| وَيْلٌ لِّلْمُطَفِّفِينَ (1) ਨਾਪ ਤੋਲ ਵਿਚ ਕਮੀ ਕਰਨ ਵਾਲਿਆਂ ਲਈ ਵਿਨਾਸ਼ ਹੈ।
 | 
| الَّذِينَ إِذَا اكْتَالُوا عَلَى النَّاسِ يَسْتَوْفُونَ (2) ਜਿਹੜੇ ਲੋਕਾਂ ਤੋਂ ਨਾਪ ਕੇ ਲੈਣ ਤਾਂ ਪੂਰਾ ਲੈਣ।
 | 
| وَإِذَا كَالُوهُمْ أَو وَّزَنُوهُمْ يُخْسِرُونَ (3) ਅਤੇ ਜਦੋਂ ਉਨ੍ਹਾਂ ਨੂੰ ਨਾਪ ਕੇ ਜਾਂ ਤੋਲ ਕੇ ਦੇਣ ਤਾਂ ਘਟਾ ਕੇ ਦੇਣ।
 | 
| أَلَا يَظُنُّ أُولَٰئِكَ أَنَّهُم مَّبْعُوثُونَ (4) ਕੀ ਇਹ ਲੋਕ ਨਹੀਂ ਸਮਝਦੇ ਕਿ ਉਹ ਚੁੱਕੇ ਜਾਣ ਵਾਲੇ ਹਨ।
 | 
| لِيَوْمٍ عَظِيمٍ (5) ਇੱਕ ਵੱਡੇ ਦਿਨ ਨੂੰ।
 | 
| يَوْمَ يَقُومُ النَّاسُ لِرَبِّ الْعَالَمِينَ (6) ਜਿਸ ਦਿਨ ਸਾਰੇ ਲੋਕ ਸੰਸਾਰ ਦੇ ਮਾਲਕ ਦੇ ਸਾਹਮਣੇ ਖੜ੍ਹੇ ਹੋਣਗੇ।
 | 
| كَلَّا إِنَّ كِتَابَ الْفُجَّارِ لَفِي سِجِّينٍ (7) ਕਦੇ ਵੀ ਨਹੀਂ, ਬੇਸ਼ੱਕ ਪਾਪੀਆਂ ਦਾ ਅਮਲਨਾਮਾ ਸਿੱਜੀਨ (ਨਰਕ ਦਾ ਇੱਕ ਭਾਗ) ਵਿਚ ਹੋਵੇਗਾ।
 | 
| وَمَا أَدْرَاكَ مَا سِجِّينٌ (8) ਅਤੇ ਤੁਸੀਂ ਕੀ ਸਮਝੋ ਕਿ ਸਿੱਜੀਨ ਕੀ ਹੈ।
 | 
| كِتَابٌ مَّرْقُومٌ (9) ਇਹ ਇੱਕ ਲਿਖਿਆ ਹੋਇਆ ਦਫ਼ਤਰ ਹੈ।
 | 
| وَيْلٌ يَوْمَئِذٍ لِّلْمُكَذِّبِينَ (10) ਉਸ ਦਿਨ ਇਨਕਾਰ ਕਰਨ ਵਾਲਿਆਂ ਲਈ ਵਿਨਾਸ਼ ਹੈ।
 | 
| الَّذِينَ يُكَذِّبُونَ بِيَوْمِ الدِّينِ (11) ਜਿਹੜੇ ਇਨਸਾਫ਼ ਦੇ ਦਿਨ ਤੋਂ ਇਨਕਾਰ ਕਰਦੇ ਹਨ।
 | 
| وَمَا يُكَذِّبُ بِهِ إِلَّا كُلُّ مُعْتَدٍ أَثِيمٍ (12) ਅਤੇ ਉਸ ਤੋਂ ਉਹ ਹੀ ਬੰਦਾ ਇਨਕਾਰ ਕਰਦਾ ਹੈ, ਜਿਹੜਾ ਹੱਦਾਂ ਦਾ ਉਲੰਘਣ ਕਰਨ ਵਾਲਾ ਹੋਵੇ, ਪਾਪੀ ਹੋਵੇ।
 | 
| إِذَا تُتْلَىٰ عَلَيْهِ آيَاتُنَا قَالَ أَسَاطِيرُ الْأَوَّلِينَ (13) ਜਦੋਂ ਇਹ ਪਿਛਲਿਆਂ (ਹੋ ਚੁੱਕਿਆਂ) ਦੀਆਂ ਕਹਾਣੀਆਂ ਹਨ।
 | 
| كَلَّا ۖ بَلْ ۜ رَانَ عَلَىٰ قُلُوبِهِم مَّا كَانُوا يَكْسِبُونَ (14) ਕਦੇ ਵੀ ਨਹੀਂ, ਸਗੋਂ ਉਨ੍ਹਾਂ ਦੇ ਦਿਲਾਂ ਤੇ ਉਨ੍ਹਾਂ ਦੇ ਕਰਮਾਂ ਦਾ ਜ਼ੰਗ ਚੜ੍ਹ ਗਿਆ।
 | 
| كَلَّا إِنَّهُمْ عَن رَّبِّهِمْ يَوْمَئِذٍ لَّمَحْجُوبُونَ (15) ਕਦੇ ਵੀ ਨਹੀਂ, ਸਗੋਂ ਉਸ ਦਿਨ ਉਹ ਆਪਣੇ ਰੱਬ ਵੱਲੋਂ ਇਟ ਵਿਚ ਰੱਖੋ ਜਾਣਗੇ।
 | 
| ثُمَّ إِنَّهُمْ لَصَالُو الْجَحِيمِ (16) ਫਿਰ ਉਹ ਨਰਕ ਵਿਚ ਦਾਖ਼ਿਲ ਹੋਣਗੇ।
 | 
| ثُمَّ يُقَالُ هَٰذَا الَّذِي كُنتُم بِهِ تُكَذِّبُونَ (17) ਫਿਰ ਆਖਿਆ ਜਾਵੇਗਾ ਕਿ ਉਹ ਚੀਜ਼ ਹੈ, ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।
 | 
| كَلَّا إِنَّ كِتَابَ الْأَبْرَارِ لَفِي عِلِّيِّينَ (18) ਕਦੇ ਵੀ ਨਹੀਂ, ਬੇਸ਼ੱਕ ਨੇਕ ਲੋਕਾਂ ਦਾ ਕਰਮ ਪੱਤਰ (ਅਮਲ) ਇੱਲੀਯੀ (ਨੇਕ ਲੋਕਾਂ ਦੇ ਅਮਲ ਰੱਖਣ ਦੀ ਥਾਂ) ਵਿਚ ਹਨ।
 | 
| وَمَا أَدْرَاكَ مَا عِلِّيُّونَ (19) ਅਤੇ ਤੁਸੀਂ ਕੀ ਜਾਣੋ ਕਿ ਇੱਲੀਯੀ ਕੀ ਹੈ।
 | 
| كِتَابٌ مَّرْقُومٌ (20) ਲਿਖਿਆ ਹੋਇਆ ਦਫ਼ਤਰ ਹੈ।
 | 
| يَشْهَدُهُ الْمُقَرَّبُونَ (21) ਜਿਸ ਦੇ ਨਜ਼ਦੀਕ ਉੱਚ ਕੌਟੀ ਦੇ ਫ਼ਰਿਸ਼ਤੇ ਹਾਜ਼ਿਰ ਰਹਿੰਦੇ ਹਨ।
 | 
| إِنَّ الْأَبْرَارَ لَفِي نَعِيمٍ (22) ਬੇਸ਼ੱਕ ਨੇਕ ਲੋਕ ਆਰਾਮ ਵਿਚ ਹੋਣਗੇ।
 | 
| عَلَى الْأَرَائِكِ يَنظُرُونَ (23) ਉਹ ਤਖ਼ਤਾਂ ਤੇ ਬੈਠੇ ਦੇਖਦੇ ਹੋਣਗੇ।
 | 
| تَعْرِفُ فِي وُجُوهِهِمْ نَضْرَةَ النَّعِيمِ (24) ਉਨ੍ਹਾਂ ਦੇ ਚਿਹਰਿਆਂ ਵਿਚ ਤੁਸੀਂ ਆਰਾਮ ਦੀ ਤਾਜ਼ਗੀ ਮਹਿਸੂਸ ਕਰੋਗੇ।
 | 
| يُسْقَوْنَ مِن رَّحِيقٍ مَّخْتُومٍ (25) ਉਨ੍ਹਾਂ ਨੂੰ ਸ਼ੁੱਧ ਮੋਹਰ ਬੰਦ ਸ਼ਰਾਬ ਪਿਲਾਇਆ ਜਾਵੇਗਾ।
 | 
| خِتَامُهُ مِسْكٌ ۚ وَفِي ذَٰلِكَ فَلْيَتَنَافَسِ الْمُتَنَافِسُونَ (26) ਜਿਸ ਤੇ ਮੁਸ਼ਕ ਦੀ ਮੋਹਰ ਹੋਵੇਗੀ। ਅਤੇ ਇਹ ਚੀਜ਼ ਹੈ ਜਿਸ ਦੀ ਕਾਮਨਾ ਕਰਨ ਵਾਲਿਆਂ ਨੂੰ ਕਾਮਨਾ ਕਰਨੀ ਚਾਹੀਦੀ ਹੈ।
 | 
| وَمِزَاجُهُ مِن تَسْنِيمٍ (27) ਅਤੇ ਉਸ ਸ਼ਰਾਬ ਵਿਚ ਤਸਨੀਮ (ਜੰਨਤ ਦੀ ਇੱਕ ਨਹਿਰ) ਦੀ ਮਿਲਾਵਟ ਹੋਵੇਗੀ।
 | 
| عَيْنًا يَشْرَبُ بِهَا الْمُقَرَّبُونَ (28) ਇੱਕ ਅਜਿਹਾ ਝਰਨਾ ਜਿਸ ਵਿਚੋਂ (ਅੱਲਾਹ ਦੇ) ਨਜ਼ਦੀਕੀ ਲੋਕ ਪੀਣਗੇ।
 | 
| إِنَّ الَّذِينَ أَجْرَمُوا كَانُوا مِنَ الَّذِينَ آمَنُوا يَضْحَكُونَ (29) ਬੇਸ਼ੱਕ ਜਿਹੜੇ ਲੋਕ ਅਪਰਾਧੀ ਸਨ, ਉਹ ਈਮਾਨ ਵਾਲਿਆਂ ਤੇ ਹੱਸਦੇ ਸਨ।
 | 
| وَإِذَا مَرُّوا بِهِمْ يَتَغَامَزُونَ (30) ਅਤੇ ਜਦੋਂ ਉਹ ਉਨ੍ਹਾਂ ਦੇ ਸਾਹਮਣਿਓ ਲੰਘਦੇ ਹਨ, ਤਾਂ ਉਹ ਆਪਿਸ ਵਿਚ ਅੱਖਾਂ ਦੇ ਇਸ਼ਾਰੇ ਕਰਦੇ ਸਨ।
 | 
| وَإِذَا انقَلَبُوا إِلَىٰ أَهْلِهِمُ انقَلَبُوا فَكِهِينَ (31) ਅਤੇ ਜਦੋਂ ਉਹ ਆਪਣੇ ਲੋਕਾਂ ਵਿਚ ਵਾਪਿਸ ਆਉਂਦੇ ਹਨ ਤਾਂ ਮੌਜਾਂ ਕਰਦੇ ਆਉਂਦੇ ਹਨ।
 | 
| وَإِذَا رَأَوْهُمْ قَالُوا إِنَّ هَٰؤُلَاءِ لَضَالُّونَ (32) ਅਤੇ ਜਦੋਂ ਉਹ ਉਨ੍ਹਾਂ ਨੂੰ ਦੇਖਦੇ ਹਨ, ਤਾਂ ਆਖਦੇ ਹਨ ਕਿ ਇਹ ਭਟਕੇ ਹੋਏ ਲੋਕ ਹਨ।
 | 
| وَمَا أُرْسِلُوا عَلَيْهِمْ حَافِظِينَ (33) ਜਦੋਂ ਕਿ ਉਹ ਉਨ੍ਹਾਂ ਤੇ ਪਹਿਰੇਦਾਰ ਬਣਾ ਕੇ ਨਹੀਂ ਭੇਜੇ ਗਏ ਸਨ।
 | 
| فَالْيَوْمَ الَّذِينَ آمَنُوا مِنَ الْكُفَّارِ يَضْحَكُونَ (34) ਸੋ ਅੱਜ ਈਮਾਨ ਵਾਲੇ ਅਵੱਗਿਆਕਾਰੀਆਂ ਤੇ ਹੱਸਦੇ ਹੋਣਗੇ।
 | 
| عَلَى الْأَرَائِكِ يَنظُرُونَ (35) ਉਹ ਤਖ਼ਤਾਂ ਤੇ ਬੈਠੇ ਦੇਖ ਰਹੇ ਹੋਣਗੇ।
 | 
| هَلْ ثُوِّبَ الْكُفَّارُ مَا كَانُوا يَفْعَلُونَ (36) ਬੇਸ਼ੱਕ ਵਿਚ ਅਵੱਗਿਆਕਾਰੀਆਂ ਨੂੰ ਉਨ੍ਹਾਂ ਦੇ ਕੀਤੇ ਦਾ ਖ਼ੂਬ ਬਦਲਾ ਮਿਲਿਆ।
 |