| حم (1) ਹਾ. ਮੀਮ
 | 
| وَالْكِتَابِ الْمُبِينِ (2) ਸਹੁੰ ਹੈ ਇਸ ਸਪੱਸ਼ਟ ਕਿਤਾਬ ਦੀ।
 | 
| إِنَّا أَنزَلْنَاهُ فِي لَيْلَةٍ مُّبَارَكَةٍ ۚ إِنَّا كُنَّا مُنذِرِينَ (3) ਅਸੀਂ ਇਸ ਨੂੰ ਇੱਕ ਬਰਕਤ ਵਾਲੀ ਰਾਤ ਨੂੰ ਪ੍ਰਕਾਸ਼ਿਤ ਕੀਤਾ। ਬੇਸ਼ੱਕ ਅਸੀਂ ਚਿਤਾਵਨੀ ਦੇਣ ਵਾਲੇ ਸੀ।
 | 
| فِيهَا يُفْرَقُ كُلُّ أَمْرٍ حَكِيمٍ (4) ਉਸ ਰਾਤ ਨੂੰ ਹਰੇਕ ਗਿਆਨਮਈ ਫੈਸਲੇ ਨਿਰਧਾਰਿਤ ਕਰ ਦਿੱਤੇ ਜਾਂਦੇ ਹਨ।
 | 
| أَمْرًا مِّنْ عِندِنَا ۚ إِنَّا كُنَّا مُرْسِلِينَ (5) ਸਾਡੇ ਹੁਕਮ ਨਾਲ, ਬੇਸ਼ੱਕ ਅਸੀਂ ਹੀ ਭੇਜਣ ਵਾਲੇ ਸੀ।
 | 
| رَحْمَةً مِّن رَّبِّكَ ۚ إِنَّهُ هُوَ السَّمِيعُ الْعَلِيمُ (6) ਤੇਰੇ ਰੱਬ ਦੀ ਕਿਰਪਾ ਨਾਲ, ਉਹ ਹੀ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
 | 
| رَبِّ السَّمَاوَاتِ وَالْأَرْضِ وَمَا بَيْنَهُمَا ۖ إِن كُنتُم مُّوقِنِينَ (7) ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਦਾ ਪਾਲਣਹਾਰ ਹੈ। ਜੇਕਰ ਤੁਸੀ ਵਿਸ਼ਵਾਸ਼ ਕਰਨ ਵਾਲੇ ਹੋਵੋ।
 | 
| لَا إِلَٰهَ إِلَّا هُوَ يُحْيِي وَيُمِيتُ ۖ رَبُّكُمْ وَرَبُّ آبَائِكُمُ الْأَوَّلِينَ (8) ਉਸ ਤੋਂ ਬਿਨਾ ਕੋਈ ਪੂਜਣਯੋਗ ਨਹੀਂ। ਉਹ ਹੀ ਜੀਵਿਤ ਕਰਦਾ ਹੈ, ਅਤੇ ਮੌਤ ਦਿੰਦਾ ਹੈ। ਉਹ ਤੁਹਾਡਾ ਵੀ ਰੱਬ ਅਤੇ ਤੁਹਾਡੇ ਪਿਛਲੇ ਹੋ ਚੁੱਕੇ ਪਿਉ-ਦਾਦਿਆਂ ਦਾ ਵੀ ਪਾਲਣਹਾਰ ਹੈ।
 | 
| بَلْ هُمْ فِي شَكٍّ يَلْعَبُونَ (9) ਸਗੋਂ ਉਹ ਸ਼ੱਕ ਵਿਚ ਪਏ ਹੋਏ ਖੇਡ ਰਹੇ ਹਨ।
 | 
| فَارْتَقِبْ يَوْمَ تَأْتِي السَّمَاءُ بِدُخَانٍ مُّبِينٍ (10) ਤਾਂ ਉਸ ਦਿਨ ਦੀ ਉਡੀਕ ਕਰੋਂ, ਜਦੋਂ ਅਸਮਾਨ ਇੱਕ ਪ੍ਰਤੱਖ ਧੂੰਏ' ਵਾਂਗ ਪ੍ਰਗਟ ਹੋਂਵੇਗਾ।
 | 
| يَغْشَى النَّاسَ ۖ هَٰذَا عَذَابٌ أَلِيمٌ (11) ਉਹ ਲੋਕਾਂ ਨੂੰ ਘੇਰ ਲਵੇਗਾ। ਇਹ ਇੱਕ ਦਰਦਨਾਕ ਸਜ਼ਾ ਹੈ।
 | 
| رَّبَّنَا اكْشِفْ عَنَّا الْعَذَابَ إِنَّا مُؤْمِنُونَ (12) ਹੇ ਸਾਡੇ ਪਾਲਣਹਾਰ! ਸਾਡੇ ਤੋਂ ਆਪਣੀ ਸਜ਼ਾ ਨੂੰ ਟਾਲ ਦੇ, ਅਸੀਂ ਈਮਾਨ ਲਿਆਉਂਦੇ ਹਾਂ।
 | 
| أَنَّىٰ لَهُمُ الذِّكْرَىٰ وَقَدْ جَاءَهُمْ رَسُولٌ مُّبِينٌ (13) ਉਨ੍ਹਾਂ ਲਈ ਨਸੀਹਤ ਕਿੱਥੇ? ਉਨ੍ਹਾਂ ਦੇ ਕੋਲ ਸਪੱਸ਼ਟ ਬਿਆਨ ਕਰਨ ਵਾਲਾ ਨਬੀ ਆ ਚੁੱਕਾ ਸੀ।
 | 
| ثُمَّ تَوَلَّوْا عَنْهُ وَقَالُوا مُعَلَّمٌ مَّجْنُونٌ (14) ਫਿਰ ਉਨ੍ਹਾਂ ਨੇ ਉਨ੍ਹਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਇਹ ਤਾਂ ਇੱਕ ਸਿਖਾਇਆ ਹੋਇਆ ਮਸਤਾਨਾ ਹੈ।
 | 
| إِنَّا كَاشِفُو الْعَذَابِ قَلِيلًا ۚ إِنَّكُمْ عَائِدُونَ (15) ਅਸੀਂ ਕੁਝ ਸਮੇਂ ਲਈ ਅਜ਼ਾਬ (ਸਜ਼ਾ) ਨੂੰ ਹਟਾ ਵੀ ਦੇਈਏ ਤਾਂ ਤੂਸੀਂ ਫਿਰ ਆਪਣੀ ਉਸ ਹੀ ਹਾਲਤ ਵਿਚ ਆ ਜਾਵੋਗੇ।
 | 
| يَوْمَ نَبْطِشُ الْبَطْشَةَ الْكُبْرَىٰ إِنَّا مُنتَقِمُونَ (16) ਜਿਸ ਦਿਨ ਅਸੀਂ ਚੰਗੀ ਤਰ੍ਹਾਂ ਫੜ੍ਹਾਂਗੇ, ਉਸ ਦਿਨ ਪੂਰਾ ਬਦਲਾ ਲਵਾਂਗੇ।
 | 
| ۞ وَلَقَدْ فَتَنَّا قَبْلَهُمْ قَوْمَ فِرْعَوْنَ وَجَاءَهُمْ رَسُولٌ كَرِيمٌ (17) ਅਤੇ ਇਨ੍ਹਾਂ ਤੋਂ ਪਹਿਲਾਂ ਅਸੀਂ ਫਿਰਔਨ ਦੀ ਕੌਮ ਵਾ ਇਮਤਿਹਾਨ ਲਿਆ। ਅਤੇ ਇਨ੍ਹਾਂ ਦੇ ਕੋਲ ਇੱਕ ਇੱਜ਼ਤ ਵਾਲਾ ਰਸੂਲ ਆਇਆ।
 | 
| أَنْ أَدُّوا إِلَيَّ عِبَادَ اللَّهِ ۖ إِنِّي لَكُمْ رَسُولٌ أَمِينٌ (18) ਕਿ ਅੱਲਾਹ ਦੇ ਆਦਮੀਆਂ ਨੂੰ ਮੇਰੇ ਸਪੂਰਦ ਕਰੋ। ਮੈ' ਤੁਹਾਡੇ ਲਈ ਇੱਕ ਭਰੋਸੇ ਯੋਗ ਪੈਗ਼ੰਬਰ ਹਾਂ।
 | 
| وَأَن لَّا تَعْلُوا عَلَى اللَّهِ ۖ إِنِّي آتِيكُم بِسُلْطَانٍ مُّبِينٍ (19) ਅਤੇ ਇਹ ਕਿ ਅੱਲਾਹ ਦੇ ਅੱਗੇ ਬਗਾਵਤ ਨਾ ਕਰੋ। ਮੈਂ ਤੁਹਾਡੇ ਸਾਹਮਣੇ ਇੱਕ ਸਪੱਸ਼ਟ ਦਲੀਲ ਪੇਸ਼ ਕਰਦਾ ਹਾਂ।
 | 
| وَإِنِّي عُذْتُ بِرَبِّي وَرَبِّكُمْ أَن تَرْجُمُونِ (20) ਅਤੇ ਮੈਂ ਆਪਣੇ ਅਤੇ ਤੁਹਾਡੇ ਰੱਬ ਦੀ ਸ਼ਰਣ ਲੈ ਚੁੱਕਾ ਹਾਂ। ਇਸ ਗੱਲ ਤੋਂ' ਤੂਸੀ' ਮੈਨੂੰ ਪੱਥਰ ਮਾਰ ਕੇ ਮਾਰ ਦੇਵੋ।
 | 
| وَإِن لَّمْ تُؤْمِنُوا لِي فَاعْتَزِلُونِ (21) ਅਤੇ ਜੇਕਰ ਤੁਸੀ ਈਮਾਨ ਨਹੀ ਲਿਆਉਂਦੇ ਤਾਂ ਮੇਰੇ ਤੋਂ ਅਲੱਗ ਹੋ ਜਾਵੋ।
 | 
| فَدَعَا رَبَّهُ أَنَّ هَٰؤُلَاءِ قَوْمٌ مُّجْرِمُونَ (22) ਸੋ ਮੂਸਾ ਨੇ ਆਪਣੇ ਰੱਬ ਨੂੰ ਪੁਕਾਰਿਆ, ਕਿ ਇਹ ਲੋਕ ਅਪਰਾਧੀ ਹਨ।
 | 
| فَأَسْرِ بِعِبَادِي لَيْلًا إِنَّكُم مُّتَّبَعُونَ (23) ਤਾਂ ਹੁਣ ਤੁਸੀਂ ਮੇਰੇ ਆਦਮੀਆਂ ਨੂੰ ਰਾਤੋ-ਰਾਤ ਲੈ ਕੇ ਚਲੇ ਜਾਉਂ। (ਕਿਉਂਕਿ) ਤੁਹਾਡਾ ਪਿੱਛਾ ਕੀਤਾ ਜਾਵੇਗਾ।
 | 
| وَاتْرُكِ الْبَحْرَ رَهْوًا ۖ إِنَّهُمْ جُندٌ مُّغْرَقُونَ (24) ਅਤੇ ਤੁਸੀਂ (ਸਮੁੰਦਰ ਦੇ) ਪਾਣੀ ਨੂੰ ਖੁਸ਼ਕ ਹੋਇਆ ਛੱਡ ਦੇਵੋ। ਉਨ੍ਹਾਂ ਦੀਆਂ ਫੌਜਾਂ ਡੁੱਬਣ ਵਾਲੀਆਂ ਹਨ।
 | 
| كَمْ تَرَكُوا مِن جَنَّاتٍ وَعُيُونٍ (25) ਉਨ੍ਹਾਂ (ਲੋਕਾਂ) ਨੇ ਕਿਨ੍ਹੇ ਹੀ ਬਾਗ਼ ਅਤੇ ਝਰਨੇ।
 | 
| وَزُرُوعٍ وَمَقَامٍ كَرِيمٍ (26) ਖੇਤੀ-ਬ਼ਾੜੀਆਂ ਅਤੇ ਵਧੀਆ ਮਹਿਲ।
 | 
| وَنَعْمَةٍ كَانُوا فِيهَا فَاكِهِينَ (27) ਆਰਾਮ ਦੇ ਸਾਧਨ, ਜਿਨ੍ਹਾਂ ਵਿਚ ਉਹ ਪ੍ਰਸੰਨ ਰਹਿੰਦੇ ਸਨ, ਸਭ ਛੱਡ ਦਿੱਤੇ।
 | 
| كَذَٰلِكَ ۖ وَأَوْرَثْنَاهَا قَوْمًا آخَرِينَ (28) ਇਸ ਤਰ੍ਹਾਂ ਹੀ ਹੋਇਆ। ਅਤੇ ਅਸੀਂ ਦੂਜੀ ਕੌਮ ਨੂੰ ਉਨ੍ਹਾਂ ਦਾ ਮਾਲਕ ਬਣਾ ਦਿੱਤਾ।
 | 
| فَمَا بَكَتْ عَلَيْهِمُ السَّمَاءُ وَالْأَرْضُ وَمَا كَانُوا مُنظَرِينَ (29) ਅਤੇ ਨਾ ਉਨ੍ਹਾਂ ਤੇ ਅਕਾਸ਼ ਰੋਇਆ ਅਤੇ ਨਾ ਧਰਤੀ ਰੋਈ ਅਤੇ ਨਾ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ।
 | 
| وَلَقَدْ نَجَّيْنَا بَنِي إِسْرَائِيلَ مِنَ الْعَذَابِ الْمُهِينِ (30) ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਅਪਮਾਨ ਜਨਕ ਸਜ਼ਾ ਤੋਂ ਛੁਟਕਾਰਾ ਦੇ ਦਿੱਤਾ।
 | 
| مِن فِرْعَوْنَ ۚ إِنَّهُ كَانَ عَالِيًا مِّنَ الْمُسْرِفِينَ (31) ਭਾਵ ਫਿਰਔਨ ਤੋਂ, ਬੇਸ਼ੱਕ ਉਹ ਬਾਗ਼ੀ ਅਤੇ ਹੱਦਾਂ ਤੋਂ ਨਿਕਲ ਜਾਣ ਵਾਲਿਆਂ ਵਿਚੋਂ ਸੀ।
 | 
| وَلَقَدِ اخْتَرْنَاهُمْ عَلَىٰ عِلْمٍ عَلَى الْعَالَمِينَ (32) ਅਤੇ ਅਸੀਂ' ਉਨ੍ਹਾਂ ਨੂੰ ਆਪਣੇ ਗਿਆਨ ਦੇ ਨਜ਼ਰੀਏ ਨਾਲ ਸੰਸਾਰ ਵਾਲਿਆਂ ਤੇ ਸ੍ਰੇਸ਼ਟਤਾ ਪ੍ਰ ਦਾਨ ਕੀਤੀ।
 | 
| وَآتَيْنَاهُم مِّنَ الْآيَاتِ مَا فِيهِ بَلَاءٌ مُّبِينٌ (33) ਅਤੇ ਅਸੀਂ ਉਨ੍ਹਾਂ ਨੂੰ ਅਜਿਹੀਆਂ ਨਿਸ਼ਾਨੀਆਂ ਦਿੱਤੀਆਂ ਜਿਨ੍ਹਾਂ ਵਿਚ ਸਪੱਸ਼ਟ ਇਮਤਿਹਾਨ ਸੀ।
 | 
| إِنَّ هَٰؤُلَاءِ لَيَقُولُونَ (34) ਇਹ ਲੋਕ ਆਖਦੇ ਹਨ।
 | 
| إِنْ هِيَ إِلَّا مَوْتَتُنَا الْأُولَىٰ وَمَا نَحْنُ بِمُنشَرِينَ (35) ਸਿਰਫ਼ ਇਹ ਹੀ ਸਾਡੀ ਪਹਿਲੀ ਮੌਤ ਹੈ ਅਤੇ ਅਸੀਂ ਮੁੜ ਨਹੀਂ ਜ਼ੁੱਕੇ ਜਾਵਾਂਗੇ।
 | 
| فَأْتُوا بِآبَائِنَا إِن كُنتُمْ صَادِقِينَ (36) ਅਤੇ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਪਿਉ-ਦਾਢਿਆਂ ਨੂੰ (ਜੀਵਿਤ) ਕਰਕੇ ਲੈ ਆਵੋ।
 | 
| أَهُمْ خَيْرٌ أَمْ قَوْمُ تُبَّعٍ وَالَّذِينَ مِن قَبْلِهِمْ ۚ أَهْلَكْنَاهُمْ ۖ إِنَّهُمْ كَانُوا مُجْرِمِينَ (37) ਭਲਾ ਇਹ ਵਧੀਆ ਹਨ ਜਾਂ ਤੁੱਬਾਅ ਦੀ ਕੌਂਮ ਅਤੇ ਉਹ ਲੋਕ ਜਿਹੜੇ ਪਹਿਲਾਂ ਸਨ, ਅਸੀਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ। ਬੇਸ਼ੱਕ ਉਹ ਅਵੱਗਿਆਕਾਰੀ ਸਨ।
 | 
| وَمَا خَلَقْنَا السَّمَاوَاتِ وَالْأَرْضَ وَمَا بَيْنَهُمَا لَاعِبِينَ (38) ਅਤੇ ਅਸੀਂ ਆਕਾਸ਼ਾਂ, ਧਰਤੀ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ, ਖੇਡ ਦੇ ਰੂਪ ਵਿਚ ਨਹੀਂ ਬਣਾਇਆ
 | 
| مَا خَلَقْنَاهُمَا إِلَّا بِالْحَقِّ وَلَٰكِنَّ أَكْثَرَهُمْ لَا يَعْلَمُونَ (39) ਉਨ੍ਹਾਂ ਨੂੰ ਅਸੀਂ ਸੱਚ ਦੇ ਨਾਲ ਬਣਾਇਆ, ਪਰ ਉਨ੍ਹਾਂ ਦੇ ਜ਼ਿਆਦਾਤਰ ਲੋਕ ਨਹੀਂ ਜਾਣਦੇ।
 | 
| إِنَّ يَوْمَ الْفَصْلِ مِيقَاتُهُمْ أَجْمَعِينَ (40) ਬੇਸ਼ੱਕ ਇਨ੍ਹਾਂ ਸਾਰਿਆ ਦੇ ਫ਼ੈਸਲੇ ਦਾ ਦਿਨ ਦਾ ਸਮਾਂ ਨਿਰਧਾਰਿਤ ਹੈ।
 | 
| يَوْمَ لَا يُغْنِي مَوْلًى عَن مَّوْلًى شَيْئًا وَلَا هُمْ يُنصَرُونَ (41) ਜਿਸ ਦਿਨ ਕੋਈ ਰਿਸ਼ਤੇਦਾਰ ਕਿਸੇ ਦੂਜੇ ਰਿਸ਼ਤੇਦਾਰ ਦੇ ਕੰਮ ਨਹੀਂ ਆਵੇਗਾ ਅਤੇ ਨਾ ਉਨ੍ਹਾਂ ਦੀ ਕੁਝ ਮਦਦ ਕੀਤੀ ਜਾਵੇਗੀ।
 | 
| إِلَّا مَن رَّحِمَ اللَّهُ ۚ إِنَّهُ هُوَ الْعَزِيزُ الرَّحِيمُ (42) ਹਾਂ ਪਰੰਤੂ ਉਹ ਜਿਸ ਤੇ ਅੱਲਾਹ ਰਹਿਮਤ ਕਰੇ। ਬੇਸ਼ੱਕ ਅੱਲਾਹ ਤਾਕਤਵਰ ਅਤੇ ਰਹਿਮਤ ਵਾਲਾ ਹੈ।
 | 
| إِنَّ شَجَرَتَ الزَّقُّومِ (43) ਜਕੂਮ (ਥੋਹਰ) ਦਾ ਦਰੱਖਤ।
 | 
| طَعَامُ الْأَثِيمِ (44) ਪਾਪੀ ਦਾ ਭੋਜਨ ਹੋਵੇਗਾ।
 | 
| كَالْمُهْلِ يَغْلِي فِي الْبُطُونِ (45) ਤੇਲ ਦੀ ਪਰਤ ਵਰਗਾ, ਉਹ ਪੇਟ ਵਿਚ ਉਬਾਲੇ ਮਾਰੇਗਾ।
 | 
| كَغَلْيِ الْحَمِيمِ (46) ਜਿਸ ਤਰਾਂ ਗਰਮ ਪਾਣੀ ਉਬਲਦਾ ਹੈ।
 | 
| خُذُوهُ فَاعْتِلُوهُ إِلَىٰ سَوَاءِ الْجَحِيمِ (47) ਇਨ੍ਹਾਂ ਨੂੰ ਫੜ੍ਹੋ ਅਤੇ ਘੜੀਸਦੇ ਹੋਏ ਨਰਕ ਦੇ ਵਿਚਕਾਰ ਤੱਕ ਲੈ ਜਾਵੋ।
 | 
| ثُمَّ صُبُّوا فَوْقَ رَأْسِهِ مِنْ عَذَابِ الْحَمِيمِ (48) ਫਿਰ ਇਸ ਦੇ ਸਿਰ ਤੇ ਉਬਲਦੇ ਹੋਏ ਪਾਣੀ ਨੂੰ ਪਾ ਕੇ ਸਜ਼ਾ ਦੇਵੋ।
 | 
| ذُقْ إِنَّكَ أَنتَ الْعَزِيزُ الْكَرِيمُ (49) ਚੱਖੋਂ ਇਸ ਨੂੰ, ਤੂੰ ਬੜਾ ਇੱਜ਼ਤ ਵਾਲਾ ਅਤੇ ਪਤਵੰਤਾ ਹੈ।
 | 
| إِنَّ هَٰذَا مَا كُنتُم بِهِ تَمْتَرُونَ (50) ਇਹ ਉਹ ਚੀਜ਼ (ਨਰਕ) ਹੈ ਜਿਸ ਤੇ ਤੁਸੀਂ ਸ਼ੱਕ ਕਰਦੇ ਸੀ।
 | 
| إِنَّ الْمُتَّقِينَ فِي مَقَامٍ أَمِينٍ (51) ਬੇਸ਼ੱਕ ਅੱਲਾਹ ਤੋਂ ਡਰਨ ਵਾਲੇ ਸ਼ਾਂਤੀ ਦੇ ਸਥਾਨ ਤੇ ਹੋਣਗੇ।
 | 
| فِي جَنَّاتٍ وَعُيُونٍ (52) ਬਾਗ਼ਾਂ ਅਤੇ ਝਰਨਿਆਂ ਵਿਚ।
 | 
| يَلْبَسُونَ مِن سُندُسٍ وَإِسْتَبْرَقٍ مُّتَقَابِلِينَ (53) ਉਹ ਪਤਲੇ ਅਤੇ ਮੌਟੇ ਰੇਸ਼ਮ ਦੇ ਕਪੜੇ ਪਾ ਕੇ (ਇੱਕ-ਦੂਜੇ ਦੇ? ਆਹਮਣੇ-ਸਾਹਮਣੇ ਬੈਠੇ ਹੋਣਗੇ।)
 | 
| كَذَٰلِكَ وَزَوَّجْنَاهُم بِحُورٍ عِينٍ (54) ਇਹ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਖੂਬਸੂਰਤ ਅੱਖਾਂ ਵਾਲੀਆਂ ਹੂਰਾਂ ਨਾਲ ਉਨ੍ਹਾਂ ਦਾ ਵਿਆਹ ਕਰ ਦੇਵਾਂਗੇ।
 | 
| يَدْعُونَ فِيهَا بِكُلِّ فَاكِهَةٍ آمِنِينَ (55) ਉਹ ਉਸ ਵਿਚ ਹਰੇਕ ਪ੍ਰਕਾਰ ਦੇ ਫ਼ਲਾਂ ਦੇ ਮਜ਼ੇ ਲੈਣਗੇ।
 | 
| لَا يَذُوقُونَ فِيهَا الْمَوْتَ إِلَّا الْمَوْتَةَ الْأُولَىٰ ۖ وَوَقَاهُمْ عَذَابَ الْجَحِيمِ (56) ਉਹ ਉੱਤੇ ਮੌਤ ਨੂੰ ਨਹੀ' ਚਖਣਗੇ, ਪਰੰਤੂ (ਬਿਨਾ) ਉਹ ਮੌਤ ਜਿਹੜੀ ਪਹਿਲਾਂ ਆ ਚੁੱਕੀ ਹੈ। ਅਤੇ ਅੱਲਾਹ ਨੇ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ ਲਿਆ।
 | 
| فَضْلًا مِّن رَّبِّكَ ۚ ذَٰلِكَ هُوَ الْفَوْزُ الْعَظِيمُ (57) ਇਹ ਤੇਰੇ ਰੱਬ ਦੀ ਕਿਰਪਾ ਨਾਲ ਹੋਵੇਗਾ, ਇਹ ਵੱਡੀ ਸਫ਼ਲਤਾ ਹੈ।
 | 
| فَإِنَّمَا يَسَّرْنَاهُ بِلِسَانِكَ لَعَلَّهُمْ يَتَذَكَّرُونَ (58) ਅਸੀਂ ਇਸ ਕਿਤਾਬ ਨੂੰ ਤੁਹਾਡੀ ਭਾਸ਼ਾ ਵਿਚ ਆਸਾਨ ਬਣਾ ਦਿੱਤਾ ਹੈ ਤਾਂ ਕਿ ਲੋਕ ਨਸੀਹਤ ਪ੍ਰਾਪਤ ਕਰਨ।
 | 
| فَارْتَقِبْ إِنَّهُم مُّرْتَقِبُونَ (59) ਤਾਂ ਤੁਸੀਂ ਵੀ ਉਡੀਕ ਕਰੋ, ਉਹ ਵੀ ਉਡੀਕ ਕਰ ਰਹੇ ਹਨ।
 |