سَأَلَ سَائِلٌ بِعَذَابٍ وَاقِعٍ (1) ਮੰਗਣ ਵਾਲੇ ਨੇ ਸਜ਼ਾ ਮੰਗੀ, ਜਿਹੜੀ (ਇਨਕਾਰ ਕਰਨ ਵਾਲਿਆਂ ਤੇ) ਵਾਪਰ ਕੇ ਰਹੇਗੀ। |
لِّلْكَافِرِينَ لَيْسَ لَهُ دَافِعٌ (2) ਅਵੱਗਿਆਕਾਰੀਆਂ ਦੇ ਲਈ ਕੋਈ ਉਸ ਨੂੰ ਰੋਕਣ ਵਾਲਾ ਨਹੀਂ। |
مِّنَ اللَّهِ ذِي الْمَعَارِجِ (3) ਅੱਲਾਹ ਵੱਲੋਂ ਜਿਹੜਾ ਉੱਚੇ ਦਰਜਿਆਂ ਦਾ ਮਾਲਕ ਹੈ। |
تَعْرُجُ الْمَلَائِكَةُ وَالرُّوحُ إِلَيْهِ فِي يَوْمٍ كَانَ مِقْدَارُهُ خَمْسِينَ أَلْفَ سَنَةٍ (4) ਉਸ ਵੱਲ ਫ਼ਰਿਸ਼ਤੇ ਅਤੇ ਜਿਬਰੀਲ ਚੜ੍ਹ ਕੇ ਜਾਂਦੇ ਹਨ। ਇੱਕ ਅਜਿਹੇ ਦਿਨ ਜਿਸ ਦਾ ਸਮਾਂ ਪੰਜਾਹ ਹਜ਼ਾਰ ਸਾਲ ਦੇ ਬਰਾਬਰ ਹੈ। |
فَاصْبِرْ صَبْرًا جَمِيلًا (5) ਸੋ ਤੁਸੀਂ ਧੀਰਜ ਰੱਖੋ, ਵਧੀਆਂ ਧੀਰਜ। |
إِنَّهُمْ يَرَوْنَهُ بَعِيدًا (6) ਉਹ ਉਸ ਨੂੰ ਦੂਰ ਦੇਖਦੇ ਹਨ। |
وَنَرَاهُ قَرِيبًا (7) ਅਤੇ ਅਸੀਂ ਉਸ ਨੂੰ ਨੇੜੇ ਦੇਖਦੇ ਹਾਂ। |
يَوْمَ تَكُونُ السَّمَاءُ كَالْمُهْلِ (8) ਜਿਸ ਦਿਨ ਅਸਮਾਨ ਪਿਘਲੇ ਹੋਏ ਤਾਂਬੇ ਵਰਗਾ ਹੋ ਜਾਵੇਗਾ। |
وَتَكُونُ الْجِبَالُ كَالْعِهْنِ (9) ਅਤੇ ਪਹਾੜ ਪਿੰਝੀ ਹੋਈ ਉੱਨ ਦੀ ਤਰ੍ਹਾਂ। |
وَلَا يَسْأَلُ حَمِيمٌ حَمِيمًا (10) ਅਤੇ ਕੋਈ ਮਿੱਤਰ ਕਿਸੇ ਮਿੱਤਰ ਨੂੰ ਨਹੀਂ ਪੁੱਛੇਗਾ। |
يُبَصَّرُونَهُمْ ۚ يَوَدُّ الْمُجْرِمُ لَوْ يَفْتَدِي مِنْ عَذَابِ يَوْمِئِذٍ بِبَنِيهِ (11) ਉਹ ਉਨ੍ਹਾਂ (ਇੱਕ ਦੂਜੇ) ਨੂੰ ਵੇਖ ਰਹੇ ਹੋਣਗੇ। ਅਪਰਾਧੀ ਚਾਹੇਗਾ ਕਿ ਕਾਸ਼! ਉਸ ਦਿਨ ਦੀ ਆਫ਼ਤ ਤੋਂ ਬਨ ਲਈ ਆਪਣੇ ਪੁੱਤਰਾਂ। |
وَصَاحِبَتِهِ وَأَخِيهِ (12) ਆਪਣੀ ਪਤਨੀ ਅਤੇ ਆਪਣੇ ਭਰਾ |
وَفَصِيلَتِهِ الَّتِي تُؤْوِيهِ (13) ਅਤੇ ਆਪਣੇ ਪਰਿਵਾਰ ਨੂੰ ਜਿਹੜਾ ਉਸ ਨੂੰ ਸ਼ਰਣ ਦੇਣ ਵਾਲਾ ਸੀ |
وَمَن فِي الْأَرْضِ جَمِيعًا ثُمَّ يُنجِيهِ (14) ਅਤੇ ਸਪੂੰਰਨ ਧਰਤੀ ਵਾਲਿਆਂ ਨੂੰ ਅਰਥ ਦੰਡ ਦੇ ਕੇ ਆਪਣੇ ਆਪ ਨੂੰ ਮੁਕਤ ਕਰਵਾ ਲਵੇ। |
كَلَّا ۖ إِنَّهَا لَظَىٰ (15) ਕਦੇ ਵੀ ਨਹੀਂ, ਉਹ ਤਾਂ ਭੜਕਦੀ ਹੋਈ ਅੱਗ ਦੀ ਲਪਟ ਹੋਵੇਗੀ। |
نَزَّاعَةً لِّلشَّوَىٰ (16) ਜਿਹੜੀ ਖੱਲ ਲਾਹ ਦੇਵੇਗੀ। |
تَدْعُو مَنْ أَدْبَرَ وَتَوَلَّىٰ (17) ਉਹ ਹਰੇਕ ਉਸ ਬੰਦੇ ਨੂੰ ਸੱਦੇਗੀ, ਜਿਸ ਨੇ (ਸੱਚੇ ਦੀਨ ਤੋਂ) ਪਿੱਠ ਅਤੇ ਮੂੰਹ ਮੌੜਿਆ। |
وَجَمَعَ فَأَوْعَىٰ (18) ਦੌਲਤ ਇਕੱਠੀ ਕੀਤੀ ਅਤੇ ਸੈਂਤ ਕੇ ਰੱਖੀ। |
۞ إِنَّ الْإِنسَانَ خُلِقَ هَلُوعًا (19) ਨਿਰਸੰਦੇਹ! ਮਨੁੱਖ ਥੋੜ੍ਹੇ ਦਿਲ ਵਾਲਾ ਪੈਦਾ ਹੋਇਆ ਹੈ। |
إِذَا مَسَّهُ الشَّرُّ جَزُوعًا (20) ਜਦੋਂ ਉਸ ਨੂੰ ਕਸ਼ਟ ਪਹੁੰਚਦਾ ਹੈ, ਤਾਂ ਉਹ ਘਬਰਾ ਉਠਦਾ ਹੈ। |
وَإِذَا مَسَّهُ الْخَيْرُ مَنُوعًا (21) ਅਤੇ ਜਦੋਂ ਉਸ ਨੂੰ ਖੁਸ਼ਹਾਲੀ ਮਿਲਦੀ ਹੈ ਤਾਂ ਬੜੀ ਕੰਜੂਸੀ ਕਰਨ ਲੱਗਦਾ ਹੈ। |
إِلَّا الْمُصَلِّينَ (22) ਪ੍ਤੂੰ ਉਹ ਨਮਾਜ਼ ਪੜ੍ਹਨ ਵਾਲੇ। |
الَّذِينَ هُمْ عَلَىٰ صَلَاتِهِمْ دَائِمُونَ (23) ਜਿਹੜੇ ਆਪਣੀ ਨਮਾਜ਼ ਨੂੰ ਮਰਿਯਾਦਾ ਪੂਰਬਕ ਪੜ੍ਹਦੇ ਹਨ। |
وَالَّذِينَ فِي أَمْوَالِهِمْ حَقٌّ مَّعْلُومٌ (24) ਅਤੇ ਜਿਨ੍ਹਾਂ ਦੀ ਪੂੰਜੀ ਵਿਚ (ਅਨਾਥਾਂ ਦਾ ਵੀ) |
لِّلسَّائِلِ وَالْمَحْرُومِ (25) ਅਧਿਕਾਰ ਹੈ। ਮੰਗਣ ਵਾਲਿਆਂ ਅਤੇ ਨਾ ਮੰਗਣ ਵਾਲਿਆਂ ਦਾ ਵੀ। |
وَالَّذِينَ يُصَدِّقُونَ بِيَوْمِ الدِّينِ (26) ਅਤੇ ਜਿਹੜੇ ਇਨਸਾਫ਼ ਦੇ ਦਿਨ ਤੇ ਵਿਸ਼ਵਾਸ਼ ਰੱਖਦੇ ਹਨ। |
وَالَّذِينَ هُم مِّنْ عَذَابِ رَبِّهِم مُّشْفِقُونَ (27) ਅਤੇ ਜਿਹੜੇ ਆਪਣੇ ਰੱਬ ਦੀ ਸਜ਼ਾ ਤੋਂ ਡਰਦੇ ਹਨ। |
إِنَّ عَذَابَ رَبِّهِمْ غَيْرُ مَأْمُونٍ (28) ਬੇਸ਼ੱਕ ਉਨ੍ਹਾਂ ਦੇ ਰੱਬ ਦੀ ਸਜ਼ਾ ਤੋਂ' ਕਿਸੇ ਨੂੰ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ। |
وَالَّذِينَ هُمْ لِفُرُوجِهِمْ حَافِظُونَ (29) ਅਤੇ ਜਿਹੜੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਦੇ ਹਨ। |
إِلَّا عَلَىٰ أَزْوَاجِهِمْ أَوْ مَا مَلَكَتْ أَيْمَانُهُمْ فَإِنَّهُمْ غَيْرُ مَلُومِينَ (30) ਪਰੰਤੂ ਛੁੱਟ ਆਪਣੀਆਂ ਪਤਨੀਆਂ ਤੋਂ ਜਾਂ ਆਪਣੇ ਅਧਿਕਾਰ ਅਧੀਨ ਗੋਲੀਆਂ (ਵਿਆਹ ਤੋ' ਬਾਅਦ) ਤੋਂ, ਉਨ੍ਹਾਂ ਕੋਲ ਜਾਣ ਤੋਂ ਕੋਈ ਮਨਾਹੀ ਨਹੀਂ। |
فَمَنِ ابْتَغَىٰ وَرَاءَ ذَٰلِكَ فَأُولَٰئِكَ هُمُ الْعَادُونَ (31) ਪਰ ਜਿਹੜੇ ਬੰਦੇ ਇਸ ਤੋਂ ਬਿਨ੍ਹਾਂ ਕੁਝ ਹੋਰ ਮੰਗਣ ਤਾਂ ਉਹ ਲੋਕ ਹੱਦਾਂ ਦਾ ਉਲਘੰਣ ਕਰਨ ਵਾਲੇ ਹਨ। |
وَالَّذِينَ هُمْ لِأَمَانَاتِهِمْ وَعَهْدِهِمْ رَاعُونَ (32) ਅਤੇ ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੀ ਪ੍ਰਤਿੱਗਿਆ ਨੂੰ ਪੂਰਾ ਕਰਦੇ ਹਨ। |
وَالَّذِينَ هُم بِشَهَادَاتِهِمْ قَائِمُونَ (33) ਅਤੇ ਜਿਹੜੇ ਆਪਣੀਆਂ ਗਵਾਹੀਆਂ ਤੇ ਅਟੱਲ ਰਹਿੰਦੇ ਹਨ। |
وَالَّذِينَ هُمْ عَلَىٰ صَلَاتِهِمْ يُحَافِظُونَ (34) ਅਤੇ ਜਿਹੜੇ ਆਪਣੀ ਨਮਾਜ਼ ਦੀ ਰੱਖਿਆ ਕਰਦੇ ਹਨ। |
أُولَٰئِكَ فِي جَنَّاتٍ مُّكْرَمُونَ (35) ਇਹ ਲੋਕ ਹੀ ਜੰਨਤ ਵਿਚ ਇੱਜ਼ਤ ਨਾਲ (ਦਾਖ਼ਿਲ) ਹੋਣਗੇ। |
فَمَالِ الَّذِينَ كَفَرُوا قِبَلَكَ مُهْطِعِينَ (36) ਫਿਰ ਇਨ੍ਹਾਂ ਅਵੱਗਿਆਕਾਰੀਆਂ ਨੂੰ ਕੀ ਹੋ ਗਿਆ ਹੈ, ਕਿ ਇਹ ਤੁਹਾਡੇ ਵੱਲ ਭੱਜੇ ਆ ਰਹੇ ਹਨ। |
عَنِ الْيَمِينِ وَعَنِ الشِّمَالِ عِزِينَ (37) ਸੱਜਿਓ' ਅਤੇ ਖੱਬਿਓ', ਟੋਲਿਆਂ ਦੇ ਟੋਲੇ। |
أَيَطْمَعُ كُلُّ امْرِئٍ مِّنْهُمْ أَن يُدْخَلَ جَنَّةَ نَعِيمٍ (38) ਕੀ ਉਨ੍ਹਾਂ ਵਿਚੋਂ ਹਰ ਬੰਦਾ ਇਹ ਲਾਲਚ ਰੱਖਦਾ ਹੈ, ਕਿ ਉਹ ਨਿਅਮਤ ਦੇ ਬਾਗ਼ ਵਿਚ ਦਾਖ਼ਲ ਕਰ ਲਿਆ ਜਾਵੇਗਾ। |
كَلَّا ۖ إِنَّا خَلَقْنَاهُم مِّمَّا يَعْلَمُونَ (39) ਕਦੇ ਵੀ ਨਹੀਂ, ਅਸੀਂ ਉਨ੍ਹਾਂ ਨੂੰ ਉਸ ਚੀਜ਼ ਤੋਂ ਪੈਦਾ ਕੀਤਾ ਹੈ, ਜਿਸਨੂੰ ਉਹ ਜਾਣਦੇ ਹਨ। |
فَلَا أُقْسِمُ بِرَبِّ الْمَشَارِقِ وَالْمَغَارِبِ إِنَّا لَقَادِرُونَ (40) ਸੋ ਨਹੀਂ, ਮੈਂ ਸਹੂੰ ਖਾਂਦਾ ਹਾਂ, ਚੜ੍ਹਦਿਆਂ ਅਤੇ ਲਹਿੰਦਿਆਂ ਦੇ (ਮਾਲਕ) ਰੱਬ ਦੀ, ਅਸੀ ਇਸ ਤੇ ਤਾਕਤ ਰੱਖਦੇ ਹਾਂ। |
عَلَىٰ أَن نُّبَدِّلَ خَيْرًا مِّنْهُمْ وَمَا نَحْنُ بِمَسْبُوقِينَ (41) ਕਿ (ਇਨ੍ਹਾਂ ਲੋਕਾਂ ਨੂੰ) ਬਦਲ ਕੇ, ਇਨ੍ਹਾਂ ਤੋਂ ਚੰਗੇ ਲੈ ਆਈਏ। ਅਤੇ ਅਸੀਂ' ਬੇਬੱਸ ਨਹੀਂ ਹਾਂ। |
فَذَرْهُمْ يَخُوضُوا وَيَلْعَبُوا حَتَّىٰ يُلَاقُوا يَوْمَهُمُ الَّذِي يُوعَدُونَ (42) ਸੋ ਉਨ੍ਹਾਂ ਨੂੰ ਛੱਡ ਦੇਵੋ ਕਿ ਇਹ ਉਸ ਦਿਨ ਦਾ ਸਾਹਮਣਾ ਕਰਨ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। |
يَوْمَ يَخْرُجُونَ مِنَ الْأَجْدَاثِ سِرَاعًا كَأَنَّهُمْ إِلَىٰ نُصُبٍ يُوفِضُونَ (43) ਜਿਸ ਦਿਨ ਭੱਜਦੇ ਹੋਏ ਕਬਰਾਂ ਵਿਚੋਂ ਨਿਕਲ ਪੈਣਗੇ, ਜਿਵੇਂ ਉਹ ਕਿਸੇ (ਸ਼ਿਕਾਰੀ ਵਾਂਗ) ਜਿਹੜਾ ਕਿਸੇ ਨਿਸ਼ਾਨੇ (ਸ਼ਿਕਾਰ) ਵੱਲ ਭੱਜਦਾ ਹੈ। |
خَاشِعَةً أَبْصَارُهُمْ تَرْهَقُهُمْ ذِلَّةٌ ۚ ذَٰلِكَ الْيَوْمُ الَّذِي كَانُوا يُوعَدُونَ (44) ਉਨ੍ਹਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ, ਉਨ੍ਹਾਂ ਤੇ (ਪਾਪ ਦੀ) ਹੀਣਤਾ ਛਾਈ ਹੋਵੇਗੀ। ਇਹ ਹੈ ਉਹ ਦਿਨ ਜਿਸ ਦਾ ਉਨ੍ਹਾਂ ਨਾਲ ਵਾਅਦਾ ਸੀ। |