الْحَمْدُ لِلَّهِ فَاطِرِ السَّمَاوَاتِ وَالْأَرْضِ جَاعِلِ الْمَلَائِكَةِ رُسُلًا أُولِي أَجْنِحَةٍ مَّثْنَىٰ وَثُلَاثَ وَرُبَاعَ ۚ يَزِيدُ فِي الْخَلْقِ مَا يَشَاءُ ۚ إِنَّ اللَّهَ عَلَىٰ كُلِّ شَيْءٍ قَدِيرٌ (1) ਪ੍ਰਸੰਸਾ ਅੱਲਾਹ ਲਈ ਹੈ, ਆਕਾਸ਼ਾਂ ਅਤੇ ਧਰਤੀ ਦੀ ਸਿਰਜਣਾ ਕਰਨ ਵਾਲਾ, ਫ਼ਰਿਸ਼ਤਿਆਂ ਨੂੰ ਸੰਦੇਸ਼ਵਾਹਕ ਬਣਾਉਣ ਵਾਲਾ ਜਿਨ੍ਹਾਂ ਦੇ ਪੰਖ ਦੋ-ਦੋ, ਤਿੰਨ- ਤਿੰਨ ਅਤੇ ਚਾਰ-ਚਾਰ ਹਨ। ਉਹ ਸਿਰਜਣਾ ਵਿਚ ਜੋ ਚਾਹੇ ਜ਼ਿਆਦਾ ਕਰ ਦਿੰਦਾ ਹੈ ਬੇਸ਼ੱਕ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
مَّا يَفْتَحِ اللَّهُ لِلنَّاسِ مِن رَّحْمَةٍ فَلَا مُمْسِكَ لَهَا ۖ وَمَا يُمْسِكْ فَلَا مُرْسِلَ لَهُ مِن بَعْدِهِ ۚ وَهُوَ الْعَزِيزُ الْحَكِيمُ (2) ਅੱਲਾਹ ਜੇ ਰਹਿਮਤ ਦਾ ਦਰ ਲੋਕਾਂ ਲਈ ਖੌਲ੍ਹੇ ਤਾਂ ਉਸ ਨੂੰ ਕੋਈ ਰੋਕਣ ਵਾਲਾ ਨਹੀਂ। ਅਤੇ ਜਿਸ ਨੂੰ ਉਹ ਰੋਕ ਲਵੇ ਤਾਂ ਕੋਈ ਉਸ (ਦਰ) ਨੂੰ ਕੋਈ ਖੌਲ੍ਹਣ ਵਾਲਾ ਨਹੀਂ। ਅਤੇ ਉਹ ਸ਼ਕਤੀਸ਼ਾਲੀ ਬਿਬੇਕ ਵਾਲਾ ਹੈ। |
يَا أَيُّهَا النَّاسُ اذْكُرُوا نِعْمَتَ اللَّهِ عَلَيْكُمْ ۚ هَلْ مِنْ خَالِقٍ غَيْرُ اللَّهِ يَرْزُقُكُم مِّنَ السَّمَاءِ وَالْأَرْضِ ۚ لَا إِلَٰهَ إِلَّا هُوَ ۖ فَأَنَّىٰ تُؤْفَكُونَ (3) ਹੇ ਲੋਕੋ! ਆਪਣੇ ਲਈ ਅੱਲਾਹ ਦੇ ਕੀਤੇ ਉਪਕਾਰ ਨੂੰ ਯਾਦ ਕਰੋ, ਕੀ ਅੱਲਾਹ ਤੋਂ ਬਿਨ੍ਹਾਂ ਕੋਈ ਹੋਰ ਸਿਰਜਣਹਾਰ ਹੈ ਜਿਹੜਾ ਤੁਹਾਨੂੰ ਆਕਾਸ਼ਾਂ ਅਤੇ ਧਰਤੀ ਵਿੱਚੋਂ ਰਿਜ਼ਕ ਦਿੰਦਾ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ । ਤਾਂ ਤੁਸੀਂ ਧੋਖਾ ਕਿੱਥੋਂ ਖਾ ਰਹੇ ਹੋ |
وَإِن يُكَذِّبُوكَ فَقَدْ كُذِّبَتْ رُسُلٌ مِّن قَبْلِكَ ۚ وَإِلَى اللَّهِ تُرْجَعُ الْأُمُورُ (4) ਅਤੇ ਜੇਕਰ ਇਹ ਲੋਕ ਤੁਹਾਨੂੰ ਝੁਠਲਾਉਣ ਤਾਂ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਝੁਠਲਾਏ ਜਾ ਚੁੱਕੇ ਹਨ। ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਵਾਪਿਸ ਮੁੜਣ ਵਾਲੇ ਹਨ। |
يَا أَيُّهَا النَّاسُ إِنَّ وَعْدَ اللَّهِ حَقٌّ ۖ فَلَا تَغُرَّنَّكُمُ الْحَيَاةُ الدُّنْيَا ۖ وَلَا يَغُرَّنَّكُم بِاللَّهِ الْغَرُورُ (5) ਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਤਾਂ ਸੰਸਾਰ ਦਾ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਵੇ। ਅਤੇ ਨਾ ਉਹ ਵੱਡਾ ਧੋਖੇਬਾਜ਼ ਤੁਹਾਨੂੰ ਅੱਲਾਹ ਦੇ ਸਬੰਧ ਵਿਚ ਧੋਖਾ ਦੇ ਸਕੇ। |
إِنَّ الشَّيْطَانَ لَكُمْ عَدُوٌّ فَاتَّخِذُوهُ عَدُوًّا ۚ إِنَّمَا يَدْعُو حِزْبَهُ لِيَكُونُوا مِنْ أَصْحَابِ السَّعِيرِ (6) ਬੇਸ਼ੱਕ ਸ਼ੈਤਾਨ ਤੁਹਾਡਾ ਦੁਸ਼ਮਣ ਹੈ ਤਾਂ ਤੁਸੀਂ ਉਸ ਨੂੰ ਦੁਸ਼ਮਣ ਹੀ ਸਮਝੋਂ। ਉਹ ਤਾਂ ਆਪਣੇ ਸਮੂਹ ਨੂੰ ਇਸ ਲਈ ਬੁਲਾਉਂਦਾ ਹੈ ਤਾਂ ਕਿ ਉਹ ਨਰਕ ਵਾਲਿਆਂ ਵਿਚ ਸ਼ਾਮਿਲ ਹੋ ਜਾਣ। |
الَّذِينَ كَفَرُوا لَهُمْ عَذَابٌ شَدِيدٌ ۖ وَالَّذِينَ آمَنُوا وَعَمِلُوا الصَّالِحَاتِ لَهُم مَّغْفِرَةٌ وَأَجْرٌ كَبِيرٌ (7) ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਸਖਤ ਸਜ਼ਾ ਹੈ। ਅਤੇ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਨ੍ਹਾਂ ਲਈ ਮੁਆਫ਼ੀ ਅਤੇ ਵੱਡਾ ਬਦਲਾ ਹੈ। |
أَفَمَن زُيِّنَ لَهُ سُوءُ عَمَلِهِ فَرَآهُ حَسَنًا ۖ فَإِنَّ اللَّهَ يُضِلُّ مَن يَشَاءُ وَيَهْدِي مَن يَشَاءُ ۖ فَلَا تَذْهَبْ نَفْسُكَ عَلَيْهِمْ حَسَرَاتٍ ۚ إِنَّ اللَّهَ عَلِيمٌ بِمَا يَصْنَعُونَ (8) ਕੀ ਅਜਿਹਾ ਬੰਦਾ ਜਿਸ ਨੂੰ ਉਸ ਦਾ ਮਾੜਾ ਕਰਮ ਚੰਗਾਂ ਕਰਕੇ ਦਿਖਾਇਆ ਗਿਆ ਫਿਰ ਉਹ ਉਸ ਨੂੰ ਚੰਗਾ ਸਮਝਣ ਲੱਗਾ ਤਾਂ ਅੱਲਾਹ ਜਿਸ ਨੂੰ ਚਾਹੂੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਸਮਝ ਦਿੰਦਾ ਹੈ। ਸੋ ਉਨ੍ਹਾਂ ਲਈ ਦੁਖੀ ਹੋ ਕੇ ਤੁਸੀਂ ਆਪਣੇ ਆਪ ਨੂੰ ਸੋਗ ਵਿਚ ਨਾ ਪਾਉਂ, ਅੱਲਾਹ ਨੂੰ ਪਤਾ ਹੈ ਜਿਹੜਾ ਕੁਝ ਉਹ ਕਰਦੇ ਹਨ। |
وَاللَّهُ الَّذِي أَرْسَلَ الرِّيَاحَ فَتُثِيرُ سَحَابًا فَسُقْنَاهُ إِلَىٰ بَلَدٍ مَّيِّتٍ فَأَحْيَيْنَا بِهِ الْأَرْضَ بَعْدَ مَوْتِهَا ۚ كَذَٰلِكَ النُّشُورُ (9) ਅਤੇ ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫਿਰ ਉਹ ਬੱਦਲਾਂ ਨੂੰ ਉਠਾਉਂਦੀਆਂ ਹਨ। ਫਿਰ ਅਸੀਂ ਉਸ ਨੂੰ ਇੱਕ ਬੇਜਾਨ ਦੇਸ਼ ਵੱਲ ਲੈ ਜਾਂਦੇ ਹਾਂ। ਸੋ ਅਸੀਂ ਉਸ ਨਾਲ ਧਰਤੀ ਨੂੰ ਉਸ ਦੇ ਮ੍ਰਿਤਕ ਹੋ ਜਾਣ ਤੋਂ ਸ਼ਾਅਦ ਫਿਰ ਜੀਵਿਤ ਕਰ ਦਿੱਤਾ। ਇਸ ਤਰ੍ਹਾਂ ਹੋਵੇਗਾ ਦੂਜੀ ਵਾਰ ਜੀਅ ਉੱਠਣਾ। |
مَن كَانَ يُرِيدُ الْعِزَّةَ فَلِلَّهِ الْعِزَّةُ جَمِيعًا ۚ إِلَيْهِ يَصْعَدُ الْكَلِمُ الطَّيِّبُ وَالْعَمَلُ الصَّالِحُ يَرْفَعُهُ ۚ وَالَّذِينَ يَمْكُرُونَ السَّيِّئَاتِ لَهُمْ عَذَابٌ شَدِيدٌ ۖ وَمَكْرُ أُولَٰئِكَ هُوَ يَبُورُ (10) ਜਿਹੜਾ ਬੰਦਾ ਸਨਮਾਨ ਚਾਹੁੰਦਾ ਹੋਵੇ' ਤਾਂ ਸੰਪੂਰਨ ਸਨਮਾਨ ਅੱਲਾਹ ਲਈ ਹੀ ਹੈ। ਉਸ ਵੱਲ ਪਵਿੱਤਰ ਕਲਾਮ ਚੜ੍ਹਦਾ ਹੈ ਅਤੇ ਚੰਗਾ ਕਰਮ ਉਸ ਨੂੰ ਉੱਪਰ ਚੁੱਕਦਾ ਹੈ ਅਤੇ ਜਿਹੜੇ ਲੋਕ ਭੈੜੀਆਂ ਹੁੱਜਤਾਂ ਕਰ ਰਹੇ ਹਨ, ਉਨ੍ਹਾਂ ਲਈ ਕਠੋਰ ਸਜ਼ਾ ਹੈ ਅਤੇ ਉਨ੍ਹਾਂ ਦੀਆਂ ਹੁੱਜਤਾਂ ਬੇਕਾਰ ਹੋ ਕੇ ਰਹਿਣਗੀਆਂ। |
وَاللَّهُ خَلَقَكُم مِّن تُرَابٍ ثُمَّ مِن نُّطْفَةٍ ثُمَّ جَعَلَكُمْ أَزْوَاجًا ۚ وَمَا تَحْمِلُ مِنْ أُنثَىٰ وَلَا تَضَعُ إِلَّا بِعِلْمِهِ ۚ وَمَا يُعَمَّرُ مِن مُّعَمَّرٍ وَلَا يُنقَصُ مِنْ عُمُرِهِ إِلَّا فِي كِتَابٍ ۚ إِنَّ ذَٰلِكَ عَلَى اللَّهِ يَسِيرٌ (11) ਅਤੇ ਅੱਲਾਹ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਪਾਣੀ ਦੀ ਬੂੰਦ ਤੋਂ, ਫਿਰ ਤੁਹਾਨੂੰ ਜੋੜੇ-ਜੋੜੇ ਬਣਾਇਆ। ਨਾ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਅਤੇ ਨਾ ਜਨਮ ਦਿੱਦੀ ਹੈ ਪਰੰਤੂ ਉਸ ਦੇ ਗਿਆਨ ਦੇ ਨਾਲ। ਅਤੇ ਨਾ ਕੋਈ ਉਮਰ ਵਾਲਾ ਵੱਡੀ ਉਮਰ ਪ੍ਰਾਪਤ ਕਰਦਾ ਹੈ ਅਤੇ ਨਾ ਹੀ ਕਿਸੇ ਦੀ ਉਮਰ ਘੱਟਦੀ ਹੈ। ਪਰੰਤੂ ਉਹ ਇੱਕ ਕਿਤਾਬ਼ ਵਿਚ ਦਰਜ ਹੈ। ਬੇਸ਼ੱਕ ਇਹ ਅੱਲਾਹ ਲਈ ਸੌਖਾ ਹੈ। |
وَمَا يَسْتَوِي الْبَحْرَانِ هَٰذَا عَذْبٌ فُرَاتٌ سَائِغٌ شَرَابُهُ وَهَٰذَا مِلْحٌ أُجَاجٌ ۖ وَمِن كُلٍّ تَأْكُلُونَ لَحْمًا طَرِيًّا وَتَسْتَخْرِجُونَ حِلْيَةً تَلْبَسُونَهَا ۖ وَتَرَى الْفُلْكَ فِيهِ مَوَاخِرَ لِتَبْتَغُوا مِن فَضْلِهِ وَلَعَلَّكُمْ تَشْكُرُونَ (12) ਅਤੇ ਦੋਵੇਂ ਸਮੁੰਦਰ ਇੱਕ ਸਮਾਨ ਨਹੀਂ ਹਨ, ਇੱਕ ਮਿੱਠਾ ਹੈ ਪਿਆਸ ਦੇਵੇ। ਅਤੇ ਤੁਸੀਂ ਦੋਵਾਂ ਵਿਚੋਂ ਤਾਜ਼ਾ ਮਾਸ ਮੱਛੀ ਖਾਂਦੇ ਹੋ ਅਤੇ ਸੂੰਦਰਤਾਂ ਦੀਆਂ ਵਸਤੂਆਂ ਕੱਢਦੇ ਹੋ ਅਤੇ ਜਿਨ੍ਹਾਂ ਨੂੰ ਤੁਸੀਂ ਪਹਿਨਦੇ ਹੋ। ਅਤੇ ਤੁਸੀਂ ਦੇਖਦੇ ਹੋ ਜਹਾਜ਼ਾਂ ਨੂੰ ਕਿ ਉਹ ਉਸ ਵਿਚ (ਲਹਿਰਾਂ) ਨੂੰ ਚੀਰਦੇ ਹੋਏ ਜ਼ੱਲਦੇ ਹਨ ਤਾਂ ਕਿ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋਂ ਅਤੇ ਉਸਦੇ ਸ਼ੁਕਰਗੁਜ਼ਾਰ ਹੋਵੋ। |
يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ وَسَخَّرَ الشَّمْسَ وَالْقَمَرَ كُلٌّ يَجْرِي لِأَجَلٍ مُّسَمًّى ۚ ذَٰلِكُمُ اللَّهُ رَبُّكُمْ لَهُ الْمُلْكُ ۚ وَالَّذِينَ تَدْعُونَ مِن دُونِهِ مَا يَمْلِكُونَ مِن قِطْمِيرٍ (13) ਉਹ ਦਾਖ਼ਿਲ ਕਰਦਾ ਹੈ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਵੱਸ ਕਰ ਦਿੱਤਾ ਹੈ। ਹਰ ਇੱਕ, ਇੱਕ ਨਿਰਧਾਰਿਤ ਸਮੇਂ ਲਈ ਚੱਲਦਾ ਹੈ। ਇਹ ਅੱਲਾਹ ਹੀ ਤੁਹਾਡਾ ਰੱਬ ਹੈ ਉਸੇ ਲਈ (ਸੰਸਾਰ ਦੀ) ਬਾਦਸ਼ਾਹੀ ਹੈ ਅਤੇ ਉਸ ਤੋਂ ਬਿਨ੍ਹਾਂ ਤੁਸੀਂ ਜਿਨ੍ਹਾਂ ਨੂੰ ਪੁਕਾਰਦੇ ਹੋ ਉਹ ਖਜ਼ੂਰ ਦੀ ਗਿਟਕ ਦੇ ਇੱਕ ਛਿਲਕੇ ਦੇ ਵੀ ਮਾਲਕ ਨਹੀਂ। |
إِن تَدْعُوهُمْ لَا يَسْمَعُوا دُعَاءَكُمْ وَلَوْ سَمِعُوا مَا اسْتَجَابُوا لَكُمْ ۖ وَيَوْمَ الْقِيَامَةِ يَكْفُرُونَ بِشِرْكِكُمْ ۚ وَلَا يُنَبِّئُكَ مِثْلُ خَبِيرٍ (14) ਜੇਕਰ ਤੁਸੀਂ ਉਨ੍ਹਾਂ ਨੂੰ ਪੁਕਾਰੋਂ ਤਾਂ ਉਹ ਤੁਹਾਡੀ ਪੁਕਾਰ ਨਹੀਂ ਸੁਣਨਗੇ। ਅਤੇ ਜੇਕਰ ਉਹ ਸੁਣਨ ਤਾਂ ਉਹ ਤੁਹਾਡੀ ਫਰਿਆਦ ਦੇ ਉੱਤਰ ਵਿਚ ਕੁਝ ਨਹੀਂ ਕਰ ਸਕਣਗੇ। ਅਤੇ ਉਹ ਕਿਆਮਤ ਦੇ ਦਿਨ ਤੁਹਾਡੇ ਸ਼ਿਰਕ (ਸ਼ਰੀਕ ਬਣਾਉਣ ਤੋਂ) ਇਨਕਾਰ ਕਰਨਗੇ ਅਤੇ ਇੱਕ ਗਿਆਤਾ ਦੀ ਤਰ੍ਹਾਂ ਕੋਈ ਤੁਹਾਨੂੰ ਨਹੀਂ ਦੱਸ ਸਕਦਾ। |
۞ يَا أَيُّهَا النَّاسُ أَنتُمُ الْفُقَرَاءُ إِلَى اللَّهِ ۖ وَاللَّهُ هُوَ الْغَنِيُّ الْحَمِيدُ (15) ਹੇ ਲੋਕੋ! ਤੁਸੀਂ ਅੱਲਾਹ ਦੇ ਮੁਹਤਾਜ ਹੋ ਅਤੇ ਅੱਲਾਹ ਬੇਮੁਹਤਾਜ ਹੈ ਅਤੇ ਪ੍ਰਸੰਸਾ ਵਾਲਾ ਹੈ। |
إِن يَشَأْ يُذْهِبْكُمْ وَيَأْتِ بِخَلْقٍ جَدِيدٍ (16) ਜੇਕਰ ਉਹ ਚਾਹੇ ਤੁਹਾਨੂੰ ਲੈ ਜਾਵੇ ਅਤੇ ਇੱਕ ਨਵੀਂ ਸਿਰਜਣਾ ਲੈ ਆਵੇ। |
وَمَا ذَٰلِكَ عَلَى اللَّهِ بِعَزِيزٍ (17) ਅਤੇ ਇਹ ਅੱਲਾਹ ਦੇ ਲਈ ਕੋਈ ਔਖਾ ਨਹੀਂ। |
وَلَا تَزِرُ وَازِرَةٌ وِزْرَ أُخْرَىٰ ۚ وَإِن تَدْعُ مُثْقَلَةٌ إِلَىٰ حِمْلِهَا لَا يُحْمَلْ مِنْهُ شَيْءٌ وَلَوْ كَانَ ذَا قُرْبَىٰ ۗ إِنَّمَا تُنذِرُ الَّذِينَ يَخْشَوْنَ رَبَّهُم بِالْغَيْبِ وَأَقَامُوا الصَّلَاةَ ۚ وَمَن تَزَكَّىٰ فَإِنَّمَا يَتَزَكَّىٰ لِنَفْسِهِ ۚ وَإِلَى اللَّهِ الْمَصِيرُ (18) ਅਤੇ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ' ਚੁੱਕੇਗਾ ਅਤੇ ਜੇ ਕੋਈ ਭਾਰੀ ਬੋਂਝ ਵਾਲਾ ਆਪਣਾ ਬੋਝ ਉਠਾਉਣ ਲਈ ਪੁਕਾਰੇ ਤਾਂ ਉਸ ਦਾ ਭੋਰਾ ਵੀ ਬੋਂਝ ਨਹੀਂ ਉਠਾਇਆ ਜਾਵੇਗਾ, ਚਾਹੇ ਉਹ ਕਿਸੇ ਨਿਕਟ ਸਬੰਧੀ ਹੀ ਕਿਉਂ ਨਾ ਹੋਵੇ। ਤੁਸੀਂ ਸਿਰਫ਼ ਉਨ੍ਹਾਂ ਲੋਕਾਂ ਨੂੰ ਡਰਾ (ਸਾਵਧਾਨ ਕਰ) ਸਕਦੇ ਹੋ। ਜਿਹੜੇ ਬਿਨ੍ਹਾਂ ਦੇਖੇ ਪਵਿੱਤਰ ਹੁੰਦਾ ਹੈ ਉਹ ਆਪਣੇ ਲਈ ਹੀ ਪਵਿੱਤਰ ਹੁੰਦਾ ਹੈ। ਅਤੇ ਅੱਲਾਹ ਵੱਲ ਹੀ ਵਾਪਿਸ ਮੁੜ ਕੇ ਜਾਣਾ ਹੈ। |
وَمَا يَسْتَوِي الْأَعْمَىٰ وَالْبَصِيرُ (19) ਅਤੇ ਅੰਨ੍ਹਾ ਅਤੇ ਸੁਜ਼ਾਖਾ ਇਕ ਸ਼ਰਾਬਰ ਨਹੀਂ ਹਨ। |
وَلَا الظُّلُمَاتُ وَلَا النُّورُ (20) ਅਤੇ ਨਾ ਹਨੇਰਾ ਅਤੇ ਨਾ ਪ੍ਰਕਾਸ਼। |
وَلَا الظِّلُّ وَلَا الْحَرُورُ (21) ਅਤੇ ਨਾ ਛਾਂ ਅਤੇ ਧੁੱਪ (ਇੱਕ ਬਰਾਬਰ ਹਨ।) |
وَمَا يَسْتَوِي الْأَحْيَاءُ وَلَا الْأَمْوَاتُ ۚ إِنَّ اللَّهَ يُسْمِعُ مَن يَشَاءُ ۖ وَمَا أَنتَ بِمُسْمِعٍ مَّن فِي الْقُبُورِ (22) ਅਤੇ ਜੀਵਤ ਅਤੇ ਮ੍ਰਿਤਕ ਬਰਾਬਰ ਨਹੀਂ ਹੋ ਸਕਦੇ। ਬੇਸ਼ੱਕ ਅੱਲਾਹ ਸੁਣਾਉਂਦਾ ਹੈ ਉਸ ਨੂੰ ਜਿਸ ਨੂੰ ਉਹ ਚਾਹੁੰਦਾ ਹੈ। ਅਤੇ ਤੁਸੀ ਉਸ ਨੂੰ ਸੁਣਾਉਣ ਵਾਲੇ ਨਹੀਂ ਬਣ ਸਕਦੇ ਜਿਹੜੇ ਕਬਰਾਂ ਵਿਚ ਹਨ। |
إِنْ أَنتَ إِلَّا نَذِيرٌ (23) ਤੁਸੀਂ ਤਾਂ ਸਿਰਫ ਇੱਕ ਚਿਤਾਵਨੀ ਦੇਣ ਵਾਲੇ ਹੋ। |
إِنَّا أَرْسَلْنَاكَ بِالْحَقِّ بَشِيرًا وَنَذِيرًا ۚ وَإِن مِّنْ أُمَّةٍ إِلَّا خَلَا فِيهَا نَذِيرٌ (24) ਅਸੀਂ ਤੁਹਾਨੂੰ ਸੱਚ ਦੇ ਨਾਲ ਭੇਜਿਆ ਹੈ, ਖੁਸ਼ਖਬਰੀ ਦੇਣ ਵਾਲਾ ਅਤੇ ਸਾਵਧਾਨ ਕਰਨ ਵਾਲਾ ਬਣਾ ਕੇ ਅਤੇ ਕੋਈ ਕੌਮ ਅਜਿਹੀ ਨਹੀਂ ਜਿਸ ਵਿਚ ਕੋਈ ਸਾਵਧਾਨ ਕਰਨ ਵਾਲਾ ਨਾ ਆਇਆ ਹੋਵੇ। |
وَإِن يُكَذِّبُوكَ فَقَدْ كَذَّبَ الَّذِينَ مِن قَبْلِهِمْ جَاءَتْهُمْ رُسُلُهُم بِالْبَيِّنَاتِ وَبِالزُّبُرِ وَبِالْكِتَابِ الْمُنِيرِ (25) ਅਤੇ ਜੇਕਰ ਇਹ ਲੋਕ ਤੁਹਾਨੂੰ ਝੁਠਲਾਉਂਦੇ ਹਨ ਤਾਂ ਇਨ੍ਹਾਂ ਤੋਂ ਪਹਿਲਾਂ ਜੋ ਲੋਕ ਹੋਏ ਹਨ, ਉਨ੍ਹਾਂ ਨੇ ਵੀ ਝੁਠਲਾਇਆ। ਉਨ੍ਹਾਂ ਦੇ ਕੋਲ ਉਨ੍ਹਾਂ ਦੇ ਰਸੂਲ ਸਪੱਸ਼ਟ ਪ੍ਰਮਾਣ, ਸਹੀਫ਼ੇ (ਹੁਕਮਨਾਮੇ) ਅਤੇ ਪ੍ਰਕਾਸ਼ਮਈ ਪੁਸਤਕਾਂ ਲੈ ਕੇ ਆਏ। |
ثُمَّ أَخَذْتُ الَّذِينَ كَفَرُوا ۖ فَكَيْفَ كَانَ نَكِيرِ (26) ਫਿਰ ਜਿਨ੍ਹਾਂ ਲੋਕਾਂ ਨੇ ਨਾ ਮੰਨਿਆ ਉਨ੍ਹਾਂ ਨੂੰ ਮੈ' ਫੜ੍ਹ ਲਿਆ, ਤਾਂ ਦੇਖੋ ਉਨ੍ਹਾਂ ਉੱਪਰ ਮੇਰੀ ਸਜ਼ਾ ਕਿਹੋਂ ਜਿਹੀ ਹੋਈ। |
أَلَمْ تَرَ أَنَّ اللَّهَ أَنزَلَ مِنَ السَّمَاءِ مَاءً فَأَخْرَجْنَا بِهِ ثَمَرَاتٍ مُّخْتَلِفًا أَلْوَانُهَا ۚ وَمِنَ الْجِبَالِ جُدَدٌ بِيضٌ وَحُمْرٌ مُّخْتَلِفٌ أَلْوَانُهَا وَغَرَابِيبُ سُودٌ (27) ਕੀ ਤੁਸੀਂ ਨਹੀ' ਦੇਖਦੇ ਕਿ ਅੱਲਾਹ ਨੇ ਅਸਮਾਨ ਤੋਂ ਪਾਣੀ ਉਤਾਰਿਆ ਫਿਰ ਅਸੀਂ ਉਸ ਤੋਂ ਵੱਖਰੇ-ਵੱਖਰੇ ਰੰਗਾਂ ਦੇ ਫ਼ਲ ਪੈਦਾ ਕਰ ਦਿੱਤੇ। ਅਤੇ ਪਹਾੜਾਂ ਵੀ। |
وَمِنَ النَّاسِ وَالدَّوَابِّ وَالْأَنْعَامِ مُخْتَلِفٌ أَلْوَانُهُ كَذَٰلِكَ ۗ إِنَّمَا يَخْشَى اللَّهَ مِنْ عِبَادِهِ الْعُلَمَاءُ ۗ إِنَّ اللَّهَ عَزِيزٌ غَفُورٌ (28) ਅਤੇ ਇਸ ਤਰ੍ਹਾਂ ਮਨੁੱਖਾਂ ਜੀਵਨਧਾਰੀਆਂ ਅਤੇ ਪਸ਼ੂਆਂ ਵਿਚ ਵੀ ਅਲੱਗ-ਅਲੱਗ ਰੰਗਾਂ ਦੇ ਹਨ। ਅੱਲਾਹ ਤੋਂ ਉਸ ਦੇ ਸ਼ੰਦਿਆਂ ਵਿਚੋਂ ਸਿਰਫ਼ ਉਹੀ ਲੋਕ ਭੈਅ ਰੱਖਦੇ ਹਨ ਜਿਹੜੇ ਗਿਆਨ ਵਾਲੇ ਹਨ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਮੁਆਫ਼ ਕਰਨ ਵਾਲਾ ਹੈ। |
إِنَّ الَّذِينَ يَتْلُونَ كِتَابَ اللَّهِ وَأَقَامُوا الصَّلَاةَ وَأَنفَقُوا مِمَّا رَزَقْنَاهُمْ سِرًّا وَعَلَانِيَةً يَرْجُونَ تِجَارَةً لَّن تَبُورَ (29) ਜਿਹੜੇ ਲੋਕ ਅੱਲਾਹ ਦੀ ਕਿਤਾਬ ਪੜ੍ਹਦੇ ਹਨ ਅਤੇ ਨਮਾਜ਼ ਸਥਾਪਿਤ ਅਤੇ ਅਪ੍ਰਤੱਖ ਖਰਚ ਕਰਦੇ ਹਨ। ਉਹ ਅਜਿਹੇ ਵਪਾਰ ਦੇ ਇੱਛੂਕ ਹਨ ਜਿਸ ਵਿਚ ਕਦੇ ਵੀ ਮੰਦਾ ਨਹੀਂ ਆਵੇਗਾ। |
لِيُوَفِّيَهُمْ أُجُورَهُمْ وَيَزِيدَهُم مِّن فَضْلِهِ ۚ إِنَّهُ غَفُورٌ شَكُورٌ (30) ਤਾਂ ਕਿ ਅੱਲਾਹ ਉਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਬਦਲਾ ਦੇਵੇ। ਅਤੇ ਉਨ੍ਹਾਂ ਲਈ ਆਪਣੀ ਕਿਰਪਾ ਨਾਲ ਹੋਰ ਜ਼ਿਆਦਾ ਬਖਸ਼ਿਸ਼ ਕਰੇ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ। |
وَالَّذِي أَوْحَيْنَا إِلَيْكَ مِنَ الْكِتَابِ هُوَ الْحَقُّ مُصَدِّقًا لِّمَا بَيْنَ يَدَيْهِ ۗ إِنَّ اللَّهَ بِعِبَادِهِ لَخَبِيرٌ بَصِيرٌ (31) ਅਤੇ ਅਸੀਂ ਤੁਹਾਡੇ ਵੱਲ ਜਿਹੜੀ ਪੁਸਤਕ ਵਹੀ (ਭੇਜੀ) ਦਿੱਤੀ ਹੈ। ਉਹ, ਉਸ ਦੀ ਗਵਾਹੀ ਦੇਣ ਵਾਲੀ ਹੈ ਜਿਹੜੀ ਇਸ ਤੋਂ ਪਹਿਲਾਂ ਤੋਂ ਮੌਜੂਦ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਦੀ ਖ਼ਬਰ ਰੱਖਣ ਵਾਲੇ ਅਤੇ ਦੇਖਣ ਵਾਲਾ ਹੈ। |
ثُمَّ أَوْرَثْنَا الْكِتَابَ الَّذِينَ اصْطَفَيْنَا مِنْ عِبَادِنَا ۖ فَمِنْهُمْ ظَالِمٌ لِّنَفْسِهِ وَمِنْهُم مُّقْتَصِدٌ وَمِنْهُمْ سَابِقٌ بِالْخَيْرَاتِ بِإِذْنِ اللَّهِ ۚ ذَٰلِكَ هُوَ الْفَضْلُ الْكَبِيرُ (32) ਫਿਰ ਅਸੀਂ ਉਨ੍ਹਾਂ ਲੋਕਾਂ ਨੂੰ ਕਿਤਾਬ ਦਾ ਵਾਰਿਸ ਬਣਾਇਆ ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿਚੋਂ ਚੁਣ ਲਿਆ ਸੀ। ਸੋ ਉਨ੍ਹਾਂ ਵਿਚੋਂ ਕੁਝ ਆਪਣੇ ਆਪ ਉੱਪਰ ਜ਼ੁਲਮ ਕਰਨ ਵਾਲੇ ਹਨ ਅਤੇ ਉਨ੍ਹਾਂ ਵਿਚੋਂ ਹੀਂ ਕੂਝ ਵਿਚਕਾਰਲੇ ਰਾਹ ਤੇ ਹਨ। ਅਤੇ ਉਨ੍ਹਾਂ ਵਿਚੋਂ ਕੁਝ ਅੱਲਾਹ ਦੀ ਕਿਰਪਾ ਨਾਲ ਚੰਗੇ ਕੰਮਾਂ ਵਿਚ ਅੱਗੇ ਜਾਣ ਵਾਲੇ ਹਨ। ਇਹ ਸਭ ਤੋਂ ਵੱਡੀ ਕਿਰਪਾ ਹੈ। |
جَنَّاتُ عَدْنٍ يَدْخُلُونَهَا يُحَلَّوْنَ فِيهَا مِنْ أَسَاوِرَ مِن ذَهَبٍ وَلُؤْلُؤًا ۖ وَلِبَاسُهُمْ فِيهَا حَرِيرٌ (33) ਹਮੇਸ਼ਾ ਰਹਿਣ ਵਾਲੇ ਬਾਗ ਹਨ (ਦੇ ਹਾਰ) ਪਹਿਨਾਏ ਜਾਣਗੇ। ਉੱਤੇ ਇਨ੍ਹਾਂ ਦਾ ਲਿਬਾਸ ਰੇਸ਼ਮ ਦਾ ਹੋਵੇਗਾ। |
وَقَالُوا الْحَمْدُ لِلَّهِ الَّذِي أَذْهَبَ عَنَّا الْحَزَنَ ۖ إِنَّ رَبَّنَا لَغَفُورٌ شَكُورٌ (34) ਅਤੇ ਉਹ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ, ਉਸ ਨੇ ਸਾਨੂੰ ਦੁੱਖਾਂ ਤੋਂ ਬਬਾਇਆ। ਬੇਸ਼ੱਕ ਸਾਡਾ ਰੱਬ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ। |
الَّذِي أَحَلَّنَا دَارَ الْمُقَامَةِ مِن فَضْلِهِ لَا يَمَسُّنَا فِيهَا نَصَبٌ وَلَا يَمَسُّنَا فِيهَا لُغُوبٌ (35) ਜਿਸ ਨੇ ਸਾਨੂੰ ਆਪਣੀ ਕਿਰਪਾ ਨਾਲ ਵਸਣ ਲਈ ਘਰ ਵਿਚ ਟਿਕਾਇਆ, ਉਸ ਵਿਚ ਸਾਨੂੰ ਨਾ ਕੋਈ ਦੁੱਖ ਪਹੁੰਚੇਗਾ ਅਤੇ ਨਾ ਅਸੀਂ ਕਦੇ ਥੱਕਾਂਗੇ। |
وَالَّذِينَ كَفَرُوا لَهُمْ نَارُ جَهَنَّمَ لَا يُقْضَىٰ عَلَيْهِمْ فَيَمُوتُوا وَلَا يُخَفَّفُ عَنْهُم مِّنْ عَذَابِهَا ۚ كَذَٰلِكَ نَجْزِي كُلَّ كَفُورٍ (36) ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਨਰਕ ਦੀ ਅੱਗ ਹੈ। ਨਾ ਉਨ੍ਹਾਂ ਨੂੰ ਮੌਤ ਆਵੇਗੀ, ਨਾ ਉਨ੍ਹਾਂ ਦਾ ਅੰਤ ਹੋਵੇਗਾ ਅਤੇ ਨਾ ਹੀ ਨਰਕ ਦੀ ਸਜ਼ਾ ਉਨ੍ਹਾਂ ਲਈ ਹਲਕੀ ਹੋਵੇਗੀ। ਅਸੀਂ ਹਰੇਕ ਅਵੱਗਿਆਕਾਰੀ ਨੂੰ ਅਜਿਹੀ ਹੀ ਸਜ਼ਾ ਦਿੰਦੇ ਹਾਂ। |
وَهُمْ يَصْطَرِخُونَ فِيهَا رَبَّنَا أَخْرِجْنَا نَعْمَلْ صَالِحًا غَيْرَ الَّذِي كُنَّا نَعْمَلُ ۚ أَوَلَمْ نُعَمِّرْكُم مَّا يَتَذَكَّرُ فِيهِ مَن تَذَكَّرَ وَجَاءَكُمُ النَّذِيرُ ۖ فَذُوقُوا فَمَا لِلظَّالِمِينَ مِن نَّصِيرٍ (37) ਅਤੇ ਉਹ ਲੋਕ ਉਸ ਵਿਚ ਚੀਕਣਗੇ, ਕਿ ਹੇ ਸਾਡੇ ਪਾਲਣਹਾਰ! ਸਾਨੂੰ ਇਸ ਵਿਚੋਂ ਕੱਢ ਲੈ ਹੁਣ ਅਸੀਂ ਚੰਗੇ ਕਰਮ ਕਰਾਂਗੇ। ਉਸ ਨਾਲੋਂ ਵੱਖਰੇ ਜਿਹੜੇ ਅਸੀਂ ਕਰਦੇ ਰਹੇ ਹਾਂ। ਕੀ ਅਸੀਂ' ਤੁਹਾਨੂੰ ਇੰਨੀ ਉਮਰ ਨਹੀਂ' ਦਿੱਤੀ ਕਿ ਜੇ ਸਮਝਣਾ ਹੁੰਦਾ ਤਾਂ ਤੁਸੀਂ ਸਮਝ ਲੈਂਦੇ ਅਤੇ ਤੁਹਾਡੇ ਕੋਲ ਸਾਵਧਾਨ ਕਰਨ ਵਾਲਾ ਆਲਇਆ। ਹੁਣ ਭੁਗਤੋਂ, ਜ਼ਾਲਿਮਾਂ ਦਾ ਕੋਈ ਸਾਥੀ ਨਹੀਂ। |
إِنَّ اللَّهَ عَالِمُ غَيْبِ السَّمَاوَاتِ وَالْأَرْضِ ۚ إِنَّهُ عَلِيمٌ بِذَاتِ الصُّدُورِ (38) ਅੱਲਾਹ ਆਕਾਸ਼ਾਂ ਅਤੇ ਧਰਤੀ ਦੀਆਂ ਗੁੱਝੀਆਂ ਗੱਲਾਂ ਨੂੰ ਜਾਣਨ ਵਾਲਾ ਹੈ। ਬੇਸ਼ੱਕ ਉਹ ਹਿਰਦੇ ਦੀਆਂ ਗੱਲਾਂ ਤੋਂ ਵੀ ਜਾਣੂ ਹੈ। |
هُوَ الَّذِي جَعَلَكُمْ خَلَائِفَ فِي الْأَرْضِ ۚ فَمَن كَفَرَ فَعَلَيْهِ كُفْرُهُ ۖ وَلَا يَزِيدُ الْكَافِرِينَ كُفْرُهُمْ عِندَ رَبِّهِمْ إِلَّا مَقْتًا ۖ وَلَا يَزِيدُ الْكَافِرِينَ كُفْرُهُمْ إِلَّا خَسَارًا (39) ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਤੇ ਅਬਾਦ ਕੀਤਾ। ਤਾਂ ਜਿਹੜਾ ਬੰਦਾ ਇਨਕਾਰ ਕਰੇਗਾ। ਉਸ ਦੇ ਇਨਕਾਰ (ਦਾ ਭਾਰ) ਉਸ ਤੇ ਹੀ ਆ ਡਿੱਗੇਗਾ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਵਾ ਇਨਕਾਰ ਉਨ੍ਹਾਂ ਦੇ ਰੱਬ ਦੇ ਕੋਲ ਗੁੱਸੇ ਨੂੰ ਵਧਾਉਣ ਦਾ ਕਾਰਨ ਹੁੰਦਾ ਹੈ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਦਾ ਇਨਕਾਰ ਉਨ੍ਹਾਂ ਦੇ ਨੁਕਸਾਨ ਵਿਚ ਹੀ ਵਾਧਾ ਕਰੇਗਾ। |
قُلْ أَرَأَيْتُمْ شُرَكَاءَكُمُ الَّذِينَ تَدْعُونَ مِن دُونِ اللَّهِ أَرُونِي مَاذَا خَلَقُوا مِنَ الْأَرْضِ أَمْ لَهُمْ شِرْكٌ فِي السَّمَاوَاتِ أَمْ آتَيْنَاهُمْ كِتَابًا فَهُمْ عَلَىٰ بَيِّنَتٍ مِّنْهُ ۚ بَلْ إِن يَعِدُ الظَّالِمُونَ بَعْضُهُم بَعْضًا إِلَّا غُرُورًا (40) ਆਖੋ, ਤੁਸੀਂ ਥੋੜ੍ਹਾ ਦੇਖੋ ਆਪਣੇ ਉਨ੍ਹਾਂ ਸ਼ਰੀਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਿਰ੍ਹਾਂ ਬੁਲਾਉਂਦੇ ਹੋ, ਮੈਨੂੰ ਦਿਖਾਉ ਕਿ ਉਨ੍ਹਾਂ ਨੇ ਧਰਤੀ ਤੇ ਕੀ-ਕੀ ਬਣਾਇਆ ਹੈ ਜਾਂ ਉਨ੍ਹਾਂ ਦੀ ਆਕਾਸ਼ ਵਿਚ ਕੋਈ ਹਿੱਸੇਦਾਰੀ ਹੈ ਜਾਂ ਅਸੀਂ ਉਨ੍ਹਾਂ ਨੂੰ ਕੋਈ ਪੁਸਤਕ ਦਿੱਤੀ ਹੈ ਤਾਂ ਉਹ ਉਸ ਦੇ ਕਿਸੇ ਪ੍ਰਮਾਣ ਤੇ ਹਨ। ਸਗੋਂ ਇਹ ਜ਼ਾਲਿਮ ਇੱਕ ਦੂਸਰੇ ਨੂੰ ਸਿਰਫ਼ ਫਰੇਸ਼ ਦੀਆਂ ਗੱਲਾਂ ਦਾ ਵਾਅਦਾ ਕਰ ਰਹੇ ਹਨ। |
۞ إِنَّ اللَّهَ يُمْسِكُ السَّمَاوَاتِ وَالْأَرْضَ أَن تَزُولَا ۚ وَلَئِن زَالَتَا إِنْ أَمْسَكَهُمَا مِنْ أَحَدٍ مِّن بَعْدِهِ ۚ إِنَّهُ كَانَ حَلِيمًا غَفُورًا (41) ਬੇਸ਼ੱਕ ਅੱਲਾਹ ਹੀ ਆਕਾਸ਼ਾਂ ਅਤੇ ਧਰਤੀ ਨੂੰ ਟਿਕਾ ਕੇ ਬੈਠਾ ਹੈ ਕਿ ਉਹ ਖਿਸਕ ਨਾ ਜਾਣ ਅਤੇ ਜੇਕਰ ਖਿਸਕ ਜਾਣ ਤਾਂ ਉਸ ਤੋਂ' ਬਿਨ੍ਹਾਂ ਹੋਰ ਕੋਈ ਉਨ੍ਹਾਂ ਨੂੰ ਥੰਮ ਨਹੀਂ ਸਕਦਾ। ਬੇਸ਼ੱਕ ਉਹ ਸਹਿਣਸ਼ੀਲ ਅਤੇ ਮੁਆਫ਼ ਕਰਨ ਵਾਲਾ ਹੈ। |
وَأَقْسَمُوا بِاللَّهِ جَهْدَ أَيْمَانِهِمْ لَئِن جَاءَهُمْ نَذِيرٌ لَّيَكُونُنَّ أَهْدَىٰ مِنْ إِحْدَى الْأُمَمِ ۖ فَلَمَّا جَاءَهُمْ نَذِيرٌ مَّا زَادَهُمْ إِلَّا نُفُورًا (42) ਅਤੇ ਉਨ੍ਹਾਂ ਨੇ ਅੱਲਾਹ ਦੀਆਂ ਪੱਕੀਆਂ ਸਹੁੰਆਂ ਖਾਧੀਆਂ ਸੀ ਕਿ ਜੇਕਰ ਉਨ੍ਹਾਂ ਦੇ ਕੋਲ ਕੋਈ ਸਾਵਧਾਨ ਕਰਨ ਵਾਲਾ ਆਇਆ ਤਾਂ ਉਹ ਹਰੇਕ ਕੌਮ ਤੋਂ ਜ਼ਿਆਦਾ ਉਪਦੇਸ਼ ਨੂੰ ਸਵੀਕਾਰ ਕਰਨ ਵਾਲੇ ਹੌਣਗੇ। ਫਿਰ ਜਦੋਂ ਉਨ੍ਹਾਂ ਦੇ ਕੋਲ ਨਸੀਹਤ ਕਰਨ ਵਾਲਾ ਆਇਆ ਤਾਂ ਸਿਰਫ਼ ਉਨ੍ਹਾਂ ਦੀ ਦੂਰੀ ਵਿਚ ਹੀ ਵਾਧਾ ਹੋਇਆ। |
اسْتِكْبَارًا فِي الْأَرْضِ وَمَكْرَ السَّيِّئِ ۚ وَلَا يَحِيقُ الْمَكْرُ السَّيِّئُ إِلَّا بِأَهْلِهِ ۚ فَهَلْ يَنظُرُونَ إِلَّا سُنَّتَ الْأَوَّلِينَ ۚ فَلَن تَجِدَ لِسُنَّتِ اللَّهِ تَبْدِيلًا ۖ وَلَن تَجِدَ لِسُنَّتِ اللَّهِ تَحْوِيلًا (43) ਧਰਤੀ ਉੱਤੇ ਆਪਣੇ ਆਪ ਨੂੰ ਵੱਡਾ ਸਮਝਣਾ ਅਤੇ ਸ਼ੂਰੀਆਂ ਹੁੱਜਤਾਂ ਕਰਨਾ। ਅਤੇ ਬੁਰੀਆਂ ਹੁੱਜਤਾਂ ਦੀ ਮੁਸੀਬਤ ਤਾਂ ਬੁਰੀਆਂ ਹੁੱਜਤਾਂ ਕਰਨ ਵਾਲਿਆਂ ਉੱਪਰ ਹੀ ਆਉਂਦੀ ਹੈ। ਤਾਂ ਕੀ ਇਹ ਉਸ ਵਿਧਾਨ ਦੀ ਉਡੀਕ ਵਿਚ ਹਨ ਜਿਹੜਾ ਪਿੱਛਲੇ ਹੋਂ ਚੁੱਕੇ ਲੋਕਾਂ ਦੇ ਸਬੰਧ ਵਿਚ ਪ੍ਰਗਟ ਹੋਇਆ ਹੈ। ਸੋ ਤੁਸੀਂ ਅੱਲਾਹ ਦੇ ਵਿਧਾਨ ਵਿਚ ਨਾ ਕੋਈ ਤਬਦੀਲੀ ਦੇਖੌਗੇ ਅਤੇ ਨਾ ਹੀ ਅੱਲਾਹ ਦੇ ਵਿਧਾਨ ਨੂੰ ਟਲਦਾ ਹੋਇਆ ਵੇਖੌਗੇ। |
أَوَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ مِن قَبْلِهِمْ وَكَانُوا أَشَدَّ مِنْهُمْ قُوَّةً ۚ وَمَا كَانَ اللَّهُ لِيُعْجِزَهُ مِن شَيْءٍ فِي السَّمَاوَاتِ وَلَا فِي الْأَرْضِ ۚ إِنَّهُ كَانَ عَلِيمًا قَدِيرًا (44) ਕੀ ਇਹ ਲੋਕ ਧਰਤੀ ਉੱਪਰ ਤੁਰੇ ਫਿਰੇ ਤੋਂ ਪਹਿਲਾਂ ਹੋ ਚੁੱਕੇ ਹਨ ਅਤੇ ਉਹ ਤਾਕਤ ਵਿਚ ਵੀ ਇਨ੍ਹਾਂ ਨਾਲੋਂ ਜ਼ਿਆਦਾ ਸਨ। ਅਤੇ ਅੱਲਾਹ ਅਜਿਹਾ ਨਹੀਂ ਕਿ ਕੋਈ ਚੀਜ਼ ਉਸ ਨੂੰ ਮਜ਼ਬੂਰ ਕਰ ਦੇਵੇ, ਨਾ ਧਰਤੀ ਵਿਚ ਅਤੇ ਨਾ ਅਸਮਾਨਾਂ ਵਿੱਚ। ਬੇਸ਼ੱਕ ਉਹ ਗਿਆਨ ਵਾਲਾ ਅਤੇ ਸਮਰੱਥਾ ਰੱਖਣ ਵਾਲਾ ਹੈ। |
وَلَوْ يُؤَاخِذُ اللَّهُ النَّاسَ بِمَا كَسَبُوا مَا تَرَكَ عَلَىٰ ظَهْرِهَا مِن دَابَّةٍ وَلَٰكِن يُؤَخِّرُهُمْ إِلَىٰ أَجَلٍ مُّسَمًّى ۖ فَإِذَا جَاءَ أَجَلُهُمْ فَإِنَّ اللَّهَ كَانَ بِعِبَادِهِ بَصِيرًا (45) ਅਤੇ ਜੇਕਰ ਲੋਕਾਂ ਦੇ ਕਰਮਾਂ ਲਈ ਅੱਲਾਹ ਉਨ੍ਹਾਂ ਨੂੰ ਫੜਦਾ ਤਾਂ ਧਰਤੀ ਉੱਤੇ ਉਹ ਇੱਕ ਵੀ ਜੀਵਨਧਾਰੀ ਨੂੰ ਨਾ ਛੱਡਦਾ। ਪਰੰਤੂ ਉਹ ਇਨ੍ਹਾਂ ਨੂੰ ਇੱਕ ਮਿੱਥੇ ਹੋਏ ਸਮੇਂ ਤੱਕ ਮੌਕਾ ਚਿੰਦਾ ਹੈ। ਫਿਰ ਜਦੋਂ ਉਨ੍ਹਾਂ ਦਾ ਸਮਾਂ ਪੂਰਾ ਹੋ ਜਾਵੇਗਾ ਤਾਂ ਅੱਲਾਹ ਆਪਣੇ ਬੰਦਿਆਂ ਨੂੰ ਖੂਦ ਦੇਖਣ ਵਾਲਾ ਹੈ। |