إِذَا السَّمَاءُ انشَقَّتْ (1) ਜਦੋਂ ਅਸਮਾਨ ਪਾਟ ਜਾਵੇਗਾ। |
وَأَذِنَتْ لِرَبِّهَا وَحُقَّتْ (2) ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗਾ ਅਤੇ ਉਸ ਲਈ ਜ਼ਰੂਰੀ ਵੀ ਇਹੋ ਹੈ। |
وَإِذَا الْأَرْضُ مُدَّتْ (3) ਅਤੇ ਜਦੋਂ ਧਰਤੀ ਪੱਧਰ ਕਰ ਦਿੱਤੀ ਜਾਵੇਗੀ। |
وَأَلْقَتْ مَا فِيهَا وَتَخَلَّتْ (4) ਅਤੇ ਉਹ ਆਪਣੇ ਅੰਦਰ ਦੀਆਂ ਚੀਜ਼ਾਂ ਨੂੰ ਉਗਲ ਦੇਵੇਗੀ ਅਤੇ ਖਾਲੀ ਹੋ ਜਾਵੇਗੀ। |
وَأَذِنَتْ لِرَبِّهَا وَحُقَّتْ (5) ਅਤੇ ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗੀ ਅਤੇ ਉਹ ਇਸ ਦੇ ਲਾਇਕ ਹੈ। |
يَا أَيُّهَا الْإِنسَانُ إِنَّكَ كَادِحٌ إِلَىٰ رَبِّكَ كَدْحًا فَمُلَاقِيهِ (6) ਹੇ ਮਨੁੱਖ! ਤੂੰ ਆਪਣੇ ਪਾਲਣਹਾਰ ਵੱਲ ਖਿਚਦਾ ਚਲਿਆ ਜਾ ਰਿਹਾ ਹੈ, ਫਿਰ ਤੂੰ ਉਸ ਨੂੰ ਮਿਲਣ ਵਾਲਾ ਹੈ। |
فَأَمَّا مَنْ أُوتِيَ كِتَابَهُ بِيَمِينِهِ (7) ਤਾਂ ਜਿਸ ਨੂੰ ਉਸ ਦਾ ਕਰਮ ਪੱਤਰ (ਅਮਲ) ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ। |
فَسَوْفَ يُحَاسَبُ حِسَابًا يَسِيرًا (8) ਉਸ ਤੋਂ ਅਸਾਨੀ ਨਾਲ ਹਿਸਾਬ ਲਿਆ ਜਾਵੇਗਾ। |
وَيَنقَلِبُ إِلَىٰ أَهْلِهِ مَسْرُورًا (9) ਅਤੇ ਉਹ ਆਪਣੇ ਲੋਕਾਂ ਦੇ ਪਾਸ ਖੁਸ਼ੀ ਖੂਸ਼ੀ ਆਵੇਗਾ। |
وَأَمَّا مَنْ أُوتِيَ كِتَابَهُ وَرَاءَ ظَهْرِهِ (10) ਅਤੇ ਜਿਸ ਦਾ ਕਰਮ ਪੱਤਰ (ਅਮਲ) ਉਸ ਦੀ ਪਿੱਠ ਵੇ ਪਿਛਿਉਂ' ਦਿੱਤਾ ਜਾਵੇਗਾ। |
فَسَوْفَ يَدْعُو ثُبُورًا (11) ਉਹ ਮੌਤ ਨੂੰ ਅਵਾਜ਼ਾਂ ਮਾਰੇਗਾ। |
وَيَصْلَىٰ سَعِيرًا (12) ਅਤੇ ਨਰਕ ਵਿਚ ਦਾਖ਼ਿਲ ਹੋਵੇਗਾ। |
إِنَّهُ كَانَ فِي أَهْلِهِ مَسْرُورًا (13) ਉਹ ਆਪਣੇ ਲੋਕਾਂ ਵਿਚ ਚਿੰਤਾ ਮੁਕਤ ਰਹਿੰਦਾ ਸੀ। |
إِنَّهُ ظَنَّ أَن لَّن يَحُورَ (14) ਉਸ ਨੇ ਸਮਝਿਆ ਸੀ ਕਿ ਉਸ ਨੇ ਵਾਪਿਸ ਨਹੀਂ ਜਾਣਾ। |
بَلَىٰ إِنَّ رَبَّهُ كَانَ بِهِ بَصِيرًا (15) ਕਿਉਂ ਨਹੀਂ, ਉਸ ਦਾ ਰੱਬ ਉਸ ਨੂੰ ਦੇਖ ਰਿਹਾ ਸੀ। |
فَلَا أُقْسِمُ بِالشَّفَقِ (16) ਤਾਂ ਨਹੀਂ, ਮੈਂ ਸਹੁੰ ਖਾਂਦਾ ਹਾਂ, ਸ਼ਫਕ (ਸੂਰਜ ਫੁੱਬਣ ਵੇਲੇ ਦੀ ਲਾਲੀ) ਦੀ। |
وَاللَّيْلِ وَمَا وَسَقَ (17) ਅਤੇ ਰਾਤ ਦੀਆਂ ਉਨ੍ਹਾਂ ਚੀਜ਼ਾਂ ਦੀ ਜਿਨ੍ਹਾਂ ਨੂੰ ਉਹ ਸਮੇਟ ਲੈਂਦੀ ਹੈ। |
وَالْقَمَرِ إِذَا اتَّسَقَ (18) ਅਤੇ ਚੰਨ ਦੀ ਜਦੋਂ ਉਹ ਪੂਰਾ ਹੋ ਜਾਵੇ। |
لَتَرْكَبُنَّ طَبَقًا عَن طَبَقٍ (19) ਕਿ ਤੁਸੀਂ ਜ਼ਰੂਰ ਇੱਕ ਦਰਜੇ ਤੋਂ ਬਾਅਦ ਦੂਜੇ ਦਰਜੇ ਤੇ ਪਹੁੰਚੌਗੇ। |
فَمَا لَهُمْ لَا يُؤْمِنُونَ (20) ਤਾਂ ਇਨ੍ਹਾਂ ਨੂੰ ਕੀ ਹੋ ਗਿਆ ਕਿ ਇਹ ਈਮਾਨ ਨਹੀਂ ਲਿਆਉਂਦੇ। |
وَإِذَا قُرِئَ عَلَيْهِمُ الْقُرْآنُ لَا يَسْجُدُونَ ۩ (21) ਅਤੇ ਜਦੋਂ' ਉਨ੍ਹਾਂ ਦੇ ਸਾਹਮਣੇ ਕੁਰਆਨ ਪੜ੍ਹਿਆ ਜਾਂਦਾ ਹੈ, ਤਾਂ ਉਹ ਅੱਲਾਹ ਵੱਲ ਨਹੀਂ ਝੁਕਦੇ। |
بَلِ الَّذِينَ كَفَرُوا يُكَذِّبُونَ (22) ਸਗੋਂ ਉਹ ਅਵੱਗਿਆਕਾਰੀ ਝੂਠਲਾ ਰਹੇ ਹਨ। |
وَاللَّهُ أَعْلَمُ بِمَا يُوعُونَ (23) ਅਤੇ ਅੱਲਾਹ ਜਾਣਦਾ ਹੈ ਜਿਹੜਾ ਕੁਝ ਉਹ ਇਕੱਠਾ ਕਰ ਰਹੇ ਹਨ। |
فَبَشِّرْهُم بِعَذَابٍ أَلِيمٍ (24) ਸੋ ਉਨ੍ਹਾਂ ਨੂੰ ਇੱਕ ਦਰਦਨਾਕ ਸਜ਼ਾ ਦੀ ਖ਼ੁਸ਼ਖ਼ਬਰੀ ਦੇ ਦੇਵੋ। |
إِلَّا الَّذِينَ آمَنُوا وَعَمِلُوا الصَّالِحَاتِ لَهُمْ أَجْرٌ غَيْرُ مَمْنُونٍ (25) ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਕਦੇ ਨਾ ਖ਼ਤਮ ਹੋਣ ਵਾਲਾ ਬਦਲਾ ਹੈ। |