القرآن باللغة البنجابية - سورة الزلزلة مترجمة إلى اللغة البنجابية، Surah Zalzalah in Panjabi. نوفر ترجمة دقيقة سورة الزلزلة باللغة البنجابية - Panjabi, الآيات 8 - رقم السورة 99 - الصفحة 599.
إِذَا زُلْزِلَتِ الْأَرْضُ زِلْزَالَهَا (1) ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ। |
وَأَخْرَجَتِ الْأَرْضُ أَثْقَالَهَا (2) ਅਤੇ ਧਰਤੀ ਆਪਣਾ ਬੋਂਝ ਕੱਢ ਕੇ ਬਾਹਰ ਸੁੱਟ ਦੇਵੇਗੀ। |
وَقَالَ الْإِنسَانُ مَا لَهَا (3) ਅਤੇ ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋਇਆ। |
يَوْمَئِذٍ تُحَدِّثُ أَخْبَارَهَا (4) ਉਸ ਦਿਨ ਧਰਤੀ ਆਪਣੇ ਹਾਲਾਤਾਂ ਦਾ ਵਰਨਣ ਕਰੇਗੀ। |
بِأَنَّ رَبَّكَ أَوْحَىٰ لَهَا (5) ਕਿਉਂਕਿ ਤੁਹਾਡੇ ਰੱਬ ਦਾ ਉਸ ਨੂੰ ਇਹ ਹੀ ਹੁਕਮ ਹੋਵੇਗਾ। |
يَوْمَئِذٍ يَصْدُرُ النَّاسُ أَشْتَاتًا لِّيُرَوْا أَعْمَالَهُمْ (6) ਉਸ ਦਿਨ ਲੋਕ ਅਲੱਗ-ਅਲੱਗ ਨਿਕਲਣਗੇ। ਤਾਂ ਕਿ ਉਨ੍ਹਾਂ ਦੇ ਕਰਮ ਉਨ੍ਹਾਂ ਨੂੰ ਦਿਖਾਏ ਜਾਣ। |
فَمَن يَعْمَلْ مِثْقَالَ ذَرَّةٍ خَيْرًا يَرَهُ (7) ਤਾਂ ਜਿਸ ਬੰਦੇ ਨੇ ਤਿਣਕੇ ਬਰਾਬਰ ਵੀ ਨੇਕੀ ਕੀਤੀ ਹੋਵੇਗੀ। ਉਹ ਉਸ ਨੂੰ ਦੇਖ ਲਵੇਗਾ। |
وَمَن يَعْمَلْ مِثْقَالَ ذَرَّةٍ شَرًّا يَرَهُ (8) ਅਤੇ ਜਿਸ ਬੰਦੇ ਨੇ ਤਿਣਕੇ ਬਰਾਬਰ ਬੁਰਾਈ ਕੀਤੀ ਹੋਵੇਗੀ, ਉਹ ਉਸ ਨੂੰ ਦੇਖ ਲਵੇਗਾ। |