| طسم (1) ਤਾ ਸੀਨ ਮੀਮ
 | 
| تِلْكَ آيَاتُ الْكِتَابِ الْمُبِينِ (2) ਇਹ ਸਪੱਸ਼ਟ ਕਿਤਾਬ ਦੀਆਂ ਆਇਤਾਂ ਹਨ।
 | 
| لَعَلَّكَ بَاخِعٌ نَّفْسَكَ أَلَّا يَكُونُوا مُؤْمِنِينَ (3) ਸ਼ਾਇਦ ਤੁਸੀਂ ਆਪਣੇ ਆਪ ਨੂੰ ਹਲਾਕ ਕਰ ਲੋਵਗੇ ਇਸ ਲਈ ਕਿ ਤੁਸੀਂ ਈਮਾਨ ਨਹੀਂ ਲਿਆਏ।
 | 
| إِن نَّشَأْ نُنَزِّلْ عَلَيْهِم مِّنَ السَّمَاءِ آيَةً فَظَلَّتْ أَعْنَاقُهُمْ لَهَا خَاضِعِينَ (4) ਜੇਕਰ ਅਸੀਂ' ਚਾਹੀਏ ਤਾਂ ਉਨ੍ਹਾਂ ਉੱਪਰ ਅਸਮਾਨ ਤੋਂ ਨਿਸ਼ਾਨੀ ਉਤਾਰ ਦੇਈਏ। ਫਿਰ ਇਨ੍ਹਾਂ ਦੀਆਂ ਧੌਣਾਂ ਉਸ ਦੇ ਅੱਗੇ ਝੂਕ ਜਾਣ।
 | 
| وَمَا يَأْتِيهِم مِّن ذِكْرٍ مِّنَ الرَّحْمَٰنِ مُحْدَثٍ إِلَّا كَانُوا عَنْهُ مُعْرِضِينَ (5) ਉਨ੍ਹਾਂ ਦੇ ਕੋਲ ਅੱਲਾਹ ਵੱਲੋਂ ਕੋਈ ਵੀ ਨਵੀ ਨਸੀਹਤ ਅਜਿਹੀ ਨਹੀਂ ਆਉਂਦੀ ਜਿਸ ਤੋਂ ਉਹ ਮੂੰਹ ਨਾ ਮੌੜਦੇ ਹੋਣ।
 | 
| فَقَدْ كَذَّبُوا فَسَيَأْتِيهِمْ أَنبَاءُ مَا كَانُوا بِهِ يَسْتَهْزِئُونَ (6) ਇਸ ਲਈ ਉਨ੍ਹਾਂ ਨੇ ਝੂਠਲਾ ਦਿੱਤਾ ਤਾਂ ਹੁਣ ਜਲਦੀ ਹੀਂ ਉਨ੍ਹਾਂ ਨੂੰ ਉਸ ਚੀਜ਼ ਦੀ ਹਕੀਕਤ ਦਾ ਪਤਾ ਲੱਗ ਜਾਵੇਗਾ। ਜਿਸ ਦਾ ਉਹ ਮਖੌਲ ਕਰਦੇ ਸੀ।
 | 
| أَوَلَمْ يَرَوْا إِلَى الْأَرْضِ كَمْ أَنبَتْنَا فِيهَا مِن كُلِّ زَوْجٍ كَرِيمٍ (7) ਕੀ ਉਨ੍ਹਾਂ ਨੇ ਧਰਤੀ ਨੂੰ ਨਹੀਂ ਵੇਖਿਆ ਕਿ ਅਸੀਂ ਇਸ ਵਿਚ ਭਾਂਤ- ਭਾਂਤ ਦੀਆਂ ਵਧੀਆਂ ਚੀਜ਼ਾਂ ਉਗਾਈਆਂ ਹਨ।
 | 
| إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (8) ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਈਮਾਨ ਨਹੀਂ ਲਿਆਉਂਦੇ।
 | 
| وَإِنَّ رَبَّكَ لَهُوَ الْعَزِيزُ الرَّحِيمُ (9) ਅਤੇ ਬੇਸ਼ੱਕ ਤੁਹਾਡਾ ਰੱਬ ਤਾਕਤਵਰ ਅਤੇ ਰਹਿਮਤ ਕਰਨ ਵਾਲਾ ਹੈ।
 | 
| وَإِذْ نَادَىٰ رَبُّكَ مُوسَىٰ أَنِ ائْتِ الْقَوْمَ الظَّالِمِينَ (10) ਅਤੇ ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਸੱਦਿਆ ਕਿ ਤੁਸੀਂ ਜ਼ਾਲਿਮ ਲੋਕਾਂ ਦੇ ਕੋਲ ਜਾਉ।
 | 
| قَوْمَ فِرْعَوْنَ ۚ أَلَا يَتَّقُونَ (11) ਫਿਰਔਨ ਦੀ ਕੌਮ ਦੇ ਕੋਲ, ਕੀ ਉਹ ਨਹੀਂ ਡਰਦੇ।
 | 
| قَالَ رَبِّ إِنِّي أَخَافُ أَن يُكَذِّبُونِ (12) ਮੂਸਾ ਨੇ ਕਿਹਾ, ਹੇ ਮੇਰੇ ਰੱਬ! ਮੈਨੂੰ ਡਰ ਹੈ ਕਿ ਉਹ ਮੈਨੂੰ ਝੁਠਲਾ ਦੇਣਗੇ।
 | 
| وَيَضِيقُ صَدْرِي وَلَا يَنطَلِقُ لِسَانِي فَأَرْسِلْ إِلَىٰ هَارُونَ (13) ਅਤੇ ਮੇਰਾ ਦਿਲ ਕੁੜ੍ਹਦਾ ਹੈ ਅਤੇ ਮੇਰੀ ਜ਼ੁਬਾਨ ਨਹੀਂ ਚੱਲਦੀ, ਇਸ ਲਈ ਤੂੰ ਹਾਰੂੰਨ ਦੇ ਕੌਲ ਹੁਕਮ ਭੇਜ ਦੇ।
 | 
| وَلَهُمْ عَلَيَّ ذَنبٌ فَأَخَافُ أَن يَقْتُلُونِ (14) ਅਤੇ ਮੇਰੇ ਉੱਪਰ ਉਨ੍ਹਾਂ ਵੱਲੋਂ ਇੱਕ ਗੁਨਾਹ ਵੀ ਹੈ, ਇਸ ਲਈ ਮੈਂ ਡਰਦਾ ਹਾਂ ਕਿ ਉਹ ਮੇਰੀ ਹੱਤਿਆ ਕਰ ਦੇਣਗੇ।
 | 
| قَالَ كَلَّا ۖ فَاذْهَبَا بِآيَاتِنَا ۖ إِنَّا مَعَكُم مُّسْتَمِعُونَ (15) ਫ਼ਰਮਾਇਆ ਕਦੇ ਨਹੀਂ। ਇਸ ਲਈ ਤੁਸੀਂ ਦੋਵੇਂ ਮੇਰੀਆਂ ਨਿਸ਼ਾਨੀਆਂ ਦੇ ਨਾਲ ਜਾਉ ਅਸੀਂ ਤੁਹਾਡੇ ਨਾਲ ਸੁਣਨ ਵਾਲੇ ਹਾਂ।
 | 
| فَأْتِيَا فِرْعَوْنَ فَقُولَا إِنَّا رَسُولُ رَبِّ الْعَالَمِينَ (16) ਇਸ ਲਈ ਤੁਸੀਂ ਦੋਵੇਂ ਫਿਰਔਨ ਦੇ ਕੋਲ ਜਾਉ ਅਤੇ ਆਖੋਂ, ਕਿ ਅਸੀਂ ਸਾਰੇ ਜਗਤ ਦੇ ਮਾਲਕ ਅੱਲਾਹ ਦਾ ਸੁਨੇਹਾ ਦੇਣ ਵਾਲੇ ਹਾਂ।
 | 
| أَنْ أَرْسِلْ مَعَنَا بَنِي إِسْرَائِيلَ (17) ਕਿ ਤੂੰ ਇਸਰਾਈਲ ਦੀ ਔਲਾਦ ਨੂੰ ਸਾਡੇ ਨਾਲ ਜਾਣ ਦੇ।
 | 
| قَالَ أَلَمْ نُرَبِّكَ فِينَا وَلِيدًا وَلَبِثْتَ فِينَا مِنْ عُمُرِكَ سِنِينَ (18) ਫਿਰਔਨ ਨੇ ਕਿਹਾ ਕੀਂ ਅਸੀਂ ਤੁਹਾਨੂੰ ਬਰਪਨ ਵਿਚ ਆਪਣੇ ਕੋਲ ਰੱਖ ਕੇ ਨਹੀਂ ਪਾਲਿਆ। ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਕਈ ਸਾਲ ਸਾਡੇ ਕੌਲ ਬਤੀਤ ਕੀਤੇ ਹਨ।
 | 
| وَفَعَلْتَ فَعْلَتَكَ الَّتِي فَعَلْتَ وَأَنتَ مِنَ الْكَافِرِينَ (19) ਅਤੇ ਤੁਸੀਂ ਆਪਣਾ ਉਹ ਕੰਮ ਕੀਤਾ ਤਾਂ ਕੀਤਾ ਅਤੇ ਤੁਸੀਂ ਨਾ ਸ਼ੁਕਰਿਆਂ ਵਿਜ਼ੋਂ' ਹੋ।
 | 
| قَالَ فَعَلْتُهَا إِذًا وَأَنَا مِنَ الضَّالِّينَ (20) ਮੂਸਾ ਨੇ ਆਖਿਆ, ਉਸ ਵੇਲੇ ਮੈਂ (ਉਹ ਕੰਮ) ਕੀਤਾ ਸੀ ਮੇਰੇ ਤੋਂ ਗਲਤੀ ਹੋ ਗਈ।
 | 
| فَفَرَرْتُ مِنكُمْ لَمَّا خِفْتُكُمْ فَوَهَبَ لِي رَبِّي حُكْمًا وَجَعَلَنِي مِنَ الْمُرْسَلِينَ (21) ਫਿਰ ਮੈਨੂੰ ਤੁਹਾਡੇ ਲੋਕਾਂ ਤੋਂ ਡਰ ਲੱਗਿਆ ਅਤੇ ਮੈਂ ਤੁਹਾਡੇ ਤੋਂ (ਡਰਦਾ) ਭੱਜ ਗਿਆ। ਫਿਰ ਮੈਨੂੰ ਮੇਰੇ ਰੱਬ ਨੇ ਗਿਆਨ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰ ਬਣਾ ਦਿੱਤਾ।
 | 
| وَتِلْكَ نِعْمَةٌ تَمُنُّهَا عَلَيَّ أَنْ عَبَّدتَّ بَنِي إِسْرَائِيلَ (22) ਅਤੇ ਇਹ ਅਹਿਸਾਨ ਹੈ ਜਿਹੜਾ ਤੁਸੀਂ ਮੈਨੂੰ ਜਤਾਉਂਦੇ ਹੋ ਕਿ ਤੁਸੀਂ ਇਸਰਾਈਲ ਦੀ ਔਲਾਦ ਨੂੰ ਗੁਲਾਮ ਬਣਾ ਲਿਆ।
 | 
| قَالَ فِرْعَوْنُ وَمَا رَبُّ الْعَالَمِينَ (23) ਫਿਰਐਨ ਨੇ ਕਿਹਾ, ਕਿ ਸਾਰੇ ਸੰਸਾਰ ਦਾ ਰੱਬ (ਰਸ਼ੁੱਲ ਆਲਮੀਨ) ਤੋਂ ਕੀ ਭਾਵ ਹੈ।
 | 
| قَالَ رَبُّ السَّمَاوَاتِ وَالْأَرْضِ وَمَا بَيْنَهُمَا ۖ إِن كُنتُم مُّوقِنِينَ (24) ਮੂਸਾ ਨੇ ਕਿਹਾ, ਅਕਾਸ਼ਾਂ ਅਤੇ ਧਰਤੀ ਦਾ ਰੱਬ ਅਤੇ ਉਸ ਦਾ ਵੀ ਰੱਬ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ (ਅੱਲਾਹ ਹੈ) ਜੇਕਰ ਤੁਸੀਂ ਵਿਸ਼ਵਾਸ਼ ਕਰਨ ਵਾਲੇ ਹੋ।
 | 
| قَالَ لِمَنْ حَوْلَهُ أَلَا تَسْتَمِعُونَ (25) ਫਿਰਔਨ ਨੇ ਆਪਣੇ ਆਸੇ ਪਾਸੇ ਵਾਲਿਆਂ ਨੂੰ ਕਿਹਾ ਕੀ ਤੁਸੀਂ ਸੁਣਦੇ ਨਹੀਂ' ਹੋ।
 | 
| قَالَ رَبُّكُمْ وَرَبُّ آبَائِكُمُ الْأَوَّلِينَ (26) ਮੂਸਾ ਅਲੈ ਨੇ ਕਿਹਾ, ਉਹ ਤੁਹਾਡਾ ਵੀ ਰੱਬ ਹੈ ਅਤੇ ਤੁਹਾਡੇ ਪਿਓ ਦਾਦਿਆਂ ਦਾ ਵੀ।
 | 
| قَالَ إِنَّ رَسُولَكُمُ الَّذِي أُرْسِلَ إِلَيْكُمْ لَمَجْنُونٌ (27) ਫਿਰਔਨ ਨੇ ਕਿਹਾ ਤੁਹਾਡਾ ਇਹ ਰਸੂਲ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਸ਼ੁਦਾਈ ਹੈ।
 | 
| قَالَ رَبُّ الْمَشْرِقِ وَالْمَغْرِبِ وَمَا بَيْنَهُمَا ۖ إِن كُنتُمْ تَعْقِلُونَ (28) ਮੂਸਾ ਨੇ ਕਿਹਾ, ਪੂਰਬ ਅਤੇ ਪੱਛਮ ਦਾ ਰੱਬ ਹੈ ਅਤੇ ਉਸ ਦਾ ਵੀ ਜਿਹੜਾ ਕੁਝ (ਪੂਰਬ ਤੇ ਪੱਛਮ ਦੇ) ਵਿਚਕਾਰ ਹੈ। ਜੇਕਰ ਤੁਸੀਂ ਬ਼ੁੱਧੀ ਰੱਖਦੇ ਹੋ।
 | 
| قَالَ لَئِنِ اتَّخَذْتَ إِلَٰهًا غَيْرِي لَأَجْعَلَنَّكَ مِنَ الْمَسْجُونِينَ (29) ਫਿਰਔਨ ਨੇ ਕਿਹਾ ਜੇਕਰ ਤੁਸੀਂ ਮੇਰੇ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਆਪਣਾ ਪੂਜਨੀਕ ਬਣਾਇਆ ਤਾਂ ਮੈਂ ਤੁਹਾਨੂੰ ਕੈਦੀ ਬਣਾ ਲਵਾਂਗਾ।
 | 
| قَالَ أَوَلَوْ جِئْتُكَ بِشَيْءٍ مُّبِينٍ (30) ਮੂਸਾ ਨੇ ਕਿਹਾ, ਜੇਕਰ ਸੈਂ' ਕੋਈ ਸਪੱਸ਼ਟ ਚੀਜ਼ ਪੇਸ਼ ਕਰਾਂ ਤਾਂ ਵੀ।
 | 
| قَالَ فَأْتِ بِهِ إِن كُنتَ مِنَ الصَّادِقِينَ (31) ਫਿਰਔਨ ਨੇ ਕਿਹਾ ਜੇ ਤੁਸੀਂ ਸੱਚੇ ਹੋ ਤਾਂ ਉਸ ਨੂੰ ਪੇਸ਼ ਕਰੋ।
 | 
| فَأَلْقَىٰ عَصَاهُ فَإِذَا هِيَ ثُعْبَانٌ مُّبِينٌ (32) ਫਿਰ ਮੂਸਾ ਨੇ ਆਪਣੀ ਸੋਟੀ (ਜ਼ਮੀਨ ਤੇ) ਸੁੱਟ ਦਿੱਤੀ ਤਾਂ ਉਹ ਅਚਾਨਕ ਪ੍ਰਤੱਖ ਅਜਗਰ ਬਣ ਗਈ।
 | 
| وَنَزَعَ يَدَهُ فَإِذَا هِيَ بَيْضَاءُ لِلنَّاظِرِينَ (33) ਅਤੇ ਉਸ ਨੇ ਆਪਣਾ ਹੱਥ ਕੱਛ (ਬਗਲ) ਵਿਚੋ ਬਾਹਰ ਕੱਢਿਆ ਤਾਂ ਅਚਾਨਕ ਵੇਖਣ ਵਾਲਿਆਂ ਨੇ ਵੇਖਿਆ ਉਹ ਚਮਕ ਰਿਹਾ ਸੀ।
 | 
| قَالَ لِلْمَلَإِ حَوْلَهُ إِنَّ هَٰذَا لَسَاحِرٌ عَلِيمٌ (34) ਫਿਰਐਨ ਨੇ ਆਪਣੇ ਨੇੜੇ ਤੇੜੇ ਬੈਠੇ ਸਰਦਾਰਾਂ ਨੂੰ ਕਿਹਾ ਕਿ ਇਹ ਬੰਦਾ ਤਾਂ ਮਾਹਿਰ ਜਾਦੂਗਰ ਹੈ।
 | 
| يُرِيدُ أَن يُخْرِجَكُم مِّنْ أَرْضِكُم بِسِحْرِهِ فَمَاذَا تَأْمُرُونَ (35) ਅਤੇ ਇਹ ਚਾਹੁੰਦਾ ਹੈ ਕਿ ਇਹ ਆਪਣੇ ਜਾਦੂ ਨਾਲ ਤੁਹਾਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਵੇ ਤਾਂ ਤੁਹਾਡੀ ਕੀ ਰਾਇ ਹੈ।
 | 
| قَالُوا أَرْجِهْ وَأَخَاهُ وَابْعَثْ فِي الْمَدَائِنِ حَاشِرِينَ (36) ਦਰਬਾਰੀਆਂ ਨੇ ਕਿਹਾ ਇਸ ਨੂੰ ਅਤੇ ਇਸ ਦੇ ਭਰਾ ਨੂੰ ਮੌਕਾ ਦੇਵੋ ਅਤੇ ਸ਼ਹਿਰਾਂ ਵਿਚ ਆਪਣੇ ਢੰਫੌਰਜ਼ੀ ਭੇਜੋ।
 | 
| يَأْتُوكَ بِكُلِّ سَحَّارٍ عَلِيمٍ (37) ਕਿ ਉਹ ਆਪ ਦੇ ਕੋਲ ਸਾਰੇ ਮਾਹਿਰ ਜਾਦੂਗਰਾਂ ਨੂੰ ਲੈ ਆਉਣ।
 | 
| فَجُمِعَ السَّحَرَةُ لِمِيقَاتِ يَوْمٍ مَّعْلُومٍ (38) ਫਿਰ ਜਾਦੂਗਰ ਇੱਕ ਨਿਸ਼ਚਿਤ ਦਿਨ ਉੱਤੇ ਇਕੱਠੇ ਕੀਤੇ ਗਏ।
 | 
| وَقِيلَ لِلنَّاسِ هَلْ أَنتُم مُّجْتَمِعُونَ (39) ਅਤੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਰੇ ਲੋਕ ਇਕੱਠੇ ਹੋਂਵੋ।
 | 
| لَعَلَّنَا نَتَّبِعُ السَّحَرَةَ إِن كَانُوا هُمُ الْغَالِبِينَ (40) ਤਾਂ ਕਿ ਜੇਤੂ ਰਹਿਣ ਵਾਲੇ ਸਾਰੇ ਜਾਦੂਗਰਾਂ ਦਾ ਸਾਥ ਦੇ ਸਕੀਏ।
 | 
| فَلَمَّا جَاءَ السَّحَرَةُ قَالُوا لِفِرْعَوْنَ أَئِنَّ لَنَا لَأَجْرًا إِن كُنَّا نَحْنُ الْغَالِبِينَ (41) ਫਿਰ ਜਦੋਂ ਜਾਦੂਗਰ ਆ ਗਏ ਤਾਂ ਉਨ੍ਹਾਂ ਨੇ ਫਿਰਔਨ ਨੂੰ ਕਿਹਾ ਕਿ ਜੇਕਰ ਅਸੀਂ ਜਿੱਤ ਗਏ ਤਾਂ ਸਾਡੇ ਲਈ ਕੋਈ ਇਨਾਮ ਹੈ
 | 
| قَالَ نَعَمْ وَإِنَّكُمْ إِذًا لَّمِنَ الْمُقَرَّبِينَ (42) ਉਸ ਨੇ ਕਿਹਾ, ਹਾਂ, ਤੁਸੀਂ ਉਸ ਹਾਲਤ ਵਿਚ ਮੇਰੇ ਨਜ਼ਦੀਕੀ ਲੋਕਾਂ ਵਿਚ ਸ਼ਾਮਿਲ ਹੋ ਜਾਵੋਗੇ।
 | 
| قَالَ لَهُم مُّوسَىٰ أَلْقُوا مَا أَنتُم مُّلْقُونَ (43) ਮੂਸਾ ਨੇ ਉਨ੍ਹਾਂ ਨੂੰ ਕਿਹਾ, ਕਿ ਤੁਸੀਂ ਜੋ ਕੁਝ ਸੁੱਟਣਾ ਹੈ, ਸੁੱਟੋ।
 | 
| فَأَلْقَوْا حِبَالَهُمْ وَعِصِيَّهُمْ وَقَالُوا بِعِزَّةِ فِرْعَوْنَ إِنَّا لَنَحْنُ الْغَالِبُونَ (44) ਫਿਰ ਉਨ੍ਹਾਂ ਨੇ ਆਪਣੀਆਂ ਰੱਸੀਆਂ ਤੇ ਸੋਟੀਆਂ ਸੁੱਟ ਦਿੱਤੀਆਂ ਅਤੇ ਕਿਹਾ ਕਿ ਫਿਰਔਨ ਦੇ ਨਸੀਬਾਂ ਦੀ ਸਹੁੰ ਅਸੀਂ ਹੀ ਜਿੱਤਾਂਗੇ।
 | 
| فَأَلْقَىٰ مُوسَىٰ عَصَاهُ فَإِذَا هِيَ تَلْقَفُ مَا يَأْفِكُونَ (45) ਫਿਰ ਮੂਸਾ ਅਲੈ ਨੇ ਆਪਣੀ ਸੋਟੀ ਸੁੱਟੀ, ਤਾਂ ਅਚਾਨਕ ਉਹ ਉਸ ਜਾਦੂ ਨੂੰ ਨਿਗਲਣ ਲੱਗ ਪਈ ਜਿਹੜਾ ਉਨ੍ਹਾਂ ਨੇ ਕੀਤਾ ਸੀ।
 | 
| فَأُلْقِيَ السَّحَرَةُ سَاجِدِينَ (46) ਫਿਰ ਜਾਦੂਗਰ ਸਿਜਦੇ ਵਿਚ ਕਿੱਗ ਪਏ।
 | 
| قَالُوا آمَنَّا بِرَبِّ الْعَالَمِينَ (47) ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਸੰਸਾਰ ਦੇ ਰੱਬ ਦੇ ਉੱਪਰ ਈਮਾਨ ਲਿਆਉਂਦੇ ਹਾਂ।
 | 
| رَبِّ مُوسَىٰ وَهَارُونَ (48) ਜਿਹੜਾ ਮੂਸਾ ਅਤੇ ਹਾਰੂੰਨ ਦਾ ਰੱਬ ਹੈ।
 | 
| قَالَ آمَنتُمْ لَهُ قَبْلَ أَنْ آذَنَ لَكُمْ ۖ إِنَّهُ لَكَبِيرُكُمُ الَّذِي عَلَّمَكُمُ السِّحْرَ فَلَسَوْفَ تَعْلَمُونَ ۚ لَأُقَطِّعَنَّ أَيْدِيَكُمْ وَأَرْجُلَكُم مِّنْ خِلَافٍ وَلَأُصَلِّبَنَّكُمْ أَجْمَعِينَ (49) ਫਿਰਔਨ ਨੇ ਕਿਹਾ, ਤੁਸੀਂ ਇਸ ਨੂੰ ਮੇਰੀ ਇਜਾਜ਼ਤ ਤੋਂ ਬਿਲ੍ਹਾਂ ਕਿਵੇਂ ਮੰਨ ਲਿਆ। ਬੇਸ਼ੱਕ ਤੁਹਾਡਾ ਗੁਰੂ ਤਾਂ ਉਹ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਇਸ ਲਈ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ ਮੈਂ ਤੁਹਾਡੇ ਇੱਕ ਪਾਸੇ ਦਾ ਹੱਥ ਅਤੇ ਇੱਕ ਪਾਸੇ ਦਾ ੈਰ ਕੱਟ ਦੇਵਾਂਗਾ ਅਤੇ ਤੁਹਾਨੂੰ ਸੂਲ੍ਹੀ ਉੱਪਰ ਚੜ੍ਹਾ ਦੇਵਾਂਗਾ।
 | 
| قَالُوا لَا ضَيْرَ ۖ إِنَّا إِلَىٰ رَبِّنَا مُنقَلِبُونَ (50) ਉਨ੍ਹਾਂ ਨੇ ਕਿਹਾ, ਕੋਈ ਫਿਕਰ ਨਹੀਂ ਅਸੀਂ ਆਪਣੇ ਮਾਲਕ ਦੇ ਪਾਸ ਪਹੁੰਚ ਜਾਵਾਂਗੇ।
 | 
| إِنَّا نَطْمَعُ أَن يَغْفِرَ لَنَا رَبُّنَا خَطَايَانَا أَن كُنَّا أَوَّلَ الْمُؤْمِنِينَ (51) ਅਸੀਂ ਆਸ ਰੱਖਦੇ ਈਮਾਨ ਲਿਆਉਣ ਵਾਲੇ ਬਣੇ।
 | 
| ۞ وَأَوْحَيْنَا إِلَىٰ مُوسَىٰ أَنْ أَسْرِ بِعِبَادِي إِنَّكُم مُّتَّبَعُونَ (52) ਅਤੇ ਅਸੀਂ ਮੂਸਾ ਨੂੰ ਵਹੀ ਭੇਜੀ ਕਿ ਮੇਰੇ ਬੰਦਿਆਂ ਨੂੰ ਲੈ ਕੇ ਰਾਤ ਨੂੰ ਨਿਕਲ ਜਾਉ, ਯਕੀਨਨ ਤੁਹਾਡਾ ਪਿੱਛਾ ਕੀਤਾ ਜਾਵੇਗਾ।
 | 
| فَأَرْسَلَ فِرْعَوْنُ فِي الْمَدَائِنِ حَاشِرِينَ (53) ਫਿਰ ਫਿਰਨ ਨੇ ਸ਼ਹਿਰਾਂ ਵਿਚ ਦੂਤ ਭੇਜੇ।
 | 
| إِنَّ هَٰؤُلَاءِ لَشِرْذِمَةٌ قَلِيلُونَ (54) ਇਹ ਲੋਕ ਛੋਟਾ ਜਿਹਾ ਸਮੂਹ ਹਨ।
 | 
| وَإِنَّهُمْ لَنَا لَغَائِظُونَ (55) ਅਤੇ ਇਨ੍ਹਾਂ ਨੇ ਸਾਨੂੰ ਗੁੱਸਾ ਦਿਵਾਇਆ ਹੈ।
 | 
| وَإِنَّا لَجَمِيعٌ حَاذِرُونَ (56) ਅਤੇ ਅਸੀਂ ਸਾਰੇ ਸਾਜ਼-ਓ-ਸਮਾਨ ਨਾਲ ਹਾਂ।
 | 
| فَأَخْرَجْنَاهُم مِّن جَنَّاتٍ وَعُيُونٍ (57) ਫਿਰ ਅਸੀਂ ਉਨ੍ਹਾਂ ਨੂੰ ਬਾਗ਼ਾਂ ਅਤੇ ਚਸ਼ਮਿਆਂ ਵਿਚੋਂ ਕੱਢ ਦਿੱਤਾ।
 | 
| وَكُنُوزٍ وَمَقَامٍ كَرِيمٍ (58) ਅਤੇ ਖਜ਼ਾਨਿਆਂ ਤੇ ਚੰਗੇ ਘਰਾਂ ਚੋਂ ਵੀ।
 | 
| كَذَٰلِكَ وَأَوْرَثْنَاهَا بَنِي إِسْرَائِيلَ (59) ਇਹ ਹੋਇਆ। ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਇਨ੍ਹਾਂ ਚੀਜ਼ਾਂ ਦਾ ਵਾਰਿਸ ਬਣਾ ਦਿੱਤਾ।
 | 
| فَأَتْبَعُوهُم مُّشْرِقِينَ (60) ਫਿਰ ਉਨ੍ਹਾਂ ਨੇ ਸੂਰਜ ਨਿਕਲਦੇ ਸਮੇਂ' ਉਨ੍ਹਾਂ ਦਾ ਪਿੱਛਾ ਕੀਤਾ।
 | 
| فَلَمَّا تَرَاءَى الْجَمْعَانِ قَالَ أَصْحَابُ مُوسَىٰ إِنَّا لَمُدْرَكُونَ (61) ਫਿਰ ਜਦੋਂ ਦੋਵੇਂ ਦਲ ਆਹਮੋਂ-ਸਾਹਮਣੇ ਹੋ ਗਏ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ, ਕਿ ਅਸੀਂ ਤਾਂ ਪਕੜੇ ਗਏ।
 | 
| قَالَ كَلَّا ۖ إِنَّ مَعِيَ رَبِّي سَيَهْدِينِ (62) ਮੂਸਾ ਨੇ ਕਿਹਾ, ਕਦੇ ਵੀ ਨਹੀਂ ਬੇਸ਼ੱਕ ਮੇਰਾ ਰੱਬ, ਮੇਰੇ ਨਾਲ ਹੈ। ਉਹ ਮੈਨੂੰ ਰਾਹ ਦਿਖਾਵੇਗਾ।
 | 
| فَأَوْحَيْنَا إِلَىٰ مُوسَىٰ أَنِ اضْرِب بِّعَصَاكَ الْبَحْرَ ۖ فَانفَلَقَ فَكَانَ كُلُّ فِرْقٍ كَالطَّوْدِ الْعَظِيمِ (63) ਫਿਰ ਅਸੀਂ ਮੂਸਾ ਨੂੰ ਵਹੀ ਭੇਜੀ ਕਿ ਉਹ ਆਪਣੀ ਸੋਟੀ ਦਰਿਆ ਤੇ ਮਾਰੇ, ਇਸ ਲਈ ਉਹ ਫੱਟ ਗਈ ਅਤੇ ਹਰੇਕ ਭਾਗ ਅਜਿਹਾ ਹੋ ਗਿਆ, ਜਿਵੇਂ ਵੱਡਾ ਪਹਾੜ।
 | 
| وَأَزْلَفْنَا ثَمَّ الْآخَرِينَ (64) ਅਤੇ ਅਸੀਂ ਦੂਸਰੇ ਦਲ ਨੂੰ ਵੀ ਉਨ੍ਹਾਂ ਦੇ ਨੇੜੇ ਪਹੁੰਚਾ ਦਿੱਤਾ।
 | 
| وَأَنجَيْنَا مُوسَىٰ وَمَن مَّعَهُ أَجْمَعِينَ (65) ਅਤੇ ਅਸੀਂ ਮੂਸਾ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਹੜੇ ਉਸ ਦੇ ਨਾਲ ਸਨ, ਬਚਾ ਲਿਆ।
 | 
| ثُمَّ أَغْرَقْنَا الْآخَرِينَ (66) ਫਿਰ ਦੂਜਿਆਂ (ਫਿਰਔਨ ਤੇ ਉਸ ਦੇ ਸਾਥੀਆਂ) ਨੂੰ ਡੌਬ ਦਿੱਤਾ।
 | 
| إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (67) ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮੰਨਣ ਵਾਲੇ ਨਹੀ।
 | 
| وَإِنَّ رَبَّكَ لَهُوَ الْعَزِيزُ الرَّحِيمُ (68) ਅਤੇ ਬੇਸ਼ੱਕ ਤੇਰਾ ਰੱਬ ਤਾਕਤਵਰ ਅਤੇ ਰਹਿਮ ਕਰਨ ਵਾਲਾ ਹੈ।
 | 
| وَاتْلُ عَلَيْهِمْ نَبَأَ إِبْرَاهِيمَ (69) ਅਤੇ ਉਨ੍ਹਾਂ ਨੂੰ ਇਬਰਾਹੀਮ ਦਾ ਕਿੱਸਾ ਸੁਣਾਉ।
 | 
| إِذْ قَالَ لِأَبِيهِ وَقَوْمِهِ مَا تَعْبُدُونَ (70) ਜਦੋਂ ਉਸ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਕਿਸ ਚੀਜ਼ ਨੂੰ ਪੂਜਦੇ ਹੋ।
 | 
| قَالُوا نَعْبُدُ أَصْنَامًا فَنَظَلُّ لَهَا عَاكِفِينَ (71) ਉਨ੍ਹਾਂ ਨੇ ਕਿਹਾ, ਕਿ ਅਸੀਂ ਬੁੱਤਾਂ ਦੀ ਪੂਜਾ ਕਰਦੇ ਹਾਂ ਅਤੇ ਅਸੀਂ ਲਗਾਤਾਰ ਇਸ ਉੱਪਰ ਟਿਕੇ ਰਹਾਂਗੇ।
 | 
| قَالَ هَلْ يَسْمَعُونَكُمْ إِذْ تَدْعُونَ (72) ਇਬਰਾਹੀਮ ਨੇ ਕਿਹਾ, ਕੀ ਇਹ ਤੁਹਾਡੀ ਸੁਣਦੇ ਹਨ ਜਦੋਂ ਤੁਸੀਂ' ਇਨ੍ਹਾਂ ਨੂੰ ਬੁਲਾਉਂਦੇ ਹੋ।
 | 
| أَوْ يَنفَعُونَكُمْ أَوْ يَضُرُّونَ (73) ਜਾਂ ਇਹ ਤੁਹਾਨੂੰ ਕੋਈ ਲਾਭ ਜਾਂ ਹਾਨੀ ਪਹੁੰਚਾਉਂਦੇ ਹਨ।
 | 
| قَالُوا بَلْ وَجَدْنَا آبَاءَنَا كَذَٰلِكَ يَفْعَلُونَ (74) ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪਿਉ ਦਾਦਿਆਂ ਨੂੰ ਇਸ ਤਰ੍ਹਾਂ ਹੀ ਕਰਦੇ ਹੋਏ ਵੇਖਿਆ ਹੈ।
 | 
| قَالَ أَفَرَأَيْتُم مَّا كُنتُمْ تَعْبُدُونَ (75) ਇਬਰਾਹੀਮ ਨੇ ਕਿਹਾ, ਕੀ ਤੁਸੀਂ ਉਨ੍ਹਾਂ ਨੂੰ ਦੇਖਿਆ ਹੈ ਜਿਨ੍ਹਾਂ ਦੀ ਪੂਜਾ ਕਰਦੇ ਹੋ।
 | 
| أَنتُمْ وَآبَاؤُكُمُ الْأَقْدَمُونَ (76) ਤੁਸੀਂ ਵੀ ਅਤੇ ਤੁਹਾਡੇ ਵਡੇਰੇ ਵੀ।
 | 
| فَإِنَّهُمْ عَدُوٌّ لِّي إِلَّا رَبَّ الْعَالَمِينَ (77) ਬਿਨ੍ਹਾਂ ਸੰਸਾਰ ਦੇ ਇੱਕ ਮਾਲਕ ਤੋਂ ਬਾਕੀ ਸਭ ਮੇਰੇ ਦੁਸ਼ਮਨ ਹਨ।
 | 
| الَّذِي خَلَقَنِي فَهُوَ يَهْدِينِ (78) ਜਿਸ ਨੇ ਮੈਨੂੰ ਪੈਦਾ ਕੀਤਾ ਫਿਰ ਉਹ ਹੀ ਮੈਨੂੰ ਰਾਹ ਦਿਖਾਉਂਦਾ ਹੈ।
 | 
| وَالَّذِي هُوَ يُطْعِمُنِي وَيَسْقِينِ (79) ਅਤੇ ਜਿਹੜਾ ਮੈਨੂੰ ਖਵਾਉਂਦਾ ਅਤੇ ਪਿਲਾਉਂਦਾ ਹੈ।
 | 
| وَإِذَا مَرِضْتُ فَهُوَ يَشْفِينِ (80) ਅਤੇ ਜਦੋਂ' ਮੈਂ' ਬਿਮਾਰ ਹੁੰਦਾ ਹਾਂ ਤਾਂ ਉਹ ਮੈਨੂੰ ਤੰਦਰੁਸਤੀ ਦਿੰਦਾ ਹੈ।
 | 
| وَالَّذِي يُمِيتُنِي ثُمَّ يُحْيِينِ (81) ਅਤੇ ਉਹ ਮੈਨੂੰ ਮੋਤ ਦੇਵੇਗਾ ਤਾਂ ਉਹੀ ਮੈਨੂੰ ਜੀਵਿਤ ਕਰੇਗਾ।
 | 
| وَالَّذِي أَطْمَعُ أَن يَغْفِرَ لِي خَطِيئَتِي يَوْمَ الدِّينِ (82) ਅਤੇ ਉਹ ਜਿਸ ਤੋਂ ਮੈਂ ਆਸ ਰੱਖਦਾ ਹਾਂ ਕਿ ਕਿਆਮਤ ਦੇ ਦਿਨ ਉਹ ਮੇਰੀਆਂ ਗਲਤੀਆਂ ਨੂੰ ਮੁਆਫ਼ ਕਰ ਦੇਵੇਗਾ।
 | 
| رَبِّ هَبْ لِي حُكْمًا وَأَلْحِقْنِي بِالصَّالِحِينَ (83) ਹੇ ਮੇਰੇ ਰੱਬ! ਮੈਨੂੰ ਬੁਧੀ ਬਖਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਿਲ ਕਰ।
 | 
| وَاجْعَل لِّي لِسَانَ صِدْقٍ فِي الْآخِرِينَ (84) ਅਤੇ ਮੇਰਾ ਬਚਨ ਸੱਚਾ ਰੱਖ, ਬਾਅਦ ਵਿਚ ਆਉਣ ਵਾਲੇ ਲੋਕਾਂ ਵਿੱਚ।
 | 
| وَاجْعَلْنِي مِن وَرَثَةِ جَنَّةِ النَّعِيمِ (85) ਅਤੇ ਮੈਨੂੰ ਜੰਨਤ ਦੀ ਨਿਅਮਤ ਦੇ ਵਾਰਿਸਾਂ ਵਿਚੋਂ ਬਣਾ।
 | 
| وَاغْفِرْ لِأَبِي إِنَّهُ كَانَ مِنَ الضَّالِّينَ (86) ਅਤੇ ਮੇਰੇ ਪਿਤਾ ਨੂੰ ਮੁਆਫ਼ ਕਰ ਬੇਸ਼ੱਕ ਉਂਹ ਕੁਰਾਹੀਏ ਲੋਕਾਂ ਵਿਚੋਂ ਹੈ।
 | 
| وَلَا تُخْزِنِي يَوْمَ يُبْعَثُونَ (87) ਅਤੇ ਮੈਨੂੰ ਉਸ ਦਿਨ ਬੇਇੱਜ਼ਤ ਨਾ ਕਰੀ ਜਦੋਂ ਲੋਕ ਮੁੜ ਜੀਵਤ ਕੀਤੇ ਜਾਣਗੇ
 | 
| يَوْمَ لَا يَنفَعُ مَالٌ وَلَا بَنُونَ (88) ਜਿਸ ਦਿਨ ਨਾ ਧਨ ਅਤੇ ਨਾ ਔਲਾਦ ਕੰਮ ਆਏਗੀ।
 | 
| إِلَّا مَنْ أَتَى اللَّهَ بِقَلْبٍ سَلِيمٍ (89) ਪਰੰਤੂ ਉਹ ਜਿਹੜੇ ਅੱਲਾਹ ਕੋਲ ਖਾਲਿਸ ਦਿਲ ਲੈ ਕੇ ਆਏ।
 | 
| وَأُزْلِفَتِ الْجَنَّةُ لِلْمُتَّقِينَ (90) ਅਤੇ ਜੰਨਤ ਡਰਨ ਵਾਲਿਆਂ ਦੇ ਨੇੜੇ ਕੀਤੀ ਜਾਵੇਗੀ।
 | 
| وَبُرِّزَتِ الْجَحِيمُ لِلْغَاوِينَ (91) ਅਤੇ ਭਟਕਣ ਵਾਲਿਆਂ ਲਈ ਨਰਕ ਦੀ ਅੱਗ ਕੱ beੀ ਜਾਏਗੀ
 | 
| وَقِيلَ لَهُمْ أَيْنَ مَا كُنتُمْ تَعْبُدُونَ (92) ਅਤੇ ਨੂੰ ਕਿਹਾ ਜਾਵੇਗਾ ਕਿ ਕਿੱਥੇ ਹਨ ਉਹ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਸੀ।
 | 
| مِن دُونِ اللَّهِ هَلْ يَنصُرُونَكُمْ أَوْ يَنتَصِرُونَ (93) ਅੱਲਾਹ ਤੋਂ' ਬਿਨ੍ਹਾਂ। ਕੀ ਉਹ ਤੁਹਾਡੀ ਮਦਦ ਕਰਨਗੇ ਜਾਂ ਕੀ ਉਹ ਆਪਣਾ ਬਚਾਅ ਕਰ ਸਕਦੇ ਹਨ।
 | 
| فَكُبْكِبُوا فِيهَا هُمْ وَالْغَاوُونَ (94) ਫਿਰ ਉਸ ਵਿਚ ਮੂਧੇ ਮੂੰਹ ਸੁੱਟ ਦਿੱਤੇ ਜਾਣਗੇ।
 | 
| وَجُنُودُ إِبْلِيسَ أَجْمَعُونَ (95) ਉਹ ਅਤੇ ਸਾਰਿਆਂ ਦੇ ਸਾਰੇ ਭਟਕੇ ਹੋਏ ਲੋਕ ਅਤੇ ਇਬਲੀਸ ਦੀ ਫੌਜ।
 | 
| قَالُوا وَهُمْ فِيهَا يَخْتَصِمُونَ (96) ਉਹ ਉਸ ਵਿਚ ਆਪਿਸ ਵਿਚ ਲੜਦੇ ਹੋਏ ਕਹਿਣਗੇ।
 | 
| تَاللَّهِ إِن كُنَّا لَفِي ضَلَالٍ مُّبِينٍ (97) ਅੱਲਾਹ ਦੀ ਸਹੁੰ ਅਸੀਂ ਸਪੱਸ਼ਟ ਕੁਰਾਹੀਏ ਸੀ।
 | 
| إِذْ نُسَوِّيكُم بِرَبِّ الْعَالَمِينَ (98) ਜਦੋਂ ਕਿ ਅਸੀਂ' ਤੁਹਾਨੂੰ (ਬੁੱਤਾਂ ਨੂੰ) ਸੰਸਾਰ ਵੇ ਮਾਲਕ ਦੇ ਬਰਾਬਰ ਮੰਨਦੇ ਸੀ।
 | 
| وَمَا أَضَلَّنَا إِلَّا الْمُجْرِمُونَ (99) ਅਤੇ ਸਾਨੂੰ ਤਾਂ ਬੱਸ ਪਾਪੀ ਲੋਕਾਂ ਨੇ ਗੁੰਮਰਾਹ ਕਰ ਦਿੱਤਾ।
 | 
| فَمَا لَنَا مِن شَافِعِينَ (100) ਇਸ ਲਈ ਹੁਣ ਸਾਡਾ ਕੋਈ ਸਿਫ਼ਾਰਸ਼ੀ ਨਹੀਂ।
 | 
| وَلَا صَدِيقٍ حَمِيمٍ (101) ਅਤੇ ਨਾ ਹੀ ਕੋਈ ਪਿਆਰਾ ਮਿੱਤਰ।
 | 
| فَلَوْ أَنَّ لَنَا كَرَّةً فَنَكُونَ مِنَ الْمُؤْمِنِينَ (102) ਕਾਸ਼! ਅਸੀਂ (ਸੰਸਾਰ ਵਿੱਚ) ਫਿਰ ਵਾਪਿਸ ਮੁੜ ਜਾਈਏ ਅਤੇ ਅਸੀਂ ਈਮਾਨ ਵਾਲੇ ਬਣੀਏ।
 | 
| إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (103) ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ।
 | 
| وَإِنَّ رَبَّكَ لَهُوَ الْعَزِيزُ الرَّحِيمُ (104) ਅਤੇ ਬੇਸ਼ੱਕ ਤੇਰਾ ਰੱਬ ਤਾਕਤਵਰ ਅਤੇ ਰਹਿਮਤ ਵਾਲਾ ਹੈ।
 | 
| كَذَّبَتْ قَوْمُ نُوحٍ الْمُرْسَلِينَ (105) ਨੂਹ ਦੀ ਕੌਮ ਨੇ ਰਸੂਲਾਂ ਤੋਂ ਇਨਕਾਰ ਕੀਤਾ।
 | 
| إِذْ قَالَ لَهُمْ أَخُوهُمْ نُوحٌ أَلَا تَتَّقُونَ (106) ਜਦੋਂ ਕਿ ਉਨ੍ਹਾਂ ਦੇ ਭਰਾ ਨੂਹ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਡਰਦੇ ਨਹੀਂ” ਹੋ
 | 
| إِنِّي لَكُمْ رَسُولٌ أَمِينٌ (107) ਮੈਂ ਤੁਹਾਡੇ ਲਈ ਇੱਕ ਭਰੋਸੇਯੋਗ ਰਸੂਲ ਹਾਂ।
 | 
| فَاتَّقُوا اللَّهَ وَأَطِيعُونِ (108) ਇਸ ਲਈ ਤੁਸੀਂ ਲੋਕ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।
 | 
| وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ (109) ਅਤੇ ਮੈਂ ਇਸ ਕੰਮ ਲਈ ਤੁਹਾਡੇ ਤੋਂ ਕੋਈ ਭੇਟ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਸਿਰਫ਼ ਅੱਲਾਹ ਦੇ ਜਿੰਮੇੇ ਹੈ ਜਿਹੜਾ ਸਾਰੇ ਸੰਸਾਰ ਦਾ ਰੱਬ ਹੈ।
 | 
| فَاتَّقُوا اللَّهَ وَأَطِيعُونِ (110) ਫਿਰ ਤੁਸੀ' ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।
 | 
| ۞ قَالُوا أَنُؤْمِنُ لَكَ وَاتَّبَعَكَ الْأَرْذَلُونَ (111) ਉਨ੍ਹਾਂ ਨੇ ਕਿਹਾ ਕੀ ਅਸੀਂ ਤੁਹਾਨੂੰ ਮੰਨ ਲਈਏ, ਹਾਲਾਂਕਿ ਤੁਹਾਡੇ ਹੁਕਮ ਦਾ ਪਾਲਣ ਨੀਵੇਂ ਪੱਧਰ ਦੇ ਲੋਕਾਂ ਨੇ ਕੀਤਾ ਹੈ।
 | 
| قَالَ وَمَا عِلْمِي بِمَا كَانُوا يَعْمَلُونَ (112) ਨੂਹ ਨੇ ਆਖਿਆ, ਮੈਨੂੰ ਕੀ ਪਤਾ ਜਿਹੜਾ ਉਹ ਕਰਦੇ ਰਹੇ ਹਨ।
 | 
| إِنْ حِسَابُهُمْ إِلَّا عَلَىٰ رَبِّي ۖ لَوْ تَشْعُرُونَ (113) ਉਸ ਦਾ ਹਿਸਾਬ ਤਾਂ ਮੇਰੇ ਰੱਬ ਦੇ ਜ਼ਿੰਮੇ ਹੈ, ਜੇਕਰ ਤੁਸੀਂ ਸਮਝੋ।
 | 
| وَمَا أَنَا بِطَارِدِ الْمُؤْمِنِينَ (114) ਅਤੇ ਮੈ ਈਮਾਨ ਵਾਲਿਆਂ ਨੂੰ ਦੂਰ ਕਰਨ ਵਾਲਾ ਨਹੀਂ ਹਾਂ।
 | 
| إِنْ أَنَا إِلَّا نَذِيرٌ مُّبِينٌ (115) ਮੈਂ ਤਾਂ ਸਿਰਫ਼ ਇੱਕ ਸਪੱਸ਼ਟ ਤੌਰ ਤੇ ਨਸੀਹਤ ਕਰਨ ਵਾਲਾ ਹਾਂ।
 | 
| قَالُوا لَئِن لَّمْ تَنتَهِ يَا نُوحُ لَتَكُونَنَّ مِنَ الْمَرْجُومِينَ (116) ਉਨ੍ਹਾਂ ਨੇ ਕਿਹਾ, ਹੇ ਨੂਹ ਅਲੈ! ਜੇਕਰ ਤੂੰ ਬਾਜ਼ ਨਾ ਆਇਆ ਤਾਂ ਜ਼ਰੂਰ ਪੱਥਰਾਂ ਨਾਲ ਮਾਰ ਦਿੱਤੇ ਜਾਉਗੇ।
 | 
| قَالَ رَبِّ إِنَّ قَوْمِي كَذَّبُونِ (117) ਨੂਹ ਅਲੈ ਨੇ ਆਖਿਆ, ਹੇ ਮੇਰੇ ਰੱਬ! ਮੇਰੀ ਕੌਮ ਨੇ ਮੈਨੂੰ ਝੁਠਲਾ ਦਿੱਤਾ ਹੈ।
 | 
| فَافْتَحْ بَيْنِي وَبَيْنَهُمْ فَتْحًا وَنَجِّنِي وَمَن مَّعِيَ مِنَ الْمُؤْمِنِينَ (118) ਇਸ ਲਈ ਤੂੰ ਮੇਰੇ ਅਤੇ ਉਨ੍ਹਾਂ ਦੇ ਵਿਚਕਾਰ ਸਪੱਸ਼ਟ ਫੈਸਲਾ ਕਰ ਅਤੇ ਮੈਨੂੰ ਅਤੇ ਜਿਹੜੇ ਮੋਮਿਨ ਮੇਰੇ ਨਾਲ ਹਨ ਉਨ੍ਹਾਂ ਨੂੰ ਬਚਾ ਲੈ।
 | 
| فَأَنجَيْنَاهُ وَمَن مَّعَهُ فِي الْفُلْكِ الْمَشْحُونِ (119) ਫਿਰ ਅਸੀਂ' ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਇੱਕ ਭਰੀ ਹੋਈ ਕਿਸ਼ਤੀ ਵਿਚ ਬਚਾ ਲਿਆ।
 | 
| ثُمَّ أَغْرَقْنَا بَعْدُ الْبَاقِينَ (120) ਫਿਰ ਅਸੀਂ ਉਸ ਤੋਂ ਬਾਅਦ ਬਾਕੀ ਦੇ ਡੁੱਬ ਗਏ
 | 
| إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (121) ਫਿਰ ਏਸ ਤੋਂ ਬਾਅਦ ਅਜੀਂ ਪਰੰਤੂ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ।
 | 
| وَإِنَّ رَبَّكَ لَهُوَ الْعَزِيزُ الرَّحِيمُ (122) ਅਤੇ ਬੇਸ਼ੱਕ ਤੇਰਾ ਰੱਬ ਸ਼ਕੀਤਸ਼ਾਲੀ ਅਤੇ ਰਹਿਮਤ ਕਰਨ ਵਾਲਾ ਹੈ।
 | 
| كَذَّبَتْ عَادٌ الْمُرْسَلِينَ (123) ਆਦ ਨੇ ਰਸੂਲਾਂ ਨੂੰ ਝੁਠਲਾਇਆ।
 | 
| إِذْ قَالَ لَهُمْ أَخُوهُمْ هُودٌ أَلَا تَتَّقُونَ (124) ਜਦੋਂ' ਕਿ ਉਨ੍ਹਾਂ ਦੇ ਭਾਈ ਹੂਦ ਨੇ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਲੋਕ ਡਰਦੇ ਨਹੀਂ' ਹੋ।
 | 
| إِنِّي لَكُمْ رَسُولٌ أَمِينٌ (125) ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ।
 | 
| فَاتَّقُوا اللَّهَ وَأَطِيعُونِ (126) ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।
 | 
| وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ (127) ਅਤੇ ਮੈਂ ਇਸ ਲਈ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਸਿਰਫ਼ ਸੰਸਾਰ ਦੇ ਮਾਲਕ ਦੇ ਕੋਲ ਹੈ।
 | 
| أَتَبْنُونَ بِكُلِّ رِيعٍ آيَةً تَعْبَثُونَ (128) ਕੀ ਤੁਸੀਂ ਹਰ ਇੱਕ ਉਚੀ ਜ਼ਮੀਨ ਉੱਤੇ ਬੇਕਾਰ ਹੀ ਇੱਕ ਨਿਸ਼ਾਨ ਬਣਾਉਂਦੇ ਹੋ।
 | 
| وَتَتَّخِذُونَ مَصَانِعَ لَعَلَّكُمْ تَخْلُدُونَ (129) ਅਤੇ ਵੱਡੇ ਵੱਡੇ ਮਹਿਲ ਬਣਾਉਂਦੇ ਹੋ। ਸ਼ਾਇਦ, ਤੁਸੀਂ (ਉਨ੍ਹਾਂ ਵਿੱਚ) ਹਮੇਸ਼ਾ ਰਹਿਣਾ ਹੈ।
 | 
| وَإِذَا بَطَشْتُم بَطَشْتُمْ جَبَّارِينَ (130) ਅਤੇ ਜਦੋਂ ਕਿਸੇ ਨੂੰ ਫੜ੍ਹਦੇ ਹੋ ਤਾਂ ਪੂਰਾ ਨਿਰਦਈ ਜ਼ਾਲਿਮ ਬਣ ਕੇ ਫੜਦੇ ਹੋ।
 | 
| فَاتَّقُوا اللَّهَ وَأَطِيعُونِ (131) ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।
 | 
| وَاتَّقُوا الَّذِي أَمَدَّكُم بِمَا تَعْلَمُونَ (132) ਅਤੇ ਉਸ ਅੱਲਾਹ ਤੋਂ ਡਰੋਂ ਜਿਸ ਨੇ ਉਨ੍ਹਾਂ ਚੀਜ਼ਾਂ ਦੀ ਤੁਹਾਨੂੰ ਸਹਾਇਤਾ ਦਿੱਤੀ ਜਿਸ ਨੂੰ ਤੁਸੀ' ਜਾਣਦੇ ਹੋ।
 | 
| أَمَدَّكُم بِأَنْعَامٍ وَبَنِينَ (133) ਉਸ ਨੇ ਤੁਹਾਡੀ ਪਸ਼ੂਆਂ ਅਤੇ ਔਲਾਦ ਨਾਲ ਮਦਦ ਕੀਤੀ।
 | 
| وَجَنَّاتٍ وَعُيُونٍ (134) ਬਾਗ਼ਾਂ ਅਤੇ ਸਰੋਤਾਂ ਨਾਲ ਵੀ।
 | 
| إِنِّي أَخَافُ عَلَيْكُمْ عَذَابَ يَوْمٍ عَظِيمٍ (135) ਮੈਂ ਤੁਹਾਡੇ ਉੱਪਰ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ।
 | 
| قَالُوا سَوَاءٌ عَلَيْنَا أَوَعَظْتَ أَمْ لَمْ تَكُن مِّنَ الْوَاعِظِينَ (136) ਉਨ੍ਹਾਂ ਨੇ ਕਿਹਾ, ਸਾਡੇ ਲਈ ਸ਼ਰਾਬਰ ਹੈ, ਚਾਹੇ ਤੂੰ ਸਾਨੂੰ ਨਸੀਹਤ ਦੇ ਅਤੇ ਚਾਹੇ ਨਸੀਹਤ ਦੇਣ ਵਾਲਾ ਨਾ ਬਣ।
 | 
| إِنْ هَٰذَا إِلَّا خُلُقُ الْأَوَّلِينَ (137) ਇਹ ਤਾਂ ਬੱਸ ਪਿੱਛਲੇ ਹੋ ਚੁੱਕੇ ਲੋਕਾਂ ਦੀ ਇੱਕ ਆਦਤ ਹੈ।
 | 
| وَمَا نَحْنُ بِمُعَذَّبِينَ (138) ਅਤੇ ਸਾਡੇ ਉੱਪਰ ਕਦੇ ਵੀ ਅਜ਼ਾਬ ਆਉਣ ਵਾਲਾ ਨਹੀਂ।
 | 
| فَكَذَّبُوهُ فَأَهْلَكْنَاهُمْ ۗ إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (139) ਫਿਰ ਉਨ੍ਹਾਂ ਨੇ ਹੂਦ ਨੂੰ ਝੂਠਲਾ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਬੇਸ਼ੱਕ ਇਸ ਦੇ ਅੰਦਰ ਨਿਸ਼ਾਨੀ ਹੈ। ਅਤੇ ਇਨ੍ਹਾਂ ਵਿਚੋਂ ਜ਼ਿਆਦਤਰ ਲੋਕ ਮੰਨਣ ਵਾਲੇ ਨਹੀਂ।
 | 
| وَإِنَّ رَبَّكَ لَهُوَ الْعَزِيزُ الرَّحِيمُ (140) ਅਤੇ ਬੇਸ਼ੱਕ ਤੁਹਾਡਾ ਰੱਬ ਉਹ ਸ਼ਕਤੀਸ਼ਾਲੀ ਹੈ, ਜਿਹੜਾ ਰਹਿਮਤ ਵਾਲਾ ਹੈ।
 | 
| كَذَّبَتْ ثَمُودُ الْمُرْسَلِينَ (141) ਸਮੂਦ ਨੇ ਰਸੂਲਾਂ ਨੂੰ ਝੁਠਲਾਇਆ।
 | 
| إِذْ قَالَ لَهُمْ أَخُوهُمْ صَالِحٌ أَلَا تَتَّقُونَ (142) ਜਦੋਂ ਉਨ੍ਹਾਂ ਦੇ ਭਰਾ ਸਾਲੇਹ ਨੇ ਉਨ੍ਹਾਂ ਨੂੰ ਕਿਹਾ ਕੀ ਤੁਸੀਂ ਡਰਦੇ ਨਹੀਂ।
 | 
| إِنِّي لَكُمْ رَسُولٌ أَمِينٌ (143) ਮੈਂ ਤੁਹਾਡੇ ਲਈ ਇੱਕ ਅਮਾਨਤਦਾਰ ਰਸੂਲ ਹਾਂ।
 | 
| فَاتَّقُوا اللَّهَ وَأَطِيعُونِ (144) ਇਸ ਲਈ ਤੁਸੀਂ ਅੱਲਾਹ ਤੋ' ਡਰੋ ਅਤੇ ਮੇਰੀ ਗੱਲ ਮੰਨੋ।
 | 
| وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ (145) ਅਤੇ ਮੈਂ' ਤੁਹਾਡੇ ਤੋਂ ਇਸ ਲਈ ਕੋਈ ਸੇਵਾ ਫ਼ਲ ਨਹੀਂ ਮੰਗਦਾ ਮੇਰਾ ਸੇਵਾ ਫ਼ਲ ਸਿਰਫ਼ ਸੰਸਾਰ ਦੇ ਮਾਲਕ ਅੱਲਾਹ ਦੇ ਕੋਲ ਹੈ।
 | 
| أَتُتْرَكُونَ فِي مَا هَاهُنَا آمِنِينَ (146) ਕੀ ਤੁਹਾਨੂੰ ਉਨ੍ਹਾਂ ਚੀਜ਼ਾਂ ਵਿਚ ਬੇਫ਼ਿਕਰੇ ਹੋ ਕੇ ਰਹਿਣ ਦਿੱਤਾ ਜਾਵੇਗਾ ਜਿਹੜੀਆਂ ਇੱਥੇ ਹਨ।
 | 
| فِي جَنَّاتٍ وَعُيُونٍ (147) ਬਾਗ਼ਾਂ ਅਤੇ ਝਰਨਿਆਂ ਵਿੱਚ।
 | 
| وَزُرُوعٍ وَنَخْلٍ طَلْعُهَا هَضِيمٌ (148) ਅਤੇ ਖੇਤਾਂ ਅਤੇ ਰਸ ਭਰੇ ਗੁੱਛਿਆਂ ਵਾਲੀਆਂ ਖਜ਼ੂਰਾਂ ਵਿੱਚ।
 | 
| وَتَنْحِتُونَ مِنَ الْجِبَالِ بُيُوتًا فَارِهِينَ (149) ਅਤੇ ਤੁਸੀ' ਪਹਾੜਾਂ ਨੂੰ ਘੜ-ਘੜ ਕੇ ਘਰ ਬਣਾਉਂਦੇ ਹੋ ਅਤੇ ਹੰਕਾਰ ਕਰਦੇ ਹੋ।
 | 
| فَاتَّقُوا اللَّهَ وَأَطِيعُونِ (150) ਤਾਂ ਅੱਲਾਹ ਤੋਂ' ਡਰੋਂ ਅਤੇ
 | 
| وَلَا تُطِيعُوا أَمْرَ الْمُسْرِفِينَ (151) ਅਤੇ ਅਪਰਾਧੀਆਂ ਦੇ ਹੁਕਮ ਦੀ ਪਾਲਣਾ ਨਾ ਕਰੋ" ਮੇਰੀ ਗੱਲ ਮੰਨੋਂ।
 | 
| الَّذِينَ يُفْسِدُونَ فِي الْأَرْضِ وَلَا يُصْلِحُونَ (152) ਜਿਹੜੇ ਧਰਤੀ ਉੱਪਰ ਵਿਗਾੜ ਕਰਦੇ ਹਨ ਅਤੇ ਸੁਧਾਰ ਨਹੀਂ ਕਰਦੇ।
 | 
| قَالُوا إِنَّمَا أَنتَ مِنَ الْمُسَحَّرِينَ (153) ਉਨ੍ਹਾਂ ਨੇ ਕਿਹਾ, ਤੁਹਾਡੇ ਉੱਪਰ ਤਾਂ ਕਿਸੇ ਨੇ ਜਾਦੂ ਕਰ ਦਿੱਤਾ ਹੈ।
 | 
| مَا أَنتَ إِلَّا بَشَرٌ مِّثْلُنَا فَأْتِ بِآيَةٍ إِن كُنتَ مِنَ الصَّادِقِينَ (154) ਤੁਸੀਂ ਸਿਰਫ਼ ਸਾਡੇ ਵਰਗੇ ਇੱਕ ਆਦਮੀ ਹੋ। ਇਸ ਲਈ ਜੇਕਰ ਤੁਸੀ' ਸੱਚੇ ਹੋ। ਤਾਂ ਕੋਈ ਨਿਸ਼ਾਨੀ ਲੈ ਕੇ ਆਉ।
 | 
| قَالَ هَٰذِهِ نَاقَةٌ لَّهَا شِرْبٌ وَلَكُمْ شِرْبُ يَوْمٍ مَّعْلُومٍ (155) ਸਾਲਿਹ ਨੇ ਆਖਿਆ, ਇਹ ਇੱਕ ਊਠਣੀ ਹੈ ਇਸ ਲਈ ਪਾਣੀ ਪੀਣ ਦੀ ਇੱਕ ਵਾਰੀ ਹੈ ਅਤੇ ਇੱਕ ਨਿਰਧਾਰਿਤ ਦਿਨ ਤੁਹਾਡੀ ਵਾਰੀ ਹੈ।
 | 
| وَلَا تَمَسُّوهَا بِسُوءٍ فَيَأْخُذَكُمْ عَذَابُ يَوْمٍ عَظِيمٍ (156) ਅਤੇ ਇਸ ਨੂੰ ਮਾੜੀ ਨੀਅਤ ਨਾਲ ਨਾ ਛੇੜਣਾ ਨਹੀਂ ਤਾਂ ਇੱਕ ਵੱਡੇ ਦਿਨ ਦੀ ਸਜ਼ਾ ਤੁਹਾਨੂੰ ਫੜ ਲਵੇਗੀ।
 | 
| فَعَقَرُوهَا فَأَصْبَحُوا نَادِمِينَ (157) ਫਿਰ ਉਨ੍ਹਾਂ ਨੇ ਉਸ ਊਠਣੀ ਨੂੰ ਮਾਰ ਦਿੱਤਾ ਅਤੇ ਉਹ ਪਛਤਾਉਂਦੇ ਰਹਿ ਗਏ।
 | 
| فَأَخَذَهُمُ الْعَذَابُ ۗ إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (158) ਫਿਰ ਉਨ੍ਹਾਂ ਨੂੰ ਸਜ਼ਾ ਨੇ ਫੜ੍ਹ ਲਿਆ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ। ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਮੰਨਣ ਵਾਲੇ ਨਹੀਂ।
 | 
| وَإِنَّ رَبَّكَ لَهُوَ الْعَزِيزُ الرَّحِيمُ (159) ਅਤੇ ਬੇਸ਼ੱਕ ਤੁਹਾਡਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ।
 | 
| كَذَّبَتْ قَوْمُ لُوطٍ الْمُرْسَلِينَ (160) ਲੂਤ ਦੀ ਕੌਮ ਨੇ ਰਸੂਲਾਂ ਤੋਂ ਇਨਕਾਰ ਕੀਤਾ।
 | 
| إِذْ قَالَ لَهُمْ أَخُوهُمْ لُوطٌ أَلَا تَتَّقُونَ (161) ਜਦੋਂ' ਉਨ੍ਹਾਂ ਦੇ ਭਰਾ ਲੂਤ ਨੇ ਉਨ੍ਹਾਂ ਨੂੰ ਕਿਹਾ ਕੀ ਤੁਸੀਂ ਡਰਦੇ ਨਹੀਂ।
 | 
| إِنِّي لَكُمْ رَسُولٌ أَمِينٌ (162) ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ।
 | 
| فَاتَّقُوا اللَّهَ وَأَطِيعُونِ (163) ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।
 | 
| وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ (164) ਮੈਂ ਇਸ ਲਈ ਤੁਹਾਡੇ ਤੋਂ ਕੋਈ ਫ਼ਲ ਨਹੀਂ ਮੰਗਦਾ ਮੇਰਾ ਸੇਵਾ ਫ਼ਲ ਤਾਂ ਸੰਸਾਰ ਦੇ ਮਾਲਕ ਅੱਲਾਹ ਦੇ ਕੋਲ ਹੈ।
 | 
| أَتَأْتُونَ الذُّكْرَانَ مِنَ الْعَالَمِينَ (165) ਕੀ ਤੁਸੀਂ ਸੰਸਾਰ ਵਾਲਿਆਂ ਵਿਚੋਂ ਆਦਮੀਆਂ ਦੇ ਕੋਲ ਜਾਂਦੇ ਹੋ।
 | 
| وَتَذَرُونَ مَا خَلَقَ لَكُمْ رَبُّكُم مِّنْ أَزْوَاجِكُم ۚ بَلْ أَنتُمْ قَوْمٌ عَادُونَ (166) ਅਤੇ ਤੁਹਾਡੇ ਰੱਬ ਨੇ ਤੁਹਾਡੇ ਲਈ ਜਿਹੜੀਆਂ ਪਤਨੀਆਂ ਪੈਦਾ ਕੀਤੀਆਂ ਹਨ ਉਨ੍ਹਾਂ ਨੂੰ ਛੱਡਦੇ ਹੋ। ਸਗੋਂ ਤੁਸੀਂ ਹੱਦਾਂ ਟੱਪਣ ਵਾਲੇ ਲੋਕ ਹੋ।
 | 
| قَالُوا لَئِن لَّمْ تَنتَهِ يَا لُوطُ لَتَكُونَنَّ مِنَ الْمُخْرَجِينَ (167) ਉਨ੍ਹਾਂ ਨੇ ਆਖਿਆ, ਹੇ ਲੂਤ! ਜੇਕਰ ਤੁਸੀਂ ਸਾਜ਼ ਨਾ ਆਏ ਤਾਂ ਤੁਸੀਂ ਜ਼ਰੂਰ ਕੱਢ ਦਿੱਤੇ ਜਾਉਗੇ।
 | 
| قَالَ إِنِّي لِعَمَلِكُم مِّنَ الْقَالِينَ (168) ਉਸ ਨੇ ਆਖਿਆ ਮੈਂ' ਤੁਹਾਡੀਆਂ ਕਰਤੂਤਾਂ ਦਾ ਸਖਤ ਚੁਸ਼ਮਨ ਹਾਂ।
 | 
| رَبِّ نَجِّنِي وَأَهْلِي مِمَّا يَعْمَلُونَ (169) ਹੇ ਮੇਰੇ ਰੱਬ! ਤੂੰ ਮੈਨੂੰ ਅਤੇ ਮੇਰੇ ਘਰ ਵਾਲਿਆਂ ਨੂੰ ਇਨ੍ਹਾਂ ਦੀਆਂ ਕਰਤੂਤਾਂ ਤੋਂ ਮੁਕਤੀ ਪ੍ਰਦਾਨ ਕਰ।
 | 
| فَنَجَّيْنَاهُ وَأَهْلَهُ أَجْمَعِينَ (170) ਇਸ ਲਈ ਅਸੀਂ ਉਸ ਨੂੰ ਅਤੇ ਉਸ ਦੇ ਸਾਰੇ ਘਰ ਵਾਲਿਆਂ ਨੂੰ ਬਚਾ ਲਿਆ।
 | 
| إِلَّا عَجُوزًا فِي الْغَابِرِينَ (171) ਪਰ ਇੱਕ ਬੁੱਢੀ ਉੱਤੇ ਰਹਿਣ ਵਾਲਿਆਂ ਵਿਚ ਸ਼ਾਮਿਲ ਹੋ ਗਈ।
 | 
| ثُمَّ دَمَّرْنَا الْآخَرِينَ (172) ਫਿਰ ਅਸੀਂ ਦੂਸਰਿਆਂ ਨੂੰ ਬਰਬਾਦ ਕਰ ਦਿੱਤਾ।
 | 
| وَأَمْطَرْنَا عَلَيْهِم مَّطَرًا ۖ فَسَاءَ مَطَرُ الْمُنذَرِينَ (173) ਅਤੇ ਅਸੀਂ' ਉਨ੍ਹਾਂ ਉੱਪਰ ਮੀਂਹ ਵਰਸਾਇਆ ਤਾਂ ਕਿੰਨਾ ਬੁਰਾ ਮੀਂਹ ਸੀ ਜਿਹੜਾ ਉਨ੍ਹਾਂ ਤੇ ਵਰਸਿਆ, ਜਿਨ੍ਹਾ ਨੂੰ ਡਰਾਇਆ ਗਿਆ ਸੀ।
 | 
| إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (174) ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਮੰਨਣ ਵਾਲੇ ਨਹੀਂ ਸਨ।
 | 
| وَإِنَّ رَبَّكَ لَهُوَ الْعَزِيزُ الرَّحِيمُ (175) ਅਤੇ ਬੇਸ਼ੱਕ ਤੇਰਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ।
 | 
| كَذَّبَ أَصْحَابُ الْأَيْكَةِ الْمُرْسَلِينَ (176) ਐਕਾ ਦੇ ਲੋਕਾਂ ਨੇ ਰਸੂਲਾਂ ਤੋਂ ਇਨਕਾਰ ਕੀਤਾ।
 | 
| إِذْ قَالَ لَهُمْ شُعَيْبٌ أَلَا تَتَّقُونَ (177) ਜਦੋਂ ਸ਼ੁਐਬ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਡਰਦੇ ਨਹੀਂ।
 | 
| إِنِّي لَكُمْ رَسُولٌ أَمِينٌ (178) ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ।
 | 
| فَاتَّقُوا اللَّهَ وَأَطِيعُونِ (179) ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।
 | 
| وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ (180) ਅਤੇ ਮੈਂ ਇਸ ਲਈ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ' ਮੰਗਦਾ, ਮੇਰਾ ਸੇਵਾ ਫ਼ਲ ਸੰਸਾਰ ਦੇ ਮਾਲਕ ਅੱਲਾਹ ਕੋਲ ਹੈ।
 | 
| ۞ أَوْفُوا الْكَيْلَ وَلَا تَكُونُوا مِنَ الْمُخْسِرِينَ (181) ਤੁਸੀ' ਲੋਕ ਪੂਰਾ-ਪੂਰਾ ਤੋਲੋ ਅਤੇ ਨੁਕਸਾਨ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।
 | 
| وَزِنُوا بِالْقِسْطَاسِ الْمُسْتَقِيمِ (182) ਅਤੇ ਤੱਕੜੀ ਦੀ ਡੰਡੀ ਸਿੱਧੀ ਰੱਖ ਕੇ ਤੋਲਿਆ ਕਰੋਂ।
 | 
| وَلَا تَبْخَسُوا النَّاسَ أَشْيَاءَهُمْ وَلَا تَعْثَوْا فِي الْأَرْضِ مُفْسِدِينَ (183) ਅਤੇ ਲੋਕਾਂ ਨੂੰ ਉਨ੍ਹਾਂ ਦੀ ਚੀਜ਼ ਘਟਾ ਕੇ ਨਾ ਦਿਉ ਅਤੇ ਧਰਤੀ ਤੇ ਵਿਗਾੜ ਨਾ ਕਰੋ।
 | 
| وَاتَّقُوا الَّذِي خَلَقَكُمْ وَالْجِبِلَّةَ الْأَوَّلِينَ (184) ਅਤੇ ਉਸ ਹਸਤੀ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਡੀਆਂ ਪਿਛਲੀਆਂ ਪੀੜ੍ਹੀਆਂ ਨੂੰ ਪੈਦਾ ਕੀਤਾ ਹੈ।
 | 
| قَالُوا إِنَّمَا أَنتَ مِنَ الْمُسَحَّرِينَ (185) ਉਨ੍ਹਾਂ ਨੇ ਕਿਹਾ ਤੁਹਾਡੇ ਉੱਪਰ ਤਾਂ ਕਿਸੇ ਨੇ ਜਾਦੂ ਕਰ ਦਿੱਤਾ ਹੈ।
 | 
| وَمَا أَنتَ إِلَّا بَشَرٌ مِّثْلُنَا وَإِن نَّظُنُّكَ لَمِنَ الْكَاذِبِينَ (186) ਅਤੇ ਤੁਸੀਂ ਸਾਡੇ ਵਰਗੇ ਹੀ ਇੱਕ ਮਨੁੱਖ ਹੋ। ਅਤੇ ਅਸੀਂ ਤਾਂ ਤੁਹਾਨੂੰ ਝੂਠੇ ਲੋਕਾਂ ਵਿਚੋਂ ਸਮਝਦੇ ਹਾਂ।
 | 
| فَأَسْقِطْ عَلَيْنَا كِسَفًا مِّنَ السَّمَاءِ إِن كُنتَ مِنَ الصَّادِقِينَ (187) ਇਸ ਲਈ ਸਾਡੇ ਉੱਪਰ ਅਸਮਾਨ ਤੋ ਕੋਈ ਟੁੱਕੜਾ ਡੇਗੌ ਜੇ ਤੁਸੀਂ ਸੱਚੇ ਹੋ।
 | 
| قَالَ رَبِّي أَعْلَمُ بِمَا تَعْمَلُونَ (188) ਸ਼ੁਐਬ ਨੇ ਆਖਿਆ, ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ, ਜੋ ਕੁਝ ਤੁਸੀਂ ਕਰ ਰਹੇ ਹੋ।
 | 
| فَكَذَّبُوهُ فَأَخَذَهُمْ عَذَابُ يَوْمِ الظُّلَّةِ ۚ إِنَّهُ كَانَ عَذَابَ يَوْمٍ عَظِيمٍ (189) ਤਾਂ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ। ਫਿਰ ਉਨ੍ਹਾਂ ਨੂੰ ਬੱਦਲ ਵਾਲੇ ਦਿਨ ਦੀ ਆਫ਼ਤ ਨੇ ਫੜ੍ਹ ਲਿਆ।
 | 
| إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ (190) ਬੇਸ਼ੱਕ ਉਹ ਇਕ ਵੱਡੇ ਦਿਨ ਦੀ ਸਜ਼ਾ ਸੀ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮੰਨਣ ਵਾਲੇ ਨਹੀਂ।
 | 
| وَإِنَّ رَبَّكَ لَهُوَ الْعَزِيزُ الرَّحِيمُ (191) ਅਤੇ ਬੇਸ਼ੱਕ ਤੁਹਾਡਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ।
 | 
| وَإِنَّهُ لَتَنزِيلُ رَبِّ الْعَالَمِينَ (192) ਬੇਸ਼ੱਕ ਇਹ ਸੰਸਾਰ ਦੇ ਮਾਲਕ ਅੱਲਾਹ ਦੀ ਉਤਾਰੀ ਹੋਈ ਬਾਣੀ ਹੈ।
 | 
| نَزَلَ بِهِ الرُّوحُ الْأَمِينُ (193) ਅਤੇ ਇਸ ਨੂੰ ਅਮਾਨਤਦਾਰ, ਭਰੋਸੇਯੋਗ ਫ਼ਰਿਸ਼ਤਾ ਲੈ ਕੇ ਉਤਰਿਆ ਹੈ।
 | 
| عَلَىٰ قَلْبِكَ لِتَكُونَ مِنَ الْمُنذِرِينَ (194) ਤੁਹਾਡੇ ਦਿਲ ਉੱਤੇ ਤਾਂ ਕਿ ਤੁਸੀਂ ਨਸੀਹਤ ਕਰਨ ਵਾਲਿਆਂ ਵਿਚੋ ਹੋਵੋਂ।
 | 
| بِلِسَانٍ عَرَبِيٍّ مُّبِينٍ (195) ਸਪੱਸ਼ਟ ਅਰਬੀ ਭਾਸ਼ਾ ਵਿਚ
 | 
| وَإِنَّهُ لَفِي زُبُرِ الْأَوَّلِينَ (196) ਅਤੇ ਇਸ ਦਾ ਉਲੇਖ ਪਹਿਲੇ ਮੈ੍ਗੰਬਰਾਂ ਦੀਆਂ ਕਿਤਾਬਾਂ ਵਿਚ ਵੀ ਹੈ।
 | 
| أَوَلَمْ يَكُن لَّهُمْ آيَةً أَن يَعْلَمَهُ عُلَمَاءُ بَنِي إِسْرَائِيلَ (197) ਅਤੇ ਕੀ ਇਨ੍ਹਾਂ ਲਈ ਇਹ ਨਿਸ਼ਾਨੀ ਨਹੀਂ। ਇਸ ਨੂੰ ਇਸਰਾਈਲ ਦੇ ਵੰਸ਼ ਦੇ ਉਲਮਾਂ (ਵਿਦਵਾਨ) ਜਾਣਦੇ ਹਨ।
 | 
| وَلَوْ نَزَّلْنَاهُ عَلَىٰ بَعْضِ الْأَعْجَمِينَ (198) ਅਤੇ ਜੇਕਰ ਅਸੀਂ ਇਸ ਨੂੰ ਕਿਸੇ ਅਜਮੀ' (ਗੈਰ ਅਰਬ ਵਾਸੀ) ਉੱਪਰ ਉਤਾਰਦੇ।
 | 
| فَقَرَأَهُ عَلَيْهِم مَّا كَانُوا بِهِ مُؤْمِنِينَ (199) ਫਿਰ ਉਹ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦਾ ਤਾਂ ਉਹ ਇਸ ਉੱਪਰ ਈਮਾਨ ਲਿਆਉਣ ਵਾਲੇ ਨਾ ਬਣਦੇ।
 | 
| كَذَٰلِكَ سَلَكْنَاهُ فِي قُلُوبِ الْمُجْرِمِينَ (200) ਇਸ ਤਰ੍ਹਾਂ ਅਸੀਂ ਈਮਾਨ ਨਾ ਲਿਆਉਣ ਵਾਲਿਆਂ ਨੂੰ ਪਾਪੀਆਂ ਦੇ ਦਿਲ ਵਿਚ ਪਾ ਰੱਖਿਆ ਹੈ।
 | 
| لَا يُؤْمِنُونَ بِهِ حَتَّىٰ يَرَوُا الْعَذَابَ الْأَلِيمَ (201) ਇਹ ਲੋਕ ਉਦੋਂ ਤੱਕ ਈਮਾਨ ਨਹੀਂ ਲਿਆਉਣਗੇ ਜਦੋਂ ਤੱਕ ਦਰਦਨਾਕ ਸਜ਼ਾ ਨਾ ਦੇਖ ਲੈਣ।
 | 
| فَيَأْتِيَهُم بَغْتَةً وَهُمْ لَا يَشْعُرُونَ (202) ਫਿਰ ਉਹ ਉਨ੍ਹਾਂ ਉੱਪਰ ਅਚਾਨਕ ਆ ਜਾਵੇਗੀ ਅਤੇ ਇਨ੍ਹਾਂ ਨੂੰ ਖ਼ਬਰ ਵੀ ਨਹੀਂ' ਹੋਵੇਗੀ।
 | 
| فَيَقُولُوا هَلْ نَحْنُ مُنظَرُونَ (203) ਫਿਰ ਉਹ ਕਹਿਣਗੇ ਕੀ ਸਾਨੂੰ ਕੂਝ ਮੌਕਾ ਮਿਲ ਸਕਦਾ ਹੈ।
 | 
| أَفَبِعَذَابِنَا يَسْتَعْجِلُونَ (204) ਕੀ ਉਹ ਸਾਡੀ ਆਫ਼ਤ ਨੂੰ ਜਲਦੀ ਮੰਗ ਰਹੇ ਹਨ
 | 
| أَفَرَأَيْتَ إِن مَّتَّعْنَاهُمْ سِنِينَ (205) ਦੱਸੋ ਕਿ ਜੇ ਅਸੀਂ ਇਨ੍ਹਾਂ ਨੂੰ ਕੁਝ ਸਾਲਾਂ ਤੱਕ ਲਾਭ ਦਿੰਦੇ ਰਹੀਏ।
 | 
| ثُمَّ جَاءَهُم مَّا كَانُوا يُوعَدُونَ (206) ਫਿਰ ਉਨ੍ਹਾਂ ਉੱਤੇ ਉਹ ਅਜ਼ਾਬ ਆ ਜਾਵੇ ਜਿਸ ਤੋਂ' ਇਨ੍ਹਾਂ ਨੂੰ ਡਰਾਇਆ ਜਾ ਰਿਹਾ।
 | 
| مَا أَغْنَىٰ عَنْهُم مَّا كَانُوا يُمَتَّعُونَ (207) ਤਾਂ ਇਹ ਲਾਭ ਇਨ੍ਹਾਂ ਦੇ ਕੀ ਕੰਮ ਆਵੇਗਾ।
 | 
| وَمَا أَهْلَكْنَا مِن قَرْيَةٍ إِلَّا لَهَا مُنذِرُونَ (208) ਅਤੇ ਅਸੀਂ ਕਿਸੇ ਬਸਤੀ ਨੂੰ ਵੀ ਬਰਬਾਦ ਨਹੀਂ ਕੀਤਾ ਪਰ ਉਨ੍ਹਾਂ ਲਈ ਡਰਾਉਣ ਵਾਲੇ ਸਨ।
 | 
| ذِكْرَىٰ وَمَا كُنَّا ظَالِمِينَ (209) ਨਸੀਹਤ ਲਈ ਅਤੇ ਅਸੀਂ ਜ਼ੁਲਮੀ ਨਹੀਂ' ਹਾਂ।
 | 
| وَمَا تَنَزَّلَتْ بِهِ الشَّيَاطِينُ (210) ਅਤੇ ਇਸ ਨੂੰ ਸ਼ੈਤਾਨ ਲੈ ਕੇ ਨਹੀਂ ਉਤਰਿਆ।
 | 
| وَمَا يَنبَغِي لَهُمْ وَمَا يَسْتَطِيعُونَ (211) ਨਾ ਉਹ ਇਸ ਦੇ ਯੋਗ ਹੈ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਹਨ।
 | 
| إِنَّهُمْ عَنِ السَّمْعِ لَمَعْزُولُونَ (212) ਉਹ ਇਸ ਨੂੰ ਸੁਣਨ ਤੋਂ ਰੋਕ ਦਿੱਤੇ ਗਏ ਹਨ।
 | 
| فَلَا تَدْعُ مَعَ اللَّهِ إِلَٰهًا آخَرَ فَتَكُونَ مِنَ الْمُعَذَّبِينَ (213) ਇਸ ਲਈ ਤੁਸੀਂ ਅੱਲਾਹ ਦੇ ਬਰਾਬਰ ਕਿਸੇ ਹੋਰ ਪੂਜਨੀਕ ਨੂੰ ਨਾ ਪੁਕਾਰੋਂ, ਨਹੀਂ ਤਾਂ ਤੁਸੀ ਵੀ ਸਜ਼ਾ ਪਾਉਣ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ।
 | 
| وَأَنذِرْ عَشِيرَتَكَ الْأَقْرَبِينَ (214) ਅਤੇ ਆਪਣੇ ਨਜ਼ਦੀਕੀ ਸੰਬਧੀਆਂ ਨੂੰ ਡਰ ਸੁਣਾਉ।
 | 
| وَاخْفِضْ جَنَاحَكَ لِمَنِ اتَّبَعَكَ مِنَ الْمُؤْمِنِينَ (215) ਅਤੇ ਉਨ੍ਹਾਂ ਹੋ ਕੇ ਤੁਹਾਡਾ ਪਾਲਣ ਕਰਨ।
 | 
| فَإِنْ عَصَوْكَ فَقُلْ إِنِّي بَرِيءٌ مِّمَّا تَعْمَلُونَ (216) ਇਸ ਲਈ ਜੇਕਰ ਉਹ ਤੁਹਾਡੀ ਅਵੱਗਿਆ ਕਰਨ ਤਾਂ ਆਖੋ, ਕਿ ਜੋ ਕੂਝ ਤੁਸੀਂ ਕਰ ਰਹੇ ਹੋ ਮੈਂ ਉਸ ਤੋਂ ਨਿਰਲੇਪ ਹਾਂ।
 | 
| وَتَوَكَّلْ عَلَى الْعَزِيزِ الرَّحِيمِ (217) ਅਤੇ ਸ਼ਕਤੀਸ਼ਾਲੀ ਅਤੇ ਕਿਰਪਾਲੂ ਅੱਲਾਹ ਤੇ ਭਰੋਸਾ ਰੱਖੋ।
 | 
| الَّذِي يَرَاكَ حِينَ تَقُومُ (218) ਜਿਹੜਾ ਤੁਹਾਨੂੰ ਵੇਖਦਾ ਹੈ, ਜਦੋਂ' ਤੁਸੀਂ ਉਠਦੇ ਹੋ।
 | 
| وَتَقَلُّبَكَ فِي السَّاجِدِينَ (219) ਅਤੇ ਤੁਹਾਡੀਆਂ ਨਮਾਜ਼ੀਆਂ ਦੇ ਨਾਲ ਗਤੀਵਿਧੀਆਂ ਨੂੰ।
 | 
| إِنَّهُ هُوَ السَّمِيعُ الْعَلِيمُ (220) ਬੇਸ਼ੱਕ ਉਹ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
 | 
| هَلْ أُنَبِّئُكُمْ عَلَىٰ مَن تَنَزَّلُ الشَّيَاطِينُ (221) ਕੀ ਮੈਂ ਤੁਹਾਨੂੰ ਦੱਸਾਂ, ਕਿ ਸੈਤਾਨ ਕਿਸ ਉੱਪਰ ਉਤਰਦੇ ਹਨ।
 | 
| تَنَزَّلُ عَلَىٰ كُلِّ أَفَّاكٍ أَثِيمٍ (222) (ਸੁਣੋ)? ਉਹ ਹਰੇਕ ਝੂਠੇ ਪਾਪੀ ਤੇ ਉਤਰਦੇ ਹਨ।
 | 
| يُلْقُونَ السَّمْعَ وَأَكْثَرُهُمْ كَاذِبُونَ (223) ਉਹ ਕੰਨ ਲਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਝੂਠੇ ਹਨ।
 | 
| وَالشُّعَرَاءُ يَتَّبِعُهُمُ الْغَاوُونَ (224) ਅਤੇ ਕਵੀਆਂ ਦੇ ਪਿੱਛੇ ਰਾਹ ਤੋਂ ਭਟਕੇ ਲੋਕ ਚੱਲਦੇ ਹਨ।
 | 
| أَلَمْ تَرَ أَنَّهُمْ فِي كُلِّ وَادٍ يَهِيمُونَ (225) ਕੀ ਤੂਸੀ' ਨਹੀਂ ਦੇਖਦੇ ਕੀ ਉਹ ਹਰੇਕ ਬੀਆਬਾਨ ਜੰਗਲ ਵਿਚ ਭਟਕਦੇ ਹਨ।
 | 
| وَأَنَّهُمْ يَقُولُونَ مَا لَا يَفْعَلُونَ (226) ਅਤੇ ਜੋ ਉਹ ਕਹਿੰਦੇ ਹਨ ਉਹ ਕਰਦੇ ਨਹੀਂ।
 | 
| إِلَّا الَّذِينَ آمَنُوا وَعَمِلُوا الصَّالِحَاتِ وَذَكَرُوا اللَّهَ كَثِيرًا وَانتَصَرُوا مِن بَعْدِ مَا ظُلِمُوا ۗ وَسَيَعْلَمُ الَّذِينَ ظَلَمُوا أَيَّ مُنقَلَبٍ يَنقَلِبُونَ (227) ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਉਨ੍ਹਾਂ ਨੇ ਅੱਲਾਹ ਨੂੰ ਬਹੁਤ ਭਾਰੀ ਯਾਦ ਕੀਤਾ ਤਾਂ ਉਨ੍ਹਾਂ ਨੇ ਸੇਵਾ ਫ਼ਲ ਲਿਆ (ਉਹ ਵੀ) ਇਸ ਤੋਂ ਬਾਅਦ ਜਦੋਂ ਉਨ੍ਹਾਂ ਤੇ ਜ਼ੁਲਮ ਹੋਇਆ। ਅਤੇ ਅਤਿਆਚਾਰ ਕਰਨ ਵਾਲਿਆਂ ਨੂੰ ਜਲਦੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਹੜੇ ਸਥਾਨ ਉੱਪਰ ਵਾਪਿਸ ਜਾਣਾ ਹੈ।
 |