وَالذَّارِيَاتِ ذَرْوًا (1) ਸਹੁੰ ਹੈ ਉਨ੍ਹਾਂ ਹਵਾਵਾਂ ਦੀ ਜਿਹੜੀਆਂ ਧੂੜ ਉਡਾਉਣ ਵਾਲੀਆਂ ਹਨ। |
فَالْحَامِلَاتِ وِقْرًا (2) ਫਿਰ ਉਹ ਭਾਰ ਉਠਾ ਲੈਂਦੀਆਂ ਹਨ। |
فَالْجَارِيَاتِ يُسْرًا (3) ਫਿਰ ਉਹ ਹੌਲੀ ਚੱਲਣ ਲੱਗਦੀਆਂ ਹਨ। |
فَالْمُقَسِّمَاتِ أَمْرًا (4) ਫਿਰ ਮਾਮਲਿਆਂ ਨੂੰ ਵੱਖ ਵੱਖ ਕਰਦੀਆਂ ਹਨ। |
إِنَّمَا تُوعَدُونَ لَصَادِقٌ (5) ਬੇਸ਼ੱਕ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਜਾ ਰਿਹਾ ਹੈ ਉਹ ਸੱਚ ਹੈ। |
وَإِنَّ الدِّينَ لَوَاقِعٌ (6) ਅਤੇ ਬੇਸ਼ੱਕ ਇਨਸਾਫ਼ ਹੋਣਾ ਯਕੀਨਨ ਹੈ। |
وَالسَّمَاءِ ذَاتِ الْحُبُكِ (7) ਸਹੂੰ ਹੈ ਜਾਲੀਦਾਰ (ਰਾਹਾਂ ਵਾਲੇ) ਆਸਮਾਨ ਦੀ। |
إِنَّكُمْ لَفِي قَوْلٍ مُّخْتَلِفٍ (8) ਬੇਸ਼ੱਕ ਤੁਸੀਂ ਇੱਕ ਮੱਤਭੇਦ ਵਿਚ ਪਏ ਹੋ। |
يُؤْفَكُ عَنْهُ مَنْ أُفِكَ (9) ਇਸ ਤੋਂ ਉਹ ਹੀ ਫਿਰਦਾ ਹੈ, ਜਿਹੜਾ ਫੇਰਿਆ ਗਿਆ ਹੋਵੇ। |
قُتِلَ الْخَرَّاصُونَ (10) ਮਾਰੇ ਗਏ ਅਟਕਲ-ਪੱਚੂ ਗੱਲਾਂ ਕਰਨ ਵਾਲੇ। |
الَّذِينَ هُمْ فِي غَمْرَةٍ سَاهُونَ (11) ਜਿਹੜੇ ਗਫ਼ਲਤ (ਬੇਖ਼ਬਰੀ) ਵਿਚ ਕੁਲੇ ਹੋਏ ਹਨ। |
يَسْأَلُونَ أَيَّانَ يَوْمُ الدِّينِ (12) ਉਹ ਪੁੱਛਦੇ ਹਨ ਕਿ ਕਿਆਮਤ ਦਾ ਦਿਨ ਕਦੋਂ ਹੈ |
يَوْمَ هُمْ عَلَى النَّارِ يُفْتَنُونَ (13) ਜਿਸ ਦਿਨ ਉਹ ਅੱਗ ਵਿਚ ਰੱਖੇ ਜਾਣਗੇ। |
ذُوقُوا فِتْنَتَكُمْ هَٰذَا الَّذِي كُنتُم بِهِ تَسْتَعْجِلُونَ (14) ਲਓ ਸਵਾਦ ਆਪਣੇ ਬਾਗ਼ੀ ਹੋਣ ਦਾ, ਇਹ ਹੈ ਉਹ ਚੀਜ਼ ਜਿਸ ਲਈ ਤੁਸੀਂ ਕਾਹਲੀ ਕਰਦੇ ਸੀ। |
إِنَّ الْمُتَّقِينَ فِي جَنَّاتٍ وَعُيُونٍ (15) ਬੇਸ਼ੱਕ ਡਰਨ ਵਾਲੇ ਲੋਕ ਬਾਗ਼ਾਂ ਅਤੇ ਝਰਨਿਆਂ ਵਿਚ ਹੋਣਗੇ। |
آخِذِينَ مَا آتَاهُمْ رَبُّهُمْ ۚ إِنَّهُمْ كَانُوا قَبْلَ ذَٰلِكَ مُحْسِنِينَ (16) ਲੈ ਰਹੇ ਹੋਣਗੇ, ਜਿਹੜਾ ਕੁਝ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਨੂੰ ਦਿੱਤਾ ਹੈ। ਉਹ ਇਸ ਤੋਂ ਪਹਿਲਾਂ ਨੇਕੀ ਕਰਨ ਵਾਲੇ ਸਨ। |
كَانُوا قَلِيلًا مِّنَ اللَّيْلِ مَا يَهْجَعُونَ (17) ਉਹ ਰਾਤਾਂ ਨੂੰ ਘੱਟ ਸੌਂਦੇ ਸੀ। |
وَبِالْأَسْحَارِ هُمْ يَسْتَغْفِرُونَ (18) ਅਤੇ ਸਵੇਰ ਦੀਆਂ ਘੜੀਆਂ ਵੇਲੇ ਉਹ ਮੁਆਫ਼ੀ ਮੰਗਦੇ ਸਨ। |
وَفِي أَمْوَالِهِمْ حَقٌّ لِّلسَّائِلِ وَالْمَحْرُومِ (19) ਅਤੇ ਉਨ੍ਹਾਂ ਦੀ ਦੌਲਤ ਵਿਚ ਭਿਖਾਰੀਆਂ ਅਤੇ ਨਾ ਮੰਗਣ ਵਾਲਿਆਂ ਦਾ ਹਿੱਸਾ ਸੀ। |
وَفِي الْأَرْضِ آيَاتٌ لِّلْمُوقِنِينَ (20) ਅਤੇ ਵਿਸ਼ਵਾਸ਼ ਕਰਨ ਵਾਲਿਆਂ ਲਈ ਧਰਤੀ ਵਿਚ ਨਿਸ਼ਾਨੀਆਂ ਹਨ। |
وَفِي أَنفُسِكُمْ ۚ أَفَلَا تُبْصِرُونَ (21) ਅਤੇ ਖ਼ੁਦ ਤੁਹਾਡੇ ਅੰਦਰ ਵੀ। ਕੀ ਤੁਸੀਂ ਦੇਖਦੇ ਨਹੀਂ |
وَفِي السَّمَاءِ رِزْقُكُمْ وَمَا تُوعَدُونَ (22) ਅਤੇ ਆਕਾਸ਼ ਵਿਚ ਤੁਹਾਡੇ ਲਈ ਰਿਜ਼ਕ ਹੈ। ਉਹ ਚੀਜ਼ ਵੀ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ। |
فَوَرَبِّ السَّمَاءِ وَالْأَرْضِ إِنَّهُ لَحَقٌّ مِّثْلَ مَا أَنَّكُمْ تَنطِقُونَ (23) ਸੋ ਆਕਾਸ਼ ਅਤੇ ਧਰਤੀ ਦੇ ਰੱਬ ਦੀ ਸਹੁੰ। ਉਹ ਯਕੀਨੀ ਹੈ ਜਿਵੇਂ ਕਿ ਤੁਸੀਂ ਬੋਲਦੇ ਹੋ। |
هَلْ أَتَاكَ حَدِيثُ ضَيْفِ إِبْرَاهِيمَ الْمُكْرَمِينَ (24) ਕੀ ਤੁਹਾਡੇ ਕੋਲ ਇਬਰਾਹੀਮ ਦੇ ਇੱਜ਼ਤਦਾਰ ਮਹਿਮਾਨਾਂ ਦੀ ਗੱਲ ਪਹੁੰਚੀ। |
إِذْ دَخَلُوا عَلَيْهِ فَقَالُوا سَلَامًا ۖ قَالَ سَلَامٌ قَوْمٌ مُّنكَرُونَ (25) ਜਦੋਂ ਉਹ ਉਸ ਦੇ ਕੋਲ ਆਏ ਫਿਰ ਉਨ੍ਹਾਂ ਨੂੰ ਸਲਾਮ ਕੀਤਾ। ਫਿਰ ਉਨ੍ਹਾਂ ਨੇ (ਮੌੜਵਾਂ) ਕਿਹਾ ਤੁਹਾਨੂੰ ਲੋਕਾਂ ਨੂੰ ਵੀ ਸਲਾਮ ਹੈ। ਇਹ ਕੁਝ ਅਨਜਾਣ ਲੋਕ ਹਨ। |
فَرَاغَ إِلَىٰ أَهْلِهِ فَجَاءَ بِعِجْلٍ سَمِينٍ (26) ਫਿਰ ਉਹ ਆਪਣੇ ਘਰ ਚਲਾ ਗਿਆ ਅਤੇ ਇੱਕ ਭੁੰਨਿਆਂ ਹੋਇਆ ਵੱਛਾ ਲੈ ਆਇਆ। |
فَقَرَّبَهُ إِلَيْهِمْ قَالَ أَلَا تَأْكُلُونَ (27) ਫਿਰ ਉਸ ਨੇ (ਉਹ ਵੱਡਾ) ਉਨ੍ਹਾਂ ਦੇ ਕੋਲ ਰੱਖਿਆ ਅਤੇ ਆਖਿਆ ਕਿ ਤੁਸੀਂ ਲੋਕ ਖਾਂਦੇ ਕਿਉਂ ਨਹੀਂ। |
فَأَوْجَسَ مِنْهُمْ خِيفَةً ۖ قَالُوا لَا تَخَفْ ۖ وَبَشَّرُوهُ بِغُلَامٍ عَلِيمٍ (28) ਫਿਰ ਉਹ ਦਿਲ ਵਿਚ ਉਨ੍ਹਾਂ ਤੋਂ ਡਰ ਗਿਆ। ਉਨ੍ਹਾਂ ਨੇ ਆਖਿਆ ਡਰੋਂ ਨਾ ਅਤੇ ਉਨ੍ਹਾਂ ਨੂੰ ਗਿਆਨ ਵਾਲੇ ਲੜਕੇ ਦੀ ਖੁਸ਼ਖਬਰੀ ਦਿੱਤੀ। |
فَأَقْبَلَتِ امْرَأَتُهُ فِي صَرَّةٍ فَصَكَّتْ وَجْهَهَا وَقَالَتْ عَجُوزٌ عَقِيمٌ (29) ਫਿਰ ਉਸਦੀ ਪਤਨੀ ਬੋਲਦੀ ਹੋਈ ਆਈ, ਮੱਥੇ ਤੇ ਹੱਥ ਮਾਰਿਆ ਅਤੇ ਕਹਿਣ ਲੱਗੀ, ਕਿ (ਹਾਏ ਹਾਏ ਇੱਕ ਤਾਂ) ਬੁੱਢੀ ਤੇ ਬਾਂਝ। |
قَالُوا كَذَٰلِكِ قَالَ رَبُّكِ ۖ إِنَّهُ هُوَ الْحَكِيمُ الْعَلِيمُ (30) ਉਨ੍ਹਾਂ ਨੇ ਆਖਿਆ ਕਿ ਤੇਰੇ ਰੱਬ ਨੇ ਅਜਿਹਾ ਹੀ ਫ਼ਰਮਾਇਆ ਹੈ। ਬੇਸ਼ੱਕ ਉਹ ਤਾਕਤਵਰ ਅਤੇ ਹਿਕਮਤ ਵਾਲਾ ਹੈ। |
۞ قَالَ فَمَا خَطْبُكُمْ أَيُّهَا الْمُرْسَلُونَ (31) ਇਬਰਾਹੀਮ ਨੇ ਆਖਿਆ ਹੇ ਫ਼ਰਿਸ਼ਤਿਓ! ਤੁਹਾਡੇ ਸਾਹਮਣੇ ਕੀ ਮਨੋਰਥ ਹੈ। |
قَالُوا إِنَّا أُرْسِلْنَا إِلَىٰ قَوْمٍ مُّجْرِمِينَ (32) ਉਨ੍ਹਾਂ ਨੇ ਆਖਿਆ ਕਿ ਅਸੀਂ ਇੱਕ ਅਪਰਾਧੀ ਕੌਮ (ਲੂਤ ਦੀ ਕੌਮ) ਵੱਲ ਭੇਜੇ ਗਏ ਹਾਂ। |
لِنُرْسِلَ عَلَيْهِمْ حِجَارَةً مِّن طِينٍ (33) ਤਾਂ ਕਿ ਉਸ ਤੇ ਪੱਕੀ ਹੋਈ ਮਿੱਟੀ ਦੇ ਖੰਘਰ ਵਰਸਾਈਏ। |
مُّسَوَّمَةً عِندَ رَبِّكَ لِلْمُسْرِفِينَ (34) ਤੁਹਾਡੇ ਰੱਬ ਦੇ ਕੋਲ ਜਿਹੜੇ ਨਿਸ਼ਾਨ ਲਾਏ ਹੋਏ ਹਨ ਉਹ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਹੱਦਾਂ ਟੱਪਣ ਵਾਲੇ ਹਨ। |
فَأَخْرَجْنَا مَن كَانَ فِيهَا مِنَ الْمُؤْمِنِينَ (35) ਫਿਰ ਉੱਤੇ ਜਿਨ੍ਹੇ ਈਮਾਨ ਵਾਲੇ ਸਨ ਉਨ੍ਹਾਂ ਨੂੰ ਅਸੀਂ ਕੱਢ ਲਿਆ। |
فَمَا وَجَدْنَا فِيهَا غَيْرَ بَيْتٍ مِّنَ الْمُسْلِمِينَ (36) ਤਾਂ ਅਸੀਂ ਉੱਥੇ ਇੱਕ ਘਰ ਤੋਂ ਸਿਲ੍ਹਾਂ ਕਿਸੇ ਮੁਸਲਿਮ ਦਾ ਘਰ ਨਾ ਦੇਖਿਆ। |
وَتَرَكْنَا فِيهَا آيَةً لِّلَّذِينَ يَخَافُونَ الْعَذَابَ الْأَلِيمَ (37) ਅਤੇ ਅਸੀਂ ਉਸ ਵਿਚ ਇੱਕ ਨਿਸ਼ਾਨੀ ਛੱਡੀ ਉਨ੍ਹਾਂ ਲੋਕਾਂ ਲਈ ਜਿਹੜੇ ਦਰਦਨਾਕ ਸਜ਼ਾ ਤੋਂ ਡਰਦੇ ਹਨ। |
وَفِي مُوسَىٰ إِذْ أَرْسَلْنَاهُ إِلَىٰ فِرْعَوْنَ بِسُلْطَانٍ مُّبِينٍ (38) ਅਤੇ ਮੂਸਾ ਵਿਚ ਵੀ ਨਿਸ਼ਾਨੀ ਹੈ ਜਦੋਂ ਅਸੀਂ ਉਸ ਨੂੰ ਫਿਰਔਨ ਦੇ ਕੋਲ ਇੱਕ ਸਪੱਸ਼ਟ ਪ੍ਰਮਾਣ ਦੇ ਨਾਲ ਭੇਜਿਆ। |
فَتَوَلَّىٰ بِرُكْنِهِ وَقَالَ سَاحِرٌ أَوْ مَجْنُونٌ (39) ਤਾਂ ਉਹ ਆਪਣੀ ਤਾਕਤ ਦੇ ਨਾਲ ਆਕੜ ਗਿਆ ਅਤੇ ਉਸ ਨੇ ਆਖਿਆ ਕਿ ਇਹ ਜਾਦੂਗਰ ਹੈ ਜਾਂ ਸ਼ੁਦਾਈ ਹੈ। |
فَأَخَذْنَاهُ وَجُنُودَهُ فَنَبَذْنَاهُمْ فِي الْيَمِّ وَهُوَ مُلِيمٌ (40) ਅੰਤ ਅਸੀਂ ਉਸ ਨੂੰ ਅਤੇ ਉਸਦੀਆਂ ਫੌਜਾਂ ਨੂੰ ਫੜ੍ਹਿਆ ਅਤੇ ਉਨ੍ਹਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਅਤੇ ਉਹ ਫਿਟਕਾਰਿਆ ਹੋਇਆ ਬਣ ਕੇ ਰਹਿ ਗਿਆ। |
وَفِي عَادٍ إِذْ أَرْسَلْنَا عَلَيْهِمُ الرِّيحَ الْعَقِيمَ (41) ਅਤੇ ਆਦ (ਕੌਮ) ਵਿਚ ਵੀ ਨਿਸ਼ਾਨੀ ਹੈ ਜਦੋਂ ਅਸੀਂ ਉਨ੍ਹਾਂ ਉੱਤੇ ਇੱਕ ਅਰਥਹੀਣ ਹਵਾ ਭੇਜ ਦਿੱਤੀ। |
مَا تَذَرُ مِن شَيْءٍ أَتَتْ عَلَيْهِ إِلَّا جَعَلَتْهُ كَالرَّمِيمِ (42) ਉਹ ਜਿਸ ਜਗ੍ਹਾ ਤੋਂ ਵੀ ਲੰਘੀ ਉਸ ਨੂੰ ਉਲਟ-ਪੁਲਟ ਕਰਕੇ ਰੱਖ ਦਿੱਤਾ। |
وَفِي ثَمُودَ إِذْ قِيلَ لَهُمْ تَمَتَّعُوا حَتَّىٰ حِينٍ (43) ਅਤੇ ਸਮੂਦ ਵਿਚ ਵੀ ਨਿਸ਼ਾਨੀ ਹੈ। ਜਦੋਂ ਉਸ ਨੂੰ ਕਿਹਾ ਗਿਆ ਕਿ ਕੌੜ੍ਹੇ ਸਮੇਂ ਲਈ ਲਾਭ ਲੈ ਲਉ। |
فَعَتَوْا عَنْ أَمْرِ رَبِّهِمْ فَأَخَذَتْهُمُ الصَّاعِقَةُ وَهُمْ يَنظُرُونَ (44) ਸੋ ਉਨ੍ਹਾਂ ਨੇ ਆਪਣੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਨੂੰ (ਬਿਜਲੀ ਦੀ) ਕੜਕ ਨੇ ਫੜ ਲਿਆ ਅਤੇ ਉਹ ਦੇਖ ਰਹੇ ਸਨ। |
فَمَا اسْتَطَاعُوا مِن قِيَامٍ وَمَا كَانُوا مُنتَصِرِينَ (45) ਫਿਰ ਉਹ ਨਾ ਉਠ ਸਕੇ ਅਤੇ ਨਾ ਆਪਣਾ ਬਚਾ ਕਰ ਸਕੇ। |
وَقَوْمَ نُوحٍ مِّن قَبْلُ ۖ إِنَّهُمْ كَانُوا قَوْمًا فَاسِقِينَ (46) ਅਤੇ ਇਸ ਤੋਂ ਪਹਿਲਾਂ ਨੂਹ ਦੀ ਕੌਂਮ ਨੂੰ ਵੀ (ਖ਼ਤਮ ਕਰ ਚੁੱਕੇ ਹਾਂ)। ਬੇਸ਼ੱਕ ਉਹ ਅਵੱਗਿਆਕਾਰੀ ਲੋਕ ਸਨ। |
وَالسَّمَاءَ بَنَيْنَاهَا بِأَيْدٍ وَإِنَّا لَمُوسِعُونَ (47) ਅਤੇ ਅਸੀਂ ਆਕਾਸ਼ ਨੂੰ ਆਪਣੇ ਜ਼ੋਰ ਨਾਲ ਬਣਾਇਆ ਅਤੇ ਅਸੀਂ ਉਸ ਦਾ ਵਿਸਥਾਰ ਕਰਨ ਵਾਲੇ ਹਾਂ। |
وَالْأَرْضَ فَرَشْنَاهَا فَنِعْمَ الْمَاهِدُونَ (48) ਅਤੇ ਅਸੀਂ ਧਰਤੀ ਨੂੰ ਵਫਾਇਆ। ਦੇਖੋ ਅਸੀ ਕਿੰਨਾ ਵਧੀਆ ਵਛਾਉਣ ਵਾਲੇ ਹਾਂ। |
وَمِن كُلِّ شَيْءٍ خَلَقْنَا زَوْجَيْنِ لَعَلَّكُمْ تَذَكَّرُونَ (49) ਅਤੇ ਅਸੀਂ ਹਰੇਕ ਚੀਜ਼ ਦਾ ਜੋੜਾ-ਜੋੜਾ ਬਣਾਇਆ ਤਾਂ ਕਿ ਤੁਸੀਂ ਧਿਆਨ ਕਰੋ। |
فَفِرُّوا إِلَى اللَّهِ ۖ إِنِّي لَكُم مِّنْهُ نَذِيرٌ مُّبِينٌ (50) ਭੱਜੋ ਅੱਲਾਹ ਵੱਲ। ਮੈਂ ਉਸ ਵਲੋਂ ਇੱਕ ਪ੍ਰਤੱਖ ਤੌਰ ਤੇ ਡਰਾਉਣ ਵਾਲਾ ਹਾਂ। |
وَلَا تَجْعَلُوا مَعَ اللَّهِ إِلَٰهًا آخَرَ ۖ إِنِّي لَكُم مِّنْهُ نَذِيرٌ مُّبِينٌ (51) ਅਤੇ ਅੱਲਾਹ ਦੇ ਬਰਾਬਰ ਕੋਈ ਪੂਜਨੀਕ ਨਾ ਬਣਾਉ। ਮੈ' ਉਸ ਵੱਲੋਂ ਤੁਹਾਡੇ ਲਈ ਪ੍ਰਤੱਖ ਡਰਾਉਣ ਵਾਲਾ ਹਾਂ। |
كَذَٰلِكَ مَا أَتَى الَّذِينَ مِن قَبْلِهِم مِّن رَّسُولٍ إِلَّا قَالُوا سَاحِرٌ أَوْ مَجْنُونٌ (52) ਇਸ ਤਰ੍ਹਾਂ ਉਨ੍ਹਾਂ ਦੇ ਪਿਛਲਿਆਂ ਦੇ ਕੋਲ ਕੋਈ ਪੈਗ਼ੈਬਰ ਅਜਿਹਾ ਨਹੀਂ ਆਇਆ ਜਿਸ ਨੇ ਇਨ੍ਹਾਂ ਨੂੰ ਜਾਦੂਗਰ ਜਾਂ ਦੀਵਾਨਾ ਨਾ ਕਿਹਾ ਹੋਵੇ। |
أَتَوَاصَوْا بِهِ ۚ بَلْ هُمْ قَوْمٌ طَاغُونَ (53) ਕੀ ਇਹ ਇੱਕ ਚੂਸਰੇ ਨੂੰ ਇਸ ਦੀ ਵਸੀਅਤ ਕਰਦੇ ਜ਼ੱਲੇ ਆ ਰਹੇ ਹਨ?ਸਗੋਂ' ਇਹ ਸਾਰੇ ਬਾਗ਼ੀ ਲੋਕ ਹਨ। |
فَتَوَلَّ عَنْهُمْ فَمَا أَنتَ بِمَلُومٍ (54) ਸੋ ਤੁਸੀਂ ਇਨ੍ਹਾਂ ਤੋਂ ਮੂੰਹ ਮੋੜੋ ਤੁਹਾਡੇ ਤੇ ਕੋਈ ਦੋਸ਼ ਨਹੀਂ। |
وَذَكِّرْ فَإِنَّ الذِّكْرَىٰ تَنفَعُ الْمُؤْمِنِينَ (55) ਅਤੇ ਸਮਝਦੇ ਰਹੋ, ਕਿਉਂਕਿ ਸਮਝਾਉਣਾ ਈਮਾਨ ਵਾਲਿਆਂ ਲਈ ਲਾਹੇਵੰਦ ਹੈ। |
وَمَا خَلَقْتُ الْجِنَّ وَالْإِنسَ إِلَّا لِيَعْبُدُونِ (56) ਅਤੇ ਮੈਂ' ਜਿੰਨਾਂ ਅਤੇ ਮਨੁੱਖਾਂ ਨੂੰ ਸਿਰਫ਼ ਇਸ ਲਈ ਪੈਦਾ ਕੀਤਾ ਹੈ ਕਿ ਉਹ ਮੇਰੀ ਹੀ ਇਬਾਦਤ ਕਰਨ। |
مَا أُرِيدُ مِنْهُم مِّن رِّزْقٍ وَمَا أُرِيدُ أَن يُطْعِمُونِ (57) ਮੈ' ਉਨ੍ਹਾਂ ਤੋਂ ਰਿਜ਼ਕ ਨਹੀਂ ਚਾਹੁੰਦਾ ਅਤੇ ਨਾ ਇਹ ਚਾਹੁੰਦਾ ਹਾਂ ਕਿ ਉਹ ਮੈਨੂੰ ਖਵਾਉਣ। |
إِنَّ اللَّهَ هُوَ الرَّزَّاقُ ذُو الْقُوَّةِ الْمَتِينُ (58) ਬੇਸ਼ੱਕ ਅੱਲਾਹ ਹੀ ਰਿਜ਼ਕ ਦੇਣ ਵਾਲਾ ਜ਼ਬਰਦਸਤ ਅਤੇ ਸ਼ਕਤੀਸ਼ਾਲੀ ਹੈ। |
فَإِنَّ لِلَّذِينَ ظَلَمُوا ذَنُوبًا مِّثْلَ ذَنُوبِ أَصْحَابِهِمْ فَلَا يَسْتَعْجِلُونِ (59) ਅਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਨ੍ਹਾਂ ਦਾ ਭਾਂਡਾ ਭਰ ਚੁੱਕਿਆ ਹੈ, ਜਿਵੇਂ ਉਨ੍ਹਾਂ ਦੇ ਸਾਥੀਆਂ ਦਾ ਭਰਿਆ ਸੀ। ਸੋ ਉਹ ਜਲਦੀ ਨਾ ਕਰਨ। |
فَوَيْلٌ لِّلَّذِينَ كَفَرُوا مِن يَوْمِهِمُ الَّذِي يُوعَدُونَ (60) ਸੋ ਅਵੱਗਿਆਕਾਰੀਆਂ ਲਈ ਵਿਨਾਸ਼ ਹੈ। ਉਨ੍ਹਾਂ ਦੇ ਉਸ ਦਿਨ ਤੋਂ ਜਿਸ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। |