وَالسَّمَاءِ وَالطَّارِقِ (1) ਸਹੁੰ ਹੈ, ਅਸਮਾਨ ਵੀ ਅਤੇ ਰਾਤ ਨੂੰ ਪ੍ਰਗਟ ਹੋਣ ਵਾਲੇ ਦੀ। | 
وَمَا أَدْرَاكَ مَا الطَّارِقُ (2) ਅਤੇ ਤੁਸੀ ਕੀ ਜਾਣੋ ਕਿ ਉਹ ਰਾਤ ਨੂੰ ਪ੍ਰਗਟ ਹੋਣ ਵਾਲਾ ਕੀ ਹੈ। | 
النَّجْمُ الثَّاقِبُ (3) ਚਮਕੀਲਾ ਤਾਰਾ। | 
إِن كُلُّ نَفْسٍ لَّمَّا عَلَيْهَا حَافِظٌ (4) ਕੋਈ ਬੰਦਾ ਅਜਿਹਾ ਨਹੀਂ ਹੈ ਜਿਸ ਦੇ ਉੱਪਰ ਨਿਗਰਾਨ ਨਾ ਹੋਵੇ। | 
فَلْيَنظُرِ الْإِنسَانُ مِمَّ خُلِقَ (5) ਤਾਂ ਮਨੁੱਖ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ' ਪੈਦਾ ਕੀਤਾ ਗਿਆ ਹੈ। | 
خُلِقَ مِن مَّاءٍ دَافِقٍ (6) ਉਹ ਇੱਕ ਉੱਛਲਦੇ ਹੋਏ ਪਾਣੀ ਤੋਂ ਪੈਦਾ ਕੀਤਾ ਗਿਆ ਹੈ। | 
يَخْرُجُ مِن بَيْنِ الصُّلْبِ وَالتَّرَائِبِ (7) ਜਿਹੜਾ ਨਿਕਲਦਾ ਹੈ ਪਿੱਠ ਅਤੇ ਛਾਤੀ ਦੇ ਵਿਚੋਂ। | 
إِنَّهُ عَلَىٰ رَجْعِهِ لَقَادِرٌ (8) ਬੇਸ਼ੱਕ ਉਹ (ਅੱਲਾਹ) ਉਸ ਨੂੰ ਮੁੜ ਜਨਮ ਦੇਣ ਦੀ ਤਾਕਤ ਰੱਖਦਾ ਹੈ। | 
يَوْمَ تُبْلَى السَّرَائِرُ (9) ਜਿਸ ਦਿਨ ਗੁਪਤ ਗੱਲਾਂ ਦੀ ਪਰਖ ਹੋਵੇਗੀ। | 
فَمَا لَهُ مِن قُوَّةٍ وَلَا نَاصِرٍ (10) ਉਸ ਵੇਲੇ ਮਨੁੱਖ ਦੇ ਕੋਲ ਨਾ ਕੋਈ ਬਲ ਹੋਵੇਗਾ ਅਤੇ ਨਾ ਕੋਈ ਸਹਾਇਕ। | 
وَالسَّمَاءِ ذَاتِ الرَّجْعِ (11) ਸਹੂੰ ਹੈ ਅਸਮਾਨ ਦੇ ਚੱਕਰ ਮਾਰਨ ਵਾਲੇ ਦੀ। | 
وَالْأَرْضِ ذَاتِ الصَّدْعِ (12) ਅਤੇ ਫਟਣ ਵਾਲੀ ਧਰਤੀ ਦੀ। | 
إِنَّهُ لَقَوْلٌ فَصْلٌ (13) ਬੇਸ਼ੱਕ ਇਹ ਪੱਕੀ ਗੱਲ ਹੈ। | 
وَمَا هُوَ بِالْهَزْلِ (14) ਅਤੇ ਇਹ ਮਜ਼ਾਕ ਦੀ ਗੱਲ ਨਹੀਂ। | 
إِنَّهُمْ يَكِيدُونَ كَيْدًا (15) ਇਹ ਹੁਜਤਾਂ ਕਰਨ ਵਿਚ ਲੱਗੇ ਹੋਏ ਹਨ। | 
وَأَكِيدُ كَيْدًا (16) ਅਤੇ ਮੈ' ਵੀ ਯੋਜਨਾ ਬਣਾਉਣ ਵਿਚ ਲੱਗਿਆ ਹੋਇਆ ਹਾਂ। | 
فَمَهِّلِ الْكَافِرِينَ أَمْهِلْهُمْ رُوَيْدًا (17) ਤਾਂ ਤੁਸੀਂ ਅਵੱਗਿਆਕਾਰੀਆਂ ਨੂੰ ਕੁਝ ਢਿੱਲ ਦੇਵੇਂ, ਬਸ ਕੁਝ ਦਿਨਾਂ ਦੀ ਹੀ ਢਿੱਲ ਦੇਵੋ। |