ਪਥਰਾਅ ਕਰਨ ਵਾਲੀ ਹਵਾ ਭੇਜੀ। ਅਤੇ ਉਨ੍ਹਾਂ ਵਿਚੋਂ ਕੁਝ ਨੂੰ ਕੜਕੀ ਨੇ ਆ ਫੜਿਆ। ਅਤੇ ਉਨ੍ਹਾਂ ਵਿਚੋਂ ਕੁਝ ਨੂੰ ਅਸੀਂ ਧਰਤੀ ਵਿਚ ਧਸਾ ਦਿੱਤਾ। ਅਤੇ ਉਨ੍ਹਾਂ ਵਿਚੋਂ ਕੁਝ ਨੂੰ ਅਸੀਂ ਡੌਬ ਦਿੱਤਾ। ਅੱਲਾਹ ਉਨ੍ਹਾਂ ਉੱਪਰ ਜ਼ੁਲਮ ਕਰਨ ਵਾਲਾ ਨਹੀਂ ਸੀ। ਪਰੰਤੂ ਉਹ ਖੁਦ ਆਪਣੇ ਆਪ ਉੱਪਰ ਜ਼ੁਲਮ ਕਰ ਰਹੇ ਸਨ। |
مَثَلُ الَّذِينَ اتَّخَذُوا مِن دُونِ اللَّهِ أَوْلِيَاءَ كَمَثَلِ الْعَنكَبُوتِ اتَّخَذَتْ بَيْتًا ۖ وَإِنَّ أَوْهَنَ الْبُيُوتِ لَبَيْتُ الْعَنكَبُوتِ ۖ لَوْ كَانُوا يَعْلَمُونَ (41) ਉਨ੍ਹਾਂ ਦੀ ਮਿਸਾਲ ਤਾਂ ਮੱਕੜੀ ਵਰਗੀ ਹੈ, ਉਸ ਨੇ ਇੱਕ ਘਰ ਬਣਾਇਆ। ਬੇਸ਼ੱਕ ਸਾਰੈ ਘਰਾਂ ਨਾਲੋਂ ਵੱਧ ਕਮਜੋਰ ਘਰ ਮੱਕੜੀ ਦਾ ਹੈ। ਕਾਸ਼! ਇਹ ਲੋਕ ਜਾਣਦੇ। |
إِنَّ اللَّهَ يَعْلَمُ مَا يَدْعُونَ مِن دُونِهِ مِن شَيْءٍ ۚ وَهُوَ الْعَزِيزُ الْحَكِيمُ (42) ਬੇਸ਼ੱਕ ਅੱਲਾਹ ਉਨ੍ਹਾਂ ਚੀਜ਼ਾਂ ਨੂੰ ਜਾਣਦਾ ਹੈ, ਜਿਸ ਨੂੰ ਉਹ ਉਸ (ਅੱਲਾਹ) ਤੋਂ ਬਿਨਾ ਪੁਕਾਰਦੇ ਹਨ। ਅਤੇ ਉਹ ਸ਼ਕਤੀ ਸ਼ਾਲੀ ਅਤੇ ਸਿਬੇਕਸ਼ੀਲ ਹੈ। |
وَتِلْكَ الْأَمْثَالُ نَضْرِبُهَا لِلنَّاسِ ۖ وَمَا يَعْقِلُهَا إِلَّا الْعَالِمُونَ (43) ਅਤੇ ਇਹ ਮਿਸਾਲ ਹੈ, ਜਿਨ੍ਹਾਂ ਨੂੰ ਅਸੀਂ, ਲੋਕਾਂ ਲਈ ਬਿਆਨ ਕਰਦੇ ਰਹੇ। ਅਤੇ ਉਨ੍ਹਾਂ ਨੂੰ ਉਹ ਲੋਕ ਹੀ ਸਮਝਦੇ ਹਨ ਜਿਹੜੇ ਗਿਆਨ ਵਾਲੇ ਹਨ। |
خَلَقَ اللَّهُ السَّمَاوَاتِ وَالْأَرْضَ بِالْحَقِّ ۚ إِنَّ فِي ذَٰلِكَ لَآيَةً لِّلْمُؤْمِنِينَ (44) ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੱਚ ਦੇ ਆਧਾਰ ਤੇ ਪੈਦਾ ਕੀਤਾ ਹੈ। ਬੇਸ਼ੱਕ ਇਸ ਵਿਚ ਈਮਾਨ ਵਾਲਿਆਂ ਲਈ ਨਿਸ਼ਾਨੀਆਂ ਹਨ। |
اتْلُ مَا أُوحِيَ إِلَيْكَ مِنَ الْكِتَابِ وَأَقِمِ الصَّلَاةَ ۖ إِنَّ الصَّلَاةَ تَنْهَىٰ عَنِ الْفَحْشَاءِ وَالْمُنكَرِ ۗ وَلَذِكْرُ اللَّهِ أَكْبَرُ ۗ وَاللَّهُ يَعْلَمُ مَا تَصْنَعُونَ (45) ਤੁਸੀਂ ਇਸ ਕਿਤਾਬ ਨੂੰ ਪੜ੍ਹੋ। ਜਿਹੜੀ ਤੁਹਾਡੇ ਤੇ ਉਤਾਰੀ ਗਈ ਹੈ ਅਤੇ ਨਮਾਜ਼ ਸਥਾਪਿਤ ਕਰੋ। ਬੇਸ਼ੱਕ ਨਮਾਜ਼ ਨਿਰਲੱਜਤਾ ਤੋਂ ਅਤੇ ਬੁਰੇ ਕਰਮਾਂ ਤੋਂ ਰੋਕਦੀ ਹੈ। ਅਤੇ ਅੱਲਾਹ ਦੀ ਯਾਦ ਬਹੁਤ ਵੱਡੀ ਚੀਜ਼ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਕੂਝ ਤੁਸੀਂ ਕਰਦੇ ਹੋ। |
۞ وَلَا تُجَادِلُوا أَهْلَ الْكِتَابِ إِلَّا بِالَّتِي هِيَ أَحْسَنُ إِلَّا الَّذِينَ ظَلَمُوا مِنْهُمْ ۖ وَقُولُوا آمَنَّا بِالَّذِي أُنزِلَ إِلَيْنَا وَأُنزِلَ إِلَيْكُمْ وَإِلَٰهُنَا وَإِلَٰهُكُمْ وَاحِدٌ وَنَحْنُ لَهُ مُسْلِمُونَ (46) ਅਤੇ ਤੁਸੀਂ ਕਿਤਾਬ ਵਾਲਿਆਂ (ਯਹੂਦੀਆਂ ਅਤੇ ਈਸਾਈਆਂ) ਨਾਲ ਤਰਕ ਵਿਤੱਰਕ ਨਾ ਕਰੋਂ। ਪਰੰਤੂ ਉਸ ਢੰਗ ਨਾਲ ਕਰੋ ਜਿਹੜਾ ਯੋਗ ਹੈ। ਪਰ ਜਿਹੜੇ ਉਨ੍ਹਾਂ ਵਿਚੋਂ ਬੇ-ਇਨਸਾਫੀ ਹਨ, ਉਹ ਨਹੀਂ ਮੰਨਣਗੇ। ਅਤੇ ਆਖੋ, ਕਿ ਅਸੀਂ ਉਸ ਚੀਜ਼ ਤੇ ਈਮਾਨ ਲਿਆਏ, ਜਿਹੜੀ ਸਾਡੇ ਵੱਲ ਭੇਜੀ ਗਈ ਹੈ। ਅਤੇ ਉਸ ਵੱਲ ਜਿਹੜੀ ਤੁਹਾਡੇ ਵੱਲ ਭੇਜੀ ਗਈ ਹੈ। ਸਾਡਾ ਉਪਾਸ਼ਕ ਅਤੇ ਤਹਾਡਾ ਉਪਾਸ਼ਕ ਇੱਕ ਹੀ ਹੈ। ਅਤੇ ਅਸੀਂ ਉਸ ਦੀ ਹੀ ਅਗਿਆ ਦਾ ਪਾਲਣ ਕਰਨ ਵਾਲੇ ਹਾਂ। |
وَكَذَٰلِكَ أَنزَلْنَا إِلَيْكَ الْكِتَابَ ۚ فَالَّذِينَ آتَيْنَاهُمُ الْكِتَابَ يُؤْمِنُونَ بِهِ ۖ وَمِنْ هَٰؤُلَاءِ مَن يُؤْمِنُ بِهِ ۚ وَمَا يَجْحَدُ بِآيَاتِنَا إِلَّا الْكَافِرُونَ (47) ਅਤੇ ਇਸੇ ਤਰਾਂ ਅਸੀਂ' ਤੁਹਾਡੇ ਉੱਪਰ ਕਿਤਾਬ ਉਤਾਰੀ ਹੈ। ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੈ ਉਹ ਇਸ ਤੇ ਈਮਾਨ ਲਿਆਉਂਦੇ ਹਨ। ਅਤੇ ਉਨ੍ਹਾਂ ਲੋਕਾਂ ਵਿਚੋਂ ਕੁਝ ਈਮਾਨ ਲਿਆਉਂਦੇ ਹਨ। ਅਤੇ ਸਾਡੀਆਂ ਆਇਤਾਂ ਤੋਂ ਇਨਕਾਰ ਸਿਰਫ਼ ਅਵੱਗਿਆਕਾਰੀ ਹੀ ਕਰਦੇ ਹਨ। |
وَمَا كُنتَ تَتْلُو مِن قَبْلِهِ مِن كِتَابٍ وَلَا تَخُطُّهُ بِيَمِينِكَ ۖ إِذًا لَّارْتَابَ الْمُبْطِلُونَ (48) ਅਤੇ ਤੁਸੀਂ ਇਸ ਤੋਂ ਪਹਿਲਾਂ ਕੋਈ ਕਿਤਾਬ ਨਹੀਂ ਪੜਦੇ ਸੀ ਅਤੇ ਨਾ ਆਪਣੇ ਹੱਥਾਂ ਨਾਲ ਉਸ ਨੂੰ ਲਿਖਦੇ ਸੀ। ਅਜਿਹੀ ਹਾਲਤ ਵਿਚ ਝੂਠ ਨੂੰ ਪੂਜਣ ਵਾਲੇ ਲੋਕ ਸ਼ੱਕ ਵਿਚ ਪੈਂਦੇ। |
بَلْ هُوَ آيَاتٌ بَيِّنَاتٌ فِي صُدُورِ الَّذِينَ أُوتُوا الْعِلْمَ ۚ وَمَا يَجْحَدُ بِآيَاتِنَا إِلَّا الظَّالِمُونَ (49) ਸਗੋਂ ਇਹ ਸਪੱਸ਼ਟ ਆਇਤਾਂ ਹਨ, ਉਨ੍ਹਾਂ ਲੋਕਾਂ ਦੇ ਦਿਲਾਂ ਵਿਚ, ਜਿਨ੍ਹਾਂ ਨੂੰ ਗਿਆਨ ਪ੍ਰਦਾਨ ਕੀਤਾ ਗਿਆ ਹੈ। ਅਤੇ ਸਾਡੀਆਂ ਆਇਤਾਂ ਨੂੰ ਨਹੀਂ ਝੁਠਲਾਉਂਦੇ। ਪਰ ਸਿਵਾਏ ਉਨ੍ਹਾਂ ਤੋਂ ਜਿਹੜੇ ਜ਼ਾਲਿਮ ਹਨ। |
وَقَالُوا لَوْلَا أُنزِلَ عَلَيْهِ آيَاتٌ مِّن رَّبِّهِ ۖ قُلْ إِنَّمَا الْآيَاتُ عِندَ اللَّهِ وَإِنَّمَا أَنَا نَذِيرٌ مُّبِينٌ (50) ਅਤੇ ਉਹ ਆਖਦੇ ਹਨ ਕਿ ਇਸ ਤੇ ਇਸ ਦੇ ਰੱਬ ਵੱਲੋਂ ਨਿਸ਼ਾਨੀਆਂ ਕਿਉਂ ਨਹੀਂ ਉਤਾਰੀਆਂ ਗਈਆਂ। ਆਖੋ, ਕਿ ਨਿਸ਼ਾਨੀਆਂ ਤਾਂ ਅੱਲਾਹ ਦੇ ਕੋਲ ਹਨ, ਮੈਂ ਤਾਂ ਸਿਰਫ਼ ਪ੍ਰਤੱਖ ਡਰਾਉਣ (ਨਸੀਹਤ ਕਰਨ) ਵਾਲਾ ਹਾਂ। |
أَوَلَمْ يَكْفِهِمْ أَنَّا أَنزَلْنَا عَلَيْكَ الْكِتَابَ يُتْلَىٰ عَلَيْهِمْ ۚ إِنَّ فِي ذَٰلِكَ لَرَحْمَةً وَذِكْرَىٰ لِقَوْمٍ يُؤْمِنُونَ (51) ਕੀ ਉਨ੍ਹਾਂ ਨੂੰ ਪੜ੍ਹ ਕੇ ਸੁਨਾਈ ਜਾਂਦੀ ਹੈ। ਨਿਰਸੰਦੇਹ ਈਮਾਨ ਵਾਲਿਆਂ ਲਈ ਇਸ ਵਿਚ ਰਹਿਮਤ ਅਤੇ ਨਸੀਹਤ ਹੈ। |
قُلْ كَفَىٰ بِاللَّهِ بَيْنِي وَبَيْنَكُمْ شَهِيدًا ۖ يَعْلَمُ مَا فِي السَّمَاوَاتِ وَالْأَرْضِ ۗ وَالَّذِينَ آمَنُوا بِالْبَاطِلِ وَكَفَرُوا بِاللَّهِ أُولَٰئِكَ هُمُ الْخَاسِرُونَ (52) ਆਖੋ, ਕਿ ਅੱਲਾਹ ਮੇਰੇ ਅਤੇ ਤੁਹਾਡੇ ਵਿਚਕਾਰ ਗਵਾਹੀ ਲਈ ਕਾਫੀ ਹੈ। ਉਹ ਜਾਣਦਾ ਹੈ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਜਿਨ੍ਹਾਂ ਲੋਕਾਂ ਨੇ ਝੂਠ ਤੇ ਭਰੋਸਾ ਕੀਤਾ, ਉਹ ਹੀ ਘਾਟੇ ਵਿਚ ਰਹਿਣ ਵਾਲੇ ਹਨ। |
وَيَسْتَعْجِلُونَكَ بِالْعَذَابِ ۚ وَلَوْلَا أَجَلٌ مُّسَمًّى لَّجَاءَهُمُ الْعَذَابُ وَلَيَأْتِيَنَّهُم بَغْتَةً وَهُمْ لَا يَشْعُرُونَ (53) ਅਤੇ ਇਹ ਲੋਕ ਤੁਹਾਡੇ ਤੋਂ ਜਲਦੀ ਸਜ਼ਾ ਦੀ ਮੰਗ ਕਰ ਰਹੇ ਹਨ, ਅਤੇ ਜੇਕਰ ਇੱਕ ਸਮਾਂ ਨਿਰਧਾਰਿਤ ਨਹੀਂ ਹੁੰਦਾ ਤਾਂ ਇਨ੍ਹਾਂ ਤੇ ਆਫ਼ਤ ਆ ਜਾਂਦੀ। ਅਤੇ ਯਕੀਨਨ ਉਹ ਇਨ੍ਹਾਂ ਤੇ ਅਚਾਨਕ ਆਵੇਗੀ ਅਤੇ ਇਨ੍ਹਾਂ ਨੂੰ ਖ਼ਬਰ ਵੀ ਨਹੀਂ ਰੋਵੇਗੀ। |
يَسْتَعْجِلُونَكَ بِالْعَذَابِ وَإِنَّ جَهَنَّمَ لَمُحِيطَةٌ بِالْكَافِرِينَ (54) ਇਹ ਤੁਹਾਡੇ ਤੋਂ ਜਲਦੀ ਆਫ਼ਤ ਦੀ ਮੰਗ ਕਰ ਰਹੇ ਹਨ। ਅਤੇ ਨਰਕ ਨੇ ਇਨਕਾਰੀਆਂ ਨੂੰ ਘੇਰਿਆ ਹੋਇਆ ਹੈ। |
يَوْمَ يَغْشَاهُمُ الْعَذَابُ مِن فَوْقِهِمْ وَمِن تَحْتِ أَرْجُلِهِمْ وَيَقُولُ ذُوقُوا مَا كُنتُمْ تَعْمَلُونَ (55) ਜਿਸ ਦਿਨ ਆਫ਼ਤ ਇਨ੍ਹਾਂ ਨੂੰ ਉੱਪਰ ਤੋਂ ਅਤੇ ਪੈਰਾਂ ਦੇ ਥੱਲਿਓਂ ਢੱਕ ਲਵੇਗੀ ਅਤੇ (ਅੱਲਾਹ) ਆਖੇਗਾ ਕਿ ਲਓ ਸਵਾਦ। ਜਿਹੜਾ ਤੁਸੀਂ ਕਰਦੇ ਸੀ। |
يَا عِبَادِيَ الَّذِينَ آمَنُوا إِنَّ أَرْضِي وَاسِعَةٌ فَإِيَّايَ فَاعْبُدُونِ (56) ਹੇ ਮੇਰੇ ਬੰਦਿਓ! ਜਿਹੜੇ ਈਮਾਨ ਲਿਆਏ ਹੋਣ। ਬੇਸ਼ੱਕ ਮੇਰੀ ਧਰਤੀ ਵਿਆਪਕ ਹੈ। ਇਸ ਲਈ ਤੁਸੀਂ ਮੇਰੀ ਹੀ ਇਬਾਦਤ ਕਰੋ। |
كُلُّ نَفْسٍ ذَائِقَةُ الْمَوْتِ ۖ ثُمَّ إِلَيْنَا تُرْجَعُونَ (57) ਹਰੇਕ ਜੀਵ ਨੇ ਮੌਤ ਦਾ ਸਵਾਦ ਚੱਖਣਾ ਹੈ। ਫਿਰ ਤੁਸੀਂ ਸਾਡੇ ਵੱਲ ਵਾਪਿਸ ਪਰਤੌਗੇ। |
وَالَّذِينَ آمَنُوا وَعَمِلُوا الصَّالِحَاتِ لَنُبَوِّئَنَّهُم مِّنَ الْجَنَّةِ غُرَفًا تَجْرِي مِن تَحْتِهَا الْأَنْهَارُ خَالِدِينَ فِيهَا ۚ نِعْمَ أَجْرُ الْعَامِلِينَ (58) ਅਤੇ ਜਿਹੜੇ ਲੋਕ ਈਮਾਨ ਲਿਆਏ ਤੇ ਨੇਕ ਕਰਮ ਕੀਤੇ, ਅਸੀਂ ਉਨ੍ਹਾਂ ਨੂੰ ਸਵਰਗ ਦੇ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। |
الَّذِينَ صَبَرُوا وَعَلَىٰ رَبِّهِمْ يَتَوَكَّلُونَ (59) ਨੇਕ ਕਰਮ ਕਰਨ ਵਾਲਿਆਂ ਦਾ ਇਹ ਵਧੀਆ ਫ਼ਲ ਹੈ, ਜਿਨ੍ਹਾਂ ਨੇ ਧੀਰਜ ਰੱਖਿਆ ਅਤੇ ਜਿਹੜੇ ਆਪਣੇ ਰੱਬ ਤੇ ਭਰੋਸਾ ਰੱਖਦੇ ਹਨ। |
وَكَأَيِّن مِّن دَابَّةٍ لَّا تَحْمِلُ رِزْقَهَا اللَّهُ يَرْزُقُهَا وَإِيَّاكُمْ ۚ وَهُوَ السَّمِيعُ الْعَلِيمُ (60) ਅਤੇ ਕਿੰਨ੍ਹੇ ਹੀ ਜੀਵਧਾਰੀ ਹਨ, ਜਿਹੜੇ ਆਪਣੇ ਰਿਜ਼ਕ ਨੂੰ ਚੁੱਕੀ ਨਹੀਂ ਫਿਰਦੇ। ਅੱਲਾਹ ਉਨ੍ਹਾਂ ਨੂੰ ਰਿਜ਼ਕ ਦਿੰਦਾ ਹੈ ਅਤੇ ਤੁਹਾਨੂੰ ਵੀ। ਅਤੇ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
وَلَئِن سَأَلْتَهُم مَّنْ خَلَقَ السَّمَاوَاتِ وَالْأَرْضَ وَسَخَّرَ الشَّمْسَ وَالْقَمَرَ لَيَقُولُنَّ اللَّهُ ۖ فَأَنَّىٰ يُؤْفَكُونَ (61) ਅਤੇ ਜਦੋਂ ਤੁਸੀਂ ਇਨ੍ਹਾਂ ਤੋਂ ਪੁੱਛੋਂ ਕਿ ਆਕਾਸ਼ਾਂ ਅਤੇ ਧਰਤੀ ਨੂੰ ਕਿਸ ਨੇ ਧੈਦਾ ਕੀਤਾ ਹੈ। ਸੂਰਜ ਅਤੇ ਚੰਨ ਨੂੰ ਕਿਸ ਨੇ ਤੁਹਾਡੇ ਅਧੀਨ ਕੀਤਾ ਹੈ। ਤਾਂ ਉਹ ਜ਼ਰੂਰ ਆਖਣਗੇ ਕਿ ਅੱਲਾਹ ਨੇ। ਫਿਰ ਉਹ ਕਿਉਂ ਕੁਰਾਹੇ ਪੈ ਜਾਂਦੇ ਹਨ। |
اللَّهُ يَبْسُطُ الرِّزْقَ لِمَن يَشَاءُ مِنْ عِبَادِهِ وَيَقْدِرُ لَهُ ۚ إِنَّ اللَّهَ بِكُلِّ شَيْءٍ عَلِيمٌ (62) ਅੱਲਾਹ ਹੀ ਆਪਣੇ ਬੰਦਿਆਂ ਵਿਚੋਂ ਜਿਸ ਦਾ ਚਾਹੁੰਦਾ ਹੈ ਰਿਜ਼ਕ ਵਧਾ ਦਿੰਦਾ ਹੈ। ਜਿਸ ਦਾ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਜਾਣਨ ਵਾਲਾ ਹੈ। |
وَلَئِن سَأَلْتَهُم مَّن نَّزَّلَ مِنَ السَّمَاءِ مَاءً فَأَحْيَا بِهِ الْأَرْضَ مِن بَعْدِ مَوْتِهَا لَيَقُولُنَّ اللَّهُ ۚ قُلِ الْحَمْدُ لِلَّهِ ۚ بَلْ أَكْثَرُهُمْ لَا يَعْقِلُونَ (63) ਅਤੇ ਜੇਕਰ ਤੁਸੀਂ ਇਨ੍ਹਾਂ ਨੂੰ ਪੁੱਛੋ ਕਿ ਕਿਸ ਨੇ ਆਕਾਸ਼ ਵਿਚੋਂ ਪਾਣੀ ਉਤਾਰਿਆ ਅਤੇ ਉਸ ਨਾਲ ਧਰਤੀ ਨੂੰ ਹਰਾ ਕੀਤਾ। ਉਸ ਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਤਾਂ ਜ਼ਰੂਰ ਉਹ ਆਖਣਗੇ ਕਿ ਅੱਲਾਹ ਨੇ। ਆਖੋ, ਕਿ ਸਪੂੰਰਨ ਪ੍ਰਸੰਸਾ ਅੱਲਾਹ ਲਈ ਹੈ। ਸਗੋਂ' ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਨਹੀਂ ਸਮਝਦੇ। |
وَمَا هَٰذِهِ الْحَيَاةُ الدُّنْيَا إِلَّا لَهْوٌ وَلَعِبٌ ۚ وَإِنَّ الدَّارَ الْآخِرَةَ لَهِيَ الْحَيَوَانُ ۚ لَوْ كَانُوا يَعْلَمُونَ (64) ਅਤੇ ਇਹ ਕਿ ਸੰਸਾਰਿਕ ਜੀਵਨ ਕੁਝ ਨਹੀਂ ਹੈ। ਪ੍ਰਤੂੰ ਇੱਕ ਖੇਡ ਅਤੇ ਮਨ ਪ੍ਰਚਾਵਾ ਹੈ। ਅਤੇ ਪ੍ਰਲੋਕ ਦਾ ਘਰ ਹੀ ਅਸਲੀਅਤ ਵਿਚ ਜੀਵਨ ਹੈ। ਕਾਸ਼! ਕਿ ਉਹ ਜਾਣਦੇ। |
فَإِذَا رَكِبُوا فِي الْفُلْكِ دَعَوُا اللَّهَ مُخْلِصِينَ لَهُ الدِّينَ فَلَمَّا نَجَّاهُمْ إِلَى الْبَرِّ إِذَا هُمْ يُشْرِكُونَ (65) ਸੋ ਜਦੋਂ ਉਹ ਕਿਸ਼ਤੀ ਵਿਚ ਸਵਾਰ ਹੁੰਦੇ ਹਨ ਤਾਂ ਅੱਲਾਹ ਨੂੰ ਪੁਕਾਰਦੇ ਹਨ। ਸਿਰਫ਼ ਉਸੇ ਲਈ ਧਰਮ ਨੂੰ ਖਾਲਸ ਕਰਦੇ ਹੋਏ। ਫਿਰ ਜਦੋਂ ਉਹ ਉਨ੍ਹਾਂ ਨੂੰ ਬਚਾ ਕੇ ਕਿਨਾਰਿਆਂ ਤੇ ਲੈ ਜਾਂਦਾ ਹੈ ਤਾਂ ਉਹ ਤੁਰੰਤ (ਅੱਲਾਹ ਦੇ ਬਰਾਬਰ) ਸ਼ਿਰਕ ਕਰਨ ਲੱਗ ਜਾਂਦੇ ਹਨ। |
لِيَكْفُرُوا بِمَا آتَيْنَاهُمْ وَلِيَتَمَتَّعُوا ۖ فَسَوْفَ يَعْلَمُونَ (66) ਤਾਂ ਜੋ ਅਸੀਂ ਜਿਹੜਾ ਉਪਕਾਰ ਉਨ੍ਹਾਂ ਤੇ ਕੀਤਾ ਹੈ ਉਸ ਦੀ ਨਾ ਸ਼ੁਕਰੀ ਕਰ ਲੈਣ ਅਤੇ ਕੁਝ ਦਿਨ ਲਾਭ ਉਠਾ ਲੈਣ। ਤਾਂ ਉਹ ਜਲਦੀ ਹੀ ਜਾਣ ਲੈਣਗੇ। |
أَوَلَمْ يَرَوْا أَنَّا جَعَلْنَا حَرَمًا آمِنًا وَيُتَخَطَّفُ النَّاسُ مِنْ حَوْلِهِمْ ۚ أَفَبِالْبَاطِلِ يُؤْمِنُونَ وَبِنِعْمَةِ اللَّهِ يَكْفُرُونَ (67) ਕੀ ਉਹ ਦੇਖਦੇ ਨਹੀਂ ਕਿ ਅਸੀਂ' ਇੱਕ ਸ਼ਾਂਤੀ ਪੂਰਨ ਹਰਮ (ਕਾਅਬਾਂ) ਬਣਾਇਆ ਹੈ। ਅਤੇ ਉਸ ਦੇ ਆਸੇ ਪਾਸੇ ਲੋਕ ਚੁੱਕ ਲਏ ਜਾਂਦੇ ਹਨ। ਤਾਂ ਕਿ ਉਹ ਝੂਠ ਨੂੰ ਮੰਨਦੇ ਹਨ ਅਤੇ ਅੱਲਾਹ ਦੀ ਕਿਰਪਾ ਦੀ ਨਾ ਸ਼ੁਕਰੀ ਕਰਦੇ ਹਨੈ |
وَمَنْ أَظْلَمُ مِمَّنِ افْتَرَىٰ عَلَى اللَّهِ كَذِبًا أَوْ كَذَّبَ بِالْحَقِّ لَمَّا جَاءَهُ ۚ أَلَيْسَ فِي جَهَنَّمَ مَثْوًى لِّلْكَافِرِينَ (68) ਅਤੇ ਉਨ੍ਹਾਂ ਬੰਦਿਆਂ ਤੋਂ ਵੱਡਾ ਜ਼ਾਲਿਮ ਕੌਣ ਹੈ ਜਿਹੜਾ ਅੱਲਾਹ ਤੇ ਹੀ ਝੂਠਾ (ਦੋਸ਼) ਲਾਵੇ ਜਾਂ ਸੱਚ ਨੂੰ ਝੂਠਾ ਕਹੇ। ਜਦੋਂ ਕਿ ਉਹ (ਹੱਕ) ਉਸ ਦੇ ਕੋਲ ਆ ਚੱਕਿਆ ਹੈ। ਕੀ ਅਵੱਗਿਆਕਾਰੀਆਂ ਦਾ ਟਿਕਾਣਾ ਨਰਕ ਵਿਚ ਨਹੀਂ ਹੋਵੇਗਾ। |
وَالَّذِينَ جَاهَدُوا فِينَا لَنَهْدِيَنَّهُمْ سُبُلَنَا ۚ وَإِنَّ اللَّهَ لَمَعَ الْمُحْسِنِينَ (69) ਅਤੇ ਜਿਹੜੇ ਲੋਕ ਸਾਡੇ ਲਈ ਹੱਕ ਤੇ ਚਲਦਿਆਂ ਭਾਰੇ ਦੁੱਖ ਉਠਾਉਣਗੇ, ਉਨ੍ਹਾਂ ਨੂੰ ਅਸੀਂ ਆਪਣਾ ਚਾਰ ਦਿਖਵਾਂਗੇ ਅਤੇ ਨਿਸਚਿਤ ਤੌ ਤੇ ਅੱਲਾਰ ਨੇਕੀ ਕਰਨ ਵਾਲਿਆਂ ਦੇ ਨਾਲ ਹੈ। |