وَالشَّمْسِ وَضُحَاهَا (1) ਸੰਹੁ ਹੈ ਸੂਰਜ ਦੀ ਅਤੇ ਉਸ ਦੀ ਧੁੱਪ ਦੀ। |
وَالْقَمَرِ إِذَا تَلَاهَا (2) ਅਤੇ ਚੰਨ ਦੀ ਜਦੋਂ ਉਹ ਸੂਰਜ ਦੇ ਪਿੱਛੇ ਨਿਕਲੇ। |
وَالنَّهَارِ إِذَا جَلَّاهَا (3) ਅਤੇ ਦਿਨ ਦੀ, ਜਦੋਂ ਉਹ ਉੱਸ ਨੂੰ ਪ੍ਰਕਾਸ਼ਮਈ ਕਰ ਦੇਵੇ। |
وَاللَّيْلِ إِذَا يَغْشَاهَا (4) ਅਤੇ ਰਾਤ ਦੀ ਜਦੋਂ ਉਹ ਉਸ ਨੂੰ ਛਿਪਾ ਲਵੇ। |
وَالسَّمَاءِ وَمَا بَنَاهَا (5) ਅਤੇ ਆਕਾਸ਼ ਦੀ, ਅਤੇ (ਉਸ ਦੀ) ਜਿਸ ਨੇ ਉਸ ਨੂੰ ਪੈਦਾ ਕੀਤਾ। |
وَالْأَرْضِ وَمَا طَحَاهَا (6) ਅਤੇ ਧਰਤੀ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਫ਼ੈਲਾਇਆ। |
وَنَفْسٍ وَمَا سَوَّاهَا (7) ਅਤੇ ਜਾਨ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਠੀਕ ਕੀਤਾ। |
فَأَلْهَمَهَا فُجُورَهَا وَتَقْوَاهَا (8) ਫਿਰ ਇਸ ਨੂੰ ਅਕਲ ਦਿੱਤੀ। ਉਸ ਦੀ ਬੁਰਾਈ ਦੀ ਅਤੇ ਭਲਾਈ ਦੀ। |
قَدْ أَفْلَحَ مَن زَكَّاهَا (9) ਸਫ਼ਲ ਹੋਇਆ, ਜਿਸਨੇ ਉਸ (ਰੂਹ) ਨੂੰ ਪਵਿੱਤਰ ਕੀਤਾ। |
وَقَدْ خَابَ مَن دَسَّاهَا (10) ਅਤੇ ਅਸਫ਼ਲ ਹੋਇਆ, ਜਿਸ ਨੇ ਉਸ ਨੂੰ ਮੈਲਾ ਕੀਤਾ। |
كَذَّبَتْ ثَمُودُ بِطَغْوَاهَا (11) ਸਮੂਦ ਨੇ ਆਪਣੇ ਬਾਗ਼ੀਪੁਣੇ ਕਾਰਣ ਝੁਠਲਾਇਆ। |
إِذِ انبَعَثَ أَشْقَاهَا (12) ਜਦੋਂ ਉਨ੍ਹਾਂ ਵਿਚੋਂ ਇੱਕ ਬਹੁਤ ਮੰਦਭਾਗਾ ਉੱਠ ਖੜ੍ਹਾ ਹੋਇਆ। |
فَقَالَ لَهُمْ رَسُولُ اللَّهِ نَاقَةَ اللَّهِ وَسُقْيَاهَا (13) ਤਾਂ ਅੱਲਾਹ ਦੇ ਰਸੂਲ ਨੇ ਉਨ੍ਹਾਂ ਨੂੰ ਆਖਿਆ, ਕਿ ਅੱਲਾਹ ਦੀ ਊਠਨੀ ਅਤੇ ਉਸ ਦੇ ਪਾਣੀ ਪੀਣ ਤੋਂ ਸਾਵਧਾਨ ਹੋ ਜਾਵੋ। |
فَكَذَّبُوهُ فَعَقَرُوهَا فَدَمْدَمَ عَلَيْهِمْ رَبُّهُم بِذَنبِهِمْ فَسَوَّاهَا (14) ਤਾਂ ਉਨ੍ਹਾਂ ਨੇ ਉਸ ਨੂੰ ਝੁਠਲਾਇਆ, ਫਿਰ ਊਠਨੀ ਨੂੰ ਮਾਰ ਦਿੱਤਾ। ਫਿਰ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੇ ਪਾਪਾਂ ਦੇ ਕਾਰਨ ਉਨ੍ਹਾਂ ਤੇ ਆਫ਼ਤ ਭੇਜੀ। ਫਿਰ ਸਾਰਿਆਂ ਨੂੰ ਤਬਾਹ ਕਰ ਦਿੱਤਾ। ਫਿਰ ਸਭ ਨੂੰ ਬ਼ਰਾਬ਼ਰ ਕਰ ਦਿੱਤਾ। |
وَلَا يَخَافُ عُقْبَاهَا (15) ਉਹ ਨਹੀਂ ਡਰਦਾ, ਕਿ ਉਸ ਤੋਂ ਪਿਛੋਂ ਕੀ ਹੋਵੇਗਾ। |