سَبَّحَ لِلَّهِ مَا فِي السَّمَاوَاتِ وَالْأَرْضِ ۖ وَهُوَ الْعَزِيزُ الْحَكِيمُ (1) ਹਰੇਕ ਚੀਜ਼ ਜਿਹੜੀ ਆਕਾਸ਼ਾਂ ਅਤੇ ਧਰਤੀ ਵਿਚ ਹੈ ਉਹ ਅੱਲਾਹ ਦੀ ਸਿਫਤ ਸਲਾਹ ਕਰਦੀ ਹੈ ਅਤੇ ਉਹ (ਅੱਲਾਹ) ਤਾਕਤਵਰ ਅਤੇ ਬਾਖ਼ਬਰ ਹੈ। |
لَهُ مُلْكُ السَّمَاوَاتِ وَالْأَرْضِ ۖ يُحْيِي وَيُمِيتُ ۖ وَهُوَ عَلَىٰ كُلِّ شَيْءٍ قَدِيرٌ (2) ਅਸਮਾਨਾਂ ਅਤੇ ਧਰਤੀ ਦਾ ਸਮਰਾਜ ਉਸ ਦਾ ਹੀ ਹੈ। ਉਹ ਜੀਵਨ ਦਿੰਦਾ ਹੈ ਅਤੇ ਮੌਤ ਵੀ ਦਿੰਦਾ ਹੈ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
هُوَ الْأَوَّلُ وَالْآخِرُ وَالظَّاهِرُ وَالْبَاطِنُ ۖ وَهُوَ بِكُلِّ شَيْءٍ عَلِيمٌ (3) ਉਹ ਹੀ ਅੱਵਲ ਹੈ ਅਤੇ ਅੰਤ ਵੀ। ਉਹ ਗੁਪਤ ਵੀ ਹੈ ਅਤੇ ਪ੍ਰਗਟ ਵੀ ਅਤੇ ਉਹ ਹਰ ਚੀਜ਼ ਨੂੰ ਜਾਣਨ ਵਾਲਾ ਹੈ। |
هُوَ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ ۚ يَعْلَمُ مَا يَلِجُ فِي الْأَرْضِ وَمَا يَخْرُجُ مِنْهَا وَمَا يَنزِلُ مِنَ السَّمَاءِ وَمَا يَعْرُجُ فِيهَا ۖ وَهُوَ مَعَكُمْ أَيْنَ مَا كُنتُمْ ۚ وَاللَّهُ بِمَا تَعْمَلُونَ بَصِيرٌ (4) ਉਹ ਹੀ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫਿਰ ਉਹ ਸਿੰਘਾਸਨ ਤੇ ਸੁਸ਼ੋਭਿਤ ਹੋਇਆ। ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਦੇ ਅੰਦਰ ਜਾਂਦਾ ਹੈ ਅਤੇ ਜੋ ਕੁਝ ਉਸ ਵਿਚੋਂ ਨਿਕਲਦਾ ਹੈ। ਅਤੇ ਜੋ ਕੂਝ ਅਸਮਾਨਾਂ ਤੋਂ ਉਤਰਦਾ ਹੈ ਜਾਂ ਜੋ ਕੁਝ ਅਸਮਾਨਾਂ ਵਿਚ ਚੜਦਾ ਹੈ। ਅਤੇ ਉਹ ਤੁਹਾਡੇ ਨਾਲ ਹੈ, ਤੁਸੀਂ ਜਿੱਥੇ ਵੀ ਹੋ ਅਤੇ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਦੇਖਦਾ ਹੈ। |
لَّهُ مُلْكُ السَّمَاوَاتِ وَالْأَرْضِ ۚ وَإِلَى اللَّهِ تُرْجَعُ الْأُمُورُ (5) ਅਸਮਾਨਾਂ ਅਤੇ ਧਰਤੀ ਦਾ ਸਮਰਾਜ ਉਸ ਦਾ ਹੀ ਹੈ ਅਤੇ ਅੱਲਾਹ ਵੱਲ ਹੀ ਸਾਰੇ ਮਾਮਲੇ ਵਾਪਿਸ ਜਾਂਦੇ ਹਨ। |
يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ ۚ وَهُوَ عَلِيمٌ بِذَاتِ الصُّدُورِ (6) ਉਹ ਰਾਤ ਨੂੰ ਦਿਨ ਵਿਚ ਦਾਖ਼ਿਲ ਕਰਦਾ ਹੈ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਉਹ ਦਿਲਾਂ ਦੀਆਂ ਗੱਲਾਂ ਜਾਣਦਾ ਹੈ। |
آمِنُوا بِاللَّهِ وَرَسُولِهِ وَأَنفِقُوا مِمَّا جَعَلَكُم مُّسْتَخْلَفِينَ فِيهِ ۖ فَالَّذِينَ آمَنُوا مِنكُمْ وَأَنفَقُوا لَهُمْ أَجْرٌ كَبِيرٌ (7) ਈਮਾਨ ਲਿਆਉ ਅੱਲਾਹ ਅਤੇ ਉਸ ਦੇ ਰਸੂਲ ਤੇ ਅਤੇ ਉਸ ਵਿਚੋਂ ਖਰਚੋਂ ਜਿਸ ਦਾ ਉਸ ਨੇ ਤੁਹਾਨੂੰ ਅਧਿਕਾਰੀ ਬਣਾਇਆ ਹੈ। ਸੋ ਜਿਹੜੇ ਲੋਕ ਤੁਹਾਡੇ ਵਿਚੋਂ ਈਮਾਨ ਲਿਆਏ ਅਤੇ ਖਰਚ ਕਰਨ ਉਨ੍ਹਾਂ ਲਈ ਵੱਡਾ ਬਦਲਾ ਹੈ। |
وَمَا لَكُمْ لَا تُؤْمِنُونَ بِاللَّهِ ۙ وَالرَّسُولُ يَدْعُوكُمْ لِتُؤْمِنُوا بِرَبِّكُمْ وَقَدْ أَخَذَ مِيثَاقَكُمْ إِن كُنتُم مُّؤْمِنِينَ (8) ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀ ਅੱਲਾਹ ਤੇ ਈਮਾਨ ਨਹੀਂ ਲਿਆਉਂਦੇ। ਹਾਲਾਂਕਿ ਰਸੂਲ ਤੁਹਾਨੂੰ ਬੁਲਾ ਰਿਹਾ ਹੈ ਇਸ ਲਈ ਕਿ ਆਪਣੇ ਰੱਬ ਤੇ ਈਮਾਨ ਲਿਆਉ। ਅਤੇ ਉਹ ਤੁਹਾਡੇ ਤੋਂ ਵਚਨ ਲੈ ਚੁੱਕਿਆ ਹੈ ਜੇਕਰ ਤੁਸੀਂ ਸ਼ਰਧਾਲੂ ਹੋ। |
هُوَ الَّذِي يُنَزِّلُ عَلَىٰ عَبْدِهِ آيَاتٍ بَيِّنَاتٍ لِّيُخْرِجَكُم مِّنَ الظُّلُمَاتِ إِلَى النُّورِ ۚ وَإِنَّ اللَّهَ بِكُمْ لَرَءُوفٌ رَّحِيمٌ (9) ਉਹ ਹੀ ਹੈ ਜਿਹੜਾ ਆਪਣੇ ਬੰਦਿਆਂ ਤੇ ਸਪੱਸ਼ਟ ਆਇਤਾਂ ਉਤਾਰਦਾ ਹੈ ਤਾਂ ਕਿ ਤੁਹਾਨੂੰ ਹਨੇਰਿਆਂ ਤੋਂ ਪ੍ਰਕਾਸ਼ ਵੱਲ ਲੈ ਆਵੇ ਅਤੇ ਅੱਲਾਹ ਤੁਹਾਡੇ ਤੇ ਨਰਮੀ ਕਰਨ ਵਾਲਾ ਹੈ ਦਿਆਲੂ ਹੈ। |
وَمَا لَكُمْ أَلَّا تُنفِقُوا فِي سَبِيلِ اللَّهِ وَلِلَّهِ مِيرَاثُ السَّمَاوَاتِ وَالْأَرْضِ ۚ لَا يَسْتَوِي مِنكُم مَّنْ أَنفَقَ مِن قَبْلِ الْفَتْحِ وَقَاتَلَ ۚ أُولَٰئِكَ أَعْظَمُ دَرَجَةً مِّنَ الَّذِينَ أَنفَقُوا مِن بَعْدُ وَقَاتَلُوا ۚ وَكُلًّا وَعَدَ اللَّهُ الْحُسْنَىٰ ۚ وَاللَّهُ بِمَا تَعْمَلُونَ خَبِيرٌ (10) ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀਂ ਅੱਲਾਹ ਦੇ ਰਾਹ ਤੇ ਖਰਚ ਨਹੀਂ ਕਰਦੇ ਹਾਲਾਂਕਿ ਸਾਰੇ ਆਕਾਸ਼ ਅਤੇ ਧਰਤੀ ਅੰਤ ਨੂੰ ਅੱਲਾਹ ਦਾ ਹੀ ਰਹਿ ਜਾਵੇਗਾ। ਤੁਹਾਡੇ ਵਿੱਚੋਂ ਜਿਹੜੇ ਲੋਕ ਜਿੱਤਣ ਤੋਂ ਬਾਅਦ ਖਰਚ ਕਰਨ ਅਤੇ ਯੁੱਧ ਕਰਨ ਉਹ ਉਨ੍ਹਾਂ ਲੋਕਾਂ ਦੇ ਬਰਾਬਰ ਨਹੀਂ ਹੋ ਸਕਦੇ, ਜਿਨ੍ਹਾਂ ਨੇ ਜਿੱਤਣ ਤੋਂ ਪਹਿਲਾਂ ਖਰਚ ਕੀਤਾ ਅਤੇ ਯੁੱਧ ਕੀਤਾ ਅਤੇ ਅੱਲਾਹ ਨੇ ਸਾਰਿਆਂ ਨਾਲ ਨੇਕੀ ਦਾ ਵਾਅਦਾ ਕੀਤਾ ਹੈ। ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ। |
مَّن ذَا الَّذِي يُقْرِضُ اللَّهَ قَرْضًا حَسَنًا فَيُضَاعِفَهُ لَهُ وَلَهُ أَجْرٌ كَرِيمٌ (11) ਕੌਣ ਹੈ ਜਿਹੜਾ ਅੱਲਾਹ ਨੂੰ (ਸੇਵਾ ਭਾਵਨਾ ਨਾਲ) ਵਧੀਆ ਕਰਜ਼ਾ ਦੇਵੇ ਕਿ ਉਹ ਉਸ ਨੂੰ ਉਸ ਤੋਂ ਦੁੱਗਣਾ ਦੇਵੇ ਅਤੇ ਉਸ ਲਈ ਇੱਜ਼ਤ ਵਾਲਾ ਫ਼ਲ ਹੈ। |
يَوْمَ تَرَى الْمُؤْمِنِينَ وَالْمُؤْمِنَاتِ يَسْعَىٰ نُورُهُم بَيْنَ أَيْدِيهِمْ وَبِأَيْمَانِهِم بُشْرَاكُمُ الْيَوْمَ جَنَّاتٌ تَجْرِي مِن تَحْتِهَا الْأَنْهَارُ خَالِدِينَ فِيهَا ۚ ذَٰلِكَ هُوَ الْفَوْزُ الْعَظِيمُ (12) ਜਿਸ ਦਿਨ ਤੁਸੀਂ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਨੂੰ ਦੇਖੌਗੇ ਕਿ ਉਨ੍ਹਾਂ ਦਾ ਨੂਰ ਉਨ੍ਹਾਂ ਦੇ ਅੱਗੇ ਅਤੇ ਉਨ੍ਹਾਂ ਦੇ ਸੱਜੇ ਭੱਜ ਰਿਹਾ ਹੋਵੇਗਾ ਅੱਜ ਦੇ ਦਿਨ ਤੁਹਾਨੂੰ ਚੰਗੀ ਖ਼ਬਰ ਹੈ ਉਨ੍ਹਾਂ ਬਾਗ਼ਾਂ ਦੀ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਤੁਸੀਂ ਉਸ ਵਿਚ ਹਮੇਸ਼ਾਂ ਰਹੋਗੇ ਇਹ ਵੱਡੀ ਸਫ਼ਲਤਾ ਹੈ। |
يَوْمَ يَقُولُ الْمُنَافِقُونَ وَالْمُنَافِقَاتُ لِلَّذِينَ آمَنُوا انظُرُونَا نَقْتَبِسْ مِن نُّورِكُمْ قِيلَ ارْجِعُوا وَرَاءَكُمْ فَالْتَمِسُوا نُورًا فَضُرِبَ بَيْنَهُم بِسُورٍ لَّهُ بَابٌ بَاطِنُهُ فِيهِ الرَّحْمَةُ وَظَاهِرُهُ مِن قِبَلِهِ الْعَذَابُ (13) ਜਿਸ ਦਿਨ ਮੁਨਕਰ ਮਰਦ ਅਤੇ ਮੁਨਕਰ ਔਰਤਾਂ ਈਮਾਨ ਲਿਆਉਣ ਵਾਲਿਆਂ ਨੂੰ ਕਹਿਣਗੇ ਕਿ ਸਾਨੂੰ ਮੌਕਾ ਦਿਉ ਅਸੀਂ ਵੀ ਤੁਹਾਡੇ ਨੂਰ ਤੋਂ ਕੁਝ ਲਾਭ ਲੈ ਲਈਏ। ਆਖਿਆ ਜਾਵੇਗਾ ਕਿ ਤੁਸੀਂ ਆਪਣੇ ਪਿੱਛੇ ਵਾਪਿਸ ਚਲੇ ਜਾਉ। ਫਿਰ ਪ੍ਰਕਾਸ਼ ਦੀ ਤਲਾਸ਼ ਕਰੋ। ਫਿਰ ਉਨ੍ਹਾਂ ਦੇ ਵਿਚਕਾਰ ਇੱਕ ਕੰਧ ਖੜੀ ਕਰ ਦਿੱਤੀ ਜਾਵੇਗੀ, ਜਿਸ ਵਿਚ ਇੱਕ ਦਰਵਾਜ਼ਾ ਹੋਵੇਗਾ। ਉਸ ਦੇ ਅੰਦਰ ਵੱਲ ਰਹਿਮਤ ਹੋਵੇਗੀ ਅਤੇ ਬਾਹਰ ਵੱਲ ਸਜ਼ਾ ਹੋਵੇਗੀ। |
يُنَادُونَهُمْ أَلَمْ نَكُن مَّعَكُمْ ۖ قَالُوا بَلَىٰ وَلَٰكِنَّكُمْ فَتَنتُمْ أَنفُسَكُمْ وَتَرَبَّصْتُمْ وَارْتَبْتُمْ وَغَرَّتْكُمُ الْأَمَانِيُّ حَتَّىٰ جَاءَ أَمْرُ اللَّهِ وَغَرَّكُم بِاللَّهِ الْغَرُورُ (14) ਉਹ ਉਨ੍ਹਾਂ ਨੂੰ ਪੁਕਾਰਣਗੇ ਕਿ ਕੀ ਅਸੀਂ ਤੁਹਾਡੇ ਨਾਲ ਨਹੀ” ਸੀ?ਉਹ ਕਹਿਣਗੇ ਕਿ ਹਾਂ, ਪਰੰਤੂ ਤੁਸੀਂ ਆਪਣੇ ਆਪ ਨੂੰ ਕੁਰਾਹੇ ਪਾਇਆ ਅਤੇ ਰਾਹ ਦੇਖਦੇ ਰਹੇ ਅਤੇ ਸ਼ੱਕ ਵਿਚ ਪਏ ਰਹੇ ਅਤੇ ਝੂਠੀਆਂ ਉਮੀਦਾਂ ਨੇ ਤੁਹਾਨੂੰ ਧੋਖੇ ਵਿਚ ਰੱਖਿਆ। ਇੱਥੋਂ ਤੱਕ ਕਿ ਅੱਲਾਹ ਦਾ ਫ਼ੈਸਲਾ ਆ ਗਿਆ। ਅਤੇ ਮੁਨਕਰਾਂ ਨੇ ਤੁਹਾਨੂੰ ਅੱਲਾਹ ਦੇ ਮਾਮਲੇ ਵਿਚ ਧੋਖਾ ਦਿੱਤਾ। |
فَالْيَوْمَ لَا يُؤْخَذُ مِنكُمْ فِدْيَةٌ وَلَا مِنَ الَّذِينَ كَفَرُوا ۚ مَأْوَاكُمُ النَّارُ ۖ هِيَ مَوْلَاكُمْ ۖ وَبِئْسَ الْمَصِيرُ (15) ਸੋ ਅੱਜ ਨਾ ਤੁਹਾਡੇ ਤੋਂ ਕੋਈ ਅਰਥ ਦੰਡ ਸਵੀਕਾਰ ਕੀਤਾ ਜਾਵੇਗਾ ਅਤੇ ਨਾ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੇ ਅਵੱਗਿਆ ਕੀਤੀ। ਤੁਹਾਡਾ ਟਿਕਾਣਾ ਅੱਗ ਹੈ ਉਹੀ ਤੁਹਾਡਾ ਸਾਥੀ ਹੈ ਅਤੇ ਇਹ ਬਹੁਤ ਮਾੜਾ ਟਿਕਾਣਾ ਹੈ। |
۞ أَلَمْ يَأْنِ لِلَّذِينَ آمَنُوا أَن تَخْشَعَ قُلُوبُهُمْ لِذِكْرِ اللَّهِ وَمَا نَزَلَ مِنَ الْحَقِّ وَلَا يَكُونُوا كَالَّذِينَ أُوتُوا الْكِتَابَ مِن قَبْلُ فَطَالَ عَلَيْهِمُ الْأَمَدُ فَقَسَتْ قُلُوبُهُمْ ۖ وَكَثِيرٌ مِّنْهُمْ فَاسِقُونَ (16) ਕੀ ਈਮਾਨ ਵਾਲਿਆਂ ਲਈ ਉਹ ਸਮਾਂ ਨਹੀਂ ਆਇਆ ਕਿ ਉਨ੍ਹਾਂ ਦੇ ਸਿਰ ਅੱਲਾਹ ਦੇ ਉਪਦੇਸ਼ ਦੇ ਅੱਗੇ ਝੁੱਕ ਜਾਣ ਅਤੇ ਉਸ ਸੱਚ ਦੇ ਅੱਗੇ ਜਿਹੜਾ ਉਤਾਰਿਆ ਜਾ ਚੁੱਕਿਆ ਹੈ। ਅਤੇ ਉਹ ਉਨ੍ਹਾਂ ਲੋਕਾਂ ਵਾਂਗ ਨਾ ਹੋ ਜਾਣ ਜਿਨ੍ਹਾਂ ਨੂੰ ਪਹਿਲਾਂ ਕਿਤਾਬ ਦਿੱਤੀ ਗਈ ਸੀ। ਫਿਰ ਇੱਕ ਲੰਬਾ ਸਮਾਂ ਲੰਘ ਗਿਆ ਤੇ ਉਨ੍ਹਾਂ ਦੇ ਦਿਲ ਸਖ਼ਤ ਹੋ ਗਏ। ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਅਵੱਗਿਆਕਾਰੀ ਹਨ। |
اعْلَمُوا أَنَّ اللَّهَ يُحْيِي الْأَرْضَ بَعْدَ مَوْتِهَا ۚ قَدْ بَيَّنَّا لَكُمُ الْآيَاتِ لَعَلَّكُمْ تَعْقِلُونَ (17) ਯਾਦ ਰੱਖੋ ਕਿ ਅੱਲਾਹ ਧਰਤੀ ਨੂੰ ਜੀਵਨ ਦਿੰਦਾ ਹੈ ਉਸ ਦੀ ਮੌਤ ਤੋਂ ਬਾਅਦ ਅਸੀਂ ਤੁਹਾਡੇ ਲਈ ਨਿਸ਼ਾਨੀਆਂ ਬਿਆਨ ਕਰ ਦਿੱਤੀਆਂ ਹਨ ਤਾਂ ਕਿ ਤੁਸੀਂ ਸਮਝੋ। |
إِنَّ الْمُصَّدِّقِينَ وَالْمُصَّدِّقَاتِ وَأَقْرَضُوا اللَّهَ قَرْضًا حَسَنًا يُضَاعَفُ لَهُمْ وَلَهُمْ أَجْرٌ كَرِيمٌ (18) ਬੇਸ਼ੱਕ ਦਾਨ ਦੇਣ ਵਾਲੇ ਮਰਦ ਅਤੇ ਦਾਨ ਦੇਣ ਵਾਲੀਆਂ ਔਰਤਾਂ ਅਤੇ ਉਹ ਲੋਕ ਜਿਨ੍ਹਾਂ ਨੇ ਅੱਲਾਹ ਨੂੰ ਵਧੀਆ ਕਰਜ਼ਾ ਦਿੱਤਾ। ਤਾਂ ਉਨ੍ਹਾਂ ਦਾ ਫ਼ਲ ਵਧਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਲਈ ਸਨਮਾਨਯੋਗ ਫ਼ਲ ਹੈ। |
وَالَّذِينَ آمَنُوا بِاللَّهِ وَرُسُلِهِ أُولَٰئِكَ هُمُ الصِّدِّيقُونَ ۖ وَالشُّهَدَاءُ عِندَ رَبِّهِمْ لَهُمْ أَجْرُهُمْ وَنُورُهُمْ ۖ وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ (19) ਅਤੇ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਏ ਉਹ ਲੋਕ ਹੀ ਆਪਣੇ ਰੱਬ ਦੇ ਨੇੜੇ ਸੱਚੇ ਅਤੇ ਸ਼ਹੀਦ ਹਨ। ਉਨ੍ਹਾਂ ਲਈ ਉਨ੍ਹਾਂ ਦਾ ਬਦਲਾ ਅਤੇ ਉਨ੍ਹਾਂ ਦਾ ਪ੍ਰਕਾਸ਼ ਹੈ ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਉਹ ਲੋਕ ਨਰਕ ਦੇ ਭਾਗੀ ਹਨ। |
اعْلَمُوا أَنَّمَا الْحَيَاةُ الدُّنْيَا لَعِبٌ وَلَهْوٌ وَزِينَةٌ وَتَفَاخُرٌ بَيْنَكُمْ وَتَكَاثُرٌ فِي الْأَمْوَالِ وَالْأَوْلَادِ ۖ كَمَثَلِ غَيْثٍ أَعْجَبَ الْكُفَّارَ نَبَاتُهُ ثُمَّ يَهِيجُ فَتَرَاهُ مُصْفَرًّا ثُمَّ يَكُونُ حُطَامًا ۖ وَفِي الْآخِرَةِ عَذَابٌ شَدِيدٌ وَمَغْفِرَةٌ مِّنَ اللَّهِ وَرِضْوَانٌ ۚ وَمَا الْحَيَاةُ الدُّنْيَا إِلَّا مَتَاعُ الْغُرُورِ (20) ਸਮਝ ਲਵੋ ਕਿ ਦੁਨਿਆਵੀ ਜੀਵਨ ਸਿਰਫ਼ ਖੇਡ ਤਮਾਸ਼ਾ ਅਤੇ (ਨਕਲੀ) ਸੁੰਦਰਤਾ ਅਤੇ ਤੁਹਾਡੇ ਆਪਸ ਵਿਚ ਇੱਕ ਦੂਸਰੇ ਤੇ ਮਾਣ ਜਿਤਾਉਣਾ ਅਤੇ ਜਾਇਦਾਦ ਅਤੇ ਔਲਾਦ ਦੀ ਇੱਕ ਦੂਜੇ ਨਾਲੋਂ ਅੱਗੇ ਵਧਣ ਦਾ ਯਤਨ ਹੈ, ਜਿਵੇਂ ਸੀਂਹ (ਜਿਸ ਨਾਲ ਫਸਲਾਂ ਪੈਦਾ ਹੁੰਦੀਆਂ ਹਨ) ਕਿ ਉਸ ਦੀ ਪੈਦਾਵਾਰ ਕਿਸਾਨਾਂ ਨੂੰ ਚੰਗੀ ਲੱਗਦੀ ਹੈ ਫਿਰ ਉਹ ਸੁੱਕ ਜਾਂਦੀ ਹੈ, ਫਿਰ ਤੂੰ ਉਸ ਨੂੰ ਪੀਲਾ ਦੇਖਦਾ ਹੈ' ਫਿਰ ਉਹ ਤੀਲਾ ਤੀਲਾ ਹੋ ਜਾਂਦੀ ਹੈ। ਅਤੇ ਪ੍ਰਲੋਕ ਵਿਚ ਅੱਲਾਹ ਵੱਲੋਂ ਕਠੋਰ ਸਜ਼ਾ ਵੀ ਹੈ ਅਤੇ ਮੁਆਫ਼ੀ ਅਤੇ ਪ੍ਰਸੰਨਤਾ ਵੀ। ਸੰਸਾਰ ਦਾ ਜੀਵਨ ਧੋਖੇ ਦੀ ਦੌਲਤ ਤੋਂ ਬਿਨ੍ਹਾਂ ਕੁਝ ਨਹੀਂ। |
سَابِقُوا إِلَىٰ مَغْفِرَةٍ مِّن رَّبِّكُمْ وَجَنَّةٍ عَرْضُهَا كَعَرْضِ السَّمَاءِ وَالْأَرْضِ أُعِدَّتْ لِلَّذِينَ آمَنُوا بِاللَّهِ وَرُسُلِهِ ۚ ذَٰلِكَ فَضْلُ اللَّهِ يُؤْتِيهِ مَن يَشَاءُ ۚ وَاللَّهُ ذُو الْفَضْلِ الْعَظِيمِ (21) ਭੱਜੋਂ ਆਪਣੇ ਰੱਬ ਮੁਆਫ਼ੀ ਵੱਲ ਅਤੇ ਅਜਿਹੀ ਜੰਨਤ ਵੱਲ ਜਿਸ ਦੀ ਵਿਆਪਕਤਾ ਆਕਾਸ਼ ਅਤੇ ਧਰਤੀ ਵਰਗੀ ਹੈ। ਉਹ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਹੜੇ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਏ। ਇਹ ਅੱਲਾਹ ਦੀ ਕਿਰਪਾ ਹੈ। ਉਹ ਉਸ ਨੂੰ ਦਿੰਦਾ ਹੈ ਜਿਸ ਨੂੰ ਚਾਹੁੰਦਾ ਹੈ। ਅੱਲਾਹ ਅਤਿਅੰਤ ਬਖਸ਼ਿਸ਼ਾਂ ਦਾ ਮਾਲਕ ਹੈ। |
مَا أَصَابَ مِن مُّصِيبَةٍ فِي الْأَرْضِ وَلَا فِي أَنفُسِكُمْ إِلَّا فِي كِتَابٍ مِّن قَبْلِ أَن نَّبْرَأَهَا ۚ إِنَّ ذَٰلِكَ عَلَى اللَّهِ يَسِيرٌ (22) ਕੋਈ ਬਿਪਤਾ ਨਾ ਧਰਤੀ ਤੇ ਆਉਂਦੀ ਹੈ ਅਤੇ ਨਾ ਤੁਹਾਡੇ ਜਿੰਦਗੀ ਵਿਚ ਪਰੰਤੂ ਉਹ ਇੱਕ ਕਿਤਾਬ ਵਿਚ ਲਿਖੀ ਹੋਈ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਸ ਨੂੰ ਪੈਦਾ ਕਰੀਏ, ਬੇਸ਼ੱਕ ਇਹ ਅੱਲਾਹ ਲਈ ਸੌਖਾ ਹੈ। |
لِّكَيْلَا تَأْسَوْا عَلَىٰ مَا فَاتَكُمْ وَلَا تَفْرَحُوا بِمَا آتَاكُمْ ۗ وَاللَّهُ لَا يُحِبُّ كُلَّ مُخْتَالٍ فَخُورٍ (23) ਤਾਂ ਜੋ ਤੁਸੀਂ ਉਸ ਲਈ ਚਿੰਤਾ ਨਾ ਕਰੋ ਜਿਹੜਾ ਤੁਹਾਡੇ ਤੋਂ ਗਵਾਚ ਗਿਆ ਹੈ। ਅਤੇ ਨਾ ਉਸ ਚੀਜ਼ ਤੇ ਹੰਕਾਰ ਕਰੋ ਜਿਹੜਾ ਉਸ (ਅੱਲਾਹ) ਨੇ ਤੁਹਾਨੂੰ ਦਿੱਤਾ। ਅਤੇ ਅੱਲਾਹ ਗੱਪਾਂ ਮਾਰਨ ਵਾਲੇ ਅਤੇ ਹੰਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
الَّذِينَ يَبْخَلُونَ وَيَأْمُرُونَ النَّاسَ بِالْبُخْلِ ۗ وَمَن يَتَوَلَّ فَإِنَّ اللَّهَ هُوَ الْغَنِيُّ الْحَمِيدُ (24) ਜਿਹੜੇ ਖੂਦ ਵੀ ਕੰਜੂਸੀ ਕਰਦੇ ਹਨ ਅਤੇ ਦੂਸਰਿਆਂ ਨੂੰ ਵੀ ਕੰਜੂਸੀ ਦਾ ਸਬਕ ਦਿੰਦੇ ਹਨ। ਅਤੇ ਜਿਹੜਾ ਬੰਦਾ ਮੂੰਹ ਮੌੜੇਗਾ ਤਾਂ ਅੱਲਾਹ ਬੇਪਰਵਾਰ ਅਤੇ ਸਲਾਹੁਣ ਯੋਗ ਹੈ। |
لَقَدْ أَرْسَلْنَا رُسُلَنَا بِالْبَيِّنَاتِ وَأَنزَلْنَا مَعَهُمُ الْكِتَابَ وَالْمِيزَانَ لِيَقُومَ النَّاسُ بِالْقِسْطِ ۖ وَأَنزَلْنَا الْحَدِيدَ فِيهِ بَأْسٌ شَدِيدٌ وَمَنَافِعُ لِلنَّاسِ وَلِيَعْلَمَ اللَّهُ مَن يَنصُرُهُ وَرُسُلَهُ بِالْغَيْبِ ۚ إِنَّ اللَّهَ قَوِيٌّ عَزِيزٌ (25) ਅਸੀਂ ਆਪਣੇ ਰਸੂਲਾਂ ਨੂੰ ਨਿਸ਼ਾਨੀਆਂ ਦੇ ਨਾਲ ਭੇਜਿਆ ਅਤੇ ਉਸ ਨਾਲ ਕਿਤਾਬ ਅਤੇ ਤੱਕੜੀ ਉਤਾਰੀ ਤਾਂ ਕਿ ਲੋਕਾਂ ਲਈ ਇਨਸਾਫ਼ ਸਥਾਪਿਤ ਹੋਵੇ। ਅਤੇ ਅਸੀਂ ਲੋਹਾ ਉਤਾਰਿਆ ਜਿਸ ਵਿਚ ਬਹੁਤ ਤਾਕਤ ਹੈ ਅਤੇ ਲੋਕਾਂ ਲਈ ਲਾਭ ਹੈ। ਅਤੇ ਤਾਂ ਕਿ ਅੱਲਾਹ ਸਮਝ ਲਵੇ ਕਿ ਕੌਣ ਉਸ ਦੀ ਅਤੇ ਉਸ ਦੇ ਰਸੂਲਾਂ ਦੀ ਬਿਨ੍ਹਾਂ ਦੇਖੇ ਮਦਦ ਕਰਦਾ ਹੈ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ। |
وَلَقَدْ أَرْسَلْنَا نُوحًا وَإِبْرَاهِيمَ وَجَعَلْنَا فِي ذُرِّيَّتِهِمَا النُّبُوَّةَ وَالْكِتَابَ ۖ فَمِنْهُم مُّهْتَدٍ ۖ وَكَثِيرٌ مِّنْهُمْ فَاسِقُونَ (26) ਅਤੇ ਅਸੀਂ ਨੂਹ ਨੂੰ ਅਤੇ ਇਬਰਾਹੀਮ ਨੂੰ ਭੇਜਿਆ ਅਤੇ ਉਸ ਦੀ ਸੰਤਾਨ ਵਿਚ ਅਸੀਂ ਹੈਗ਼ੰਬਰੀ ਅਤੇ ਕਿਤਾਬ ਰੱਖ ਦਿੱਤੀ। ਫਿਰ ਉਨ੍ਹਾਂ ਵਿਚੋਂ ਕੋਈ ਸੱਚੇ ਰਾਹ ਤੇ ਹੈ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਇਨਕਾਰੀ ਹਨ। |
ثُمَّ قَفَّيْنَا عَلَىٰ آثَارِهِم بِرُسُلِنَا وَقَفَّيْنَا بِعِيسَى ابْنِ مَرْيَمَ وَآتَيْنَاهُ الْإِنجِيلَ وَجَعَلْنَا فِي قُلُوبِ الَّذِينَ اتَّبَعُوهُ رَأْفَةً وَرَحْمَةً وَرَهْبَانِيَّةً ابْتَدَعُوهَا مَا كَتَبْنَاهَا عَلَيْهِمْ إِلَّا ابْتِغَاءَ رِضْوَانِ اللَّهِ فَمَا رَعَوْهَا حَقَّ رِعَايَتِهَا ۖ فَآتَيْنَا الَّذِينَ آمَنُوا مِنْهُمْ أَجْرَهُمْ ۖ وَكَثِيرٌ مِّنْهُمْ فَاسِقُونَ (27) ਫਿਰ ਉਨ੍ਹਾਂ ਦੇ ਨਕਸ਼ੇ- -ਕਦਮਾਂ ਤੇ ਅਸੀਂ ਆਪਣੇ ਰਸੂਲ ਭੇਜੇ ਅਤੇ ਉਨ੍ਹਾਂ ਦੇ ਹੀ ਨਕਸ਼ੇ- -ਕਦਮਾਂ ਤੇ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ। ਅਤੇ ਅਸੀਂ ਉਸ ਨੂੰ ਇੰਜੀਲ ਦਿੱਤੀ ਅਤੇ ਜਿਨ੍ਹਾਂ ਲੋਕਾਂ ਨੇ ਉਸ ਦਾ ਪਾਲਣ ਕੀਤਾ ਅਸੀਂ ਉਨ੍ਹਾਂ ਦੇ ਦਿਲਾਂ ਵਿਚ ਮੁਹੱਬਤ ਅਤੇ ਰਹਿਮਤ ਰੱਖ ਦਿੱਤੀ। ਅਤੇ ਸੰਨਿਆਸ ਨੂੰ ਉਨ੍ਹਾਂ ਨੇ ਖ਼ੁਦ ਘੜ ਲਿਆ ਅਸੀਂ ਇਸ ਨੂੰ ਉਨ੍ਹਾਂ ਲਈ ਜ਼ਰੂਰੀ ਨਹੀਂ ਕੀਤਾ ਸੀ। ਪਰੰਤੂ ਉਨ੍ਹਾਂ ਨੇ ਅੱਲਾਹ ਦੀ ਪ੍ਰਸੰਨਤਾਂ ਲਈ ਉਸ ਨੂੰ ਖ਼ੁਦ ਅਪਣਾ ਲਿਆ, ਫਿਰ ਉਨ੍ਹਾਂ ਨੇ ਉਸ ਦਾ ਪੂਰਾ ਧਿਆਨ ਨਾ ਰੱਖਿਆ। ਸੋ ਉਨ੍ਹਾਂ ਵਿਚੋਂ ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੂੰ ਅਸੀਂ ਉਨ੍ਹਾਂ ਦਾ ਫ਼ਲ ਦਿੱਤਾ ਅਤੇ ਉਨ੍ਹਾਂ ਵਿਚ ਜ਼ਿਆਦਾਤਰ ਲੋਕ ਇਨਕਾਰੀ ਹਨ। |
يَا أَيُّهَا الَّذِينَ آمَنُوا اتَّقُوا اللَّهَ وَآمِنُوا بِرَسُولِهِ يُؤْتِكُمْ كِفْلَيْنِ مِن رَّحْمَتِهِ وَيَجْعَل لَّكُمْ نُورًا تَمْشُونَ بِهِ وَيَغْفِرْ لَكُمْ ۚ وَاللَّهُ غَفُورٌ رَّحِيمٌ (28) ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋਂ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਉਂ। ਅੱਲਾਹ ਤੁਹਾਨੂੰ ਆਪਣੀ ਰਹਿਮਤ ਨਾਲ ਦੁੱਗਣਾ ਦੇਵੇਗਾ ਅਤੇ ਤੁਹਾਨੂੰ ਪ੍ਰਕਾਸ਼ ਦੇਵੇਗਾ ਜਿਸ ਨੂੰ ਲੈ ਕੇ ਤੁਸੀਂ ਚੱਲੋਗੇ ਅਤੇ ਤੁਹਾਨੂੰ ਮੁਆਫ਼ ਕਰ ਦੇਵੇਗਾ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
لِّئَلَّا يَعْلَمَ أَهْلُ الْكِتَابِ أَلَّا يَقْدِرُونَ عَلَىٰ شَيْءٍ مِّن فَضْلِ اللَّهِ ۙ وَأَنَّ الْفَضْلَ بِيَدِ اللَّهِ يُؤْتِيهِ مَن يَشَاءُ ۚ وَاللَّهُ ذُو الْفَضْلِ الْعَظِيمِ (29) ਤਾਂ ਕਿ ਕਿਤਾਬ ਵਾਲੇ ਸਮਝ ਲੈਣ ਕਿ ਉਹ ਅੱਲਾਹ ਦੀ ਕਿਰਪਾ ਵਿੱਚੋਂ ਕਿਸੇ ਚੀਜ਼ ਤੇ ਅਧਿਕਾਰ ਨਹੀਂ ਰੱਖਦੇ ਅਤੇ ਇਹ ਕਿ ਕਿਰਪਾ ਅੱਲਾਹ ਦੇ ਹੱਥ ਹੈ। ਉਹ ਜਿਸ ਨੂੰ ਚਾਹੁੰਦਾ ਹੈ ਬਖਸ਼ ਦਿੰਦਾ ਹੈ। ਅਤੇ ਅੱਲਾਹ ਬਹੁਤ ਕਿਰਪਾਲੂ ਹੈ। |