وَالنَّازِعَاتِ غَرْقًا (1) ਸਹੂੰ ਹੈ ਜੜਾਂ ਤੋਂ ਪੁੱਟਣ ਵਾਲੀਆਂ ਹਵਾਵਾਂ ਦੀ। |
وَالنَّاشِطَاتِ نَشْطًا (2) ਅਤੇ ਸਹੁੰ ਹੈ, ਸੱਧਮ ਚੱਲਣ ਵਾਲੀਆਂ ਹਵਾਵਾਂ ਦੀ। |
وَالسَّابِحَاتِ سَبْحًا (3) ਅਤੇ ਸਹੂੰ ਹੈ, ਤੈਰਨ ਵਾਲੇ ਬੱਦਲਾਂ ਦੀ। |
فَالسَّابِقَاتِ سَبْقًا (4) ਫਿਰ ਅੱਗੇ ਵਧਣ ਵਾਲਿਆਂ ਦੀ |
فَالْمُدَبِّرَاتِ أَمْرًا (5) ਫਿਰ ਮਾਮਲਿਆਂ ਦਾ ਉਪਾਅ ਕਰਨ ਵਾਲਿਆਂ ਦੀ। |
يَوْمَ تَرْجُفُ الرَّاجِفَةُ (6) ਜਿਸ ਦਿਨ ਹਿਲਾ ਦੇਣ ਵਾਲੀ ਹਿਲਾ ਦੇਵੇਗੀ। |
تَتْبَعُهَا الرَّادِفَةُ (7) ਉਸ ਤੋਂ ਮਗਰੋਂ ਇੱਕ ਹੋਰ ਆਉਣ ਵਾਲੀ ਚੀਜ਼ ਆਵੇਗੀ। |
قُلُوبٌ يَوْمَئِذٍ وَاجِفَةٌ (8) ਕਿੰਨੇ ਦਿਲ ਉਸ ਤੋਂ ਕੰਬ ਰਹੇ ਹੋਣਗੇ। |
أَبْصَارُهَا خَاشِعَةٌ (9) ਉਨ੍ਹਾਂ ਦੀਆਂ ਅੱਖਾਂ ਝੁਕ ਰਹੀਆਂ ਹੋਣਗੀਆਂ। |
يَقُولُونَ أَإِنَّا لَمَرْدُودُونَ فِي الْحَافِرَةِ (10) ਉਹ ਕਹਿੰਦੇ ਹਨ ਕਿ ਕੀ ਅਸੀਂ ਪਹਿਲੀ ਹਾਲਤ ਵਿਚ ਵਾਪਿਸ ਜਾਂਵਾਗੇ। |
أَإِذَا كُنَّا عِظَامًا نَّخِرَةً (11) ਕਿ ਜਦੋਂ ਸਾਡੀਆਂ ਹੱਡੀਆਂ ਗਲ ਸੜ ਜਾਣਗੀਆਂ। |
قَالُوا تِلْكَ إِذًا كَرَّةٌ خَاسِرَةٌ (12) ਉਨ੍ਹਾਂ ਨੇ ਆਖਿਆ ਕਿ ਇਹ ਵਾਪਸੀ ਤਾਂ ਬੜੇ ਘਾਟੇ ਵਾਲੀ ਹੋਵੇਗੀ। |
فَإِنَّمَا هِيَ زَجْرَةٌ وَاحِدَةٌ (13) ਉਹ ਤਾਂ ਬੱਸ ਇੱਕ ਝਿੜਕ ਹੋਵੇਗੀ। |
فَإِذَا هُم بِالسَّاهِرَةِ (14) ਫਿਰ ਤੁਰੰਤ ਉਹ ਮੈਦਾਨ ਵਿਚ ਹਾਜ਼ਿਰ ਹੋਣਗੇ। |
هَلْ أَتَاكَ حَدِيثُ مُوسَىٰ (15) ਕੀ ਤੁਹਾਡੇ ਕੋਲ ਮੂਸਾ ਦੀ ਗੱਲ ਪਹੁੰਚੀ ਹੈ। |
إِذْ نَادَاهُ رَبُّهُ بِالْوَادِ الْمُقَدَّسِ طُوًى (16) ਜਦੋਂ ਕਿ ਉਸ ਦੇ ਰੱਬ ਨੇ ਉਸ ਨੂੰ ਤੁਵਾ ਦੀ ਪਵਿੱਤਰ ਘਾਟੀ ਵਿਚ ਪੁਕਾਰਿਆ। |
اذْهَبْ إِلَىٰ فِرْعَوْنَ إِنَّهُ طَغَىٰ (17) ਫਿਰਔਨ ਦੇ ਕੋਲ ਜਾਉ ਉਹ ਬਾਗ਼ੀ ਹੋ ਗਿਆ ਹੈ। |
فَقُلْ هَل لَّكَ إِلَىٰ أَن تَزَكَّىٰ (18) ਫਿਰ ਉਸ ਨੂੰ ਪੁੱਛੋ, ਕਿ ਕੀ ਤੈਨੂੰ ਇਸ ਗੱਲ ਦੀ ਇੱਛਾ ਹੈ ਕਿ ਤੂੰ ਸੁਧਰ ਜਾਵੇਂ। |
وَأَهْدِيَكَ إِلَىٰ رَبِّكَ فَتَخْشَىٰ (19) ਅਤੇ ਮੈਂ ਤੈਨੂੰ ਤੇਰੇ ਰੱਬ ਦਾ ਰਾਹ ਦਿਖਾਵਾਂ, ਫਿਰ ਤੂੰ ਡਰੇ। |
فَأَرَاهُ الْآيَةَ الْكُبْرَىٰ (20) ਸੋ ਮੂਸਾ ਨੇ ਉਸ ਨੂੰ ਵੱਡੀ ਨਿਸ਼ਾਨੀ ਦਿਖਾਈ। |
فَكَذَّبَ وَعَصَىٰ (21) ਫਿਰ ਉਸ ਨੇ ਝੁਠਲਾਇਆ ਅਤੇ ਨਾ ਮੰਨਿਆ। |
ثُمَّ أَدْبَرَ يَسْعَىٰ (22) ਫਿਰ ਉਹ ਪਲਟਿਆ, ਯਤਨ ਕਰਦੇ ਹੋਏ। |
فَحَشَرَ فَنَادَىٰ (23) ਫਿਰ ਉਸ ਨੇ ਇਕੱਠਾ ਕੀਤਾ, ਫਿਰ ਉਸ ਨੇ ਪੁਕਾਰਿਆ। |
فَقَالَ أَنَا رَبُّكُمُ الْأَعْلَىٰ (24) ਸੋ ਉਸ ਨੇ ਆਖਿਆ ਕਿ ਮੈਂ ਤੁਹਾਡਾ ਸਭ ਤੋਂ ਵੱਡਾ ਰੱਬ ਹਾਂ। |
فَأَخَذَهُ اللَّهُ نَكَالَ الْآخِرَةِ وَالْأُولَىٰ (25) ਤਾਂ ਅੱਲਾਹ ਨੇ ਉਸ ਨੂੰ ਪ੍ਰਲੋਕ ਅਤੇ ਸੰਸਾਰ ਦੀ ਸਜ਼ਾ ਵਿਚ ਫੜ੍ਹਿਆ। |
إِنَّ فِي ذَٰلِكَ لَعِبْرَةً لِّمَن يَخْشَىٰ (26) ਬੇਸ਼ੱਕ ਇਸ ਵਿਚ ਹਰੇਕ ਉਸ ਬੰਦੇ ਲਈ ਸਿੱਖਿਆ ਹੈ, ਜਿਹੜਾ (ਅੱਲਾਹ ਤੋਂ) ਡਰੇ। |
أَأَنتُمْ أَشَدُّ خَلْقًا أَمِ السَّمَاءُ ۚ بَنَاهَا (27) ਕੀ ਤੁਹਾਡਾ ਬਣਾਉਣਾ ਜ਼ਿਆਦਾ ਔਖਾ ਹੈ ਜਾਂ ਆਕਾਸ਼ ਦਾ, ਅੱਲਾਹ ਨੇ ਉਸ ਨੂੰ ਬਣਾਇਆ। |
رَفَعَ سَمْكَهَا فَسَوَّاهَا (28) ਉਸ ਦੀ ਛੱਤ ਨੂੰ ਉੱਚਾ ਕੀਤਾ, ਫਿਰ ਉਸ ਨੂੰ ਠੀਕ ਕੀਤਾ। |
وَأَغْطَشَ لَيْلَهَا وَأَخْرَجَ ضُحَاهَا (29) ਫਿਰ ਉਸ ਦੀ ਰਾਤ ਨੂੰ ਹਨੇਰੀ ਬਣਾਇਆ ਅਤੇ ਉਸ ਦੇ ਦਿਨ ਨੂੰ ਪ੍ਰਕਾਸ਼ਵਾਨ ਕੀਤਾ। |
وَالْأَرْضَ بَعْدَ ذَٰلِكَ دَحَاهَا (30) ਅਤੇ ਉਸ ਤੋਂ ਬਾਅਦ ਧਰਤੀ ਨੂੰ ਫੈਲਾਇਆ। |
أَخْرَجَ مِنْهَا مَاءَهَا وَمَرْعَاهَا (31) ਇਸ ਵਿੱਚੋਂ ਉਸ ਦਾ ਪਾਣੀ ਅਤੇ ਚਾਰਾ ਕੱਢਿਆ। |
وَالْجِبَالَ أَرْسَاهَا (32) ਅਤੇ ਪਹਾੜਾਂ ਨੂੰ ਸਥਾਪਿਤ ਕੀਤਾ। |
مَتَاعًا لَّكُمْ وَلِأَنْعَامِكُمْ (33) ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਦੇ ਰੂਪ ਵਿਚ (ਪੈਦਾ ਕੀਤਾ)। |
فَإِذَا جَاءَتِ الطَّامَّةُ الْكُبْرَىٰ (34) ਫਿਰ ਜਦੋਂ ਉਹ ਵੱਡੀ ਆਫ਼ਤ ਆਵੇਗੀ। |
يَوْمَ يَتَذَكَّرُ الْإِنسَانُ مَا سَعَىٰ (35) ਜਿਸ ਦਿਨ ਮਨੁੱਖ ਆਪਣੇ ਕੀਤੇ ਨੂੰ ਯਾਦ ਕਰੇਗਾ। |
وَبُرِّزَتِ الْجَحِيمُ لِمَن يَرَىٰ (36) ਅਤੇ ਦੇਖਣ ਵਾਲਿਆਂ ਦੇ ਸਾਹਮਣੇ ਨਰਕ ਪ੍ਰਗਟ ਕਰ ਦਿੱਤਾ ਜਾਵੇਗਾ। |
فَأَمَّا مَن طَغَىٰ (37) ਤਾਂ ਜਿਸ ਨੇ ਸ਼ਗਾਵਤ ਕੀਤੀ। |
وَآثَرَ الْحَيَاةَ الدُّنْيَا (38) ਅਤੇ ਸੰਸਾਰਿਕ ਜੀਵਨ ਨੂੰ ਪਹਿਲ ਦਿੱਤੀ। |
فَإِنَّ الْجَحِيمَ هِيَ الْمَأْوَىٰ (39) ਤਾਂ ਉਨ੍ਹਾਂ ਦਾ ਟਿਕਾਣਾ ਨਰਕ ਹੋਂਵੇਗਾ। |
وَأَمَّا مَنْ خَافَ مَقَامَ رَبِّهِ وَنَهَى النَّفْسَ عَنِ الْهَوَىٰ (40) ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਹੋਣ ਤੋਂ ਡਰਿਆ ਅਤੇ ਆਪਣੇ ਮਨ ਨੂੰ ਬੁਰੀਆਂ ਇੱਛਾਵਾਂ ਤੋਂ ਰੋਕਿਆ। |
فَإِنَّ الْجَنَّةَ هِيَ الْمَأْوَىٰ (41) ਤਾਂ ਉਸ ਦਾ ਟਿਕਾਣਾ ਜੰਨਤ ਹੋਵੇਗਾ। |
يَسْأَلُونَكَ عَنِ السَّاعَةِ أَيَّانَ مُرْسَاهَا (42) ਉਹ ਕਿਆਮਤ ਦੇ ਸਬੰਧ ਵਿਚ ਪੁੱਛਦੇ ਹਨ ਕਿ ਇਹ ਕਦੋਂ ਵਾਪਰੇਗੀ। |
فِيمَ أَنتَ مِن ذِكْرَاهَا (43) ਉਸ ਦੀ ਚਰਚਾ ਨਾਲ ਤੁਹਾਡਾ ਕੀ ਸਬੰਧ ਹੈ। |
إِلَىٰ رَبِّكَ مُنتَهَاهَا (44) ਇਹ ਮਾਮਲਾ ਤੇਰੇ ਰੱਬ ਨਾਲ ਸਬੰਧਿਤ ਹੈ। |
إِنَّمَا أَنتَ مُنذِرُ مَن يَخْشَاهَا (45) ਤਾਂ ਤੁਸੀਂ ਸਿਰਫ਼ ਉਸ ਬੰਦੇ ਨੂੰ ਡਰਾਉਣ ਵਾਲੇ ਹੋ, ਜਿਹੜਾ ਡਰੇ। |
كَأَنَّهُمْ يَوْمَ يَرَوْنَهَا لَمْ يَلْبَثُوا إِلَّا عَشِيَّةً أَوْ ضُحَاهَا (46) ਜਿਸ ਦਿਨ ਇਹ ਉਸ ਨੂੰ (ਤਾਂ ਅਜਿਹਾ ਖਿਆਲ ਕਰਨਗੇ) ਦੇਖਣਗੇ ਤਾਂ ਜਾਣੋ ਉਹ ਸੰਸਾਰ ਵਿਚ ਠਹਿਰੇ ਹੀ ਨਹੀਂ। ਜਿਵੇਂ (ਦੁਨੀਆਂ ਵਿਚ ਸਿਰਫ਼) ਇੱਕ ਸ਼ਾਮ ਜਾਂ ਇੱਕ ਸਵੇਰ ਬਤੀਤ ਕੀਤੀ ਹੋਵੇ। |