حم (1) ਹਾ.ਮੀਮ |
تَنزِيلٌ مِّنَ الرَّحْمَٰنِ الرَّحِيمِ (2) ਇਹ ਅਤਿਅੰਤ ਕਿਰਪਾਲੂ ਅਸੀਮ ਰਹਿਮਤ ਵਾਲੇ ਵੱਲੋਂ ਉਤਾਰੀ ਹੋਈ ਬਾਣੀ ਹੈ। |
كِتَابٌ فُصِّلَتْ آيَاتُهُ قُرْآنًا عَرَبِيًّا لِّقَوْمٍ يَعْلَمُونَ (3) ਇਹ ਇੱਕ ਕਿਤਾਬ ਹੈ, ਜਿਸ ਦੀਆਂ ਆਇਤਾਂ ਖੋਲ੍ਹ ਖੋਲ੍ਹ ਕੇ ਸ਼ਿਆਨ ਕੀਤੀਆਂ ਗਈਆ ਹਨ। ਅਰਬੀ ਭਾਸ਼ਾ ਦਾ ਕੁਰਆਨ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਗਿਆਨ ਰਖਦੇ ਹਨ। |
بَشِيرًا وَنَذِيرًا فَأَعْرَضَ أَكْثَرُهُمْ فَهُمْ لَا يَسْمَعُونَ (4) ਖੁਸ਼ਖ਼ਬਰੀ ਦੇਣ ਵਾਲਾ ਅਤੇ ਸਾਵਧਾਨ ਕਰਨ ਵਾਲਾ। ਸੋ ਉਨ੍ਹਾਂ ਲੋਕਾਂ ਵਿਚੋਂ ਜ਼ਿਆਦਾਤਰ ਨੇ ਇਸ ਤੋਂ ਮੂੰਹ ਮੋੜਿਆ। ਸੋ ਉਹ ਸੁਣ ਨਹੀਂ' ਰਹੇ ਹਨ। |
وَقَالُوا قُلُوبُنَا فِي أَكِنَّةٍ مِّمَّا تَدْعُونَا إِلَيْهِ وَفِي آذَانِنَا وَقْرٌ وَمِن بَيْنِنَا وَبَيْنِكَ حِجَابٌ فَاعْمَلْ إِنَّنَا عَامِلُونَ (5) ਅਤੇ ਉਨ੍ਹਾਂ ਨੇ ਆਖਿਆ ਕਿ ਸਾਡੇ ਦਿਲਾਂ ਤੇ ਪਰਦੇ ਪਏ ਹੋਏ ਹਨ। ਜਿਨ੍ਹਾਂ ਵੱਲ ਤੁਸੀਂ ਸਾਨੂੰ ਸੱਦਦੇ ਹੋ। ਅਤੇ ਸਾਡੇ ਕੰਨਾਂ ਵਿਚ ਡਾਟ (ਬੋਲਾ ਪਣ) ਹੈ। ਸਾੈ ਅਤੇ ਤੁਹਾਡੇ ਵਿਚਕਾਰ ਇੱਕ ਓਟ (ਕੰਧ) ਹੈ। ਇਸ ਲਈ ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ। |
قُلْ إِنَّمَا أَنَا بَشَرٌ مِّثْلُكُمْ يُوحَىٰ إِلَيَّ أَنَّمَا إِلَٰهُكُمْ إِلَٰهٌ وَاحِدٌ فَاسْتَقِيمُوا إِلَيْهِ وَاسْتَغْفِرُوهُ ۗ وَوَيْلٌ لِّلْمُشْرِكِينَ (6) ਆਖੋ, ਕਿ ਮੈਂ ਤਾਂ ਇੱਕ ਤੁਹਾਡੇ ਵਰਗਾ ਮਨੁੱਖ ਹਾਂ। ਮੇਰੇ ਕੋਲ ਇਹ ਵਹੀ ਆਉਂਦੀ ਹੈ। ਕਿ ਤੁਹਾਡਾ ਪੂਜਣਯੋਗ ਸਿਰਫ਼ ਇੱਕ ਹੀ ਹੈ। ਇਸ ਲਈ ਤੁਸੀਂ ਉਸ ਵੱਲ ਸਿੱਧੇ ਰਹੋ। ਅਤੇ ਉਸ ਤੋਂ ਹੀ ਮੁਆਫੀ ਦੀ ਇੱਛਾ ਰੱਖੋ। ਵਿਨਾਸ਼ ਹੈ ਸ਼ਰੀਕ ਠਹਿਰਾਉਣ ਵਾਲਿਆਂ ਲਈ। |
الَّذِينَ لَا يُؤْتُونَ الزَّكَاةَ وَهُم بِالْآخِرَةِ هُمْ كَافِرُونَ (7) ਜਿਹੜੇ ਜ਼ਕਾਤ ਨਹੀਂ' ਦਿੰਦੇ ਅਤੇ ਪ੍ਰਲੋਕ ਤੋਂ ਵੀ ਇਨਕਾਰੀ ਹਨ। |
إِنَّ الَّذِينَ آمَنُوا وَعَمِلُوا الصَّالِحَاتِ لَهُمْ أَجْرٌ غَيْرُ مَمْنُونٍ (8) ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਲ੍ਹਾਂ ਨੇ ਨੇਕ ਕਰਮ ਕੀਤੇ, ਉਨ੍ਹਾਂ ਲਈ ਅਜਿਹਾ ਬਦਲਾ ਹੈ ਜਿਸ ਦੀ ਲੜੀ ਟੁੱਟਣ ਵਾਲੀ ਨਹੀਂ। |
۞ قُلْ أَئِنَّكُمْ لَتَكْفُرُونَ بِالَّذِي خَلَقَ الْأَرْضَ فِي يَوْمَيْنِ وَتَجْعَلُونَ لَهُ أَندَادًا ۚ ذَٰلِكَ رَبُّ الْعَالَمِينَ (9) ਆਖੋਂ, ਕਿ ਤੁਸੀਂ ਲੋਕ ਉਸ ਹਸਤੀ ਨੂੰ ਝੁਠਲਾਉਂਦੇ ਹੋ, ਜਿਸ ਨੇ ਧਰਤੀ ਨੂੰ ਦੋ ਦਿਨਾਂ (ਸਸੱ) ਦੇ ਵਿਚ ਬਣਾਇਆ ਅਤੇ ਤੁਸੀਂ ਉਸ ਦੇ ਸਾਹਮਣੇ (ਬੁੱਤਾਂ) ਨੂੰ ਠਹਿਰਾਉਂਦੇ ਹੋ। ਉਹ ਸਾਰੇ ਸੰਸਾਰ ਵਾਲਿਆਂ ਦਾ ਰੱਬ ਹੈ। |
وَجَعَلَ فِيهَا رَوَاسِيَ مِن فَوْقِهَا وَبَارَكَ فِيهَا وَقَدَّرَ فِيهَا أَقْوَاتَهَا فِي أَرْبَعَةِ أَيَّامٍ سَوَاءً لِّلسَّائِلِينَ (10) ਅਤੇ ਉਸ ਨੇ ਧਰਤੀ ਵਿਚ ਉਸ ਦੇ ਉੱਪਰ ਪਹਾੜ ਬਣਾਏ ਅਤੇ ਉਸ ਵਿਚ ਲਾਭ ਦੀਆਂ ਚੀਜ਼ਾਂ ਰੱਖੀਆਂ। ਅਤੇ ਉਸ ਨੇ ਉਸ ਦੀ ਭੋਜਨ ਸਮੱਗਰੀ ਕਮਾਉਣ ਦੇ ਸਾਧਨ ਚਾਰ ਦਿਨਾਂ ਵਿਚ ਨਿਸ਼ਚਿਤ ਕੀਤੇ, ਅਤੇ ਸਾਰੇ (ਪੁੱਛਣ) ਚਾਹੁਣ ਵਾਲਿਆਂ ਲਈ ਇੱਕ ਸਮਾਨ। |
ثُمَّ اسْتَوَىٰ إِلَى السَّمَاءِ وَهِيَ دُخَانٌ فَقَالَ لَهَا وَلِلْأَرْضِ ائْتِيَا طَوْعًا أَوْ كَرْهًا قَالَتَا أَتَيْنَا طَائِعِينَ (11) ਫਿਰ ਉਸ ਨੇ ਆਕਾਸ਼ ਵੱਲ ਧਿਆਨ ਦਿੱਤਾ ਅਤੇ ਉੱਤੇ ਧੂੰਆਂ ਸੀ। ਫਿਰ ਉਸ ਨੇ ਆਕਾਸ਼ ਅਤੇ ਧਰਤੀ ਨੂੰ ਆਖਿਆ ਕਿ ਤੁਸੀਂ ਖੁਸ਼ੀ ਜਾਂ ਨਾਖੁਸ਼ੀ ਨਾਲ ਦੋਵੇਂ ਆਉ। ਦੋਵਾਂ ਨੇ ਆਖਿਆ ਕਿ ਅਸੀਂ ਪ੍ਰਸੰਨਤਾ ਪੂਰਵਕ ਹਾਜ਼ਿਰ ਹਾਂ। |
فَقَضَاهُنَّ سَبْعَ سَمَاوَاتٍ فِي يَوْمَيْنِ وَأَوْحَىٰ فِي كُلِّ سَمَاءٍ أَمْرَهَا ۚ وَزَيَّنَّا السَّمَاءَ الدُّنْيَا بِمَصَابِيحَ وَحِفْظًا ۚ ذَٰلِكَ تَقْدِيرُ الْعَزِيزِ الْعَلِيمِ (12) ਫਿਰ ਉਸ ਨੇ ਦੋ ਦਿਨਾਂ ਵਿਚ ਉਸ ਦੇ ਸੱਤ ਆਕਾਸ਼ ਬਣਾਏ ਅਤੇ ਹਰੇਕ ਆਕਾਸ਼ ਵਿਚ ਉਸ ਨੇ ਹੁਕਮ ਭੇਜਿਆ ਅਤੇ ਅਸੀਂ ਸੰਸਾਰ ਦੇ ਆਕਾਸ਼ ਨੂੰ ਦੀਵਿਆਂ (ਭਾਵ ਤਾਰਿਆਂ) ਨਾਲ ਚਮਕਾ ਦਿੱਤਾ ਅਤੇ ਉਸ ਨੂੰ (ਸੈਤਾਨਾਂ ਤੋਂ) ਸੁਰੱਖਿਅਤ ਕਰ ਦਿੱਤਾ। ਇਹ ਤਾਕਤਵਰ (ਅੱਲਾਹ) ਅਤੇ ਸਰਵਗਿਆਤਾ ਦੀ ਯੋਜਨਾ ਹੈ। |
فَإِنْ أَعْرَضُوا فَقُلْ أَنذَرْتُكُمْ صَاعِقَةً مِّثْلَ صَاعِقَةِ عَادٍ وَثَمُودَ (13) ਤਾਂ ਜੇਕਰ ਉਹ ਬੇਮੁੱਖ ਹੁੰਦੇ ਤਾਂ ਆਖੋ ਕਿ ਤੁਹਾਨੂੰ ਉਸੇ ਤਰਾਂ ਦੀ ਸਜ਼ਾ ਤੋਂ ਡਰਾਉਂਦਾ (ਸਾਵਧਾਨ ਕਰਦਾ?) ਹਾਂ। ਜਿਹੋ ਜਿਹੀ ਆਦ ਅਤੇ ਸਮੂਦ ਤੇ ਉਤਾਰੀ ਗਈ ਸੀ। |
إِذْ جَاءَتْهُمُ الرُّسُلُ مِن بَيْنِ أَيْدِيهِمْ وَمِنْ خَلْفِهِمْ أَلَّا تَعْبُدُوا إِلَّا اللَّهَ ۖ قَالُوا لَوْ شَاءَ رَبُّنَا لَأَنزَلَ مَلَائِكَةً فَإِنَّا بِمَا أُرْسِلْتُم بِهِ كَافِرُونَ (14) ਜਦੋਂ' ਕਿ ਉਨ੍ਹਾਂ ਦੇ ਕੋਲ ਅੱਗੇ ਤੋਂ ਅਤੇ ਪਿੱਛੇ ਤੋਂ ਰਸੂਲ ਆਏ, ਕਿ ਅੱਲਾਹ ਤੋਂ ਬਿਨਾ ਕਿਸੇ ਦੀ ਇਬਾਦਤ ਨਾ ਕਰੋ। ਉਨ੍ਹਾਂ ਨੇ ਆਖਿਆਂ ਕਿ ਜੇਕਰ ਸਾਡਾ ਰੱਬ ਚਾਹੁੰਦਾ ਹੈ। ਤਾਂ ਉਹ ਫ਼ਰਿਬਤਾ ਉਤਾਰ ਦਿੰਦਾ। ਇਸ ਲਈ ਅਸੀਂ ਉਸ ਚੀਜ਼ ਨੂੰ ਝੁਠਲਾਉਂਦੇ ਹਾਂ, ਜਿਸ ਨੂੰ ਦੇ ਕੇ ਤੁਸੀਂ ਭੇਜੇ ਗਏ ਹੋ। |
فَأَمَّا عَادٌ فَاسْتَكْبَرُوا فِي الْأَرْضِ بِغَيْرِ الْحَقِّ وَقَالُوا مَنْ أَشَدُّ مِنَّا قُوَّةً ۖ أَوَلَمْ يَرَوْا أَنَّ اللَّهَ الَّذِي خَلَقَهُمْ هُوَ أَشَدُّ مِنْهُمْ قُوَّةً ۖ وَكَانُوا بِآيَاتِنَا يَجْحَدُونَ (15) ਆਦ ਦੀ ਇਹ ਹਾਲਤ ਸੀ ਕਿ ਉਨ੍ਹਾਂ ਨੇ ਧਰਤੀ ਤੇ ਬਿਨਾਂ ਕਿਸੇ ਹੱਕ ਤੋਂ ਹੰਕਾਰ ਕੀਤਾ ਅਤੇ ਉਨ੍ਹਾਂ ਨੇ ਆਖਿਆ ਕਿ ਕੌਣ ਹੈ, ਜਿਹੜਾ ਸ਼ਕਤੀ ਵਿਚ ਸਾਡੇ ਤੋਂ ਵੱਧ ਹੈ। ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਜਿਸ ਅੱਲਾਹ ਨੇ ਉਨ੍ਹਾਂ ਨੂੰ ਪੈਦਾ ਕੀਤਾ ਹੈ। ਉਹ ਤਾਕਤ ਵਿਚ ਉਨ੍ਹਾਂ ਤੋਂ (ਬਹੁਤ) ਵੱਧ ਹੈ। ਅਤੇ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ। |
فَأَرْسَلْنَا عَلَيْهِمْ رِيحًا صَرْصَرًا فِي أَيَّامٍ نَّحِسَاتٍ لِّنُذِيقَهُمْ عَذَابَ الْخِزْيِ فِي الْحَيَاةِ الدُّنْيَا ۖ وَلَعَذَابُ الْآخِرَةِ أَخْزَىٰ ۖ وَهُمْ لَا يُنصَرُونَ (16) ਤਾਂ ਅਸੀਂ ਕੁਝ ਮਾੜੇ ਦਿਨਾਂ ਵਿਚ ਉਨ੍ਹਾਂ ਉੱਤੇ ਅਤਿਅੰਤ ਤੂਫਾਨੀ ਹਵਾ ਭੇਜ ਦਿੱਤੀ। ਤਾਂ ਕਿ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਅਪਮਾਨ ਦੀ ਸਜ਼ਾ (ਦਾ ਮਜ਼ਾਂ) ਚਖਾਈਏ। ਅਤੇ ਪ੍ਰਲੋਕ ਦੀ ਸਜ਼ਾ ਤਾਂ ਇਸ ਤੋਂ ਵੀ ਵੱਧ ਅਪਮਾਨਜਨਕ ਹੈ। ਅਤੇ ਉਨ੍ਹਾਂ ਨੂੰ ਕੋਈ ਮਦਦ ਨਹੀਂ ਪਹੁੰਚੇਗੀ। |
وَأَمَّا ثَمُودُ فَهَدَيْنَاهُمْ فَاسْتَحَبُّوا الْعَمَىٰ عَلَى الْهُدَىٰ فَأَخَذَتْهُمْ صَاعِقَةُ الْعَذَابِ الْهُونِ بِمَا كَانُوا يَكْسِبُونَ (17) ਅਤੇ ਉਹ ਜਿਹੜਾ ਸਮੂਦ ਸੀ ਤਾਂ ਅਸੀਂ ਉਨ੍ਹਾਂ ਨੂੰ ਸਿੱਧਾ ਰਾਹ ਦਿਖਾ ਦਿੱਤਾ ਪਰੰਤੂ ਉਨ੍ਹਾਂ ਨੇ ਸਿੱਧੇ ਰਾਹ ਦੀ ਜਗ੍ਹਾ ਅੰਨ੍ਹੇਪਣ ਨੂੰ ਪਸੰਦ ਕੀਤਾ। ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਰਾਚਾਰਾਂ ਦੇ ਕਾਰਨ ਅਪਮਾਨਜਨਕ ਸਜ਼ਾ ਦੀ ਕੜਕੀ ਨੇ ਫੜ ਲਿਆ। |
وَنَجَّيْنَا الَّذِينَ آمَنُوا وَكَانُوا يَتَّقُونَ (18) ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਈਮਾਨ ਲਿਆਏ ਅਤੇ ਡਰਨ ਵਾਲੇ ਸਨ। |
وَيَوْمَ يُحْشَرُ أَعْدَاءُ اللَّهِ إِلَى النَّارِ فَهُمْ يُوزَعُونَ (19) ਅਤੇ ਜਿਸ ਦਿਨ ਅੱਲਾਹ ਦੇ ਦੁਸ਼ਮਣ ਅੱਗ ਵੱਲ ਇਕੱਠੇ ਕੀਤੇ ਜਾਣਗੇ। ਫਿਰ ਉਹ ਅਲੱਗ-ਅਲੱਗ ਕੀਤੇ ਜਾਣਗੇ। |
حَتَّىٰ إِذَا مَا جَاءُوهَا شَهِدَ عَلَيْهِمْ سَمْعُهُمْ وَأَبْصَارُهُمْ وَجُلُودُهُم بِمَا كَانُوا يَعْمَلُونَ (20) ਇਥੋਂ ਤੱਕ ਕਿ ਜਦੋਂ ਉਸ ਦੇ ਕੋਲ ਆ ਜਾਣਗੇ। ਉਨ੍ਹਾਂ ਦੇ ਕੰਨ ਅਤੇ ਉਨ੍ਹਾਂ ਦੀਆਂ ਅੱਖਾਂ ਅਤੇ ਉਨ੍ਹਾਂ ਦੀਆਂ ਖੱਲਾਂ ਉਨ੍ਹਾਂ ਤੇ ਉਨ੍ਹਾਂ ਦੇ ਕਰਮਾਂ ਦੀ ਗਵਾਹੀ ਦੇਣਗੇ। |
وَقَالُوا لِجُلُودِهِمْ لِمَ شَهِدتُّمْ عَلَيْنَا ۖ قَالُوا أَنطَقَنَا اللَّهُ الَّذِي أَنطَقَ كُلَّ شَيْءٍ وَهُوَ خَلَقَكُمْ أَوَّلَ مَرَّةٍ وَإِلَيْهِ تُرْجَعُونَ (21) ਅਤੇ ਉਹ ਆਪਣੀਆਂ ਖੱਲਾਂ ਨੂੰ ਆਖਣਗੇ ਕਿ ਤੁਸੀਂ ਸਾਡੇ ਖਿਲਾਫ ਗਵਾਹੀ ਕਿਉਂ ਦਿੱਤੀ। ਉਹ ਆਖਣਗੀਆਂ ਕਿ ਸਾਨੂੰ ਉਸ ਅੱਲਾਹ ਨੇ ਬੋਲਣ ਦੀ ਤਾਕਤ ਦਿੱਤੀ ਜਿਸ ਨੇ ਹਰ ਚੀਜ਼ ਨੂੰ ਬੋਲਣ ਵਾਲਾ ਬਣਾ ਦਿੱਤਾ। ਉਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਅਤੇ ਉਸ ਵੱਲ ਤੁਸੀਂ ਵਾਪਿਸ ਲਿਆਂਦੇ ਗਏ ਹੋ। |
وَمَا كُنتُمْ تَسْتَتِرُونَ أَن يَشْهَدَ عَلَيْكُمْ سَمْعُكُمْ وَلَا أَبْصَارُكُمْ وَلَا جُلُودُكُمْ وَلَٰكِن ظَنَنتُمْ أَنَّ اللَّهَ لَا يَعْلَمُ كَثِيرًا مِّمَّا تَعْمَلُونَ (22) ਅਤੇ ਤੁਸੀਂ ਆਪਣੇ ਆਪ ਨੂੰ ਉਸ ਤੋਂ ਛਿਪਾ ਨਹੀਂ ਸਕਦੇ ਸੀ ਕਿ ਤੁਹਾਡੇ ਕੰਨ, ਅੱਖਾਂ ਅਤੇ ਤੁਹਾਡੀਆਂ ਖੱਲਾਂ ਤੁਹਾਡੇ ਵਿਰੁੱਧ ਗਵਾਹੀ ਦੇਣਗੇ। ਸਗੋਂ ਤੁਸੀਂ ਇਸ ਕੁਲੇਖੇ ਵਿਚ ਰਹੇ ਕਿ ਅੱਲਾਹ ਤੁਹਾਡੇ ਬਹੁਤ ਸਾਰੇ ਉਨ੍ਹਾਂ ਕਰਮਾ ਨੂੰ ਨਹੀਂ ਜਾਣਦਾ, ਜਿਹੜੇ ਤੁਸੀਂ ਕਰਦੇ ਹੋ। |
وَذَٰلِكُمْ ظَنُّكُمُ الَّذِي ظَنَنتُم بِرَبِّكُمْ أَرْدَاكُمْ فَأَصْبَحْتُم مِّنَ الْخَاسِرِينَ (23) ਅਤੇ ਤੁਹਾਡੇ ਇਸੇ ਭਰਮ ਨੇ ਜਿਹੜਾ ਤੁਸੀਂ ਆਪਣੇ ਰੱਬ ਬਾਰੇ ਕੀਤਾ ਸੀ, ਤੁਹਾਨੂੰ ਨਾਸ ਕਰ ਦਿੱਤਾ। ਇਸ ਲਈ ਤੁਸੀਂ ਨੁਕਸਾਨ ਉਠਾਉਣ ਵਾਲਿਆਂ ਵਿਚ (ਸ਼ਾਮਿਲ) ਹੋ ਗਏ। |
فَإِن يَصْبِرُوا فَالنَّارُ مَثْوًى لَّهُمْ ۖ وَإِن يَسْتَعْتِبُوا فَمَا هُم مِّنَ الْمُعْتَبِينَ (24) ਇਸ ਲਈ ਜੇਕਰ ਉਹ ਧੀਰਜ ਰੱਖਣ ਤਾਂ ਵੀ ਅੱਗ ਹੀ ਉਨ੍ਹਾਂ ਦਾ ਟਿਕਾਣਾ ਹੈ। ਅਤੇ ਜੇਕਰ ਉਹ ਮੁਆਫ਼ੀ ਮੰਗਣ ਤਾਂ ਉਨ੍ਹਾਂ ਨੂੰ ਮੁਆਫ਼ੀ ਵੀ ਨਹੀਂ ਮਿਲੇਗੀ। |
۞ وَقَيَّضْنَا لَهُمْ قُرَنَاءَ فَزَيَّنُوا لَهُم مَّا بَيْنَ أَيْدِيهِمْ وَمَا خَلْفَهُمْ وَحَقَّ عَلَيْهِمُ الْقَوْلُ فِي أُمَمٍ قَدْ خَلَتْ مِن قَبْلِهِم مِّنَ الْجِنِّ وَالْإِنسِ ۖ إِنَّهُمْ كَانُوا خَاسِرِينَ (25) ਅਤੇ ਅਸੀਂ' ਉਨ੍ਹਾਂ ਉੱਪਰ ਕੁਝ ਸਾਥੀ ਨਿਯੁਕਤ ਕਰ ਦਿੱਤੇ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਅਗਲੇ ਅਤੇ ਪਿਛਲੇ ਹਰੇਕ ਕਰਮ ਉਨ੍ਹਾਂ ਲਈ ਆਕਰਸ਼ਕ ਬਣਾ ਕੇ ਦਿਖਾਏ। ਅਤੇ ਉਨ੍ਹਾਂ ਤੇ ਉਹੀ ਗੱਲ ਸਾਬਿਤ ਹੋ ਕੇ ਰਹੀ ਜਿਹੜੀ ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਤੇ ਸਿੱਧ ਹੋ ਕੇ ਰਹੀ, ਜਿਹੜੇ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸਨ। ਬੇਸ਼ੱਕ ਉਹ ਘਾਟੇ ਵਿਚ ਰਹਿਣ ਵਾਲੇ ਸਨ। |
وَقَالَ الَّذِينَ كَفَرُوا لَا تَسْمَعُوا لِهَٰذَا الْقُرْآنِ وَالْغَوْا فِيهِ لَعَلَّكُمْ تَغْلِبُونَ (26) ਅਤੇ ਅਵੱਗਿਆ ਕਰਨ ਵਾਲਿਆਂ ਨੇ ਆਖਿਆ ਕਿ ਇਸ ਕੁਰਆਨ ਨੂੰ ਨਾ ਸੁਣੋ ਅਤੇ ਇਸ ਵਿਚ (ਸੁਣਨ ਸਮੱ) ਵਿਘਨ ਪਾਇਆ ਕਰੋਂ। ਤਾਂ ਜੋ ਤੁਸੀਂ ਪ੍ਰਭਾਵਸ਼ਾਲੀ ਰਹੋ। |
فَلَنُذِيقَنَّ الَّذِينَ كَفَرُوا عَذَابًا شَدِيدًا وَلَنَجْزِيَنَّهُمْ أَسْوَأَ الَّذِي كَانُوا يَعْمَلُونَ (27) ਇਸ ਲਈ ਅਸੀਂ ਅਵੱਗਿਆ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਵਾਂਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦਾ ਮਾੜਾ ਬਦਲਾ ਦੇਵਾਂਗੇ। |
ذَٰلِكَ جَزَاءُ أَعْدَاءِ اللَّهِ النَّارُ ۖ لَهُمْ فِيهَا دَارُ الْخُلْدِ ۖ جَزَاءً بِمَا كَانُوا بِآيَاتِنَا يَجْحَدُونَ (28) ਇਹ ਅੱਲਾਹ ਤਾਅਲਾ ਦੇ ਦੁਸ਼ਮਣਾਂ ਦਾ ਬਦਲਾ ਹੈ। ਭਾਵ ਅੱਗ। ਉਨ੍ਹਾਂ ਲਈ ਉਸ ਵਿਚ ਹਮੇਸ਼ਾ ਰਹਿਣ ਲਈ ਟਿਕਾਣਾ ਹੋਵੇਗਾ। ਇਸ ਗੱਲ ਬਦਲੇ ਕਿ ਉਹ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਸਨ। |
وَقَالَ الَّذِينَ كَفَرُوا رَبَّنَا أَرِنَا اللَّذَيْنِ أَضَلَّانَا مِنَ الْجِنِّ وَالْإِنسِ نَجْعَلْهُمَا تَحْتَ أَقْدَامِنَا لِيَكُونَا مِنَ الْأَسْفَلِينَ (29) ਅਤੇ ਅਵੱਗਿਆ ਕਰਨ ਵਾਲੇ ਆਖਣਗੇ ਕਿ ਹੇ ਸਾਡੇ ਪਾਲਣਹਾਰ! ਸਾਨੂੰ ਉਹ ਲੋਕ ਦਿਖਾ। ਜਿਨ੍ਹਾਂ ਨੇ ਜਿੰਨਾਂ ਅਤੇ ਮਨੁੱਖਾਂ ਵਿਚੋਂ ਸਾਨੂੰ ਭਟਕਾਇਆ। ਅਸੀਂ ਉਨ੍ਹਾਂ ਨੂੰ ਆਪਣੇ ਪੈਰਾਂ ਦੇ ਥੱਲੇ ਕੁਚਲਾਂਗੇ, ਤਾਂ ਕਿ ਉਹ ਬੇ-ਇੱਜ਼ਤ ਹੋਣ। |
إِنَّ الَّذِينَ قَالُوا رَبُّنَا اللَّهُ ثُمَّ اسْتَقَامُوا تَتَنَزَّلُ عَلَيْهِمُ الْمَلَائِكَةُ أَلَّا تَخَافُوا وَلَا تَحْزَنُوا وَأَبْشِرُوا بِالْجَنَّةِ الَّتِي كُنتُمْ تُوعَدُونَ (30) ਜਿਨ੍ਹਾਂ ਲੋਕਾਂ ਨੇ ਆਖਿਆ ਕਿ ਅੱਲਾਹ ਸਾਡਾ ਪਾਲਣਹਾਰ ਹੈ, ਫਿਰ ਉਹ ਇਸ (ਗੱਲ) ਤੇ ਅਟੱਲ ਰਹੇ। ਯਕੀਨਨ ਉਨ੍ਹਾਂ ਤੇ ਫ਼ਰਿਸ਼ਤੇ ਉਤਰਦੇ ਹਨ। ਅਤੇ ਉਨ੍ਹਾਂ ਨੂੰ ਆਖਦੇ ਹਨ ਕਿ ਤੁਸੀਂ ਨਾ ਛਰੋ ਅਤੇ ਨਾ ਦੁੱਖ ਮਨਾਉਂ। ਅਤੇ ਉਸ ਜੰਨਤ ਦੀ ਖੁਸ਼ਖ਼ਬਰੀ ਤੋਂ ਪ੍ਰਸੰਨ ਹੋ ਜਾਉ, ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ। |
نَحْنُ أَوْلِيَاؤُكُمْ فِي الْحَيَاةِ الدُّنْيَا وَفِي الْآخِرَةِ ۖ وَلَكُمْ فِيهَا مَا تَشْتَهِي أَنفُسُكُمْ وَلَكُمْ فِيهَا مَا تَدَّعُونَ (31) ਅਸੀਂ ਸੰਸਾਰਿਕ ਜੀਵਨ ਵਿਚ ਅਤੇ ਪ੍ਰਲੋਕ ਵਿਚ ਤੁਹਾਡੇ ਮਿੱਤਰ ਹਾਂ। ਅਤੇ ਤੁਹਾਡੇ ਲਈ ਉੱਤੇ ਹਰ ਚੀਜ਼ ਹੈ, ਜਿਸ ਲਈ ਤੁਹਾਡਾ ਦਿਲ ਕਰੇ ਅਤੇ ਤੁਹਾਡੇ ਲਈ ਉੱਤੇ ਹਰੇਕ ਚੀਜ਼ ਹੈ ਜਿਸ ਦੀ ਤੁਸੀਂ ਮੰਗ ਕਰੋ। |
نُزُلًا مِّنْ غَفُورٍ رَّحِيمٍ (32) ਇਹ ਬਖਸ਼ਣ ਵਾਲੇ ਅਤੇ ਕਿਰਪਾ ਕਰਨ ਵਾਲੇ ਵੱਲੋਂ ਮਹਿਮਾਨ ਨਿਵਾਜ਼ੀ ਦੇ ਰੂਪ ਵਿਚ ਹੈ। |
وَمَنْ أَحْسَنُ قَوْلًا مِّمَّن دَعَا إِلَى اللَّهِ وَعَمِلَ صَالِحًا وَقَالَ إِنَّنِي مِنَ الْمُسْلِمِينَ (33) ਅਤੇ ਉਸ ਤੋਂ ਉੱਤਮ ਕਿਸ ਦੀ ਗੱਲ ਹੋਵੇਗੀ। ਜਿਸ ਨੇ ਅੱਲਾਹ ਵੱਲ ਬੁਲਾਇਆ ਅਤੇ ਚੰਗਾ ਕਰਮ ਕੀਤਾ ਅਤੇ ਕਿਹਾ ਕਿ ਮੈਂ ਆਗਿਆ ਪਾਲਣ ਕਰਨ ਵਾਲਿਆਂ ਵਿਚੋਂ' ਹਾਂ। |
وَلَا تَسْتَوِي الْحَسَنَةُ وَلَا السَّيِّئَةُ ۚ ادْفَعْ بِالَّتِي هِيَ أَحْسَنُ فَإِذَا الَّذِي بَيْنَكَ وَبَيْنَهُ عَدَاوَةٌ كَأَنَّهُ وَلِيٌّ حَمِيمٌ (34) ਨੇਕੀ ਅਤੇ ਬੁਰਾਈ ਦੋਵੇਂ ਬਰਾਬਰ ਨਹੀਂ, ਤੁਸੀਂ ਉੱਤਰ ਵਿਚ ਇਹ ਕਹੋ, ਜਿਹੜਾ ਇਸ ਤੋਂ ਸ੍ਰੇਸ਼ਟ ਹੋਵੇ। ਫਿਰ ਤੁਸੀਂ ਦੇਖੋਗੇ ਕਿ ਤੁਹਾਡੇ ਅਤੇ ਜਿਸ ਨਾਲ ਦੁਸ਼ਮਣੀ ਸੀ, ਉਹ ਅਜਿਹਾ ਹੋ ਗਿਆ ਹੈ। ਜਿਵੇਂ ਕੋਈ (ਗੂੜ੍ਹਾ) ਸੰਬੰਧ ਰੱਖਣ ਵਾਲਾ। |
وَمَا يُلَقَّاهَا إِلَّا الَّذِينَ صَبَرُوا وَمَا يُلَقَّاهَا إِلَّا ذُو حَظٍّ عَظِيمٍ (35) ਅਤੇ ਇਹ ਗੱਲ ਉਸ ਨੂੰ ਹੀ ਮਿਲਦੀ ਹੈ, ਜਿਹੜਾਂ ਧੀਰਜ ਰੱਖਣ ਵਾਲਾ ਅਤੇ ਭਾਗਾਂ ਵਾਲਾ ਹੋਵੇ। |
وَإِمَّا يَنزَغَنَّكَ مِنَ الشَّيْطَانِ نَزْغٌ فَاسْتَعِذْ بِاللَّهِ ۖ إِنَّهُ هُوَ السَّمِيعُ الْعَلِيمُ (36) ਅਤੇ ਜੇਕਰ ਸ਼ੈਤਾਨ ਤੁਹਾਡੇ ਅਤੇ ਜਾਣਨ ਵਾਲਾ ਹੈ। |
وَمِنْ آيَاتِهِ اللَّيْلُ وَالنَّهَارُ وَالشَّمْسُ وَالْقَمَرُ ۚ لَا تَسْجُدُوا لِلشَّمْسِ وَلَا لِلْقَمَرِ وَاسْجُدُوا لِلَّهِ الَّذِي خَلَقَهُنَّ إِن كُنتُمْ إِيَّاهُ تَعْبُدُونَ (37) ਦਿਨ-ਰਾਤ ਅਤੇ ਸੂਰਜ-ਚੰਨ ਉਸ ਦੀਆਂ ਨਿਸ਼ਾਨੀਆਂ ਵਿਚੋਂ _ਹਨ। ਤੁਸੀਂ ਸੂਰਜ ਅਤੇ ਚੰਨ ਨੂੰ ਸਿਜਦਾ ਨਾ ਕਰੋਂ। ਸਗੋਂ ਉਸ ਅੱਲਾਹ ਨੂੰ ਸਿਜਦਾ ਕਰੋ, ਜਿਸ ਨੇ ਉਨ੍ਹਾਂ ਸਾਰਿਆਂ ਨੂੰ ਪੈਦਾ ਕੀਤਾ ਹੈ। ਜੇਕਰ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ। |
فَإِنِ اسْتَكْبَرُوا فَالَّذِينَ عِندَ رَبِّكَ يُسَبِّحُونَ لَهُ بِاللَّيْلِ وَالنَّهَارِ وَهُمْ لَا يَسْأَمُونَ ۩ (38) ਇਸ ਲਈ ਜੇਕਰ ਉਹ ਹੰਕਾਰ ਕਰਨ ਤਾਂ ਜਿਹੜੇ ਲੋਕ ਤੇਰੇ ਰੱਬ ਦੇ ਕੋਲ ਹਨ, ਉਹ ਦਿਨ ਰਾਤ ਉਸ ਦੀ ਹੀ ਸਿਫ਼ਤ ਕਰਦੇ ਹਨ ਅਤੇ ਉਹ ਕਦੇ ਵੀ ਨਹੀਂ ਥੱਕਦੇ। |
وَمِنْ آيَاتِهِ أَنَّكَ تَرَى الْأَرْضَ خَاشِعَةً فَإِذَا أَنزَلْنَا عَلَيْهَا الْمَاءَ اهْتَزَّتْ وَرَبَتْ ۚ إِنَّ الَّذِي أَحْيَاهَا لَمُحْيِي الْمَوْتَىٰ ۚ إِنَّهُ عَلَىٰ كُلِّ شَيْءٍ قَدِيرٌ (39) ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ, ਕਿ ਤੁਸੀਂ ਧਰਤੀ ਨੂੰ ਦੱਬੀ (ਖੁਸ਼ਕ) ਪਈ ਦੇਖਦੇ ਹੋ। ਫਿਰ ਜਦੋਂ ਅਸੀਂ ਉਸ ਵਿਚ ਜਲ ਵਰਸਾਉਂਦੇ ਹਾਂ ਤਾਂ ਉਹ ਹਰੀ ਹੋ ਜਾਂਦੀ ਹੈ ਅਤੇ ਫੁੱਲ ਜਾਂਦੀ ਹੈ। ਬੇਸ਼ੱਕ ਜਿਸ ਨੇ ਇਸ ਨੂੰ ਜੀਵਿਤ ਕਰ ਦਿੱਤਾ। ਉਹ ਮੁਰਦਿਆਂ ਨੂੰ ਵੀ ਜਿਊਂਦੇ ਕਰ ਦੇਣ ਵਾਲਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਦੀ ਸਮਰੱਥਾ ਵਾਲਾ ਹੈ। |
إِنَّ الَّذِينَ يُلْحِدُونَ فِي آيَاتِنَا لَا يَخْفَوْنَ عَلَيْنَا ۗ أَفَمَن يُلْقَىٰ فِي النَّارِ خَيْرٌ أَم مَّن يَأْتِي آمِنًا يَوْمَ الْقِيَامَةِ ۚ اعْمَلُوا مَا شِئْتُمْ ۖ إِنَّهُ بِمَا تَعْمَلُونَ بَصِيرٌ (40) ਜਿਹੜੇ ਲੋਕ ਸਾਡੀਆਂ ਆਇਤਾਂ ਦੇ ਉਲਟੇ ਅਰਥ ਕੱਢਦੇ ਹਨ। ਉਹ ਸਾਡੇ ਤੋਂ' ਛਿਪੇ ਹੋਏ ਨਹੀਂ ਹਨ। ਕੀ ਜਿਹੜਾ ਬੰਦਾ ਅੱਗ ਵਿਚ ਪਾਇਆ ਜਾਵੇਗਾ, ਉਹ ਚੰਗਾ ਹੈ। ਜਾਂ ਉਹ ਬੰਦਾ ਜਿਹੜਾ ਕਿਆਮਤ ਦੇ ਦਿਨ ਸ਼ਾਂਤੀ ਨਾਲ ਆਵੇਗਾ, ਚਾਹੇ ਜੋ ਮਰਜ਼ੀ ਕਰ ਲਵੋਂ। ਬੇਸ਼ੱਕ ਉਹ ਦੇਖਦਾ ਹੈ ਜਿਹੜਾ ਤੁਸੀਂ ਕਰਦੇ ਹੋ। |
إِنَّ الَّذِينَ كَفَرُوا بِالذِّكْرِ لَمَّا جَاءَهُمْ ۖ وَإِنَّهُ لَكِتَابٌ عَزِيزٌ (41) ਜਿਨ੍ਹਾਂ ਲੋਕਾਂ ਨੇ ਅੱਲਾਹ ਦੇ ਉਪਦੇਸ਼ ਦੀ ਅਵੱਗਿਆ ਕੀਤੀ, ਜਦੋਂ ਕਿ ਉਹ (ਉਪਦੇਸ਼) ਉਨ੍ਹਾਂ ਦੇ ਕੋਲ ਆ ਗਿਆ। ਅਤੇ ਬੇਸ਼ੱਕ ਇਹ ਇੱਕ ਸਰਵ-ਉਤਮ ਕਿਤਾਬ ਹੈ। |
لَّا يَأْتِيهِ الْبَاطِلُ مِن بَيْنِ يَدَيْهِ وَلَا مِنْ خَلْفِهِ ۖ تَنزِيلٌ مِّنْ حَكِيمٍ حَمِيدٍ (42) ਇਸ ਵਿਚ ਝੂਠ ਨਾ ਅੱਗੇ ਤੋਂ ਆ ਸਕਦਾ ਹੈ ਅਤੇ ਨਾ ਪਿੱਛੇ ਤੋਂ। ਇਹ ਤੱਤਵੇਤਾ ਅਤੇ ਸੁੰਦਰ ਸਿਫ਼ਤ ਵਾਲੇ ਅੱਲਾਹ ਵੱਲੋਂ ਉਤਾਰੀ ਗਈ ਹੈ। |
مَّا يُقَالُ لَكَ إِلَّا مَا قَدْ قِيلَ لِلرُّسُلِ مِن قَبْلِكَ ۚ إِنَّ رَبَّكَ لَذُو مَغْفِرَةٍ وَذُو عِقَابٍ أَلِيمٍ (43) ਤੁਹਾਨੂੰ ਉਹ ਹੀ ਗੱਲਾਂ ਕਹੀਆਂ ਜਾ ਰਹੀਆਂ ਹਨ। ਜਿਹੜੀਆਂ ਤੁਹਾਡੇ ਤੋਂ ਪਹਿਲੇ ਰਸੂਲਾਂ ਨੂੰ ਕਹੀਆਂ ਗਈਆਂ ਹਨ। ਬੇਸ਼ੱਕ ਤੁਹਾਡਾ ਰੱਬ ਮੁਆਫ਼ ਕਰਨ ਵਾਲਾ ਹੈ ਅਤੇ ਦੁਖ ਦਾਇਕ ਸਜ਼ਾ ਦੇਣ ਵਾਲਾ ਵੀ। |
وَلَوْ جَعَلْنَاهُ قُرْآنًا أَعْجَمِيًّا لَّقَالُوا لَوْلَا فُصِّلَتْ آيَاتُهُ ۖ أَأَعْجَمِيٌّ وَعَرَبِيٌّ ۗ قُلْ هُوَ لِلَّذِينَ آمَنُوا هُدًى وَشِفَاءٌ ۖ وَالَّذِينَ لَا يُؤْمِنُونَ فِي آذَانِهِمْ وَقْرٌ وَهُوَ عَلَيْهِمْ عَمًى ۚ أُولَٰئِكَ يُنَادَوْنَ مِن مَّكَانٍ بَعِيدٍ (44) ਅਤੇ ਜੇਕਰ ਅਸੀਂ ਇਸ ਨੂੰ ਅਜਮੀ (ਗੈਰ-ਅਰਬੀ) ਕੁਰਆਨ ਬਣਾਉਂਦੇ ਤਾਂ ਉਹ ਆਖਦੇ ਕਿ ਇਸ ਦੀਆਂ ਆਇਤਾਂ ਸਾਫ ਸਾਫ ਬਿਆਨ ਕਿਉਂ ਨਹੀਂ ਕੀਤੀਆਂ ਗਈਆਂ। (ਇਹ ਕੀ ਹੋਇਆ) ਕਿ ਕੁਰਆਨ ਅਜਮੀ ਅਤੇ ਸਰੋਤੇ ਅਰਬੀ। ਆਖੋ, ਕਿ ਇਹ ਈਮਾਨ ਲਿਆਉਣ ਵਾਲਿਆਂ ਲਈ ਮਾਰਗ ਦਰਸ਼ਨ ਅਤੇ ਤੰਦਰੁਸਤੀ ਹੈ ਅਤੇ ਉਹ ਲੋਕ ਜਿਹੜੇ ਈਮਾਨ ਨਹੀਂ ਲਿਆਉਂਦੇ ਉਨ੍ਹਾਂ ਦੇ ਕੰਨਾਂ ਵਿਚ ਬੋਲਾਪਣ ਹੈ ਅਤੇ ਇਹ ਉਨ੍ਹਾਂ ਦੇ ਹੱਕ ਵਿਚ ਅੰਨ੍ਹਾਪਣ ਹੈ। ਇਹ ਲੋਕ ਮਾਨੋ ਦੂਰ ਦੇ ਸਥਾਨ ਤੋਂ ਪੁਕਾਰੇ ਜਾ ਰਹੇ ਹਨ। |
وَلَقَدْ آتَيْنَا مُوسَى الْكِتَابَ فَاخْتُلِفَ فِيهِ ۗ وَلَوْلَا كَلِمَةٌ سَبَقَتْ مِن رَّبِّكَ لَقُضِيَ بَيْنَهُمْ ۚ وَإِنَّهُمْ لَفِي شَكٍّ مِّنْهُ مُرِيبٍ (45) ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਸੀ ਤਾਂ ਉਸ ਵਿਚ ਮੱਤ-ਭੇਦ ਕੀਤਾ ਗਿਆ। ਅਤੇ ਜੇਕਰ ਤੇਰੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਨਿਰਧਾਰਿਤ ਨਾ ਹੋ ਚੁੱਕੀ ਹੁੰਦੀ। ਤਾਂ ਉਨ੍ਹਾਂ ਦੇ ਵਿਚ ਫ਼ੈਸਲਾ ਕਰ ਦਿੱਤਾ ਜਾਂਦਾ ਅਤੇ ਇਹ ਲੋਕ ਉਸ ਵੱਲੋਂ ਅਜਿਹੇ ਸ਼ੱਕ ਵਿਚ ਹਨ। ਜਿਸ ਨੇ ਇਨ੍ਹਾਂ ਨੂੰ ਦੁਬਿਧਾ ਵਿਚਕਾਰ ਪਾ ਰਖਿਆ ਹੈ। |
مَّنْ عَمِلَ صَالِحًا فَلِنَفْسِهِ ۖ وَمَنْ أَسَاءَ فَعَلَيْهَا ۗ وَمَا رَبُّكَ بِظَلَّامٍ لِّلْعَبِيدِ (46) ਜਿਹੜਾ ਬੰਦਾ ਚੰਗੇ ਕਰਮ ਕਰੇਗਾ, ਤਾਂ ਆਪਣੇ ਲਈ ਹੀ ਕਰੇਗਾ ਅਤੇ ਜਿਹੜਾ ਬੰਦਾ ਬੁਰਾਈ ਕਰੇਗਾ ਤਾਂ ਉਸ ਦੀ ਬਿਪਤਾ ਵੀ ਉਸ ਤੇ ਹੀ ਆਵੇਗੀ। ਅਤੇ ਤੇਰਾ ਰੱਬ ਬੰਦਿਆਂ ਤੇ ਜ਼ੁਲਮ ਕਰਨ ਵਾਲਾ ਨਹੀਂ। |
۞ إِلَيْهِ يُرَدُّ عِلْمُ السَّاعَةِ ۚ وَمَا تَخْرُجُ مِن ثَمَرَاتٍ مِّنْ أَكْمَامِهَا وَمَا تَحْمِلُ مِنْ أُنثَىٰ وَلَا تَضَعُ إِلَّا بِعِلْمِهِ ۚ وَيَوْمَ يُنَادِيهِمْ أَيْنَ شُرَكَائِي قَالُوا آذَنَّاكَ مَا مِنَّا مِن شَهِيدٍ (47) ਕਿਆਮਤ ਦਾ ਗਿਆਨ ਅੱਲਾਹ ਨਾਲ ਹੀ ਸੰਬੰਧਿਤ ਹੈ। ਅਤੇ ਕੋਈ ਫ਼ਲ ਆਪਣੇ ਛਿਲਕੇ ਵਿਚੋ' ਨਹੀਂ ਨਿਕਲਦਾ ਅਤੇ ਨਾ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਨਾ ਜਨਮ ਦਿੰਦੀ ਹੈ। ਪਰ ਇਹ ਸਾਰਾ ਕੂਝ ਉਸ ਦੇ ਗਿਆਨ ਨਾਲ ਹੁੰਦਾ ਹੈ। ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਬੁਲਾਏਗਾ। (ਅਤੇ ਪੁੱਛੇਗਾ) ਕਿ ਮੇਰੇ ਸ਼ਰੀਕ ਕਿਥੇ ਹਨ, ਉਹ ਆਖਣਗੇ ਕਿ ਅਸੀਂ ਤੁਹਾਡੇ ਕੋਲ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਵਿਚੋਂ ਕੋਈ ਵੀ' ਇਨ੍ਹਾਂ ਦਾ ਦਾਅਵੇਦਾਰ ਨਹੀਂ। |
وَضَلَّ عَنْهُم مَّا كَانُوا يَدْعُونَ مِن قَبْلُ ۖ وَظَنُّوا مَا لَهُم مِّن مَّحِيصٍ (48) ਅਤੇ ਜਿਨ੍ਹਾਂ ਨੂੰ ਉਹ ਪਹਿਲਾਂ ਸੱਦਦੇ ਸਨ, ਉਹ ਸਾਰੇ ਉਨ੍ਹਾਂ ਤੋਂ ਗਾਇਬ ਹੋ ਜਾਣਗੇ। ਅਤੇ ਉਹ ਸਮਝ ਲੈਣਗੇ ਕਿ ਉਨ੍ਹਾਂ ਕੋਲ ਬ਼ਜਣ ਦਾ ਕੋਈ ਤਰੀਕਾ ਨਹੀਂ। |
لَّا يَسْأَمُ الْإِنسَانُ مِن دُعَاءِ الْخَيْرِ وَإِن مَّسَّهُ الشَّرُّ فَيَئُوسٌ قَنُوطٌ (49) ਅਤੇ ਇਨਸਾਨ ਨੇਕੀ ਮੰਗਣ ਤੋ' ਨਹੀਂ ਥੱਕਦਾ ਅਤੇ ਜੇਕਰ ਉਸ ਨੂੰ ਕੋਈ ਦੁੱਖ ਪਹੁੰਚੇ ਤਾਂ ਉਹ ਨਿਰਾਸ਼ ਅਤੇ ਹੱਤਾਸ਼ ਹੋ ਜਾਂਦਾ ਹੈ। |
وَلَئِنْ أَذَقْنَاهُ رَحْمَةً مِّنَّا مِن بَعْدِ ضَرَّاءَ مَسَّتْهُ لَيَقُولَنَّ هَٰذَا لِي وَمَا أَظُنُّ السَّاعَةَ قَائِمَةً وَلَئِن رُّجِعْتُ إِلَىٰ رَبِّي إِنَّ لِي عِندَهُ لَلْحُسْنَىٰ ۚ فَلَنُنَبِّئَنَّ الَّذِينَ كَفَرُوا بِمَا عَمِلُوا وَلَنُذِيقَنَّهُم مِّنْ عَذَابٍ غَلِيظٍ (50) ਅਤੇ ਜੇਕਰ ਅਸੀਂ ਉਸ ਨੂੰ ਦੁੱਖ ਤੋਂ ਬਾਅਦ, ਜਿਹੜਾ ਕਿ ਉਸ ਨੂੰ ਮਿਲਿਆ ਸੀ, ਕਿਰਪਾ (ਨਿਹਾਲ) ਕਰ ਦਿੰਦੇ ਹਾਂ ਤਾ ਉਹ ਆਖਦੇ ਹਨ ਕਿ ਇਹ ਤਾਂ ਸਾਡਾ ਹੱਕ ਸੀ। (ਅਤੇ ਆਖਦੇ ਹਨ ਕਿ) ਅਸੀਂ ਨਹੀਂ ਸਮਝਦੇ ਕਿ ਕਦੇ ਕਿਆਮਤ ਆਵੇਗੀ। ਅਤੇ ਜੇਕਰ ਆਪਣੇ ਰੱਬ ਵੱਲ ਵਾਪਿਸ ਮੋੜੇ ਵੀ ਗਏ ਤਾਂ ਉਸ ਕੋਲ ਮੇਰੇ ਲਈ ਸ੍ਰੇਸ਼ਟ (ਸੁੱਖ) ਹੀ ਹਨ। ਸੋ ਅਸੀਂ ਇਨ੍ਹਾਂ ਇਨਕਾਰੀਆਂ ਨੂੰ ਇਨ੍ਹਾਂ ਦੇ ਕਰਮਾ ਤੋ ਸਾਵਧਾਨ ਜ਼ਰੂਰ ਕਰਾਂਗੇ। ਅਤੇ ਇਨ੍ਹਾਂ ਨੂੰ ਸਖ਼ਤ ਸਜ਼ਾ ਦਾ ਮਜ਼ਾ ਚਖਾਵਾਂਗੇ। |
وَإِذَا أَنْعَمْنَا عَلَى الْإِنسَانِ أَعْرَضَ وَنَأَىٰ بِجَانِبِهِ وَإِذَا مَسَّهُ الشَّرُّ فَذُو دُعَاءٍ عَرِيضٍ (51) ਅਤੇ ਜਦੋਂ ਅਸੀਂ ਇਨਸਾਨ ਤੇ ਕਿਰਪਾ ਕਰਦੇ ਹਾਂ, ਤਾਂ ਉਹ ਮੂੰਹ ਮੌੜ ਲੈਂਦਾ ਹੈ। ਅਤੇ ਜਦੋਂ ਉਸ ਨੂੰ ਦੁੱਖ ਪਹੁੰਚਦਾ ਹੈ ਤਾਂ ਉਹ ਲੰਬੀਆਂ-ਲੰਬੀਆਂ ਬੇਨਤੀਆਂ ਕਰਨ ਵਾਲਾ ਬਣ ਜਾਂਦਾ ਹੈ। |
قُلْ أَرَأَيْتُمْ إِن كَانَ مِنْ عِندِ اللَّهِ ثُمَّ كَفَرْتُم بِهِ مَنْ أَضَلُّ مِمَّنْ هُوَ فِي شِقَاقٍ بَعِيدٍ (52) ਆਖੋ ਕਿ ਦੱਸੋ, ਜੇਕਰ ਇਹ ਕੁਰਆਨ ਅੱਲਾਹ ਵੱਲੋਂ ਆਇਆ ਹੋਵੇ, ਫਿਰ ਤੁਸੀਂ ਇਸ ਨੂੰ ਝੁਠਲਾਉਂਦੇ ਕਿਉ ਹੋ। ਤਾਂ ਉਸ ਬੰਦੇ ਤੋਂ ਵੱਧ ਕੁਰਾਹੀਆ ਹੋਰ ਕੌਣ ਹੋਵੇਗਾ, ਜਿਹੜਾ ਵਿਰੋਧ ਵਿਚ ਵੀ ਬਹੁਤ ਦੂਰ ਲੰਘ ਗਿਆ ਹੋਵੇ। |
سَنُرِيهِمْ آيَاتِنَا فِي الْآفَاقِ وَفِي أَنفُسِهِمْ حَتَّىٰ يَتَبَيَّنَ لَهُمْ أَنَّهُ الْحَقُّ ۗ أَوَلَمْ يَكْفِ بِرَبِّكَ أَنَّهُ عَلَىٰ كُلِّ شَيْءٍ شَهِيدٌ (53) ਅਸੀਂ ਉਨ੍ਹਾਂ ਨੂੰ ਆਪਣੀਆਂ ਨਿਸ਼ਾਨੀਆਂ ਆਸੇ ਪਾਸੇ ਦੇ ਜਗਤ ਵਿਚ ਵੀ ਅਤੇ ਖ਼ੁਦ ਉਨ੍ਹਾਂ ਦੇ ਅੰਦਰ ਵੀ ਦਿਖਾਵਾਂਗੇ। ਇਥੋਂ' ਤੱਕ ਕਿ ਖ਼ੁਦ ਉਨ੍ਹਾਂ ਤੇ ਪ੍ਰਗਟ ਹੋ ਜਾਵੇਗਾ ਕਿ ਇਹ ਕੁਰਆਨ ਸੱਚ ਹੈ। ਅਤੇ ਕੀ ਇਹ ਗੱਲ ਕਾਫੀ ਨਹੀਂ ਕਿ ਤੇਰਾ ਰੱਬ ਹਰ ਚੀਜ਼ ਦਾ ਗਵਾਹ ਹੈ। |
أَلَا إِنَّهُمْ فِي مِرْيَةٍ مِّن لِّقَاءِ رَبِّهِمْ ۗ أَلَا إِنَّهُ بِكُلِّ شَيْءٍ مُّحِيطٌ (54) ਸੁਣ ਲਵੋਂ, ਇਹ ਲੋਕ ਆਪਣੇ ਰੱਬ ਨੂੰ ਮਿਲਣ ਵਿਚ ਸ਼ੱਕ ਕਰਦੇ ਹਨ। ਸੁਣ ਲਵੋ, ਕਿ ਹਰੇਕ ਚੀਜ਼ ਉਸ ਦੇ ਘੇਰੇ ਵਿਚ ਹੈ। |