يَا أَيُّهَا الَّذِينَ آمَنُوا لَا تُقَدِّمُوا بَيْنَ يَدَيِ اللَّهِ وَرَسُولِهِ ۖ وَاتَّقُوا اللَّهَ ۚ إِنَّ اللَّهَ سَمِيعٌ عَلِيمٌ (1) ਹੇ ਈਮਾਨ ਵਾਲਿਓ! ਤੂਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਤੋਂ ਅੱਗੇ ਨਾ ਵਧੋ, ਅੱਲਾਹ ਤੋਂ ਡਰੋ ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
يَا أَيُّهَا الَّذِينَ آمَنُوا لَا تَرْفَعُوا أَصْوَاتَكُمْ فَوْقَ صَوْتِ النَّبِيِّ وَلَا تَجْهَرُوا لَهُ بِالْقَوْلِ كَجَهْرِ بَعْضِكُمْ لِبَعْضٍ أَن تَحْبَطَ أَعْمَالُكُمْ وَأَنتُمْ لَا تَشْعُرُونَ (2) ਹੇ ਈਮਾਨ ਵਾਲਿਓ! ਤੁਸੀਂ ਆਪਣੀਆਂ ਅਵਾਜ਼ਾਂ ਰਸੂਲ ਦੀਆਂ ਅਵਾਜ਼ਾਂ ਤੋਂ ਉੱਚੀਆਂ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਅਵਾਜ਼ ਮਾਰ ਕੇ ਸੱਦੋ, ਜਿਸ ਤਰ੍ਹਾਂ ਤੁਸੀਂ ਆਪਿਸ ਵਿਚ ਇੱਕ ਦੂਜੇ ਨੂੰ ਬੁਲਾਉਂਦੇ ਹੋ। ਕਿਤੇ ਅਜਿਹਾ ਨੇ ਹੋਵੇ ਕਿ ਤੁਹਾਡੇ ਕਰਮ ਨਸ਼ਟ ਹੋ ਜਾਣ ਅਤੇ ਤੁਹਾਨੂੰ ਇਸ ਦੀ ਖ਼ਬਰ ਵੀ ਨਾ ਹੋਂਵੇ। ਅਤੇ ਅੱਲਾਹ ਤੋਂ ਡਰੋਂ, ਬੇਸ਼ੱਕ ਅੱਲਾਹ ਸਭ ਕੁਝ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ। |
إِنَّ الَّذِينَ يَغُضُّونَ أَصْوَاتَهُمْ عِندَ رَسُولِ اللَّهِ أُولَٰئِكَ الَّذِينَ امْتَحَنَ اللَّهُ قُلُوبَهُمْ لِلتَّقْوَىٰ ۚ لَهُم مَّغْفِرَةٌ وَأَجْرٌ عَظِيمٌ (3) ਜਿਹੜੇ ਲੋਕ ਅੱਲਾਹ ਦੇ ਰਸੂਲ ਦੇ ਅੱਗੇ ਆਪਣੀਆਂ ਅਵਾਜ਼ਾਂ ਨੀਵੀਂਆਂ ਰੱਖਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਦੇ ਦਿਲ ਤਕਵਾ (ਪ੍ਰਹੇਜ਼ਗਾਰੀ) ਲਈ ਪਰਖ ਲਏ ਹਨ। ਉਨ੍ਹਾਂ ਲਈ ਮੁਆਫ਼ੀ ਹੈ ਅਤੇ ਵੱਡਾ ਪੁੰਨ ਹੈ। |
إِنَّ الَّذِينَ يُنَادُونَكَ مِن وَرَاءِ الْحُجُرَاتِ أَكْثَرُهُمْ لَا يَعْقِلُونَ (4) ਜਿਹੜੇ ਲੋਕ ਤੁਹਾਨੂੰ ਨਹੀਂ ਰੱਖਦੇ। |
وَلَوْ أَنَّهُمْ صَبَرُوا حَتَّىٰ تَخْرُجَ إِلَيْهِمْ لَكَانَ خَيْرًا لَّهُمْ ۚ وَاللَّهُ غَفُورٌ رَّحِيمٌ (5) ਅਤੇ ਜੇਕਰ ਉਹ ਧੀਰਜ ਰੱਖਦੇ, ਇੱਥੋਂ ਤੱਕ ਕਿ ਜਦੋਂ ਤੁਸੀਂ ਖ਼ੁਦ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਕੋਲ ਆਉਂਦੇ ਤਾਂ ਇਹ ਉਨ੍ਹਾਂ ਲਈ ਵਧੀਆ ਹੁੰਦਾ। ਅਤੇ ਅੱਲਾਹ ਮੁਆਫ਼ੀ ਦੇਣ ਵਾਲਾ ਰਹਿਮਤ ਵਾਲਾ ਹੈ। |
يَا أَيُّهَا الَّذِينَ آمَنُوا إِن جَاءَكُمْ فَاسِقٌ بِنَبَإٍ فَتَبَيَّنُوا أَن تُصِيبُوا قَوْمًا بِجَهَالَةٍ فَتُصْبِحُوا عَلَىٰ مَا فَعَلْتُمْ نَادِمِينَ (6) ਹੇ ਈਮਾਨ ਵਾਲਿਓ! ਜੇਕਰ ਕੋਈ ਇਨਕਾਰੀ ਤੁਹਾਡੇ ਕੋਲ ਕੋਈ ਖ਼ਬਰ ਲੈ ਕੇ ਆਵੇ ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਿਆ ਕਰੋ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਅਗਿਆਨਤਾ ਵੱਸ ਕਿਸੇ ਸਮੂਹ ਦਾ ਨੁਕਸਾਨ ਕਰ ਦੇਵੋਂ। ਫਿਰ ਤੁਹਾਨੂੰ ਆਪਣੇ ਕੀਤੇ ਤੇ ਪਛਤਾਉਣਾ ਪਵੇ। |
وَاعْلَمُوا أَنَّ فِيكُمْ رَسُولَ اللَّهِ ۚ لَوْ يُطِيعُكُمْ فِي كَثِيرٍ مِّنَ الْأَمْرِ لَعَنِتُّمْ وَلَٰكِنَّ اللَّهَ حَبَّبَ إِلَيْكُمُ الْإِيمَانَ وَزَيَّنَهُ فِي قُلُوبِكُمْ وَكَرَّهَ إِلَيْكُمُ الْكُفْرَ وَالْفُسُوقَ وَالْعِصْيَانَ ۚ أُولَٰئِكَ هُمُ الرَّاشِدُونَ (7) ਅਤੇ ਜਾਣ ਲਵੋਂ ਕਿ ਤੁਹਾਡੇ ਵਿਚਕਾਰ ਅੱਲਾਹ ਦਾ ਰਸੂਲ ਹੈ। ਜੇਕਰ ਉਹ ਬਹੁਤ ਸਾਰੇ ਮਾਮਲਿਆਂ ਵਿਚ ਤੁਹਾਡੀ ਗੱਲ ਮੰਨ ਲਵੇ ਤਾਂ ਤੂਸੀਂ ਬੜੀ ਮੁਸ਼ਕਲ ਵਿਚ ਫਸ ਜਾਵੋ। ਪਰੰਤੂ ਅੱਲਾਹ ਨੇ ਤੁਹਾਡੇ ਲਈ ਈਮਾਨ ਨੂੰ ਪਿਆਰਾ ਬਣਾ ਦਿੱਤਾ ਅਤੇ ਤੁਹਾਡੇ ਦਿਲਾਂ ਵਿਚ ਉਸ ਦਾ ਪ੍ਰੇਮ ਪਾ ਦਿੱਤਾ। ਅਤੇ ਅੱਲਾਹ ਦੀ ਅਵੱਗਿਆ, ਅਧਰਮ ਅਤੇ ਪਾਪ ਨੂੰ ਤੁਹਾਡੇ ਲਈ ਨਾ-ਪਸੰਦ ਬਣਾ ਦਿੱਤਾ। |
فَضْلًا مِّنَ اللَّهِ وَنِعْمَةً ۚ وَاللَّهُ عَلِيمٌ حَكِيمٌ (8) ਅਜਿਹੇ ਲੋਕ ਹੀ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾਲ ਚੰਗੇ ਰਾਹ ਤੇ ਹਨ ਅਤੇ ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ। |
وَإِن طَائِفَتَانِ مِنَ الْمُؤْمِنِينَ اقْتَتَلُوا فَأَصْلِحُوا بَيْنَهُمَا ۖ فَإِن بَغَتْ إِحْدَاهُمَا عَلَى الْأُخْرَىٰ فَقَاتِلُوا الَّتِي تَبْغِي حَتَّىٰ تَفِيءَ إِلَىٰ أَمْرِ اللَّهِ ۚ فَإِن فَاءَتْ فَأَصْلِحُوا بَيْنَهُمَا بِالْعَدْلِ وَأَقْسِطُوا ۖ إِنَّ اللَّهَ يُحِبُّ الْمُقْسِطِينَ (9) ਅਤੇ ਜੇਕਰ ਈਮਾਨ ਵਾਲਿਆਂ ਦੇ ਦੋ ਸਮੂਹ ਆਪਿਸ ਵਿਚ ਲੜ ਪੈਣ ਤਾਂ ਉਨ੍ਹਾਂ ਵਿਚ ਸਮਝੌਤਾ ਕਰਵਾਉ। ਫਿਰ ਜੇਕਰ ਉਨ੍ਹਾਂ ਵਿੱਚੋਂ ਇੱਕ ਸਮੂਹ ਦੂਜੇ ਸਮੂਹ ਤੇ ਜ਼ੁਲਮ ਕਰੇ ਤਾਂ ਤੁਸੀਂ ਉਸ ਸਮੂਹ ਨਾਲ ਲੜੋਂ ਜਿਹੜਾ ਜ਼ੁਲਮ ਕਰਦਾ ਹੈ, ਇੱਥੋਂ ਤੱਕ ਕਿ ਉਹ ਅੱਲਾਹ ਦੇ ਹੁਕਮ ਵੱਲ ਵਾਪਿਸ ਆ ਜਾਣ। ਫਿਰ ਜਦੋਂ ਉਹ ਵਾਪਿਸ ਆਉਣ ਤਾਂ ਉਨ੍ਹਾਂ ਦੇ ਵਿਚਕਾਰ ਨਿਆਇ ਦੇ ਸਹਿਤ ਸਮਝੌਤਾ ਕਰਵਾਉ ਅਤੇ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ਼ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। |
إِنَّمَا الْمُؤْمِنُونَ إِخْوَةٌ فَأَصْلِحُوا بَيْنَ أَخَوَيْكُمْ ۚ وَاتَّقُوا اللَّهَ لَعَلَّكُمْ تُرْحَمُونَ (10) ਈਮਾਨ ਵਾਲੇ ਸਾਰੇ ਭਰਾ ਹਨ, ਸੋ ਆਪਣੇ ਭਰਾਵਾਂ ਦੇ ਵਿਚਕਾਰ ਮੇਲ-ਮਿਲਾਪ ਕਰਵਾਉ ਅਤੇ ਅੱਲਾਹ ਤੋਂ ਡਰੋਂ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ। |
يَا أَيُّهَا الَّذِينَ آمَنُوا لَا يَسْخَرْ قَوْمٌ مِّن قَوْمٍ عَسَىٰ أَن يَكُونُوا خَيْرًا مِّنْهُمْ وَلَا نِسَاءٌ مِّن نِّسَاءٍ عَسَىٰ أَن يَكُنَّ خَيْرًا مِّنْهُنَّ ۖ وَلَا تَلْمِزُوا أَنفُسَكُمْ وَلَا تَنَابَزُوا بِالْأَلْقَابِ ۖ بِئْسَ الِاسْمُ الْفُسُوقُ بَعْدَ الْإِيمَانِ ۚ وَمَن لَّمْ يَتُبْ فَأُولَٰئِكَ هُمُ الظَّالِمُونَ (11) ਹੇ ਈਮਾਨ ਵਾਲਿਓ! ਨਾ ਆਦਮੀ ਦੂਸਰੇ ਆਦਮੀਆਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੋਂਵੇ। ਅਤੇ ਨਾ ਔਰਤਾਂ ਦੂਸਰੀਆਂ ਔਰਤਾਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੌਣ। ਅਤੇ ਨਾ ਇੱਕ ਦੂਸਰੇ ਤੇ ਵਿਅੰਗ ਕਸਿਆ ਕਰੋਂ ਅਤੇ ਨਾ ਇੱਕ ਦੂਜੇ ਨੂੰ ਮਾੜੇ ਉਪ ਨਾਵਾਂ ਨਾਲ ਬੁਲਾਵੇਂ। ਈਮਾਨ ਲਿਆਉਣ ਤੋਂ ਬਾਅਦ ਪਾਪ ਦਾ ਨਾਮ ਦੇਣਾ ਮਾੜਾ ਹੈ ਅਤੇ ਜਿਹੜਾ ਇਸ ਤੋਂ' ਨਾ ਰੁੱਕੇ ਉਹ ਲੋਕ ਜ਼ਾਲਿਮ ਹਨ। |
يَا أَيُّهَا الَّذِينَ آمَنُوا اجْتَنِبُوا كَثِيرًا مِّنَ الظَّنِّ إِنَّ بَعْضَ الظَّنِّ إِثْمٌ ۖ وَلَا تَجَسَّسُوا وَلَا يَغْتَب بَّعْضُكُم بَعْضًا ۚ أَيُحِبُّ أَحَدُكُمْ أَن يَأْكُلَ لَحْمَ أَخِيهِ مَيْتًا فَكَرِهْتُمُوهُ ۚ وَاتَّقُوا اللَّهَ ۚ إِنَّ اللَّهَ تَوَّابٌ رَّحِيمٌ (12) ਹੇ ਈਮਾਨ ਵਾਲਿਓ! ਬਹੁਤ ਸਾਰੇ ਅੰਦਾਜ਼ਿਆਂ ਤੋਂ ਬਚੋ ਕਿਉਂਕਿ ਕੁਝ ਅੰਦਾਜ਼ੇ ਪਾਪ ਹੁੰਦੇ ਹਨ ਅਤੇ (ਇੱਕ ਦੂਜੇ ਦੀ) ਟੋਹ ਵਿਚ ਨਾ ਲੱਗੇ ਰਿਹਾ ਕਰੋਂ। ਅਤੇ ਤੁਹਾਡੇ ਵਿਜ਼ੋਂ ਕੋਈ ਕਿਸੇ ਦੀ ਪਿੱਠ ਪਿੱਛੇ ਜ਼ੁਗਲੀ ਨਾ ਕਰੇ। ਕੀ ਤੁਹਾਡੇ ਵਿਜ਼ੋਂ ਕੋਈ ਇਸ ਗੱਲ ਨੂੰ ਪਸੰਦ ਕਰੇਗਾ ਕਿ ਉਹ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਵੇ, ਇਸ ਨੂੰ ਤੁਸੀਂ ਖੁਦ ਮਾੜਾ ਸਮਝਦੇ ਹੋ। ਅਤੇ ਅੱਲਾਹ ਤੋਂ ਡਰੋਂ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ। |
يَا أَيُّهَا النَّاسُ إِنَّا خَلَقْنَاكُم مِّن ذَكَرٍ وَأُنثَىٰ وَجَعَلْنَاكُمْ شُعُوبًا وَقَبَائِلَ لِتَعَارَفُوا ۚ إِنَّ أَكْرَمَكُمْ عِندَ اللَّهِ أَتْقَاكُمْ ۚ إِنَّ اللَّهَ عَلِيمٌ خَبِيرٌ (13) ਹੈ ਲੋਕੋ! ਅਸੀਂ ਤੁਹਾਨੂੰ ਇੱਕ ਆਦਮੀ' ਅਤੇ ਇੱਕ ਔਰਤ ਤੋਂ ਪੈਦਾ ਕੀਤਾ ਅਤੇ ਤੁਹਾਨੂੰ ਜਾਤੀਆਂ ਅਤੇ ਪਰਿਵਾਰਾਂ ਵਿਚ ਵੰਡ ਦਿੱਤਾ ਤਾਂ ਕਿ ਤੁਸੀਂ ਇੱਕ ਦੂਸਰੇ ਨੂੰ ਪਛਾਣੋ। ਬੇਸ਼ੱਕ ਅੱਲਾਹ ਦੇ ਨੇੜੇ ਤੁਹਾਡੇ ਵਿਚੋ' ਜ਼ਿਆਦਾ ਇੱਜ਼ਤ ਵਾਲਾ ਉਹ ਹੈ ਜਿਹੜਾ ਸਭ ਤੋਂ ਜ਼ਿਆਦਾ (ਜੀਵਨ ਵਿੱਚ) ਸੰਜਮ ਰੱਖਦਾ ਹੈ। ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਖ਼ਬਰ ਰੱਖਣ ਵਾਲਾ ਹੈ। |
۞ قَالَتِ الْأَعْرَابُ آمَنَّا ۖ قُل لَّمْ تُؤْمِنُوا وَلَٰكِن قُولُوا أَسْلَمْنَا وَلَمَّا يَدْخُلِ الْإِيمَانُ فِي قُلُوبِكُمْ ۖ وَإِن تُطِيعُوا اللَّهَ وَرَسُولَهُ لَا يَلِتْكُم مِّنْ أَعْمَالِكُمْ شَيْئًا ۚ إِنَّ اللَّهَ غَفُورٌ رَّحِيمٌ (14) ਅਰਬ ਆਖਦੇ ਹਨ, ਕਿ ਅਸੀਂ ਈਮਾਨ ਲਿਆਏ। ਆਖੋ, ਕਿ ਤੁਸੀਂ ਈਮਾਨ ਨਹੀ' ਲਿਆਏ। ਸਗੋ'`ਇਸ ਤਰ੍ਹਾਂ ਆਖੋ, ਕਿ ਅਸੀਂ ਇਸਲਾਮ ਨੂੰ ਸਵੀਕਾਰ ਕੀਤਾ। ਅਜੇ ਤੱਕ ਈਮਾਨ ਤੁਹਾਡੇ ਦਿਲਾਂ ਵਿਚ ਦਾਖ਼ਲ ਨਹੀਂ ਹੋਇਆ। ਅਤੇ ਜੇਕਰ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਦੀ ਆਗਿਆ ਦਾ ਪਾਲਣ ਕਰੋਂ ਤਾਂ ਅੱਲਾਹ ਤੁਹਾਡੇ ਕਰਮਾਂ ਵਿਚ ਕੋਈ ਕਮੀ ਨਹੀਂ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
إِنَّمَا الْمُؤْمِنُونَ الَّذِينَ آمَنُوا بِاللَّهِ وَرَسُولِهِ ثُمَّ لَمْ يَرْتَابُوا وَجَاهَدُوا بِأَمْوَالِهِمْ وَأَنفُسِهِمْ فِي سَبِيلِ اللَّهِ ۚ أُولَٰئِكَ هُمُ الصَّادِقُونَ (15) ਮੌਮਿਨ ਤਾਂ ਸਿਰਫ਼ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਉਣ। ਫਿਰ ਉਨ੍ਹਾਂ ਨੇ ਸ਼ੱਕ ਨਾ ਕੀਤਾ ਅਤੇ ਆਪਣੀ ਜਾਇਦਾਦ ਅਤੇ ਪ੍ਰਾਣਾਂ ਦੇ ਸਹਿਤ ਅੱਲਾਹ ਦੇ ਰਾਹ ਵਿਚ ਜਿਹਾਦ ਕੀਤਾ, ਇਹ ਸੱਚੇ ਲੋਕ ਹਨ। |
قُلْ أَتُعَلِّمُونَ اللَّهَ بِدِينِكُمْ وَاللَّهُ يَعْلَمُ مَا فِي السَّمَاوَاتِ وَمَا فِي الْأَرْضِ ۚ وَاللَّهُ بِكُلِّ شَيْءٍ عَلِيمٌ (16) ਆਖੋਂ, ਕੀ ਤੁਸੀਂ ਅੱਲਾਹ ਨੂੰ ਆਪਣੇ ਦੀਨ ਨਾਲ ਸੂਚਿਤ ਕਰ ਰਹੇ ਹੋ, ਜਦੋਂ ਕਿ ਅੱਲਾਹ ਜਾਣਦਾ ਹੈ ਜੋ ਕੁਝ ਆਕਾਸ਼ਾਂ ਵਿਚ ਅਤੇ ਧਰਤੀ ਵਿਚ ਹੈ। ਅੱਲਾਹ ਸਭ ਕੁਝ ਜਾਨਣ ਵਾਲਾ ਹੈ। |
يَمُنُّونَ عَلَيْكَ أَنْ أَسْلَمُوا ۖ قُل لَّا تَمُنُّوا عَلَيَّ إِسْلَامَكُم ۖ بَلِ اللَّهُ يَمُنُّ عَلَيْكُمْ أَنْ هَدَاكُمْ لِلْإِيمَانِ إِن كُنتُمْ صَادِقِينَ (17) ਇਹ ਲੋਕ ਤੁਹਾਡੇ ਤੇ ਅਹਿਸਾਨ ਕਰਦੇ ਹਨ ਕਿ ਉਨ੍ਹਾਂ ਨੇ ਇਸਲਾਮ ਸਵੀਕਾਰ ਕੀਤਾ ਹੈ। ਆਖੋ, ਕਿ ਆਪਣੇ ਇਸਲਾਮ ਦਾ ਅਹਿਸਾਨ ਮੇਰੇ ਤੇ ਨਾ ਕਰੋ। ਸਗੋਂ ਅੱਲਾਹ ਨੇ ਤੁਹਾਡੇ ਤੇ ਉਪਕਾਰ ਕੀਤਾ ਹੈ, ਕਿ ਉਸ ਨੇ ਤੁਹਾਨੂੰ ਈਮਾਨ ਦਾ ਰਾਹ ਦਿਖਾਇਆ ਹੈ। ਜੇ ਤੁਸੀਂ ਸੱਚੇ ਹੋ। |
إِنَّ اللَّهَ يَعْلَمُ غَيْبَ السَّمَاوَاتِ وَالْأَرْضِ ۚ وَاللَّهُ بَصِيرٌ بِمَا تَعْمَلُونَ (18) ਬੇਸ਼ੱਕ ਅੱਲਾਹ ਧਰਤੀ ਅਤੇ ਆਕਾਸ਼ਾਂ ਦੀਆਂ ਗੁੱਝੀਆਂ ਗੱਲਾਂ ਨੂੰ ਜਾਣਦਾ ਹੈ। ਅਤੇ ਅੱਲਾਹ ਉਹ ਦੇਖਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ। |