يَا أَيُّهَا الْمُدَّثِّرُ (1) ਹੇ (ਮੁਹੰਮਦ) ਕੱਪੜੇ ਵਿਚ ਲਿਪਟਣ ਵਾਲੇ |
قُمْ فَأَنذِرْ (2) ਉੱਠ ਅਤੇ ਲੋਕਾਂ ਨੂੰ ਡਰਾ |
وَرَبَّكَ فَكَبِّرْ (3) ਅਤੇ ਆਪਣੇ ਰੱਬ ਦੀ ਵਡਿਆਈ ਬਿਆਨ ਕਰ। |
وَثِيَابَكَ فَطَهِّرْ (4) ਅਤੇ ਆਪਣੇ ਕੱਪੜਿਆਂ ਨੂੰ ਪਵਿੱਤਰ ਰੱਖ। |
وَالرُّجْزَ فَاهْجُرْ (5) ਅਤੇ ਗੰਦਗੀ ਨੂੰ ਛੱਡ ਦੇ |
وَلَا تَمْنُن تَسْتَكْثِرُ (6) ਅਤੇ ਅਜਿਹਾ ਨਾ ਕਰੋ, ਕਿ ਉਪਕਾਰ ਕਰੋ ਅਤੇ ਫ਼ਲ ਦੀ ਇੱਛਾ ਬਹੁਤੀ ਰੱਖੋ। |
وَلِرَبِّكَ فَاصْبِرْ (7) ਅਤੇ ਆਪਣੇ ਰੱਬ ਲਈ ਧੀਰਜ ਰੱਖੋ। |
فَإِذَا نُقِرَ فِي النَّاقُورِ (8) ਫਿਰ ਜਦੋਂ ਬਿਗਲ ਵਜਾਇਆ ਜਾਵੇਗਾ। |
فَذَٰلِكَ يَوْمَئِذٍ يَوْمٌ عَسِيرٌ (9) ਤਾਂ ਉਹ ਬਹੁਤ ਸਖ਼ਤ ਦਿਨ ਹੋਵੇਗਾ। |
عَلَى الْكَافِرِينَ غَيْرُ يَسِيرٍ (10) ਅਵੱਗਿਆਕਾਰੀਆਂ ਲਈ ਅਸਾਨ ਨਹੀਂ ਹੋਵੇਗਾ। |
ذَرْنِي وَمَنْ خَلَقْتُ وَحِيدًا (11) ਮੈਨੂੰ ਛੱਡ ਦੇਵੋ ਅਤੇ ਉਸ ਬੰਦੇ ਨੂੰ ਵੀ ਜਿਸ ਨੂੰ ਸੈਂ ਇਕੱਲਾ ਪੈਦਾ ਕੀਤਾ ਹੈ। |
وَجَعَلْتُ لَهُ مَالًا مَّمْدُودًا (12) ਅਤੇ ਉਸ ਨੂੰ ਬਹੁਤ ਸਾਰਾ ਮਾਲ ਦਿੱਤਾ। |
وَبَنِينَ شُهُودًا (13) ਅਤੇ ਨੇੜੇ ਰਹਿਣ ਵਾਲੇ ਪੁੱਤਰ। |
وَمَهَّدتُّ لَهُ تَمْهِيدًا (14) ਅਤੇ ਹਰ ਤਰ੍ਹਾਂ ਦਾ ਸਮਾਨ ਉਨ੍ਹਾਂ ਲਈ ਹਾਜ਼ਿਰ ਕਰ ਦਿੱਤਾ ਹੈ। |
ثُمَّ يَطْمَعُ أَنْ أَزِيدَ (15) ਫਿਰ ਉਹ ਲਾਲਸਾ ਰੱਖਦਾ ਹੈ ਕਿ ਮੈਂ ਉਸ ਨੂੰ ਹੋਰ ਦੇਂਵਾ। |
كَلَّا ۖ إِنَّهُ كَانَ لِآيَاتِنَا عَنِيدًا (16) ਕਦੇ ਵੀ ਨਹੀਂ, ਉਹ ਮੇਰੀਆਂ ਆਇਤਾਂ ਦਾ ਵਿਰੋਧੀ ਹੈ। |
سَأُرْهِقُهُ صَعُودًا (17) ਜਲਦੀ ਹੀ ਮੈਂ ਉਸ ਨੂੰ ਇੱਕ ਔਖੀ ਚੜ੍ਹਾਈ ਤੇ ਚੜ੍ਹਾਂਵਂਗ। |
إِنَّهُ فَكَّرَ وَقَدَّرَ (18) ਉਸ ਨੇ ਸੋਚਿਆ ਅਤੇ ਗੱਲ ਬਣਾ ਨਹੀਂ। |
فَقُتِلَ كَيْفَ قَدَّرَ (19) ਸੋ ਉਹ ਨਸ਼ਟ ਹੋਇਆ, ਉਸ ਨੇ ਕਿਹੋ ਜਿਹੀ ਗੱਲ ਬਣਾਈ। |
ثُمَّ قُتِلَ كَيْفَ قَدَّرَ (20) ਫਿਰ ਉਹ ਹਲਾਕ ਹੋ ਜਾਵੇ, ਉਸ ਨੇ ਕਿਹੋਂ ਜਿਹੀ ਗੱਲ ਬਣਾਈ। |
ثُمَّ نَظَرَ (21) ਫਿਰ ਉਸ ਨੇ ਦੇਖਿਆ। |
ثُمَّ عَبَسَ وَبَسَرَ (22) ਫਿਰ ਉਸ ਨੇ ਤਿਊਂੜੀ ਚੜ੍ਹਾਈ ਅਤੇ ਮੂੰਹ ਬਣਾਇਆ। |
ثُمَّ أَدْبَرَ وَاسْتَكْبَرَ (23) ਫਿਰ ਪਿੱਠ ਫੇਰੀ ਅਤੇ ਹੰਕਾਰ ਕੀਤਾ। |
فَقَالَ إِنْ هَٰذَا إِلَّا سِحْرٌ يُؤْثَرُ (24) ਫਿਰ ਬੋਲਿਆ ਇਹ ਤਾਂ ਸਿਰਫ਼ ਲਿੱਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ। |
إِنْ هَٰذَا إِلَّا قَوْلُ الْبَشَرِ (25) ਇਹ ਤਾਂ ਸਿਰਫ਼ ਮਨੁੱਖ ਦੀ ਬਾਣੀ ਹੈ। |
سَأُصْلِيهِ سَقَرَ (26) ਮੈਂ ਉਸ ਨੂੰ ਜਲਦੀ ਹੀ ਨਰਕ ਵਿਚ ਸੁੱਟ ਦੇਵਾਂਗਾ। |
وَمَا أَدْرَاكَ مَا سَقَرُ (27) ਅਤੇ ਤੁਸੀਂ ਕੀ ਜਾਣੋ, ਕਿ ਨਰਕ ਕੀ ਹੈ। |
لَا تُبْقِي وَلَا تَذَرُ (28) ਨਾ ਬਾਕੀ ਰਹਿਣ ਦੇਵੇਗੀ ਅਤੇ ਨਾ ਛੱਡੇਗੀ। |
لَوَّاحَةٌ لِّلْبَشَرِ (29) ਚਮੜੀ ਨੂੰ ਝੁਲਸਾ ਦੇਣ ਵਾਲੀ। |
عَلَيْهَا تِسْعَةَ عَشَرَ (30) ਉਸ ਤੇ ਉਨੀਂ (19) ਫ਼ਰਿਸ਼ਤੇ ਹਨ। |
وَمَا جَعَلْنَا أَصْحَابَ النَّارِ إِلَّا مَلَائِكَةً ۙ وَمَا جَعَلْنَا عِدَّتَهُمْ إِلَّا فِتْنَةً لِّلَّذِينَ كَفَرُوا لِيَسْتَيْقِنَ الَّذِينَ أُوتُوا الْكِتَابَ وَيَزْدَادَ الَّذِينَ آمَنُوا إِيمَانًا ۙ وَلَا يَرْتَابَ الَّذِينَ أُوتُوا الْكِتَابَ وَالْمُؤْمِنُونَ ۙ وَلِيَقُولَ الَّذِينَ فِي قُلُوبِهِم مَّرَضٌ وَالْكَافِرُونَ مَاذَا أَرَادَ اللَّهُ بِهَٰذَا مَثَلًا ۚ كَذَٰلِكَ يُضِلُّ اللَّهُ مَن يَشَاءُ وَيَهْدِي مَن يَشَاءُ ۚ وَمَا يَعْلَمُ جُنُودَ رَبِّكَ إِلَّا هُوَ ۚ وَمَا هِيَ إِلَّا ذِكْرَىٰ لِلْبَشَرِ (31) ਅਸੀਂ ਨਰਕ ਦੇ ਕਰਮਚਾਰੀ ਸਿਰਫ਼ ਫ਼ਰਿਸ਼ਤਿਆਂ ਨੂੰ ਬਣਾਇਆ ਅਤੇ ਅਸੀਂ ਉਨ੍ਹਾਂ ਦੀ ਜਿਹੜੀ ਗਿਣਤੀ ਰੱਖੀ ਹੈ ਉਹ ਸਿਰਫ਼ ਅਵੱਗਿਆਕਾਰੀਆਂ ਨੂੰ ਪਰਖਣ ਲਈ ਹੈ। ਤਾਂ ਕਿ ਉਹ ਲੋਕ ਵਿਸ਼ਵਾਸ਼ ਹਾਸਲ ਕਰਨ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ। ਅਤੇ ਈਮਾਨ ਵਾਲੇ ਆਪਣੇ ਈਮਾਨ ਨੂੰ ਵਧਾਉਣ ਅਤੇ ਕਿਤਾਬ ਵਾਲੇ (ਯਾਹੂਵੀ ਤੇ ਇਸਾਈ) ਅਤੇ ਮੋਮਿਨ ਸ਼ੱਕ ਨਾ ਕਰਨ, ਤਾਂ ਕਿ ਜਿਨ੍ਹਾਂ ਲੋਕਾਂ ਦੇ ਦਿਲ ਵਿਚ ਰੋਂਗ ਹੈ ਉਹ ਅਤੇ ਅਵੱਗਿਆਕਾਰੀ ਲੋਕ ਆਖਣਗੇ, ਕਿ ਇਸ ਨਾਲ ਅੱਲਾਹ ਦਾ ਕੀ ਮਤਲਬ ਹੈ। ਇਸ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਨਸੀਹਤ ਪ੍ਰਦਾਨ ਕਰਦਾ ਹੈ। ਤੇਰੇ ਰੱਬ ਦੀਆਂ ਫੌਜਾਂ ਨੂੰ ਸਿਰਫ਼ ਉਹੀ ਜਾਣਦਾ ਹੈ। ਇਹ ਤਾਂ ਬੱਸ ਲੋਕਾਂ ਨੂੰ ਸਮਝਾਉਣਾ ਹੈ। |
كَلَّا وَالْقَمَرِ (32) ਕਦੇ ਵੀ ਨਹੀਂ, ਸਹੂੰ ਹੈ ਚੰਨ ਦੀ |
وَاللَّيْلِ إِذْ أَدْبَرَ (33) ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ। |
وَالصُّبْحِ إِذَا أَسْفَرَ (34) ਅਤੇ ਸਵੇਰ ਦੀ ਜਦੋਂ ਉਹ ਚੜ੍ਹ ਜਾਵੇ। |
إِنَّهَا لَإِحْدَى الْكُبَرِ (35) ਬੇਸ਼ੱਕ ਨਰਕ ਵੱਡੀਆਂ ਚੀਜ਼ਾਂ ਵਿਚੋਂ ਹੈ। |
نَذِيرًا لِّلْبَشَرِ (36) ਮਨੁੱਖ ਲਈ ਡਰਾਵਾ। |
لِمَن شَاءَ مِنكُمْ أَن يَتَقَدَّمَ أَوْ يَتَأَخَّرَ (37) ਉਨ੍ਹਾਂ ਲਈ ਜਿਹੜੇ ਤੁਹਾਡੇ ਵਿਚੋਂ ਅੱਗੇ ਵੱਲ ਵਧੇ ਜਾਂ ਪਿੱਛੇ ਵੱਲ ਮੁੜੇ। |
كُلُّ نَفْسٍ بِمَا كَسَبَتْ رَهِينَةٌ (38) ਹਰੇਕ ਬੰਦਾ ਆਪਣੇ ਕਰਮਾਂ ਦੇ ਬਦਲੇ ਗਹਿਣੇ (ਗਿਰਵੀ) ਹੈ। |
إِلَّا أَصْحَابَ الْيَمِينِ (39) ਬਿਲ੍ਹਾਂ ਸੱਜੇ ਵਾਲਿਆਂ ਦੇ। |
فِي جَنَّاتٍ يَتَسَاءَلُونَ (40) [ਕੌਣ ਹੋਣਗੇ] ਬਾਗਾਂ ਵਿੱਚ, ਇੱਕ ਦੂਜੇ ਤੋਂ ਪ੍ਰਸ਼ਨ ਕਰਦੇ |
عَنِ الْمُجْرِمِينَ (41) ਅਪਰਾਧੀ ਬਾਰੇ |
مَا سَلَكَكُمْ فِي سَقَرَ (42) [ਅਤੇ ਉਹਨਾਂ ਨੂੰ ਪੁੱਛਦੇ ਹੋਏ], \" ਤੁਹਾਨੂੰ ਸਾਕਾਰ ਵਿੱਚ ਕਿਸ ਚੀਜ਼ ਨੇ ਪਾ ਦਿੱਤਾ |
قَالُوا لَمْ نَكُ مِنَ الْمُصَلِّينَ (43) ਉਹ ਕਹਿਣਗੇ, ਅਸੀਂ ਪ੍ਰਾਰਥਨਾ ਕਰਨ ਵਾਲਿਆਂ ਵਿੱਚੋਂ ਨਹੀਂ ਸੀ |
وَلَمْ نَكُ نُطْعِمُ الْمِسْكِينَ (44) ਅਤੇ ਅਸੀਂ ਗਰੀਬਾਂ ਨੂੰ ਨਹੀਂ ਖੁਆਇਆ |
وَكُنَّا نَخُوضُ مَعَ الْخَائِضِينَ (45) ਅਤੇ ਅਸੀਂ ਵਿਚਾਰ ਕਰਨ ਵਾਲਿਆਂ ਨਾਲ ਬਹਿਸ ਕਰਦੇ। |
وَكُنَّا نُكَذِّبُ بِيَوْمِ الدِّينِ (46) ਅਤੇ ਅਸੀਂ ਇਨਸਾਫ਼ ਦੇ ਦਿਨ ਤੋਂ ਮੁਨਕਰ ਸੀ। |
حَتَّىٰ أَتَانَا الْيَقِينُ (47) ਇੱਥੋਂ ਤੱਕ ਕਿ ਉਹ ਯਕੀਨਨੀ ਗੱਲ ਸਾਡੇ ਤੇ ਆ ਗਈ। |
فَمَا تَنفَعُهُمْ شَفَاعَةُ الشَّافِعِينَ (48) ਤਾਂ ਉਨ੍ਹਾਂ ਨੂੰ ਸਿਫ਼ਾਰਿਸ਼ ਕਰਨ ਵਾਲਿਆਂ ਦੀ ਸਿਫ਼ਾਰਿਸ਼ ਕੋਈ ਵੀ ਲਾਭ ਨਹੀਂ ਦੇਵੇਗੀ। |
فَمَا لَهُمْ عَنِ التَّذْكِرَةِ مُعْرِضِينَ (49) ਫਿਰ ਉਨ੍ਹਾਂ ਨੂੰ ਕੀ ਹੋ ਗਿਆ ਕਿ ਉਹ ਉਪਦੇਸ਼ ਤੋਂ ਮੂੰਹ ਮੋੜਦੇ ਹਨ। |
كَأَنَّهُمْ حُمُرٌ مُّسْتَنفِرَةٌ (50) ਜਿਵੇਂ, ਕਿ ਉਹ ਜੰਗਲੀ ਗਧੇ ਹੋਣ। |
فَرَّتْ مِن قَسْوَرَةٍ (51) ਜਿਹੜੇ ਸ਼ੇਰ ਦੇ ਅੱਗੇ ਭੱਜੇ ਜਾ ਰਹੇ ਹਨ। |
بَلْ يُرِيدُ كُلُّ امْرِئٍ مِّنْهُمْ أَن يُؤْتَىٰ صُحُفًا مُّنَشَّرَةً (52) ਸਗੋਂ ਉਨ੍ਹਾਂ ਵਿਚੋਂ ਹਰੇਕ ਬੰਦਾ ਇਹ ਚਾਹੁੰਦਾ ਹੈ, ਕਿ ਉਸ ਨੂੰ ਖੁੱਲ੍ਹੀ ਹੋਈ ਕਿਤਾਬ ਦਿੱਤੀ ਜਾਵੇ। |
كَلَّا ۖ بَل لَّا يَخَافُونَ الْآخِرَةَ (53) ਕਦੇ ਵੀ ਨਹੀਂ, ਸਗੋ ਇਹ ਲੋਕ ਪ੍ਰਲੋਕ ਤੋਂ ਨਹੀਂ ਡਰਦੇ। |
كَلَّا إِنَّهُ تَذْكِرَةٌ (54) ਕਦੇ ਵੀ ਨਹੀਂ। ਇਹ ਤਾਂ ਇੱਕ ਉਪਦੇਸ਼ ਹੈ। |
فَمَن شَاءَ ذَكَرَهُ (55) ਸੋ ਜਿਸ ਦਾ ਜੀਅ ਚਾਹੇ (ਉਹ) ਉਸ ਤੋਂ ਉਪਦੇਸ਼ ਪ੍ਰਾਪਤ ਕਰੇ। |
وَمَا يَذْكُرُونَ إِلَّا أَن يَشَاءَ اللَّهُ ۚ هُوَ أَهْلُ التَّقْوَىٰ وَأَهْلُ الْمَغْفِرَةِ (56) ਅਤੇ ਉਹ ਉਸ ਤੋਂ ਉਪਦੇਸ਼ ਪ੍ਰਾਪਤ ਨਹੀ' ਕਰਨਗੇ ਪਰੰਤੂ ਇਹ ਕਿ ਜੇ ਅੱਲਾਹ ਚਾਹੇ। ਉਹ ਹੀ ਹੈ ਜਿਸ ਤੋਂ ਡਰਨਾ ਚਾਹੀਦਾ ਹੈ ਅਤੇ ਉਹ ਹੀ ਮੁਆਫ਼ੀ ਦੇਣ ਦੇ ਯੋਗ ਹੈ। |