اقْتَرَبَتِ السَّاعَةُ وَانشَقَّ الْقَمَرُ (1) ਕਿਆਮਤ ਨੇੜੇ ਆ ਗਈ ਅਤੇ ਚੰਦ ਪਾਟ ਗਿਆ। |
وَإِن يَرَوْا آيَةً يُعْرِضُوا وَيَقُولُوا سِحْرٌ مُّسْتَمِرٌّ (2) ਅਤੇ ਉਹ ਕੋਈ ਵੀ ਨਿਸ਼ਾਨੀ ਦੇਖਣ ਤਾਂ ਮੂੰਹ ਹੀ ਮੋੜਣਗੇ ਅਤੇ ਆਖਣਗੇ ਕਿ ਇਹ ਤਾਂ ਜਾਦੂ ਹੈ, ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ। |
وَكَذَّبُوا وَاتَّبَعُوا أَهْوَاءَهُمْ ۚ وَكُلُّ أَمْرٍ مُّسْتَقِرٌّ (3) ਅਤੇ ਉਨ੍ਹਾਂ ਨੇ ਝੁਠਲਾ ਦਿੱਤਾ ਅਤੇ ਆਪਣੀਆਂ ਇਛਾਵਾਂ ਦਾ ਪਾਲਣ ਕੀਤਾ ਅਤੇ ਹਰੇਕ ਕੰਮ ਦਾ ਸਮਾਂ ਨਿਰਧਾਰਿਤ ਹੈ। |
وَلَقَدْ جَاءَهُم مِّنَ الْأَنبَاءِ مَا فِيهِ مُزْدَجَرٌ (4) ਅਤੇ ਉਨ੍ਹਾਂ ਨੂੰ ਉਹ ਖ਼ਬਰਾ ਪਹੁੰਚ ਚੁੱਕੀਆਂ ਹਨ ਜਿਸ ਵਿਚ ਕਾਫ਼ੀ ਸਿੱਖਿਆ ਹੈ। |
حِكْمَةٌ بَالِغَةٌ ۖ فَمَا تُغْنِ النُّذُرُ (5) ਉਚੇ ਦਰਜੇ ਦੀ ਸਿਆਣਪ ਵੀ, ਪਰੰਤੂ ਚਿਤਾਵਨੀਆਂ ਉਨ੍ਹਾਂ ਨੂੰ ਲਾਭ ਨਹੀਂ ਦਿੰਦੀਆਂ। |
فَتَوَلَّ عَنْهُمْ ۘ يَوْمَ يَدْعُ الدَّاعِ إِلَىٰ شَيْءٍ نُّكُرٍ (6) ਸੋ ਉਨ੍ਹਾਂ ਤੋਂ ਮੂੰਹ ਮੋੜੋ। ਜਿਸ ਦਿਨ ਪੁਕਾਰਣ ਵਾਲਾ ਇੱਕ ਨਾ ਪਸੰਦ ਚੀਜ਼ ਵੱਲ ਪੁਕਾਰੇਗਾ। |
خُشَّعًا أَبْصَارُهُمْ يَخْرُجُونَ مِنَ الْأَجْدَاثِ كَأَنَّهُمْ جَرَادٌ مُّنتَشِرٌ (7) ਅੱਖਾਂ ਨੀਵੀਆਂ ਕਰਦੇ ਹੋਏ ਕਬਰਾਂ ਤੋਂ (ਇੰਜ) ਨਿਕਲ ਪੈਣਗੇ ਜਿਵੇਂ ਉਹ ਖਿਲਰੀਆਂ ਹੋਈਆਂ ਟਿੱਡੀਆਂ ਹਨ। |
مُّهْطِعِينَ إِلَى الدَّاعِ ۖ يَقُولُ الْكَافِرُونَ هَٰذَا يَوْمٌ عَسِرٌ (8) ਭੱਜਦੇ ਹੋਏ ਪੁਕਾਰਣ ਵਾਲੇ ਵੱਲ। ਅਵੱਗਿਆਕਾਰੀ ਕਹਿਣਗੇ ਕਿ ਇਹ ਦਿਨ ਬੜਾ ਸਖ਼ਤ ਹੈ। |
۞ كَذَّبَتْ قَبْلَهُمْ قَوْمُ نُوحٍ فَكَذَّبُوا عَبْدَنَا وَقَالُوا مَجْنُونٌ وَازْدُجِرَ (9) ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੌਮ ਨੇ ਅਵੱਗਿਆ ਕੀਤੀ। ਉਨ੍ਹਾਂ ਨੇ ਸਾਡੇ ਬੰਦੇ ਨੂੰ ਝੁਠਲਾਇਆ ਅਤੇ ਆਖਿਆ ਕਿ ਇਹ ਮਸਤਾਨਾਂ ਹੈ ਅਤੇ ਝਿੜਕ ਦਿੱਤਾ। |
فَدَعَا رَبَّهُ أَنِّي مَغْلُوبٌ فَانتَصِرْ (10) ਤਾਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਮੈਂ ਦੱਬਿਆ ਹੋਇਆ ਹਾਂ, ਤੂੰ ਬਦਲਾ ਲੈ। |
فَفَتَحْنَا أَبْوَابَ السَّمَاءِ بِمَاءٍ مُّنْهَمِرٍ (11) ਤਾਂ ਅਸੀਂ ਅਸਮਾਨ ਦੇ ਦਰਵਾਜ਼ੇ ਮੌਲ੍ਹੇਧਾਰ ਮੀਂਹ ਨਾਲ ਖੌਲ੍ਹ ਦਿੱਤੇ। |
وَفَجَّرْنَا الْأَرْضَ عُيُونًا فَالْتَقَى الْمَاءُ عَلَىٰ أَمْرٍ قَدْ قُدِرَ (12) ਅਤੇ ਧਰਤੀ ਵਿਚੋਂ ਝਰਨੇ ਵਗਾ ਦਿੱਤੇ ਤਾਂ ਸੰਪੂਰਨ ਪਾਣੀ ਇੱਕ ਮਕਸਦ ਲਈ ਇਕੱਠਾ ਹੋ ਗਿਆ ਜਿਹੜਾ ਨਿਯਤ ਹੋ ਚੁੱਕਿਆ ਸੀ। |
وَحَمَلْنَاهُ عَلَىٰ ذَاتِ أَلْوَاحٍ وَدُسُرٍ (13) ਅਤੇ ਅਸੀਂ ਉਸ ਨੂੰ (ਨੂਹ) ਇੱਕ ਫੱਟਿਆਂ ਅਤੇ ਕਿੱਲਾਂ ਨਾਲ ਬਣੀ ਹੋਈ ਕਿਸ਼ਤੀ ਤੇ ਬਿਠਾ ਦਿੱਤਾ। |
تَجْرِي بِأَعْيُنِنَا جَزَاءً لِّمَن كَانَ كُفِرَ (14) ਉਹ ਸਾਡੀਆਂ ਅੱਖਾਂ ਦੇ ਸਾਹਮਣੇ ਚੱਲਦੀ ਰਹੀ। ਉਸ ਬੰਦੇ (ਨੂਹ) ਦਾ ਬਦਲਾ ਲੈਣ ਲਈ ਜਿਸ ਦੀ ਬੇਇੱਜ਼ਤੀ ਕੀਤੀ ਗਈ ਸੀ। |
وَلَقَد تَّرَكْنَاهَا آيَةً فَهَلْ مِن مُّدَّكِرٍ (15) ਅਤੇ ਉਸ ਨੂੰ ਅਸੀਂ' ਨਿਸ਼ਾਨੀ ਲਈ ਛੱਡ ਦਿੱਤਾ। ਤਾਂ ਕੋਈ ਹੈ ਸੋਚਣ ਸਮਝਣ ਵਾਲਾ। |
فَكَيْفَ كَانَ عَذَابِي وَنُذُرِ (16) ਫਿਰ ਕਿਹੋ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ |
وَلَقَدْ يَسَّرْنَا الْقُرْآنَ لِلذِّكْرِ فَهَلْ مِن مُّدَّكِرٍ (17) ਅਤੇ ਅਸੀਂ ਕੁਰਆਨ ਨੂੰ ਉਪਦੇਸ਼ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ, ਉਪਦੇਸ਼ ਪ੍ਰਾਪਤ ਕਰਨ ਵਾਲਾ। |
كَذَّبَتْ عَادٌ فَكَيْفَ كَانَ عَذَابِي وَنُذُرِ (18) ਆਦ ਨੇ ਝੁਠਲਾਇਆ ਤਾਂ ਕਿਹੋ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ। |
إِنَّا أَرْسَلْنَا عَلَيْهِمْ رِيحًا صَرْصَرًا فِي يَوْمِ نَحْسٍ مُّسْتَمِرٍّ (19) ਅਸੀਂ ਉਨ੍ਹਾਂ ਉੱਤੇ ਇੱਕ ਲਗਾਤਾਰ ਤੇਜ਼ ਹਵਾ ਭੇਜੀ ਮਾੜੇ ਦਿਹਾੜੇ (ਸਖ਼ਤ ਠੰਢ) ਤੇ। |
تَنزِعُ النَّاسَ كَأَنَّهُمْ أَعْجَازُ نَخْلٍ مُّنقَعِرٍ (20) ਉਹ ਲੋਕਾਂ ਨੂੰ ਕੁੱਟ ਸੁੱਟਦੀ ਸੀ, ਜਿਵੇਂ ਉਹ ਪੁੱਟੇ ਹੋਏ ਖਜੂਰ ਦੇ ਤਣੇ ਹੋਣ। |
فَكَيْفَ كَانَ عَذَابِي وَنُذُرِ (21) ਇਹ ਕਿਹੋ ਜਿਹੀ ਸੀ ਮੋਰੀ ਸਜ਼ਾ ਅਤੇ ਮੇਰਾ ਡਰਾਉਣਾ। |
وَلَقَدْ يَسَّرْنَا الْقُرْآنَ لِلذِّكْرِ فَهَلْ مِن مُّدَّكِرٍ (22) ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ, ਸਿੱਖਿਆ ਪ੍ਰਾਪਤ ਕਰਨ ਵਾਲਾ। |
كَذَّبَتْ ثَمُودُ بِالنُّذُرِ (23) ਸਮੂਦ ਨੇ ਚਿਤਾਵਨੀ ਨੂੰ ਝੁਠਲਾਇਆ। |
فَقَالُوا أَبَشَرًا مِّنَّا وَاحِدًا نَّتَّبِعُهُ إِنَّا إِذًا لَّفِي ضَلَالٍ وَسُعُرٍ (24) ਸੋ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਹੀ ਵਿਚੋਂ ਇੱਕ ਮਨੁੱਖ ਦੇ ਜੇਕਰ ਰਾਹ ਤੇ ਚੱਲੀਏ ਇਸ ਹਾਲਤ ਵਿਚ ਤਾਂ ਅਸੀਂ ਭੁਲੇਖੇ ਅਤੇ ਮੱਤ ਦੇ ਹੀਣੇ ਹੋ ਜਾਵਾਂਗੇ। |
أَأُلْقِيَ الذِّكْرُ عَلَيْهِ مِن بَيْنِنَا بَلْ هُوَ كَذَّابٌ أَشِرٌ (25) ਕੀ ਸਾਡੇ ਸਾਰਿਆਂ ਵਿੱਚੋਂ ਇਸੇ ਤੇ ਉਪਦੇਸ਼ ਉਤਾਰਿਆ ਹੈ ਸਗੋਂ ਉਹ ਝੂਠਾ ਹੈ ਆਪਣੇ ਮੂੰਹੋਂ ਵੱਡਾ ਬਣਨ ਵਾਲਾ। |
سَيَعْلَمُونَ غَدًا مَّنِ الْكَذَّابُ الْأَشِرُ (26) ਹੁਣ ਉਹ ਕੱਲ ਸਮਝ ਲੈਣਗੇ ਕਿ ਕੌਣ ਝੂਠਾ ਅਤੇ ਕਿਹੜਾ ਆਪਣੇ ਮੂੰਹੋਂ ਵੱਡਾ ਬਣਨ ਵਾਲਾ ਹੈ। |
إِنَّا مُرْسِلُو النَّاقَةِ فِتْنَةً لَّهُمْ فَارْتَقِبْهُمْ وَاصْطَبِرْ (27) ਅਸੀਂ ਉਨ੍ਹਾਂ ਦੇ ਇਮਤਿਹਾਨ ਲਈ ਉਠਣੀ ਨੂੰ ਭੇਜਣ ਵਾਲੇ ਹਾਂ ਤਾਂ ਤੁਸੀਂ ਉਡੀਕ ਕਰੋ ਅਤੇ ਧੀਰਜ ਰੱਖੋ। |
وَنَبِّئْهُمْ أَنَّ الْمَاءَ قِسْمَةٌ بَيْنَهُمْ ۖ كُلُّ شِرْبٍ مُّحْتَضَرٌ (28) ਅਤੇ ਉਨ੍ਹਾਂ ਨੂੰ ਸਾਵਧਾਨ ਕਰ ਦਿਉ ਕਿ ਪਾਣੀ ਉਨ੍ਹਾਂ ਲਈ ਵੰਡ ਦਿੱਤਾ ਗਿਆ ਹੈ। ਹਰ ਇੱਕ ਆਪਣੀ ਵਾਰੀ ਤੇ ਹਾਜ਼ਿਰ ਹੋਵੇ। |
فَنَادَوْا صَاحِبَهُمْ فَتَعَاطَىٰ فَعَقَرَ (29) ਫਿਰ ਉਨ੍ਹਾਂ ਨੇ ਆਪਣੇ ਆਦਮੀਂ ਨੂੰ ਬੁਲਾਇਆ ਤਾਂ ਉਸ ਨੇ ਹੱਲਾ ਬੋਲਿਆ ਅਤੇ ਉਂਠਣੀ ਨੂੰ ਵੱਡ ਦਿੱਤਾ। |
فَكَيْفَ كَانَ عَذَابِي وَنُذُرِ (30) ਫਿਰ ਕਿਹੋਂ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ। ਅਸੀਂ ਉਨ੍ਹਾਂ ਇੱਕ ਚੰਘਿਆੜ |
إِنَّا أَرْسَلْنَا عَلَيْهِمْ صَيْحَةً وَاحِدَةً فَكَانُوا كَهَشِيمِ الْمُحْتَظِرِ (31) ਭੇਜੀ ਤਾਂ ਉਹ ਇਉਂ ਹੋ ਗਏ ਜਿਵੇਂ ਵਾੜ ਵਾਲੇ ਦੀ ਖੁਸ਼ਕ ਅਤੇ ਲਤਾੜੀ ਜ਼ੂਰ-ਚੂਰ ਹੋਈ ਵਾੜ। |
وَلَقَدْ يَسَّرْنَا الْقُرْآنَ لِلذِّكْرِ فَهَلْ مِن مُّدَّكِرٍ (32) ਅਤੇ ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ ਸਿੱਖਿਆ ਪ੍ਰਾਪਤ ਕਰਨ ਵਾਲਾ। |
كَذَّبَتْ قَوْمُ لُوطٍ بِالنُّذُرِ (33) ਲੂਤ ਦੀ ਕੌਮ ਨੇ ਡਰਾਉਣ ਵਾਲਿਆਂ ਤੋਂ ਇਨਕਾਰ ਕੀਤਾ। |
إِنَّا أَرْسَلْنَا عَلَيْهِمْ حَاصِبًا إِلَّا آلَ لُوطٍ ۖ نَّجَّيْنَاهُم بِسَحَرٍ (34) ਅਸੀਂ ਉਨ੍ਹਾਂ ਤੇ ਪੱਥਰ ਸੁੱਟਣ ਵਾਲੀ ਹਵਾ ਭੇਜੀ। ਸਿਰਫ਼ ਲੂਤ ਦੇ ਘਰ ਵਾਲੇ ਉਸ ਤੋ ਬਚੇ ਅਤੇ ਅਸੀਂ ਉਨ੍ਹਾਂ ਨੂੰ ਸਵੇਰ ਹੋਣ ਤੋਂ ਪਹਿਲਾਂ ਬਚਾ ਲਿਆ। |
نِّعْمَةً مِّنْ عِندِنَا ۚ كَذَٰلِكَ نَجْزِي مَن شَكَرَ (35) ਆਪਣੇ ਵੱਲੋਂ ਕਿਰਪਾ ਕਰਕੇ ਅਸੀਂ' ਉਨ੍ਹਾਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ ਜਿਹੜੇ ਸ਼ੁਕਰ ਕਰਦੇ ਹਨ। |
وَلَقَدْ أَنذَرَهُم بَطْشَتَنَا فَتَمَارَوْا بِالنُّذُرِ (36) ਅਤੇ ਲੂਤ ਨੇ ਉਨ੍ਹਾਂ ਨੂੰ ਸਾਡੀ ਪਕੜ ਤੋਂ ਡਰਾਇਆ। ਫਿਰ ਉਨ੍ਹਾਂ ਨੇ ਉਸ ਦੇ ਡਰਾਉਂਣ ਤੇ ਝਗੜਾ ਕੀਤਾ। |
وَلَقَدْ رَاوَدُوهُ عَن ضَيْفِهِ فَطَمَسْنَا أَعْيُنَهُمْ فَذُوقُوا عَذَابِي وَنُذُرِ (37) ਅਤੇ ਉਸ ਤੋਂ ਉਸਦੇ ਮਹਿਮਾਨਾ ਨੂੰ ਲੈਣਾ ਚਾਹਿਆ, ਸੋ ਅਸੀਂ ਉਨ੍ਹਾਂ ਦੀਆਂ ਅੱਖਾਂ ਮੀਟ ਦਿੱਤੀਆਂ। ਹੁਣ ਲਓ ਸਵਾਦ ਮੇਰੀ ਸਜ਼ਾ ਅਤੇ ਮੇਰੇ ਡਰ ਦਾ। |
وَلَقَدْ صَبَّحَهُم بُكْرَةً عَذَابٌ مُّسْتَقِرٌّ (38) ਅਤੇ ਤੜਕਸਾਰ ਹੀ ਉਨ੍ਹਾਂ ਤੇ ਆਫ਼ਤ ਆ ਗਈ ਜਿਹੜੀ ਅਟੱਲ ਸੀ। |
فَذُوقُوا عَذَابِي وَنُذُرِ (39) ਹੁਣ ਲਉਂ ਸਵਾਦ ਮੇਰੀ ਸਜ਼ਾ ਅਤੇ ਡਰਾਉਣ ਦਾ। |
وَلَقَدْ يَسَّرْنَا الْقُرْآنَ لِلذِّكْرِ فَهَلْ مِن مُّدَّكِرٍ (40) ਅਤੇ ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੋਈ ਹੈ ਸਿੱਖਿਆ ਪ੍ਰਾਪਤ ਕਰਨ ਵਾਲਾ। |
وَلَقَدْ جَاءَ آلَ فِرْعَوْنَ النُّذُرُ (41) ਅਤੇ ਡਰਾਉਣ ਵਾਲੇ ਫਿਰਔਨ ਦੇ ਕੋਲ ਪਹੁੰਚੇ। |
كَذَّبُوا بِآيَاتِنَا كُلِّهَا فَأَخَذْنَاهُمْ أَخْذَ عَزِيزٍ مُّقْتَدِرٍ (42) ਤਾਂ ਅਸੀਂ ਉਨ੍ਹਾਂ ਨੂੰ ਇੱਕ ਜ਼ੋਰਾਵਰ ਅਤੇ ਸਮਰੱਥਾ ਵਾਲੇ ਵਾਂਗ ਫੜ੍ਹ ਲਿਆ। |
أَكُفَّارُكُمْ خَيْرٌ مِّنْ أُولَٰئِكُمْ أَمْ لَكُم بَرَاءَةٌ فِي الزُّبُرِ (43) ਕੀ ਤੁਹਾਡੇ ਇਨਕਾਰ ਕਰਨ ਵਾਲੇ ਇਨ੍ਹਾਂ ਲੋਕਾਂ ਤੋਂ ਵਧੀਆ ਹਨ ਜਾਂ ਤੁਹਾਡੇ ਲਈ ਆਕਾਸ਼ੀ ਕਿਤਾਬਾਂ ਵਿਚ ਮੁਆਫ਼ੀ ਲਿਖ ਦਿੱਤੀ ਗਈ ਹੈ। |
أَمْ يَقُولُونَ نَحْنُ جَمِيعٌ مُّنتَصِرٌ (44) ਕੀ ਉਹ ਕਹਿੰਦੇ ਹਨ ਕਿ ਅਸੀਂ ਅਜਿਹੇ ਸਮੂਹ ਹਾਂ ਜਿਹੜੇ ਪ੍ਰਭਾਵਸ਼ਾਲੀ ਰਹਾਂਗੇ। |
سَيُهْزَمُ الْجَمْعُ وَيُوَلُّونَ الدُّبُرَ (45) ਜਲਦੀ ਹੀ ਇਹ ਸਮੂਹ ਹਾਰੇਗਾ ਅਤੇ ਪਿੱਠ ਘੂੰਮਾਂ ਕੇ ਭੱਜੇਗਾ। |
بَلِ السَّاعَةُ مَوْعِدُهُمْ وَالسَّاعَةُ أَدْهَىٰ وَأَمَرُّ (46) ਸਗੋਂ ਕਿਆਮਤ ਉਨ੍ਹਾਂ ਦੇ ਵਾਅਦੇ ਦਾ ਸਮਾਂ ਹੈ ਅਤੇ ਕਿਆਮਤ ਦੇ ਹੱਦ ਕਠੋਰ ਅਤੇ ਕੌੜੀ ਵਸਤੂ ਹੈ। |
إِنَّ الْمُجْرِمِينَ فِي ضَلَالٍ وَسُعُرٍ (47) ਬੇਸ਼ੱਕ ਅਪਰਾਧੀ ਲੋਕ ਕੁਰਾਹੇ ਪਏ ਹਨ ਅਤੇ ਨਾ ਸਮਝੀ ਵਿਚ ਹਨ। |
يَوْمَ يُسْحَبُونَ فِي النَّارِ عَلَىٰ وُجُوهِهِمْ ذُوقُوا مَسَّ سَقَرَ (48) ਜਿਸ ਦਿਨ ਉਹ ਮੂਧੇ-ਮੂੰਹ ਅੱਗ ਵਿਚ ਘਸੀਟੇ ਜਾਣਗੇ। ਲਉ ਸਵਾਦ ਅੱਗ ਦਾ। |
إِنَّا كُلَّ شَيْءٍ خَلَقْنَاهُ بِقَدَرٍ (49) ਅਸੀਂ ਹਰੇਕ ਚੀਜ਼ ਨੂੰ ਅੰਦਾਜ਼ੇ ਅਨੁਸਾਰ ਪੈਦਾ ਕੀਤਾ। |
وَمَا أَمْرُنَا إِلَّا وَاحِدَةٌ كَلَمْحٍ بِالْبَصَرِ (50) ਅਤੇ ਸਾਡਾ ਹੁਕਮ ਬਸ ਅਚਾਨਕ ਆ ਜਾਵੇਗਾ ਜਿਵੇਂ ਅੱਖ ਦਾ ਝਪਕਣ। |
وَلَقَدْ أَهْلَكْنَا أَشْيَاعَكُمْ فَهَلْ مِن مُّدَّكِرٍ (51) ਅਤੇ ਅਸੀਂ ਨਸ਼ਟ ਕਰ ਚੁੱਕੇ ਹਾਂ ਤੁਹਾਡੇ ਨਾਲ ਵਾਲਿਆਂ ਨੂੰ ਫਿਰ ਕੀ ਕੋਈ ਹੈ ਸੋਚਣ ਵਾਲਾ। |
وَكُلُّ شَيْءٍ فَعَلُوهُ فِي الزُّبُرِ (52) ਅਤੇ ਜਿਹੜਾ ਕੁਝ ਉਨ੍ਹਾਂ ਨੇ ਕੀਤਾ ਸਭ ਕਿਤਾਬਾਂ ਵਿਚ ਲਿਖਿਆ ਹੋਇਆ ਹੈ। |
وَكُلُّ صَغِيرٍ وَكَبِيرٍ مُّسْتَطَرٌ (53) ਅਤੇ ਹਰੇਕ ਛੋਟੀ ਵੱਡੀ ਗੱਲ ਲਿਖੀ ਹੋਈ ਹੈ। |
إِنَّ الْمُتَّقِينَ فِي جَنَّاتٍ وَنَهَرٍ (54) ਬੇਸ਼ੱਕ ਡਰ ਰੱਖਣ ਵਾਲੇ ਬਾਗ਼ਾਂ ਅਤੇ ਨਹਿਰਾਂ ਵਿਚ ਹੋਣਗੇ। |
فِي مَقْعَدِ صِدْقٍ عِندَ مَلِيكٍ مُّقْتَدِرٍ (55) ਉਹ ਸੱਚੀ ਬੈਠਕ ਵਿਚ ਬੈਠੇ ਹੋਣਗੇ ਸਮਰੱਥ ਪਾਤਸ਼ਾਹ ਦੇ ਕੋਲ। |