وَالصَّافَّاتِ صَفًّا (1) ਸਹੁੰ ਹੈ ਸਿੱਧੀਆਂ ਕਤਾਰਾਂ ਵਿਚ ਖੜ੍ਹੇ ਫਰਿਸ਼ਤਿਆਂ ਦੀ। | 
فَالزَّاجِرَاتِ زَجْرًا (2) ਫਿਰ ਝਾੜ ਝੰਸ਼ ਕਰਨ ਵਾਲਿਆਂ ਦੀ ਝਿੜਕ ਦੀ। | 
فَالتَّالِيَاتِ ذِكْرًا (3) ਫਿਰ ਉਨ੍ਹਾਂ ਦੀ ਜਿਹੜੇ ਉਪਦੇਸ਼ ਸੁਣਾਉਣ ਵਾਲੇ ਹਨ। | 
إِنَّ إِلَٰهَكُمْ لَوَاحِدٌ (4) ਕਿ ਤੁਹਾਡਾ ਪੂਜਣਯੋਗ ਇੱਕ ਹੀ ਹੈ। | 
رَّبُّ السَّمَاوَاتِ وَالْأَرْضِ وَمَا بَيْنَهُمَا وَرَبُّ الْمَشَارِقِ (5) ਆਕਾਸ਼ਾਂ ਅਤੇ ਧਰਤੀ ਦਾ ਪਾਲਣਹਾਰ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚ ਹੈ ਅਤੇ ਸਾਰੀਆਂ ਦਿਸ਼ਾਵਾਂ ਅਤੇ ਪੂਰਬ (ਜਿੱਥੋਂ ਸੂਰਜ ਨਿਕਲਦਾ ਹੈ? ਦਾ ਰੱਬ।) | 
إِنَّا زَيَّنَّا السَّمَاءَ الدُّنْيَا بِزِينَةٍ الْكَوَاكِبِ (6) ਅਸੀਂ ਸੰਸਾਰ ਤੇ ਆਕਾਸ਼ ਨੂੰ ਤਾਰਿਆਂ ਨਾਲ ਸਜਾਇਆ ਹੈ। | 
وَحِفْظًا مِّن كُلِّ شَيْطَانٍ مَّارِدٍ (7) ਅਤੇ ਹਰੇਕ ਵਿਦਰੋਹੀ ਸੈਤਾਨ ਤੋਂ ਉਸ ਨੂੰ ਸੁਰੱਖਿਅਤ ਕੀਤਾ ਹੈ। | 
لَّا يَسَّمَّعُونَ إِلَى الْمَلَإِ الْأَعْلَىٰ وَيُقْذَفُونَ مِن كُلِّ جَانِبٍ (8) ਉਹ ਸਰਵ ਉਚ ਦਰਬਾਰ ਵੱਲ ਕੰਨ ਨਹੀਂ ਲਗਾ ਸਕਦੇ ਅਤੇ ਉਹ ਹਰੇਕ ਦਿਸ਼ਾ ਵਿਚ ਮਾਰੇ ਜਾਂਦੇ ਹਨ। | 
دُحُورًا ۖ وَلَهُمْ عَذَابٌ وَاصِبٌ (9) ਭਜਾਉਣ ਲਈ ਅਤੇ ਉਨ੍ਹਾਂ ਲਈ ਇਕ ਅੱਤ ਦੀ ਸਜ਼ਾ ਹੈ। | 
إِلَّا مَنْ خَطِفَ الْخَطْفَةَ فَأَتْبَعَهُ شِهَابٌ ثَاقِبٌ (10) ਪ੍ਰੰਤੂ ਜੇ ਕੋਈ ਸ਼ੈਤਾਨ ਕਿਸੇ ਗੱਲ ਨੂੰ ਜ਼ੁੱਕ ਲਵੇ ਤਾਂ ਇੱਕ ਦਹਿਕਦਾ ਹੋਇਆ ਅੰਗਾਰਾ ਉਸ ਦਾ ਪਿੱਛਾ ਕਰਦਾ ਹੈ। | 
فَاسْتَفْتِهِمْ أَهُمْ أَشَدُّ خَلْقًا أَم مَّنْ خَلَقْنَا ۚ إِنَّا خَلَقْنَاهُم مِّن طِينٍ لَّازِبٍ (11) ਇਸ ਲਈ ਇਨ੍ਹਾਂ ਤੋਂ ਪੁੱਛੋ ਕਿ ਇਨ੍ਹਾਂ ਦੀ ਰਚਨਾ ਜ਼ਿਆਦਾ ਕਠਨ ਹੈ ਜਾਂ ਜਿਨ੍ਹਾਂ ਚੀਜ਼ਾਂ ਦੀ ਸਿਰਜਣਾ ਅਸੀਂ ਕੀਤੀ ਹੈ। ਅਸੀਂ ਉਨ੍ਹਾਂ ਨੂੰ ਚੀਕਣੀ ਮਿੱਟੀ ਤੋਂ ਰਚਿਆ ਹੈ। | 
بَلْ عَجِبْتَ وَيَسْخَرُونَ (12) ਸਗੋਂ ਤੁਸੀਂ ਹੈਰਾਨੀ ਪ੍ਰਗਟ ਕਰਦੇ ਹੋ ਅਤੇ ਉਡਾ ਮਜ਼ਾਕ ਕਰ ਰਹੇ ਹਨ। | 
وَإِذَا ذُكِّرُوا لَا يَذْكُرُونَ (13) ਅਤੇ ਜਦੋਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਉਹ ਸਮਝਦੇ ਨਹੀਂ। | 
وَإِذَا رَأَوْا آيَةً يَسْتَسْخِرُونَ (14) ਅਤੇ ਜਦੋਂ ਉਹ ਕੋਈ ਨਿਸ਼ਾਨੀ ਦੇਖਦੇ ਹਨ ਤਾਂ ਉਹ ਉਸ ਨੂੰ ਮਜ਼ਾਕ ਵਿਚ ਟਾਲ ਦਿੰਦੇ ਹਨ। | 
وَقَالُوا إِنْ هَٰذَا إِلَّا سِحْرٌ مُّبِينٌ (15) ਅਤੇ ਕਹਿੰਦੇ ਹਨ ਕਿ ਇਹ ਤਾਂ ਸਿਰਫ਼ ਇੱਕ ਖੁੱਲ੍ਹਾ ਜਾਦੂ ਹੈ। | 
أَإِذَا مِتْنَا وَكُنَّا تُرَابًا وَعِظَامًا أَإِنَّا لَمَبْعُوثُونَ (16) ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਅਤੇ ਹੱਡੀਆਂ ਬਣ ਜਾਵਾਂਗੇ ਤਾਂ ਫਿਰ ਅਸੀਂ' ਚੁੱਕੇ ਜਾਵਾਂਗੇ। | 
أَوَآبَاؤُنَا الْأَوَّلُونَ (17) ਅਤੇ ਕੀ ਸਾਡੇ ਪਿਛਲੇ ਪਿਉ ਦਾਦੇ ਵੀ। | 
قُلْ نَعَمْ وَأَنتُمْ دَاخِرُونَ (18) ਆਖੋ ਕਿ ਹਾਂ, ਅਤੇ ਤੁਸੀ' ਬੇਇੱਜ਼ਤ ਵੀ ਹੋਵੋਗੇ। | 
فَإِنَّمَا هِيَ زَجْرَةٌ وَاحِدَةٌ فَإِذَا هُمْ يَنظُرُونَ (19) ਤਾਂ, ਇਹ ਤਾਂ ਇੱਕ ਝਿੜਕ ਹੋਵੇਗੀ, ਫਿਰ ਉਸ ਸਮੇਂ ਹੀ ਉਹ ਦੇਖਣ ਲੱਗਣਗੇ। | 
وَقَالُوا يَا وَيْلَنَا هَٰذَا يَوْمُ الدِّينِ (20) ਅਤੇ ਉਹ ਕਹਿਣਗੇ ਕਿ ਹਾਏ! ਸਾਡੀ ਮਾੜੀ ਕਿਸਮਤ। ਇਹ ਤਾਂ ਬਦਲੇ ਦਾ ਦਿਨ ਹੈ। | 
هَٰذَا يَوْمُ الْفَصْلِ الَّذِي كُنتُم بِهِ تُكَذِّبُونَ (21) ਇਹ ਉਹੀ ਨਿਰਣੇ ਦਾ ਦਿਨ ਹੈ ਜਿਸ ਤੋਂ ਤੁਸੀਂ ਇਨਕਾਰ ਕਰਦੇ ਸੀ। | 
۞ احْشُرُوا الَّذِينَ ظَلَمُوا وَأَزْوَاجَهُمْ وَمَا كَانُوا يَعْبُدُونَ (22) ਉਨ੍ਹਾਂ ਨੂੰ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਪੂਜਣਯੋਗਾਂ ਨੂੰ ਇਕੱਠੇ ਕਰੋ, ਜਿਨ੍ਹਾਂ ਨੇ ਇਹ ਜ਼ੁਲਮ ਕੀਤਾ। | 
مِن دُونِ اللَّهِ فَاهْدُوهُمْ إِلَىٰ صِرَاطِ الْجَحِيمِ (23) ਜਿਨ੍ਹਾਂ ਦੀ ਉਹ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਸਨ। ਫਿਰ ਉਨ੍ਹਾਂ ਸਾਰਿਆਂ ਨੂੰ ਨਰਕ ਦਾ ਰਾਹ ਦਿਖਾਉ। | 
وَقِفُوهُمْ ۖ إِنَّهُم مَّسْئُولُونَ (24) ਅਤੇ ਉਨ੍ਹਾਂ ਨੰ ਰੋਕੋ, ਉਨ੍ਹਾਂ ਤੋਂ ਕੁਝ ਪੁੱਛਣਾ ਹੈ। | 
مَا لَكُمْ لَا تَنَاصَرُونَ (25) ਤੁਹਾਨੂੰ ਕੀ ਹੋਇਆ ਕਿ ਤੁਸੀਂ ਇੱਕ ਦੂਸਰੇ ਦੀ ਮਦਦ ਨਹੀਂ ਕਰਦੇ। | 
بَلْ هُمُ الْيَوْمَ مُسْتَسْلِمُونَ (26) ਸਗੋਂ ਅੱਜ ਤਾਂ ਉਹ ਆਗਿਆਕਾਰੀ ਹਨ। | 
وَأَقْبَلَ بَعْضُهُمْ عَلَىٰ بَعْضٍ يَتَسَاءَلُونَ (27) ਅਤੇ ਉਹ ਇੱਕ ਦੂਜੇ ਨੂੰ ਸੰਬੋਧਨ ਕਰਕੇ ਪ੍ਰਸ਼ਨ ਉਤਰ ਕਰਨਗੇ। | 
قَالُوا إِنَّكُمْ كُنتُمْ تَأْتُونَنَا عَنِ الْيَمِينِ (28) ਕਹਿਣਗੇ ਤੁਸੀਂ ਸਾਡੇ ਕੋਲ ਸੱਜੇ ਪਾਸਿਉਂ ਆਉਂਦੇ ਸੀ। | 
قَالُوا بَل لَّمْ تَكُونُوا مُؤْمِنِينَ (29) ਉਹ ਉਤਰ ਦੇਣਗੇ ਸਗੋਂ ਤੁਸੀਂ ਖੁਦ ਈਮਾਨ ਲਿਆਉਣ ਵਾਲੇ ਨਹੀ' ਸੀ। | 
وَمَا كَانَ لَنَا عَلَيْكُم مِّن سُلْطَانٍ ۖ بَلْ كُنتُمْ قَوْمًا طَاغِينَ (30) ਅਤੇ ਸਾਡਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਸੀ, ਸਗੋਂ ਤੁਸੀਂ ਹੀ ਵਿਦਰੋਹੀ ਲੋਕ ਸੀ। | 
فَحَقَّ عَلَيْنَا قَوْلُ رَبِّنَا ۖ إِنَّا لَذَائِقُونَ (31) ਇਸ ਲਈ ਸਾਡੇ ਸਾਰਿਆਂ ਉੱਤੇ ਰੱਬ ਦੀ ਗੱਲ ਪੂਰੀ ਹੋ ਕੇ ਰਹੀ। ਅਸੀਂ ਇਸ ਦਾ ਮਜ਼ਾ ਚਖਣਾ ਹੀ ਹੈ। | 
فَأَغْوَيْنَاكُمْ إِنَّا كُنَّا غَاوِينَ (32) ਅਸੀਂ' ਤੁਹਾਨੂੰ ਭਟਕਾਇਆ, ਅਸੀਂ ਖ਼ੁਦ ਵੀ ਭਟਕੇ ਹੋਏ ਸੀ। | 
فَإِنَّهُمْ يَوْمَئِذٍ فِي الْعَذَابِ مُشْتَرِكُونَ (33) ਸੋ ਉਹ ਸਾਰੇ ਉਸ ਦਿਨ ਸਜ਼ਾ ਵਿਚ ਇੱਕ ਦੂਸਰੇ ਦੇ ਸਹਿਭਾਗੀ ਹੋਣਗੇ। | 
إِنَّا كَذَٰلِكَ نَفْعَلُ بِالْمُجْرِمِينَ (34) ਅਸੀਂ ਅਪਰਾਧੀਆਂ ਦੇ ਨਾਲ ਅਜਿਹਾ ਹੀ ਕਰਦੇ ਹਾਂ। | 
إِنَّهُمْ كَانُوا إِذَا قِيلَ لَهُمْ لَا إِلَٰهَ إِلَّا اللَّهُ يَسْتَكْبِرُونَ (35) ਇਹ ਉਹ ਲੋਕ ਸੀ ਜਦੋਂ ਇਨ੍ਹਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਤੋਂ` ਬਿਨ੍ਹਾਂ ਕੋਈ ਪੂਜਣਯੋਗ ਨਹੀਂ ਤਾਂ ਇਹ ਹੰਕਾਰ ਕਰਦੇ ਸਨ। | 
وَيَقُولُونَ أَئِنَّا لَتَارِكُو آلِهَتِنَا لِشَاعِرٍ مَّجْنُونٍ (36) ਅਤੇ ਇਹ ਕਹਿੰਦੇ ਸਨ ਕਿ ਕੀ ਅਸੀਂ ਇੱਕ ਪਾਗਲ ਕਵੀ ਦੇ ਕਹਿਣ ਤੇ ਆਪਣੇ ਪੁਜਣਯੋਗਾਂ ਨੂੰ ਛੱਡ ਦੇਈਏ। | 
بَلْ جَاءَ بِالْحَقِّ وَصَدَّقَ الْمُرْسَلِينَ (37) ਸਗੋਂ ਉਹ ਸੱਚ ਲੈ ਕੇ ਆਇਆ ਹੈ ਅਤੇ ਇਹ ਰਸੂਲਾਂ ਦੀ ਭਵਿੱਖ ਬਾਣੀ ਦੀ ਪੁਸ਼ਟੀ ਹੈ। | 
إِنَّكُمْ لَذَائِقُو الْعَذَابِ الْأَلِيمِ (38) ਬੇਸ਼ੱਕ ਤੁਹਾਨੂੰ ਦਰਦਨਾਕ ਸਜ਼ਾ ਦਾ ਮਜ਼ਾ ਚੱਖਣਾ ਹੋਵੇਗਾ। | 
وَمَا تُجْزَوْنَ إِلَّا مَا كُنتُمْ تَعْمَلُونَ (39) ਤੁਹਾਨੂੰ ਉਸੇ ਦਾ ਬਦਲਾ ਦਿੱਤਾ ਜਾ ਰਿਹਾ ਹੈ, ਜੋ ਤੁਸੀਂ ਕਰਦੇ ਸੀ। | 
إِلَّا عِبَادَ اللَّهِ الْمُخْلَصِينَ (40) ਪਰੰਤੂ ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਹਨ। | 
أُولَٰئِكَ لَهُمْ رِزْقٌ مَّعْلُومٌ (41) ਉਨ੍ਹਾਂ ਲਈ ਤੈਅ ਕੀਤਾ ਰਿਜ਼ਕ ਹੋਵੇਗਾ। | 
فَوَاكِهُ ۖ وَهُم مُّكْرَمُونَ (42) ਮੇਵੇ ਅਤੇ ਉਹ ਬਹੁਤ ਇੱਜ਼ਤ ਨਾਲ ਰਹਿਣਗੇ। | 
فِي جَنَّاتِ النَّعِيمِ (43) ਸੁਖਮਈ ਬਾਗ਼ਾਂ ਵਿੱਚ। | 
عَلَىٰ سُرُرٍ مُّتَقَابِلِينَ (44) ਤਖ਼ਤਿਆਂ ਉੱਤੇ ਆਹਮਣੇ ਸਾਹਮਣੇ ਬੈਠੇ ਹੋਣਗੇ। | 
يُطَافُ عَلَيْهِم بِكَأْسٍ مِّن مَّعِينٍ (45) ਉਨ੍ਹਾਂ ਦੇ ਕੋਲ ਅਜਿਹਾ ਪਿਆਲਾ ਲਿਆਂਦਾ ਜਾਵੇਗਾ ਜਿਹੜਾ ਵਗਦੀ ਹੋਈ ਸ਼ਰਾਬ ਨਾਲ ਭਰਿਆ ਜਾਵੇਗਾ। | 
بَيْضَاءَ لَذَّةٍ لِّلشَّارِبِينَ (46) ਸ਼ੁੱਧ ਪਾਰਦਰਸ਼ੀ ਪੀਣ ਵਾਲਿਆਂ ਲਈ ਸਵਾਦ ਦਾਇਕ। | 
لَا فِيهَا غَوْلٌ وَلَا هُمْ عَنْهَا يُنزَفُونَ (47) ਨਾ ਉਸ ਨਾਲ ਕੋਈ ਹਾਨੀ ਹੋਵੇਗੀ ਅਤੇ ਨਾ ਹੀ ਬੁੱਧੀ ਭ੍ਰਿਸ਼ਟ ਹੋਵੇਗੀ। | 
وَعِندَهُمْ قَاصِرَاتُ الطَّرْفِ عِينٌ (48) ਅਤੇ ਉਨ੍ਹਾਂ ਦੇ ਕੋਲ ਨਜ਼ਰ ਨੀਵੀਂ ਰੱਖਣ ਵਾਲੀਆਂ ਅਤੇ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਹੋਣਗੀਆਂ। | 
كَأَنَّهُنَّ بَيْضٌ مَّكْنُونٌ (49) ਅੱਖਾਂ ਇਉਂ' ਹੋਣਗੀਆਂ ਸਮਝੋ, ਉਹ ਆਂਡੇ ਹਨ ਜਿਹੜੇ ਲੁਕੋ ਕੇ ਰੱਖੇ ਹੋਣ। | 
فَأَقْبَلَ بَعْضُهُمْ عَلَىٰ بَعْضٍ يَتَسَاءَلُونَ (50) ਫਿਰ ਉਹ ਇੱਕ ਦੂਸਰੇ ਵੱਲ ਸੰਬੋਧਨ ਹੋ ਕੇ ਗੱਲ ਕਰਨਗੇ। | 
قَالَ قَائِلٌ مِّنْهُمْ إِنِّي كَانَ لِي قَرِينٌ (51) ਉਨ੍ਹਾਂ ਵਿਚੋਂ ਇੱਕ ਕਹਿਣ ਵਾਲਾ ਕਹੇਗਾ ਕਿ ਮੇਰਾ ਇੱਕ ਜਾਣੂ ਸੀ। | 
يَقُولُ أَإِنَّكَ لَمِنَ الْمُصَدِّقِينَ (52) ਉਹ ਕਿਹਾ ਕਰਦਾ ਸੀ ਕਿ ਕੀ ਤੁਸੀਂ ਪੁਸ਼ਟੀ ਕਰਨ ਵਾਲਿਆਂ ਵਿਚੋਂ` ਹੋ। | 
أَإِذَا مِتْنَا وَكُنَّا تُرَابًا وَعِظَامًا أَإِنَّا لَمَدِينُونَ (53) ਕੀ ਜਦੋਂ ਅਸੀਂ ਮਰ ਜਾਵਾਂਗੇ, ਮਿੱਟੀ ਅਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਕੀਤੇ ਹੋਏ ਦਾ) ਫ਼ਲ ਮਿਲੇਗਾ। | 
قَالَ هَلْ أَنتُم مُّطَّلِعُونَ (54) ਆਖੇਗਾ ਕੀ ਤੁਸੀ ਝਾਕ ਕੇ ਦੇਖੋਗੇ। | 
فَاطَّلَعَ فَرَآهُ فِي سَوَاءِ الْجَحِيمِ (55) ਤਾਂ ਉਹ ਝਾਕੇਗਾ ਅਤੇ ਉਸ ਨੂੰ ਨਰਕ ਦੇ ਵਿਚਕਾਰ ਦੇਖੇਗਾ। | 
قَالَ تَاللَّهِ إِن كِدتَّ لَتُرْدِينِ (56) ਆਖੇਗਾ ਕਿ ਅੱਲਾਹ ਦੀ ਸਹੁੰ ਤੁਸੀਂ ਤਾਂ ਮੈਨੂੰ ਖ਼ਤਮ ਕਰ ਦੇਣ ਵਾਲੇ ਸੀ। | 
وَلَوْلَا نِعْمَةُ رَبِّي لَكُنتُ مِنَ الْمُحْضَرِينَ (57) ਅਤੇ ਜੇਕਰ ਮੇਰੇ ਰੱਬ ਦੀ ਕਿਰਪਾ ਨਾ ਹੁੰਦੀ ਤਾਂ ਮੈ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੁੰਦਾ ਜਿਹੜੇ ਫੜ੍ਹ ਕੇ ਲਿਆਂਦੇ ਹਨ। | 
أَفَمَا نَحْنُ بِمَيِّتِينَ (58) ਕੀ ਹੁਣ ਅਸੀਂ ਮਰਨਾ ਨਹੀਂ ਹੈ। | 
إِلَّا مَوْتَتَنَا الْأُولَىٰ وَمَا نَحْنُ بِمُعَذَّبِينَ (59) ਪਰੰਤੂ ਪਹਿਲੀ ਵਾਰ ਜਿਹੜਾ ਅਸੀਂ ਮਰ ਚੁੱਕੇ ਅਤੇ ਸਾਨੂੰ ਸਜ਼ਾ ਨਹੀਂ ਹੋਵੇਗੀ। | 
إِنَّ هَٰذَا لَهُوَ الْفَوْزُ الْعَظِيمُ (60) ਬੇਸ਼ੱਕ ਇਹ ਹੀ ਵੱਡੀ ਸਫ਼ਲਤਾ ਹੈ। | 
لِمِثْلِ هَٰذَا فَلْيَعْمَلِ الْعَامِلُونَ (61) ਅਜਿਹੀ ਹੀ ਸਫ਼ਲਤਾ ਲਈ ਕਰਮ ਕਰਨ ਵਾਲਿਆਂ ਨੂੰ ਕਰਮ ਕਰਨੇ ਚਾਹੀਦੇ ਹਨ। | 
أَذَٰلِكَ خَيْرٌ نُّزُلًا أَمْ شَجَرَةُ الزَّقُّومِ (62) ਇਹ ਮਹਿਮਾਨ ਨਿਵਾਜ਼ੀ ਚੰਗੀ ਹੈ ਜਾਂ ਜ਼ਕੂਮ (ਥੋਹਰ) ਦਾ ਰੁੱਖ। | 
إِنَّا جَعَلْنَاهَا فِتْنَةً لِّلظَّالِمِينَ (63) ਅਸੀਂ ਉਸ ਨੂੰ ਜ਼ਾਲਿਮਾਂ ਲਈ ਇਮਤਿਹਾਨ ਬਣਾਇਆ ਹੈ। | 
إِنَّهَا شَجَرَةٌ تَخْرُجُ فِي أَصْلِ الْجَحِيمِ (64) ਇਹ ਇਕ ਰੁੱਖ ਹੈ, ਜਿਹੜਾ ਨਰਕ ਦੀਆਂ ਜੜ੍ਹਾਂ ਵਿਚੋਂ ਨਿਕਲਦਾ ਹੈ। | 
طَلْعُهَا كَأَنَّهُ رُءُوسُ الشَّيَاطِينِ (65) ਉਸ ਦਾ ਬਦਲਾ ਇਸ ਤਰ੍ਹਾਂ ਦਾ ਹੈ ਜਿਵੇਂ ਸ਼ੈਤਾਨ ਦਾ ਸਿਰ। | 
فَإِنَّهُمْ لَآكِلُونَ مِنْهَا فَمَالِئُونَ مِنْهَا الْبُطُونَ (66) ਤਾਂ ਉਹ ਲੋਕ ਉਸ ਨੂੰ ਖਾਣਗੇ। ਫਿਰ ਉਸ ਦੇ ਨਾਲ ਪੇਟ ਭਰਣਗੇ। | 
ثُمَّ إِنَّ لَهُمْ عَلَيْهَا لَشَوْبًا مِّنْ حَمِيمٍ (67) ਫਿਰ ਉਨ੍ਹਾਂ ਨੂੰ ਖੌਲ੍ਹਦਾ ਹੋਇਆ ਪਾਣੀ ਮਿਲਾ ਕੇ ਦਿੱਤਾ ਜਾਵੇਗਾ। | 
ثُمَّ إِنَّ مَرْجِعَهُمْ لَإِلَى الْجَحِيمِ (68) ਫਿਰ ਉਨ੍ਹਾਂ ਦੀ ਵਾਪਸੀ ਨਰਕ ਵੱਲ ਹੀ ਹੋਵੇਗੀ। | 
إِنَّهُمْ أَلْفَوْا آبَاءَهُمْ ضَالِّينَ (69) ਉਨ੍ਹਾਂ ਨੇ ਆਪਣੇ ਪਿਉ ਦਾਦਿਆਂ ਨੂੰ ਕੁਰਾਹੇ ਪਿਆ ਹੀ ਵੇਖਿਆ। | 
فَهُمْ عَلَىٰ آثَارِهِمْ يُهْرَعُونَ (70) ਫਿਰ ਉਹ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਰਹੇ। | 
وَلَقَدْ ضَلَّ قَبْلَهُمْ أَكْثَرُ الْأَوَّلِينَ (71) ਅਤੇ ਉਹਨਾਂ ਤੋਂ ਪਿਛਲੇ ਅਤੇ ਅਗਲੇ ਲੋਕਾਂ ਵਿਚੋਂ ਜ਼ਿਆਦਾਤਰ ਕੁਰਾਹੇ ਪਏ ਹਨ। | 
وَلَقَدْ أَرْسَلْنَا فِيهِم مُّنذِرِينَ (72) ਅਤੇ ਅਸੀਂ ਉਨ੍ਹਾਂ ਵਿਚ ਵੀ ਡਰਾਉਣ ਵਾਲੇ (ਸਾਵਧਾਨ ਕਰਨ ਵਾਲੇ) ਭੇਜੇ। | 
فَانظُرْ كَيْفَ كَانَ عَاقِبَةُ الْمُنذَرِينَ (73) ਤਾਂ ਵੇਖੋ ਉਨ੍ਹਾਂ ਲੋਕਾਂ ਦਾ ਅੰਤ ਕਿਹੋਂ ਜਿਹਾ ਹੋਇਆ, ਜਿਨ੍ਹਾਂ ਨੂੰ ਸਾਵਧਾਨ ਕੀਤਾ ਗਿਆ ਸੀ। | 
إِلَّا عِبَادَ اللَّهِ الْمُخْلَصِينَ (74) ਪਰੰਤੂ (ਉਨ੍ਹਾਂ ਦਾ ਬਹੁਤ ਵਧੀਆ ਅੰਤ ਹੋਇਆ) ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਸਨ। | 
وَلَقَدْ نَادَانَا نُوحٌ فَلَنِعْمَ الْمُجِيبُونَ (75) ਅਤੇ ਫਿਰ ਸਾਨੂੰ ਨੂਹ ਨੇ ਪੂਕਾਰਿਆ ਤਾਂ ਅਸੀਂ ਕਿੰਨੀ ਚੰਗੀ ਪੁਕਾਰ ਸੁਣਨ ਵਾਲੇ ਹਾਂ। | 
وَنَجَّيْنَاهُ وَأَهْلَهُ مِنَ الْكَرْبِ الْعَظِيمِ (76) ਅਤੇ ਅਸੀਂ ਉੱਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਹੁਤ ਵੱਡੇ ਦੁੱਖ ਤੋਂ ਬਚਾ ਲਿਆ। | 
وَجَعَلْنَا ذُرِّيَّتَهُ هُمُ الْبَاقِينَ (77) ਅਤੇ ਅਸੀਂ ਉਨ੍ਹਾਂ ਦੇ ਵੰਸ ਨੂੰ ਬਾਕੀ ਰਹਿਣ ਵਾਲਾ ਬਣਾਇਆ। | 
وَتَرَكْنَا عَلَيْهِ فِي الْآخِرِينَ (78) ਅਤੇ ਅਸੀਂ ਉਨ੍ਹਾਂ ਦੇ ਰਾਹ ਉੱਤੇ ਪਿਛਲਿਆਂ ਵਿਚੋਂ ਇੱਕ ਸਮੂਹ (ਉਨ੍ਹਾਂ ਦੀ ਉਪਮਾ ਲਈ) ਨੂੰ ਜੌੜਿਆ। | 
سَلَامٌ عَلَىٰ نُوحٍ فِي الْعَالَمِينَ (79) ਸਲਾਮ ਹੈ ਨੂਹ ਨੂੰ ਸਮੁੱਚੇ ਜਗਤ ਵਿੱਚ। | 
إِنَّا كَذَٰلِكَ نَجْزِي الْمُحْسِنِينَ (80) ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। | 
إِنَّهُ مِنْ عِبَادِنَا الْمُؤْمِنِينَ (81) ਬੇਸ਼ੱਕ ਉਹ ਸਾਡੇ ਸ਼ਰਧਾਲੂ ਬੰਦਿਆਂ ਵਿਚੋਂ ਸੀ। | 
ثُمَّ أَغْرَقْنَا الْآخَرِينَ (82) ਫਿਰ ਅਸੀਂ ਦੂਜਿਆਂ ਨੂੰ ਡੋਬ ਦਿੱਤਾ। | 
۞ وَإِنَّ مِن شِيعَتِهِ لَإِبْرَاهِيمَ (83) ਅਤੇ ਉਸ ਦੇ ਰਾਹ ਤੇ ਚੱਲਣ ਵਾਲਿਆਂ ਵਿਚ ਇਬਰਾਹੀਮ ਵੀ ਸੀ। | 
إِذْ جَاءَ رَبَّهُ بِقَلْبٍ سَلِيمٍ (84) ਜਦੋਂ ਕਿ ਉਹ ਆਪਣੇ ਰੱਬ ਦੇ ਕੋਲ ਸ਼ੁੱਧ ਹਿਰਦੇ ਨਾਲ ਆਇਆ। | 
إِذْ قَالَ لِأَبِيهِ وَقَوْمِهِ مَاذَا تَعْبُدُونَ (85) ਜਦੋਂ ਉਸ ਨੇ ਆਪਣੇ ਪਿਤਾ ਨੂੰ ਅਤੇ ਆਪਣੀ ਕੌਮ ਨੂੰ ਕਿਹਾ ਕਿ ਤੁਸੀ' ਕਿਸ ਚੀਜ਼ ਦੀ ਇਬਾਦਤ ਕਰਦੇ ਹੋ। | 
أَئِفْكًا آلِهَةً دُونَ اللَّهِ تُرِيدُونَ (86) ਕੀ ਤੁਸੀਂ ਅੱਲਾਹ ਤੋਂ` ਬਿਨ੍ਹਾਂ ਆਪਣੇ ਮਨਘੜੇ ਪੂਜਣਯੋਗਾਂ ਨੂੰ ਚਾਹੁੰਦੇ ਹੋ। | 
فَمَا ظَنُّكُم بِرَبِّ الْعَالَمِينَ (87) ਤਾਂ ਸੰਸਾਰ ਦੇ ਮਾਲਕ ਦੇ ਸੰਬੰਧ ਵਿਚ ਤੁਹਾਡਾ ਕੀ ਵਿਚਾਰ ਹੈ। | 
فَنَظَرَ نَظْرَةً فِي النُّجُومِ (88) ਫਿਰ ਇਬਰਾਹੀਮ ਨੇ ਤਾਰਿਆਂ ਤੇ ਇਕ ਨਜ਼ਰ ਪਾਈ। | 
فَقَالَ إِنِّي سَقِيمٌ (89) ਤਾਂ ਕਿਹਾ ਕਿ ਮੈਂ' ਬਿਮਾਰ ਹਾਂ। | 
فَتَوَلَّوْا عَنْهُ مُدْبِرِينَ (90) ਫਿਰ ਉਹ ਲੋਕ ਉਸ ਨੂੰ ਛੱਡ ਕੇ ਚਲੇ ਗਏ। | 
فَرَاغَ إِلَىٰ آلِهَتِهِمْ فَقَالَ أَلَا تَأْكُلُونَ (91) ਤਾਂ ਉਹ ਉਨ੍ਹਾਂ ਦੀਆਂ ਮੂਰਤੀਆਂ ਵਿਚ ਵੜ ਗਿਆ ਅਤੇ ਕਹਿਣ ਲੱਗਾ, ਕੀ ਤੁਸੀਂ ਖਾਂਦੇ ਨਹੀਂ ਹੋ। | 
مَا لَكُمْ لَا تَنطِقُونَ (92) ਤੁਹਾਨੂੰ ਕੀ ਹੋਇਆ ਤੁਸੀਂ ਬੋਲਦੇ ਵੀ ਨਹੀਂ ਹੋ। | 
فَرَاغَ عَلَيْهِمْ ضَرْبًا بِالْيَمِينِ (93) ਫਿਰ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਤੋੜਨਾ ਸ਼ੁਰੂ ਕਰ ਦਿੱਤਾ। | 
فَأَقْبَلُوا إِلَيْهِ يَزِفُّونَ (94) ਫਿਰ ਲੋਕ ਉਸ ਦੇ ਕੋਲ ਭੱਜੇ ਆਏ। | 
قَالَ أَتَعْبُدُونَ مَا تَنْحِتُونَ (95) ਇਬਰਾਹੀਮ ਨੇ ਆਖਿਆ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਪੂਜਾ ਕਰਦੇ ਹੋਂ ਜਿਨ੍ਹਾਂ ਨੂੰ ਤੁਸੀਂ ਖੁਦ ਹੀ ਘੜਦੇ ਹੋ। | 
وَاللَّهُ خَلَقَكُمْ وَمَا تَعْمَلُونَ (96) ਅਤੇ ਅੱਲਾਹ ਨੇ ਹੀ ਤੁਹਾਨੂੰ ਅਤੇ ਇਨ੍ਹਾਂ ਚੀਜ਼ਾਂ ਨੂੰ ਪੈਦਾ ਕੀਤਾ ਹੈ ਜਿਨ੍ਹਾਂ ਨੂੰ ਤੁਸੀਂ ਬਣਾਉਂਦੇ ਹੋ। | 
قَالُوا ابْنُوا لَهُ بُنْيَانًا فَأَلْقُوهُ فِي الْجَحِيمِ (97) ਉਨ੍ਹਾਂ ਨੇ ਆਖਿਆ ਇਸ ਲਈ ਇੱਕ ਘਰ (ਅਗਨੀਕੂੰਡ) ਬਣਾਉ। ਫਿਰ ਇਸ ਨੂੰ ਦਹਿਕਦੀ ਹੋਈ ਅੱਗ ਵਿਚ ਸੁੱਟ ਦੇਵੋ। | 
فَأَرَادُوا بِهِ كَيْدًا فَجَعَلْنَاهُمُ الْأَسْفَلِينَ (98) ਸੋ ਉਨ੍ਹਾਂ ਨੇ ਉਸ ਦੇ ਵਿਰੁੱਧ ਇੱਕ ਚਾਲ ਚੱਲਣੀ ਚਾਹੀ ਤਾਂ ਅਸੀਂ' ਉਨ੍ਹਾਂ ਨੂੰ ਨੀਵਾਂ ਕਰ ਦਿੱਤਾ। | 
وَقَالَ إِنِّي ذَاهِبٌ إِلَىٰ رَبِّي سَيَهْدِينِ (99) ਅਤੇ ਉਸ ਨੇ ਆਖਿਆ ਕਿ ਮੈਂ ਆਪਣੇ ਰੱਬ ਵੱਲ ਜਾ ਰਿਹਾ ਹਾਂ ਉਹੀ ਮੈਨੂੰ ਰਾਹ ਦਿਖਾਏਗਾ। | 
رَبِّ هَبْ لِي مِنَ الصَّالِحِينَ (100) ਹੇ ਮੇਰੇ ਰੱਬ! ਮੈਨੂੰ ਨੇਕ ਔਲਾਦ ਬਖ਼ਸ਼। | 
فَبَشَّرْنَاهُ بِغُلَامٍ حَلِيمٍ (101) ਤਾਂ ਅਸੀਂ ਉਸ ਨੂੰ ਇੱਕ ਸਹਿਣਸ਼ੀਲ ਲੜਕੇ ਦੀ ਖੁਸ਼ਖਬਰੀ ਦਿੱਤੀ। | 
فَلَمَّا بَلَغَ مَعَهُ السَّعْيَ قَالَ يَا بُنَيَّ إِنِّي أَرَىٰ فِي الْمَنَامِ أَنِّي أَذْبَحُكَ فَانظُرْ مَاذَا تَرَىٰ ۚ قَالَ يَا أَبَتِ افْعَلْ مَا تُؤْمَرُ ۖ سَتَجِدُنِي إِن شَاءَ اللَّهُ مِنَ الصَّابِرِينَ (102) ਇਸ ਲਈ ਜਦੋਂ ਉਹ ਉਸ ਦੇ ਬ਼ਰਾਬ਼ਰ ਚੱਲਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ ਨੇ ਆਖਿਆ ਹੇ ਮੇਰੇ ਪੁੱਤਰ! ਮੈ' ਸੁਪਨਾ ਦੇਖਦਾ ਹਾਂ ਕਿ ਮੈਂ ਤੈਨੂੰ ਜਿਲ੍ਹਾ (ਕੁਰਬਾਨ) ਕਰ ਰਿਹਾ ਹਾਂ। ਇਸ ਲਈ ਤੁਸੀ' ਸੋਚ ਲਵੋ ਤੁਹਾਡਾ ਕੀ ਵਿਚਾਰ ਹੈ। ਉਸ ਨੇ ਆਖਿਆ ਹੇ ਮੇਰੇ ਪਿਤਾ! ਆਪ ਨੂੰ ਜਿਹੜਾ ਹੁਕਮ ਦਿੱਤਾ ਜਾ ਰਿਹਾ ਹੈ ਆਪ ਉਸ ਦੀ ਪਾਲਣਾ ਕਰੋ। ਜੇਕਰ ਅੱਲਾਹ ਚਾਹੇਗਾ (ਇਨਸ਼ਾ ਅੱਲਾਹ) ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿਚ ਵੇਖੌਗੇ। | 
فَلَمَّا أَسْلَمَا وَتَلَّهُ لِلْجَبِينِ (103) ਸੋ ਜਦੋਂ ਦੋਵੇਂ ਆਗਿਆਕਰ ਹੋ ਗਏ ਅਤੇ ਇਬਰਾਹੀਮ ਨੇ ਉਸ ਨੂੰ ਮੱਥੇ ਦੇ ਭਾਰ ਲਿਟਾ ਦਿੱਤਾ। | 
وَنَادَيْنَاهُ أَن يَا إِبْرَاهِيمُ (104) ਅਤੇ ਅਸੀਂ ਉਸ ਨੂੰ ਪੁਕਾਰਿਆ, ਹੇ ਇਬਰਾਹੀਮ | 
قَدْ صَدَّقْتَ الرُّؤْيَا ۚ إِنَّا كَذَٰلِكَ نَجْزِي الْمُحْسِنِينَ (105) ਤੂੰ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਬੇਸ਼ੱਕ ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। | 
إِنَّ هَٰذَا لَهُوَ الْبَلَاءُ الْمُبِينُ (106) ਯਕੀਨਨ ਇਹ ਇੱਕ ਸਪੱਸ਼ਟ ਇਮਤਿਹਾਨ ਸੀ। | 
وَفَدَيْنَاهُ بِذِبْحٍ عَظِيمٍ (107) ਅਤੇ ਅਸੀਂ ਇੱਕ ਵੱਡੀ ਕੁਰਬਾਨੀ ਦੇ ਬਦਲੇ ਉਸ ਨੂੰ ਛੁਡਾ ਲਿਆ। | 
وَتَرَكْنَا عَلَيْهِ فِي الْآخِرِينَ (108) ਅਤੇ ਅਸੀਂ ਉਸ ਲਈ ਪਿਛਲੀਆਂ (ਆਉਣ ਵਾਲੀਆਂ ਨਸਲਾਂ) ਵਿਚ (ਇਸ਼ਰਾਹੀਮ ਦੀ ਉਪਮਾ ਲਈ) ਇੱਕ ਵਰਗ ਨੂੰ ਛੱਡ ਦਿੱਤਾ। | 
سَلَامٌ عَلَىٰ إِبْرَاهِيمَ (109) ਇਬਰਾਹੀਮ ਉੱਪਰ ਸਲਾਮਤੀ ਹੋਵੇ। | 
كَذَٰلِكَ نَجْزِي الْمُحْسِنِينَ (110) ਅਸੀਂ ਨੇਕੀ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਹੀ ਫ਼ਲ ਦਿੰਦੇ ਹਾਂ। | 
إِنَّهُ مِنْ عِبَادِنَا الْمُؤْمِنِينَ (111) ਬੇਸ਼ੱਕ ਉਹ ਸਾਡੇ ਬੰਦਿਆਂ ਵਿਚੋਂ ਸੀ। | 
وَبَشَّرْنَاهُ بِإِسْحَاقَ نَبِيًّا مِّنَ الصَّالِحِينَ (112) ਅਤੇ ਅਸੀਂ ਉਸ ਨੂੰ ਇਸਹਾਕ ਦੀ ਖੁਸ਼ਖ਼ਬਰੀ ਦਿੱਤੀ। ਇਹ ਇੱਕ ਨੇਕ ਰਸੂਲਾਂ ਵਿਚੋ' ਹੋਣਗੇ। | 
وَبَارَكْنَا عَلَيْهِ وَعَلَىٰ إِسْحَاقَ ۚ وَمِن ذُرِّيَّتِهِمَا مُحْسِنٌ وَظَالِمٌ لِّنَفْسِهِ مُبِينٌ (113) ਅਤੇ ਅਸੀਂ ਉਸ ਨੂੰ ਅਤੇ ਇਸਹਾਕ ਨੂੰ ਬਰਕਤ ਨਾਲ ਨਿਵਾਜ਼ਿਆ ਅਤੇ ਉਨ੍ਹਾਂ ਦੋਵਾਂ ਦੇ ਵੰਸ਼ ਵਿਚ ਚੰਗੇ ਵੀ ਹਨ ਅਤੇ ਅਜਿਹੇ ਵੀ ਜਿਹੜੇ ਆਪਣੇ ਆਪ ਉੱਪਰ ਪ੍ਰਤੱਖ ਜ਼ੁਲਮ ਕਰਨ ਵਾਲੇ ਹਨ। | 
وَلَقَدْ مَنَنَّا عَلَىٰ مُوسَىٰ وَهَارُونَ (114) ਅਤੇ ਅਸੀਂ ਮੂਸਾ ਅਤੇ ਹਾਰੂਨ ਉੱਤੇ ਉਪਕਾਰ ਕੀਤਾ। | 
وَنَجَّيْنَاهُمَا وَقَوْمَهُمَا مِنَ الْكَرْبِ الْعَظِيمِ (115) ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਕੌਮ ਨੂੰ ਇੱਕ ਵੱਡੀਂ ਆਫ਼ਤ ਤੋਂ' ਮੁਕਤ ਕਰ ਦਿੱਤਾ। | 
وَنَصَرْنَاهُمْ فَكَانُوا هُمُ الْغَالِبِينَ (116) ਅਤੇ ਅਸੀਂ ਉਨ੍ਹਾਂ ਦੀ ਸਹਾਇਤਾ ਕੀਤੀ ਤਾਂ ਉਹ ਹੀ ਜੇਤੂ ਬਣੇ। | 
وَآتَيْنَاهُمَا الْكِتَابَ الْمُسْتَبِينَ (117) ਅਤੇ ਅਸੀਂ ਉਨ੍ਹਾਂ ਦੋਵਾਂ ਨੂੰ ਇੱਕ ਸਪੱਸ਼ਟ ਕਿਤਾਬ ਦਿੱਤੀ। | 
وَهَدَيْنَاهُمَا الصِّرَاطَ الْمُسْتَقِيمَ (118) ਅਤੇ ਅਸੀਂ ਉਨ੍ਹਾਂ ਦੋਵਾਂ ਨੂੰ ਸਿੱਧਾ ਰਾਹ ਦਿਖਾਇਆ। | 
وَتَرَكْنَا عَلَيْهِمَا فِي الْآخِرِينَ (119) ਅਤੇ ਅਸੀਂ ਉਨ੍ਹਾਂ ਦੇ ਰਾਹ ਤੇ ਪਿਛਲੇ ਆਉਣ ਵਾਲੇ ਸਮੂਹਾਂ ਵਿਚ (ਉਨ੍ਹਾਂ ਦੀ ਵਡਿਆਈ) ਛੱਡ ਦਿੱਤੀ। | 
سَلَامٌ عَلَىٰ مُوسَىٰ وَهَارُونَ (120) ਸਲਾਮ ਹੋਵੇ ਮੂਸਾ ਅਤੇ ਹਾਰੂਨ ਨੂੰ। | 
إِنَّا كَذَٰلِكَ نَجْزِي الْمُحْسِنِينَ (121) ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। | 
إِنَّهُمَا مِنْ عِبَادِنَا الْمُؤْمِنِينَ (122) ਬੇਸ਼ੱਕ ਉਹ ਦੋਵੇਂ ਸਾਡੇ ਇਮਾਨ ਵਾਲੇ ਬੰਦਿਆਂ ਵਿਚੋਂ ਸਨ। | 
وَإِنَّ إِلْيَاسَ لَمِنَ الْمُرْسَلِينَ (123) ਅਤੇ ਇਲਯਾਸ ਵੀ ਪੈਗ਼ੰਬਰਾਂ ਵਿਚੋਂ ਸੀ। | 
إِذْ قَالَ لِقَوْمِهِ أَلَا تَتَّقُونَ (124) ਜਦੋਂ ਕਿ ਉਸ ਨੇ ਆਪਣੀ ਕੌਮ ਨੂੰ ਆਖਿਆ। | 
أَتَدْعُونَ بَعْلًا وَتَذَرُونَ أَحْسَنَ الْخَالِقِينَ (125) ਕੀ ਤੁਸੀਂ ਡਰਦੇ ਨਹੀਂ?ਕੀ ਤੁਸੀਂ ਬਾਅਲ (ਦੇਵਤੇ) ਨੰ ਪੂਕਾਰਦੇ ਹੋ ਅਤੇ ਸਭ ਤੋਂ ਸੋਹਣੇ ਸਿਰਜਣਹਾਰ ਨੂੰ ਛੱਡਦੇ ਹੋ। | 
اللَّهَ رَبَّكُمْ وَرَبَّ آبَائِكُمُ الْأَوَّلِينَ (126) ਅੱਲਾਹ ਨੂੰ ਜਿਹੜਾ ਤੁਹਾਡਾ ਅਤੇ ਤੁਹਾਡੇ ਪਿਛਲੇ ਵਡੇਰਿਆਂ (ਪਿਉ-ਦਾਦਿਆਂ) ਦਾ ਰੱਬ ਹੈ। | 
فَكَذَّبُوهُ فَإِنَّهُمْ لَمُحْضَرُونَ (127) ਤਾਂ ਉਨ੍ਹਾਂ ਨੇ ਉਸ ਤੋਂ ਇਨਕਾਰ ਕੀਤਾ, ਇਸ ਲਈ ਉਹ ਫੜ੍ਹੇ ਜਾਣ ਵਾਲਿਆਂ ਵਿਚ ਸ਼ਾਮਿਲ ਹੋਣਗੇ। | 
إِلَّا عِبَادَ اللَّهِ الْمُخْلَصِينَ (128) ਪਰੰਤੂ ਜਿਹੜੇ ਅੱਲਾਹ ਦੇ ਵਿਸ਼ੇਸ਼ ਬੰਦੇ ਸਨ (ਉਹ ਸਜ਼ਾ ਵਿਚ ਨਹੀਂ ਫਸੇ ਹੋਣਗੇ)। | 
وَتَرَكْنَا عَلَيْهِ فِي الْآخِرِينَ (129) ਅਤੇ ਅਸੀਂ ਉਨ੍ਹਾਂ ਦੇ ਰਾਹ ਤੇ ਪਿੱਛਲੇ ਹੋਂ ਚੁੱਕੇ ਸਮੂਹਾਂ ਵਿਚ (ਉਨ੍ਹਾਂ ਦੀ ਵਡਿਆਈ) ਛੱਡ ਦਿੱਤੀ। | 
سَلَامٌ عَلَىٰ إِلْ يَاسِينَ (130) ਸਲਾਮਤੀ ਹੋਵੇ ਇਲਯਾਸ ਤੇ। | 
إِنَّا كَذَٰلِكَ نَجْزِي الْمُحْسِنِينَ (131) ਅਸੀ' ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। | 
إِنَّهُ مِنْ عِبَادِنَا الْمُؤْمِنِينَ (132) ਬੇਸ਼ੱਕ ਉਹ ਸਾਡੇ ਇਮਾਨ ਵਾਲੇ ਬੰਦਿਆਂ ਵਿੱਚੋਂ ਸਨ। | 
وَإِنَّ لُوطًا لَّمِنَ الْمُرْسَلِينَ (133) ਅਤੇ ਬੇਸ਼ੱਕ ਲੂਤ ਵੀ ਪੈਗੰਬਰਾਂ ਵਿਚੋਂ ਸੀ। | 
إِذْ نَجَّيْنَاهُ وَأَهْلَهُ أَجْمَعِينَ (134) ਜਦੋਂ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਰਾ ਲਿਆ। | 
إِلَّا عَجُوزًا فِي الْغَابِرِينَ (135) ਪਰ ਇੱਕ ਬੁੱਢੀ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿਚੋਂ ਸੀ। | 
ثُمَّ دَمَّرْنَا الْآخَرِينَ (136) ਫਿਰ ਅਸੀਂ ਦੂਜਿਆਂ ਨੂੰ ਬਰਬਾਦ ਕਰ ਦਿੱਤਾ। | 
وَإِنَّكُمْ لَتَمُرُّونَ عَلَيْهِم مُّصْبِحِينَ (137) ਅਤੇ ਤੁਸੀਂ ਸਵੇਰ ਨੂੰ ਵੀ ਉਨ੍ਹਾਂ ਦੀਆਂ ਬਸਤੀਆਂ ਵਿੱਚੋਂ ਲੰਘਦੇ ਰਹਿੰਦੇ ਹੋ। | 
وَبِاللَّيْلِ ۗ أَفَلَا تَعْقِلُونَ (138) ਅਤੇ ਰਾਤ ਨੂੰ ਵੀ। ਕੀ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ। | 
وَإِنَّ يُونُسَ لَمِنَ الْمُرْسَلِينَ (139) ਅਤੇ ਬੇਸ਼ੱਕ ਯੂਨਸ ਵੀ ਰਸੂਲਾਂ ਵਿਚੋਂ ਸੀ। | 
إِذْ أَبَقَ إِلَى الْفُلْكِ الْمَشْحُونِ (140) ਜਦੋਂ ਉਹ ਭੱਜ ਕੇ ਭਰੀ ਹੋਈ ਕਿਸ਼ਤੀ ਵਿਚ ਪਹੁੰਚਿਆ। | 
فَسَاهَمَ فَكَانَ مِنَ الْمُدْحَضِينَ (141) ਫਿਰ ਕੁਰਆ (ਪਰਚੀ ਪਾਉਣਾ) ਪਾਇਆ ਤਾਂ ਉਹ ਦੋਸ਼ੀ ਨਿਕਲਿਆ। | 
فَالْتَقَمَهُ الْحُوتُ وَهُوَ مُلِيمٌ (142) ਫਿਰ ਉਸ ਨੂੰ ਮਛਲੀ ਨੇ ਨਿਗਲ ਲਿਆ ਅਤੇ ਉਹ ਖੁਦ ਨੂੰ ਬੂਰਾ ਭਲਾ ਕਹਿ ਰਿਹਾ ਸੀ। | 
فَلَوْلَا أَنَّهُ كَانَ مِنَ الْمُسَبِّحِينَ (143) ਜੇਕਰ ਉਹ ਸਿਫ਼ਤ ਸਲਾਹ ਕਰਨ ਵਾਲਿਆਂ ਵਿਚੋਂ ਨਾ ਹੁੰਦਾ। | 
لَلَبِثَ فِي بَطْنِهِ إِلَىٰ يَوْمِ يُبْعَثُونَ (144) ਤਾਂ ਉਸ ਦਿਨ ਜਦੋਂ' ਲੋਕਾਂ ਨੂੰ ਮੁੜ ਜੀਵਿਤ ਕੀਤਾ ਜਾਣਾ ਹੈ, ਉਦੋਂ ਤੱਕ ਉਹ ਮੱਛੀ ਦੇ ਪੇਟ ਵਿਚ ਹੀ ਰਹਿੰਦਾ। | 
۞ فَنَبَذْنَاهُ بِالْعَرَاءِ وَهُوَ سَقِيمٌ (145) ਫਿਰ ਅਸੀਂ ਉਸ ਨੂੰ ਇੱਕ ਮੈਦਾਨ ਵਿਚ ਪਾ ਦਿੱਤਾ ਅਤੇ ਉਹ ਨਿਡਾਲ ਸੀ। | 
وَأَنبَتْنَا عَلَيْهِ شَجَرَةً مِّن يَقْطِينٍ (146) ਅਤੇ ਅਸੀਂ ਉਸ ਉੱਤੇ ਇੱਕ ਵੇਲਾਂ ਵਾਲਾ ਦਰਖਤ ਉਗਾ ਦਿੱਤਾ। | 
وَأَرْسَلْنَاهُ إِلَىٰ مِائَةِ أَلْفٍ أَوْ يَزِيدُونَ (147) ਅਤੇ ਅਸੀਂ ਉਸ ਨੂੰ ਇੱਕ ਲੱਖ ਜਾਂ ਉਸ ਤੋਂ ਵੀ ਜ਼ਿਆਦਾ ਲੋਕਾਂ ਵੱਲ ਭੇਜਿਆ। | 
فَآمَنُوا فَمَتَّعْنَاهُمْ إِلَىٰ حِينٍ (148) ਫਿਰ ਉਹ ਲੋਕ ਈਮਾਨ ਲਿਆਏ ਤਾਂ ਅਸੀਂ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਤੱਕ ਲਾਭ ਉਠਾਉਣ ਦਿੱਤਾ। | 
فَاسْتَفْتِهِمْ أَلِرَبِّكَ الْبَنَاتُ وَلَهُمُ الْبَنُونَ (149) ਤਾਂ ਉਨ੍ਹਾਂ ਨੂੰ ਪੁੱਛੋਂ ਕੀ ਤੁਹਾਡੇ ਰੱਬ ਲਈ ਬੇਟੀਆਂ ਹਨ ਅਤੇ ਉਨ੍ਹਾਂ ਲਈ ਪੁੱਤਰ। | 
أَمْ خَلَقْنَا الْمَلَائِكَةَ إِنَاثًا وَهُمْ شَاهِدُونَ (150) ਕੀ ਅਸੀਂ ਫ਼ਰਿਸ਼ਤਿਆਂ ਨੂੰ ਔਰਤ ਬਣਾਇਆ ਹੈ ਅਤੇ ਉਹ ਦੇਖ ਰਹੇ ਸਨ। | 
أَلَا إِنَّهُم مِّنْ إِفْكِهِمْ لَيَقُولُونَ (151) ਸੁਣ ਲਵੋ ਇਹ ਲੋਕ ਸਿਰਫ਼ ਮਨਘੜਤ ਰੂਪ ਵਿਚ ਅਜਿਹਾ ਕਹਿੰਦੇ ਹਨ। | 
وَلَدَ اللَّهُ وَإِنَّهُمْ لَكَاذِبُونَ (152) ਕਿ ਅੱਲਾਹ ਔਲਾਦ ਰੱਖਦਾ ਹੈ ਯਕੀਨਨ ਹੀ' ਇਹ ਝੂਠੇ ਹਨ। | 
أَصْطَفَى الْبَنَاتِ عَلَى الْبَنِينَ (153) ਕੀ ਅੱਲਾਹ ਨੇ ਬੇਟਿਆਂ ਦੀ ਤੁਲਨਾ ਵਿਚ ਬੇਟੀਆਂ ਪਸੰਦ ਕੀਤੀਆਂ ਹਨ। | 
مَا لَكُمْ كَيْفَ تَحْكُمُونَ (154) ਤੁਹਾਨੂੰ ਕੀ ਹੋ ਗਿਆ ਹੈ` ਤੁਸੀਂ ਕਿਹੋ ਜਿਹਾ ਫ਼ੈਸਲਾ ਕਰਦੇ ਹੋ। | 
أَفَلَا تَذَكَّرُونَ (155) ਫਿਰ ਕੀ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ। | 
أَمْ لَكُمْ سُلْطَانٌ مُّبِينٌ (156) ਕੀ ਤੁਹਾਡੇ ਪਾਸ ਕੋਈ ਸਪੱਸ਼ਟ ਦਲੀਲ ਹੈ। | 
فَأْتُوا بِكِتَابِكُمْ إِن كُنتُمْ صَادِقِينَ (157) ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀ ਕਿਤਾਬ ਲਿਆਉ। | 
وَجَعَلُوا بَيْنَهُ وَبَيْنَ الْجِنَّةِ نَسَبًا ۚ وَلَقَدْ عَلِمَتِ الْجِنَّةُ إِنَّهُمْ لَمُحْضَرُونَ (158) ਅਤੇ ਉਨ੍ਹਾਂ ਨੇ ਅੱਲਾਹ ਅਤੇ ਜਿੰਨਾਂ ਵਿਚ ਵੀ ਰਿਸ਼ਤੇਦਾਰੀ ਜੋੜ ਰੱਖੀ ਹੈ। ਅਤੇ ਜਿੰਨਾਂ ਨੂੰ ਪਤਾ ਹੈ ਕਿ ਯਕੀਨਨ ਉਹ ਫੜੇ ਹੋਏ ਆਉਂਣਗੇ। | 
سُبْحَانَ اللَّهِ عَمَّا يَصِفُونَ (159) ਅੱਲਾਹ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਬਿਆਨ ਕਰਦੇ ਹਨ। | 
إِلَّا عِبَادَ اللَّهِ الْمُخْلَصِينَ (160) ਪਰੰਤੂ ਉਹ ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਹਨ। | 
فَإِنَّكُمْ وَمَا تَعْبُدُونَ (161) ਸੋ ਤੁਸੀਂ ਅਤੇ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ। | 
مَا أَنتُمْ عَلَيْهِ بِفَاتِنِينَ (162) ਅੱਲਾਹ ਤੋਂ ਕਿਸੇ ਨੂੰ ਮੋੜ ਨਹੀਂ ਸਕਦੇ। | 
إِلَّا مَنْ هُوَ صَالِ الْجَحِيمِ (163) ਪਰ ਉਸ ਨੂੰ ਜਿਹੜਾ ਨਰਕ ਵਿਚ ਜਾਣ ਵਾਲਾ ਹੈ। | 
وَمَا مِنَّا إِلَّا لَهُ مَقَامٌ مَّعْلُومٌ (164) ਅਤੇ ਸਾਡੇ ਵਿਚੋਂ ਹਰੇਕ ਦਾ ਇੱਕ ਮਿਥਿਆ ਹੋਇਆ ਸਥਾਨ ਹੈ। | 
وَإِنَّا لَنَحْنُ الصَّافُّونَ (165) ਅਤੇ ਅਸੀਂ ਅੱਲਾਹ ਦੇ ਸਾਹਮਣੇ ਪੰਗਤਾਂ ਵਿਚ ਖੜ੍ਹੇ ਰਹਿਣ ਵਾਲੇ ਹਾਂ। | 
وَإِنَّا لَنَحْنُ الْمُسَبِّحُونَ (166) ਅਤੇ ਅਸੀਂ ਉਸ ਦੀ ਸਿਫ਼ਤ ਸਲਾਹ ਕਰਨ ਵਾਲੇ ਹਾਂ। | 
وَإِن كَانُوا لَيَقُولُونَ (167) ਅਤੇ ਇਹ ਲੋਕ ਕਿਹਾ ਕਰਦੇ ਸਨ। | 
لَوْ أَنَّ عِندَنَا ذِكْرًا مِّنَ الْأَوَّلِينَ (168) ਕਿ ਜੇ ਸਾਡੇ ਕੋਲ ਪਹਿਲਾਂ ਵਾਲੇ ਲੋਕਾਂ ਦੀ ਕੋਈ ਸਿੱਖਿਆ ਹੁੰਦੀ। | 
لَكُنَّا عِبَادَ اللَّهِ الْمُخْلَصِينَ (169) ਤਾਂ ਅਸੀਂ ਵੀ ਅੱਲਾਹ ਦੇ ਵਿਸ਼ੇਸ਼ ਬੰਦੇ ਹੁੰਦੇ। | 
فَكَفَرُوا بِهِ ۖ فَسَوْفَ يَعْلَمُونَ (170) ਫਿਰ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ ਤਾਂ ਜਲਦੀ ਹੀ ਉਹ ਸਮਝ ਲੈਣਗੇ। | 
وَلَقَدْ سَبَقَتْ كَلِمَتُنَا لِعِبَادِنَا الْمُرْسَلِينَ (171) ਅਤੇ ਆਪਣੇ ਭੇਜੇ ਹੋਏ ਬੰਦਿਆਂ ਲਈ ਸਾਡਾ ਇਹ ਨਿਰਣਾ ਪਹਿਲਾਂ ਹੀ ਹੋ ਚੁੱਕਿਆ ਹੈ। | 
إِنَّهُمْ لَهُمُ الْمَنصُورُونَ (172) ਕਿ ਬੇਸ਼ੱਕ ਉਹ ਹੀ ਪ੍ਰਭਾਵਸ਼ਾਲੀ ਹੋਣਗੇ। | 
وَإِنَّ جُندَنَا لَهُمُ الْغَالِبُونَ (173) ਅਤੇ ਸਾਡੀਆਂ ਫੌਜਾਂ ਹੀ ਜਿੱਤਣ ਵਾਲੀਆਂ ਹਨ। | 
فَتَوَلَّ عَنْهُمْ حَتَّىٰ حِينٍ (174) ਤਾਂ ਕੁਝ ਸਮੇਂ ਤੱਕ ਉਨ੍ਹਾਂ ਤੋਂ ਮੂੰਹ ਮੋੜੋ। | 
وَأَبْصِرْهُمْ فَسَوْفَ يُبْصِرُونَ (175) ਅਤੇ ਦੇਖਦੇ ਰਹੋ ਜਲਦੀ ਹੀ ਉਹ ਵੀ ਦੇਖ ਲੈਣਗੇ। | 
أَفَبِعَذَابِنَا يَسْتَعْجِلُونَ (176) ਕੀ ਉਹ ਸਾਡੀ ਸਜ਼ਾ ਲਈ ਜਲਦੀ ਕਰ ਰਹੇ ਹਨ। | 
فَإِذَا نَزَلَ بِسَاحَتِهِمْ فَسَاءَ صَبَاحُ الْمُنذَرِينَ (177) ਫਿਰ ਜਦੋਂ ਉਹ ਉਨ੍ਹਾਂ ਦੇ ਮੈਦਾਨ ਵਿਚ ਆ ਜਾਵੇਗਾ ਤਾਂ ਉਨ੍ਹਾਂ ਲੋਕਾਂ ਦੀ ਸਵੇਰ ਬੜੀ ਮਾੜੀ ਹੋਵੇਗੀ' ਜਿਨ੍ਹਾਂ ਨੂੰ ਉਸ ਤੋਂ ਡਰਾਇਆ ਜਾ ਚੁੱਕਿਆ ਹੈ। | 
وَتَوَلَّ عَنْهُمْ حَتَّىٰ حِينٍ (178) ਤਾਂ ਕੂਝ ਸਮੇਂ ਲਈ ਉਨ੍ਹਾਂ ਤੋਂ ਮੂੰਹ ਮੋੜੀ ਰੱਖੋ। | 
وَأَبْصِرْ فَسَوْفَ يُبْصِرُونَ (179) ਅਤੇ ਦੇਖਦੇ ਰਹੋ ਜਲਦੀ ਹੀ' ਉਹ ਖੁਦ ਵੀ ਦੇਖ ਲੈਣਗੇ। | 
سُبْحَانَ رَبِّكَ رَبِّ الْعِزَّةِ عَمَّا يَصِفُونَ (180) ਤੇਰਾ ਰੱਬ ਸਤਿਕਾਰਯੋਗ ਹੈ ਅਤੇ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੇ ਇਹ ਲੋਕ ਬਿਆਨ ਕਰਦੇ ਹਨ। | 
وَسَلَامٌ عَلَى الْمُرْسَلِينَ (181) ਅਤੇ ਪੈਗ਼ੰਬਰਾਂ ਨੂੰ ਸਲਾਮ ਹੈ। | 
وَالْحَمْدُ لِلَّهِ رَبِّ الْعَالَمِينَ (182) ਅਤੇ ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸੰਪੂਰਨ ਸੰਸਾਰ ਦਾ ਪਾਲਣਹਾਰ ਹੈ। |