لَا أُقْسِمُ بِيَوْمِ الْقِيَامَةِ (1) ਨਹੀਂ, ਮੈਂ ਕਿਆਮਤ ਦੇ ਦਿਨ ਦੀ ਸਹੂੰ ਖਾਂਦਾ ਹਾਂ। |
وَلَا أُقْسِمُ بِالنَّفْسِ اللَّوَّامَةِ (2) ਅਤੇ ਨਹੀਂ, ਮੈਂ ਨਿੰਦਿਆ ਕਰਨ ਵਾਲੀ ਆਤਮਾਂ ਦੀ ਸਹੁੰ ਖਾਂਦਾ ਹਾਂ। |
أَيَحْسَبُ الْإِنسَانُ أَلَّن نَّجْمَعَ عِظَامَهُ (3) ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਠਾਂ ਨਹੀਂ ਕਰਾਂਗੇ। |
بَلَىٰ قَادِرِينَ عَلَىٰ أَن نُّسَوِّيَ بَنَانَهُ (4) ਕਿਉਂ' ਨਹੀਂ ਅਸੀਂ ਇਸ ਦੇ ਸਮਰੱਥ ਹਾਂ ਕਿ ਉਸ ਦੀਆਂ ਉਂਗਲੀਆਂ ਦੇ ਪੌਟੇ ਪੌਟੇ ਨੂੰ ਠੀਕ ਕਰ ਦੇਈਏ। |
بَلْ يُرِيدُ الْإِنسَانُ لِيَفْجُرَ أَمَامَهُ (5) ਸਗੋਂ ਮਨੁੱਖ ਚਾਹੁੰਦਾ ਹੈ ਕਿ ਉਹ ਉਸ ਦੇ ਸਾਹਮਣੇ ਹੱਠ ਕਰੇ। |
يَسْأَلُ أَيَّانَ يَوْمُ الْقِيَامَةِ (6) ਉਹ ਪੁੱਛਦਾ ਹੈ ਕਿ ਕਿਆਮਤ ਦਾ ਦਿਨ ਕਦੋਂ ਆਵੇਗਾ |
فَإِذَا بَرِقَ الْبَصَرُ (7) ਤਾਂ ਜਦੋਂ ਅੱਖਾਂ ਚੁੰਧਿਆ ਜਾਣਗੀਆਂ। |
وَخَسَفَ الْقَمَرُ (8) ਅਤੇ ਚੰਦ ਪ੍ਰਕਾਸ਼ਹੀਣ ਹੋ ਜਾਵੇਗਾ। |
وَجُمِعَ الشَّمْسُ وَالْقَمَرُ (9) ਅਤੇ ਸੂਰਜ ਤੇ ਚੰਦ ਇਕੱਠੇ ਕਰ ਦਿੱਤੇ ਜਾਣਗੇ। |
يَقُولُ الْإِنسَانُ يَوْمَئِذٍ أَيْنَ الْمَفَرُّ (10) ਉਸ ਦਿਨ ਮਨੁੱਖ ਆਖੇਗਾ ਕਿ (ਮੈਂ) ਕਿੱਥੇ ਭੱਜਾ। |
كَلَّا لَا وَزَرَ (11) ਕਦੇ ਵੀ ਨਹੀਂ, ਕਿਤੇ ਸ਼ਰਣ ਨਹੀਂ। |
إِلَىٰ رَبِّكَ يَوْمَئِذٍ الْمُسْتَقَرُّ (12) ਉਸ ਦਿਨ ਤੇਰੇ ਰੱਬ ਕੋਲ ਹੀ ਟਿਕਾਣਾ ਹੈ। |
يُنَبَّأُ الْإِنسَانُ يَوْمَئِذٍ بِمَا قَدَّمَ وَأَخَّرَ (13) ਉਸ ਦਿਨ ਮਨੁੱਖ ਨੂੰ ਦੱਸਿਆ ਜਾਵੇਗਾ ਕਿ ਉਸ ਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ। |
بَلِ الْإِنسَانُ عَلَىٰ نَفْسِهِ بَصِيرَةٌ (14) ਸਗੋਂ ਮਨੁੱਖ ਖ਼ੁਦ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
وَلَوْ أَلْقَىٰ مَعَاذِيرَهُ (15) ਭਾਵੇਂ ਉਹ ਕਿੰਨੇ ਹੀ ਬਹਾਨੇ ਪੇਸ਼ ਕਰੇ। |
لَا تُحَرِّكْ بِهِ لِسَانَكَ لِتَعْجَلَ بِهِ (16) ਤੁਸੀਂ ਉਸ ਦੇ ਪੜ੍ਹਣ ਤੇ ਆਪਣੀ ਜ਼ੁਬਾਨ ਨਾ ਚਲਾਉਂ (ਕਾਹਲੀ ਨਾਲ) ਕਿ ਤੁਸੀਂ ਉਸ ਨੂੰ ਜਲਦੀ ਸਿਖ ਲਵੋ। |
إِنَّ عَلَيْنَا جَمْعَهُ وَقُرْآنَهُ (17) ਸਾਡੇ ਉੱਪਰ (ਜ਼ਿੰਮੇਵਾਰੀ) ਹੈ ਉਸ ਨੂੰ ਇਕੱਠਾ ਕਰਨਾ ਅਤੇ ਉਸ ਨੂੰ ਸੁਣਾਉਣਾ। |
فَإِذَا قَرَأْنَاهُ فَاتَّبِعْ قُرْآنَهُ (18) ਤਾਂ ਜਦੋਂ ਅਸੀਂ ਉਸ ਨੂੰ ਸੁਣਾਈਏ ਤਾਂ ਤੁਸੀਂ ਉਸ ਸੁਣੇ ਹੋਏ ਦਾ ਪਾਲਣ ਕਰੋਂ। |
ثُمَّ إِنَّ عَلَيْنَا بَيَانَهُ (19) ਫਿਰ ਸਾਡੇ ਉੱਪਰ (ਜ਼ਿੰਮੇ) ਹੈ ਉਸ ਨੂੰ ਬਿਆਨ ਕਰਨਾ। |
كَلَّا بَلْ تُحِبُّونَ الْعَاجِلَةَ (20) ਕਦੇ ਵੀ ਨਹੀਂ' ਸਗੋਂ ਤੁਸੀ' ਚਾਹੁੰਦੇ ਹੋ ਜਿਹੜੀ ਜਲਦੀ ਆਵੇ। |
وَتَذَرُونَ الْآخِرَةَ (21) ਅਤੇ ਤੁਸੀਂ ਛੱਡਦੇ ਹੋ ਜਿਹੜੀ ਦੇਰ ਨਾਲ ਆਵੇ। |
وُجُوهٌ يَوْمَئِذٍ نَّاضِرَةٌ (22) ਉਸ ਦਿਨ ਕੁਝ ਚੇਹਰੇ ਖਿੜੇ ਹੋਣਗੇ। |
إِلَىٰ رَبِّهَا نَاظِرَةٌ (23) ਆਪਣੇ ਰੱਬ ਵੱਲ ਵੇਖ ਰਹੇ ਹੋਣਗੇ। |
وَوُجُوهٌ يَوْمَئِذٍ بَاسِرَةٌ (24) ਅਤੇ ਉਸ ਦਿਨ ਕੁਝ ਚਿਹਰੇ ਉਦਾਸ ਹੋਣਗੇ। |
تَظُنُّ أَن يُفْعَلَ بِهَا فَاقِرَةٌ (25) ਸੋਚ ਰਹੇ ਹੋਣਗੇ ਕਿ ਉਨ੍ਹਾਂ ਦੇ ਨਾਲ ਲੱਕ ਤੋੜਣ ਵਾਲਾ ਫੈਸਲਾ ਕੀਤਾ ਜਾਵੇਗਾ। |
كَلَّا إِذَا بَلَغَتِ التَّرَاقِيَ (26) ਕਦੇ ਵੀ ਨਹੀਂ ਜਦੋਂ ਪ੍ਰਾਣ (ਗਲੇ ਦੀ) ਸੰਘੀ ਤੱਕ ਪਹੁੰਚ ਜਾਣਗੇ। |
وَقِيلَ مَنْ ۜ رَاقٍ (27) ਅਤੇ ਕਿਹਾ ਜਾਵੇਗਾ ਕਿ ਝਾੜ ਫੂਕ ਕਰਨ ਵਾਲਾ ਕੌਣ ਹੈ। |
وَظَنَّ أَنَّهُ الْفِرَاقُ (28) ਅਤੇ ਉਹ ਸਮਝ ਲੈਣਗੇ ਕਿ ਇਹ ਵਿਛੜਣ ਦਾ ਸਮਾਂ ਹੈ। |
وَالْتَفَّتِ السَّاقُ بِالسَّاقِ (29) ਅਤੇ ਪਿੰਨੀ (ਪਿੰਝਣੀ) ਤੇ ਪਿੰਨੀ ਚੜ ਜਾਵੇਗੀ। |
إِلَىٰ رَبِّكَ يَوْمَئِذٍ الْمَسَاقُ (30) ਉਹ ਦਿਨ ਤੇਰੇ ਰੱਬ ਵੱਲ ਜਾਣ ਵਾ ਹੋਵੇਗਾ। |
فَلَا صَدَّقَ وَلَا صَلَّىٰ (31) ਤਾਂ ਉਸ ਨੇ ਸੱਚ ਨਾ ਮੰਨਿਆਂ ਅਤੇ ਨਾ ਨਮਾਜ਼ ਪੜ੍ਹੀ। |
وَلَٰكِن كَذَّبَ وَتَوَلَّىٰ (32) ਸਗੋਂ ਝੁਠਲਾਇਆ ਅਤੇ ਮੂੰਹ ਮੌੜਿਆ। |
ثُمَّ ذَهَبَ إِلَىٰ أَهْلِهِ يَتَمَطَّىٰ (33) ਫਿਰ ਆਕੜਦਾ ਹੋਇਆ ਆਪਣੇ ਲੋਕਾਂ ਵੱਲ ਚਲਾ ਗਿਆ। |
أَوْلَىٰ لَكَ فَأَوْلَىٰ (34) ਅਫਸੋਸ ਹੈ, ਤੇਰੇ ਉੱਪਰ ਅਫਸੋਸ ਹੈ। |
ثُمَّ أَوْلَىٰ لَكَ فَأَوْلَىٰ (35) ਫਿਰ ਅਫਸੋਸ ਹੈ, ਤੇਰੇ ਤੇ ਅਫਸੋਸ ਹੈ। |
أَيَحْسَبُ الْإِنسَانُ أَن يُتْرَكَ سُدًى (36) ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ ਛੱਡ ਦਿੱਤਾ ਜਾਵੇਗਾ। |
أَلَمْ يَكُ نُطْفَةً مِّن مَّنِيٍّ يُمْنَىٰ (37) ਕੀ ਉਹ (ਗਰਭ ਵਿੱਚ) ਟਪਕਾਏ ਹੋਏ ਵੀਰਜ ਦੀ ਇੱਕ ਬੂੰਦ ਨਹੀਂ ਸੀ |
ثُمَّ كَانَ عَلَقَةً فَخَلَقَ فَسَوَّىٰ (38) ਫਿਰ ਉਹ ਖੂਨ ਦੀ ਇੱਕ ਲੋਥੜਾ (ਜੰਮਿਆਂ ਲਹੂ) ਹੋ ਗਿਆ ਫਿਰ ਅੱਲਾਹ ਨੇ ਸਿਰਜਿਆ ਤੇ ਫਿਰ ਅੰਗ ਠੀਕ ਕੀਤੇ। |
فَجَعَلَ مِنْهُ الزَّوْجَيْنِ الذَّكَرَ وَالْأُنثَىٰ (39) ਫਿਰ ਉਸ ਦੀਆਂ ਦੋ ਕਿਸਮਾਂ ਕਰ ਦਿੱਤੀਆਂ। (ਇੱਕ) ਆਦਮੀ' ਅਤੇ (ਇੱਕ) ਔਰਤ। |
أَلَيْسَ ذَٰلِكَ بِقَادِرٍ عَلَىٰ أَن يُحْيِيَ الْمَوْتَىٰ (40) ਕੀ ਉਹ ਇਸ ਦੇ ਸਮਰੱਥ ਨਹੀਂ ਸੀ ਕਿ ਮ੍ਰਿਤਕਾਂ ਨੂੰ ਜੀਵਤ ਕਰ ਦੇਵੇ। |