ن ۚ وَالْقَلَمِ وَمَا يَسْطُرُونَ (1) ਨੂਨ, ਕਲਮ ਦੀ ਅਤੇ ਜਿਹੜੇ (ਕਲਮਾਂ ਵਾਲੇ) ਲਿਖਦੇ ਹਨ, ਉਸ ਦੀ ਸੰਹੁ। |
مَا أَنتَ بِنِعْمَةِ رَبِّكَ بِمَجْنُونٍ (2) ਤੁਸੀਂ ਆਪਣੇ ਰੱਬ ਦੀ ਕਿਰਪਾ ਨਾਲ ਦੀਵਾਨੇ ਨਹੀਂ ਹੋ। |
وَإِنَّ لَكَ لَأَجْرًا غَيْرَ مَمْنُونٍ (3) ਅਤੇ ਬੇਸ਼ੱਕ ਤੁਹਾਡੇ ਲਈ ਬਦਲਾ ਹੈ ਕਦੇ ਨਾ ਮੁੱਕਣ ਵਾਲਾ। |
وَإِنَّكَ لَعَلَىٰ خُلُقٍ عَظِيمٍ (4) ਅਤੇ ਬੇਸ਼ੱਕ ਤੁਸੀਂ ਇੱਕ ਉੱਚੇ ਇਖ਼ਲਾਕ ਤੇ ਹੋ। |
فَسَتُبْصِرُ وَيُبْصِرُونَ (5) ਸੋ ਬਹੁਤ ਛੇਤੀ ਹੀ ਤੁਸੀਂ ਦੇਖੋਗੇ ਅਤੇ ਉਹ ਵੀ ਦੇਖਣਗੇ। |
بِأَييِّكُمُ الْمَفْتُونُ (6) ਕਿ ਤੁਹਾਡੇ ਵਿਚੋਂ ਕਿਸ ਨੂੰ ਝੱਲਪੁਣਾ (ਦੀਵਾਨਾਪਣ) ਹੈ |
إِنَّ رَبَّكَ هُوَ أَعْلَمُ بِمَن ضَلَّ عَن سَبِيلِهِ وَهُوَ أَعْلَمُ بِالْمُهْتَدِينَ (7) ਤੁਹਾਡਾ ਰੱਬ ਹੀ ਚੰਗੀ ਤਰਾਂ ਜਾਣਦਾ ਹੈ, ਜਿਹੜਾ ਉਸ ਦੇ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਉਹ ਰਾਹ ਤੇ ਚੱਲਣ ਵਾਲਿਆਂ ਨੂੰ ਵੀ ਚੰਗੀ ਤਰਾਂ ਜਾਣਦਾ ਹੈ। |
فَلَا تُطِعِ الْمُكَذِّبِينَ (8) ਸੋ ਤੁਸੀਂ ਇਨ੍ਹਾਂ ਝੁਠਲਾਉਣ ਵਾਲਿਆਂ ਦਾ ਕਿਹਾ ਨਾ ਮੰਨੋਂ। |
وَدُّوا لَوْ تُدْهِنُ فَيُدْهِنُونَ (9) ਉਹ ਚਾਹੁੰਦੇ ਹਨ ਕਿ ਤੁਸੀਂ ਨਰਮ ਪੈ ਜਾਵੋ, ਤਾਂ ਉਹ ਵੀ ਨਰਮ ਪੈ ਜਾਣਗੇ। |
وَلَا تُطِعْ كُلَّ حَلَّافٍ مَّهِينٍ (10) ਅਤੇ ਤੁਸੀਂ ਅਜਿਹੇ ਬੰਦੇ ਦਾ ਕਹਿਣਾ ਨਾ ਮੰਨੋ, ਜਿਹੜਾ ਬਹੁਤਾ ਸਹੁੰਆਂ ਖਾਣ ਵਾਲਾ ਹੋਵੇ |
هَمَّازٍ مَّشَّاءٍ بِنَمِيمٍ (11) ਅਤੇ ਸ਼ੇਕਦਰਾ ਹੋਵੇ, ਵਿਅੰਗ ਕਰਨ ਵਾਲਾ ਹੋਵੇ, ਜ਼ੁਗਲੀਆਂ ਕਰਦਾ ਫਿਰਦਾ ਹੋਵੇ। |
مَّنَّاعٍ لِّلْخَيْرِ مُعْتَدٍ أَثِيمٍ (12) ਚੰਗੇ ਕੰਮਾਂ ਤੋਂ ਰੋਕਣ ਵਾਲਾ ਹੋਵੇ, ਹੱਦਾਂ ਦਾ ਉਲਘੰਣ ਕਰਨ ਵਾਲਾ ਹੋਵੇ, ਬੇਈਮਾਨੀ ਕਰਨ ਵਾਲਾ ਹੋਵੇ। |
عُتُلٍّ بَعْدَ ذَٰلِكَ زَنِيمٍ (13) ਪੱਥਰ ਦਿਲ ਹੋਵੇ ਅਤੇ ਇਸ ਤੋਂ ਵੱਧ ਕੇ ਬਦ ਜ਼ਾਤ ਹੋਵੇ। |
أَن كَانَ ذَا مَالٍ وَبَنِينَ (14) ਇਸ ਲਈ ਕਿ ਉਹ ਦੌਲਤ ਅਤੇ ਔਲਾਦ ਵਾਲਾ ਹੈ। |
إِذَا تُتْلَىٰ عَلَيْهِ آيَاتُنَا قَالَ أَسَاطِيرُ الْأَوَّلِينَ (15) ਜਦੋਂ ਉਸ ਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ, ਤਾਂ ਉਹ ਆਖਦਾ ਹੈ ਕਿ ਇਹ ਪਹਿਲਾਂ ਹੋ ਚੁੱਕਿਆਂ ਦੀਆਂ ਪ੍ਰਮਾਣਾਂ ਤੋਂ ਰਹਿਤ ਗੱਲਾਂ ਹਨ। |
سَنَسِمُهُ عَلَى الْخُرْطُومِ (16) ਜਲਦੀ ਹੀ ਅਸੀਂ ਉਸ ਦੇ ਨੱਕ ਨੂੰ ਦਾਗੀ ਕਰਾਂਗੇ। |
إِنَّا بَلَوْنَاهُمْ كَمَا بَلَوْنَا أَصْحَابَ الْجَنَّةِ إِذْ أَقْسَمُوا لَيَصْرِمُنَّهَا مُصْبِحِينَ (17) ਅਸੀਂ ਉਨ੍ਹਾਂ ਨੂੰ ਇਮਤਿਹਾਨ ਵਿਚ ਪਾਇਆ, ਜਿਸ ਤਰਾਂ ਅਸੀਂ ਸ਼ਾਗ ਵਾਲਿਆਂ ਨੂੰ ਇਮਤਿਹਾਨ ਵਿਚ ਪਾਇਆ ਸੀ। ਜਦੋਂ' ਉਨ੍ਹਾਂ ਨੇ ਸਹੁੰ ਖਾਧੀ ਸੀ ਕਿ ਉਹ ਸਵੇਰੇ ਸ਼ਾਮ ਜ਼ਰੂਰ ਉਸ ਦਾ ਫ਼ਲ ਤੋੜ ਲੈਣਗੇ। |
وَلَا يَسْتَثْنُونَ (18) ਉਨ੍ਹਾਂ ਨੇ ਇੰਨਸ਼ਾਂ ਅੱਲਾਹ (ਅੱਲਾਹ ਨੇ ਚਾਹਿਆ) ਨਹੀ ਕਿਹਾ। |
فَطَافَ عَلَيْهَا طَائِفٌ مِّن رَّبِّكَ وَهُمْ نَائِمُونَ (19) ਸੋ ਉਸ ਬਾਗ਼ ਤੇ ਤੇਰੇ ਰੱਬ ਵੱਲੋਂ ਇੱਕ ਫਿਰਨ ਵਾਲਾ ਫਿਰ ਗਿਆ ਅਤੇ ਉਹ ਸੌ ਰਹੇ ਸੀ। |
فَأَصْبَحَتْ كَالصَّرِيمِ (20) ਸੋ ਉਹ ਇਉਂ ਹੋ ਗਿਆ ਜਿਵੇਂ ਕੱਟੀ ਹੋਈ ਫ਼ਸਲ। |
فَتَنَادَوْا مُصْبِحِينَ (21) ਸੋ ਸਵੇਰੇ ਉਨ੍ਹਾਂ ਨੇ ਇੱਕ ਦੂਜੇ ਨੂੰ ਪੁਕਾਰਿਆ। |
أَنِ اغْدُوا عَلَىٰ حَرْثِكُمْ إِن كُنتُمْ صَارِمِينَ (22) ਕਿ ਸਵੇਰੇ ਆਪਣੇ ਖੇਤ ਚੱਲੋਂ, ਜੇਕਰ ਤੁਸੀਂ ਫ਼ਲ ਤੋੜਨਾ ਹੈ। |
فَانطَلَقُوا وَهُمْ يَتَخَافَتُونَ (23) ਫਿਰ ਉਹ ਚੱਲ ਪਏ ਅਤੇ ਹੌਲੀ ਹੌਲੀ ਕਹਿ ਰਹੇ ਸਨ। |
أَن لَّا يَدْخُلَنَّهَا الْيَوْمَ عَلَيْكُم مِّسْكِينٌ (24) ਕਿ ਅੱਜ ਕੋਈ ਕੰਗਾਲ ਤੁਹਾਡੇ ਕੋਲ ਬਾਗ਼ ਵਿਚ ਨਾ ਆ ਸਕੇ। |
وَغَدَوْا عَلَىٰ حَرْدٍ قَادِرِينَ (25) ਅਤੇ ਉਹ ਆਪਣੇ ਆਪ ਨੂੰ ਸਮਰੱਥ ਸਮਝ ਕੇ ਤੂਰੇ। (ਜਿਵੇਂ ਖੇਤੀ ਤੇ ਪੂਰਨ ਅਧਿਕਾਰ ਰੱਖਦੇ ਹੋਣ) |
فَلَمَّا رَأَوْهَا قَالُوا إِنَّا لَضَالُّونَ (26) ਫਿਰ ਜਦੋਂ ਬਾਗ਼ ਨੂੰ (ਉਜੜਿਆ) ਦੇਖਿਆ ਤਾਂ ਆਖਣ ਲੱਗੇ ਕਿ ਅਸੀਂ ਰਾਹ ਭੁੱਲ ਗਏ। |
بَلْ نَحْنُ مَحْرُومُونَ (27) ਸਗੋਂ ਅਸੀਂ ਵਾਂਝੇ ਗਏ। |
قَالَ أَوْسَطُهُمْ أَلَمْ أَقُل لَّكُمْ لَوْلَا تُسَبِّحُونَ (28) ਉਨ੍ਹਾਂ ਵਿਚੋਂ ਜਿਹੜਾ ਬਿਹਤਰ ਬੰਦਾ ਸੀ, ਉਸ ਨੇ ਆਖਿਆ ਕਿ ਮੈਂ' ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀ ਲੋਕ ਸਿਫ਼ਤ ਸਲਾਹ ਕਿਉਂ ਨਹੀਂ ਕਰਦੇ। |
قَالُوا سُبْحَانَ رَبِّنَا إِنَّا كُنَّا ظَالِمِينَ (29) ਉਨ੍ਹਾਂ ਨੇ ਆਖਿਆ ਕਿ ਸਾਡਾ ਰੱਬ ਪਵਿੱਤਰ ਹੈ। ਬੇਸ਼ੱਕ ਅਸੀਂ ਜ਼ਾਲਿਮ ਸੀ। |
فَأَقْبَلَ بَعْضُهُمْ عَلَىٰ بَعْضٍ يَتَلَاوَمُونَ (30) ਫਿਰ ਉਹ ਆਪਿਸ ਵਿਚ ਇੱਕ ਦੂਜੇ ਤੇ ਦੌਸ਼ ਲਾਉਣ ਲੱਗੇ। |
قَالُوا يَا وَيْلَنَا إِنَّا كُنَّا طَاغِينَ (31) ਉਨ੍ਹਾਂ ਨੇ ਆਖਿਆ ਕਿ ਸਾਨੂੰ ਅਫਸੋਸ ਹੈ, ਬੇਸ਼ੱਕ ਅਸੀਂ ਹੱਦਾਂ ਦਾ ਉਲੰਘਣ ਕਰਨ ਵਾਲੇ ਸੀ। |
عَسَىٰ رَبُّنَا أَن يُبْدِلَنَا خَيْرًا مِّنْهَا إِنَّا إِلَىٰ رَبِّنَا رَاغِبُونَ (32) ਉਮੀਦ ਹੈ ਕਿ ਸਾਡਾ ਰੱਬ ਸਾਨੂੰ ਇਸ ਤੋਂ ਵੀ ਵਧੀਆ ਬਾਗ਼ ਇਸ ਦੇ ਬਦਲੇ ਵਿਚ ਦੇ ਦੇਵੇ। ਅਸੀਂ ਉਸ ਵੱਲ ਹੀ ਮੁੜਦੇ ਹਾਂ। |
كَذَٰلِكَ الْعَذَابُ ۖ وَلَعَذَابُ الْآخِرَةِ أَكْبَرُ ۚ لَوْ كَانُوا يَعْلَمُونَ (33) ਆਫ਼ਤ ਇਸ ਤਰਾਂ ਹੀ ਆਉਂਦੀ ਹੈ ਅਤੇ ਪ੍ਰਲੋਕ ਦੀ ਸਜ਼ਾ ਇਸ ਤੋਂ ਵੀ ਵੱਡੀ ਹੈ। ਕਾਸ਼! ਇਹ ਲੋਕ ਜਾਣਵੇ। |
إِنَّ لِلْمُتَّقِينَ عِندَ رَبِّهِمْ جَنَّاتِ النَّعِيمِ (34) ਬੇਸ਼ੱਕ ਡਰਨ ਵਾਲਿਆਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਨਿਅਮਤਾਂ ਦੇ ਬਾਗ਼ ਹਨ। |
أَفَنَجْعَلُ الْمُسْلِمِينَ كَالْمُجْرِمِينَ (35) ਕੀ ਅਸੀਂ ਆਗਿਆਕਾਰੀਆਂ ਨੂੰ ਅਵੱਗਿਆਕਾਰੀਆਂ ਦੇ ਬਰਾਬਰ ਕਰ ਦੇਵਾਂਗੇ |
مَا لَكُمْ كَيْفَ تَحْكُمُونَ (36) ਤੁਹਾਨੂੰ ਕੀ ਹੋਇਆ ਤੁਸੀਂ ਕਿਹੋ ਜਿਹਾ ਫ਼ੈਸਲਾ ਕਰਦੇ ਹੋ। |
أَمْ لَكُمْ كِتَابٌ فِيهِ تَدْرُسُونَ (37) ਕੀ ਤੁਹਾਡੇ ਕੋਲ ਕੋਈ ਕਿਤਾਬ ਹੈ। ਜਿਸ ਵਿਚੋਂ ਤੁਸੀਂ ਪੜ੍ਹਦੇ ਹੋ। |
إِنَّ لَكُمْ فِيهِ لَمَا تَخَيَّرُونَ (38) ਇਸ ਵਿਚ ਤੁਹਾਡੇ ਲਈ ਉਹ ਹੈ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋ। |
أَمْ لَكُمْ أَيْمَانٌ عَلَيْنَا بَالِغَةٌ إِلَىٰ يَوْمِ الْقِيَامَةِ ۙ إِنَّ لَكُمْ لَمَا تَحْكُمُونَ (39) ਕੀ ਰਹਿਣਗੀਆਂ, ਕਿ ਤੁਹਾਡੇ ਲਈ ਉਹੀ ਕੁਝ ਹੈ। ਜਿਹੜਾ ਤੁਸੀਂ ਚਾਹੋਗੇ। |
سَلْهُمْ أَيُّهُم بِذَٰلِكَ زَعِيمٌ (40) ਇਨ੍ਹਾਂ ਨੂੰ ਪੁੱਛੋ ਕਿ ਇਨ੍ਹਾਂ ਵਿਚੋ ਉਸ ਦਾ ਜ਼ਿੰਮੇਦਾਰ ਕੌਣ ਹੈ। |
أَمْ لَهُمْ شُرَكَاءُ فَلْيَأْتُوا بِشُرَكَائِهِمْ إِن كَانُوا صَادِقِينَ (41) ਕੀ ਉਨ੍ਹਾਂ ਲਈ ਕੁਝ ਹੋਰ ਵੀ ਸ਼ਰੀਕ (ਭਾਈਵਾਲ) ਹਨ, ਤਾਂ ਉਹ ਆਪਣੇ ਸ਼ਰੀਕਾਂ ਨੂੰ ਲਿਆਉਣ, ਜੇਕਰ ਉਹ ਸੱਚੇ ਹੋਣ। |
يَوْمَ يُكْشَفُ عَن سَاقٍ وَيُدْعَوْنَ إِلَى السُّجُودِ فَلَا يَسْتَطِيعُونَ (42) ਜਿਸ ਦਿਨ ਅਸਲੀਅਤ ਤੋਂ ਪਰਦਾ ਜ਼ੁੱਕਿਆ ਜਾਵੇਗਾ। ਅਤੇ ਲੋਕ ਸਿਜਦੇ ਲਈ ਸੱਦੇ ਜਾਣਗੇ। ਤਾਂ ਉਹ ਸਿਜਦਾ ਨਾ ਕਰ ਸਕਣਗੇ। |
خَاشِعَةً أَبْصَارُهُمْ تَرْهَقُهُمْ ذِلَّةٌ ۖ وَقَدْ كَانُوا يُدْعَوْنَ إِلَى السُّجُودِ وَهُمْ سَالِمُونَ (43) ਉਨ੍ਹਾਂ ਦੀਆਂ ਨਜ਼ਰਾਂ ਝੂਕੀਆਂ ਹੋਣਗੀਆਂ। ਉਨ੍ਹਾਂ ਤੇ ਅਨਾਦਰ ਛਾਇਆ ਹੋਵੇਗਾ। ਅਤੇ ਉਹ ਸਿਜਦਾ ਲਈ ਸੱਦੇ ਜਾਂਦੇ ਸੀ। ਉਹ ਰਿਸ਼ਟ ਪੂਸ਼ਟ ਸਨ। |
فَذَرْنِي وَمَن يُكَذِّبُ بِهَٰذَا الْحَدِيثِ ۖ سَنَسْتَدْرِجُهُم مِّنْ حَيْثُ لَا يَعْلَمُونَ (44) ਸੋ ਮੈਨੂੰ ਅਤੇ ਉਨ੍ਹਾਂ ਨੂੰ ਛੱਡੋ, ਜਿਹੜੇ ਇਸ ਬਾਣੀ ਨੂੰ ਝੁਠਲਾਉਂਦੇ ਹਨ, ਅਸੀਂ' ਉਨ੍ਹਾਂ ਨੂੰ ਹੌਲੀ ਹੌਲੀ ਉਥੋਂ ਲਿਆ ਰਹੇ ਹਾਂ, ਜਿਥੋਂ ਉਹ ਨਹੀਂ ਜਾਣਦੇ। |
وَأُمْلِي لَهُمْ ۚ إِنَّ كَيْدِي مَتِينٌ (45) ਅਤੇ ਮੈਂ ਉਨ੍ਹਾਂ ਨੂੰ ਮੌਕਾ ਦੇ ਰਿਹਾ ਹਾਂ, ਬੇਸ਼ੱਕ ਮੇਰੀ ਪਕੜ ਬਹੁਤ ਮਜ਼ਸ਼ੂਤ ਹੈ। |
أَمْ تَسْأَلُهُمْ أَجْرًا فَهُم مِّن مَّغْرَمٍ مُّثْقَلُونَ (46) ਕੀ ਤੁਸੀਂ' ਇਨ੍ਹਾਂ ਤੋਂ ਕੁਝ ਸੇਵਾ ਫ਼ਲ (ਮਿਹਨਤਾਨਾ? ਮੰਗਦੇ ਹੋ। ਕਿ ਉਹ ਚੱਟੀ (ਤਾਵਾਨ) ਦੇ ਭਾਰ ਥੱਲੇ ਦੱਬੇ ਜਾ ਰਹੇ ਹਨ। |
أَمْ عِندَهُمُ الْغَيْبُ فَهُمْ يَكْتُبُونَ (47) ਜਾਂ ਉਨ੍ਹਾਂ ਦੇ ਕੋਲ ਗਾਇਬ ਦੀ ਜਾਣਕਾਰੀ ਹੈ, ਜੋ ਉਹ ਲਿਖ ਰਹੇ ਹਨ |
فَاصْبِرْ لِحُكْمِ رَبِّكَ وَلَا تَكُن كَصَاحِبِ الْحُوتِ إِذْ نَادَىٰ وَهُوَ مَكْظُومٌ (48) ਸੋ ਆਪਣੇ ਰੱਬ ਦੇ ਫ਼ੈਸਲੇ ਤੱਕ ਹੌਸਲਾ ਰੱਖੋਂ ਅਤੇ ਮੱਛੀ (ਦੀ ਬੁਰਕੀ ਬਨਣ) ਵਾਲੇ (ਯੂਨਸ) ਦੀ ਤਰ੍ਹਾਂ ਨਾ ਬਣ ਜਾਉ, ਜਦੋਂ ਉਸ ਨੇ ਪੁਕਾਰਿਆ ਤਾਂ ਉਹ ਦੁੱਖ ਨਾਲ ਭਰਿਆ ਹੋਇਆ ਸੀ। |
لَّوْلَا أَن تَدَارَكَهُ نِعْمَةٌ مِّن رَّبِّهِ لَنُبِذَ بِالْعَرَاءِ وَهُوَ مَذْمُومٌ (49) ਜੇਕਰ ਉਸ ਦੇ ਰੱਬ ਦੀ ਕਿਰਪਾ ਉਸ ਦੇ ਨਾਲ ਨਾ ਹੁੰਦੀ ਤਾਂ ਉਹ ਬੇਕਦਰਾ ਹੋ ਕੇ ਰੜੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ। |
فَاجْتَبَاهُ رَبُّهُ فَجَعَلَهُ مِنَ الصَّالِحِينَ (50) ਫਿਰ ਉਸ ਦੇ ਰੱਬ ਨੇ ਉਸ ਨੂੰ ਸਨਮਾਨਿਤ ਕੀਤਾ। ਸੋ ਉਸ ਨੂੰ ਸਦਾਚਾਰੀਆਂ ਵਿਚ ਸ਼ਾਮਿਲ ਕਰ ਦਿੱਤਾ ਗਿਆ। |
وَإِن يَكَادُ الَّذِينَ كَفَرُوا لَيُزْلِقُونَكَ بِأَبْصَارِهِمْ لَمَّا سَمِعُوا الذِّكْرَ وَيَقُولُونَ إِنَّهُ لَمَجْنُونٌ (51) ਅਤੇ ਇਹ ਅਵੱਗਿਆਕਾਰੀ ਲੋਕ ਜਦੋਂ ਉਪਦੇਸ਼ ਨੂੰ ਸੁਣਦੇ ਹਨ, ਤਾਂ ਇਸ ਤਰਾਂ ਤੁਹਾਨੂੰ ਦੇਖਦੇ ਹਨ, ਜਿਵੇ ਸਮਝੋ ਆਪਣੀ ਨਜ਼ਰ ਨਾਲ ਤੁਹਾਨੂੰ ਬਹਿਕਾ ਦੇਣਗੇ ਅਤੇ ਆਖਦੇ ਹਨ ਕਿ ਇਹ ਜ਼ਰੂਰ ਦੀਵਾਨਾ ਹੈ। |
وَمَا هُوَ إِلَّا ذِكْرٌ لِّلْعَالَمِينَ (52) ਅਤੇ ਉਹ ਸੰਸਾਰ ਵਾਲਿਆਂ ਲਈ ਸਿਰਫ਼ ਇੱਕ ਉਪਦੇਸ਼ ਹੈ। |