إِنَّا أَرْسَلْنَا نُوحًا إِلَىٰ قَوْمِهِ أَنْ أَنذِرْ قَوْمَكَ مِن قَبْلِ أَن يَأْتِيَهُمْ عَذَابٌ أَلِيمٌ (1) ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਰਸੂਲ ਬਣਾ ਕੇ ਭੇਜਿਆ ਕਿ ਆਪਣੀ ਕੌਮ ਦੇ ਲੋਕਾਂ ਨੂੰ ਸਾਵਧਾਨ ਕਰ ਦੇਵੇਂ, ਇਸ ਤੋਂ' ਪਹਿਲਾਂ ਕਿ ਉਨ੍ਹਾਂ ਉੱਤੇ ਇਕ ਦਰਦਨਾਕ ਆਫ਼ਤ ਆ ਜਾਵੇ। |
قَالَ يَا قَوْمِ إِنِّي لَكُمْ نَذِيرٌ مُّبِينٌ (2) ਉਸ ਨੇ ਆਖਿਆ ਕਿ ਹੇ ਮੈਰੀ ਕੌਮ ਦੇ! ਮੈਂ ਤੁਹਾਡੇ ਲਈ ਇੱਕ ਸਪੱਸ਼ਟ ਡਰਾਉਣ ਵਾਲਾ ਹਾਂ। |
أَنِ اعْبُدُوا اللَّهَ وَاتَّقُوهُ وَأَطِيعُونِ (3) ਕਿ ਤੁਸੀਂ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ। |
يَغْفِرْ لَكُم مِّن ذُنُوبِكُمْ وَيُؤَخِّرْكُمْ إِلَىٰ أَجَلٍ مُّسَمًّى ۚ إِنَّ أَجَلَ اللَّهِ إِذَا جَاءَ لَا يُؤَخَّرُ ۖ لَوْ كُنتُمْ تَعْلَمُونَ (4) ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਤੁਹਾਨੂੰ ਇੱਕ ਮਿੱਥੇ ਹੋਏ ਸਮੇਂ ਤੱਕ ਮੌਕਾ ਦੇਵੇਗਾ ਬੇਸ਼ੱਕ ਜਦੋਂ ਅੱਲਾਹ ਦਾ ਮਿੱਥਿਆ ਹੋਇਆ ਸਮਾਂ ਆ ਜਾਂਦਾ ਹੈ ਫਿਰ ਉਹ ਟਾਲਿਆ ਨਹੀਂ ਜਾਂਦਾ, ਕਾਸ਼! ਤੁਸੀਂ ਉਸ ਨੂੰ ਜਾਣਦੇ। |
قَالَ رَبِّ إِنِّي دَعَوْتُ قَوْمِي لَيْلًا وَنَهَارًا (5) ਨੂਹ ਨੇ ਆਖਿਆ ਕਿ ਹੇ ਮੇਰਿਆ ਰੱਬਾ! ਮੈਂ ਆਪਣੀ ਕੌਂਮ ਨੂੰ ਦਿਨ ਅਤੇ ਰਾਤ ਨੂੰ ਪੁਕਾਰਿਆ। |
فَلَمْ يَزِدْهُمْ دُعَائِي إِلَّا فِرَارًا (6) ਪਰੰਤੂ ਮੇਰੀ ਪੁਕਾਰ ਨੇ ਉਨ੍ਹਾਂ ਦੀ (ਮੇਰੇ ਤੋਂ) ਦੂਰੀ ਵਿਚ ਹੀ ਵਾਧਾ ਕੀਤਾ। |
وَإِنِّي كُلَّمَا دَعَوْتُهُمْ لِتَغْفِرَ لَهُمْ جَعَلُوا أَصَابِعَهُمْ فِي آذَانِهِمْ وَاسْتَغْشَوْا ثِيَابَهُمْ وَأَصَرُّوا وَاسْتَكْبَرُوا اسْتِكْبَارًا (7) ਅਤੇ ਮੈਂ ਜਦੋਂ ਵੀ ਉਨ੍ਹਾਂ ਨੂੰ ਸ਼ੁਲਾਇਆ ਕਿ ਤੁਸੀਂ ਉਨ੍ਹਾਂ ਨੂੰ ਮੁਆਫ਼ ਕਰ ਦਿਉ ਤਾਂ ਉਨ੍ਹਾਂ ਨੇ ਆਪਣੇ ਕੰਨਾਂ ਵਿਚ ਉਂਗਲਾ ਪਾ ਲਈਆਂ ਅਤੇ ਆਪਣੇ ਉੱਪਰ ਆਪਣੇ ਕੱਪੜੇ ਲਪੇਟ ਲਏ ਅਤੇ ਜਿੱਦ ਤੇ ਅੜ ਗਏ ਅਤੇ ਬਹੁਤ ਹੀ ਹੰਕਾਰ ਕੀਤਾ। |
ثُمَّ إِنِّي دَعَوْتُهُمْ جِهَارًا (8) ਫਿਰ ਮੈਂ ਉਨ੍ਹਾਂ ਨੂੰ ਖੁਲ੍ਹ ਕੇ ਪੁਕਾਰਿਆ। |
ثُمَّ إِنِّي أَعْلَنتُ لَهُمْ وَأَسْرَرْتُ لَهُمْ إِسْرَارًا (9) ਫਿਰ ਮੈਂ ਉਨ੍ਹਾਂ ਵਿਚਕਾਰ ਸਮੂਹਕ ਤੌਰ ਤੇ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੂੰ ਹੌਲੀ ਜਿਹੀ ਸਮਝਾਇਆ। |
فَقُلْتُ اسْتَغْفِرُوا رَبَّكُمْ إِنَّهُ كَانَ غَفَّارًا (10) ਸੈਂ ਕਿਹਾ ਕਿ ਆਪਣੇ ਰੱਬ ਤੋਂ ਮੁਆਫ਼ੀ ਮੰਗੋ ਬੇਸ਼ੱਕ ਉਹ ਬੜਾ ਮੁਆਫ਼ੀ ਦੇਣ ਵਾਲਾ ਹੈ। |
يُرْسِلِ السَّمَاءَ عَلَيْكُم مِّدْرَارًا (11) ਉਹ ਤੁਹਾਡੇ ਤੇ ਅਸਮਾਨ ਵਿਚੋਂ ਕਾਫ਼ੀ ਪਾਣੀ ਵਰਸਾਏਗਾ। |
وَيُمْدِدْكُم بِأَمْوَالٍ وَبَنِينَ وَيَجْعَل لَّكُمْ جَنَّاتٍ وَيَجْعَل لَّكُمْ أَنْهَارًا (12) ਅਤੇ ਤੁਹਾਡੀ ਜਾਇਦਾਦ ਅਤੇ ਤੁਹਾਡੀ ਔਲਾਦ ਵਿਚ ਵਾਧਾ ਕਰੇਗਾ ਅਤੇ ਤੁਹਾਡੇ ਲਈ ਬਾਗ਼ ਪੈਦਾ ਕਰੇਗਾ ਅਤੇ ਤੁਹਾਡੇ ਲਈ ਨਹਿਰਾਂ ਵਗਾ ਦੇਵੇਗਾ। |
مَّا لَكُمْ لَا تَرْجُونَ لِلَّهِ وَقَارًا (13) ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਅੱਲਾਹ ਦੀ ਮਹਾਨਤਾ ਨੂੰ ਨਹੀਂ ਮੰਨਦੇ ਹੋ। |
وَقَدْ خَلَقَكُمْ أَطْوَارًا (14) ਹਾਲਾਂਕਿ ਉਸ ਨੇ ਤੁਹਾਨੂੰ ਤਰ੍ਹਾਂ-ਤਰ੍ਹਾਂ ਨਾਲ ਬਣਾਇਆ। |
أَلَمْ تَرَوْا كَيْفَ خَلَقَ اللَّهُ سَبْعَ سَمَاوَاتٍ طِبَاقًا (15) ਕੀ ਤੁਸੀਂ ਦੇਖਿਆ ਨਹੀਂ ਕਿ ਅੱਲਾਹ ਨੇ ਕਿਸ ਤਰ੍ਹਾਂ ਇੱਕ ਤੇ ਇੱਕ ਸੱਤ ਅਸਮਾਨ ਬਣਾਏ। |
وَجَعَلَ الْقَمَرَ فِيهِنَّ نُورًا وَجَعَلَ الشَّمْسَ سِرَاجًا (16) ਅਤੇ ਉਸ ਨੇ ਚੰਨ ਨੂੰ ਪ੍ਰਕਾਸ਼ ਅਤੇ ਸੂਰਜ ਨੂੰ ਦੀਵਾ ਬਣਾਇਆ। |
وَاللَّهُ أَنبَتَكُم مِّنَ الْأَرْضِ نَبَاتًا (17) ਅਤੇ ਅੱਲਾਹ ਨੇ ਤੁਹਾਨੂੰ ਧਰਤੀ ਵਿੱਚੋਂ ਵਿਸ਼ੇਸ਼ ਢੰਗ ਨਾਲ ਪੈਦਾ ਕੀਤਾ। |
ثُمَّ يُعِيدُكُمْ فِيهَا وَيُخْرِجُكُمْ إِخْرَاجًا (18) ਫਿਰ ਉਹ ਤੁਹਾਨੂੰ ਧਰਤੀ ਵਿਚ ਵਾਪਿਸ ਲੈ ਜਾਵੇਗਾ ਅਤੇ ਫਿਰ ਉਸ ਵਿਚੋਂ ਤੁਹਾਨੂੰ ਸ਼ਾਹਰ ਲੈ ਆਵੇਗਾ। |
وَاللَّهُ جَعَلَ لَكُمُ الْأَرْضَ بِسَاطًا (19) ਅਤੇ ਅੱਲਾਹ ਨੇ ਤੁਹਾਡੇ ਲਈ ਧਰਤੀ ਨੂੰ ਪੱਧਰਾ ਬਣਾਇਆ ਹੈ। |
لِّتَسْلُكُوا مِنْهَا سُبُلًا فِجَاجًا (20) ਤਾਂ ਕਿ ਤੁਸੀ ਉਸ ਦੇ ਚੌੜੇ ਰਸਤਿਆਂ ਤੇ ਚੱਲੋ। |
قَالَ نُوحٌ رَّبِّ إِنَّهُمْ عَصَوْنِي وَاتَّبَعُوا مَن لَّمْ يَزِدْهُ مَالُهُ وَوَلَدُهُ إِلَّا خَسَارًا (21) ਨੂਹ ਨੇ ਆਖਿਆ ਹੇ ਮੇਰਿਆ ਰੱਬਾ! ਇਨ੍ਹਾਂ ਨੇ ਮੇਰਾ ਆਖਿਆ ਨਹੀਂ ਮੰਨਿਆ ਅਤੇ ਅਜਿਹੇ ਬੰਦਿਆਂ ਦਾ ਪਾਲਣ ਕੀਤਾ' ਜਿਨ੍ਹਾਂ ਦੀ ਜਾਇਦਾਦ ਅਤੇ ਔਲਾਦ ਨੇ ਉਨ੍ਹਾਂ ਦੇ ਨੁਕਸਾਨ ਵਿਚ ਹੀ ਵਾਧਾ ਕੀਤਾ। |
وَمَكَرُوا مَكْرًا كُبَّارًا (22) ਅਤੇ ਇਨ੍ਹਾਂ ਨੇ ਬੜੇ ਛਲ-ਕਪਟ ਕੀਤੇ। |
وَقَالُوا لَا تَذَرُنَّ آلِهَتَكُمْ وَلَا تَذَرُنَّ وَدًّا وَلَا سُوَاعًا وَلَا يَغُوثَ وَيَعُوقَ وَنَسْرًا (23) ਅਤੇ ਇਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਪੂਜਨੀਕਾਂ ਨੂੰ ਕਦੇ ਵੀ ਨਾ ਛੱਡਿਉ। ਅਤੇ ਤੁਸੀਂ ਕਦੇ ਵੀ ਵੱਦ ਨੂੰ ਅਤੇ ਨਾ ਸਵਾਅ ਨੂੰ ਅਤੇ ਨਾਂ ਯਗੂਸ ਨੂੰ ਅਤੇ ਨਾ ਯਗੂਕ ਨੂੰ ਅਤੇ ਨਾ ਨਸਰ ਨੂੰ ਛੱਡਣਾ। |
وَقَدْ أَضَلُّوا كَثِيرًا ۖ وَلَا تَزِدِ الظَّالِمِينَ إِلَّا ضَلَالًا (24) ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਭਟਕਾ ਦਿੱਤਾ। ਅਤੇ ਹੁਣ ਤੂੰ ਇਨ੍ਹਾਂ ਕੁਰਾਹੀ ਲੋਕਾਂ ਦੀ ਗੁੰਮਰਾਹੀ ਵਿਚ ਵਾਧਾ ਕਰ। |
مِّمَّا خَطِيئَاتِهِمْ أُغْرِقُوا فَأُدْخِلُوا نَارًا فَلَمْ يَجِدُوا لَهُم مِّن دُونِ اللَّهِ أَنصَارًا (25) ਆਪਣੇ ਪਾਪਾਂ ਦੇ ਕਾਰਨ ਉਹ ਡੋਬੇ ਗਏ ਅਤੇ ਫਿਰ ਅੱਗ ਵਿਚ ਸੁੱਟੇ ਗਏ। ਤਾਂ ਉਨ੍ਹਾਂ ਨੇ ਆਪਣੇ ਲਈ ਅੱਲਾਹ ਤੋਂ ਬਚਾਉਣ ਵਾਲਾ ਕੋਈ ਮਦਦਗਾਰ ਨਾ ਪਾਇਆ। |
وَقَالَ نُوحٌ رَّبِّ لَا تَذَرْ عَلَى الْأَرْضِ مِنَ الْكَافِرِينَ دَيَّارًا (26) ਅਤੇ ਨੂਹ ਨੇ ਆਖਿਆ ਕਿ ਹੇ ਮੇਰੇ ਪਾਲਣਹਾਰ! ਤੂੰ ਇਨ੍ਹਾਂ ਅਵੱਗਿਆਕਾਰੀਆਂ ਵਿਚੋਂ ਧਰਤੀ ਤੇ ਕੋਈ ਵੱਸਣ ਵਾਲਾ ਨਾ ਛੱਡ । |
إِنَّكَ إِن تَذَرْهُمْ يُضِلُّوا عِبَادَكَ وَلَا يَلِدُوا إِلَّا فَاجِرًا كَفَّارًا (27) ਜੇਕਰ ਤੂੰ ਇਨ੍ਹਾਂ ਨੂੰ ਛੱਡ ਦਿੱਤਾ ਤਾਂ ਇਹ ਤੇਰੇ ਸ਼ੰਦਿਆਂ ਨੂੰ ਭਟਕਾਉਣਗੇ। ਅਤੇ ਇਨ੍ਹਾਂ ਦੇ ਵੱਸ਼ ਵਿਚ ਜਿਹੜਾ ਪੈਂਦਾ ਹੋਵੇਗਾ ਉਹ ਵਿਭਚਾਰੀ ਅਤੇ ਸਖਤ ਅਵੱਗਿਆਕਾਰੀ ਹੀ ਹੋਵੇਗਾ। |
رَّبِّ اغْفِرْ لِي وَلِوَالِدَيَّ وَلِمَن دَخَلَ بَيْتِيَ مُؤْمِنًا وَلِلْمُؤْمِنِينَ وَالْمُؤْمِنَاتِ وَلَا تَزِدِ الظَّالِمِينَ إِلَّا تَبَارًا (28) ਹੇ ਮੇਰੇ ਪਾਲਣਹਾਰ! ਮੈਨੂੰ ਮੁਆਫ਼ ਕਰ ਦੇ ਅਤੇ ਮੇਰੇ ਮਾਤਾ ਪਿਤਾ ਨੂੰ ਮੁਆਫ਼ ਕਰ ਦੇ। ਅਤੇ ਜਿਹੜਾ ਮੇਰੇ ਘਰ ਵਿਚ ਸ਼ਰਧਾਵਾਨ ਹੋ ਕੇ ਦਾਖਿਲ ਹੋਵੇ ਤੂੰ ਉਸ ਨੂੰ ਵੀ ਮੁਆਫ਼ ਕਰ ਦੇ। ਅਤੇ ਸਾਰੇ ਪਵਿੱਤਰ ਮਰਦਾਂ ਅਤੇ ਔਰਤਾਂ ਨੂੰ ਮੁਆਫ਼ ਕਰ ਦੇ। ਅਤੇ ਅੱਤਿਆਚਾਰੀਆਂ ਲਈ ਵਿਨਾਸ਼ ਤੋਂ` ਬਿਨ੍ਹਾਂ ਕਿਸੇ ਚੀਜ਼ ਵਿਚ ਵਾਧਾ ਨਾ ਕਰ। |